ਵਿਦੇਸ਼

Monthly Archives: SEPTEMBER 2016


ਸ਼੍ਰੀਲੰਕਾ ਵੀ ਨਹੀਂ ਲਵੇਗਾ ਸਾਰਕ ਸੰਮੇਲਨ ਵਿੱਚ ਹਿੱਸਾ
30.09.16 - ਪੀ ਟੀ ਟੀਮ
ਸ਼੍ਰੀਲੰਕਾ ਵੀ ਨਹੀਂ ਲਵੇਗਾ ਸਾਰਕ ਸੰਮੇਲਨ ਵਿੱਚ ਹਿੱਸਾਸ਼੍ਰੀਲੰਕਾ ਨੇ ਕਿਹਾ ਹੈ ਕਿ ਉਹ ਪਾਕਿਸਤਾਨ ਵਿੱਚ ਹੋਣ ਵਾਲੇ ਦੱਖਣ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਸਾਰਕ) ਦੇ ਸਾਲਾਨਾ ਸੰਮੇਲਨ ਵਿੱਚ ਹਿੱਸਾ ਨਹੀਂ ਲਵੇਗਾ।

ਸਮਾਚਾਰ ਏਜੰਸੀ ਪੀ.ਟੀ.ਆਈ. ਦੇ ਮੁਤਾਬਕ ਸ਼੍ਰੀਲੰਕਾ ਇਸ ਫੈਸਲੇ ਦੇ ਨਾਲ ਅਜਿਹਾ ਪੰਜਵਾਂ ਮੈਂਬਰ ਦੇਸ਼ ਬਣ ਗਿਆ ਹੈ ਜਿਸਨੇ ਪਾਕਿਸਤਾਨ ਵਿੱਚ ਸਾਰਕ ਸੰਮੇਲਨ ਵਿੱਚ ਸ਼ਾਮਿਲ ਨਾ ਹੋਣ ਦਾ ਫੈਸਲਾ ਕੀਤਾ ਹੈ।

ਇਸ ਤੋਂ ਪਹਿਲਾਂ ਭਾਰਤ, ਅਫਗਾਨਿਸਤਾਨ, ਬੰਗਲਾਦੇਸ਼ ਅਤੇ ਭੂਟਾਨ ਕਹਿ ਚੁੱਕੇ ਹਨ ਕਿ ਉਹ ਇਸਲਾਮਾਬਾਦ ਵਿੱਚ ਹੋਣ ਵਾਲੇ 19ਵੇਂ ਸਾਰਕ ਸੰਮੇਲਨ ਵਿੱਚ ਸ਼ਿਰਕਤ ਨਹੀਂ ਕਰਨਗੇ।

ਭਾਰਤ ਪ੍ਰਸ਼ਾਸਿਤ ਕਸ਼ਮੀਰ ਦੇ ਉੜੀ ਵਿੱਚ ਅੱਤਵਾਦੀ ਹਮਲੇ ਅਤੇ ਉਸਦੇ ਬਾਅਦ ਦੇ ਘਟਨਾਕ੍ਰਮ ਵਿੱਚ ਸਭ ਤੋਂ ਪਹਿਲਾਂ ਭਾਰਤ ਨੇ ਕਿਹਾ ਸੀ ਕਿ ਉਹ ਸਾਰਕ ਸੰਮੇਲਨ ਵਿੱਚ ਹਿੱਸਾ ਨਹੀਂ ਲਵੇਗਾ।

ਅੱਠ ਮੈਂਬਰੀ ਸਾਰਕ ਦੇ ਸਾਲਾਨਾ ਸੰਮੇਲਨ ਲਈ ਹਰ ਮੈਂਬਰ ਦੇਸ਼ ਦਾ ਸ਼ਾਮਿਲ ਹੋਣਾ ਜ਼ਰੂਰੀ ਹੈ।
[home] [1] 2 3  [prev.]1-5 of 11


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 6 ਸਾਲਾ ਬੱਚੇ ਨੇ ਓਬਾਮਾ ਨੂੰ ਚਿੱਠੀ ਲਿਖ ਕੇ ਜ਼ਾਹਿਰ ਕੀਤੀ ਸੀਰੀਆਈ ਬੱਚੇ ਨੂੰ ਘਰ ਵਿੱਚ ਜਗ੍ਹਾ ਦੇਣ ਦੀ ਇੱਛਾ
24.09.16 - ਪੀ ਟੀ ਟੀਮ
6 ਸਾਲਾ ਬੱਚੇ ਨੇ ਓਬਾਮਾ ਨੂੰ ਚਿੱਠੀ ਲਿਖ ਕੇ ਜ਼ਾਹਿਰ ਕੀਤੀ ਸੀਰੀਆਈ ਬੱਚੇ ਨੂੰ ਘਰ ਵਿੱਚ ਜਗ੍ਹਾ ਦੇਣ ਦੀ ਇੱਛਾਇੱਕ ਅਮਰੀਕੀ ਬੱਚੇ ਦਾ ਰਾਸ਼ਟਰਪਤੀ ਓਬਾਮਾ ਦੇ ਨਾਮ ਲਿਖੀ ਚਿੱਠੀ ਵਾਇਰਲ ਹੋ ਗਈ ਹੈ। ਛੇ ਸਾਲ ਦੇ ਐਲੇਕਸ ਨੇ ਸੀਰੀਆਈ ਸ਼ਰਨਾਰਥੀ ਨੂੰ ਆਪਣੇ ਘਰ ਵਿੱਚ ਜਗ੍ਹਾ ਦੇਣ ਦੀ ਪੇਸ਼ਕਸ਼ ਦਿੱਤੀ ਹੈ। ਨਿਊਯਾਰਕ ਦੇ ਐਲੇਕਸ ਨੇ ਖੂਨ ਨਾਲ ਲਥਪਥ ਅਤੇ ਘਬਰਾਏ ਹੋਏ ਓਮਰਾਨ ਦਾਕਨੀਸ਼ ਦੀ ਤਸਵੀਰ ਦੇਖਣ ਦੇ ਬਾਅਦ ਇਹ ਪੱਤਰ ਲਿਖਿਆ ਹੈ।

ਸੀਰੀਆ ਵਿਚ ਚਲ ਰਹੀ ਸਿਵਲ ਵਾਰ ਦੌਰਾਨ ਬਚਾਅ ਕਰਮੀਆਂ ਨੇ ਅਲੇੱਪੋ ਵਿੱਚ ਵਿਨਾਸ਼ਕਾਰੀ ਹਵਾਈ ਹਮਲੇ ਦੇ ਬਾਅਦ ਮਲਬੇ ਵਿਚੋਂ ਬਚਾ ਕੇ ਕੱਢੇ ਗਏ ਓਮਰਾਨ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਦੁਨੀਆ ਭਰ ਵਿੱਚ ਦੁੱਖ ਅਤੇ ਅਫਸੋਸ ਦਾ ਇਜ਼ਹਾਰ ਕੀਤਾ ਗਿਆ ਸੀ।

ਇਸ ਪੱਤਰ ਉੱਤੇ ਓਬਾਮਾ ਨੇ ਕਿਹਾ ਕਿ ਇਹ ਉਸ ਬੱਚੇ ਨੇ ਲਿਖਿਆ ਹੈ ਜਿਸਨੇ ਹਾਲੇ ਨਿੰਦਕ, ਸ਼ੱਕੀ ਜਾਂ ਭੈਭੀਤ ਹੋਣਾ ਨਹੀਂ ਸਿੱਖਿਆ ਹੈ।
ਵ੍ਹਾਈਟ ਹਾਊਸ ਨੇ ਵੀ ਐਲੇਕਸ ਦੇ ਪੱਤਰ ਨੂੰ ਪ੍ਰਕਾਸ਼ਿਤ ਕੀਤਾ ਹੈ।
ਐਲੇਕਸ ਲਿਖਦਾ ਹੈ: ਪਿਆਰੇ ਰਾਸ਼ਟਰਪਤੀ ਓਬਾਮਾ, ਕੀ ਤੁਹਾਨੂੰ ਸੀਰੀਆ ਦਾ ਉਹ ਬੱਚਾ ਯਾਦ ਹੈ ਜੋ ਐਮਬੂਲੈਂਸ ਵਿੱਚ ਸੀ। ਕੀ ਤੁਸੀਂ ਉਸ ਨੂੰ ਸਾਡੇ ਘਰ ਲੈ ਕੇ ਆਓਗੇ। ਅਸੀਂ ਤੁਹਾਡੇ ਲੋਕਾਂ ਦਾ ਝੰਡਿਆਂ, ਫੁੱਲਾਂ ਅਤੇ ਗੁੱਬਾਰਿਆਂ ਨਾਲ ਸਵਾਗਤ ਕਰਾਂਗੇ। ਅਸੀਂ ਉਸ ਬੱਚੇ ਨੂੰ ਪਰਿਵਾਰ ਦਿਆਂਗੇ ਅਤੇ ਉਹ ਸਾਡੇ ਭਰਾ ਦੀ ਤਰ੍ਹਾਂ ਹੋਵੇਗਾ।
ਰਾਸ਼ਟਰਪਤੀ ਓਬਾਮਾ ਨੇ ਇਸ ਹਫ਼ਤੇ ਪਰਵਾਸੀ ਸੰਕਟ ਉੱਤੇ ਸੰਯੁਕਤ ਰਾਸ਼ਟਰ ਦੀ ਬੈਠਕ ਵਿੱਚ ਐਲੇਕਸ ਦੇ ਪੱਤਰ ਦੇ ਸ਼ਬਦ ਬੋਲੇ।

ਵ੍ਹਾਈਟ ਹਾਊਸ ਨੇ ਐਲੇਕਸ ਦੀ ਪੱਤਰ ਨੂੰ ਪੜ੍ਹਦੇ ਹੋਏ ਅਤੇ ਓਬਾਮਾ ਦਾ ਉਸ ਪੱਤਰ ਬਾਰੇ ਬੈਠਕ ਵਿਚ ਜ਼ਿਕਰ ਕਰਦੇ ਹੋਏ ਦੀ ਵੀਡੀਓ ਬਣਾ ਕੇ ਜਾਰੀ ਕੀਤੀ ਹੈ। ਇਸ ਵੀਡੀਓ ਨੂੰ ਫੇਸਬੁੱਕ ਉੱਤੇ 82 ਹਜ਼ਾਰ ਤੋਂ ਜ਼ਿਆਦਾ ਵਾਰ ਸ਼ੇਅਰ ਕੀਤਾ ਜਾ ਚੁੱਕਿਆ ਹੈ।


ਰਾਸ਼ਟਰਪਤੀ ਨੇ ਲਿਖਿਆ, "ਸਾਨੂੰ ਸਾਰਿਆਂ ਨੂੰ ਐਲੇਕਸ ਦੀ ਤਰ੍ਹਾਂ ਹੋਣਾ ਚਾਹੀਦਾ ਹੈ।"

"ਕਲਪਨਾ ਕਰੋ ਕਿ ਜੇਕਰ ਅਸੀਂ ਅਜਿਹੇ ਹੋ ਜਾਵਾਂਗੇ ਤਾਂ ਦੁਨੀਆ ਕਿਵੇਂ ਦੀ ਹੋਵੇਗੀ। ਕਲਪਨਾ ਕਰੋ ਕਿ ਅਸੀਂ ਕਿੰਨਾ ਦੁੱਖ ਘੱਟ ਕਰ ਸਕਾਂਗੇ ਅਤੇ ਕਿੰਨੀਆਂ ਜਾਨਾਂ ਬਚਾ ਪਾਵਾਂਗੇ।"

ਸੋਸ਼ਲ ਮੀਡੀਆ ਉੱਤੇ ਬਹੁਤ ਸਾਰੇ ਲੋਕਾਂ ਨੇ ਰਾਸ਼ਟਰਪਤੀ ਦੀ ਤਾਰੀਫ ਕੀਤੀ ਲੇਕਿਨ ਜ਼ਿਆਦਾਤਰ ਲੋਕਾਂ ਨੇ ਐਲੇਕਸ ਦੀ ਹੀ ਤਾਰੀਫ ਕੀਤੀ।

ਟੈਕਸਸ ਦੀ ਇੱਕ ਔਰਤ ਨੇ ਫੇਸਬੁੱਕ ਉੱਤੇ ਟਿੱਪਣੀ ਕੀਤੀ, "ਛੇ ਸਾਲ ਦਾ ਇੱਕ ਬੱਚਾ ਜਿਸਦੇ ਅੰਦਰ ਸਾਡੇ ਸਾਰਿਆਂ ਤੋਂ ਕਿਤੇ ਜ਼ਿਆਦਾ ਇਨਸਾਨੀਅਤ, ਪਿਆਰ ਅਤੇ ਸਮਝਦਾਰੀ ਹੈ। ਉਸਦੇ ਪਰਿਵਾਰ ਵਾਲਿਆਂ ਨੂੰ ਵਧਾਈ।"

ਇੱਕ ਹੋਰ ਨੇ ਟਿੱਪਣੀ ਕੀਤੀ, ਮੈਂ ਅੱਜ ਇਸਦੇ ਬਾਰੇ ਸੁਣਿਆ ਜਿਵੇਂ ਕ‌ਿ ਰਾਸ਼ਟਰਪਤੀ ਨੇ ਪੜ੍ਹਿਆ। ਇਸਦੇ ਬਾਵਜੂਦ ਹੁਣ ਜਦੋਂ ਮੈਂ ਇਸ ਨੂੰ ਪੜ੍ਹ ਰਹੀ ਹਾਂ ਤਾਂ ਰੋ ਰਹੀ ਹਾਂ।

ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਵਿਕਸਿਤ ਦੇਸ਼ਾਂ ਨੂੰ ਸੀਰੀਆਈ ਸੰਘਰਸ਼ ਦੀ ਵਜ੍ਹਾ ਨਾਲ ਘਰ ਛੱਡਣ ਨੂੰ ਮਜਬੂਰ ਹੋਏ ਲੋਕਾਂ ਲਈ ਜ਼ਿਆਦਾ ਮਦਦ ਕਰਨ ਦੀ ਬੇਨਤੀ ਕੀਤੀ ਹੈ।

ਅਗਸਤ ਵਿੱਚ ਵ੍ਹਾਈਟ ਹਾਊਸ ਨੇ ਦੱਸਿਆ ਸੀ ਕਿ ਅਮਰੀਕਾ ਨੇ ਇਸ ਸਾਲ ਦਸ ਹਜ਼ਾਰ ਸੀਰੀਆਈ ਸ਼ਰਨਾਰਥੀਆਂ ਨੂੰ ਸਵੀਕਾਰ ਕੀਤਾ ਹੈ।

ਓਬਾਮਾ ਨੇ ਕਿਹਾ ਕਿ ਸਾਲ 2017 ਵਿੱਚ ਅਮਰੀਕਾ 110,000 ਸ਼ਰਨਾਰਥੀਆਂ ਨੂੰ ਸਵੀਕਾਰ ਕਰੇਗਾ।
[home] [1] 2 3  [prev.]1-5 of 11


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਬੰਦ ਹੋਏ ਇੰਟਰਨੈਸ਼ਨਲ ਅਕੈਡਮੀ ਆਫ਼ ਨਿਊਜ਼ੀਲੈਂਡ ਦੇ ਬਹੁਤੇ ਵਿਦਿਆਰਥੀ ਰੀ-ਅਸੈਸਮੈਂਟ 'ਚ ਹੋਏ ਫੇਲ੍ਹ
23.09.16 - ਹਰਜਿੰਦਰ ਸਿੰਘ ਬਸਿਆਲਾ
ਬੰਦ ਹੋਏ ਇੰਟਰਨੈਸ਼ਨਲ ਅਕੈਡਮੀ ਆਫ਼ ਨਿਊਜ਼ੀਲੈਂਡ ਦੇ ਬਹੁਤੇ ਵਿਦਿਆਰਥੀ ਰੀ-ਅਸੈਸਮੈਂਟ 'ਚ ਹੋਏ ਫੇਲ੍ਹਲੱਖਾਂ ਰੁਪਏ ਡਾਲਰਾਂ ਵਿਚ ਬਦਲ ਕੇ ਵਿਦੇਸ਼ ਪਹੁੰਚੇ ਕੁਝ ਅੰਤਰਰਾਸ਼ਟਰੀ ਵਿਦਿਆਰਥੀ ਕਿੰਨੀ ਕੁ ਇਥੇ ਪੜ੍ਹਾਈ ਕਰਦੇ ਰਹੇ ਹੋਣਗੇ? ਦਾ ਅੰਦਾਜ਼ਾ ਰੀ-ਅਸੈਸਮੈਂਟ ਟੈਸਟ ਤੋਂ ਲਾਇਆ ਜਾ ਸਕਦਾ ਹੈ। ਆਕਲੈਂਡ ਸਿਟੀ ਵਿਚ ਬਹੁਤਾਤ ਭਾਰਤੀ ਅਤੇ ਫਿਲਪਾਈਨੀਜ਼ ਵਿਦਿਆਰਥੀਆਂ ਦੀ ਗਿਣਤੀ ਰੱਖਣ ਵਾਲਾ ਇਕ ਕਾਲਜ ਇੰਟਰਨੈਸ਼ਨਲ ਅਕੈਡਮੀ ਆਫ ਨਿਊਜ਼ੀਲੈਂਡ ਬੀਤੇ ਮਹੀਨੇ ਵਿਕ ਗਿਆ ਸੀ ਅਤੇ ਸਾਰੇ ਵਿਦਿਆਰਥੀ ਇਕ ਹੋਰ ਕਾਲਜ਼ ਈ.ਡੀ.ਈ.ਐਨ.ਜ਼ੈਡ. ਨੂੰ ਦਿੱਤੇ ਜਾਣੇ ਸਨ ਪਰ ਸ਼ਰਤ ਇਹ ਸੀ ਕਿ ਜੇਕਰ ਉਹ ਰੀ-ਅਸੈਸਮੈਂਟ ਟੈਸਟ ਪਾਸ ਕਰ ਲੈਂਦੇ ਹਨ ਤਾਂ ਹੀ ਉਨ੍ਹਾਂ ਦੀ ਪੜ੍ਹਾਈ ਜਾਰੀ ਰੱਖੀ ਜਾਵੇਗੀ।

ਖਬਰ ਆਈ ਹੈ ਕਿ 329 ਵਿਦਿਆਰਥੀਆਂ ਵਿੱਚੋਂ 46 ਵਿਦਿਆਰਥੀ ਹੀ ਆਪਣੇ ਕਰੈਡਿਟ ਬਰਕਰਾਰ ਰੱਖ ਸਕੇ ਜਾਂ ਕਹਿ ਲਈਏ ਉਹ ਪਾਸ ਹੋਏ ਬਾਕੀ ਸਾਰੇ ਫੇਲ ਹੋ ਗਏ। 70 ਵਿਦਿਆਰਥੀ ਥੋੜੇ ਚੰਗੇ ਪਾਏ ਗਏ ਪਰ ਪੂਰੇ ਨਹੀਂ। 213 ਵਿਦਿਆਰਥੀਆਂ ਨੂੰ ਵਿਸ਼ੇਸ਼ ਸਹਾਇਤਾ (ਕੋਚਿੰਗ) ਦੀ ਜ਼ਰੂਰਤ ਹੈ ਤਾਂ ਕਿ ਉਹ ਪੜ੍ਹਾਈ ਜਾਰੀ ਰੱਖ ਸਕਣ। ਵਿਦਿਆਰਥੀਆਂ ਨੂੰ ਪੜ੍ਹਾਈ ਪੱਧਰ ਉਚਾ ਕਰਨ ਵਾਸਤੇ ਇਮੀਗ੍ਰੇਸ਼ਨ ਸਹਾਇਤਾ ਕਰ ਰਹੀ ਹੈ ਅਤੇ ਕੋਈ ਵੱਖਰਾ ਖਰਚਾ ਨਹੀਂ ਲਿਆ ਜਾਵੇਗਾ। ਨਵੇਂ ਕਾਲਜ ਵੱਲੋਂ 600 ਤੋਂ ਵੱਧ ਵਿਦਿਆਰਥੀਆਂ ਦਾ ਟੈਸਟ ਲਿਆ ਗਿਆ ਸੀ। ਇਸਦਾ ਸਿੱਧਾ ਮਤਲਬ ਨਿਕਲਦਾ ਹੈ ਕਿ ਇਹ ਵਿਦਿਆਰਥੀ ਨਵੇਂ ਕਾਲਜ ਦੇ ਵਿਚ  ਪੁਰਾਣੇ ਕਾਲਜ ਦੇ ਲੈਵਲ ਅਧੀਨ ਨਹੀਂ ਲਏ ਜਾ ਸਕਦੇ। ਇਨ੍ਹਾਂ ਵਿਦਿਆਰਥੀਆਂ ਦਾ ਇੰਗਲਿਸ਼ ਪੱਧਰ ਸਹੀ ਹੋਣ ਉਤੇ ਹੀ ਇਹ ਇਸ ਦੇਸ਼ ਵਿਚ ਰਹਿ ਕੇ ਪੜ੍ਹਾਈ ਜਾਰੀ ਰੱਖ ਸਕਣਗੇ। ਇਸ ਦੇ ਵਾਸਤੇ ਆਈਲੈਟਸ ਟੈਸਟ ਦੇਣਾ ਪਵੇਗਾ। ਬਹੁਤ ਸਾਰੇ ਵਿਦਿਆਰਥੀ ਬਿਨਾਂ ਆਈਲੈਟਸ ਆਏ ਸਨ, ਜਿਨ੍ਹਾਂ ਦਾ ਇੰਗਲਿਸ਼ ਲੈਵਲ ਕਿਸੇ ਬਦਲਵੇਂ ਤਰੀਕੇ ਨਾਲ ਉਸ ਸਮੇਂ ਚੈਕ ਕੀਤਾ ਗਿਆ ਸੀ।

ਖਬਰਾਂ ਹਨ ਕਿ ਇੰਟਰਨੈਸ਼ਨਲ ਅਕੈਡਮੀ ਵਿਚ ਗਲਤ ਤਰੀਕੇ ਨਾਲ ਨਤੀਜੇ ਐਲਾਨੇ ਗਏ ਹਨ। ਐਨ.ਜ਼ੈਡ.ਕਿਊ.ਏ. (ਸਿੱਖਿਆ ਵਿਭਾਗ) ਨੇ ਬਹੁਤ ਹੀ ਗੰਭੀਰ ਕਿਸਮ ਦੀਆਂ ਊਣਤਾਈਆਂ ਕਾਲਜ ਦੇ ਟੈਸਟ ਲੈਣ ਦੇ ਸਿਸਟਮ ਵਿਚ ਫੜੀਆਂ ਹਨ। ਖਬਰਾਂ ਹਨ ਕਿ ਹੁਣ ਐਨ. ਜ਼ੈਡ.ਕਿਊ.ਏ. ਵਿਭਾਗ ਕਾਲਜ ਦੇ ਸਾਬਕਾ ਡਾਇਰੈਕਟਰਾਂ ਦੀ ਵੀ ਪੜ੍ਹਤਾਲ ਕਰ ਰਿਹਾ ਹੈ। ਇਨ੍ਹਾਂ ਹਲਾਤਾਂ ਦੇ ਚਲਦਿਆਂ ਬਹੁਤ ਸਾਰੇ ਭਾਰਤੀ ਵਿਦਿਆਰਥੀ ਵੱਡੀ ਪ੍ਰੇਸ਼ਾਨੀ ਵਿਚੋਂ ਲੰਘ ਰਹੇ ਹਨ ਅਤੇ ਉਨ੍ਹਾਂ ਨੂੰ ਡਿਪੋਰਟ ਕੀਤੇ ਜਾਣ ਦਾ ਖਤਰਾ ਵੀ ਦਿਨ-ਰਾਤ ਖਾ ਰਿਹਾ ਹੈ। ਇਸ ਤੋਂ ਪਹਿਲਾਂ ਨਕਲੀ ਬੈਂਕ ਕਾਗਜ਼ ਵਰਤਣ ਕਰਕੇ 150 ਦੇ ਕਰੀਬ ਭਾਰਤੀ ਵਿਦਿਆਰਥੀ ਪਹਿਲਾਂ ਹੀ ਡੀਪੋਰਟੇਸ਼ਨ ਦੀ ਕਾਰਵਾਈ ਵਿੱਚੋਂ ਲੰਘ ਰਹੇ ਹਨ।
[home] [1] 2 3  [prev.]1-5 of 11


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 8 ਸਾਲ ਦੀ ਉਮਰ ਵਿੱਚ 8 ਵਾਰ ਵਿਕੀ ਅਤੇ 100 ਵਾਰ ਹੋਇਆ ਬਲਾਤਕਾਰ
11.09.16 - ਪੀ ਟੀ ਟੀਮ
8 ਸਾਲ ਦੀ ਉਮਰ ਵਿੱਚ 8 ਵਾਰ ਵਿਕੀ ਅਤੇ 100 ਵਾਰ ਹੋਇਆ ਬਲਾਤਕਾਰਕੁਝ ਸਮਾਂ ਪਹਿਲਾਂ ਇਰਾਕ ਤੋਂ 1,100 ਔਰਤਾਂ ਨੂੰ ਆਈ.ਐਸ. ਦੇ ਚੁੰਗਲ ਤੋਂ 'ਚੋਂ ਬਚਾਇਆ ਗਿਆ ਸੀ। ਇਨ੍ਹਾਂ ਸਾਰਿਆਂ ਦੀ ਕੁੱਝ ਨਾ ਕੁੱਝ ਦਰਦਨਾਕ ਕਹਾਣੀ ਜ਼ਰੂਰ ਹੈ। ਇਨ੍ਹਾਂ ਵਿੱਚੋਂ ਇੱਕ ਉਹ ਸੀ, ਜਿਸਨੂੰ 8 ਸਾਲ ਦੀ ਉਮਰ ਵਿੱਚ 10 ਮਹੀਨੇ ਦੇ ਅੰਦਰ 8 ਵਾਰ ਵੇਚਿਆ ਗਿਆ। ਇੰਨਾ ਹੀ ਨਹੀਂ, ਉਸ ਨਾਲ 100 ਵਾਰ ਰੇਪ ਵੀ ਹੋਇਆ। 

ਹੁਣ 18 ਸਾਲ ਦੀ ਹੋ ਚੁੱਕੀ ਯਾਸਮੀਨ ਉਨ੍ਹਾਂ 1,100 ਔਰਤਾਂ ਵਿੱਚੋਂ ਹੈ ਜੋ ਆਈ.ਐਸ. ਦੀ ਕੈਦ ਤੋਂ ਛੁੱਟ ਕੇ ਭੱਜੀਆਂ ਸਨ ਅਤੇ ਹੁਣ ਜਰਮਨੀ ਵਿੱਚ ਮਾਨਸਿਕ ਇਲਾਜ ਕਰਵਾ ਰਹੀਆਂ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਯਜੀਦੀ ਧਾਰਮਿਕ ਜਾਤੀ ਨਾਲ ਸਬੰਧ ਰੱਖਦੀਆਂ ਹਨ। ਇਹ ਯਜੀਦੀ ਕੁੜੀ ਇਰਾਕ ਦੇ ਰਿਫਿਊਜ਼ੀ ਕੈਂਪ ਵਿੱਚ ਦੋ ਹਫਤਿਆਂ ਤੋਂ ਲੁਕੀ ਹੋਈ ਸੀ। ਜਦੋਂ ਉਸਨੂੰ ਆਪਣੇ ਟੈਂਟ ਦੇ ਬਾਹਰ ਆਈ.ਐਸ. ਦੇ ਲੜਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਸਦੀ ਰੂਹ ਕੰਬ ਗਈ। ਉਸਨੂੰ ਆਪਣੇ ਨਾਲ ਹੋਈ ਦਹਿਸ਼ਤ ਅਤੇ ਹੈਵਾਨੀਅਤ ਯਾਦ ਆ ਗਈ, ਜਦੋਂ ਆਈ.ਐਸ. ਦੇ ਲੜਾਕਿਆਂ ਨੇ ਉਸਦੇ ਸਰੀਰ ਨੂੰ ਬੁਰੀ ਤਰ੍ਹਾਂ ਨਾਲ ਨੋਚ ਦਿੱਤਾ ਸੀ।

ਉਹ ਫਿਰ ਤੋਂ ਉਹੀ ਸਭ ਸਹਿਣ ਨਹੀਂ ਕਰ ਸਕਦੀ ਸੀ। 17 ਸਾਲ ਦੀ ਯਾਸਮੀਨ ਸੋਚਣ ਲੱਗੀ ਕਿ ਆਪਣੇ-ਆਪ ਨੂੰ ਕਿਵੇਂ ਬਚਾਵਾਂ। ਅਤੇ ਉਸ ਨੂੰ ਇੱਕ ਖਿਆਲ ਆਇਆ। ਇੱਕ ਅਜਿਹਾ ਖਿਆਲ ਜੋ ਇਨਸਾਨ ਲਈ ਖੁਦਕੁਸ਼ੀ ਤੋਂ ਵੀ ਭੈੜਾ ਹੋ ਸਕਦਾ ਹੈ। ਉਸ ਨੇ ਸੋਚਿਆ ਕਿ ਆਪਣੇ-ਆਪ ਨੂੰ ਇੰਨਾ ਬਦਸ਼ਕਲ ਬਣਾ ਲਵਾਂ ਕਿ ਮੈਨੂੰ ਕੋਈ ਵੇਖਣਾ ਹੀ ਨਾ ਚਾਹੇ। ਇਹ ਸੋਚ ਕੇ ਯਾਸਮੀਨ ਨੇ ਆਪਣੇ ਉੱਤੇ ਕੈਰੋਸਿਨ ਪਾਇਆ ਅਤੇ ਅੱਗ ਲਗਾ ਲਈ। ਯਾਸਮੀਨ ਦੇ ਵਾਲ ਅਤੇ ਚਿਹਰਾ ਸੜ੍ਹ ਗਏ। ਉਸ ਦਾ ਨੱਕ, ਬੁਲ੍ਹ ਅਤੇ ਕੰਨ ਪੂਰੀ ਤਰ੍ਹਾਂ ਪਿਘਲ ਗਏ।

ਜਰਮਨੀ ਦੇ ਡਾਕਟਰ ਯਾਨ ਇਲਹਾਨ ਕਿਜਿਲਹਾਨ ਨੂੰ ਯਾਸਮੀਨ ਇਸ ਹਾਲਤ ਵਿੱਚ ਪਿਛਲੇ ਸਾਲ ਉੱਤਰੀ ਇਰਾਕ ਦੇ ਇੱਕ ਰਿਫਿਊਜ਼ੀ ਕੈਂਪ ਵਿੱਚ ਮਿਲੀ ਸੀ। ਸਰੀਰਕ ਰੂਪ ਤੋਂ ਤਾਂ ਉਹ ਪੂਰੀ ਤਰ੍ਹਾਂ ਨਕਾਰਾ ਹੋ ਹੀ ਚੁੱਕੀ ਸੀ, ਮਾਨਸਿਕ ਤੌਰ ਉੱਤੇ ਵੀ ਉਹ ਇਸ ਕਦਰ ਡਰੀ ਹੋਈ ਸੀ ਕਿ ਡਾਕਟਰ ਨੂੰ ਆਪਣੇ ਵੱਲ ਆਉਂਦੇ ਵੇਖ ਚੀਖਣ ਲੱਗੀ ਸੀ ਕਿ ਕਿਤੇ ਉਸਦੇ ਅਗਵਾਕਾਰ ਹੀ ਤਾਂ ਨਹੀਂ ਆ ਗਏ।

ਹੁਣ ਉਨ੍ਹਾਂ ਡਰਾਉਣੇ ਦਿਨਾਂ ਨੂੰ ਯਾਦ ਕਰਦੇ ਹੋਏ ਯਾਸਮੀਨ ਜਦੋਂ ਵੀ ਗੱਲ ਕਰਦੀ ਹੈ ਤਾਂ ਉਸਦੀ ਮੁੱਠੀਆਂ ਘੁੱਟ ਜਾਂਦੀਆਂ ਹਨ ਅਤੇ ਉਹ ਕੁਰਸੀ ਨੂੰ ਕਸ ਕੇ ਫੜ ਲੈਂਦੀ ਹੈ। ਉਸ ਨੂੰ ਯਾਦ ਹੈ ਜਦੋਂ ਡਾਕਟਰ ਯਾਨ ਪਹਿਲੀ ਵਾਰ ਉਸਦੇ ਕੈਂਪ ਵਿੱਚ ਆਏ ਸਨ ਤਾਂ ਉਸ ਦੀ ਮਾਂ ਨੂੰ ਕਿਹਾ ਸੀ ਕਿ ਜਰਮਨੀ ਵਿੱਚ ਉਸਦੀ ਮਦਦ ਹੋ ਸਕਦੀ ਹੈ। ਉਹ ਦੱਸਦੀ ਹੈ, "ਮੈਂ ਕਿਹਾ 'ਬੇਸ਼ੱਕ ਮੈਂ ਉੱਥੇ ਜਾਣਾ ਚਾਹੁੰਦੀ ਹਾਂ ਅਤੇ ਸੁਰੱਖਿਅਤ ਰਹਿਣਾ ਚਾਹੁੰਦੀ ਹਾਂ। ਮੈਂ ਫਿਰ ਤੋਂ ਉਹੀ ਪੁਰਾਣੀ ਯਾਸਮੀਨ ਬਣਨਾ ਚਾਹੁੰਦੀ ਹਾਂ'।" ਯਾਸਮੀਨ ਹਾਲੇ ਵੀ ਆਪਣਾ ਪੂਰਾ ਨਾਮ ਨਹੀਂ ਦੱਸਣਾ ਚਾਹੁੰਦੀ ਕਿਉਂਕਿ ਹੁਣ ਵੀ ਉਸਨੂੰ ਡਰ ਲੱਗਦਾ ਹੈ।
[home] [1] 2 3  [prev.]1-5 of 11


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਓਬਾਮਾ ਦੀਆਂ ਨੀਤੀਆਂ ਬੇਹੱਦ ਖਤਰਨਾਕ; ਪਹਿਲੇ ਦਿਨ ਕਰਾਂਗਾ ਜ਼ਿਆਦਾਤਰ ਫੈਸਲੇ ਰੱਦ: ਟਰੰਪ
07.09.16 - ਪੀ ਟੀ ਟੀਮ
ਓਬਾਮਾ ਦੀਆਂ ਨੀਤੀਆਂ ਬੇਹੱਦ ਖਤਰਨਾਕ; ਪਹਿਲੇ ਦਿਨ ਕਰਾਂਗਾ ਜ਼ਿਆਦਾਤਰ ਫੈਸਲੇ ਰੱਦ: ਟਰੰਪਹਾਲੇ ਅਮਰੀਕੀ ਰਾਸ਼ਟਰਪਤੀ ਚੋਣ ਹੋਣ ਵਿੱਚ ਦੋ ਮਹੀਨੇ ਬਾਕੀ ਹਨ। ਲੇਕਿਨ ਡੋਨਾਲਡ ਟਰੰਪ ਨੇ ਹੁਣੇ ਤੋਂ ਆਪਣਾ ਪਲਾਨ ਤਿਆਰ ਕਰ ਲਿਆ ਹੈ ਕਿ ਉਹ ਪਹਿਲੇ ਦਿਨ ਵ੍ਹਾਈਟ ਹਾਊਸ ਵਿੱਚ ਕੀ ਕਰਨਗੇ। ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਉਮੀਦਵਾਰ ਟਰੰਪ ਨੇ ਕਿਹਾ ਕਿ ਜੇ ਉਹ ਨਵੰਬਰ ਚੋਣ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਦਾ ਵ੍ਹਾਈਟ ਹਾਊਸ ਦਾ ਪਹਿਲਾ ਦਿਨ ਬਹੁਤ ਰੁਝੇਵਿਆਂ ਵਾਲਾ ਹੋਵੇਗਾ। ਇਸਦੇ ਪਿੱਛੇ ਦਾ ਕਾਰਣ ਦਸਦੇ ਹੋਏ ਟਰੰਪ ਨੇ ਕਿਹਾ ਕਿ ਪਹਿਲੇ ਹੀ ਦਿਨ ਓਬਾਮਾ ਸਰਕਾਰ ਦੀਆਂ ਨੀਤੀਆਂ ਨੂੰ ਮੈਂ ਰੱਦ ਕਰ ਦੇਵਾਂਗਾ।

ਮੰਗਲਵਾਰ ਨੂੰ ਨਾਰਥ ਕੈਰੋਲੀਨਾ ਵਿੱਚ ਇੱਕ ਚੁਣਾਵੀ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਟਰੰਪ ਨੇ ਕਿਹਾ ਕਿ ਉਹ ਓਵਲ ਦਫ਼ਤਰ ਵਿੱਚ ਪਹਿਲੇ ਦਿਨ ਮੌਜੂਦਾ ਰਾਸ਼ਟਰਪਤੀ ਬਰਾਕ ਓਬਾਮਾ ਦੀਆਂ ਕਥਿਤ ਤੌਰ ਉੱਤੇ ਖਤਰਨਾਕ ਨੀਤੀਆਂ ਨੂੰ ਰੱਦ ਕਰਨ ਵਿੱਚ ਬਿਤਾਉਣਗੇ। ਇਸ ਵਿੱਚ ਸੀਰੀਆਈ ਸ਼ਰਨਾਰਥੀ ਪੁਨਰਵਾਸ ਨੂੰ ਮੁਅੱਤਲ ਕਰਨਾ, ਓਬਾਮਾ ਕੇਅਰ ਨੂੰ ਖਤਮ ਕਰਨਾ, ਐਨ.ਏ.ਐਫ.ਟੀ.ਏ. ਉੱਤੇ ਦੁਬਾਰਾ ਗੱਲਬਾਤ ਦਾ ਆਦੇਸ਼ ਦੇਣਾ, ਓਬਾਮਾ ਦੇ ਕਾਰਜਕਾਰੀ ਹੁਕਮਾਂ ਨੂੰ ਖਾਰਿਜ ਕਰਨ ਅਤੇ ਮੈਕਸੀਕੋ ਸੀਮਾ ਉੱਤੇ ਦੀਵਾਰ ਦੀ ਉਸਾਰੀ ਸ਼ੁਰੂ ਕਰਨਾ ਸ਼ਾਮਿਲ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਪਹਿਲਾ ਦਿਨ ਬੇਹੱਦ ਵਿਅਸਤ ਰਹੇਗਾ। ਦਫਤਰ ਵਿੱਚ ਮੇਰੇ ਪਹਿਲੇ ਦਿਨ ਤੋਂ ਹੀ ਬਦਲਾਅ ਸ਼ੁਰੂ ਹੋ ਜਾਵੇਗਾ। ਪਹਿਲਾਂ ਅਸੀਂ ਹਰ ਅਸੰਵਿਧਾਨਿਕ ਹੁਕਮ ਹਟਾਵਾਂਗੇ ਅਤੇ ਫਿਰ ਆਪਣੇ ਦੇਸ਼ ਵਿੱਚ ਕਾਨੂੰਨ ਦਾ ਸ਼ਾਸਨ ਬਹਾਲ ਕਰਾਂਗੇ। ਇਸ ਤੋਂ ਬਾਅਦ ਅਸੀਂ ਆਪਣੀ ਦੱਖਣੀ ਸੀਮਾ ਉੱਤੇ ਦੀਵਾਰ ਦੀ ਉਸਾਰੀ ਸ਼ੁਰੂ ਕਰਾਂਗੇ। ਇਹ ਹਿੰਸਕ ਗਰੋਹਾਂ ਅਤੇ ਕਾਰਟਲ ਨੂੰ ਦੇਸ਼ ਤੋਂ ਬਾਹਰ ਰੱਖੇਗੀ। ਇਹ ਉਨ੍ਹਾਂ ਨਸ਼ੀਲੀ ਦਵਾਈਆਂ ਨੂੰ ਵੀ ਦੂਰ ਰੱਖੇਗੀ, ਜੋ ਸਾਡੇ ਨੌਜਵਾਨਾਂ ਵਿੱਚ ਜ਼ਹਿਰ ਘੋਲ ਰਹੀਆਂ ਹਨ। ਟਰੰਪ ਨੇ ਕਿਹਾ ਕਿ ਉਹ ਕਾਂਗਰਸ ਨੂੰ ਕਹਿਣਗੇ ਕਿ ਉਹ ਓਬਾਮਾ ਕੇਅਰ ਨੂੰ ਹਟਾਉਣ ਅਤੇ ਉਸ ਦੀ ਥਾਂ 'ਤੇ ਕੁੱਝ ਹੋਰ ਲਿਆਉਣ ਲਈ ਇੱਕ ਬਿੱਲ ਭੇਜਣ।
[home] [1] 2 3  [prev.]1-5 of 11


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE
Copyright © 2016-2017


NEWS LETTER