ਵਿਦੇਸ਼

Monthly Archives: APRIL 2016


ਚੀਨ ਦੇ ਰਾਸ਼ਟਰਪਤੀ ਜਿਨਪਿੰਗ ਨੇ ਕਮਾਂਡਰ ਇਨ ਚੀਫ ਦਾ ਅਹੁਦਾ ਸੰਭਾਲਿਆ
23.04.16 - ਪੀ ਟੀ ਟੀਮ
ਚੀਨ ਦੇ ਰਾਸ਼ਟਰਪਤੀ ਜਿਨਪਿੰਗ ਨੇ ਕਮਾਂਡਰ ਇਨ ਚੀਫ ਦਾ ਅਹੁਦਾ ਸੰਭਾਲਿਆਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੇਸ਼ ਦੇ ਨਵੇਂ ਸੰਯੁਕਤ ਬਲ ਯੁੱਧ ਕਮਾਨ ਕੇਂਦਰ ਦੇ ਕਮਾਂਡਰ ਇਨ ਚੀਫ ਦਾ ਅਹੁਦਾ ਸੰਭਾਲ ਲਿਆ ਹੈ। ਇੱਕ ਸਮਾਚਾਰ ਏਜੰਸੀ ਦੇ ਮੁਤਾਬਿਕ ਰਾਸ਼ਟਰਪਤੀ ਦੇ ਇਸ ਅਹੁਦੇ ਨੂੰ ਸੰਭਾਲਣ ਪਿੱਛੇ ਦੁਨੀਆਂ ਦੀ ਸਭ ਤੋਂ ਵੱਡੀ ਫੌਜ ’ਤੇ ਨਿਯੰਤਰਣ ਮਜ਼ਬੂਤ ਕਰਨ ਅਤੇ ਆਪਣੇ ਰੁਤਬੇ ਨੂੰ ਵਧਾਉਣ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ। ਸਰਕਾਰੀ ਮੀਡੀਆ ਨੇ ਉਨਾਂ ਨੂੰ ਸੈਨਾ ਦੀ ਵਰਦੀ ’ਚ ਸੈਂਟਰ ਦਾ ਦੌਰਾ ਕਰਦੇ ਵਿਖਾਇਆ ਹੈ।
 
ਸ਼ੀ ਜਿਨਪਿੰਗ ਨੇ ਅਹੁਦਾ ਸੰਭਾਲਣ ਤੋਂ ਬਾਅਦ ਕਿਹਾ ਕਿ ਮੌਜੂਦਾ ਹਾਲਾਤ ਇਹ ਜ਼ਰੂਰੀ ਬਣਾਉਂਦੇ ਹਨ ਕਿ ਇਹ ਯੁੱਧ ਕਮਾਨ ਕੇਂਦਰ ਰਣਨੀਤੀ, ਸੰਯੁਕਤ, ਸਮਾਂਬੱਧ, ਪੇਸ਼ੇਵਰ ਅਤੇ ਉਪਯੁਕਤ ਹੋਵੇ। ਸ਼ੀ ਜਿਨਪਿੰਗ ਪਹਿਲਾਂ ਹੀ ਕਮਿਊਨਿਸਟ ਪਾਰਟੀ ਦੇ ਮੁੱਖੀ ਅਤੇ ਕੇਂਦਰੀ ਫੌਜੀ ਆਯੋਗ ਦੇ ਮੁੱਖੀ ਦਾ ਅਹੁਦਾ ਸੰਭਾਲ ਰਹੇ ਹਨ। ਇਹ ਆਯੋਗ ਪੀਪਲਜ਼ ਲਿਬਰੇਸ਼ਨ ਆਰਮੀ ਦਾ ਸੰਭਾਲਣ ਕਰਦਾ ਹੈ। 
 
ਹਾਲ ਹੀ ਦੇ ਸਾਲਾਂ ’ਚ ਚੀਨ ਦੀ ਵਿਦੇਸ਼ ਨੀਤੀ ਕਾਫੀ ਹਮਲਾਵਰ ਹੋਈ ਹੈ। ਖਾਸ ਕਰਕੇ ਦੱਖਣੀ ਚੀਨ ਸਾਗਰ ’ਚ ਵਿਵਾਦਿਤ ਖੇਤਰ ਨੂੰ ਲੈ ਕੇ ਉਹ ਆਪਣੀ ਦਾਅਵੇਦਾਰੀ ਜ਼ੋਰਦਾਰ ਤਰੀਕੇ ਨਾਲ ਪੇਸ਼ ਕਰ ਰਿਹਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਫੌਜ ਪੂਰੀ ਤਰਾਂ ਨਾਲ ਵਫ਼ਾਦਾਰ ਅਤੇ ਯੁੱਧ ਜਿੱਤਣ ਦੇ ਯੋਗ ਹੋਣੀ ਚਾਹੀਦੀ ਹੈ। ਵਿਸ਼ਵ ਦੀ ਫੌਜੀ ਕ੍ਰਾਂਤੀਆਂ ਦੇ ਤੌਰ-ਤਰੀਕਿਆਂ ਦਾ ਅਧਿਐਨ ਕਰੋ। ਸੰਯੁਕਤ ਯੁੱਧ ਨਿਯੰਤਰਣ ਪ੍ਰਣਾਲੀ ਵਿਕਸਿਤ ਕਰੋ ਅਤੇ ਲੜਾਈ ਜਿੱਤਣ ਦੀ ਰਣਨੀਤੀ ਬਣਾਓ। ਅਫ਼ਸਰਾਂ ਨੂੰ ਆਪਣੇ ਵਿਚਾਰ ਬਦਲਣੇ ਚਾਹੀਦੇ ਹਨ। ਸੰਕਟ ਨਾਲ ਨਿਪਟਣ ਲਈ ਨਵੇਂ ਤਰੀਕੇ ਲੱਭਣੇ ਚਾਹੀਦੇ ਹਨ। 

[home] [1] 2 3  [prev.]1-5 of 11


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਪਾਕਿਸਤਾਨ ’ਚ ਸਿੱਖ ਨੇਤਾ ਡਾ. ਸੂਰਨ ਸਿੰਘ ਦੀ ਹੱਤਿਆ
23.04.16 - ਪੀ ਟੀ ਟੀਮ
ਪਾਕਿਸਤਾਨ ’ਚ ਸਿੱਖ ਨੇਤਾ ਡਾ. ਸੂਰਨ ਸਿੰਘ ਦੀ ਹੱਤਿਆਪਾਕਿਸਤਾਨ ਦੇ ਸੂਬਾ ਖ਼ੈਬਰ ਪਖ਼ਤੂਨਖਵਾ ਪ੍ਰਾਂਤ ਦੇ ਮੁੱਖ ਮੰਤਰੀ ਪ੍ਰਵੇਜ਼ ਖਟਕ ਦੇ ਸਲਾਹਕਾਰ ਅਤੇ ਪ੍ਰਾਂਤ ਦੇ ਵਿਧਾਨ ਸਭਾ ਮੈਂਬਰ ਡਾ. ਸੂਰਨ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਹੈ। ਸ਼ੁੱਕਰਵਾਰ ਸ਼ਾਮ ਵਕਤ ਡਾ. ਸੂਰਨ ਸਿੰਘ ਬੁਰੇਨ ਸ਼ਹਿਰ ਸਥਿਤ ਆਪਣੇ ਘਰ ਜਾ ਰਹੇ ਸੀ, ਤਦ ਅਚਾਨਕ ਅੱਤਵਾਦੀਆਂ ਨੇ ਉਨਾਂ ’ਤੇ ਗੋਲੀਆਂ ਚਲਾ ਦਿੱਤੀਆਂ। 
 
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਾਕਿਸਤਾਨੀ ਪੰਜਾਬ ਅਸੈਂਬਲੀ ਤੋਂ ਐਮ.ਪੀ.ਏ. ਰਮੇਸ਼ ਸਿੰਘ ਅਰੋੜਾ ਨੇ ਦੱਸਿਆ ਕਿ ਡਾ. ਸੂਰਨ ਸਿੰਘ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਗਾਤਾਰ ਦੋ ਵਾਰ ਪ੍ਰਧਾਨ ਬਣਨ ਤੋਂ ਬਾਅਦ ਇਮਰਾਨ ਖਾਨ ਦੀ ਪਾਰਟੀ ਤਹਿਰੀਕੇ-ਏ-ਇਨਸਾਫ਼ ਦੀ ਸੂਬਾ ਖ਼ੈਬਰ ਪਖਤੂਨਖਵਾ ਵਿਚਲੀ ਸਰਕਾਰ ’ਚ ਐਮ.ਪੀ.ਏ. ਬਣਨ ਤੋਂ ਬਾਅਦ ਮੁੱਖ ਮੰਤਰੀ ਜ਼ਨਾਬ ਪ੍ਰਵੇਜ਼ ਖਟਕ ਦੇ ਸਲਾਹਕਾਰ ਅਤੇ ਕੈਬਨਿਟ ਮੰਤਰੀ ਬਣੇ ਸਨ। ਉਨਾਂ ਦੱਸਿਆ ਕਿ ਡਾ. ਸੂਰਨ ਸਿੰਘ ਨੇ ਸੂਬਾ ਖ਼ੈਬਰ ਪਖਤੂਨਖਵਾ ਵਿੱਚ ਸਿੱਖਾਂ ਦੀ ਵੱਖਰੀ ਪਹਿਚਾਣ ਬਣਾ ਕੇ ਉਨਾਂ ਨੂੰ ਮਾਣ ਸਤਿਕਾਰ ਦਿੱਤਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸ਼ਾਮ ਨੂੰ ਜਦੋਂ ਡਾ. ਸੂਰਨ ਸਿੰਘ ਆਪਣੇ ਪਿੰਡ ਪੀਰ ਬਾਬਾ ਖਾਂ ਵਿਖੇ ਘਰ ਤੋਂ ਬਾਹਰ ਨਿਕਲੇ ਤਾਂ ਉਨਾਂ ’ਤੇ ਪਹਿਲਾਂ ਹੀ ਹਮਲਾ ਕਰਨ ਦੀ ਤਾਕ ’ਚ ਬੈਠੇ ਅੱਤਵਾਦੀਆਂ ਨੇ ਗੋਲੀਆਂ ਚਲਾ ਦਿੱਤੀਆਂ, ਪੁਲਿਸ ਮੁਤਾਬਿਕ ਡਾ. ਸੂਰਨ ਸਿੰਘ ਨੂੰ ਗੋਲੀ ਅੱਖ ਦੇ ਕੋਲ ਲਗਭਗ ਮੱਥੇ ’ਤੇ ਲੱਗੀ। ਜਿਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨਾਂ ਨੂੰ ਮਿ੍ਤਕ ਐਲਾਨ ਦਿੱਤਾ। 
 
 ਬੁਨੇਰ ਦੇ ਜ਼ਿਲਾ ਪੁਲਿਸ ਮੁੱਖੀ ਖ਼ਾਲਿਦ ਮਹਿਮੂਦ ਨੇ ਦੱਸਿਆ ਕਿ ਡਾ. ਸੂਰਨ ਸਿੰਘ ਦੀ ਹੱਤਿਆ ਤੋਂ ਬਾਅਦ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ। ਪੁਲਿਸ ਨੇ ਇਸ ਹੱਤਿਆ ਦੇ ਪਿੱਛੇ ਟਾਰਗੇਟ ਕਿਲਿੰਗ ਦੀ ਆਸ਼ੰਕਾ ਜਤਾਈ ਹੈ। ਡਾ. ਸੂਰਨ ਸਿੰਘ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਵਿਧਾਇਕ ਸੀ ਅਤੇ ਇਸ ਤੋਂ ਇਲਾਵਾ ਉਹ ਘੱਟ-ਗਿਣਤੀ ਮਾਮਲਿਆਂ ’ਚ ਮੁੱਖ ਮੰਤਰੀ ਦੇ ਸਲਾਹਕਾਰ ਵੀ ਸੀ।
 
ਸੂਰਨ ਸਿੰਘ ਸਾਲ 2011 ’ਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ’ਚ ਸ਼ਾਮਿਲ ਹੋਏ ਸੀ। ਇਸ ਤੋਂ ਪਹਿਲਾਂ ਉਹ ਪਾਕਿਸਤਾਨ ਦੀ ਜਮਾਤ-ਏ-ਇਸਲਾਮੀ ਪਾਰਟੀ ਨਾਲ ਜੁੜੇ ਸੀ।
 
ਉਹ ਪਾਕਿਸਤਾਨ ’ਚ ਸਿੱਖ ਸੰਪਰਦਾ ਦਾ ਅਹਿਮ ਚਿਹਰਾ ਸੀ ਅਤੇ ਹਮੇਸ਼ਾਂ ਤੋਂ ਘੱਟ-ਗਿਣਤੀ ਅਧਿਕਾਰਾਂ ਲਈ ਆਵਾਜ਼ ਉਠਾਉਂਦੇ ਰਹੇ ਸਨ। ਸੂਰਨ ਸਿੰਘ ਪੇਸ਼ੇ ਤੋਂ ਡਾਕਟਰ ਸੀ। ਇਸ ਤੋਂ ਇਲਾਵਾ ਉਨਾਂ ਨੇ 3 ਸਾਲ ਤੱਕ ਪਸ਼ਤੋ ਜ਼ੁਬਾਨ ਦੇ ਇੱਕ ਟੀ.ਵੀ ਚੈਨਲ ਲਈ ਵੀ ਕੰਮ ਕੀਤਾ ਸੀ। ਇਸ ਪ੍ਰੋਗਰਾਮ ਦਾ ਨਾਮ ਸੀ,‘ਯਹ ਹਮ ਪਾਕਿਸਤਾਨ ਯਮ’ ਭਾਵ ਮੈਂ ਵੀ ਪਾਕਿਸਤਾਨ ਹਾਂ।
 
31 ਮਾਰਚ ਨੂੰ ਅੰਦਰੂਨੀ ਪੇਸ਼ਾਵਰ ਸ਼ਹਿਰ ਦੇ ਹਸਤੰਗਰੀ ਕੇਟ ਦੇ ਕੋਲ 70 ਸਾਲਾਂ ਤੋਂ ਬੰਦ ਸਿੱਖਾਂ ਦੇ ਇੱਕ ਗੁਰਦੁਆਰੇ ਨੂੰ ਖੋਲਿਆ ਗਿਆ ਸੀ। ਇਹ ਗੁਰਦੁਆਰਾ ਹਾਲ ਹੀ ’ਚ ਸੂਰਨ ਸਿੰਘ ਦੀ ਦੇਖ-ਰੇਖ ਵਿੱਚ ਸ਼ੁਰੂ ਕੀਤਾ ਗਿਆ। 
  
   
[home] [1] 2 3  [prev.]1-5 of 11


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਦੋਸ਼ ਸਹੀ ਸਾਬਤ ਹੋਏ ਤਾਂ ਅਸਤੀਫ਼ਾ ਦੇ ਦੇਵਾਂਗਾ, ਨਵਾਜ਼ ਸ਼ਰੀਫ਼
23.04.16 - ਪੀ ਟੀ ਟੀਮ
ਦੋਸ਼ ਸਹੀ ਸਾਬਤ ਹੋਏ ਤਾਂ ਅਸਤੀਫ਼ਾ ਦੇ ਦੇਵਾਂਗਾ, ਨਵਾਜ਼ ਸ਼ਰੀਫ਼ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਵਾਅਦਾ ਕੀਤਾ ਹੈ ਕਿ ਜੇਕਰ ਪਨਾਮਾ ਪੇਪਰਜ਼ ਨਾਲ ਜੁੜੇ ਦੋਸ਼ ਸਹੀ ਸਾਬਤ ਹੋਏ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ।
 
ਦੇਸ਼ ਦੇ ਨਾਮ ਇੱਕ ਟੈਲੀਵਿਜ਼ਨ ਸੰਦੇਸ਼ ’ਚ ਸ਼ਰੀਫ਼ ਨੇ ਕਿਹਾ ਕਿ ਉਹ ਪਾਕਿਸਤਾਨ ਦੇ ਚੀਫ਼ ਜਸਟਿਸ ਨੂੰ ਕਹਿਣਗੇ ਕਿ ਇਸ ਮਾਮਲੇ ਵਿੱਚ ਇੱਕ ਆਜ਼ਾਦ ਜਾਂਚ ਕਮੇਟੀ ਬੈਠਾਈ ਜਾਵੇ ਅਤੇ ਉਨਾਂ ਨੂੰ ਉਸ ਦੀ ਜਾਂਚ ਦੇ ਨਤੀਜੇ ਕਬੂਲ ਹੋਣਗੇ।
 
ਪਨਾਮਾ ਪੇਪਰਜ਼ ਲੀਕ ’ਚ  ਉਜਾਗਰ ਹੋਏ ਕੁਝ ਦਸਤਾਵੇਜ਼ਾਂ ਤੋਂ ਪਤਾ ਚੱਲਿਆ ਹੈ ਕਿ ਕਈ ਅਮੀਰ ਅਤੇ ਤਾਕਤਵਰ ਲੋਕਾਂ ਨੇ ਆਪਣੇ ਦੇਸ਼ਾਂ ਤੋਂ ਬਾਹਰ ਕਈ ਕੰਪਨੀਆਂ ਸਥਾਪਿਤ ਕੀਤੀਆਂ ਅਤੇ ਇਨਾਂ ’ਚ ਆਪਣਾ ਕਾਲਾ ਧਨ ਨਿਵੇਸ਼ ਕੀਤਾ। ਇਨਾਂ ’ਚ ਸ਼ਰੀਫ਼ ਦਾ ਪਰਿਵਾਰ ਵੀ ਸ਼ਾਮਿਲ ਹੈ। 
 
ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਕਿਸੇ ਵੀ ਤਰਾਂ ਦੇ ਭ੍ਰਿਸ਼ਟਾਚਾਰ ਤੋਂ ਇਨਕਾਰ ਕੀਤਾ ਹੈ। ਵਿਰੋਧੀ ਰਾਜਨੀਤਿਕ ਨੇਤਾਵਾਂ ਨੇ ਸੁਪਰੀਮ ਕੋਰਟ ਕੋਲ ਇਸ ਸੰਬੰਧੀ ਇੱਕ ਜਾਂਚ ਕਮੇਟੀ ਬਣਾਉਣ ਦੀ ਮੰਗ ਕੀਤੀ ਸੀ। ਸ਼ਰੀਫ਼ ਨੇ ਸ਼ੁਰੂ ’ਚ ਕਿਹਾ ਸੀ ਕਿ ਇਹ ਜਾਂਚ ਇੱਕ ਰਿਟਾਇਰਡ ਜੱਜ ਦੀ ਅਗਵਾਈ ਵਿੱਚ ਹੋਵੇਗੀ।
 
[home] [1] 2 3  [prev.]1-5 of 11


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਅਮਰੀਕਾ ਦੇ ਹਿਊਸਟਨ ’ਚ ਹੜ੍ਹ ਤੋਂ ਬਾਅਦ ਐਮਰਜੈਂਸੀ ਦਾ ਐਲਾਨ
19.04.16 - ਪੀ ਟੀ ਟੀਮ
ਅਮਰੀਕਾ ਦੇ ਹਿਊਸਟਨ ’ਚ ਹੜ੍ਹ ਤੋਂ ਬਾਅਦ ਐਮਰਜੈਂਸੀ ਦਾ ਐਲਾਨਅਮਰੀਕੀ ਰਾਜ ਟੈਕਸਸ ਦੇ ਗਵਰਨਰ ਗਰੇਗ ਅਬਾਟ ਨੇ ਹਿਊਸਟਨ ’ਚ ਰਿਕਾਰਡ ਤੋੜ ਮੀਂਹ ਅਤੇ ਹੜ੍ਹ  ਤੋਂ ਬਾਅਦ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। 
 
ਮੌਸਮ ਵਿਗਿਆਨੀਆਂ ਨੇ ਉੱਥੇ ਸੋਮਵਾਰ ਨੂੰ 44.7 ਸੈਂਟੀਮੀਟਰ ਮੀਂਹ ਦਰਜ ਕੀਤਾ ਸੀ। ਹਿਊਸਟਨ ਦੇ ਇਤਿਹਾਸ ’ਚ ਇਸ ਤੋਂ ਜ਼ਿਆਦਾ ਮੀਂਹ ਪਹਿਲਾਂ ਦਰਜ ਨਹੀਂ ਕੀਤਾ ਗਿਆ ਸੀ। ਵਿਗਿਆਨੀਆਂ ਨੇ ਇਸ ਨੂੰ ਇਤਿਹਾਸਿਕ ਮੀਂਹ ਦੱਸਿਆ ਹੈ।
 
ਜ਼ਿਆਦਾ ਮੀਂਹ ਪੈਣ ਕਾਰਨ ਹਜ਼ਾਰਾਂ ਘਰਾਂ ’ਚ ਪਾਣੀ ਵੜ ਗਿਆ। ਲੋਕਾਂ ਨੂੰ ਘਰਾਂ ਦੀ ਛੱਤ ’ਤੇ ਰਹਿਣਾ ਪੈ ਰਿਹਾ ਹੈ। ਮੀਂਹ ਅਤੇ ਹੜ੍ਹ  ਨਾਲ ਲਗਭਗ 70 ਹਜ਼ਾਰ ਲੋਕਾਂ ਨੂੰ ਮਿਲ ਰਹੀ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ।
 
ਅਧਿਕਾਰੀਆਂ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਹੜ੍ਹ  ਦੇ ਪਾਣੀ ’ਚ ਖੇਡਣ ਜਾਂ ਤੈਰਨ ਨਾ ਦੇਣ ਕਿਉਂਕਿ ਇਸ ਵਿੱਚ ਸੱਪ ਅਤੇ ਦੂਜੇ ਜ਼ਹਿਰੀਲੇ ਕੀੜੇ ਹੋ ਸਕਦੇ ਹਨ। 
 
ਇਸ ਹੜ੍ਹ  ਨਾਲ ਸਭ ਤੋਂ ਜ਼ਿਆਦਾ ਨੁਕਸਾਨ ਗਰੀਨਪਾਈਟ ਖੇਤਰ ਦਾ ਹੋਇਆ ਹੈ। ਇਲਾਕੇ ਦੇ ਇੱਕ ਲੱਖ 12 ਹਜ਼ਾਰ ਲੋਕ ਹੜ੍ਹ ਤੋਂ ਪ੍ਰਭਾਵਿਤ ਹੋਏ ਹਨ। ਇਹ ਸ਼ਹਿਰ ਮੈਕਸਿਕੋ ਦੀ ਖਾੜੀ ਦਾ ਹਿੱਸਾ ਹੈ, ਇਸ ਲਈ ਇਸ ਇਲਾਕੇ ’ਚ ਭਾਰੀ ਮੀਂਹ ਦੀ ਸੰਭਾਵਨਾ ਬਣੀ ਰਹਿੰਦੀ ਹੈ। 
 
ਇਹ ਮੀਂਹ ਇੱਥੇ ਹੜ੍ਹ ਲਿਆਉਂਦਾ ਹੈ, ਜਿਹੜਾ ਵਿਨਾਸ਼ ਦਾ ਕਾਰਨ ਬਣਦਾ ਹੈ। ਪਿਛਲੇ ਸਾਲ ਵੀ ਇੱਥੇ ਭਾਰੀ ਮੀਂਹ ਪਿਆ ਸੀ। ਪਰ ਇਸ ਵਾਰ ਤਾਂ ਮੀਂਹ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। 
   
[home] [1] 2 3  [prev.]1-5 of 11


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 115 ਸਾਲ ਬਾਅਦ ਸਕਾਟਲੈਂਡ ਹੋਇਆ ਕੋਲਾ ਮੁਕਤ
16.04.16 - ਐਲਜੈਨਦਰੋ ਡਾਵਿਲਾ ਫ੍ਰੈਗੋਸੋ
115 ਸਾਲ ਬਾਅਦ ਸਕਾਟਲੈਂਡ ਹੋਇਆ ਕੋਲਾ ਮੁਕਤਸਕਾਟਲੈਂਡ ਵਿੱਚ ਲਗਭਗ ਪਿਛਲੇ 50 ਸਾਲਾਂ ਤੋਂ ਲੌਂਗੈਨੱਟ ਤਾਪ ਘਰ ਕੋਲੇ ਤੋਂ ਬਿਜਲੀ ਉਤਪਾਦਨ ਕਰ ਰਿਹਾ ਸੀ। 24 ਮਾਰਚ 2016 ਨੂੰ ਇਸ ਦੇ ਬੰਦ ਹੋਣ ਨਾਲ ਇਸ ਕਿਸਮ ਦੇ ਤਾਪ ਘਰ ਦਾ ਸਕਾਟਲੈਂਡ ਵਿੱਚ ਅੰਤ ਹੋ ਗਿਆ।
 
ਕਰੀਬ 115 ਸਾਲ ਬਾਅਦ ਸਕਾਟਲੈਂਡ ਨੇ ਆਪਣੇ ਕੋਲੇ ਦੇ ਆਖਰੀ ਡਲੇ ਤੋਂ ਬਿਜਲੀ ਬਣਾ ਕੇ ਇੱਕ ਯੁੱਗ ਦਾ ਅੰਤ ਕੀਤਾ।
 
ਲੌਂਗੈਨੱਟ ਤਾਪ ਘਰ ਸਕਾਟਲੈਂਡ ਵਿੱਚ ਸਭ ਤੋਂ ਵੱਡਾ ਅਤੇ ਅੰਤਿਮ ਕੋਲਾ ਤਾਪ ਘਰ ਸੀ। ਮੁੱਖ ਕੰਟਰੋਲ ਕਮਰੇ ਵਿੱਚ ਕਾਮਿਆਂ ਅਤੇ ਪੱਤਰਕਾਰਾਂ ਦੀ ਮੌਜੂਦਗੀ ਵਿੱਚ, ਕਿਸੇ ਸਮੇਂ ਯੂਰਪ ਦੇ ਸਭ ਤੋਂ ਵੱਡੇ ਰਹੇ ਤਾਪ ਘਰ, ਜੋ ਕਿ ਸਕਾਟਲੈਂਡ ਦੇ ਚੌਥੇ ਹਿੱਸੇ ਦੇ ਘਰਾਂ ਲਈ ਬਿਜਲੀ ਉਤਪਾਦਨ ਕਰਦਾ ਸੀ, ਨੂੰ 46 ਸਾਲਾਂ ਬਾਅਦ ਬੰਦ ਕਰ ਦਿੱਤਾ ਗਿਆ।
 
50 ਲੱਖ ਦੇ ਕਰੀਬ ਦੀ ਆਬਾਦੀ ਵਾਲੇ ਦੇਸ਼ ਸਕਾਟਲੈਂਡ ਨੇ 2020 ਤੱਕ ਬਿਜਲੀ ਦੇ ਉਤਪਾਦਨ ਲਈ 100 ਪ੍ਰਤੀਸ਼ਤ ਨਵਿਆਉਣਯੋਗ ਊਰਜਾ ਨੂੰ ਵਰਤਣ ਦਾ ਉਦੇਸ਼ ਮਿੱਥਿਆ ਹੈ। ਜਿੱਥੇ ਯੂਰਪ ਵਿੱਚ ਨਵਿਆਉਣਯੋਗ ਊਰਜਾ ਉੱਪਰ ਘੱਟ ਲਾਗਤ ਕੀਤੀ ਜਾ ਰਹੀ ਹੈ, ਉੱਥੇ ਹੀ ਸਕਾਟਲੈਂਡ ਹਰੀ ਊਰਜਾ ਦੇ ਟੀਚੇ ਨੂੰ ਪੂਰਾ ਕਰਨ ਵੱਲ ਵੱਧ ਰਿਹਾ ਹੈ। ਨਵਿਆਉਣਯੋਗ ਊਰਜਾ ਦਾ ਉਤਪਾਦਨ 2007 ਤੋਂ ਹੁਣ ਤੱਕ ਦੁੱਗਣਾ ਹੋ ਗਿਆ ਹੈ ਅਤੇ ਇਹ ਦੇਸ਼ ਦੀ ਅੱਧੀ ਬਿਜਲੀ ਖਪਤ ਦੇ ਬਰਾਬਰ ਹੈ।
 
ਹਵਾ, ਜੋ ਧਰਤੀ ਤੋਂ ਸਮੁੰਦਰ ਵੱਲ ਅਤੇ ਸਮੁੰਦਰ ਤੋਂ ਧਰਤੀ ਵੱਲ ਚਲਦੀਆਂ ਹਨ, ਤੋਂ ਬਿਜਲੀ ਦੀ ਉਤਪਾਦਨ ਕਰਨ ਦੇ ਲਈ ਇਸ ਖੇਤਰ ਵਿੱਚ ਪਿਛਲੇ ਕੁਝ ਸਮੇਂ ਤੋਂ ਕਾਫ਼ੀ ਮਾਤਰਾ ਵਿੱਚ ਧਨ ਖਰਚ ਕੀਤਾ ਗਿਆ। ਸਕਾਟਲੈਂਡ ਦਾ ਸਭ ਤੋਂ ਵੱਡਾ ਪੌਣ ਘਰ ਪੂਰੇ ਯੂਨਾਈਟਿਡ ਕਿੰਗਡਮ ਵਿੱਚ ਵੀ ਸਭ ਤੋਂ ਵੱਡਾ ਹੈ। ਗਲਾਸਗੋ ਨਜ਼ਦੀਕ ਵਾਈਟਲੀ ਵਿੰਡਫਾਰਮ ਦੀ 539 ਮੇਗਾਵਾੱਟ ਪੈਦਾ ਕਰਨ ਦੀ ਸਮਰੱਥਾ ਹੈ ਜੋ ਕਰੀਬ 300,000 ਘਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਬਹੁਤ ਹੈ।
 
ਬਹੁਤ ਸਮੇਂ ਤੋਂ ਹੀ ਲੌਂਗੈਨੱਟ ਦੇ ਬੰਦ ਹੋਣ ਦੀ ਉਮੀਦ ਕੀਤੀ ਜਾ ਰਹੀ ਸੀ। ਲੌਂਗੈਨੱਟ ਦੇ ਮਾਲਕੀਅਤ ਵਾਲੀ ਕੰਪਨੀ, ਸਕੌਟਿਸ਼ ਪਾਵਰ, ਨੇ ਦੋ ਸਾਲ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਨਵੇਂ ਨਿਯਮਾਂ ਕਾਰਨ ਪਲਾਂਟ ਨੂੰ ਜਾਰੀ ਰੱਖਣਾ ਮਹਿੰਗਾ ਪੈ ਰਿਹਾ ਹੈ। ਹੁਣ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਦਾ ਕੰਮ ਪ੍ਰਮਾਣੂ ਤੇ ਗੈਸ ਪਲਾਂਟਾਂ ਦੇ ਨਾਲ-ਨਾਲ ਨਵਿਆਉਣਯੋਗ ਊਰਜਾ ਉੱਤੇ ਨਿਰਭਰ ਕਰੇਗਾ।
 
ਸਕੌਟਿਸ਼ ਪਾਵਰ ਦੇ ਜਨਰੇਸ਼ਨ ਡਾਇਰੈੱਕਟਰ, ਹੱਗ ਫਾਈਨਲੀ, ਨੇ ਗਾਰਡੀਅਨ ਨੂੰ ਕਿਹਾ, ‘‘ਸਕਾਟਲੈਂਡ ਦੀ ਬਿਜਲੀ ਖਪਤ ਨੂੰ ਪੂਰਾ ਕਰਨ ਲਈ ਕੋਲਾ ਦਾ ਅਹਿਮ ਯੋਗਦਾਨ ਹੈ ਅਤੇ ਲੌਂਗੈਨੱਟ ਦਾ ਬੰਦ ਹੋਣਾ ਇੱਕ ਯੁੱਗ ਦਾ ਅੰਤ ਹੈ।’’ ਇਸ ਉੱਪਰ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਕਿ ਪਲਾਂਟ ਦੀ ਜਗ੍ਹਾ ਦਾ ਕੀ ਕੀਤਾ ਜਾਵੇ, ਪਰੰਤੂ ਕਈ ਸੁਝਾਅ ਪੇਸ਼ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਇੱਕ ਲੌਂਗੈਨੱਟ ਨੂੰ ਨਵਿਆਉਣਯੋਗ ਊਰਜਾ ਦੇ ਕੇਂਦਰ ਵਜੋਂ ਸਥਾਪਿਤ ਕਰਨਾ ਹੈ। ਸਕੌਟਿਸ਼ ਪਾਵਰ ਨੇ ਦੱਸਿਆ ਕਿ ਇਸ ਸਾਲ ਦੇ ਅਖੀਰ ਤੱਕ ਇਸ ਬਾਰੇ ਫੈਸਲਾ ਆ ਜਾਵੇਗਾ।
 
ਲੌਂਗੈਨੱਟ ਦੇ ਬੰਦ ਹੋਣ ਦਾ ਵਾਤਾਵਰਨ ਵਿਗਿਆਨੀਆਂ ਨੇ ਸਵਾਗਤ ਕੀਤਾ ਹੈ। ਇਹ ਪਲਾਂਟ ਸਾਲ ’ਚ 4.5 ਮਿਲੀਅਨ ਮੀਟਿ੍ਰਕ ਟਨ ਕੋਲੇ ਦੀ ਖਪਤ ਕਰਦਾ ਸੀ। ਫ੍ਰੈਂਡਸ ਆਫ਼ ਦੀ ਅਰਥ ਸਕਾਟਲੈਂਡ ਦੇ ਡਾਇਰੈੱਕਟਰ, ਰੀਚਰਡ ਡਿਕਸਨ, ਨੇ ਇੱਕ ਬਿਆਨ ਵਿੱਚ ਕਿਹਾ, ‘‘ਸਕਾਟਲੈਂਡ ਉਹ ਦੇਸ਼ ਹੈ ਜਿਸ ਨੇ ਉਦਯੋਗਿਕ ਕ੍ਰਾਂਤੀ ਦੀ ਇੱਕ ਤਰ੍ਹਾਂ ਨਾਲ ਸ਼ੁਰੂਆਤ ਕੀਤੀ ਸੀ ਅਤੇ ਅੱਜ ਦੇ ਦੌਰ ਵਿੱਚ ਜੈਵਿਕ ਬਾਲਣ ਅਤੇ ਕੋਲੇ ਦੀ ਖਪਤ ਨੂੰ ਖਤਮ ਕਰਨ ਦਾ ਬਹੁਤ ਮਹੱਤਵਪੂਰਨ ਕਦਮ ਚੁੱਕਿਆ ਹੈ।’’ ਲੌਂਗੈਨੱਟ ਦੇ ਬੰਦ ਹੋਣ ਤੋਂ ਬਾਅਦ ਸਕਾਟਲੈਂਡ ਵਿੱਚ ਜੈਵਿਕ ਬਾਲਣ ਦਾ ਵੱਡਾ ਪਲਾਂਟ ਉੱਤਰ ਪੂਰਬ ਵਿੱਚ ਪੀਟਰਹੈੱਡ ਵਿੱਚ ਸਥਿਤ ਹੈ।
 
ਯੂ.ਐੱਸ ਦੇ ਸੀਏਰਾ ਕਲੱਬ ਨੇ ਵੀ ਪਲਾਂਟ ਦੇ ਬੰਦ ਹੋਣ ਦੀ ਤਾਰੀਫ ਕੀਤੀ। ਆਪਣੇ ਬਿਆਨ ਵਿੱਚ ਸੀਏਰਾ ਕਲੱਬ ਦੇ ਇੰਟਰਨੈਸ਼ਨਲ ਕਲਾਈਮੇਟ ਐਂਡ ਐਨਰਜੀ ਕੈਂਪੇਨ ਦੇ ਡਾਇਰੈੱਕਟਰ ਮੌਰਾ ਕੌਲੇ ਨੇ ਕਿਹਾ ‘‘ਸਕਾਟਲੈਂਡ ਨੇ ਕੋਲੇ ਨਾਲ ਆਪਣਾ ਰਿਸ਼ਤਾ ਖਤਮ ਕਰ ਲਿਆ ਹੈ।’’ ਉਨ੍ਹਾਂ ਦੱਸਿਆ, ‘‘ਯੂ.ਐੱਸ ਵਿੱਚ ਵੀ 232 ਪਲਾਂਟ ਬੰਦ ਕਰਨ ਦੀ ਘੋਸ਼ਣਾ ਕੀਤੀ ਗਈ ਹੈ ਅਤੇ ਚੀਨ ਨੇ ਵੀ ਕੋਲੇ ਦੇ ਹੋਰ ਪਲਾਂਟ ਲਾਉਣ ਤੋਂ ਮਨ੍ਹਾਂ ਕਰ ਦਿੱਤਾ ਹੈ।’’
 
ਇੱਕ ਰਿਪੋਰਟ ਅਨੁਸਾਰ ਚੀਨ ਵਿੱਚ ਕੌਮੀ ਊਰਜਾ ਪ੍ਰਸ਼ਾਸਨ ਨੇ 13 ਪ੍ਰਾਂਤਾਂ ਦੀ ਸਰਕਾਰਾਂ ਨੂੰ 2017 ਤੱਕ ਕੋਈ ਵੀ ਨਵਾਂ ਕੋਲੇ ਦਾ ਪਲਾਂਟ ਲਗਾਉਣ ਦੀ ਮਨਜੂਰੀ ਦੇਣ ਤੋਂ ਮਨਾਹੀ ਕੀਤੀ ਹੈ। 15 ਪ੍ਰਾਂਤਾਂ ਵਿੱਚ ਮਨਜੂਰ ਕੀਤੇ ਗਏ ਪਲਾਂਟਾਂ ਨੂੰ ਬਣਾਉਣ ਦਾ ਕੰਮ ਵੀ ਰੋਕ ਦਿੱਤਾ ਗਿਆ। ਗਰੀਨਪੀਸ ਵਿਸ਼ਲੇਸ਼ਣ ਦੇ ਅਨੁਸਾਰ ਇਸ ਨਾਲ ਚੀਨ ’ਚ 250 ਦੇ ਕਰੀਬ ਕੋਲਾ ਪਲਾਂਟ ’ਤੇ ਅਸਰ ਪਵੇਗਾ।
 
ਕੁਝ ਰਿਪੋਰਟਾਂ ਅਨੁਸਾਰ ਕੋਲੇ ਦੀ ਵਰਤੋਂ ਭਾਵੇਂ ਘੱਟ ਜਾਵੇ ਪਰ ਜੈਵਿਕ ਬਾਲਣ ਦੀ ਵਰਤੋਂ ਕੁਝ ਹੋਰ ਸਮੇਂ ਤੱਕ ਮਜ਼ਬੂਤ ਰਹੇਗੀ। ਉਹ ਵੀ ਵਿਗਿਆਨੀਆਂ ਦੇ ਕਹਿਣ ਦੇ ਬਾਵਜੂਦ ਕਿ ਵਾਤਾਵਰਨ ਦੇ ਬਦਲਾਅ ਨੂੰ ਰੋਕਣ ਲਈ ਤੁਰੰਤ ਇਸ ਦੀ ਵਰਤੋਂ ਰੋਕ ਲਗਾਉਣੀ ਜ਼ਰੂਰੀ ਹੈ। ਹਾਲਾਂਕਿ ਨਵਿਆਉਣਯੋਗ ਊਰਜਾ ਵਿੱਚ ਨਿਰੰਤਰ ਵਾਧੇ ਦੀ ਉਮੀਦ ਹੈ। ਯੂ.ਐੱਨ ਵੱਲੋਂ ਪਾਸ ਕੀਤੀ ਗਈ ਇਕ ਰਿਪੋਰਟ ਅਨੁਸਾਰ 2015 ’ਚ ਸੌਰ, ਹਵਾ ਅਤੇ ਹੋਰ ਨਵਿਆਉਣਯੋਗ ਊਰਜਾ ਦੇ ਸਾਧਨਾਂ ਉੱਪਰ, ਕੋਲਾ ਅਤੇ ਗੈਸ ਤੋਂ ਬਿਜਲੀ ਉਤਪਾਦਨ ਕਰਨ ਨਾਲੋਂ ਦੁਗਣਾ ਨਿਵੇਸ਼ ਕੀਤਾ ਗਿਆ।
 
- ਅਮਨਪ੍ਰੀਤ ਸਿੰਘ ਖੱਟੜਾ
[home] [1] 2 3  [prev.]1-5 of 11


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE
Copyright © 2016-2017


NEWS LETTER