ਵਿਦੇਸ਼

Monthly Archives: MARCH 2016


ਨਿਊਜ਼ੀਲੈਂਡ 'ਚ ਘੱਟੋ-ਘੱਟ ਮਿਹਨਤਾਨਾ 15.25 ਡਾਲਰ ਪ੍ਰਤੀ ਘੰਟਾ
30.03.16 - ਹਰਜਿੰਦਰ ਸਿੰਘ ਬਸਿਆਲਾ
ਨਿਊਜ਼ੀਲੈਂਡ 'ਚ ਘੱਟੋ-ਘੱਟ ਮਿਹਨਤਾਨਾ 15.25 ਡਾਲਰ ਪ੍ਰਤੀ ਘੰਟਾਨਿਊਜ਼ੀਲੈਂਡ ਵਿਚ ਹਰ ਸਾਲ ਸਰਕਾਰ ਘੱਟੋ-ਘੱਟ ਮਿਹਨਤਾਨਾ ਥੋੜ੍ਹਾ ਵਧਾਉਂਦੀ ਹੈ ਜਾਂ ਨਵੇਂ ਸਿਰੋ ਤੋਂ ਨਿਰਧਾਰਤ ਕਰਦੀ ਹੈ।
 
ਇਸ ਵਾਰ ਸਰਕਾਰ ਨੇ ਘੱਟੋ-ਘੱਟ ਮਿਹਨਤਾਨਾ ਜੋ ਕਿ ਇਕ ਸਿੱਖੇ ਹੋਏ ਬਾਲਗ ਕਾਮੇ ਨੂੰ ਦਿੱਤਾ ਜਾਵੇਗਾ, 15.25 ਡਾਲਰ ਪ੍ਰਤੀ ਘੰਟਾ ਨਿਰਧਾਰਤ ਕੀਤਾ ਹੈ, ਜੋ ਕਿ ਮੌਜੂਦਾ ਸਮੇਂ ਦੇ ਮਿਹਨਤਾਨੇ ਤੋਂ 50 ਸੈਂਟ ਪ੍ਰਤੀ ਘੰਟਾ ਜਿਆਦਾ ਹੈ।
 
ਇਸ ਤਰ੍ਹਾਂ ਪ੍ਰਤੀ ਹਫਤਾ 40 ਘੰਟੇ ਕੰਮ ਕਰਨ ਵਾਲੇ ਨੂੰ 20 ਡਾਲਰ ਦੀ ਵਾਧੂ ਆਮਦਨ ਹੋਇਆ ਕਰੇਗੀ। ਨਵੇਂ-ਨਵੇਂ ਬਣੇ ਕਾਮਿਆਂ ਨੂੰ ਉਮਰ ਅਤੇ ਸ਼ਰਤਾਂ ਮੁਤਾਬਿਕ ਸਿਖਾਂਦਰੂ ਸਮੇਂ ਵਿਚ ਘੱਟੋ-ਘੱਟ ਮਿਹਨਤ ਦਰ 12.20 ਡਾਲਰ ਪ੍ਰਤੀ ਘੰਟਾ ਹੋਇਆ ਕਰੇਗਾ।
 
ਇਸ ਅਧੀਨ 16-17 ਸਾਲ ਦੀ ਉਮਰ ਦੇ ਕਾਮੇ, 18-19 ਸਾਲ ਦੇ ਕਾਮੇ (ਸ਼ਰਤਾਂ ਲਾਗੂ), ਅਤੇ 16-19 ਸਾਲ ਦੇ ਕਾਮੇ (40 ਕ੍ਰੈਡਿਟ ਲੈਣ ਵਾਸਤੇ) ਇਸ ਸ਼੍ਰੇਣੀ ਵਿਚ ਆਉਣਗੇ।
 
ਮਾਲਕ ਅਤੇ ਨੌਕਰ ਨਿਰਧਾਰਤ ਘੱਟੋ-ਘੱਟ ਮਿਹਨਤ ਦਰ ਤੋਂ ਹੇਠਾਂ ਕੋਈ ਨੌਕਰੀ ਦਾ ਸਮਝੋਤਾ ਪੱਤਰ ਦਸਤਖਤ ਨਹੀਂ ਕਰ ਸਕਣਗੇ।
 
ਇਸੀ ਤਰ੍ਹਾਂ ਪਹਿਲੀ ਅਪ੍ਰੈਲ ਤੋਂ ਹੀ ਨਵਾਂ 'ਇੰਪਲੋਇਮੈਂਟ ਸਟੈਂਡਰਡ ਲੈਜਿਸਲੇਇਸ਼ਨ' ਲਾਗੂ ਹੋ ਜਾਵੇਗਾ। ਇਸ ਕਾਨੂੰਨ ਅਧੀਨ ਜਿਆਦਾ ਪ੍ਰਸੂਤੀ ਛੁੱਟੀਆਂ ਅਤੇ ਹੋਰ ਸੌਖ ਕੀਤੀ ਗਈ ਹੈ। ਘੱਟੋ-ਘੱਟ ਨੌਕਰੀ ਵਾਲੇ ਹੱਕ ਰੱਖਣ ਲਈ ਕਾਫੀ ਕੁਝ ਬਦਲਾਅ ਕੀਤਾ ਗਿਆ ਹੈ।
 
ਪ੍ਰਵਾਸੀ ਕਾਮਿਆਂ ਦੇ ਨਾਲ ਜੇਕਰ ਧੱਕਾ ਹੋ ਰਿਹਾ ਹੈ ਤਾਂ ਸਰਕਾਰ ਨੇ ਕਿਹਾ ਹੈ ਕਿ ਜਿਨ੍ਹਾਂ ਚਿਰ ਉਸ ਕੇਸ ਸਬੰਧੀ ਜਾਂਚ ਚੱਲੇਗੀ, ਸ਼ਿਕਾਇਤਾ ਕਰਤਾ ਨਿਊਜ਼ੀਲੈਂਡ ਵਿਚ ਹੀ ਰਹੇਗਾ ਅਤੇ ਉਸਦੀ ਵੀਜ਼ਾ ਪ੍ਰਣਾਲੀ ਵਿਚ ਸਹਾਇਤਾ ਕੀਤੀ ਜਾਵੇਗੀ।
[home] [1] 2  [prev.]1-5 of 8


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਯੂ.ਏ.ਈ. ਵਿੱਚ ਦੋ ਇਮਾਰਤਾਂ ਅੱਗ ਦੀ ਲਪੇਟ ਵਿੱਚ ਆਈਆਂ
29.03.16 - ਪੀ ਟੀ ਟੀਮ
ਯੂ.ਏ.ਈ. ਵਿੱਚ ਦੋ ਇਮਾਰਤਾਂ ਅੱਗ ਦੀ ਲਪੇਟ ਵਿੱਚ ਆਈਆਂਸੰਯੁਕਤ ਅਰਬ ਅਮੀਰਾਤ ਦੇ ਅਜਮਾਨ ਸ਼ਹਿਰ ਵਿੱਚ ਕਲ੍ਹ ਦੋ ਇਮਾਰਤਾਂ ਬੁਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਈਆਂ।

ਅਜਮਾਨ ਵਨ ਦੇ ਰਿਹਾਇਸ਼ੀ ਇਲਾਕੇ ਵਿੱਚ ਨੇੜੇ-ਨੇੜੇ ਬਣੀਆਂ 12 ਇਮਾਰਤਾਂ ਵਿੱਚੋਂ ਇੱਕ ਇਮਾਰਤ ਵਿੱਚ ਭਿਆਨਕ ਅੱਗ ਲੱਗੀ ਸੀ ਅਤੇ ਉਸਨੇ ਦੂਜੀ ਇਮਾਰਤ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ।

ਇਹ ਇਮਾਰਤਾਂ ਜਲਦੀ ਹੀ ਖਾਲੀ ਕਰਵਾ ਲਈਆਂ ਗਈਆਂ ਅਤੇ ਅੱਗ ਦੀਆਂ ਲਪਟਾਂ ਉੱਪਰ ਕਾਬੂ ਪਾ ਲਿਆ ਗਿਆ।

ਨਿਊਜ਼.ਕਾਮ.ਏਯੂ ਮੁਤਾਬਕ ਅਜਮਾਨ ਪੁਲਿਸ ਨੇ ਕਿਹਾ ਕਿ ਯੂ.ਏ.ਈ ਦੇ ਇੰਟੀਰੀਅਰ ਮਿਨਿਸਟਰ ਸ਼ੇਖ ਸੈਫ-ਬਿਨ-ਜਾਇਦ-ਅਲ-ਨਇਆਨ ਸਥਿਤੀ ਦਾ ਜਾਇਜ਼ਾ ਲੈਣ ਅਤੇ ਮਦਦ ਕਰਨ ਲਈ ਮੌਕੇ ’ਤੇ ਪਹੁੰਚ ਗਏ ਸਨ।

ਇਸ ਹਾਦਸੇ ਵਿੱਚ ਹੋਏ ਜ਼ਖ਼ਮੀਆਂ ਨੂੰ ਤੁਰੰਤ ਹੀ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਗਈ।

ਸ਼ੋਸ਼ਲ ਮੀਡੀਆ ਉੱਪਰ ਆਈਆਂ ਤਸਵੀਰਾਂ ਵਿੱਚ ਇਮਾਰਤ ਨੂੰ ਲੱਗੀ ਅੱਗ ਦੀਆਂ ਲਪਟਾਂ ਬਹੁਤ ਭਿਆਨਕ ਢੰਗ ਨਾਲ ਪੀਲੇ ਰੰਗ ਵਿੱਚ ਤੇਜ਼ੀ ਨਾਲ ਇਮਾਰਤ ’ਚ ਫੈਲ ਰਹੀਆਂ ਸਨ।

ਅਜਮਾਨ ਦੁਬਈ ਦੀ ਤਰ੍ਹਾਂ ਖਾੜੀ ਦੇਸ਼ਾਂ ਦੇ ਕਾਰੋਬਾਰੀਆਂ ਦਾ ਮੁੱਖ ਕੇਂਦਰ ਹੈ। ਇਹ ਉਨ੍ਹਾਂ ਸੱਤ ਅਮੀਰਾਤ ਵਿੱਚੋਂ ਇੱਕ ਹੈ, ਜਿਨ੍ਹਾਂ ਦੇ ਮਿਲਣ ਨਾਲ ਸੰਯੁਕਤ ਅਰਬ ਰਾਜ ਬਣਿਆ ਹੈ।

ਉੱਥੋਂ ਦੇ ਵਾਸੀਆਂ ਨੇ ਬਹਾਦਰੀ ਨਾਲ ਬਚਾਓ ਕਾਰਜ ਕੀਤੇ ਅਤੇ ਬਾਅਦ ਵਿੱਚ ਬਲ ਰਹੀ ਇਮਾਰਤ ਦੇ ਦੁਆਲੇ ਇਕੱਠੇ ਹੋ ਗਏ।

ਇਹ ਪਹਿਲੀ ਵਾਰ ਨਹੀਂ ਹੋਇਆ ਕਿ ਯੂ.ਏ.ਈ. ਵਿੱਚ ਇਮਾਰਤਾਂ ਨੂੰ ਅੱਗ ਲੱਗੀ ਸੀ।

2016 ਦੇ ਨਵੇਂ ਸਾਲ ਦੇ ਜਸ਼ਨ ਮੌਕੇ ਦੁਬਈ ਦੀ ਸਭ ਤੋਂ ਲੰਬੀ ਇਮਾਰਤ ਦੇ ਨੇੜੇ ਇੱਕ 63 ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗ ਗਈ ਸੀ।

ਫਰਵਰੀ ਵਿੱਚ ਦੁਬਈ ਮਰੀਨਾ ਦੇ ਨਜ਼ਦੀਕ ਅਮੀਰਾਤ ਦੀਆਂ ਸਭ ਤੋਂ ਉੱਚੀਆਂ ਇਮਾਰਤਾਂ ਵਿੱਚੋਂ ਇੱਕ, ਟਾਰਚ ਟਾਵਰ ਦੇ ਲਗਜ਼ਰੀ ਫਲੈਟਾਂ ਵਿੱਚ ਅੱਗ ਲੱਗਣ ਕਾਰਨ ਕਾਫੀ ਨੁਕਸਾਨ ਹੋਇਆ ਸੀ। ਅੱਗ ਭਿਅੰਕਰ ਹੋਣ ਕਰਕੇ ਨਾਲ ਲੱਗਦੀਆਂ ਇਮਾਰਤਾਂ ਵੀ ਖਾਲੀ ਕਰਵਾਉਣੀਆਂ ਪਈਆਂ ਸਨ।

ਪਿਛਲੇ ਸਾਲ ਕੇਂਦਰੀ ਦੁਬਈ ਦੀਆਂ ਤਿੰਨ ਇਮਾਰਤਾਂ ਨੂੰ ਅਕਤੂਬਰ ਵਿੱਚ ਅਤੇ ਅਮੀਰਾਤ ਸ਼ਾਰਜਾਹ ਦੀ ਇੱਕ ਵੱਡੀ ਰਿਹਾਇਸ਼ੀ ਇਮਾਰਤ ਵਿੱਚ ਵੀ ਭਿਆਨਕ ਅੱਗ ਲੱਗ ਗਈ ਸੀ।

ਇਮਾਰਤਾਂ ਬਣਾਉਣ ਵਾਲੇ ਅਤੇ ਉਨ੍ਹਾਂ ਦੀ ਸੁਰੱਖਿਆ ਮਾਹਿਰਾਂ ਮੁਤਾਬਕ ਅੱਗ ਲੱਗਣ ਦਾ ਕਾਰਨ ਐਲੂਮੀਨੀਅਮ ਕੰਪੋਜ਼ਿਟ ਪਦਾਰਥਾਂ ਦੀ ਵਰਤੋਂ ਹੈ। ਇਹ ਪਦਾਰਥ ਅੱਗ ਨੂੰ ਬਹੁਤ ਜਲਦੀ ਫੜਦੇ ਹਨ ਅਤੇ ਪੂਰੀ ਇਮਾਰਤ ਬਹੁਤ ਤੇਜ਼ੀ ਨਾਲ ਅੱਗ ਦੀ ਲਪੇਟ ਵਿੱਚ ਆ ਜਾਂਦੀ ਹੈ।

ਜ਼ਿਕਰਯੋਗ ਹੈ ਕਿ ਹਾਲੇ ਤੱਕ ਇਹ ਗੱਲ ਸਪੱਸ਼ਟ ਨਹੀਂ ਹੋਈ ਕਿ ਅਜਮਾਨ ਵਿੱਚ ਲੱਗੀ ਅੱਗ ਦਾ ਵੀ ਇਹੀ ਕਾਰਨ ਹੈ ਜਾਂ ਨਹੀਂ।
 
- ਸੁਖਦਰਸ਼ਨ ਸਿੰਘ
[home] [1] 2  [prev.]1-5 of 8


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਡੇਮ ਪੇਸਟੀ ਰੈਡੀ ਹੋਵੇਗੀ ਨਿਊਜ਼ੀਲੈਂਡ ਦੀ ਅਗਲੀ ਗਵਰਨਰ ਜਨਰਲ-14 ਸਤੰਬਰ ਨੂੰ ਸੰਭਾਲੇਗੀ ਕੰਮ
29.03.16 - ਹਰਜਿੰਦਰ ਸਿੰਘ ਬਸਿਆਲਾ
ਡੇਮ ਪੇਸਟੀ ਰੈਡੀ ਹੋਵੇਗੀ ਨਿਊਜ਼ੀਲੈਂਡ ਦੀ ਅਗਲੀ ਗਵਰਨਰ ਜਨਰਲ-14 ਸਤੰਬਰ ਨੂੰ ਸੰਭਾਲੇਗੀ ਕੰਮਆਕਲੈਂਡ : ਨਿਊਜ਼ੀਲੈਂਡ ਦੇਸ਼ ਜਿੱਥੇ ਰਾਸ਼ਟਰਪਤੀ ਨਹੀਂ ਹੁੰਦਾ ਉਥੇ ਇਹ ਕਾਰਜ ਗਵਰਨਰ ਜਨਰਲ ਬ੍ਰਿਟੇਨ ਦੀ ਰਾਣੀ ਦਾ ਦੂਤ ਬਣ ਕੇ ਕਰਦਾ ਹੈ। ਨਿਊਜ਼ੀਲੈਂਡ ਦੇ ਵਿਚ ਇਸ ਵੇਲੇ ਮਾਓਰੀ ਮੂਲ ਦੇ ਗਵਰਨਰ ਜਨਰਲ ਸਰ ਜੈਰੀ ਮਾਟੇਪਾਇਰਾਇ ਹਨ ਜੋ ਕਿ 31 ਅਗਸਤ ਨੂੰ ਆਪਣਾ ਕਾਰਜਕਾਲ ਸਮਾਪਤ ਕਰ ਰਹੇ ਹਨ। ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਨੇ ਨਵੇਂ ਗਵਰਨਰ ਜਨਰਲ ਦੇ ਲਈ ਇਸ ਵਾਰ ਇਕ ਔਰਤ ਸ੍ਰੀਮਤੀ ਡੇਮ ਪੇਸਟੀ ਰੈਡੀ ਨੂੰ ਗਵਰਨਰ ਜਨਰਲ ਅਹੁਦੇ ਦੇ ਲਈ ਪੇਸ਼ ਕੀਤਾ ਹੈ। ਸ੍ਰੀਮਤੀ ਡੇਮ ਬਹੁਤ ਹੀ ਪੜ੍ਹੀ ਲਿਖੀ ਔਰਤ ਹੈ ਉਸਨੇ  ਐਲ. ਐਲ.ਬੀ. , ਐਲ. ਐਲ. ਐਮ. ਕੀਤੀ ਹੋਈ ਹੈ। ਉਹ ਲੈਕਚਰਾਰ ਰਹੀ ਹੈ ਅਤੇ ਇਕ ਸਫਲ ਬਿਜਨਸ ਕਰਨ ਵਾਲੀ ਔਰਤ ਵੀ। ਇਸਦੇ ਮਾਤਾ ਪਿਤਾ ਸਕੂਲ ਅਧਿਆਪਕ ਸਨ ਅਤੇ ਇਸਦੀ ਮੁੱਢਲੀ ਪੜ੍ਹਾਈ ਹਮਿਲਟਨ ਵਿਖੇ ਹੋਈ ਹੈ।
 
ਨਿਊਜ਼ੀਲੈਂਡ ਅਜਿਹਾ ਦੇਸ਼ ਹੈ ਜਿੱਥੇ ਸਭ ਤੋਂ ਪਹਿਲਾਂ ਔਰਤਾਂ ਨੂੰ ਬਰਾਬਰਤਾ ਦੇ ਅਧਿਕਾਰ ਦਿੰਦਿਆ ਵੋਟ ਪਾਉਣ ਦਾ ਹੱਕ ਦਿੱਤਾ ਗਿਆ ਸੀ। ਹੁਣ ਫਿਰ ਸਰਕਾਰ ਨੇ ਇਕ ਔਰਤ ਨੂੰ ਦੇਸ਼ ਦਾ ਇਹ ਉਚ ਅਹੁਦਾ ਦੇ ਕੇ ਬਰਾਬਰਤਾ ਦਾ ਸੁਨੇਹਾ ਦਿੱਤਾ ਹੈ। ਸ੍ਰੀਮਤੀ ਡੇਮ ਆਰਟਸ, ਕਲਚਰ, ਫਿਲਮ, ਨਾਟਕ ਅਤੇ ਵੀਜੁਅਲ ਆਰਟਸ ਦੇ ਵਿਚ ਕਾਫੀ ਰੁਚੀ ਰੱਖਦੀ ਹੈ। ਗਵਰਨਰ ਜਨਰਲ ਨੂੰ ਬਹੁਤ ਹੀ ਰਾਖਵੀਆਂ ਸ਼ਕਤੀਆਂ ਦਿੱਤੀਆਂ ਜਾਂਦੀਆਂ ਹਨ। ਗਵਰਨਰ ਜਨਰਲ ਦੀ ਤਨਖਾਹ 3,48,000 ਡਾਲਰ ਪ੍ਰਤੀ ਸਾਲ ਹੁੰਦੀ ਹੈ ਅਤੇ ਦੋ ਸਰਕਾਰੀ ਘਰ (ਇਕ ਵਲਿੰਗਟਨ ਤੇ ਇਕ ਆਕਲੈਂਡ) ਰਹਿਣ ਵਾਸਤੇ ਮਿਲਦਾ ਹੈ। 5 ਸਾਲ ਦੀ ਮਿਆਦ ਤੱਕ ਇਸ ਅਹੁਦੇ ਉਤੇ ਕਾਰਜ ਕਰਨਾ ਹੁੰਦਾ ਹੈ। ਅਹੁਦੇ ਤੋਂ ਜਾ ਰਹੇ ਮੌਜੂਦਾ ਗਵਰਨਰ ਜਨਰਲ ਨੂੰ ਰਸਮੀ ਵਿਦਾਇਗੀ 24 ਅਗਸਤ ਨੂੰ ਦਿੱਤੀ ਜਾਵੇਗੀ।
[home] [1] 2  [prev.]1-5 of 8


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਬੀਬੀ ਪ੍ਰਨੀਤ ਕੌਰ ਦੀ ਨਿਊਜ਼ੀਲੈਂਡ ਫੇਰੀ : ਗੁਰਦੁਆਰਾ ਸਾਹਿਬ ਬੰਬੇ ਹਿੱਲ ਵਿਖੇ ਮੱਥਾ ਟੇਕਿਆ
29.03.16 - ਹਰਜਿੰਦਰ ਸਿੰਘ ਬਸਿਆਲਾ
ਬੀਬੀ ਪ੍ਰਨੀਤ ਕੌਰ ਦੀ ਨਿਊਜ਼ੀਲੈਂਡ ਫੇਰੀ : ਗੁਰਦੁਆਰਾ ਸਾਹਿਬ ਬੰਬੇ ਹਿੱਲ ਵਿਖੇ ਮੱਥਾ ਟੇਕਿਆਆਕਲੈਂਡ ; ਬੀਬੀ ਪ੍ਰਨੀਤ ਕੌਰ ਅਤੇ ਬੀਬੀ ਕਰਨ ਕੌਰ ਬਰਾੜ ਸਨਿਚਰਵਾਰ 26 ਮਾਰਚ ਤੋਂ ਨਿਊਜ਼ੀਲੈਂਡ ਦੌਰੇ 'ਤੇ ਹਨ। ਇਸ ਦੌਰੇ ਦੌਰਾਨ ਉਹ ਹੁਣ ਤੱਕ ਪੰਜਾਬੀ ਮੀਡੀਆ, ਸਭਿਆਚਾਰਕ ਮੇਲਾ,  ਸ੍ਰੀ ਦਸਮੇਸ਼ ਦਰਬਾਰ ਗੁਰਦੁਆਰਾ ਸਾਹਿਬ, ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਅਤੇ ਫਿਰ ਗੁਰਦੁਆਰਾ ਸਾਹਿਬ ਬੰਬੇ ਹਿੱਲ ਵਿਖੇ ਸੰਗਤਾਂ ਅਤੇ ਪ੍ਰਬੰਧਕਾਂ ਨਾਲ ਵਿਚਾਰ-ਵਿਮਰਸ਼ ਕਰ ਚੁਕੇ ਹਨ। ਗੁਰਦੁਆਰਾ ਸਾਹਿਬ ਵਿਖੇ ਬੀਬੀ ਪ੍ਰਨੀਤ ਕੌਰ, ਬੀਬੀ ਕਰਨ ਕੌਰ ਬਰਾੜ, ਸ. ਅੰਮ੍ਰਿਤ ਪ੍ਰਤਾਪ ਸਿੰਘ ਸੇਖੋਂ ਅਤੇ ਸ. ਹਰਮਿੰਦਰ ਸਿੰਘ ਚੀਮਾ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਚਰਨਜੀਤ ਸਿੰਘ ਚੰਨੀ ਦਾ ਸਿਰੋਪਾਓ ਵੀ ਸ੍ਰੀ ਸੇਖੋਂ ਨੂੰ ਭੇਟ ਕੀਤਾ ਗਿਆ।
 
ਬੀਤੀ ਰਾਤ ਅੰਬੇਡਕਰ ਸਪਰੋਟਸ ਐਂਡ ਕਲਚਰਲ ਕਲੱਬ ਵੱਲੋਂ ਉਨ੍ਹਾਂ ਨੂੰ ਰਾਤਰੀ ਭੋਜ ਦਿੱਤਾ ਗਿਆ। ਇਸ ਭੋਜ ਦੌਰਾਨ ਪੰਜਾਬ ਦੇ ਵਿਕਾਸ਼ਸ਼ੀਲ ਮੁੱਦਿਆਂ ਦੇ ਉਤੇ ਉਨ੍ਹਾਂ ਆਪਣੇ ਅਤੇ ਕਾਂਗਰਸ ਪਾਰਟੀ ਦੇ ਸਾਰੇ ਪ੍ਰੋਗਰਾਮ ਨੂੰ ਦੱਸਿਆ। ਐਨ. ਆਰ. ਆਈ. ਸਮੱਸਿਆਵਾਂ ਅਤੇ ਮੰਗਾਂ ਨੂੰ ਉਨ੍ਹਾਂ ਧਿਆਨ ਨਾਲ ਸੁਣਿਆ। ਵਿਆਹ ਸਰਟੀਫਿਕੇਟ ਲੈਣ ਸਬੰਧੀ ਹੋਣ ਵਾਲੀ ਖੱਜਲ ਖੁਆਰੀ ਵੀ ਉਨ੍ਹਾਂ ਨਾਲ ਸਾਂਝੀ ਕੀਤੀ ਗਈ। ਇਸ ਮੌਕੇ ਕਰਨੇਲ ਬੱਧਣ, ਜਸਵਿੰਦਰ ਸੰਧੂ,  ਪਰਮਜੀਤ ਸਿੰਘ ਮਹਿਮੀ ਅਤੇ ਸ. ਮਲਕੀਅਤ ਸਿੰਘ ਸਹੋਤਾ ਹੋਰਾਂ ਨੇ ਆਪਣੇ-ਆਪਣੇ ਵਿਚਾਰ ਰੱਖੇ। ਲੋਕਲ ਐਮ. ਪੀ. ਸ੍ਰੀਮਤੀ ਪਰਮਜੀਤ ਕੌਰ ਪਰਮਾਰ ਨੇ ਵੀ ਨਿਊਜ਼ੀਲੈਂਡ ਸਰਕਾਰ ਅਤੇ ਭਾਰਤੀ ਸਰਕਾਰ ਦਰਮਿਆਨ ਪੈਦਾ ਹੋ ਰਹੇ ਨਿੱਘੇ ਸਬੰਧਾਂ ਦੀ ਗੱਲ ਕੀਤੀ। ਬਾਬਾ ਅੰਬੇਡਕਰ ਸਾਹਿਬ ਦੀ ਫੋਟੋ ਨਿਊਜ਼ੀਲੈਂਡ ਪਾਰਲੀਮੈਂਟ ਦੇ ਵਿਚ ਲਗਾਉਣ ਸਬੰਧੀ ਵੀ ਉਨ੍ਹਾਂ ਕਿਹਾ ਕਿ ਉਹ ਇਸਦੀ ਕੋਸ਼ਿਸ਼ ਕਰਨਗੇ।
 
ਨਿਊਜ਼ੀਲੈਂਡ ਕਾਂਗਰਸ ਦੇ ਪ੍ਰਧਾਨ ਸ. ਹਰਮਿੰਦਰ ਸਿੰਘ ਚੀਮਾ ਹੋਰਾਂ ਨੇ ਇਸ ਸਾਰੇ ਪ੍ਰੋਗਰਾਮ ਨੂੰ ਇਕ ਲੜੀ ਵਿਚ ਪਰੋਇਆ ਹੋਇਆ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਵੀ ਇਹ ਨੇਤਾ ਇਸੀ ਤਰ੍ਹਾਂ ਬਿਜ਼ੀ ਰਹਿਣਗੇ। ਇਸ ਮੌਕੇ ਸੰਨੀ ਕੌਸ਼ਿਲ, ਸ੍ਰੀ ਦੀਪਕ ਸ਼ਰਮਾ, ਐਨ. ਕੇ. ਸਿੰਗਲਾ, ਸ੍ਰੀ ਕੁਲਵਿੰਦਰ ਝਮਟ ਅਤੇ ਅੰਬੇਡਕਰ ਸਪੋਰਟਸ ਕਲੱਬ ਦੇ ਹੋਰ ਮੈਂਬਰ ਵੀ ਹਾਜ਼ਿਰ ਸਨ।
[home] [1] 2  [prev.]1-5 of 8


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਫਲਿਸਤੀਨੀ ਪ੍ਰਾਇਮਰੀ ਅਧਿਆਪਕਾ ਨੇ ਇੱਕ ਮਿਲੀਅਨ ਅਮਰੀਕਨ ਡਾਲਰ ਦਾ ਵਿਸ਼ਵ ਅਧਿਆਪਕ ਇਨਾਮ ਜਿੱਤਿਆ
26.03.16 - ਪੀ ਟੀ ਟੀਮ
ਫਲਿਸਤੀਨੀ ਪ੍ਰਾਇਮਰੀ ਅਧਿਆਪਕਾ ਨੇ ਇੱਕ ਮਿਲੀਅਨ ਅਮਰੀਕਨ ਡਾਲਰ ਦਾ ਵਿਸ਼ਵ ਅਧਿਆਪਕ ਇਨਾਮ ਜਿੱਤਿਆਫਲਿਸਤੀਨ ਦੇ ਇੱਕ ਰਿਫ਼ਿਊਜ਼ੀ ਕੈਂਪ ਵਿੱਚ ਆਪਣੇ ਵਿਦਿਆਰਥੀਆਂ ਨੂੰ ਅਹਿੰਸਾ ਦਾ ਪਾਠ ਪੜਾਉਣ ਵਾਲੀ ਅਧਿਆਪਕਾ ਨੇ ਇੱਕ ਮਿਲੀਅਨ ਅਮਰੀਕਨ ਡਾਲਰ ਦਾ ਵਿਸ਼ਵ ਅਧਿਆਪਕ ਇਨਾਮ ਪ੍ਰਾਪਤ ਕੀਤਾ ਹੈ। ਪੂਰੇ ਸੰਸਾਰ ਵਿੱਚੋਂ ਦਸ ਅਧਿਆਪਕ ਚੁਣੇ ਗਏ ਸਨ ਜਿਨ੍ਹਾਂ ਵਿੱਚ ਇੱਕ ਭਾਰਤੀ ਵੀ ਸੀ। 

ਹਨਨ ਅਲ ਹਰੂਬ ਨੇ ਭਾਰਤੀ ਅਧਿਆਪਕ ਰੋਬਿਨ ਚੌਰਸੀਆ, ਜੋ ਕਿ ਮੁੰਬਈ ’ਚ ਕਮਤੀਪੁਰਾ ਜ਼ਿਲੇ ਦੇ ਰੈੱਡ ਲਾਈਟ ਏਰੀਆ ਵਿੱਚ ਕੁੜੀਆਂ ਲਈ ਮੁਫਤ ਸਕੂਲ ਚਲਾਉਂਦੇ ਹਨ, ਅਤੇ ਅੱਠ ਹੋਰ ਫਾਈਨਲਿਸਟ ਨੂੰ ਆਖਰੀ ਗੇੜ ਵਿੱਚ ਹਰਾ ਕੇ ਐਤਵਾਰ ਰਾਤ ਨੂੰ ਸਟਾਰ ਸਟੱਡਡ ਰਸਮ ਵਿੱਚ ਵਰਕੇ ਫਾਊਂਡੇਸ਼ਨ ਦਾ ਇਨਾਮ ਜਿੱਤਿਆ।

ਜਦੋਂ ਪੋਪ ਫਰਾਂਸਿਸ ਨੇ ਇੱਕ ਵੀਡਿਓ ਲਿੰਕ ਰਾਹੀਂ ਹਰੂਬ ਦੇ ਨਾਮ ਦਾ ਐਲਾਨ ਕੀਤਾ ਤਾਂ 40 ਕੁ ਸਾਲਾ ਹਰੂਬ ਨੇ ਕਿਹਾ, ‘‘ਮੈਂ ਕਰ ਦਿਖਾਇਆ, ਮੈਂ ਜਿੱਤ ਗਈ, ਸਾਡੇ ਦਸਾਂ ਕੋਲ ਸ਼ਕਤੀ ਹੈ, ਅਸੀਂ ਇਸ ਸੰਸਾਰ ਨੂੰ ਬਦਲ ਬਦਲ ਸਕਦੇ ਹਾਂ।’’

ਹਰੂਬ ਅਲ ਬੀਰਹਾ, ਫਲਿਸਤੀਨ ਵਿੱਚ ਸਮੀਹਾ ਖਲਿਲ ਹਾਈ ਸਕੂਲ ਚਲਾਉਂਦੀ ਹੈ, ਜਿੱਥੇ ਉਹ ਆਪਣੇ ਬਣਾਏ ਇੱਕ ਖ਼ਾਸ ਤਰੀਕੇ ਨਾਲ ਪੜ੍ਹਾਉਂਦੀ ਹੈ। ਇਸ ਬਾਰੇ ਉਸ ਨੇ ਆਪਣੀ ਕਿਤਾਬ ‘ਵੀ ਪਲੇਅ ਐਂਡ ਲਰਨ’ ਵਿੱਚ ਦਸਿਆ ਹੈ। ਇਜ਼ਰਾਈਲ-ਫਲਿਸਤੀਨ ਟਕਰਾਅ ਕਾਰਨ ਬਣੇ ਰਹਿੰਦੇ ਮੁਸ਼ਕਲ ਹਾਲਾਤਾਂ ਤੋਂ ਉਭਰਨ ਲਈ ਉਸ ਨੇ ਇਹ ਤਰੀਕਾ ਸ਼ੁਰੂ ਕੀਤਾ।

ਇਨਾਮ ਲੈਂਦਿਆਂ ਅੱਧੀ ਅੰਗਰੇਜ਼ੀ ਅਤੇ ਅੱਧੀ ਅਰਬੀ ਭਾਸ਼ਾ ਵਿੱਚ ਹਰੂਬ ਨੇ ਕਿਹਾ, ‘‘ਮੈਨੂੰ ਫਲਿਸਤੀਨ ਦੇ ਅਧਿਆਪਕਾਂ ਦਾ ਸੰਦੇਸ਼ ਦਿੰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਗ਼ੈਰ-ਕੁਦਰਤੀ ਹਾਲਾਤ ਵਿੱਚ ਰਹਿ ਰਹੇ ਹਾਂ। ਹਿੰਸਾ ਅਤੇ ਇਜ਼ਰਾਈਲ ਦੇ ਕਬਜ਼ੇ ਨੇ ਸਾਨੂੰ ਚਾਰੇ ਪਾਸੋਂ ਘੇਰਿਆ ਹੋਇਆ ਹੈ ਅਤੇ ਸਿੱਖਿਆ ਤੇ ਇਸ ਦੇ ਤੱਤਾਂ ਵਿੱਚ ਬਹੁਤ ਸਾਰੇ ਸੁਰਾਖ਼ ਕਰ ਦਿੱਤੇ ਹਨ। ਸਾਡਾ ਕੰਮ ਬਹੁਤ ਔਖਾ ਹੈ ਕਿਉਂਕਿ ਅਸੀਂ ਹਰ ਰੋਜ਼ ਆਪਣੇ ਵਿਦਿਆਰਥੀਆਂ ਤੇ ਅਧਿਆਪਕਾਂ ਦੀਆਂ ਅੱਖਾਂ ਵਿੱਚ ਤੜਪ ਦੇਖਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸੰਸਾਰ ਦੇ ਬਾਕੀ ਬੱਚਿਆਂ ਵਾਂਗ ਸਾਡੇ ਬੱਚੇ ਵੀ ਸ਼ਾਂਤੀ ਨਾਲ ਰਹਿਣ।’’ ਪੋਪ ਫਰਾਂਸਿਸ ਨੇ ਜੇਤੂ ਦੇ ਪ੍ਰਸੰਗ ਵਿੱਚ ਕਿਹਾ, ‘‘ਹਰੇਕ ਬੱਚੇ ਨੂੰ ਖੇਡਣ ਦਾ ਅਧਿਕਾਰ ਹੈ। ਖੇਡਣਾ ਸਿਖਾਉਣਾ ਵੀ ਸਿੱਖਿਆ ਦਾ ਇੱਕ ਭਾਗ ਹੈ ਕਿਉਂਕਿ ਇਸ ਤੋਂ ਸਾਨੂੰ ਸਮਾਜ ਵਿੱਚ ਰਹਿਣ ਤੇ ਜ਼ਿੰਦਗੀ ਜਿਊਣ ਬਾਰੇ ਪਤਾ ਲੱਗਦਾ ਹੈ।’’

ਹਰੂਬ ਦੀ ਤਕਨੀਕ ਨੇ ਸਕੂਲ ਵਿੱਚ ਹਿੰਸਕ ਵਰਤਾਰੇ ਵਿੱਚ ਕਟੌਤੀ ਲੈ ਆਉਂਦੀ ਹੈ, ਜੋ ਕਿ ਉਥੇ ਇੱਕ ਆਮ ਗੱਲ ਸੀ। ਇਸ ਦੇ ਨਾਲ ਹੀ ਉਸਨੇ ਆਪਣੇ ਸਾਥੀ ਅਧਿਆਪਕਾਂ ਨੂੰ ਪੜਾਉਣ ਦੇ ਤਰੀਕੇ ਤੇ ਜਮਾਤਾਂ ਦੇ ਪ੍ਰਬੰਧ ਵਿੱਚ ਬਦਲਾਵ ਲਿਆਉਣ ਲਈ ਉਤਸ਼ਾਹਿਤ ਕਰਿਆ।

ਹਰੂਬ ਨੇ ਕਿਹਾ, ‘‘ਮੇਰਾ ਰਾਇ ਹੈ ਕਿ ਇਹ ਸਾਲ ਫਲਿਸਤੀਨੀ ਅਧਿਆਪਕਾਂ ਦਾ ਹੈ। ਪੂਰੇ ਸੰਸਾਰ ਨੂੰ ਨਿਆਂ ਤੇ ਸ਼ਾਂਤੀ ਦੀ ਉਮੀਦ ਸਥਾਪਿਤ ਕਰਨ ਵਿੱਚ ਸਾਡਾ ਸਾਥ ਦੇਣਾ ਚਾਹੀਦਾ ਹੈ।’’ ਸੰਸਾਰ ਅਧਿਆਪਕ ਪੁਰਸਕਾਰ, ਜੋ ਕਿ ਹੁਣ ਦੂਜੇ ਸਾਲ ’ਚ ਹੈ, ਕੇਰਲਾ ’ਚ ਜਨਮੇ ਉਦਯੋਗਪਤੀ ਅਤੇ ਸਿੱਖਿਆ ਸਮਾਜ ਸੇਵਕ ਸਨੀ ਵਰਕੇ ਨੇ ਸ਼ੁਰੂ ਕੀਤਾ ਸੀ। ਇਸ ਇਨਾਮ ਦਾ ਮਕਸਦ ਉਨ੍ਹਾਂ ਅਧਿਆਪਕਾਂ ਨੂੰ ਸਨਮਾਨਿਤ ਕਰਨਾ ਹੈ ਜਿਨ੍ਹਾਂ ਨੇ ਆਪਣੇ ਕਿੱਤੇ ਵਿੱਚ ਕੋਈ ਬਹੁਤ ਚੰਗਾ ਕੰਮ ਕੀਤਾ ਹੋਵੇ ਅਤੇ ਨਾਲ ਹੀ ਸਮਾਜ ਵਿੱਚ ਅਧਿਆਪਕਾਂ ਦੀ ਮਹੱਤਵਪੂਰਨ ਭੂਮਿਕਾ ’ਤੇ ਚਾਨਣਾ ਪਾਉਣਾ ਹੈ।

ਦੁਬਈ ਵਿੱਚ ਗਾਲਾ ਐਵਾਰਡ ਦੀ ਰਸਮ ਵਿੱਚ ਹਾਲੀਵੁੱਡ ਸਟਾਰ ਮੈਥਿਊ ਮੈਕੋਨਗੇ, ਸਲਮਾ ਹਾਏਕ, ਬਾਲੀਵੁੱਡ ਸਿਤਾਰੇ ਅਭਿਸ਼ੇਕ ਬੱਚਨ, ਅਕਸ਼ੈ ਕੁਮਾਰ, ਪਰੀਨਿਤੀ ਚੋਪੜਾ, ਸਾਬਕਾ ਬਰਤਾਨਵੀ ਪ੍ਰਧਾਨ ਮੰਤਰੀ ਟੋਨੀ ਬਲੇਅਰ ਅਤੇ ਦੁਬਈ ਦੇ ਸ਼ਾਸ਼ਕ ਸ਼ੇਖ਼ ਮੁਹੰਮਦ ਬਿਨ ਰਾਸ਼ਿਦ ਅਲ ਮਕਤੋਮ ਉਪਸਥਿਤ ਸਨ।

- ਹਰਪ੍ਰੀਤ ਕੌਰ ਪਬਰੀ
[home] [1] 2  [prev.]1-5 of 8


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE
Copyright © 2016-2017


NEWS LETTER