ਵਿਦੇਸ਼

Monthly Archives: JUNE 2016


ਭਾਰਤੀ ਹਾਈ ਕਮਿਸ਼ਨ ਦੇ ਨਾਂਅ 'ਤੇ ਹਜ਼ਾਰਾਂ ਡਾਲਰ ਠੱਗੇ
16.06.16 - ਹਰਜਿੰਦਰ ਸਿੰਘ ਬਸਿਆਲਾ
ਭਾਰਤੀ ਹਾਈ ਕਮਿਸ਼ਨ ਦੇ ਨਾਂਅ 'ਤੇ ਹਜ਼ਾਰਾਂ ਡਾਲਰ ਠੱਗੇਨਿਊਜ਼ੀਲੈਂਡ ਵਿਚ ਭਾਰਤੀ ਲੋਕਾਂ ਨੂੰ ਭਾਰਤੀ ਹਾਈ ਕਮਿਸ਼ਨ ਵਲਿੰਗਟਨ ਦਫਤਰ ਦਾ ਨਾਂਅ ਅਤੇ ਪੂਰੀ ਤਰ੍ਹਾਂ ਮਿਲਦਾ ਜਾਅਲੀ ਫੋਨ ਨੰਬਰ ਵਰਤ ਕੇ ਠੱਗੀ ਲਾਉਣ ਦਾ ਸਿਲਸਿਲਾ ਅੱਜਕੱਲ੍ਹ ਕਾਫੀ ਜ਼ੋਰ ਨਾਲ ਚੱਲ ਰਿਹਾ ਹੈ। ਇਸ ਧੋਖੇਬਾਜ਼ੀ ਦੇ ਜਾਲ ਵਿਚ ਹੁਣ ਤੱਕ ਦਰਜਨਾਂ ਲੋਕ ਆ ਚੁੱਕੇ ਹਨ। ਪਹਿਲਾਂ ਕੁਝ ਕਾਲਾਂ ਇਮੀਗ੍ਰੇਸ਼ਨ ਦਾ ਨਾਂਅ ਲੈ ਕੇ ਆਉਂਦੀਆਂ ਸਨ ਅਤੇ ਵੈਸਟ੍ਰਨ ਯੂਨੀਅਨ ਰਾਹੀਂ ਪੈਸੇ ਦੀ ਮੰਗ ਕੀਤੀ ਜਾਂਦੀ ਸੀ, ਪਰ ਅੱਜ ਕੱਲ੍ਹ ਭਾਰਤੀ ਹਾਈਕਮਿਸ਼ਨ ਵਲਿੰਗਟਨ ਦਾ ਨਾਂਅ ਵਰਤਿਆ ਜਾ ਰਿਹਾ ਹੈ।

ਇਕ ਔਰਤ ਨੇ 3,500 ਡਾਲਰ ਅਤੇ ਦੂਸਰੀ ਔਰਤ ਨੇ 4000 ਡਾਲਰ ਧੋਖੇਬਾਜਾਂ ਦੇ ਕਹਿਣ 'ਤੇ ਪ੍ਰੀਪੇਡ ਕਾਰਡਾਂ (ਆਈ ਟਿਊਨ) ਦੇ ਰਾਹੀਂ ਉਨ੍ਹਾਂ ਨੂੰ ਭੇਜ ਦਿੱਤੇ।

ਧੋਖੇਬਾਜ਼ ਇਹ ਕਹਿੰਦੇ ਹਨ ਕਿ ਅਸੀਂ ਭਾਰਤੀ ਹਾਈ ਕਮਿਸ਼ਨ ਤੋਂ ਬੋਲਦੇ ਹਾਂ ਅਤੇ ਤੁਸੀਂ ਆਪਣੇ ਕਾਗਜ਼ਾਂ ਵਿਚ ਸਰਕਾਰ ਨੂੰ ਝੂਠੀ ਜਾਣਕਾਰੀ ਦਿੱਤੀ ਹੋਈ ਹੈ ਜਿਸ ਕਰਕੇ ਤੁਹਾਨੂੰ ਦੇਸ਼ ਤੋਂ ਬਾਹਰ ਕੱਢ ਦਿੱਤਾ ਜਾਵੇਗਾ ਜਾਂ ਫਿਰ ਗ੍ਰਿਫਤਾਰ ਕਰ ਲਿਆ ਜਾਵੇਗਾ। ਫਿਰ ਕਿਹਾ ਜਾਂਦਾ ਹੈ ਕਿ ਤੁਸੀਂ ਹਾਈ ਕਮਿਸ਼ਨ ਦੇ ਵਕੀਲ ਦੇ ਖਾਤੇ ਵਿਚ ਐਨੇ ਡਾਲਰ ਤੁਰੰਤ ਜਮ੍ਹਾ ਕਰਵਾਓ। ਇਸ ਤਰ੍ਹਾਂ ਕਈ ਭੋਲੇ-ਭਾਲੇ ਲੋਕ ਇਨ੍ਹਾਂ ਦੇ ਜਾਲ ਵਿਚ ਫਸ ਕੇ ਆਪਣੀ ਮਿਹਨਤ ਦੀ ਕਮਾਈ ਮਿੰਟਾਂ ਵਿਚ ਗਵਾ ਰਹੇ ਹਨ।

ਭਾਰਤੀ ਹਾਈ ਕਮਿਸ਼ਨ ਨੇ ਜਾਰੀ ਪ੍ਰੈਸ ਰਿਲੀਜ਼ ਵਿਚ ਲੋਕਾਂ ਨੂੰ ਜਾਗੂਰਿਕ ਕਰਦਿਆਂ ਕਿਹਾ ਹੈ ਕਿ ਹਾਈ ਕਮਿਸ਼ਨ ਵੱਲੋਂ ਕਦੇ ਵੀ ਇਸ ਤਰ੍ਹਾਂ ਪੈਸੇ ਨਹੀਂ ਮੰਗੇ ਜਾਂਦੇ ਅਤੇ ਨਾ ਹੀ ਫੋਨ ਕਾਲ ਕੀਤੀ ਜਾਂਦੀ ਹੈ। ਹਾਈ ਕਮਿਸ਼ਨ ਦਾ ਖਾਤਾ ਨੰਬਰ ਵੈਬਸਾਈਟ ਉਤੇ ਦਿੱਤਾ ਗਿਆ ਹੈ। ਇਸ ਕਰਕੇ ਜਦੋਂ ਕੋਈ ਇੰਝ ਆਖੇ ਕਿ ਮੈਂ ਇੰਡੀਅਨ ਹਾਈ ਕਮਿਸ਼ਨ ਵਲਿੰਗਟਨ ਤੋਂ ਬੋਲਦਾਂ ਤਾਂ ਵਿਸ਼ਵਾਸ਼ ਨਾ ਕਰਿਓ।
[home] 1-2 of 2


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਪਛਾਣ ਬਦਲ ਕੇ ਧੋਖਾ ਦੇਣਾ ਹੋਇਆ ਮੁਸ਼ਕਿਲ
15.06.16 - ਹਰਜਿੰਦਰ ਸਿੰਘ ਬਸਿਆਲਾ
ਪਛਾਣ ਬਦਲ ਕੇ ਧੋਖਾ ਦੇਣਾ ਹੋਇਆ ਮੁਸ਼ਕਿਲਇਮੀਗ੍ਰੇਸ਼ਨ ਮੰਤਰੀ ਸ੍ਰੀ ਮਾਇਕਲ ਵੁੱਡਹਾਊਸ ਨੇ ਅੱਜ ਨਿਊਜ਼ੀਲੈਂਡ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਵਿਅਕਤੀਗਤ ਪਛਾਣ ਲਈ ਜਾਰੀ ਕੀਤੇ ਗਏ ਨਵੇਂ 'ਆਇਡੈਂਟੀ ਮੈਨੇਜਮੈਂਟ ਸਿਸਟਮ'  ਜਿਸ ਨੂੰ 'ਆਈ.ਡੀ.ਮੀਅ' ਦਾ ਨਾਂਅ ਦਿੱਤਾ ਗਿਆ ਹੈ, ਦਾ ਸਵਾਗਤ ਕੀਤਾ ਗਿਆ ਹੈ। ਹੁਣ ਪਛਾਣ ਬਦਲ ਕੇ ਧੋਖਾ ਦੇਣ ਵਾਲਿਆਂ ਨੂੰ ਇਮੀਗ੍ਰੇਸ਼ਨ ਸਟਾਫ ਝੱਟ-ਪੱਟ ਪਛਾਣ ਲਿਆ ਕਰੇਗਾ ਕਿ ਰਿਕਾਰਡ ਦੇ ਮੁਤਾਬਿਕ ਵਿਅਕਤੀ ਅਸਲ ਹੈ ਜਾਂ ਨਕਲੀ ਬਣ ਕੇ ਦੇਸ਼ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ।
 
ਲੋਕਾਂ ਦਾ ਨਿੱਜੀ ਡਾਟਾ ਜਿਹੜਾ ਕਿ ਇਮੀਗ੍ਰੇਸ਼ਨ ਕੋਲ ਪਹਿਲਾਂ ਹੀ ਮੌਜੂਦ ਹੈ, ਦੇ ਸਹਿਯੋਗ ਨਾਲ ਚਿਹਰੇ ਅਤੇ ਉਂਗਲੀਆਂ ਦੇ ਨਿਸ਼ਾਨ ਸਦਕਾ ਸਹੀ ਗਲਤ ਦੀ ਪਛਾਣ ਪਹਿਲਾਂ ਨਾਲੋਂ ਜਿਆਦਾ ਬਾਰੀਕ ਹੋ ਜਾਵੇਗੀ। ਵੀਜ਼ਾ ਪ੍ਰਣਾਲੀ ਵਿਚ ਧੋਖੇਬਾਜ਼ਾਂ ਵੱਲੋਂ ਚਲਾਈਆਂ ਜਾਂਦੀਆਂ ਵੱਖ-ਵੱਖ ਤਰ੍ਹਾਂ ਦੀਆਂ ਚਾਲਾਂ ਨੂੰ ਇਹ ਨਵਾਂ ਸਿਸਟਮ ਫੜ੍ਹ ਲਿਆ ਕਰੇਗਾ। ਹੁਣ ਜਦ ਕਿ ਆਨ ਲਾਈਨ ਦਾ ਯੁਗ ਆ ਰਿਹਾ ਹੈ, ਬਹੁਤ ਸਾਰੇ ਮੌਕੇ ਉਪਲਬਧ ਹੋ ਸਕਦੇ ਹਨ ਕਿ ਧੋਖਾ ਕਰਕੇ ਕੋਈ ਇਥੇ ਆਉਣ ਦੀ ਕੋਸ਼ਿਸ ਕਰੇ।
 
ਇਸ ਨਵੇਂ ਸਿਸਟਮ ਨੂੰ ਦੋ ਭਾਗਾਂ ਵਿਚ ਲਾਗੂ ਕੀਤਾ ਜਾਣਾ ਹੈ। ਪਹਿਲਾ ਭਾਗ ਅੱਜ ਲਾਗੂ ਕੀਤਾ ਗਿਆ ਹੈ ਜਿਸ ਵਿਚ ਆਟੋਮੇਟਿਡ ਮੈਚਿੰਗ ਦੇ ਰਾਹੀਂ ਨਿੱਜੀ ਜਾਣਕਾਰੀ ਜਿਸ ਵਿਚ ਉਂਗਲਾਂ ਦੇ ਨਿਸ਼ਾਨ ਅਤੇ ਚਿਹਰੇ ਦੇ ਕੁਝ ਹਿੱਸੇ ਦੀ ਤਸਵੀਰ ਲਈ ਜਾਵੇਗੀ। ਦੂਜਾ ਭਾਗ ਇਸੇ ਸਾਲ ਦੇ ਅੰਤ ਤੱਕ ਲਾਗੂ ਕੀਤਾ ਜਾਣਾ ਹੈ ਜਿਸ ਵਿਚ ਕੁੱਲ ਮੈਚਿੰਗ ਕੀਤੀ ਜਾਵੇਗੀ।
 
ਵਰਨਣਯੋਗ ਹੈ ਕਿ ਹੁਣ ਵਿਦਿਆਰਥੀ ਵੀਜ਼ਾ, ਵਰਕ ਵੀਜ਼ਾ ਅਤੇ ਵਿਜ਼ਟਰ ਵੀਜ਼ਾ ਆਨ ਲਾਈਨ ਅਪਲਾਈ ਕੀਤਾ ਜਾ ਸਕਦਾ ਹੈ ਜਾਂ ਫਿਰ ਵਕੀਲ ਅਤੇ ਇਮੀਗ੍ਰੇਸ਼ਨ ਅਡਵਾਈਜ਼ਰ ਵੀ ਅਪਲਾਈ ਕਰ ਸਕਦੇ ਹਨ। ਬਹੁਤ ਸਾਰੇ ਦੇਸ਼ਾਂ ਵਿਚ ਇਸ ਵੇਲੇ ਪਾਸਪੋਰਟ ਮੁਕਤ ਅਰਜ਼ੀਆਂ ਅਤੇ ਬਿਨਾਂ ਸਟਿਕਰ ਵਾਲਾ 'ਈ-ਵੀਜ਼ਾ' ਜਾਰੀ ਹੋਣਾ ਸ਼ੁਰੂ ਹੋ ਚੁੱਕਾ ਹੈ।
[home] 1-2 of 2


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE
Copyright © 2016-2017


NEWS LETTER