ਵਿਦੇਸ਼

Monthly Archives: MARCH 2016


ਨਿਊਜ਼ੀਲੈਂਡ 'ਚ ਘੱਟੋ-ਘੱਟ ਮਿਹਨਤਾਨਾ 15.25 ਡਾਲਰ ਪ੍ਰਤੀ ਘੰਟਾ
30.03.16 - ਹਰਜਿੰਦਰ ਸਿੰਘ ਬਸਿਆਲਾ

ਨਿਊਜ਼ੀਲੈਂਡ ਵਿਚ ਹਰ ਸਾਲ ਸਰਕਾਰ ਘੱਟੋ-ਘੱਟ ਮਿਹਨਤਾਨਾ ਥੋੜ੍ਹਾ ਵਧਾਉਂਦੀ ਹੈ ਜਾਂ ਨਵੇਂ ਸਿਰੋ ਤੋਂ ਨਿਰਧਾਰਤ ਕਰਦੀ ਹੈ।
 
ਇਸ ਵਾਰ ਸਰਕਾਰ ਨੇ ਘੱਟੋ-ਘੱਟ ਮਿਹਨਤਾਨਾ ਜੋ ਕਿ ਇਕ ਸਿੱਖੇ ਹੋਏ ਬਾਲਗ ਕਾਮੇ ਨੂੰ ਦਿੱਤਾ ਜਾਵੇਗਾ, 15.25 ਡਾਲਰ ਪ੍ਰਤੀ ਘੰਟਾ ਨਿਰਧਾਰਤ ਕੀਤਾ ਹੈ, ਜੋ ਕਿ ਮੌਜੂਦਾ ਸਮੇਂ ਦੇ ਮਿਹਨਤਾਨੇ ਤੋਂ ...
  


ਯੂ.ਏ.ਈ. ਵਿੱਚ ਦੋ ਇਮਾਰਤਾਂ ਅੱਗ ਦੀ ਲਪੇਟ ਵਿੱਚ ਆਈਆਂ
29.03.16 - ਪੀ ਟੀ ਟੀਮ

ਸੰਯੁਕਤ ਅਰਬ ਅਮੀਰਾਤ ਦੇ ਅਜਮਾਨ ਸ਼ਹਿਰ ਵਿੱਚ ਕਲ੍ਹ ਦੋ ਇਮਾਰਤਾਂ ਬੁਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਈਆਂ।

ਅਜਮਾਨ ਵਨ ਦੇ ਰਿਹਾਇਸ਼ੀ ਇਲਾਕੇ ਵਿੱਚ ਨੇੜੇ-ਨੇੜੇ ਬਣੀਆਂ 12 ਇਮਾਰਤਾਂ ਵਿੱਚੋਂ ਇੱਕ ਇਮਾਰਤ ਵਿੱਚ ਭਿਆਨਕ ਅੱਗ ਲੱਗੀ ਸੀ ਅਤੇ ਉਸਨੇ ਦੂਜੀ ਇਮਾਰਤ ਨੂੰ ਵੀ ਆਪਣੀ ਲਪੇਟ ਵਿੱਚ ਲੈ ...
  


ਡੇਮ ਪੇਸਟੀ ਰੈਡੀ ਹੋਵੇਗੀ ਨਿਊਜ਼ੀਲੈਂਡ ਦੀ ਅਗਲੀ ਗਵਰਨਰ ਜਨਰਲ-14 ਸਤੰਬਰ ਨੂੰ ਸੰਭਾਲੇਗੀ ਕੰਮ
29.03.16 - ਹਰਜਿੰਦਰ ਸਿੰਘ ਬਸਿਆਲਾ

ਆਕਲੈਂਡ : ਨਿਊਜ਼ੀਲੈਂਡ ਦੇਸ਼ ਜਿੱਥੇ ਰਾਸ਼ਟਰਪਤੀ ਨਹੀਂ ਹੁੰਦਾ ਉਥੇ ਇਹ ਕਾਰਜ ਗਵਰਨਰ ਜਨਰਲ ਬ੍ਰਿਟੇਨ ਦੀ ਰਾਣੀ ਦਾ ਦੂਤ ਬਣ ਕੇ ਕਰਦਾ ਹੈ। ਨਿਊਜ਼ੀਲੈਂਡ ਦੇ ਵਿਚ ਇਸ ਵੇਲੇ ਮਾਓਰੀ ਮੂਲ ਦੇ ਗਵਰਨਰ ਜਨਰਲ ਸਰ ਜੈਰੀ ਮਾਟੇਪਾਇਰਾਇ ਹਨ ਜੋ ਕਿ 31 ਅਗਸਤ ਨੂੰ ਆਪਣਾ ਕਾਰਜਕਾਲ ਸਮਾਪਤ ਕਰ ...
  


ਬੀਬੀ ਪ੍ਰਨੀਤ ਕੌਰ ਦੀ ਨਿਊਜ਼ੀਲੈਂਡ ਫੇਰੀ : ਗੁਰਦੁਆਰਾ ਸਾਹਿਬ ਬੰਬੇ ਹਿੱਲ ਵਿਖੇ ਮੱਥਾ ਟੇਕਿਆ
29.03.16 - ਹਰਜਿੰਦਰ ਸਿੰਘ ਬਸਿਆਲਾ

ਆਕਲੈਂਡ ; ਬੀਬੀ ਪ੍ਰਨੀਤ ਕੌਰ ਅਤੇ ਬੀਬੀ ਕਰਨ ਕੌਰ ਬਰਾੜ ਸਨਿਚਰਵਾਰ 26 ਮਾਰਚ ਤੋਂ ਨਿਊਜ਼ੀਲੈਂਡ ਦੌਰੇ 'ਤੇ ਹਨ। ਇਸ ਦੌਰੇ ਦੌਰਾਨ ਉਹ ਹੁਣ ਤੱਕ ਪੰਜਾਬੀ ਮੀਡੀਆ, ਸਭਿਆਚਾਰਕ ਮੇਲਾ,  ਸ੍ਰੀ ਦਸਮੇਸ਼ ਦਰਬਾਰ ਗੁਰਦੁਆਰਾ ਸਾਹਿਬ, ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਅਤੇ ਫਿਰ ਗੁਰਦੁਆਰਾ ਸਾਹਿਬ ਬੰਬੇ ਹਿੱਲ ਵਿਖੇ ਸੰਗਤਾਂ ...
  


ਫਲਿਸਤੀਨੀ ਪ੍ਰਾਇਮਰੀ ਅਧਿਆਪਕਾ ਨੇ ਇੱਕ ਮਿਲੀਅਨ ਅਮਰੀਕਨ ਡਾਲਰ ਦਾ ਵਿਸ਼ਵ ਅਧਿਆਪਕ ਇਨਾਮ ਜਿੱਤਿਆ
26.03.16 - ਪੀ ਟੀ ਟੀਮ

ਫਲਿਸਤੀਨ ਦੇ ਇੱਕ ਰਿਫ਼ਿਊਜ਼ੀ ਕੈਂਪ ਵਿੱਚ ਆਪਣੇ ਵਿਦਿਆਰਥੀਆਂ ਨੂੰ ਅਹਿੰਸਾ ਦਾ ਪਾਠ ਪੜਾਉਣ ਵਾਲੀ ਅਧਿਆਪਕਾ ਨੇ ਇੱਕ ਮਿਲੀਅਨ ਅਮਰੀਕਨ ਡਾਲਰ ਦਾ ਵਿਸ਼ਵ ਅਧਿਆਪਕ ਇਨਾਮ ਪ੍ਰਾਪਤ ਕੀਤਾ ਹੈ। ਪੂਰੇ ਸੰਸਾਰ ਵਿੱਚੋਂ ਦਸ ਅਧਿਆਪਕ ਚੁਣੇ ਗਏ ਸਨ ਜਿਨ੍ਹਾਂ ਵਿੱਚ ਇੱਕ ਭਾਰਤੀ ਵੀ ਸੀ। 

ਹਨਨ ਅਲ ਹਰੂਬ ਨੇ ਭਾਰਤੀ ...
  


ਭੂਟਾਨ : ਰਾਜਕੁਮਾਰ ਦੇ ਜੰਮਣ ਦੀ ਖੁਸ਼ੀ ਵਿਚ ਵਿੱਚ ਲਗਾਏ ਇੱਕ ਲੱਖ ਪੌਦੇ
25.03.16 -

ਰਾਜਾ ਖੇਸਰ ਤੇ ਰਾਣੀ ਪੇਮਾ ਦੇ ਨਵਜੰਮੇ ਬੱਚੇ ਦੇ ਸਵਾਗਤ ਲਈ ਭੂਟਾਨ ਵਿੱਚ 108,000 ਪੌਦੇ ਲਗਾਏ ਗਏ। ਬੁੱਧ ਧਰਮ ਵਿੱਚ ਰੁੱਖਾਂ ਨੂੰ ਲੰਬੀ ਉਮਰ, ਸੰਦਰਤਾ, ਸਿਹਤ ਅਤੇ ਦਇਆ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਰਾਜਕੁਮਾਰ ਦੇ ਚੰਗੇ ਖੁਸ਼ਹਾਲ ਮਾਹੌਲ ਵਿਚ ਵੱਡੇ ਹੋਣ ਦੀ ਇਛਾਵਾਂ ਤੇ ਦੁਆਵਾਂ ...
  


ਪਾਕਿਸਤਾਨ ਵਿੱਚ ਹੋਲੀ, ਦੀਵਾਲੀ ਅਤੇ ਈਸਟਰ ਤਿਉਹਾਰਾਂ ’ਤੇ ਛੁੱਟੀ ਦਾ  ਇਤਿਹਾਸਿਕ ਫੈਸਲਾ
24.03.16 - ਪੀ ਟੀ ਟੀਮ

ਪਾਕਿਸਤਾਨੀ ਸਰਕਾਰ ਨੇ ਹਿੰਦੂ, ਸਿੱਖ ਅਤੇ ਇਸਾਈਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਇਤਿਹਾਸਿਕ ਫੈਸਲਾ ਲਿਆ ਹੈ। 15 ਮਾਰਚ ਨੂੰ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਡਾ. ਰਮੇਸ਼ ਕੁਮਾਰ ਵੰਕਵਾਨੀ ਵਲੋਂ ਪੇਸ਼ ਕੀਤਾ ਗਿਆ ਇੱਕ ਮਤਾ ਪਾਸ ਕੀਤਾ ਗਿਆ। ਇਸ ਮਤੇ ਸਦਕਾ ਪਾਕਿਸਤਾਨ ਵਿੱਚ ਹੋਲੀ, ਦੀਵਾਲੀ ...
  


ਪਾਕਿਸਤਾਨ: ਗ਼ੈਰ ਕਾਨੂੰਨੀ ਢੰਗ ਨਾਲ ਬਣਾਈ ਸ਼ਰਾਬ ਦੇ ਸੇਵਨ ਕਾਰਨ 17 ਹਿੰਦੂਆਂ ਦੀ ਮੌਤ
23.03.16 -

ਗ਼ੈਰ ਕਾਨੂੰਨੀ ਢੰਗ ਨਾਲ ਬਣਾਈ ਸ਼ਰਾਬ ਪੀਣ ਕਾਰਨ ਦੱਖਣੀ ਪਾਕਿਸਤਾਨ ਵਿੱਚ ਕਰੀਬ 17 ਹਿੰਦੂਆਂ ਦੀ ਮੌਤ ਹੋ ਗਈ। ਇਸ ਦੀ ਜਾਣਕਾਰੀ ਪਾਕਿਸਤਾਨੀ ਪੁਲਿਸ ਅਧਿਕਾਰੀ ਨੇ ਦਿੱਤੀ।

ਨਿਆਜ ਸ਼ਾਹ ਨੇ ਮੰਗਲਵਾਰ ਨੂੰ ਦੱਸਿਆ ਕਿ ਟਾਂਡੋ ਮੁਹੰਮਦ ਖਾਨ ਜ਼ਿਲੇ ਦੇ ਕਰੀਬ 57 ਹਿੰਦੂਆਂ ਨੂੰ ਸੋਮਵਾਰ ਹਸਪਤਾਲ ਪਹੁੰਚਾਇਆ ਗਿਆ ...
  TOPIC

TAGS CLOUD

ARCHIVE


Copyright © 2016-2017


NEWS LETTER