ਵਿਦੇਸ਼

Monthly Archives: FEBRUARY 2019


ਖੌਫ਼ ਵਿੱਚ ਜੀ ਰਿਹਾ ਹੈ ਜ਼ਿੰਦਗੀ
ਕਿਉਂ ਤਾਲਿਬਾਨੀ ਆਤੰਕੀ ਮਾਰਨਾ ਚਾਹੁੰਦੇ ਹਨ ਇਸ 7 ਸਾਲ ਦੇ ਮਾਸੂਮ ਨੂੰ?
16.02.19 - ਪੀ ਟੀ ਟੀਮ
ਕਿਉਂ ਤਾਲਿਬਾਨੀ ਆਤੰਕੀ ਮਾਰਨਾ ਚਾਹੁੰਦੇ ਹਨ ਇਸ 7 ਸਾਲ ਦੇ ਮਾਸੂਮ ਨੂੰ?



ਕੋਈ 7 ਸਾਲ ਦੇ ਮਾਸੂਮ ਨਾਲ ਭਲਾ ਦੁਸ਼ਮਣੀ ਕਿਵੇਂ ਕਰ ਸਕਦਾ ਹੈ? ਅਫਗਾਨਿਸਤਾਨ ਦੇ ਮੁਰਤਜਾ ਅਹਮਦੀ ਦੀ ਕਹਾਣੀ ਡਰ ਅਤੇ ਖੌਫ਼ ਦੇ ਸਾਏ ਵਿੱਚ ਜੀਣ ਦੀ ਕਹਾਣੀ ਹੈ। ਕਰੀਬ ਤਿੰਨ ਸਾਲ ਪਹਿਲਾਂ ਆਪਣੇ ਫੁੱਟਬਾਲ ਦੇ ਸ਼ੌਕ ਦੀ ਵਜ੍ਹਾ ਨਾਲ ਦੁਨੀਆ ਭਰ ਵਿੱਚ ਮਸ਼ਹੂਰ ਹੋਇਆ ਮੁਰਤਜਾ ਹੁਣ ਅੱਤਵਾਦੀਆਂ ਦੇ ਨਿਸ਼ਾਨੇ ਉੱਤੇ ਹੈ। ਤਾਲਿਬਾਨੀ ਉਸ ਨੂੰ ਜਾਨੋਂ ਮਾਰ ਦੇਣਾ ਚਾਹੁੰਦੇ ਹਨ। ਇਸ ਡਰ ਦੀ ਵਜ੍ਹਾ ਨਾਲ ਉਸ ਨੇ ਫੁੱਟਬਾਲ ਖੇਡਣਾ ਛੱਡ ਦਿੱਤਾ ਹੈ ਅਤੇ ਉਸ ਦੀ ਜ਼ਿੰਦਗੀ ਕਮਰੇ ਵਿੱਚ ਕੈਦ ਹੋ ਗਈ ਹੈ।

ਕੀ ਹੈ ਮਾਮਲਾ?
ਸਾਲ 2016 ਵਿੱਚ ਮੁਰਤਜਾ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਇਸ ਵਿੱਚ ਉਹ ਨੀਲੀ ਤੇ ਸਫੇਦ ਧਾਰੀਆਂ ਵਾਲੀ ਪਾਲੀਥਿਨ ਦੀ ਟੀ-ਸ਼ਰਟ ਪਾ ਕੇ ਫੁੱਟਬਾਲ ਖੇਡਦਾ ਨਜ਼ਰ ਆ ਰਿਹਾ ਸੀ, ਜਿਸ ਉੱਤੇ ਪੈੱਨ ਨਾਲ ਲਿਖਿਆ ਸੀ ਮੈਸੀ। ਦਰਅਸਲ, ਇਹ ਟੀ-ਸ਼ਰਟ ਬੱਚੇ ਦੇ ਪਿਤਾ ਨੇ ਪੈਸਿਆਂ ਦੀ ਕਮੀ ਕਾਰਨ ਬਣਾ ਕੇ ਉਸ ਨੂੰ ਪਹਿਨਾਈ ਸੀ ਤਾਂ ਕਿ ਉਹ ਆਪਣਾ ਸ਼ੌਕ ਪੂਰਾ ਕਰ ਸਕੇ। ਲੇਕਿਨ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁਰਤਜਾ ਦੀ ਜ਼ਿੰਦਗੀ ਬਦਲ ਗਈ।

ਮੈਸੀ ਨੇ ਭੇਜੀ ਟੀ-ਸ਼ਰਟ ਅਤੇ ਫੁੱਟਬਾਲ
ਜਦੋਂ ਵਾਇਰਲ ਵੀਡੀਓ ਨੂੰ ਅਰਜਨਟੀਨਾ ਦੇ ਮਸ਼ਹੂਰ ਫੁੱਟਬਾਲਰ ਲਿਓਨਲ ਮੈਸੀ ਨੇ ਖੁਦ ਵੇਖਿਆ, ਤਾਂ ਉਸ ਨੇ ਸੰਯੁਕਤ ਰਾਸ਼ਟਰ (ਯੂ.ਐੱਨ.) ਦੀ ਮਦਦ ਨਾਲ ਆਪਣੇ ਅਸਲੀ ਸਾਈਨ ਕੀਤੀ ਹੋਈ ਟੀ-ਸ਼ਰਟ ਅਤੇ ਇੱਕ ਫੁੱਟਬਾਲ ਮੁਰਤਜਾ ਨੂੰ ਭਿਜਵਾਈ। ਇਹ ਤੋਹਫ਼ਾ ਮਿਲਣ 'ਤੇ ਮੁਰਤਜਾ ਬੇਹੱਦ ਖੁਸ਼ ਹੋਇਆ ਕਿਉਂਕਿ ਇਹ ਉਸ ਦਾ ਸੁਫ਼ਨਾ ਸੀ, ਜੋ ਸਾਕਾਰ ਹੋ ਗਿਆ ਸੀ।

ਜਦੋਂ ਬੱਚੇ ਨੂੰ ਖੁਦ ਮਿਲੇ ਮੈਸੀ
ਇਸ ਪੂਰੇ ਵਾਕਿਆ ਦੇ ਕਰੀਬ 1 ਸਾਲ ਬਾਅਦ ਮੁਰਤਜਾ ਅਹਮਦੀ ਦੀ ਮੁਲਾਕਾਤ ਆਪਣੇ ਆਦਰਸ਼ ਖਿਡਾਰੀ ਮੈਸੀ ਨਾਲ ਹੋਈ। ਰਿਪੋਰਟ ਦੇ ਮੁਤਾਬਕ, ਉਨ੍ਹਾਂ ਦੀ ਇਹ ਮੁਲਾਕਾਤ ਕਤਰ ਵਿੱਚ ਉਦੋਂ ਹੋਈ ਜਦੋਂ ਮੈਸੀ ਉੱਥੇ ਇੱਕ ਫਰੈਂਡਲੀ ਮੈਚ ਖੇਡਣ ਗਏ ਸਨ। ਹਾਲਾਂਕਿ, ਇਸ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਮੁਰਤਜਾ ਮੈਦਾਨ ਉੱਤੇ ਮੈਸੀ ਨੂੰ ਮਿਲਣ ਪਹੁੰਚ ਗਿਆ ਸੀ। ਉਦੋਂ ਹੀ ਦੁਨੀਆ ਨੇ ਮੈਸੀ ਨੂੰ ਆਪਣੇ ਸਭ ਤੋਂ ਕਿਊਟ ਫੈਨ ਦੇ ਨਾਲ ਵੇਖਿਆ ਸੀ। ਇਸ ਤੋਂ ਬਾਅਦ ਨੰਨ੍ਹਾ ਮੁਰਤਜਾ ਮਸ਼ਹੂਰ ਚਿਹਰਾ ਬਣ ਗਿਆ ਸੀ। ਲੇਕਿਨ…

ਤਾਲਿਬਾਨ ਬਣਿਆ ਬੱਚੇ ਦਾ ਦੁਸ਼ਮਣ
ਮੁਰਤਜਾ ਦੀ ਪ੍ਰਸਿੱਧੀ ਆਤੰਕੀ ਸੰਗਠਨ ਤਾਲਿਬਾਨ ਨੂੰ ਰਾਸ ਨਹੀਂ ਆਈ ਅਤੇ ਹੁਣ ਉਹ ਇਸ ਮਾਸੂਮ ਦੇ ਖੂਨ ਦਾ ਪਿਆਸਾ ਹੈ। 'ਨਵਭਾਰਤ ਟਾਈਮਸ' ਦੀ ਰਿਪੋਰਟ ਦੇ ਮੁਤਾਬਕ ਆਤੰਕੀਆਂ ਦੇ ਖੌਫ਼ ਵਿੱਚ ਮੁਰਤਜਾ ਨੇ ਮੈਸੀ ਦੀ ਦਿੱਤੀ ਹੋਈ ਟੀ-ਸ਼ਰਟ ਪਹਿਨਣਾ ਅਤੇ ਫੁੱਟਬਾਲ ਖੇਡਣਾ ਵੀ ਛੱਡ ਦਿੱਤਾ ਹੈ। ਦਰਅਸਲ, ਤਾਲਿਬਾਨ ਫੁੱਟਬਾਲ ਦੇ ਸਖਤ ਖਿਲਾਫ ਹੈ। ਇਸਲਈ ਉਹ ਹਮੇਸ਼ਾ ਤੋਂ ਖੇਡ ਅਤੇ ਖਿਡਾਰੀਆਂ ਦਾ ਵਿਰੋਧ ਕਰਦਾ ਆਇਆ ਹੈ। ਇਹੀ ਵਜ੍ਹਾ ਹੈ ਕਿ ਜੋ ਵੀ ਇਸ ਖੇਡ ਲਈ ਦਿਵਾਨਗੀ ਦਿਖਾਉਂਦਾ ਹੈ, ਉਹ ਤਾਲਿਬਾਨ ਦੀ ਦੁਸ਼ਮਣੀ ਮੋਲ ਲੈ ਬੈਠਦਾ ਹੈ।

ਖੌਫ਼ ਵਿੱਚ ਬੀਤ ਰਹੀ ਹੈ ਜ਼ਿੰਦਗੀ
ਸੀ.ਐੱਨ.ਐੱਨ. ਨਾਲ ਗੱਲਬਾਤ ਕਰਦੇ ਹੋਏ ਮੁਰਤਜਾ ਨੇ ਕਿਹਾ ਕਿ ਤਾਲਿਬਾਨੀ ਸਾਡੇ ਰਿਸ਼ਤੇਦਾਰਾਂ ਨੂੰ ਮੌਤ ਦੇ ਘਾਟ ਉਤਾਰ ਰਹੇ ਹਨ। ਉਹ ਗੱਡੀਆਂ ਤੇ ਘਰਾਂ ਦੀ ਤਲਾਸ਼ੀ ਲੈਂਦੇ ਹਨ ਅਤੇ ਮੁਸਾਫ਼ਰਾਂ ਤੇ ਲੋਕਾਂ ਨੂੰ ਮਾਰ ਦਿੰਦੇ ਹਨ। ਉਹ ਅਤੇ ਉਸ ਦਾ ਪਰਿਵਾਰ ਘਰ ਵਿੱਚ ਕੈਦ ਹੋ ਕੇ ਰਹਿ ਗਿਆ ਹੈ। ਉਹ ਅੱਗੇ ਦੱਸਦਾ ਹੈ ਕਿ ਉਹ ਆਦੀ ਹੋ ਚੁੱਕੇ ਹਨ ਮਸ਼ੀਨ ਗਨ, ਰਾਕੇਟ ਅਤੇ ਲੋਕਾਂ ਦੇ ਚੀਕਣ ਦੀਆਂ ਆਵਾਜ਼ਾਂ ਦੇ।

ਛੁੱਟ ਗਿਆ ਮੁਰਤਜਾ ਦਾ ਸਕੂਲ
ਮੁਰਤਜਾ ਦੀ ਮਾਂ ਸ਼ਫੀਕਾ ਆਪਣੇ ਬੇਟੇ ਦੀ ਸੁਰੱਖਿਆ ਨੂੰ ਲੈ ਕੇ ਖੌਫ਼ ਵਿੱਚ ਜੀ ਰਹੀ ਹਨ। ਉਹ ਦੱਸਦੀ ਹੈ ਕਿ ਜਿਸ ਦਿਨ ਤੋਂ ਅਹਮਦੀ ਪ੍ਰਸਿੱਧ ਹੋਇਆ ਹੈ, ਉਦੋਂ ਤੋਂ ਪਰਿਵਾਰ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਉਹ ਹਮੇਸ਼ਾ ਤਾਲਿਬਾਨ ਦੇ ਨਿਸ਼ਾਨੇ ਉੱਤੇ ਰਹਿੰਦਾ ਹੈ। ਇਹੀ ਨਹੀਂ ਤਾਲਿਬਾਨ ਦਾ ਮੰਨਣਾ ਹੈ ਕਿ ਮੈਸੀ ਨੇ ਮੁਰਤਜਾ ਦੇ ਪਰਿਵਾਰ ਦੀ ਆਰਥਕ ਮਦਦ ਕੀਤੀ ਹੈ। ਤਾਲਿਬਾਨ ਦੇ ਡਰ ਦੀ ਵਜ੍ਹਾ ਨਾਲ ਸ਼ਫੀਕਾ ਨੇ ਬੇਟੇ ਨੂੰ ਸ‍ਕੂਲ ਜਾਣ ਤੋਂ ਵੀ ਰੋਕ ਦਿੱਤਾ ਹੈ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :





...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________





[home] 


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE




Copyright © 2016-2017










NEWS LETTER