ਵਿਦੇਸ਼

Monthly Archives: MAY 2017


ਗੂਗਲ ਪਲੇ ਸਟੋਰ ਵਿੱਚ ਆਇਆ ਵਾਇਰਸ, 3.5 ਕਰੋੜ ਤੋਂ ਜ਼ਿਆਦਾ ਸਮਾਰਟਫੋਨ ਪ੍ਰਭਾਵਿਤ
29.05.17 - ਪੀ ਟੀ ਟੀਮ
ਗੂਗਲ ਪਲੇ ਸਟੋਰ ਵਿੱਚ ਆਇਆ ਵਾਇਰਸ, 3.5 ਕਰੋੜ ਤੋਂ ਜ਼ਿਆਦਾ ਸਮਾਰਟਫੋਨ ਪ੍ਰਭਾਵਿਤਗੂਗਲ ਪਲੇ ਸਟੋਰ ਉੱਤੇ ਜਿਊਡੀ ਨਾਮ ਦਾ ਇੱਕ ਨਵਾਂ ਵਾਇਰਸ ਮਿਲਿਆ ਹੈ। ਇਹ ਵਾਇਰਸ ਪਲੇ ਸਟੋਰ ਦੇ 41 ਤੋਂ ਜ਼ਿਆਦਾ ਐੱਪਸ ਵਿੱਚ ਮਿਲਿਆ ਹੈ। ਇਨ੍ਹਾਂ ਐੱਪਸ ਦੇ ਜ਼ਰੀਏ ਇਹ ਵਾਇਰਸ ਹੁਣ ਤੱਕ ਸਾਢੇ 3 ਕਰੋੜ ਤੋਂ ਜ਼ਿਆਦਾ ਸਮਾਰਟਫੋਨ ਉਪਭੋਗਤਾਵਾਂ ਤੱਕ ਪਹੁੰਚ ਗਿਆ ਹੈ। ਇਹ ਦਾਅਵਾ ਸੇਫਟੀ ਰਿਸਰਚ ਫਰਮ ਚੈੱਕ ਪਵਾਇੰਟ ਦੇ ਬਲਾਗ ਵਿੱਚ ਕੀਤਾ ਗਿਆ ਹੈ। ਬਲਾਗ ਰਿਪੋਰਟ ਦੇ ਅਨੁਸਾਰ, ਚੈੱਕ ਪਵਾਇੰਟ ਨੇ ਇਸ ਵਾਇਰਸ ਦੀ ਖੋਜ ਕੀਤੀ ਹੈ ਅਤੇ ਗੂਗਲ ਨੂੰ ਇਸ ਦੇ ਲਈ ਅਲਰਟ ਕੀਤਾ ਗਿਆ ਹੈ। ਇਸ ਅਲਰਟ ਦੇ ਬਾਅਦ ਗੂਗਲ ਨੇ ਆਪਣੇ ਪਲੇ ਸਟੋਰ 'ਚੋਂ ਇਨ੍ਹਾਂ ਐੱਪਸ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ।

ਸੁਰੱਖਿਆ ਅਨੁਸੰਧਾਨ ਫਰਮ ਚੇਕ ਪਵਾਇੰਟ ਦੀ ਰਿਪੋਰਟ ਦੇ ਅਨੁਸਾਰ, ਇਹ ਇੱਕ ਆਟੋ ਕਲਿਕ ਐੱਡਵੇਅਰ  ਵਾਇਰਸ ਹੈ ਅਤੇ ਇਸ ਨੂੰ ਦੱਖਣ ਕੋਰੀਆ ਦੀ ਕੀਨੀਵਿਨੀ ਨਾਮ ਦੀ ਕੰਪਨੀ ਨੇ ਬਣਾਇਆ ਹੈ। ਚੈੱਕ ਪਵਾਇੰਟ ਦੇ ਅਨੁਸਾਰ, ਇਹ ਕੰਪਨੀ ਗੂਗਲ ਪਲੇ ਸਟੋਰ ਉੱਤੇ ਏਨੀ ਸਟੂਡਯੋ ਕਾਰਪੋਰੇਸ਼ਨ ਦੇ ਨਾਮ ਨਾਲ ਉਪਲੱਬਧ ਹੈ। ਇਹ ਕੰਪਨੀ ਐਂਡਰਾਇਡ ਅਤੇ ਆਈ.ਓ.ਐੱਸ. ਪਲੇਟਫਾਰਮ ਲਈ ਐੱਪ ਬਣਾਉਂਦੀ ਹੈ।

ਚੈੱਕ ਪਵਾਇੰਟ ਦੀ ਰਿਪੋਰਟ ਦੇ ਅਨੁਸਾਰ, ਇਸ ਵਾਇਰਸ ਨੂੰ ਬਣਾਉਣ ਦਾ ਅਸਲੀ ਮਕਸਦ ਪੈਸਾ ਕਮਾਉਣਾ ਹੈ। ਇਹ ਵਾਇਰਸ ਪ੍ਰਭਾਵਿਤ ਐੱਪਸ ਦੇ ਜ਼ਰੀਏ ਇਸ਼ਤਿਹਾਰਾਂ ਉੱਤੇ ਝੂਠੇ ਕਲਿਕ ਕਰ ਕੇ ਪੈਸਾ ਕਮਾਉਂਦਾ ਹੈ। ਰਿਪੋਰਟ ਦੇ ਅਨੁਸਾਰ, ਇਹ ਵਾਇਰਸ ਕਰੀਬ ਦੋ ਕਰੋੜ ਡਾਊਨਲੋਡਸ ਵਿੱਚ ਹੈਰਾਨੀਜਨਕ ਰੂਪ ਨਾਲ ਫੈਲਿਆ ਹੈ। ਇਸ ਤੋਂ ਪ੍ਰਭਾਵਿਤ ਕਈ ਐੱਪ ਅਜਿਹੇ ਵੀ ਮਿਲੇ ਹਨ ਜੋ ਸਾਲਾਂ ਤੋਂ ਚੱਲ ਰਹੇ ਸਨ, ਲੇਕਿਨ ਇਨ੍ਹਾਂ ਨੂੰ ਹਾਲ ਵਿੱਚ ਅਪਡੇਟ ਕੀਤਾ ਗਿਆ ਹੈ।
[home] 1-5 of 5


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਖਾਲਸਾ ਸਕੂਲ ਸਰੀ ਵੱਲੋਂ ਕਰਵਾਇਆ ਗਿਆ ਵੱਡੇ ਪੱਧਰ 'ਤੇ ਗੁਰਮਿਤ ਸੰਗੀਤ ਮੁਕਾਬਲਾ
19.05.17 - ਡਾ. ਮਹਿੰਦਰ ਪਾਲ ਸਿੰਘ
ਖਾਲਸਾ ਸਕੂਲ ਸਰੀ ਵੱਲੋਂ ਕਰਵਾਇਆ ਗਿਆ ਵੱਡੇ ਪੱਧਰ 'ਤੇ ਗੁਰਮਿਤ ਸੰਗੀਤ ਮੁਕਾਬਲਾਕੈਨੇਡਾ ਦੀ ਧਰਤੀ ਬਹੁਤ ਹੀ ਭਾਗਾਂ ਸ਼ਾਲੀ ਹੈ ਜਿਥੇ ਹਰ ਧਰਮ ਦੇ ਲੋਕ ਪੂਰਨ ਆਜ਼ਾਦੀ ਨਾਲ ਵਿਚਰਦੇ ਹਨ। ਇਹੋ ਕਾਰਨ ਹੈ ਕਿ ਦੁਨੀਆ ਦੇ ਹਰ ਮੁਲਕ ਵਿਚੋਂ ਲੋਕ ਇਥੇ ਆ ਕੇ ਵਸਣਾ ਪਸੰਦ ਕਰਦੇ ਹਨ। ਸਿੱਖ ਭਾਈਚਾਰੇ ਨੇ ਇਥੇ ਬੇਮਿਸਾਲ ਤਰੱਕੀ ਕੀਤੀ ਹੈ। ਹਰ ਖੇਤਰ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ। ਵਿਦਿਅਕ ਖੇਤਰ ਵਿਚ ਅਜਿਹੀ ਹੀ ਇਕ ਮਿਸਾਲ ਹੈ ਖਾਲਸਾ ਸਕੂਲ ਸਰੀ ਜਿਥੇ ਦੁਨਿਆਵੀ ਵਿਦਿਆ ਦੇ ਨਾਲ-ਨਾਲ ਅਧਿਆਤਮਿਕ ਪੜ੍ਹਾਈ 'ਤੇ ਪੂੂਰਾ ਜ਼ੋਰ ਦਿਤਾ ਜਾਂਦਾ ਹੈ।

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖਾਲਸਾ ਸਕੂਲ ਸਰੀ ਵੱਲੋਂ ਵੱਡੇ ਪੱਧਰ 'ਤੇ ਗੁਰਮਤਿ ਸੰਗੀਤ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਬ੍ਰਿਟਿਸ਼ ਕੋਲੰਬੀਆ ਦੇ ਸਾਰੇ ਸਕੂਲਾਂ, ਸੰਸਥਾਵਾਂ, ਅਕੈਡਮੀਆਂ ਆਦਿ ਨੂੰ ਖੁਲ੍ਹਾ ਸੱਦਾ ਦਿੱਤਾ ਗਿਆ। ਇਸ ਵਿਚ ਤਕਰੀਬਨ 70 ਤੋਂ ਵੱਧ ਟੀਮਾਂ ਨੇ ਹਿੱਸਾ ਲਿਆ।

ਇਹ ਕੀਰਤਨ ਮੁਕਾਬਲਾ 11, 12, 13 ਮਈ 2017 ਤਿੰਨ ਦਿਨ ਨਿਰੰਤਰ ਚਲਿਆ, ਜਿਸ ਵਿਚ ਗ੍ਰੇਡ 2 ਤੋਂ ਲੈ ਕੇ ਗ੍ਰੇਡ 12 ਤੱਕ ਦੇ ਬੱਚਿਆਂ ਨੇ ਭਾਗ ਲਿਆ। ਹਰੇਕ ਗ੍ਰੇਡ ਵਿਚੋਂ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਆਉਣ ਵਾਲੇ ਬੱਚਿਆਂ ਨੂੰ ਟਰਾਫੀਆਂ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਮੈਡਲ ਤੇ ਸਰਟੀਫਿਕੇਟ ਦਿੱਤੇ ਗਏ। 

ਭਾਗ ਲੈਣ ਵਾਲੀਆਂ ਸੰਸਥਾਵਾਂ ਵਿਚੋਂ ਪ੍ਰਮੁੱਖ ਦੇ ਨਾਮ ਇਸ ਤਰ੍ਹਾਂ ਹਨ: ਖਾਲਸਾ ਸਕੂਲ ਨਿਊਟਨ, ਖਾਲਸਾ ਸਕੂਲ ਓ.ਵਾਈ.ਆਰ., ਖਾਲਸਾ ਸੀਨੀਅਰ ਸੈਕੇਂਡਰੀ ਸਕੂਲ, ਸਿੱਖ ਅਕੈਡਮੀ, ਗੋਵਿੰਦ ਸਰਵਰ ਸਕੂਲ, ਗੁਰੂ ਅੰਗਦ ਦੇਵ ਐਲੀਮੈਂਟਰੀ ਸਕੂਲ, ਭਾਈ ਮਰਦਾਨਾ ਅਕੈਡਮੀ, ਨਾਮਧਾਰੀ ਸੰਸਥਾ ਅਤੇ ਅਮਰ ਮਿਊਜ਼ਿਕ ਅਕੈਡਮੀ।

ਖਾਲਸਾ ਸਕੂਲ ਨਿਊਟਨ ਦੀਆਂ ਟੀਮਾਂ ਨੇ ਸਭ ਤੋਂ ਵੱਧ ਜਿੱਤਾਂ ਹਾਸਿਲ ਕੀਤੀਆਂ। ਜਦ ਕਿ ਖਾਲਸਾ ਸਕੂਲ ਓ.ਵਾਈ.ਆਰ. ਦੂਜੇ ਨੰਬਰ 'ਤੇ ਰਿਹਾ ਤੇ ਤੀਜੇ ਨੰਬਰ 'ਤੇ ਆਉਣ ਵਾਲੀ ਸੰਸਥਾ ਸੀ ਸਿੱਖ ਅਕੈਡਮੀ।

ਜਜਮੈਂਟ ਦੀ ਸੇਵਾ ਸਾਬਕਾ ਰਾਗੀ ਭਾਈ ਗੁਰਪ੍ਰੀਤ ਸਿੰਘ, ਭਾਈ ਗੁਰਬਖਸ਼ ਸਿੰਘ ਸ਼ਾਂਤ ਅਤੇ ਭਾਈ ਕੇਵਲ ਸਿੰਘ ਨਿਰਦੋਸ਼ ਨੇ ਬਾਖੂਬੀ ਨਿਭਾਈ। ਸਟੇਜ ਸੰਚਾਲਨ ਧਾਰਮਿਕ ਵਿਭਾਗ ਦੇ ਮੁਖੀ ਭਾਈ ਕੁਲਵਿੰਦਰ ਸਿੰਘ, ਡਾ. ਜਸਬੀਰ ਕੌਰ, ਚਰਨਜੀਤ ਕੌਰ ਅਤੇ ਪਵਨਦੀਪ ਕੌਰ ਨੇ ਬਹੁਤ ਸੁਲਝੇ ਹੋਏ ਅਲਫਾਜ਼ਾਂ ਨਾਲ ਕੀਤਾ।

ਇਸ ਮੌਕੇ ਭਾਈ ਕੁਲਵਿੰਦਰ ਸਿੰਘ ਅਤੇ ਡਾ. ਜਸਬੀਰ ਕੌਰ ਨੇ ਆਪਣੇ ਧਾਰਮਿਕ ਵਿਭਾਗ ਦੇ ਕੀਰਤਨ ਅਧਿਆਪਕ ਪ੍ਰਭਜੀਤ ਕੌਰ ਪਸਰੀਚਾ, ਗੁਰਪ੍ਰੀਤ ਕੌਰ, ਕਮਲਜੀਤ ਕੌਰ, ਡਾ. ਮਹਿੰਦਰ ਪਾਲ ਸਿੰਘ, ਭਾਈ ਸੰਤੋਖ ਸਿੰਘ, ਗੁਰਮੀਤ ਕੌਰ, ਭਾਈ ਗੁਰਜੀਤ ਸਿੰਘ ਅਤੇ ਤਬਲਾ ਟੀਚਰ ਸੁਖਦੇਵ ਸਿੰਘ, ਕੁਲਬੀਰ ਸਿੰਘ ਤੇ ਦੀਦਾਰ ਸਿੰਘ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਉਨ੍ਹਾਂ ਵੱਲੋਂ ਕਰਾਈ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਆਈ ਸੰਗਤ ਦਾ ਧੰਨਵਾਦ ਕੀਤਾ।

ਇਸ ਸਮਾਗਮ ਵਿਚ ਸਕੂਲ ਦੇ ਚੇਅਰਮੈਨ ਭਾਈ ਰਿਪੁਦਮਨ ਸਿੰਘ ਮਲਿਕ ਤੋਂ ਇਲਾਵਾ ਸੀਨੀਅਰ ਟਰਸਟੀ ਗੁਰਦਿਆਲ ਸਿੰਘ ਨੀਲ ਅਤੇ ਹੋਰ ਉੱਘੇ ਟਰਸਟੀਆਂ ਦੇ ਨਾਲ ਹੀ ਭਾਰੀ ਗਿਣਤੀ ਵਿਚ ਬੱਚਿਆਂ ਦੇ ਮਾਪਿਆਂ ਅਤੇ ਸੰਗਤਾਂ ਵੱਲੋਂ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਹਾਜ਼ਰੀਆਂ ਲੁਆਈਆਂ ਗਈਆਂ। ਖਾਲਸਾ ਸਕੂਲ ਦੇ ਪ੍ਰਿੰਸੀਪਲ ਜਗੀਰ ਕੌਰ ਬਾਜਵਾ, ਭਾਈ ਰਿਪਦੁਮਨ ਸਿੰਘ ਮਲਿਕ, ਗ੍ਰੰਥੀ ਜਗਦੀਸ਼ ਸਿੰਘ, ਕੁਲਵਿੰਦਰ ਸਿੰਘ, ਡਾ.ਜਸਬੀਰ ਕੌਰ ਤੇ ਬਹੁਤ ਸਾਰੇ ਮਾਪਿਆਂ ਨੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ।

ਪੰਜਾਬੀ ਵਿਭਾਗ ਦੇ ਸਾਰੇ ਅਧਿਆਪਕਾਂ ਨੇ ਪੂਰੀ ਮਿਹਨਤ ਤੇ ਲਗਨ ਨਾਲ ਸਾਰੇ ਸਮਾਗਮ ਦੌਰਾਨ ਵੱਖ-ਵੱਖ ਡਿਊਟੀਆਂ ਨਿਭਾਈਆਂ।

ਪੂਰੇ ਪ੍ਰੋਗਰਾਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਬੱਚਿਆਂ, ਮਾਪਿਆਂ ਤੇ ਸਮੁੱਚੀ ਸੰਗਤ ਨੇ ਇਸ ਅਦੁੱਤੀ ਗੁਰਮਤਿ ਸੰਗੀਤ ਕੀਰਤਨ ਦਾ ਖੂਬ ਆਨੰਦ ਮਾਣਿਆ।
[home] 1-5 of 5


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਕਿਤਾਬ ਦਾ ਖੁਲਾਸਾ: ਮਿਸ਼ੇਲ ਤੋਂ ਪਹਿਲਾਂ ਬਰਾਕ ਓਬਾਮਾ ਦੀ ਪਹਿਲੀ ਲਵ ਸ‍ਟੋਰੀ ਤੋਂ ਉਠਿਆ ਪਰਦਾ
04.05.17 - ਪੀ ਟੀ ਟੀਮ
ਕਿਤਾਬ ਦਾ ਖੁਲਾਸਾ: ਮਿਸ਼ੇਲ ਤੋਂ ਪਹਿਲਾਂ ਬਰਾਕ ਓਬਾਮਾ ਦੀ ਪਹਿਲੀ ਲਵ ਸ‍ਟੋਰੀ ਤੋਂ ਉਠਿਆ ਪਰਦਾਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਆਪਣੀ ਪਤਨੀ ਮਿਸ਼ੇਲ ਤੋਂ ਪਹਿਲਾਂ ਕਿਸੇ ਹੋਰ ਔਰਤ ਨੂੰ ਦਿਲ ਦੇ ਬੈਠੇ ਸਨ ਅਤੇ ਉਹ ਆਪਣੇ ਰਿਸ਼ਤੇ ਨੂੰ ਲੈ ਕੇ ਕਾਫ਼ੀ ਗੰਭੀਰ ਸਨ ਲੇਕਿਨ ਉਨ੍ਹਾਂ ਦਾ ਇਹ ਪਿਆਰ ਪਰਵਾਨ ਨਹੀਂ ਚੜ੍ਹ ਸਕਿਆ। ਓਬਾਮਾ ਦੀ ਅਗਲੀ ਜੀਵਨੀ ਵਿੱਚ ਇਸ ਦਾ ਜ਼ਿਕਰ ਕੀਤਾ ਗਿਆ ਹੈ। ਵਾਸ਼ਿੰਗਟਨ ਪੋਸਟ ਨੇ ਕਿਤਾਬ ਦੀ ਸਮੀਖਿਆ ਵਿੱਚ ਕਿਹਾ ਹੈ ਕਿ ਡੇਵਿਡ ਜੇ ਗੈਰੋ ਦੁਆਰਾ ਲਿਖੀ ਗਈ ਕਿਤਾਬ 'ਰਾਈਜ਼ਿੰਗ ਸਟਾਰ: ਦ ਮੇਕਿੰਗ ਆਫ ਬਰਾਕ ਓਬਾਮਾ' ਵਿੱਚ ਪਹਿਲੀ ਵਾਰ ਸ਼ੀਲਾ ਮਿਯੋਸ਼ੀ ਜੈਗਰ ਨਾਮ ਦੀ ਔਰਤ ਦੀ ਕਹਾਣੀ ਸਾਂਝੀ ਕੀਤੀ ਗਈ ਹੈ ਜਿਸ ਨੂੰ ਓਬਾਮਾ ਪਸੰਦ ਕਰਦੇ ਸਨ ਅਤੇ ਉਸ ਨਾਲ ਉਹ ਸ਼ਿਕਾਗੋ ਵਿੱਚ ਰਹਿੰਦੇ ਸਨ।

ਜੈਗਰ ਨੇ ਲੇਖਕ ਡੇਵਿਡ ਗੈਰੋ ਨੂੰ ਦੱਸਿਆ, "1986 ਦੀਆਂ ਸਰਦੀਆਂ ਵਿੱਚ ਜਦੋਂ ਅਸੀਂ ਮੇਰੇ ਮਾਤਾ-ਪਿਤਾ ਦੇ ਘਰ ਗਏ ਤਾਂ ਓਬਾਮਾ ਨੇ ਮੈਨੂੰ ਵਿਆਹ ਕਰਨ ਲਈ ਕਿਹਾ।" ਸਮੀਖਿਅਕ ਦੇ ਅਨੁਸਾਰ ਜੈਗਰ ਦੇ ਮਾਤੇ-ਪਿਤਾ ਨੂੰ ਦੋਵਾਂ ਦਾ ਸਾਥ ਪਸੰਦ ਨਹੀਂ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਜੈਗਰ ਦੀ ਉਮਰ ਘੱਟ ਹੈ। ਉਸ ਸਮੇਂ ਉਹ 23 ਸਾਲ ਦੀ ਸਨ ਅਤੇ ਓਬਾਮਾ ਉਨ੍ਹਾਂ ਤੋਂ ਦੋ ਸਾਲ ਵੱਡੇ ਸਨ।

ਉਨ੍ਹਾਂ ਦੇ ਪਿਆਰ ਦੀਆਂ ਪੀਂਘਾਂ ਵੱਧਦੀਆਂ ਰਹੀਆਂ ਲੇਕਿਨ ਜੈਗਰ ਨੂੰ ਲੱਗਣ ਲਗਾ ਸੀ ਕਿ ਓਬਾਮਾ ਦੇ ਰਾਜਨੀਤਕ ਸੁਫਨੇ ਉਨ੍ਹਾਂ ਦੇ ਰਸਤੇ ਵਿੱਚ ਆ ਰਹੇ ਹਨ। ਓਬਾਮਾ ਨੂੰ ਇਹ ਲੱਗਣ ਲਗਾ ਸੀ ਕਿ ਉਨ੍ਹਾਂ ਦਾ ਕੈਰੀਅਰ  ਰਾਜਨੀਤੀ ਵਿੱਚ ਹੈ ਅਤੇ ਉਹ ਪਹਿਲੇ ਅਫਰੀਕੀ-ਅਮਰੀਕੀ ਰਾਸ਼ਟਰਪਤੀ ਵੀ ਬਣ ਸਕਦੇ ਹਨ, ਅਤੇ ਇਹ ਉਨ੍ਹਾਂ  ਦੇ ਰਿਸ਼ਤੇ ਉੱਤੇ ਭਾਰੀ ਪਿਆ।

ਜੈਗਰ ਨੇ ਗੈਰੋ ਨੂੰ ਕਿਹਾ, "ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਇਹ ਬਦਲਾਅ ਹੋਇਆ ਅਤੇ ਮੈਨੂੰ ਯਾਦ ਹੈ ਕਿ 1987 ਤੱਕ ਜਦੋਂ ਸਾਡੇ ਰਿਸ਼ਤੇ ਨੂੰ ਇੱਕ ਸਾਲ ਹੋਇਆ ਸੀ ਤਾਂ ਉਨ੍ਹਾਂ ਨੇ ਪਹਿਲਾਂ ਹੀ ਰਾਸ਼ਟਰਪਤੀ ਬਣਨ ਉੱਤੇ ਆਪਣਾ ਧਿਆਨ ਲਗਾ ਦਿੱਤਾ ਸੀ।" ਜੈਗਰ ਨੇ ਕਿਹਾ ਕਿ ਓਬਾਮਾ ਨੇ ਹਾਰਵਰਡ ਲਾ ਸਕੂਲ ਜਾਣ ਤੋਂ ਪਹਿਲਾਂ ਜੈਗਰ ਤੋਂ ਦੁਬਾਰਾ ਵਿਆਹ ਦੇ ਬਾਰੇ ਪੁੱਛਿਆ ਸੀ। ਓਬਾਮਾ ਚਾਹੁੰਦੇ ਸਨ ਕਿ ਉਹ ਉਨ੍ਹਾਂ ਦੇ ਨਾਲ ਆਏ।"

ਹਾਰਵਰਡ ਵਿੱਚ ਇੱਕ ਸਾਲ ਪੜ੍ਹਨ ਦੇ ਬਾਅਦ ਓਬਾਮਾ ਇੱਕ ਮਸ਼ਹੂਰ ਸਥਾਨਕ ਕਾਨੂੰਨ ਕੰਪਨੀ ਵਿੱਚ ਕੰਮ ਕਰਨ ਲਈ ਸ਼ਿਕਾਗੋ ਆਏ। ਜਿੱਥੇ ਉਹ ਮਿਸ਼ੇਲ ਰੋਬਿੰਸਨ ਨੂੰ ਮਿਲੇ ਜੋ ਉਸ ਕੰਪਨੀ ਵਿੱਚ ਇੱਕ ਕਰਮਚਾਰੀ ਸਨ ਅਤੇ ਜੋ ਉਨ੍ਹਾਂ ਦੀ ਭਾਵੀ ਪਤਨੀ ਬਣੀ। ਉਹ ਜਲਦੀ ਆਪਣੇ ਰਿਸ਼ਤੇ ਨੂੰ ਲੈ ਕੇ ਗੰਭੀਰ ਹੋ ਗਏ, ਹਾਲਾਂਕਿ ਜਦੋਂ ਜੈਗਰ ਟੀਚਿੰਗ ਫੈਲੋਸ਼ਿਪ ਉੱਤੇ ਹਾਰਵਰਡ ਆਈ ਤਾਂ ਵੀ ਓਬਾਮਾ ਨੂੰ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਕੁੱਝ ਆਸ ਸੀ। ਜੈਗਰ ਨੇ ਗੈਰੋ ਨੂੰ ਕਿਹਾ, "ਮੈਨੂੰ ਹਮੇਸ਼ਾ ਇਸ ਦੇ ਬਾਰੇ ਬੁਰਾ ਲੱਗਦਾ ਹੈ।" ਆਖਿਰਕਾਰ ਓਬਾਮਾ ਅਤੇ ਮਿਸ਼ੇਲ ਨੇ 1992 ਵਿੱਚ ਵਿਆਹ ਕਰ ਲਿਆ।
[home] 1-5 of 5


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਨਿਊਜ਼ੀਲੈਂਡ 'ਚ ਭਾਰਤੀ ਸਭ ਤੋਂ ਘੱਟ ਖੁਸ਼: ਸਰਵੇ
04.05.17 - ਹਰਜਿੰਦਰ ਸਿੰਘ ਬਸਿਆਲਾ
ਨਿਊਜ਼ੀਲੈਂਡ 'ਚ ਭਾਰਤੀ ਸਭ ਤੋਂ ਘੱਟ ਖੁਸ਼: ਸਰਵੇਕਹਿੰਦੇ ਨੇ ਖੁਸ਼ ਰਹਿਣਾ ਹੀ ਜ਼ਿੰਦਗੀ ਹੈ। ਖੁਸ਼ੀ ਕਿੱਥੋਂ ਮਿਲੇ? ਇਕ ਸਿਆਣੇ ਨੇ ਲਿਖਿਆ ਹੈ ਕਿ "ਸਫਲਤਾ ਖੁਸ਼ੀ ਦੀ ਕੂੰਜੀ ਨਹੀਂ ਹੈ, ਸਗੋਂ ਖੁਸ਼ੀ ਸਫਲਤਾ ਦੀ ਕੂੰਜੀ ਹੈ।" ਇਸ ਸਭ ਦੇ ਚਲਦੇ ਜੇਕਰ ਖੁਸ਼ੀ ਖਿਸਕਾਉਣ ਵਾਲੇ ਸਰੋਤ ਭਾਰੂ ਪੈਣ ਜਾਣ ਤਾਂ ਤੁਹਾਡੀ ਖੁਸ਼ੀ ਦੇ ਖਾਤੇ ਵਿਚ ਡਾਕਾ ਜ਼ਰੂਰ ਵੱਜਦਾ ਹੈ। ਸ਼ਾਇਦ ਅਜਿਹਾ ਹੀ ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਨਾਲ ਹੋਇਆ ਹੋਵੇਗਾ ਜਿਹੜਾ ਇਕ ਤਾਜ਼ਾ ਸਰਵੇ ਵਿਚ ਪ੍ਰਤੀਤ ਹੁੰਦਾ ਹੈ। ਸਭ ਭਾਰਤੀਆਂ ਨੂੰ ਇਥੇ ਆਉਣ ਦਾ ਚਾਅ ਵੀ ਬਥੇਰਾ ਹੈ, ਇਥੇ ਕਾਰੋਬਾਰ ਵੀ ਪੂਰਾ ਹੈ ਪਰ ਖੁਸ਼ੀਆਂ ਦਾ ਖਾਤਾ ਸ਼ਾਇਦ ਅਧੂਰਾ ਰਹਿ ਗਿਆ।

ਇਕ ਮਾਰਕੀਟ ਰੀਸਰਚ ਕੰਪਨੀ ਨੇ ਬਹੁਕੌਮੀ ਵਸੇਵੇਂ ਵਾਲੇ ਇਸ ਮੁਲਕ ਵਿਚ ਵੱਖ-ਵੱਖ ਕੌਮਾਂ ਦੇ ਲੋਕਾਂ ਨੂੰ ਇਹ ਪੁਛਿਆ ਕਿ ਤੁਸੀਂ ਜਦੋਂ ਇਥੇ ਆਏ ਸੀ ਉਦੋਂ ਕਿੰਨੇ ਖੁਸ਼ ਸੀ ਅਤੇ ਹੁਣ ਕਿੰਨੇ ਖੁਸ਼ ਹੋ? ਇਸ ਸਰਵੇ ਵਿਚ ਫਿਲੀਪਾਈਨ ਦੇ ਲੋਕ ਪਹਿਲੇ ਨੰਬਰ ਉਤੇ ਆਏ ਜੋ ਕਿ ਇਸ ਮੁਲਕ ਦੇ ਵਿਚ ਆ ਕੇ ਸਭ ਤੋਂ ਵੱਧ ਖੁਸ਼ੀ ਬਟੋਰ ਰਹੇ ਹਨ। ਇਸ ਦਾ ਮੁੱਖ ਕਾਰਨ ਇਥੇ ਉਨ੍ਹਾਂ ਦੇ ਦੇਸ਼ ਦੇ ਮੁਕਾਬਲੇ ਲਗਪਗ 7 ਗੁਣਾ ਜਿਆਦਾ ਤਨਖਾਹ ਪ੍ਰਾਪਤ ਕਰਨਾ ਜਾਂ ਚੰਗਾ ਰਹਿਣ ਸਹਿਣ ਦੱਸਿਆ ਗਿਆ ਹੈ। ਫਿਲੀਪਾਈਨ ਲੋਕਾਂ ਨੇ 10 ਅੰਕਾਂ ਵਿਚੋਂ 6.8 ਅੰਕ ਆਉਣ ਵੇਲੇ ਦੇ ਸਮੇਂ ਮਿਲੀ ਖੁਸ਼ੀ ਨੂੰ ਦਿੱਤੇ ਅਤੇ 8 ਅੰਕ ਮੌਜੂਦਾ ਸਮੇਂ ਵਿਚ ਮਿਲ ਰਹੀ ਖੁਸ਼ੀ ਨੂੰ ਦਿੱਤੇ। ਸੋ ਉਹ 1.2 ਅੰਕ ਤੱਕ ਜਿਆਦਾ ਖੁਸ਼ ਹੋਏ। ਇਸੇ ਤਰ੍ਹਾਂ ਦੂਜੇ ਨੰਬਰ ਉਤੇ ਖੁਸ਼ ਰਹਿਣ ਵਿਚ ਸਾਊਥ ਕੋਰੀਅਨ 6.7 ਤੋਂ 7.9 ਅੰਕ ਲੈ ਗਏ ਜਦ ਕਿ ਤੀਜੇ ਨੰਬਰ ਉਤੇ ਯੂ.ਕੇ. ਵਾਲੇ 7.1 ਤੋਂ ਵਧ ਕੇ 7.9 ਤੱਕ ਪਹੁੰਚ ਗਏ। ਚੌਥੇ ਉਤੇ ਸਾਊਥ ਅਫਰੀਕਾ 5.8 ਤੋਂ 7.8, ਪੰਜਵੇਂ ਉਤੇ ਚਾਈਨੀਜ਼ 6.5 ਤੋਂ 7.7, ਨਿਊਜ਼ੀਲੈਂਡਰ ਜਿਨ੍ਹਾਂ ਦੇ ਮਾਪੇ ਪ੍ਰਵਾਸੀ ਆਏ 7 ਤੋਂ 7.7, ਅੱਠਵੇਂ ਉਤੇ ਯੂ. ਐਸ. ਏ. 6.6 ਤੋਂ 7.2 ਅਤੇ ਨੌਵੇਂ ਸਥਾਨ ਉਤੇ ਇੰਡੀਆ ਵਾਲਿਆਂ ਦੀ ਖੁਸ਼ੀ 6.4 ਤੋਂ ਵਧ ਕੇ ਮਸਾਂ 6.9 ਤੱਕ ਪਹੁੰਚੀ। ਸੋ ਸਿਰਫ 0.5 ਤੱਕ ਹੀ ਖੁਸ਼ੀ ਵਧੀ ਹੈ।

ਨਾ ਖੁਸ਼ੀ ਦੇ ਸਰੋਤ: ਜੇਕਰ ਨਾ ਖੁਸ਼ੀ ਦੇਣ ਵਾਲੇ ਸਰੋਤਾਂ ਬਾਰੇ ਗੱਲ ਕੀਤੀ ਜਾਏ ਤਾਂ ਵੱਧਦਾ ਅਪਰਾਧ, ਬਿਜ਼ਨਸ ਅਦਾਰਿਆਂ 'ਚ ਅਸੁਰੱਖਿਆ ਦਾ ਭਾਵਨਾ, ਪੜ੍ਹਾਈ ਦੇ ਚੱਕਰ ਵਿਚ ਉਡਦਾ ਪੈਸਾ, ਵਿਦਿਆਰਥੀਆਂ ਲਈ ਕੰਮ ਅਤੇ ਕੰਮ ਕਰਨ ਲਈ ਸਮੇਂ ਦੀ ਬੰਦਿਸ਼, ਪੱਕੇ ਹੋਣ ਲਈ ਵੇਲ ਹੋ ਰਹੇ ਪਾਪੜਾਂ ਦੀ ਸੂਚੀ, ਰੁਜ਼ਗਾਰ ਦਾਤਾ ਨਾਲ ਸਮਝੌਤੇ, ਸਕਿੱਲ ਅੱਪਗ੍ਰੇਡ ਦੀ ਮੁਸ਼ਕਿਲ, ਬਿਨ੍ਹਾਂ ਨੌਕਰੀ ਅਤੇ ਕਿੱਥੋਂ ਲਿਆਈਏ ਤਜ਼ਰਬਾ ਵਰਗੇ ਕਈ ਹੋਰ ਸਵਾਲ ਖੁੱਲ੍ਹੇ ਮੂੰਹ ਘੁੰਮ ਰਹੇ ਹਨ।

ਛੋਟੇ ਵਪਾਰਕ ਅਦਾਰਿਆਂ 'ਤੇ ਲਗਾਤਾਰ ਹੋ ਰਹੇ ਹਮਲਿਆਂ ਨੂੰ ਲੈ ਕੇ ਭਾਰਤੀ ਭਾਈਚਾਰਾ ਚਿੰਤਤ ਹੈ, ਰੋਸ ਮਾਰਚ ਕੀਤੇ ਹਨ, ਪੁਲਿਸ ਨੂੰ ਦੱਸਿਆ ਹੈ, ਪਰ ਤੁਹਾਡਾ ਕਿਹਾ ਸਿਰ ਮੱਥੇ ਤੇ ਪਰਨਾਲਾ ਉਥੇ ਦਾ ਉਥੇ ਹੀ ਜਾਪ ਰਿਹਾ ਹੈ। ਪੁਲਿਸ 'ਨੋ ਹੀਰੋ' ਪਾਲਿਸੀ ਨੂੰ ਜ਼ਿਆਦਾ ਅਹਮੀਅਤ ਦੇ ਰਹੀ ਹੈ ਜਦ ਕਿ ਭਾਰਤੀ 'ਡੰਡਾ ਪੀਰ ਹੈ ਵਿਗੜਿਆ ਤਿਗੜਿਆ ਦਾ' ਦੀ ਪਾਲਿਸੀ ਅਪਣਾ ਕੇ ਸਬਕ ਸਿਖਾਉਣ ਦੇ ਕਾਇਦੇ ਖੋਲ੍ਹਣ ਲਈ ਜ਼ੋਰ ਪਾ ਰਹੇ ਹਨ।
[home] 1-5 of 5


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਬਣਿਆ ਦੁਨੀਆ ਦਾ ਸਭ ਤੋਂ ਵਧੀਆ ਰਹਿਣਯੋਗ ਸ਼ਹਿਰ
04.05.17 - ਹਰਜਿੰਦਰ ਸਿੰਘ ਬਸਿਆਲਾ
ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਬਣਿਆ ਦੁਨੀਆ ਦਾ ਸਭ ਤੋਂ ਵਧੀਆ ਰਹਿਣਯੋਗ ਸ਼ਹਿਰਦੁਨੀਆ ਦਾ ਕੋਈ ਮੇਚ ਨਹੀਂ ਜਿਵੇਂ ਜਿੱਥੇ ਕਰੋੜਾਂ ਲੋਕਾਂ ਨੂੰ ਰਹਿਣ ਲਈ ਛੱਤ ਨਸੀਬ ਨਹੀਂ ਹੈ ਉਥੇ ਦੁਨੀਆ ਉਨ੍ਹਾਂ ਸ਼ਹਿਰਾਂ ਦੀ ਖੋਜ ਕਰਨ ਉਤੇ ਵੀ ਲੱਗੀ ਹੈ ਜਿਹੜੇ ਦੁਨੀਆ ਦੇ ਬਿਹਤਰ ਰਹਿਣਯੋਗ ਸ਼ਹਿਰ ਕਹੇ ਜਾ ਸਕਦੇ ਹਨ। ਇਕ ਜਰਮਨ ਬੈਂਕ ਵੱਲੋਂ ਕਰਵਾਏ ਗਏ ਸਰਵੇ ਵਿਚ ਪਾਇਆ ਗਿਆ ਕਿ ਨਿਊਜ਼ੀਲੈਂਡ ਦੀ ਰਾਜਧਾਨੀ ਹੋਣ ਦਾ ਦਰਜ ਰੱਖਣ ਵਾਲਾ ਸ਼ਹਿਰ ਵਲਿੰਗਟਨ ਦੁਨੀਆ ਦੇ 47 ਸ਼ਹਿਰਾਂ ਦੇ ਮੁਕਾਬਲੇ ਪਹਿਲੇ ਨੰਬਰ ਉਤੇ ਆਇਆ ਹੈ। ਵਲਿੰਗਟਨ ਸ਼ਹਿਰ ਦੀ ਨਗਰ ਕੌਂਸਿਲ ਇਸ ਖੁਸ਼ੀ ਨੂੰ ਸੰਭਾਲ ਨਹੀਂ ਪਾ ਰਹੀ।

ਕਿਸੇ ਸਮੇਂ ਆਕਲੈਂਡ ਸ਼ਹਿਰ ਵੀ ਮੋਹਰੀ ਹੋਇਆ ਕਰਦਾ ਸੀ, ਪਰ ਸ਼ਾਇਦ ਜਨਸੰਖਿਆ, ਰਹਿਣ ਵਾਸਤੇ ਖਰਚਾ, ਪ੍ਰਦੂਸ਼ਣ ਅਤੇ ਹੋਰ ਸਬੰਧਿਤ ਅੰਕੜੇ ਸ਼ਾਇਦ ਆਕਲੈਂਡ ਸ਼ਹਿਰ ਤੋਂ ਦੂਰੀ ਬਣਾ ਗਏ ਹਨ ਜਿਸ ਕਰਕੇ ਚੰਗੇ ਨੰਬਰ ਲੈ ਕੇ ਵਲਿਗੰਟਨ ਸ਼ਹਿਰ ਦੁਨੀਆ ਦਾ ਸਭ ਤੋਂ ਵਧੀਆ ਰਹਿਣਯੋਗ ਸ਼ਹਿਰ ਬਣ ਗਿਆ ਹੈ।

ਦੂਜੇ ਨੰਬਰ ਉਤੇ ਈਡਨਬਰਗ (ਸਕਾਟਲੈਂਡ), ਤੀਜੇ ਉਤੇ ਵਿਆਨਾ (ਆਸਟਰੀਆ), ਚੌਥੇ ਉਤੇ ਮੈਲਬੋਰਨ (ਆਸਟਰੇਲੀਆ), ਪੰਜਵੇਂ 'ਤੇ ਯੂਰਿਕ (ਸਵਿੱਟਜ਼ਰਲੈਂਡ), ਛੇਵੇਂ 'ਤੇ ਕੰਪਨਹੈਗਨ (ਡੈਨਮਾਰਕ), ਸੱਤਵੇਂ 'ਤੇ ਓਟਾਵਾ (ਕੈਨੇਡਾ), ਅੱਠਵੇਂ 'ਤੇ ਬੌਸਟਨ (ਅਮਰੀਕਾ), ਨੌਵੇਂ 'ਤੇ ਐਮਸਟਰਡਮ (ਨੀਦਰਲੈਂਡ) ਅਤੇ ਦਸਵੇਂ 'ਤੇ ਸਿਡਨੀ (ਆਸਟਰੇਲੀਆ) ਆਇਆ ਹੈ। 2015 ਦੇ ਵਿਚ ਵਲਿੰਗਟਨ ਛੇਵੇਂ ਸਥਾਨ 'ਤੇ ਹੁੰਦਾ ਸੀ। 

ਵਰਨਣਯੋਗ ਹੈ ਕਿ ਮਾਰਚ 2017 ਦੇ ਵਿਚ ਇਕ ਹੋਰ ਸੰਸਥਾ ਮਰਸਰ ਵੱਲੋਂ ਕੀਤੇ ਸਰਵੇ ਵਿਚ ਜਾਰੀ ਅੰਕੜਿਆਂ ਵਿਚ ਆਕਲੈਂਡ ਤੀਜੇ ਨੰਬਰ (ਨਾਨ ਯੂਰਪੀਅਨ) ਸੀ। ਭਾਰਤ ਦੇ ਕੁਝ ਸ਼ਹਿਰ ਹੈਦਰਾਬਾਦ 144ਵੇਂ, ਜਦ ਕਿ ਮੁਬੰਈ 154 ਅਤੇ ਨਿਊ ਦਿੱਲੀ 161 ਨੰਬਰ 'ਤੇ ਸੀ। ਭਾਰਤ ਦੀ ਨਿਊਜ਼ੀਲੈਂਡ ਸਥਿਤ ਅੰਬੈਸੀ ਵੀ ਇਸ ਸੁੰਦਰ ਸ਼ਹਿਰ ਵਲਿੰਗਟਨ ਵਿਚ ਹੈ। ਇਥੇ ਦਾ ਅਜਾਇਬ ਘਰ ਅਤੇ ਭਾਰਤੀਆਂ ਲਈ ਨਵਾਂ ਗੁਰਦੁਆਰਾ ਸਾਹਿਬ ਵੇਖਣਯੋਗ ਹੈ।
[home] 1-5 of 5


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE
Copyright © 2016-2017


NEWS LETTER