ਵਿਦੇਸ਼

Monthly Archives: JUNE 2018


ਡੇਟਿੰਗ ਸਾਈਟ ਰਾਹੀਂ ਮਿਲੀ ਕੁੜੀ ਬਣੀ ਕਾਤਿਲ
ਨਿਊਜ਼ੀਲੈਂਡ 'ਚ ਪੰਜਾਬੀ ਨੌਜਵਾਨ ਦੇ ਕਤਲ ਲਈ 17 ਸਾਲਾ ਕੁੜੀ ਅਦਾਲਤ ਵੱਲੋਂ ਦੋਸ਼ੀ ਕਰਾਰ
29.06.18 - ਹਰਜਿੰਦਰ ਸਿੰਘ ਬਸਿਆਲਾ
ਨਿਊਜ਼ੀਲੈਂਡ 'ਚ ਪੰਜਾਬੀ ਨੌਜਵਾਨ ਦੇ ਕਤਲ ਲਈ 17 ਸਾਲਾ ਕੁੜੀ ਅਦਾਲਤ ਵੱਲੋਂ ਦੋਸ਼ੀ ਕਰਾਰ



ਇੰਟਰਨੈੱਟ 'ਤੇ ਚੱਲਦੀਆਂ ਡੇਟਿੰਗ ਵੈੱਬਸਾਈਟਾਂ ਦੇ ਜਾਲ ਵਿੱਚ ਫਸ ਕੇ ਖਰੜ ਦੇ ਇਕ 31 ਸਾਲਾ ਨੌਜਵਾਨ ਸੰਦੀਪ ਧੀਮਾਨ ਨੇ ਨੇਪੀਅਰ ਲਾਗੇ ਆਪਣੀ ਜਾਨ ਪਿਛਲੇ ਸਾਲ 18 ਦਸੰਬਰ ਨੂੰ ਗਵਾ ਲਈ ਸੀ। ਜਿਸ ਕੁੜੀ ਦੇ ਨਾਲ ਉਸ ਨੇ ਚੰਗਾ ਸਮਾਂ ਬਿਤਾਉਣ ਦਾ ਸੋਚਿਆ ਸੀ, ਉਹ ਹੀ ਆਪਣੇ ਸਾਥੀਆਂ ਨਾਲ ਰਲ ਕੇ ਉਸ ਨੂੰ ਲੁੱਟ-ਪੁੱਟ ਕੇ ਬੁਰੀ ਤਰ੍ਹਾਂ ਨਾਲ ਕਤਲ ਕਰ ਗਈ ਸੀ। ਅੱਜ ਮਾਣਯੋਗ ਹਾਈ ਕੋਰਟ ਨੇਪੀਅਰ ਨੇ ਇਸ ਸਬੰਧ ਦੇ ਵਿਚ ਇਕ ਹੋਰ 17 ਸਾਲਾ ਕੁੜੀ ਨੂੰ ਦੋਸ਼ੀ ਗਰਦਾਨਿਆ ਹੈ।

ਰੋਜ ਪੇਜ ਲੀਵਸ ਨਾਂ ਦੀ ਕੁੜੀ ਨੇ ਜਿੱਥੇ ਸੰਦੀਪ ਧੀਮਾਨ ਦੇ ਕਤਲ ਦੀ ਸਕੀਮ ਬਣਾਈ, ਉਥੇ ਉਸ ਨੇ ਆਪਣੇ ਸਾਥੀ ਨਾਲ ਮਿਲ ਕੇ ਸੰਦੀਪ ਨੂੰ ਬੁਰੀ ਤਰ੍ਹਾਂ ਮਾਰਿਆ, ਉਸ ਦੀ ਕਾਰ ਅਤੇ ਫੋਨ ਆਦਿ ਵੀ ਖੋਹ ਲਏ। ਇਸ ਨੌਜਵਾਨ ਦਾ ਕਤਲ ਕਰਕੇ ਦੂਰ-ਦੁਰੇਡੇ ਕਿਤੇ ਸੁੱਟ ਦਿੱਤਾ ਗਿਆ ਅਤੇ 8 ਦਿਨ ਬਾਅਦ ਕਿਸੇ ਕੂੜੇ ਵਾਲੇ ਟਰੱਕ ਡਰਾਈਵਰ ਵੱਲੋਂ ਦੱਸਣ ਤੋਂ ਬਾਅਦ ਇਸ ਦੀ ਲਾਸ਼ ਪ੍ਰਾਪਤ ਹੋਈ ਸੀ। ਇਸ ਕੇਸ ਦੇ ਸਬੰਧ ਵਿਚ ਪਹਿਲਾਂ ਵੀ 24 ਮਈ ਨੂੰ ਉਸ ਦੇ ਸਾਥੀ ਸ਼ਾਉਨ ਲਿਆਮ ਕਾਰਾਉਰੀਆ ਨੂੰ ਜੀਵਨ ਭਰ ਦੀ ਜੇਲ੍ਹ ਹੋ ਚੁੱਕੀ ਹੈ ਅਤੇ ਉਹ 12 ਸਾਲਾਂ ਤਕ ਪੈਰੋਲ ਉਤੇ ਵੀ ਬਾਹਰ ਨਹੀਂ ਆਵੇਗਾ।

ਵਰਣਨਯੋਗ ਹੈ ਕਿ ਸੰਦੀਪ ਧੀਮਾਨ ਜੂਨ 2015 'ਚ ਇਥੇ ਆਈ.ਟੀ. ਦੀ ਪੜ੍ਹਾਈ ਕਰਨ ਆਇਆ ਸੀ ਅਤੇ ਇਸੇ ਖੇਤਰ ਵਿੱਚ 'ਕੋਰਸ' ਕੰਪਨੀ ਅੰਦਰ ਨੌਕਰੀ ਵੀ ਕਰਨ ਲੱਗ ਪਿਆ ਸੀ। ਜਨਵਰੀ 2018 ਵਿੱਚ ਉਸ ਦਾ ਵਿਆਹ ਕਰਨ ਬਾਰੇ ਘਰਦੇ ਸੋਚਦੇ ਸਨ ਪਰ ਇਹ ਪਹਿਲਾਂ ਹੀ ਘਟਨਾ ਦਾ ਸ਼ਿਕਾਰ ਹੋ ਗਿਆ।

ਇਨ੍ਹਾਂ ਹਮਲਾਵਾਰਾਂ ਨੇ ਉਸ ਦੇ ਸਰੀਰ ਉਤੇ 9 ਵਾਰ ਵੱਖ-ਵੱਖ ਥਾਵਾਂ ਜਿਵੇਂ ਪਿੱਠ, ਦਿਲ ਅਤੇ ਸਿਰ ਉਤੇ ਚਾਕੂ ਮਾਰੇ। ਅੱਧ ਮੋਇਆ ਕਰਕੇ ਸੁੱਟ ਕੇ ਜਾਣ ਲੱਗੇ ਤਾਂ ਵੇਖਿਆ ਕਿ ਉਹ ਸਹਾਇਤਾ ਵਾਸਤੇ ਕਿਸੀ ਨੂੰ ਆਵਾਜ਼ ਲਗਾ ਰਿਹਾ ਹੈ, ਇਹ ਸੁਣ ਕੇ ਉਹ ਫਿਰ ਵਾਪਿਸ ਗਏ ਅਤੇ ਦੁਬਾਰਾ ਜਾਨੋਂ ਮਾਰ ਕੇ ਗਏ। ਜਿਸ ਦਿਨ ਉਸ ਦਾ ਕਤਲ ਹੋਇਆ ਉਸ ਦਿਨ ਸੰਦੀਪ ਦਾ ਜਨਮ ਦਿਨ ਸੀ ਅਤੇ ਉਹ 31 ਸਾਲਾਂ ਦਾ ਹੋ ਰਿਹਾ ਸੀ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.




[home] [1] 2  [prev.]1-5 of 9


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 



ਇਤਿਹਾਸ 125 ਨਹੀਂ 250 ਸਾਲ ਪੁਰਾਣਾ ਨਿਕਲਿਆ
ਨਵੀਂ ਛਪੀ ਕਿਤਾਬ ਅਨੁਸਾਰ ਸੰਨ 1769 ਵਿੱਚ ਆਏ ਸਨ ਦੋ ਭਾਰਤੀ ਨਿਊਜ਼ੀਲੈਂਡ ਦੀ ਧਰਤੀ 'ਤੇ
28.06.18 - ਹਰਜਿੰਦਰ ਸਿੰਘ ਬਸਿਆਲਾ
ਨਵੀਂ ਛਪੀ ਕਿਤਾਬ ਅਨੁਸਾਰ ਸੰਨ 1769 ਵਿੱਚ ਆਏ ਸਨ ਦੋ ਭਾਰਤੀ ਨਿਊਜ਼ੀਲੈਂਡ ਦੀ ਧਰਤੀ 'ਤੇ



ਨਿਊਜ਼ੀਲੈਂਡ ਦੇ ਸਰਕਾਰੀ ਰਿਕਾਰਡ ਮੁਤਾਬਿਕ 18ਵੀਂ ਸਦੀ ਦੇ ਮੱਧ ਵਿਚਕਾਰ ਇਥੇ ਭਾਰਤੀ ਲੋਕਾਂ ਦੀ ਆਮਦ ਬਾਰੇ ਪਤਾ ਚੱਲਦਾ ਹੈ ਪਰ ਇਕ ਨਵੀਂ ਕਿਤਾਬ ਮੁਤਾਬਿਕ ਸੰਨ 1769 ਵਿੱਚ ਦੋ ਭਾਰਤੀਆਂ ਨੇ ਪਹਿਲੀ ਵਾਰ ਨਿਊਜ਼ੀਲੈਂਡ ਦੀ ਧਰਤੀ ਉਤੇ ਆਪਣੇ ਕਦਮ ਧਰ ਕੇ ਆਪਣੇ ਨਿਸ਼ਾਨ ਛੱਡ ਦਿੱਤੇ ਸਨ। ਇਹ ਭਾਰਤੀ ਭਾਵੇਂ ਇਥੇ ਆਪਣਾ ਵਸੇਬਾ ਨਹੀਂ ਕਰ ਸਕੇ ਪਰ ਉਹ ਸਮੁੰਦਰੀ ਜ਼ਹਾਜ ਵਿੱਚ ਮਲਾਹ ਦੇ ਤੌਰ 'ਤੇ ਆਏ ਸਨ ਅਤੇ ਅੱਗੇ ਚਲੇ ਗਏ।

ਵਿਕਟੋਰੀਆ ਯੂਨੀਵਰਸਿਟੀ ਵਲਿੰਗਟਨ ਵਿਖੇ ਏਸ਼ੀਅਨ ਹਿਸਟਰੀ ਦੇ ਪ੍ਰੋਫੈਸਰ ਸ਼ੇਖਰ ਬੰਦੀਓਪਧਾਇ ਨੇ ਇਤਿਹਾਸ ਦੇ ਪੰਨਿਆਂ ਉਤੋਂ ਇਹ ਪਰਦਾ ਚੁੱਕਿਆ ਹੈ। ਇਹ ਦੋਵੇਂ ਮਲਾਹ ਮੁਸਲਿਮ ਸਨ ਜਿਨ੍ਹਾਂ ਦਾ ਨਾਂ ਮੁਹੰਮਦ ਕਾਸਿਮ ਅਤੇ ਨਸਰੀਨ ਸੀ। ਪਾਂਡੀਚਿਰੀ ਤੋਂ ਚੱਲੇ ਇਕ ਫਰੈਂਚ ਸ਼ਿੱਪ 'ਸੇਂਟ ਜੀਨ ਬੈਪਟਿਸਟ' ਦੇ ਉਹ ਮਲਾਹ ਸਨ। ਦਸੰਬਰ 1769 ਵਿੱਚ ਇਹ ਦੋਵੇਂ ਮਲਾਹ ਨਾਰਥਲੈਂਡ ਵਿਖੇ ਉਤਰੇ ਸਨ। ਇਹ ਦੋਵੇਂ ਮਲਾਹ ਪੇਰੂ ਵਾਸਤੇ ਰਵਾਨਾ ਹੋਏ ਸਨ ਅਤੇ ਪਾਣੀ ਵਿੱਚ ਇਕ ਬਿਮਾਰੀ ਦੇ ਚੱਲਦਿਆਂ ਮਾਰੇ ਗਏ। ਸਾਲਾਂ ਬੱਧੀ ਇਸ ਤਰ੍ਹਾਂ ਹੋਰ ਭਾਰਤੀ ਵੀ ਇਥੇ ਸਮੁੰਦਰੀ ਜਹਾਜਾਂ ਵਿੱਚ ਆਉਂਦੇ ਰਹੇ ਪਰ ਉਹ ਆਪਣਾ ਵਸੇਬਾ ਨਹੀਂ ਸਨ ਬਣਾਉਂਦੇ।

ਜੋ ਸਰਕਾਰੀ ਰਿਕਾਰਡ ਵਿੱਚ ਪਾਇਆ ਗਿਆ, ਉਹ 1809 ਅਤੇ 1810 ਵਿੱਚ ਇਥੇ ਆਉਂਦੇ ਮਿਲਦੇ ਹਨ। ਇਕ ਮਲਾਹ ਬੇਅ ਆਫ ਪਲੈਂਟੀ ਵਿਖੇ ਸ਼ਿੱਪ ਦੇ ਵਿਚੋਂ ਛਾਲ ਮਾਰ ਕੇ ਬਾਹਰ ਆ ਗਿਆ ਸੀ ਅਤੇ ਬਾਅਦ ਵਿੱਚ ਇਕ ਮਾਓਰੀ ਔਰਤ ਨਾਲ ਉਸ ਨੇ ਵਿਆਹ ਕਰਵਾ ਲਿਆ ਸੀ ਤੇ ਇਥੇ ਸੈਟਲ ਹੋ ਗਿਆ ਸੀ।

'ਇੰਡੀਅਨ ਐਂਡ ਦਾ ਐਂਟੀਪੋਡਜ਼' (ਭਾਰਤੀ ਅਤੇ ਪ੍ਰਤੀਧਰੁਵ ਜਾਂ ਭਾਰਤੀ ਅਤੇ ਧਰਤੀ ਦਾ ਦੂਜਾ ਸਿਰਾ) ਨਾਂ ਦੀ ਕਿਤਾਬ ਵਿੱਚ ਵੱਡਮੁੱਲੀ ਜਾਣਕਾਰੀ ਪ੍ਰਸਤੁਤ ਕੀਤੀ ਗਈ ਹੈ। ਨਵੀਂ ਕਿਤਾਬ ਦੱਸਦੀ ਹੈ ਕਿ 19ਵੀਂ ਸਦੀ ਵਿੱਚ ਭਾਰਤੀ ਇਥੇ ਬ੍ਰਿਟਿਸ਼ ਇੰਪਾਇਰ ਦੇ ਨਾਗਰਿਕ ਹੋਣ ਕਰਕੇ ਆਸਾਨੀ ਨਾਲ ਆਉਂਦੇ-ਜਾਂਦੇ ਸਨ।

ਵਰਣਨਯੋਗ ਹੈ ਕਿ 1840 ਵਿੱਚ ਇਥੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਸ਼ਿੱਪ ਆਸਟ੍ਰੇਲੀਆ ਵੱਲ ਜਾਂਦੇ ਹੋਏ ਰੁਕਦੇ ਸਨ। ਇਸ ਦੌਰਾਨ ਕੁਝ ਮਲਾਹ ਅਤੇ ਸਿਪਾਹੀ ਇਥੇ ਰੁਕ ਜਾਂਦੇ ਸਨ। 1880 ਤੋਂ ਪਹਿਲਾਂ ਮਰਦਮ ਸ਼ੁਮਾਰੀ ਵਿੱਚ ਭਾਰਤੀਆਂ ਦੀ ਪਹਿਚਾਣ ਨਹੀਂ ਸੀ, ਪਰ ਉਨ੍ਹਾਂ ਦੀ ਮੌਜੂਦਗੀ ਜ਼ਰੂਰ ਇਥੇ ਸੀ। 1853 ਦੇ ਵਿਚ ਇਕ ਐਡਵਾਰਡ ਪੀਟਰ (ਬਲੈਕ ਪੀਟਰ) ਦੇ ਨਾਂਅ ਵਾਲਾ ਵਿਅਕਤੀ ਇਥੇ ਆਇਆ ਮਿਲਦਾ ਹੈ। 1881 ਦੀ ਮਰਦਮ ਸ਼ੁਮਾਰੀ ਦੌਰਾਨ 6 ਭਾਰਤੀ ਮਰਦ ਇਥੇ ਰਹਿੰਦੇ ਸਨ। ਇਨ੍ਹਾਂ ਵਿਚੋਂ ਤਿੰਨ ਕੈਂਟਰਬਰੀ ਖੇਤਰ ਵਿੱਚ ਭਾਰਤ ਤੋਂ ਪਰਤੇ ਗੋਰਿਆਂ ਦੇ ਨੌਕਰ ਸਨ। 1890 ਤੋਂ ਬਾਅਦ ਇਥੇ ਭਾਰਤੀਆਂ ਦੀ ਗਿਣਤੀ ਵਧਣੀ ਸ਼ੁਰੂ ਹੋਈ। 1896 ਵਿੱਚ 46 ਵਿਅਕਤੀ ਦਰਜ ਕੀਤੇ ਮਿਲਦੇ ਹਨ। 1916 ਵਿੱਚ181 ਜਿਨ੍ਹਾਂ 'ਚ 14 ਮਹਿਲਾਵਾਂ ਵੀ ਸ਼ਾਮਿਲ ਸਨ। ਬਹੁਤੇ ਗੁਜਰਾਤੀ ਸਨ ਪਰ ਜਲੰਧਰ ਅਤੇ ਹੁਸ਼ਿਆਰਪੁਰੀਏ ਵੀ ਇਨ੍ਹਾਂ ਵਿੱਚ ਸ਼ਾਮਿਲ ਸਨ। 1899 ਵਿੱਚ ਇਮੀਗ੍ਰੇਸ਼ਨ ਰਿਸਟ੍ਰਕਸ਼ਨ ਐਕਟ ਪਾਸ ਕੀਤਾ ਗਿਆ।

1890 ਵਿੱਚ ਫੁੰਮਣ ਸਿੰਘ ਦੇ ਆਉਣ ਦਾ ਰਿਕਾਰਡ ਹੈ। 1898 ਵਿੱਚ ਇਸ ਨੇ ਇਕ ਨਰਸ ਨਾਲ ਵਿਆਹ ਕਰਵਾ ਲਿਆ। 1920 ਵਿੱਚ ਇਨ੍ਹਾਂ ਨੇ ਆਪਣਾ ਕੰਨਫੈਕਸ਼ਰੀ ਦਾ ਬਿਜ਼ਨਸ ਵਧਾ ਲਿਆ ਅਤੇ ਪਾਮਸਰਟਨ ਨਾਰਥ ਵਿਖੇ ਦੋ ਦੁਕਾਨਾਂ ਖੋਲ੍ਹੀਆਂ। 1950 ਵਿੱਚ ਗੰਡਾ ਸਿੰਘ ਪੰਜਾਬ ਤੋਂ ਇਥੇ ਆਇਆ। ਜੰਗਲਾਂ ਨੂੰ ਸਾਫ ਕਰਨ ਦਾ ਕੰਮ ਕਰਨ ਬਾਅਦ ਉਸ ਨੇ ਆਪਣੇ ਪੁੱਤਰ ਚੰਨਣ ਸਿੰਘ ਨੂੰ ਇਥੇ ਬੁਲਾਇਆ ਅਤੇ 1952 'ਚ ਇਥੇ ਆਪਣਾ ਫਾਰਮ ਖਰੀਦਿਆ।

ਸੋ ਇਸ ਤਰ੍ਹਾਂ ਇਥੇ ਭਾਰਤੀਆਂ ਦਾ ਇਤਿਹਾਸ ਜੋ ਕਿ 125 ਸਾਲ ਪੁਰਾਣਾ ਸਮਝਿਆ ਜਾਂਦਾ ਸੀ, ਉਹ ਹੁਣ 250 ਸਾਲ ਪੁਰਾਣਾ ਹੋ ਗਿਆ ਹੈ। 100 ਸਾਲ ਤੋਂ ਵਧ ਸਮੇਂ ਤੋਂ ਹਮਿਲਟਨ ਵਿਖੇ ਰਹਿ ਰਹੇ ਇਕ ਪਰਿਵਾਰ ਜੋਗਿੰਦਰ ਸਿੰਘ ਦੇ ਪੜਦਾਦਾ ਹਰਨਾਮ ਸਿੰਘ ਦਾ ਪਹਿਲੀ ਵਾਰ ਸਿੱਖ ਰੀਤੀ ਰਿਵਾਜਾਂ ਅਨੁਸਾਰ ਅੰਤਿਮ ਸੰਸਕਾਰ 1947 ਵਿੱਚ ਇਥੇ ਕੀਤਾ ਗਿਆ ਸੀ ਅਤੇ ਸਬੰਧਿਤ ਮੰਤਰੀ ਤੋਂ ਇਹ ਆਗਿਆ ਲਈ ਗਈ ਸੀ। ਇਸ ਪਰਿਵਾਰ ਦੇ ਘਰ ਹੀ ਪਹਿਲੀ ਵਾਰ ਨਿਊਜ਼ੀਲੈਂਡ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਸੀ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.




[home] [1] 2  [prev.]1-5 of 9


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 



ਦੋ ਲੁਟੇਰਿਆਂ ਨੇ ਚਾਕੂਆਂ ਨਾਲ ਕੀਤਾ ਹਮਲਾ
ਨਿਊਜ਼ੀਲੈਂਡ 'ਚ ਭਾਰਤੀ ਡੇਅਰੀ ਵਿੱਚ ਲੁੱਟ; ਮਾਂ-ਪੁੱਤ ਜ਼ਖਮੀ
20.06.18 - ਹਰਜਿੰਦਰ ਸਿੰਘ ਬਸਿਆਲਾ
ਨਿਊਜ਼ੀਲੈਂਡ 'ਚ ਭਾਰਤੀ ਡੇਅਰੀ ਵਿੱਚ ਲੁੱਟ; ਮਾਂ-ਪੁੱਤ ਜ਼ਖਮੀ



ਬੀਤੀ ਮੰਗਲਾਵਰ ਦੀ ਸ਼ਾਮ ਆਕਲੈਂਡ ਦੇ ਨਾਲ ਲੱਗਦੇ ਇਲਾਕੇ ਗ੍ਰੇਅਲੇਨ ਵਿਖੇ ਭਾਰਤੀ ਲੋਕਾਂ ਦੀ ਮਾਲਕੀ ਵਾਲੀ 'ਹਾਏਲਾਈਟ ਡੇਅਰੀ' (ਨਾਰਥ ਰੋਡ) ਉਤੇ ਦੋ ਲੁਟੇਰਿਆਂ ਨੇ ਹਮਲਾ ਕਰ ਦਿੱਤਾ ਤੇ ਫਰਾਰ ਹੋ ਗਏ।

ਇਨ੍ਹਾਂ ਦੋ ਲੁਟੇਰਿਆਂ ਨੇ ਡੇਅਰੀ ਉਤੇ ਕੰਮ ਕਰਦੇ ਮਾਂ (62) ਅਤੇ ਪੁੱਤ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ। ਇਕ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ, ਜਦ ਕਿ ਦੂਜੇ ਦੇ ਢਿੱਡ ਅਤੇ ਸਿਰ ਉਤੇ ਸੱਟ ਮਾਰੀ ਗਈ ਹੈ।

ਦੁਕਾਨ ਦੇ ਮਾਲਕ ਨਵੀਨ ਭਾਈ ਉਸ ਸਮੇਂ ਉਥੇ ਨਹੀਂ ਸਨ। ਇਹ ਲੁਟੇਰੇ ਪਹਿਲਾਂ ਬਾਹਰ ਖੜ੍ਹੇ ਹੋਏ ਸਨ ਅਤੇ ਉਡੀਕ ਕਰ ਰਹੇ ਸਨ ਕਿ ਕਦੋਂ ਦੁਕਾਨ ਦੇ ਅੰਦਰ ਗਏ ਹੋਏ ਗਾਹਕ ਬਾਹਰ ਨਿਕਲਣ ਅਤੇ ਉਹ ਅੰਦਰ ਜਾ ਸਕਣ।

ਪੁਲਿਸ ਨੇ ਵਰਤੇ ਗਏ ਚਾਕੂ ਆਦਿ ਬਰਾਮਦ ਕਰ ਲਏ ਹਨ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.




[home] [1] 2  [prev.]1-5 of 9


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 



ਕੰਗਾਲੀ ਦੀ ਕਗਾਰ ਉੱਤੇ ਪਾਕਿਸਤਾਨ
ਭਾਰਤੀ ਅਠੰਨੀ ਦੇ ਬਰਾਬਰ ਹੋਇਆ ਪਾਕਿਸਤਾਨੀ ਰੁਪਿਆ
15.06.18 - ਪੀ ਟੀ ਟੀਮ
ਭਾਰਤੀ ਅਠੰਨੀ ਦੇ ਬਰਾਬਰ ਹੋਇਆ ਪਾਕਿਸਤਾਨੀ ਰੁਪਿਆ



ਈਦ ਦੇ ਤਿਉਹਾਰ ਤੋਂ ਕੁੱਝ ਦਿਨਾਂ ਪਹਿਲਾਂ ਹੀ ਗੁਆਂਢੀ ਦੇਸ਼ ਪਾਕਿਸਤਾਨ ਦੀਆਂ ਆਰਥਿਕ ਚਿੰਤਾਵਾਂ ਕਾਫ਼ੀ ਵੱਧ ਗਈਆਂ ਹਨ। ਪਿਛਲੇ ਕੁੱਝ ਸਮੇਂ ਤੋਂ ਲਗਾਤਾਰ ਪਾਕਿਸਤਾਨ ਦੀ ਮਾਲੀ ਹਾਲਤ ਖਰਾਬ ਰਹੀ ਹੈ। ਇਸ ਦੇ ਨਾਲ ਹੀ ਕਰਜ਼ ਦਾ ਦਬਾਅ ਵੀ ਵੱਧ ਰਿਹਾ ਹੈ।

ਮੰਗਲਵਾਰ ਦੇ ਅੰਕੜਿਆਂ ਦੇ ਅਨੁਸਾਰ, ਇੱਕ ਅਮਰੀਕੀ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਏ ਦੀ ਕੀਮਤ ਹੁਣ 122 ਹੋ ਗਈ ਹੈ। ਸਿਰਫ ਸੋਮਵਾਰ ਨੂੰ ਹੀ ਪਾਕਿਸਤਾਨੀ ਰੁਪਏ ਦੀ ਕੀਮਤ ਕਰੀਬ 3.8 ਫੀਸਦੀ ਤਕ ਡਿੱਗ ਗਈ।

ਜੇਕਰ ਪਾਕਿਸਤਾਨ ਦੀ ਤੁਲਨਾ ਭਾਰਤ ਨਾਲ ਕੀਤੀ ਜਾਵੇ ਤਾਂ ਉਹ ਬਹੁਤ ਜ਼ਿਆਦਾ ਖਰਾਬ ਹਾਲਤ ਵਿੱਚ ਵਿਖਾਈ ਦਿੰਦਾ ਹੈ। ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਕੀਮਤ ਹਾਲੇ 67 ਰੁਪਏ ਹੈ। ਯਾਨੀ ਭਾਰਤ ਦੀ ਇੱਕ ਅਠੰਨੀ ਹੁਣ ਪਾਕਿਸਤਾਨੀ ਰੁਪਏ ਦੇ ਬਰਾਬਰ ਹੋ ਗਈ ਹੈ।

ਗੌਰਤਲਬ ਹੈ ਕਿ ਅਗਲੇ ਮਹੀਨੇ ਹੀ ਪਾਕਿਸਤਾਨ ਵਿੱਚ ਆਮ ਚੋਣਾਂ ਹਨ। ਅਜਿਹੇ ਵਿੱਚ ਦੇਸ਼ ਦੀ ਮਾਲੀ ਹਾਲਤ ਵਿਗੜਨਾ ਚੋਣਾਂ ਵਿੱਚ ਵੀ ਇੱਕ ਵੱਡਾ ਮੁੱਦਾ ਬਣ ਸਕਦਾ ਹੈ।

ਇਸ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ ਕਿ ਪਾਕਿਸਤਾਨ ਚੋਣਾਂ ਤੋਂ ਬਾਅਦ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਤੋਂ ਕਰਜ਼ਾ ਮੰਗ ਸਕਦਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ 2013 ਵਿੱਚ ਆਈ.ਐੱਮ.ਐੱਫ. ਕੋਲ ਗਿਆ ਸੀ।

ਵਰਣਨਯੋਗ ਹੈ ਕਿ ਹਾਲ ਹੀ ਵਿੱਚ ਆਈ ਇੱਕ ਰਿਪੋਰਟ ਦੇ ਮੁਤਾਬਕ ਪਾਕਿਸਤਾਨ ਦੇ ਕੋਲ ਹੁਣ 10.3 ਅਰਬ ਡਾਲਰ ਦਾ ਹੀ ਵਿਦੇਸ਼ੀ ਮੁਦਰਾ ਭੰਡਾਰ ਹੈ, ਜੋ ਪਿਛਲੇ ਸਾਲ ਮਈ ਵਿੱਚ 16.4 ਅਰਬ ਡਾਲਰ ਸੀ।

'ਰਾਇਟਰਸ' ਏਜੰਸੀ ਦੇ ਮੁਤਾਬਕ ਪਾਕਿਸਤਾਨ ਦਾ ਚੀਨ ਅਤੇ ਇਸ ਦੇ ਬੈਂਕਾਂ ਤੋਂ ਇਸ ਵਿੱਤੀ ਸਾਲ ਵਿੱਚ ਲਿਆ ਗਿਆ ਕਰਜ਼ਾ ਕਰੀਬ 5 ਬਿਲੀਅਨ ਡਾਲਰ ਤਕ ਪੁੱਜਣ ਦੀ ਕਗਾਰ ਉੱਤੇ ਹੈ। ਪਾਕਿਸਤਾਨੀ ਅਖ਼ਬਾਰ 'ਡਾਨ' ਦੇ ਮੁਤਾਬਕ ਪਾਕਿਸਤਾਨ ਭੁਗਤਾਨ ਸੰਕਟ ਦੇ ਕਾਰਨ ਚੀਨ ਤੋਂ 1-2 ਬਿਲੀਅਨ ਡਾਲਰ (68-135 ਅਰਬ ਰੁਪਏ) ਦਾ ਨਵਾਂ ਲੋਨ ਲੈਣ ਜਾ ਰਿਹਾ ਹੈ।

ਚੀਨ ਤੋਂ ਲਏ ਗਏ ਇਸ ਨਵੇਂ ਲੋਨ ਦਾ ਇਸਤੇਮਾਲ ਪਾਕਿਸਤਾਨ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਦੀ ਹਾਲਤ ਠੀਕ ਕਰਨ ਵਿੱਚ ਕਰੇਗਾ। ਇਹ ਇਸ ਗੱਲ ਦਾ ਇੱਕ ਹੋਰ ਸੰਕੇਤ ਹੈ ਕਿ ਪਾਕਿਸਤਾਨ ਬੀਜਿੰਗ ਉੱਤੇ ਆਰਥਿਕ ਤੌਰ 'ਤੇ ਕਿਸ ਕਦਰ ਨਿਰਭਰ ਹੋ ਚੁੱਕਿਆ ਹੈਚੀਨ ਤੋਂ ਲਏ ਗਏ ਇਸ ਨਵੇਂ ਲੋਨ ਦਾ ਇਸਤੇਮਾਲ ਪਾਕਿਸਤਾਨ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਦੀ ਹਾਲਤ ਠੀਕ ਕਰਨ ਵਿੱਚ ਕਰੇਗਾ।

ਪਾਕਿਸਤਾਨੀ ਰੁਪਏ ਦੀ ਕੀਮਤ 'ਚ ਗਿਰਾਵਟ ਲਗਾਤਾਰ ਜਾਰੀ:

ਸਾਲ ਪਾਕਿਸਤਾਨੀ ਰੁਪਏ ਦੀ ਕੀਮਤ (ਅਮਰੀਕੀ ਡਾਲਰ ਦੇ ਮੁਕਾਬਲੇ)
ਅਗਸਤ, 2008 79.2
ਜੂਨ, 2009 67
ਫਰਵਰੀ, 2016 104.66
ਜੂਨ, 2018 122

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.




[home] [1] 2  [prev.]1-5 of 9


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 



ਵੀਡੀਓ ਵਾਇਰਲ
ਬੱਸ ਦੇ ਅੰਦਰ ਬੈਠੇ ਆਦਮੀ ਦੇ ਬੈਗ 'ਚੋਂ ਅਚਾਨਕ ਹੋ ਗਿਆ ਧਮਾਕਾ, ਜਾਣੋ ਕਿਵੇਂ
12.06.18 - ਪੀ ਟੀ ਟੀਮ
ਬੱਸ ਦੇ ਅੰਦਰ ਬੈਠੇ ਆਦਮੀ ਦੇ ਬੈਗ 'ਚੋਂ ਅਚਾਨਕ ਹੋ ਗਿਆ ਧਮਾਕਾ, ਜਾਣੋ ਕਿਵੇਂ



ਚੀਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ। ਬੱਸ ਵਿੱਚ ਬੈਠੇ ਆਦਮੀ ਦੇ ਬੈਗ ਵਿੱਚ ਰੱਖਿਆ ਪਾਵਰ ਬੈਂਕ ਅਚਾਨਕ ਫਟ ਗਿਆ। ਚੀਨ ਦੇ ਗੁਆਂਗਜ਼ੌ ਸ਼ਹਿਰ ਵਿੱਚ ਇਹ ਹਾਦਸਾ ਹੋਇਆ। ਪੂਰਾ ਹਾਦਸਾ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਿਆ।

ਵੀਡੀਓ ਵਿੱਚ ਦਿੱਖ ਰਿਹਾ ਹੈ ਕਿ ਆਦਮੀ ਸੀਨੇ ਨਾਲ ਬੈਗ ਲਾ ਕੇ ਬੈਠਾ ਸੀ। ਉਹ ਨਾਲ ਬੈਠੇ ਆਦਮੀ ਨਾਲ ਗੱਲਾਂ ਕਰ ਰਿਹਾ ਸੀ ਕਿ ਅਚਾਨਕ ਪਾਵਰ ਬੈਂਕ ਫਟਣ ਕਾਰਨ ਬੈਗ 'ਚੋਂ ਅੱਗ ਦੀਆਂ ਲਾਟਾਂ ਨਿਕਲਣ ਲੱਗੀਆਂ।

ਆਦਮੀ ਨੂੰ ਬਚਣ ਲਈ ਕਾਫ਼ੀ ਸੰਘਰਸ਼ ਕਰਨਾ ਪਿਆ। ਉਸ ਨੇ ਬੈਗ ਉਤਾਰ ਕੇ ਸੁੱਟ ਦਿੱਤਾ। ਆਲੇ-ਦੁਆਲੇ ਬੈਠੇ ਲੋਕ ਵੀ ਦੂਰ ਚਲੇ ਗਏ। ਸ਼ੰਘਾਈਸਟ ਦੀ ਖ਼ਬਰ ਦੇ ਮੁਤਾਬਕ ਬਾਅਦ ਵਿੱਚ ਆਦਮੀ ਨੇ ਬੈਗ ਨੂੰ ਬਾਹਰ ਸੁੱਟ ਦਿੱਤਾ। ਕਿਉਂਕਿ ਬੈਗ ਵਿੱਚ ਰੱਖੇ ਪਾਵਰ ਬੈਂਕ 'ਚ ਲਗਾਤਾਰ ਸਪਾਰਕਿੰਗ ਹੋ ਰਹੀ ਸੀ।

ਇਹ ਹਾਦਸਾ 30 ਮਈ ਨੂੰ ਹੋਇਆ ਸੀ। ਹਾਦਸੇ ਵਿੱਚ ਬੱਸ 'ਚ ਕਿਸੇ ਨੂੰ ਵੀ ਕੁੱਝ ਨਹੀਂ ਹੋਇਆ। ਹਾਲਾਂਕਿ ਅੱਗ ਇੰਨੀ ਤੇਜ ਸੀ ਕਿ ਵੱਡਾ ਹਾਦਸਾ ਹੋ ਸਕਦਾ ਸੀ।

ਵੇਖੋ ਵੀਡੀਓ:




[home] [1] 2  [prev.]1-5 of 9


Comment by: ਤਜਿੰਦਰ ਸਿੰਘ ਸੰਘਾ

ਲਉ ਜੀ, ਨਵੀਂ ਤਕਨੀਕ ਨਵੇਂ ਜੱਬ

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE




Copyright © 2016-2017










NEWS LETTER