ਵਿਦੇਸ਼

Monthly Archives: APRIL 2018


ਲੱਗਿਆ 33,000 ਰੁਪਏ ਦਾ ਜੁਰਮਾਨਾ
ਹਵਾਈ ਜਹਾਜ਼ ਵਿੱਚ ਖਾਣ ਲਈ ਮਿਲਿਆ ਸੇਬ ਬੈਗ 'ਚ ਰੱਖਣਾ ਪੈ ਗਿਆ ਮਹਿੰਗਾ
26.04.18 - ਪੀ ਟੀ ਟੀਮ
ਹਵਾਈ ਜਹਾਜ਼ ਵਿੱਚ ਖਾਣ ਲਈ ਮਿਲਿਆ ਸੇਬ ਬੈਗ 'ਚ ਰੱਖਣਾ ਪੈ ਗਿਆ ਮਹਿੰਗਾ



ਹਵਾਈ ਜਹਾਜ਼ ਵਿੱਚ ਮਿਲੀਆਂ ਖਾਣ ਦੀਆਂ ਚੀਜ਼ਾਂ ਨੂੰ ਬਾਅਦ 'ਚ ਖਾਣ ਲਈ ਬੈਗ ਵਿਚ ਰੱਖਣਾ ਕਾਫੀ ਮਹਿੰਗਾ ਪੈ ਸਕਦਾ ਹੈ ਤੇ ਅਮਰੀਕਾ ਵਿਚ ਅਜਿਹਾ ਹੀ ਇਕ ਮਹਿਲਾ ਯਾਤਰੀ ਨਾਲ ਹੋਇਆ। ਅਸਲ 'ਚ ਜਹਾਜ਼ ਵਿਚ ਖਾਣ ਲਈ ਮਿਲੇ ਸੇਬ ਨੂੰ ਉਸ ਨੇ ਆਪਣੇੇ ਬੈਗ ਵਿਚ ਰੱਖ ਲਿਆ ਸੀ, ਜਿਸ ਕਾਰਨ ਉਸ 'ਤੇ 33,000 ਰੁਪਏ ਦਾ ਜੁਰਮਾਨਾ ਲੱਗ ਗਿਆ।

ਯੂਨਾਈਟਿਡ ਸਟੇਟਸ ਕਸਟਮ ਐਂਡ ਬਾਰਡਰ ਦੇ ਅਧਿਕਾਰੀਆਂ ਨੇ ਉਸ 'ਤੇ 500 ਡਾਲਰ ਦਾ ਜੁਰਮਾਨਾ ਲਗਾ ਦਿੱਤਾ ਕਿਉਂਕਿ ਉਸ ਮਹਿਲਾ ਯਾਤਰੀ ਨੇ ਇਹ ਨਹੀਂ ਦੱਸਿਆ ਸੀ ਕਿ ਉਹ ਪੈਰਿਸ ਤੋਂ ਆਈ ਡੈਲਟਾ ਏਅਰਲਾਈਨ ਦੀ ਉਡਾਣ ਦੌਰਾਨ ਮਿਲਿਆ ਸੇਬ ਲੈ ਕੇ ਆ ਰਹੀ ਹੈ।

ਮਹਿਲਾ ਯਾਤਰੀ ਕ੍ਰਿਸਟਲ ਟੈਡਲਾਕ ਨੇ ਕਿਹਾ ਕਿ ਉਸ ਨੇ ਯਾਤਰਾ ਦੌਰਾਨ ਉਡਾਣ ਵਿਚ ਮਿਲੇ ਸੇਬ ਨੂੰ ਮਿਨਿਯਾਪੋਲਿਸ ਤੋਂ ਡੈਨਵਰ ਦੀ ਯਾਤਰਾ ਦੇ ਦੌਰਾਨ ਬੈਗ ਵਿਚ ਰੱਖ ਲਿਆ ਸੀ। ਕਸਟਮ ਦੇ ਅਧਿਕਾਰੀਆਂ ਨੇ ਉਸ ਦੇ ਬੈਗ ਦੀ ਜਾਂਚ ਕੀਤੀ। ਕ੍ਰਿਸਟਲ ਨੇ ਦੱਸਿਆ ਕਿ ਏਜੰਟ ਨੇ ਉਸ ਤੋਂ ਪੁੱਛਿਆ ਕਿ ਕੀ ਫ਼ਰਾਂਸ ਤੋਂ ਉਨ੍ਹਾਂ ਦੀ ਟ੍ਰਿਪ ਮਹਿੰਗੀ ਸੀ। ਪਰ ਇਹ ਸਵਾਲ ਪੁੱਛਣ ਦਾ ਮਤਲਬ ਕ੍ਰਿਸਟਲ ਨੂੰ ਸਮਝ ਨਹੀਂ ਆਇਆ।

ਪਰ ਕ੍ਰਿਸਟਲ ਦੇ ਹਾਂ ਵਿੱਚ ਜਵਾਬ ਦੇਣ 'ਤੇ ਏਜੰਟ ਨੇ ਕਿਹਾ ਕਿ ਹੁਣ ਇਹ ਹੋਰ ਵੀ ਮਹਿੰਗੀ ਸਾਬਤ ਹੋਣ ਜਾ ਰਹੀ ਹੈ ਕਿਉਂਕਿ ਯੂ.ਐੱਸ. ਕਸਟਮਜ਼ ਅਤੇ ਬਾਰਡਰ ਪੈਟਰੋਲ ਤੋਂ ਬੈਗ 'ਚ ਸੇਬ ਲੈ ਕੇ ਲੰਘਣ ਕਾਰਨ ਉਸ 'ਤੇ 500 ਡਾਲਰ ਦਾ ਜੁਰਮਾਨਾ ਲਗਾਇਆ ਜਾ ਰਿਹਾ ਹੈ।

ਅਸਲ 'ਚ ਕ੍ਰਿਸਟਲ ਕੋਲੋਰਾਡੋ ਦੇ ਡੈਨਵਰ ਸ਼ਹਿਰ ਜਾਣ ਵਾਲੀ ਸੀ। ਇਸੀ ਦੌਰਾਨ ਪੈਰਿਸ ਤੋਂ ਯੂ.ਐੱਸ. ਦੀ ਪਹਿਲੀ ਉਡਾਣ ਤੋਂ ਬਾਅਦ ਮਿਨਿਯਾਪੋਲਿਸ ਵਿਚ ਅਮਰੀਕੀ ਕਸਟਮ ਅਧਿਕਾਰੀਆਂ ਨੇ ਉਸ ਦੇ ਬੈਗ ਦੀ ਤਲਾਸ਼ੀ ਲਈ। ਇਸ ਦੌਰਾਨ ਬੈਗ ਤੋਂ ਜ਼ਬਤ ਕੀਤਾ ਗਿਆ ਸੇਬ ਡੈਲਟਾ ਏਅਰਲਾਈਨਜ਼ ਦੇ ਪਲਾਸਟਿਕ ਬੈਗ ਵਿਚ ਪਾਇਆ ਹੋਇਆ ਸੀ।

ਕ੍ਰਿਸਟਲ ਨੇ ਅਧਿਕਾਰੀਆਂ ਨੂੰ ਦੱਸਿਆ ਵੀ ਸੀ ਕਿ ਉਸ ਨੂੰ ਸੇਬ ਫਲਾਈਟ ਵਿਚ ਦਿੱਤਾ ਗਿਆ ਸੀ ਪਰ ਫਿਰ ਵੀ ਉਸ ਦੀ ਇਕ ਨਹੀਂ ਸੁਣੀ ਗਈ। ਕ੍ਰਿਸਟਲ ਨੇ ਕਿਹਾ ਕਿ ਉਸ ਨੇ ਅਧਿਕਾਰੀਆਂ ਨੂੰ ਪੁੱਛਿਆ ਵੀ ਕਿ ਕੀ ਉਹ ਸੇਬ ਨੂੰ ਸੁੱਟ ਜਾਂ ਖਾ ਸਕਦੀ ਹੈ ਪਰ ਅਧਿਕਾਰੀ ਨੇ ਉਸ 'ਤੇ ਜੁਰਮਾਨਾ ਲਗਾ ਦਿੱਤਾ।

ਇਸ ਮੁੱਦੇ 'ਤੇ ਡੈਲਟਾ ਏਅਰਲਾਈਨ ਦਾ ਕਹਿਣਾ ਹੈ ਕਿ ਯਾਤਰੀਆਂ ਨੂੰ ਕਸਟਮਜ਼ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਕਸਟਮਜ਼ ਦੇ ਡੈਕਲਰੇਸ਼ਨ ਫਾਰਮ ਵਿਚ ਪੁੱਛਿਆ ਜਾਂਦਾ ਹੈ ਕਿ ਕੀ ਉਹ ਆਪਣੇ ਨਾਲ ਕੋਈ ਫਲ ਜਾਂ ਸਬਜ਼ੀ ਲੈ ਕੇ ਆ ਰਹੇ ਹਨ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.





[home] [1] 2  [prev.]1-5 of 9


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 



ਵਿਆਹ ਕਰਵਾਉਣ ਤੋਂ ਕੀਤਾ ਸੀ ਇਨਕਾਰ
ਪਰਿਵਾਰਕ ਮੈਂਬਰਾਂ ਨੇ ਇੱਜ਼ਤ ਖਾਤਰ ਕੀਤਾ ਕਤਲ
25.04.18 - ਪੀ ਟੀ ਟੀਮ
ਪਰਿਵਾਰਕ ਮੈਂਬਰਾਂ ਨੇ ਇੱਜ਼ਤ ਖਾਤਰ ਕੀਤਾ ਕਤਲ



ਇੱਜ਼ਤ ਖਾਤਰ ਕਤਲ ਦੀਆਂ ਘਟਨਾਵਾਂ ਪਾਕਿਸਤਾਨ ਵਿਚ ਆਮ ਹੀ ਹੋ ਗਈਆਂ ਹਨ। ਅਜਿਹਾ ਹੀ ਪਾਕਿਸਤਾਨ ਦੇ ਪੰਜਾਬ ਰਾਜ ਵਿਚ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ 26 ਸਾਲ ਦੀ ਇਟਾਲੀਅਨ-ਪਾਕਿਸਤਾਨੀ ਲੜਕੀ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਮਾਰ ਦਿੱਤਾ। 

ਇਕ ਰਿਪੋਰਟ ਮੁਤਾਬਿਕ ਆਪਣੇ ਇਕ ਰਿਸ਼ਤੇਦਾਰ ਨਾਲ ਵਿਆਹ ਕਰਨ ਦੇ ਪ੍ਰਸਤਾਵ ਨੂੰ ਠੁਕਰਾਉਣ ਵਾਲੀ ਸਨਾ ਨੂੰ ਉਸ ਦੇ ਪਿਤਾ, ਭਾਈ ਤੇ ਚਾਚੇ ਨੇ ਮੌਤ ਦੇ ਘਾਟ ਉਤਾਰ ਦਿੱਤਾ।

ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਸ਼ੁਰੂਆਤ ਵਿਚ ਸਨਾ ਦੀ ਹੋਈ ਮੌਤ ਨੂੰ ਦੁਰਘਟਨਾ ਦੱਸਣ ਦੀ ਕੋਸ਼ਿਸ਼ ਕੀਤੀ ਸੀ। ਪਰਿਵਾਰ ਵਾਲਿਆਂ ਨੇ ਸਨਾ ਦੇ ਸਰੀਰ ਨੂੰ ਪੱਛਮੀ ਮਨਗੋਵਾਲ ਰਾਜ ਦੇ ਗੁਜਰਾਤ ਇਲਾਕੇ ਵਿਚ ਦਫਨਾ ਦਿੱਤਾ ਸੀ। ਪਰ ਸੋਸ਼ਲ ਮੀਡੀਆ 'ਤੇ ਇਹ ਗੱਲ ਸਾਹਮਣੇ ਆਈ ਕਿ ਸਨਾ ਦਾ ਕਤਲ ਕੀਤਾ ਗਿਆ ਹੈ। ਇਸ ਤੋਂ ਬਾਅਦ ਸਥਾਨਕ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ।

ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਲੜਕੀ ਦਾ ਪਿਤਾ ਗ਼ੁਲਾਮ ਮੁਸਤਫ਼ਾ ਆਪਣੇ ਇਕ ਰਿਸ਼ਤੇਦਾਰ ਨਾਲ ਸਨਾ ਦਾ ਵਿਆਹ ਕਰਵਾਉਣਾ ਚਾਹੁੰਦਾ ਸੀ ਜਦਕਿ ਉਹ ਇਟਲੀ ਵਿਚ ਵਿਆਹ ਕਰਨਾ ਚਾਹੁੰਦੀ ਸੀ। ਇਸ ਤੋਂ ਬਾਅਦ ਲੜਕੀ ਦੇ ਪਿਤਾ ਨੇ ਆਪਣੇ ਬੇਟੇ ਅਦਨਾਨ ਮੁਸਤਫ਼ਾ ਅਤੇ ਭਾਈ ਮਜਹਰ ਇਕਬਾਲ ਨਾਲ ਮਿਲ ਕੇ ਉਸ ਨੂੰ ਮਾਰਨ ਦੀ ਯੋਜਨਾ ਬਣਾਈ। ਫਿਲਹਾਲ ਇਹ ਤਿੰਨੋਂ ਹੀ ਫਰਾਰ ਹਨ ਤੇ ਪੁਲਿਸ ਨੇ ਇਨ੍ਹਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇੱਜ਼ਤ ਖਾਤਰ ਕਤਲ ਦੇ ਪਹਿਲੇ ਦੋ ਪੁਰਾਣੇ ਮਾਮਲੇ:

ਇਸ ਤੋਂ ਪਹਿਲਾਂ ਸਾਲ 2016 ਵਿਚ ਬ੍ਰਿਟਿਸ਼ ਮੂਲ ਦੀ ਸਾਮਿਆ ਸ਼ਾਹਿਦ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਉੱਥੇ ਹੀ ਸੋਸ਼ਲ ਮੀਡੀਆ ਦੀ ਸਟਾਰ ਕੰਦੀਲ ਬਲੋਚ ਨੂੰ ਵੀ ਉਸ ਦੇ ਭਰਾ ਨੇ ਇੱਜ਼ਤ ਖਾਤਰ ਮੌਤ ਦੇ ਘਾਟ ਉਤਾਰ ਦਿੱਤਾ ਸੀ।




[home] [1] 2  [prev.]1-5 of 9


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 



'ਡਕਯੁਲਾ' ਹਮਲੇ ਦਾ ਸੀ ਖਤਰਾ
ਮੋਦੀ-ਥੇਰੇਸਾ ਨੂੰ ਮਿਲੀ ਸੀ ਚਿਤਾਵਨੀ: ਨਾ ਲਗਾਉਣਾ ਬਾਰੀ ਨੂੰ ਹੱਥ
23.04.18 - ਪੀ ਟੀ ਟੀਮ
ਮੋਦੀ-ਥੇਰੇਸਾ ਨੂੰ ਮਿਲੀ ਸੀ ਚਿਤਾਵਨੀ: ਨਾ ਲਗਾਉਣਾ ਬਾਰੀ ਨੂੰ ਹੱਥ



ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬ੍ਰਿਟੇਨ ਯਾਤਰਾ ਦੌਰਾਨ ਉਨ੍ਹਾਂ ਨਾਲ ਇਕ ਅਜੀਬ ਕਿੱਸਾ ਵਾਪਰਿਆ। ਮੋਦੀ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਥੇਰੇਸਾ ਮੇ ਨਾਲ ਡਾਊਨਿੰਗ ਸਟਰੀਟ ਸਥਿਤ ਪੀ.ਐੱਮ. ਆਫ਼ਿਸ 'ਚ ਮੁਲਾਕਾਤ ਕੀਤੀ। ਇਸ ਦੌਰਾਨ ਅਧਿਕਾਰੀਆਂ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਨੂੰ ਸੂਚਿਤ ਕੀਤਾ ਕਿ ਇਸ ਮੁਲਾਕਤ ਦੌਰਾਨ ਦੋਵੇਂ ਨੇਤਾ ਆਫਿਸ ਦੀ ਖਿੜਕੀ ਨੂੰ ਭੁੱਲ ਕੇ ਵੀ ਹੱਥ ਨਾ ਲਗਾਉਣ। ਅਜਿਹਾ ਕਰਨ 'ਤੇ 'ਡਕਯੁਲਾ' ਹਮਲਾ ਕਰ ਸਕਦੀ ਹੈ।

ਦਰਅਸਲ ਜਿੱਥੇ ਦੋਵੇਂ ਦੇਸ਼ਾਂ ਦੇ ਮੁਖੀਆਂ ਦੀ ਮੁਲਾਕਾਤ ਹੋਣੀ ਸੀ, ਉਸ ਕਮਰੇ ਦੀ ਖਿੜਕੀ ਉੱਪਰ ਇਕ ਡਕ (ਬੱਤਖ) ਨੇ ਅੰਡੇ ਦਿੱਤੇ ਹੋਏ ਸੀ ਤੇ ਉਨ੍ਹਾਂ 'ਚੋਂ ਬੱਚੇ ਨਿਕਲਣ ਦਾ ਸਮਾਂ ਆ ਗਿਆ ਸੀ। ਡਕ ਅੰਡਿਆਂ 'ਤੇ ਹੀ ਬੈਠੀ ਸੀ। ਜੇ ਮੋਦੀ ਜਾਂ ਥੇਰੇਸਾ ਦੋਵਾਂ ਵਿਚੋਂ ਕੋਈ ਵੀ ਖਿੜਕੀ ਨੂੰ ਹੱਥ ਨਾਲ ਹਿਲਾ ਦਿੰਦਾ ਤਾਂ ਅੰਡੇ ਨੀਚੇ ਵੀ ਡਿੱਗ ਸਕਦੇ ਸੀ ਤੇ ਡਕ ਹਮਲਾ ਕਰ ਸਕਦੀ ਸੀ। ਇੰਨਾ ਹੀ ਨਹੀਂ ਜੇ ਕੋਈ ਉਸ ਪਾਸੇ ਵੀ ਜਾਂਦਾ ਤਾਂ ਵੀ ਡਕ ਹਮਲਾ ਕਰ ਸਕਦੀ ਸੀ।

ਥੇਰੇਸਾ ਦੇ ਸਟਾਫ ਦੇ ਇਕ ਅਧਿਕਾਰੀ ਮੁਤਾਬਿਕ ਇਹ ਭੂਰੇ ਰੰਗ ਦੀ ਪੰਛੀ ਆਪਣੇ ਅਣਜੰਮੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਗੰਭੀਰ ਹੁੰਦੀ ਹੈ ਤੇ ਜੇ ਕੋਈ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਜਾਂ ਗਲਤੀ ਨਾਲ ਵੀ ਇਨ੍ਹਾਂ ਦੇ ਆਲ੍ਹਣੇ ਨੇੜੇ ਜਾਂਦਾ ਹੈ ਤਾਂ ਇਹ ਹਮਲਾਵਰ ਹੋ ਜਾਂਦੀ ਹੈ। ਫੇਰ ਇਹ ਡਕ ਤੋਂ 'ਡਕਯੁਲਾ' ਬਣ ਜਾਂਦੀ ਹੈ, ਇਸਲਈ ਸੁਰੱਖਿਆ ਅਧਿਕਾਰੀਆਂ ਨੇ ਮੋਦੀ ਤੇ ਥੇਰੇਸਾ ਨੂੰ ਉਸ ਪੰਛੀ ਤੋਂ ਦੂਰੀ ਬਣਾਈ ਰੱਖਣ ਦੀ ਹੀ ਨਸੀਹਤ ਦਿੱਤੀ।




[home] [1] 2  [prev.]1-5 of 9


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 



ਖੋਜ
100 ਸਾਲ 'ਚ 9 ਲੱਖ ਵਰਗ ਕਿਲੋਮੀਟਰ ਵੱਧ ਗਿਆ ਸਹਾਰਾ ਰੇਗਿਸਤਾਨ
16.04.18 - ਪੀ ਟੀ ਟੀਮ
100 ਸਾਲ 'ਚ 9 ਲੱਖ ਵਰਗ ਕਿਲੋਮੀਟਰ ਵੱਧ ਗਿਆ ਸਹਾਰਾ ਰੇਗਿਸਤਾਨ



ਅਮਰੀਕਾ ਦੀ ਮੈਰੀਲੈਂਡ ਯੂਨੀਵਰਸਿਟੀ ਵਿੱਚ ਕੀਤੀ ਗਈ ਇੱਕ ਖੋਜ ਤੋਂ ਪਤਾ ਲੱਗਿਆ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਰੇਗਿਸਤਾਨ ਦਾ ਦਾਇਰਾ 10 ਫ਼ੀਸਦੀ ਤੋਂ ਜ਼ਿਆਦਾ ਵੱਧ ਗਿਆ ਹੈ। ਇਹ ਸਟੱਡੀ ਪਿਛਲੇ 100 ਸਾਲ ਦੇ ਅੰਕੜਿਆਂ 'ਤੇ ਕੀਤੀ ਗਈ ਹੈ। ਰਿਪੋਰਟ ਦੇ ਮੁਤਾਬਕ, 100 ਸਾਲਾਂ ਵਿੱਚ 9 ਲੱਖ ਵਰਗ ਕਿਲੋਮੀਟਰ ਖੇਤਰਫਲ ਵੱਧਿਆ ਹੈ।

ਇਸ ਦੇ ਪਿੱਛੇ ਕਾਰਨ ਗਲੋਬਲ ਵਾਰਮਿੰਗ ਨੂੰ ਦੱਸਿਆ ਗਿਆ ਹੈ। ਖੋਜ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਧਰਤੀ ਦਾ ਤਾਪਮਾਨ ਵੱਧਣ ਨਾਲ ਹੋਰ ਰੇਗਿਸਤਾਨਾਂ ਦਾ ਖੇਤਰਫਲ ਵੀ ਵੱਧਿਆ ਹੈ।

ਖੋਜਕਾਰਾਂ ਨੇ 1920 ਤੋਂ 2013 ਦੇ ਵਿੱਚ ਪਏ ਮੌਸਮੀ ਮੀਂਹ ਦਾ ਵਿਸ਼ਲੇਸ਼ਣ ਕੀਤਾ। ਖੋਜ ਵਿੱਚ ਇਹ ਸਾਹਮਣੇ ਆਇਆ ਕਿ ਸਹਾਰਾ ਦੇ ਨੇੜਲੇ ਕਈ ਇਲਾਕੇ ਪਹਿਲਾਂ ਰੇਗਿਸਤਾਨ ਨਹੀਂ ਸਨ, ਪਰ ਹੁਣ ਪੂਰੀ ਤਰ੍ਹਾਂ ਬਦਲ ਗਏ ਹਨ।

ਖੋਜ ਵਿੱਚ ਸਾਹਮਣੇ ਆਇਆ ਹੈ ਕਿ ਅਫਰੀਕਾ ਵਿੱਚ ਗਰਮੀ ਵੱਧ ਰਹੀ ਹੈ। ਇਸ ਤੋਂ ਅਫਰੀਕੀ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖੇਤੀਬਾੜੀ ਉੱਤੇ ਵੀ ਅਸਰ ਪੈ ਰਿਹਾ ਹੈ ਤੇ ਇਸ ਦਾ ਨਤੀਜਾ ਦੁਨੀਆ ਭਰ ਵਿੱਚ ਦੇਖਣ ਨੂੰ ਮਿਲੇਗਾ। ਕੁੱਝ ਇਲਾਕਿਆਂ ਵਿੱਚ 93 ਸਾਲਾਂ 'ਚ 16 ਫ਼ੀਸਦੀ ਤੱਕ ਰੇਗਿਸਤਾਨ ਖੇਤਰ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ।

ਹਾਲਾਂਕਿ ਦੁਨੀਆ ਦੇ ਸਭ ਤੋਂ ਗਰਮ ਰੇਗਿਸਤਾਨ ਸਹਾਰਾ ਵਿੱਚ ਜਨਵਰੀ ਮਹੀਨੇ ਬਰਫਬਾਰੀ ਹੋਈ ਸੀ। ਸਹਾਰਾ ਦਾ ਪ੍ਰਵੇਸ਼ ਦੁਆਰ ਮੰਨੇ ਜਾਣ ਵਾਲੇ ਉੱਤਰੀ ਅਲਜੀਰੀਆ ਦੇ ਐਨ ਸਫੇਰਾ ਵਿੱਚ ਲਾਲ ਰੇਤ ਉੱਤੇ ਸਫੇਦ ਬਰਫ ਨੇ ਡੇਰਾ ਜਮਾਇਆ ਸੀ। 16 ਇੰਚ ਤੱਕ ਬਰਫਬਾਰੀ ਹੋਈ ਸੀ।

ਉੱਤਰੀ ਅਲਜੀਰੀਆ ਦੇ ਐਨ ਸੇਫਰਾ ਵਿੱਚ 40 ਸਾਲ ਵਿੱਚ ਅਜਿਹਾ ਨਜ਼ਾਰਾ ਤੀਜੀ ਵਾਰ ਵੇਖਣ ਨੂੰ ਮਿਲਿਆ ਸੀ। ਕਰੀਬ 38 ਸਾਲ ਪਹਿਲਾਂ ਫਰਵਰੀ 1979 ਵਿੱਚ ਇੱਥੇ ਕੁੱਝ ਘੰਟੇ ਤੱਕ ਬਰਫਬਾਰੀ ਹੋਈ ਸੀ।   




[home] [1] 2  [prev.]1-5 of 9


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 



ਅਸਦ ਸਰਕਾਰ ਨੇ ਵੀ ਲਾਂਚ ਕੀਤਾ ਆਪਰੇਸ਼ਨ
ਸੀਰੀਆ 'ਤੇ ਅਮਰੀਕਾ-ਫਰਾਂਸ-ਯੂਕੇ ਨੇ ਦਾਗੀਆਂ ਮਿਜ਼ਾਈਲਾਂ
14.04.18 - ਪੀ ਟੀ ਟੀਮ
ਸੀਰੀਆ 'ਤੇ ਅਮਰੀਕਾ-ਫਰਾਂਸ-ਯੂਕੇ ਨੇ ਦਾਗੀਆਂ ਮਿਜ਼ਾਈਲਾਂ



ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਦੇਸ਼ ਬਾਅਦ ਪੈਂਟਾਗਨ ਨੇ ਸੀਰੀਆ 'ਤੇ ਹਵਾਈ ਹਮਲੇ ਸ਼ੁਰੂ ਕਰ ਦਿੱਤੇ। ਰਾਜਧਾਨੀ ਦਮਿਸ਼ਕ ਦੇ ਕਈ ਨਾਲ ਥਾਂਵਾਂ 'ਤੇ ਅਮਰੀਕਾ ਨੇ ਮਿਜ਼ਾਈਲਾਂ ਦਾਗੀਆਂ, ਉੱਥੇ ਹੀ ਜਵਾਬੀ ਕਾਰਵਾਈ ਵਿੱਚ ਸੀਰੀਆ ਦੀ ਅਸਦ ਸਰਕਾਰ ਨੇ ਵੀ ਅਮਰੀਕਾ ਨੂੰ ਜਵਾਬ ਦੇਣ ਲਈ ਅਪਰੇਸ਼ਨ ਸ਼ੁਰੂ ਕਰਦੇ ਹੋਏ ਐਂਟੀ ਗਾਇਡਿਡ ਮਿਜ਼ਾਈਲ ਨੂੰ ਲਾਂਚ ਕਰ ਦਿੱਤਾ ਹੈ। ਹਮਲੇ 'ਚ ਰਾਜਧਾਨੀ ਦੇ ਆਸਪਾਸ ਮੌਜੂਦ ਸੀਰੀਆਈ ਸੈਨਾ ਅਤੇ 'ਕੈਮੀਕਲ ਰਿਸਰਚ ਸੈਂਟਰ' ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਸੀਰੀਆ ਵਿੱਚ 7 ਅਪ੍ਰੈਲ ਨੂੰ ਬੇਗੁਨਾਹ ਲੋਕਾਂ 'ਤੇ ਕੀਤੇ ਗਏ ਰਸਾਇਣਕ ਹਮਲੇ ਦੇ ਜਵਾਬ ਵਿਚ ਅਮਰੀਕਾ ਨੇ ਸੀਰੀਆ 'ਤੇ ਸ਼ੁਕਰਵਾਰ ਰਾਤ ਮਿਜ਼ਾਈਲਾਂ ਨਾਲ ਹਮਲਾ ਕੀਤਾ। ਇਸ ਵਿੱਚ ਫ੍ਰਾਂਸ ਤੇ ਬ੍ਰਿਟੇਨ ਨੇ ਵੀ ਉਸ ਦਾ ਸਾਥ ਦਿੱਤਾ। ਅਮਰੀਕਾ ਰੱਖਿਆ ਵਿਭਾਗ ਪੈਂਟਾਗਨ ਦੇ ਮੁਤਾਬਿਕ ਦਮਿਸ਼ਕ ਤੇ ਹੋਮਸ ਵਿਚ 100 ਤੋਂ ਜ਼ਿਆਦਾ ਮਿਜ਼ਾਈਲਾਂ ਦਾਗੀਆਂ ਗਈਆਂ।

ਸੀਰੀਆ ਦੇ ਸਰਕਾਰੀ ਟੀ.ਵੀ. ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਨ੍ਹਾਂ ਵਿੱਚੋਂ 13 ਮਿਜ਼ਾਈਲਾਂ ਨੂੰ ਹਵਾ ਵਿੱਚ ਹੀ ਨਾਕਾਮ ਕਰ ਦਿੱਤਾ ਹੈ।

ਇਸ ਕਾਰਵਾਈ ਵਿੱਚ ਫ੍ਰਾਂਸ ਤੇ ਬ੍ਰਿਟੇਨ ਨੇ ਅਮਰੀਕਾ ਦਾ ਸਾਥ ਦਿੱਤਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਹ ਸ਼ੈਤਾਨ ਦੀ ਇਨਸਾਨੀਅਤ ਦੇ ਖਿਲਾਫ਼ ਕੀਤੀ ਗਈ ਕਾਰਵਾਈ ਦਾ ਜਵਾਬ ਹੈ।

ਉਥੇ ਹੀ ਰੂਸ ਨੇ ਇਸ ਨੂੰ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦਾ ਅਪਮਾਨ ਤੇ ਟਰੰਪ ਨੂੰ ਮੌਜੂਦਾ ਦੌਰ ਦਾ ਹਿਟਲਰ ਦੱਸਿਆ ਹੈ।

ਰਿਪੋਰਟ ਦੇ ਮੁਤਾਬਿਕ ਹੁਣ ਤੱਕ ਕੋਈ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ ਹੈ ਤੇ ਰੂਸ ਨੇ ਕਿਹਾ ਹੈ ਕਿ ਇਸ ਹਮਲੇ ਵਿਚ ਉਸ ਦੇ ਕਿਸੀ ਵੀ ਠਿਕਾਣੇ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ।

ਹਮਲੇ ਕਿਉਂ ਕੀਤੇ ਗਏ?
ਅਜਿਹਾ ਦੋਸ਼ ਹੈ ਕਿ ਪਿੱਛਲੇ ਹਫ਼ਤੇ 7 ਅਪ੍ਰੈਲ ਨੂੰ ਸੀਰੀਆ ਦੇ ਪੂਰਵੀ ਘੋਓਟਾ ਵਿਚ ਵਿਰੋਧੀਆਂ ਦੇ ਕਬਜ਼ੇ ਵਾਲੇ ਆਖਰੀ ਸ਼ਹਿਰ ਡੂਮਾ ਵਿਚ ਹੋਏ ਸ਼ੱਕੀ ਰਸਾਣਿਕ ਹਮਲੇ ਵਿਚ 80 ਲੋਕਾਂ ਦੀ ਮੌਤ ਹੋਈ ਸੀ, ਜਿਸ ਵਿਚ ਕਈ ਬੱਚੇ ਵੀ ਸ਼ਾਮਿਲ ਸੀ। 1000 ਤੋਂ ਜ਼ਿਆਦਾ ਲੋਕ ਜਖ਼ਮੀ ਹੋਏ ਸਨ। ਟਰੰਪ ਨੇ ਪਿਛਲੇ ਦਿਨੀਂ ਇਸ ਖਿਲਾਫ ਕੜੀ ਕਾਰਵਾਈ ਦੀ ਚੇਤਾਵਨੀ ਦਿੱਤੀ ਸੀ।

ਡੋਨਾਲਡ ਟਰੰਪ ਨੇ ਕਿਹਾ "ਸਾਡੇ ਹਵਾਈ ਹਮਲੇ ਸਿੱਧੇ ਤੌਰ 'ਤੇ ਰੂਸ ਦੀ ਨਾਕਾਮੀ ਦਾ ਨਤੀਜਾ ਹਨ। ਰੂਸ ਅਸਦ ਨੂੰ ਰਸਾਇਣਕ ਹਥਿਆਰਾਂ ਤੋਂ ਦੂਰ ਨਹੀਂ ਰੱਖ ਸਕਿਆ। ਅੱਜ ਦੀ ਰਾਤ ਕੀਤੀ ਗਈ ਕਾਰਵਾਈ ਦਾ ਉਦੇਸ਼ ਰਸਾਇਣਕ ਹਥਿਆਰਾਂ ਦੇ ਇਸਤੇਮਾਲ, ਪ੍ਰਸਾਰ ਤੇ ਉਤਪਾਦਨ 'ਤੇ ਰੋਕ ਲਗਾਉਣਾ ਹੈ। ਜਦੋਂ ਤੱਕ ਉਦੇਸ਼ ਪੂਰਾ ਨਹੀਂ ਹੋ ਜਾਂਦਾ, ਹਰ ਪ੍ਰਕਾਰ ਦੀ ਜਵਾਬੀ ਕਾਰਵਾਈ ਲਈ ਤਿਆਰ ਰਹੋ"।

ਅਮਰੀਕਾ ਦੇ ਰੱਖਿਆ ਮੰਤਰੀ ਜੇਮਸ ਮੈਟਿਸ ਨੇ ਦੱਸਿਆ ਕਿ ਇਨ੍ਹਾਂ ਹਮਲਿਆਂ ਵਿਚ ਅਮਰੀਕਾ, ਬ੍ਰਿਟੇਨ ਅਤੇ ਫ੍ਰਾਂਸ ਦੀ ਜਲ ਸੈਨਾ ਤੇ ਹਵਾਈ ਫੌਜ ਸ਼ਾਮਿਲ ਸੀ।

ਇਸ ਹਮਲੇ ਵਿਚ ਕੌਣ ਕਿਸ ਦੇ ਨਾਲ?
ਬ੍ਰਿਟੇਨ, ਆਸਟ੍ਰੇਲੀਆ, ਜਰਮਨੀ, ਤੁਰਕੀ, ਸਾਊਦੀ ਅਰਬ, ਇਟਲੀ, ਜਪਾਨ, ਨਿਊਜ਼ੀਲੈਂਡ, ਇਜ਼ਰਾਇਲ ਅਤੇ ਸਪੇਨ ਅਮਰੀਕਾ ਦੀ ਕਾਰਵਾਈ ਦਾ ਅਮ੍ਰਥਨ ਕਰ ਰਹੇ ਹਨ।
ਰੂਸ, ਇਰਾਨ ਤੇ ਚੀਨ ਸੀਰੀਆ ਦੀ ਅਸਦ ਸਰਕਾਰ ਦਾ ਸਮਰਥਨ ਕਰ ਰਹੇ ਹਨ।




[home] [1] 2  [prev.]1-5 of 9


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE




Copyright © 2016-2017










NEWS LETTER