ਵਿਦੇਸ਼

Monthly Archives: FEBRUARY 2017


82 ਸਾਲਾ ਮਾਤਾ ਨੇ 28 ਸਾਲਾ ਮੁੰਡੇ ਨਾਲ ਵਿਆਹ ਰਚਾ ਜੀਵਨ 'ਚ ਰੌਣਕ ਲਿਆਂਦੀ
28.02.17 - ਹਰਜਿੰਦਰ ਸਿੰਘ ਬਸਿਆਲਾ
82 ਸਾਲਾ ਮਾਤਾ ਨੇ 28 ਸਾਲਾ ਮੁੰਡੇ ਨਾਲ ਵਿਆਹ ਰਚਾ ਜੀਵਨ 'ਚ ਰੌਣਕ ਲਿਆਂਦੀਗੱਲ ਦਿਲ ਮਿਲਿਆਂ ਦੀ ਹੋਵੇ ਤਾਂ ਫਿਰ ਉਮਰ ਕੋਈ ਅੜਿੱਕਾ ਨਹੀਂ ਬਣਦੀ। ਵਿਰਲੇ ਹੁੰਦੇ ਹਨ ਜਿਹੜੇ ਲੋਕ ਲੱਜਾ ਦੀ ਪ੍ਰਵਾਹ ਕੀਤੇ ਬਗੈਰ ਉਹ ਕੁਝ ਕਰ ਜਾਂਦੇ ਹਨ ਜਿਨ੍ਹਾਂ ਦੇ ਚੰਗੇ ਜਾਂ ਮਾੜੇ ਹੋਣ ਦੀ ਗੁਣਾ ਤਕਸੀਮ ਸਾਲਾਂ ਤੱਕ ਹੁੰਦੀ ਰਹਿੰਦੀ ਹੈ।

ਗੱਲ ਇੰਡੋਨੇਸ਼ੀਆ ਦੇ ਇਕ ਜੋੜੇ ਦੀ ਹੈ। ਇਕ 82 ਸਾਲਾ ਮਾਤਾ (ਮਰਾਥਾ ਪੋਟੂ) ਜੋ ਕਿ ਵਿਧਵਾ ਸੀ ਕੋਲੋਂ ਗਲਤੀ ਨਾਲ ਕਿਸੇ 28 ਸਾਲਾ ਮੁੰਡੇ (ਸੋਫੀਅਨ ਲੋਹੋ) ਨੂੰ ਫੋਨ ਲੱਗ ਗਿਆ। ਗੈਰਾਜ਼ ਮਕੈਨਿਕ ਦਾ ਕੰਮ ਕਰਦੇ ਇਸ ਮੁੰਡੇ ਨੂੰ ਇਸ ਮਾਤਾ ਦੀ ਆਵਾਜ਼ ਬਹੁਤ ਪਸੰਦ ਆਈ। ਉਨ੍ਹਾਂ ਦੋਹਾਂ ਨੇ ਇਕ ਦੂਜੇ ਨੂੰ ਮਿਲਣਾ ਚਾਹਿਆ। ਜਦੋਂ ਇਹ ਮੁੰਡਾ ਇਸ ਮਾਤਾ ਦੇ ਘਰ ਗਿਆ ਤਾਂ ਘੰਟੀ ਖੜਕਾਉਣ ਉਤੇ ਇਕ 54 ਸਾਲਾ ਔਰਤ ਨੇ ਉਸ ਦਾ ਸਵਾਗਤ ਕੀਤਾ। ਇਸ ਔਰਤ ਨੇ 82 ਸਾਲਾ ਮਰਾਥਾ ਪੋਟੂ ਬਾਰੇ ਸਾਰੀ ਕਹਾਣੀ ਦੱਸੀ ਕਿ ਉਸ ਦੇ ਦੋ ਬੱਚੇ ਸਨ ਜੋ ਕਿ ਕੰਮ ਵਾਸਤੇ ਬਾਹਰ ਹਨ, ਉਸਦਾ ਪਤੀ ਮਰ ਗਿਆ ਹੈ ਅਤੇ ਇਹ ਇਕੱਲੀ ਰਹਿੰਦੀ ਹੈ। ਉਸ ਨੂੰ ਇਹ ਇਕੱਲ ਚੰਗਾ ਨਹੀਂ ਲਗਦਾ। ਇਸ ਮੁੰਡੇ ਦੇ ਦਿਲ ਵਿਚ ਐਸਾ ਪਿਆਰ ਜਾਗਿਆ ਕਿ ਲੰਘੀ 18 ਫਰਵਰੀ ਨੂੰ ਉਨ੍ਹਾਂ ਆਪਸ ਵਿਚ ਵਿਆਹ ਕਰ ਲਿਆ। ਇਸ ਮੁੰਡੇ ਦੀ ਇਹ ਪਹਿਲੀ ਡੇਟ ਸੀ ਜੋ ਕਿ ਇਕ ਨਵਾਂ ਹੀ ਤਜ਼ਰਬਾ ਦੇ ਗਈ।

ਦੋਵਾਂ ਪਰਿਵਾਰਾਂ ਦੇ ਮੈਂਬਰਾਂ ਨੇ ਵੀ ਆਪਸੀ ਸਹਿਮਤੀ ਦੇ ਦਿੱਤੀ। ਇਸ ਮੁੰਡੇ ਦੀ 60 ਸਾਲਾ ਮਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਸ ਦੇ ਮੁੰਡੇ ਨੇ ਦਾਦੀ ਦੀ ਉਮਰ ਦੀ ਆਪਣੀ ਸਾਥਣ ਲੱਭੀ ਹੈ। ਉਸ ਨੇ ਉਮਰ ਲਕੋਅ ਕੇ ਰੱਖੀ ਸੀ। ਇਸ ਜੋੜੇ ਦੀ ਪੂਰੇ ਦੇਸ਼ ਦੇ ਵਿਚ ਚਰਚਾ ਹੋ ਗਈ ਜਦੋਂ ਇਸ ਦੇ ਵਿਆਹ ਦੀ ਤਸਵੀਰ ਇਕ ਰਿਸ਼ਤੇਦਾਰ ਨੇ ਇੰਟਰਨੈੱਟ ਉਤੇ ਪਾ ਦਿੱਤੀ।
[home] 1-5 of 5


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਅੰਤਰਾਸ਼ਟਰੀ ਫੁੱਟਬਾਲ ਟੂਰਨਾਮੈਂਟ ਵਿਚ 10 ਸਾਲਾ ਪੰਜਾਬੀ ਮੁੰਡੇ ਦੀ ਚੋਣ
28.02.17 - ਹਰਜਿੰਦਰ ਸਿੰਘ ਬਸਿਆਲਾ
ਅੰਤਰਾਸ਼ਟਰੀ ਫੁੱਟਬਾਲ ਟੂਰਨਾਮੈਂਟ ਵਿਚ 10 ਸਾਲਾ ਪੰਜਾਬੀ ਮੁੰਡੇ ਦੀ ਚੋਣਨਿਊਜ਼ੀਲੈਂਡ ਵਸਦੇ ਪੰਜਾਬੀ ਭਾਈਚਾਰੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਥੇ ਹੀ ਜਨਮਿਆ ਇਕ ਕੇਸਧਾਰੀ 10 ਸਾਲਾ ਪੰਜਾਬੀ ਮੁੰਡਾ ਇਸ਼ਵੀਰ ਸਿੰਘ ਢਿੱਲੋਂ ਅੰਤਰਰਾਸ਼ਟਰੀ ਫੁੱਟਬਾਲ ਖੇਡ ਵਿਚ ਆਪਣਾ ਨਾਂ ਚਮਕਾਉਣ ਜਾ ਰਿਹਾ ਹੈ। 'ਓਨੀਹੰਗਾ ਸਪੋਰਟਸ ਫੁੱਟਬਾਲ ਕਲੱਬ' ਦਾ ਇਹ ਹੋਣਹਾਰ ਖਿਡਾਰੀ ਹੁਣ ਇਥੇ ਦੀ ਇਕ ਵਕਾਰੀ ਫੁੱਟਬਾਲ ਅਕੈਡਮੀ 'ਵਲਿੰਗਟਨ ਫੀਨਿਕਸ ਅਕੈਡਮੀ' ਵੱਲੋਂ ਇਸ ਦੀ ਚੋਣ 'ਅੰਡਰ-12' ਵਿਚ ਕੀਤੀ ਗਈ ਹੈ। ਅੰਤਰਾਸ਼ਟਰੀ ਪੱਧਰ ਉਤੇ ਜਾਣ ਵਾਲੇ ਸਾਰੇ ਖਿਡਾਰੀਆਂ ਦੀ ਚੋਣ ਬੜੇ ਔਖੀ ਪ੍ਰੀਖਿਆ ਤੋਂ ਬਾਅਦ ਕੀਤੀ ਜਾਂਦੀ ਹੈ ਅਤੇ ਇਸ ਵਿਚ ਸੈਂਕੜੇ ਖਿਡਾਰੀ ਅਕੈਡਮੀ ਦੀ ਨਿਗ੍ਹਾ ਵਿਚ ਰਹਿੰਦੇ ਹਨ।

ਪਿਤਾ ਰਵਿੰਦਰ ਸਿੰਘ ਢਿੱਲੋਂ (ਸਾਬੀ) ਅਤੇ ਮਾਤਾ ਹਰਦੀਪ ਕੌਰ ਦਾ ਇਕਲੌਤਾ ਬੇਟਾ ਬੀਤੇ 4 ਸਾਲਾਂ ਤੋਂ ਫੁੱਟਬਾਲ ਵਿਚ ਕਈ ਮੱਲਾਂ ਮਾਰ ਚੁੱਕਿਆ ਹੈ। ਮੁੱਖ ਸਟਰਾਈਕਰ ਦੇ ਤੌਰ 'ਤੇ ਖੇਡ ਰਹੇ ਇਸ ਜੂਨੀਅਰ ਸਟਾਰ ਖਿਡਾਰੀ ਨੂੰ 'ਗੋਲਡਨ ਬੂਟ 2016', 'ਐਕਸਾਈਟਡ ਟੈਲੇਂਟਡ ਪਲੇਅਰ ਆਫ ਦਾ ਈਅਰ 2016' ਅਤੇ ਕਈ ਵਾਰ ਬੈਸਟ ਪਲੇਅਰ ਦਾ ਖਿਤਾਬ ਜਿੱਤ ਚੁਕਿਆ ਹੈ। ਦਾਦਾ ਤਰਸੇਮ ਸਿੰਘ ਧੀਰੋਵਾਲ ਦਾ ਇਹ ਲਾਡਲਾ ਪੋਤਾ ਵੱਡਾ ਹੋ ਕੇ ਵਧੀਆ ਫੁੱਟਬਾਲ ਖਿਡਾਰੀ ਬਣ ਕੇ ਆਪਣੇ ਦੇਸ਼ ਦਾ ਅਤੇ ਪਰਿਵਾਰ ਦਾ ਨਾਂ ਰੌਸ਼ਨ ਕਰਨਾ ਚਾਹੁੰਦਾ ਹੈ।

ਇਸ ਵੇਲੇ ਇਸ਼ਵੀਰ ਇਹ ਮੁੰਡਾ ਮਿਸ਼ਨ ਹਾਈਟ ਪ੍ਰਾਇਮਰੀ ਸਕੂਲ ਵਿਚ ਛੇਵੇਂ ਸਾਲ ਦੀ ਪੜ੍ਹਾਈ ਕਰ ਰਿਹਾ ਹੈ। ਅੰਤਰਾਸ਼ਟਰੀ ਪੱਧਰ ਉਤੇ ਬਾਰਸੀਲੋਨਾ ਜਾਣ ਵਾਲਾ ਇਹ ਪਹਿਲਾ ਸਰਦਾਰ ਮੁੰਡਾ ਹੈ ਜੋ ਕਿ ਨਿਊਜ਼ੀਲੈਂਡ ਦੀ ਟੀਮ ਦੇ ਆਕਾਸ਼ ਵਿਚ ਸਿਰ 'ਤੇ ਸਜਾਏ ਜੂੜੇ ਨਾਲ ਧਰੂ ਤਾਰੇ ਵਾਂਗ ਸਭ ਨੂੰ ਚਮਕਦਾ ਆਵੇਗਾ।
[home] 1-5 of 5


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਸਾਊਦੀ ਅਰਬ ਤੋਂ ਵਾਪਿਸ ਭੇਜੇ ਗਏ 39,000 ਪਾਕਿਸਤਾਨੀ
08.02.17 - ਪੀ ਟੀ ਟੀਮ
ਸਾਊਦੀ ਅਰਬ ਤੋਂ ਵਾਪਿਸ ਭੇਜੇ ਗਏ 39,000 ਪਾਕਿਸਤਾਨੀਪਿਛਲੇ ਚਾਰ ਮਹੀਨਿਆਂ ਵਿੱਚ 39,000 ਪਾਕਿਸਤਾਨੀ ਨਾਗਰਿਕਾਂ ਨੂੰ ਸਾਊਦੀ ਅਰਬ ਤੋਂ ਵਾਪਸ ਉਨ੍ਹਾਂ ਦੇ ਦੇਸ਼ ਵਾਪਿਸ ਭੇਜਿਆ ਜਾ ਚੁੱਕਿਆ ਹੈ। ਇਨ੍ਹਾਂ ਨੂੰ ਵਾਪਿਸ ਭੇਜਣ ਦੇ ਪਿੱਛੇ ਵੀਜ਼ਾ ਨਿਯਮਾਂ ਦੀ ਉਲੰਘਣਾ ਨੂੰ ਕਾਰਣ ਦੱਸਿਆ ਗਿਆ ਹੈ। ਸਾਊਦੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਇੱਥੇ ਮੌਜੂਦ ਸਾਰੇ ਪਾਕਿਸਤਾਨੀ ਨਾਗਰਿਕਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੇ ਜਾਣ ਦਾ ਵੀ ਨਿਰਦੇਸ਼ ਜਾਰੀ ਕੀਤਾ ਹੈ। ਸ਼ੱਕ ਹੈ ਕਿ ਸਾਊਦੀ ਵਿੱਚ ਰਹਿਣ ਵਾਲੇ ਕੁੱਝ ਪਾਕਿਸਤਾਨੀ ਇਸਲਾਮਿਕ ਸਟੇਟ (IS) ਦੇ ਨਾਲ ਜੁੜੇ ਹੋ ਸਕਦੇ ਹਨ ਜਾਂ ਫਿਰ ਹੋ ਸਕਦਾ ਹੈ ਕਿ ਉਹ ਇਸ ਅੱਤਵਾਦੀ ਸੰਗਠਨ ਨਾਲ ਹਮਦਰਦੀ ਰੱਖਦੇ ਹੋਣ।

ਸਾਊਦੀ ਗਜ਼ੇਟ ਦੀ ਰਿਪੋਰਟ ਦੇ ਮੁਤਾਬਿਕ, ਲੱਗਭੱਗ 39,000 ਪਾਕਿਸਤਾਨੀਆਂ ਨੂੰ ਵਾਪਿਸ ਭੇਜ ਦਿੱਤਾ ਗਿਆ ਹੈ। ਰਿਪੋਰਟ ਨੂੰ ਸੁਰੱਖਿਆ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ ਉੱਤੇ ਤਿਆਰ ਕੀਤਾ ਗਿਆ ਹੈ। ਸੁਰੱਖਿਆ ਕਮੇਟੀ ਦੇ ਪ੍ਰਧਾਨ ਅਬਦੁੱਲਾ ਅਲ-ਸਾਦੋਂ ਨੇ ਆਦੇਸ਼ ਦਿੱਤਾ ਕਿ ਕਿਸੇ ਵੀ ਪਾਕਿਸਤਾਨੀ ਨਾਗਰਿਕ ਨੂੰ ਕੰਮ ਉੱਤੇ ਰੱਖਣ ਤੋਂ ਪਹਿਲਾਂ ਉਸ ਦੀ ਪੁਖਤਾ ਜਾਂਚ ਪੜਤਾਲ ਕੀਤੀ ਜਾਵੇ। ਦਰਅਸਲ, ਕਈ ਪਾਕ ਨਾਗਰਿਕ ਡਰਗ ਤਸਕਰੀ, ਚੋਰੀ, ਧੋਖਾਧੜੀ ਦੇ ਆਰੋਪਾਂ ਵਿੱਚ ਗ੍ਰਿਫਤਾਰ ਹੋਏ ਹਨ। ਇਸ ਦੇ ਬਾਅਦ ਸ਼ਾਉਰਾ ਕਾਊਂਸਲ ਨੇ ਇਹ ਆਦੇਸ਼ ਜਾਰੀ ਕੀਤਾ ਹੈ।

ਅਬਦੁੱਲਾ ਨੇ ਕਿਹਾ ਕਿ ਨੌਕਰੀ ਲਈ ਆਉਣ ਵਾਲੇ ਪਾਕ ਨਾਗਰਿਕਾਂ ਦੇ ਰਾਜਨੀਤਕ ਅਤੇ ਧਾਰਮਿਕ ਰੁਝੇਵਿਆਂ ਦੇ ਬਾਰੇ ਪੂਰੀ ਜਾਣਕਾਰੀ ਲਈ ਜਾਵੇ। ਜਦੋਂ ਤੱਕ ਇਹ ਕਾਰਵਾਈ ਪੂਰੀ ਨਾ ਹੋਵੇ, ਉਦੋਂ ਤੱਕ ਕਿਸੇ ਵੀ ਪਾਕਿਸਤਾਨੀ ਨਾਗਰਿਕ ਨੂੰ ਸਾਊਦੀ ਵਿੱਚ ਨੌਕਰੀ ਉੱਤੇ ਨਾ ਰੱਖਿਆ ਜਾਵੇ।

ਸੂਤਰਾਂ ਨੇ ਦੱਸਿਆ ਕਿ ਕੁੱਝ ਪਾਕਿਸਤਾਨੀ ਨਾਗਰਿਕ ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਸ. ਦੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਸਨ ਅਤੇ ਇਹ ਸਾਊਦੀ ਲਈ ਚਿੰਤਾ ਦੀ ਗੱਲ ਹੈ। ਇਸ ਦੇ ਇਲਾਵਾ, ਕਈ ਪਾਕਿਸਤਾਨੀ ਨਾਗਰਿਕਾਂ ਨੂੰ ਡਰਗ ਤਸਕਰੀ, ਚੋਰੀ, ਧੋਖਾਧੜੀ ਅਤੇ ਮਾਰ-ਕੁੱਟ ਵਰਗੇ ਦੋਸ਼ਾਂ ਵਿੱਚ ਵੀ ਫੜਿਆ ਗਿਆ। ਕਰੀਬ 82 ਪਾਕਿਸਤਾਨੀ ਨਾਗਰਿਕ ਅੱਤਵਾਦ ਅਤੇ ਸੁਰੱਖਿਆ ਸਬੰਧੀ ਮਾਮਲਿਆਂ ਵਿੱਚ ਸ਼ੱਕੀ ਹਨ। ਹਾਲ ਹੀ ਵਿੱਚ ਅਫਗਾਨਿਸਤਾਨ ਦੇ ਅਲ-ਹਰਾਜਾਤ ਅਤੇ ਅਲ-ਨਸੀਮ ਜ਼ਿਲ੍ਹਿਆਂ ਵਿੱਚ ਹੋਈਆਂ ਅੱਤਵਾਦੀ ਵਾਰਦਾਤਾਂ ਦੇ ਸਿਲਸਿਲੇ ਵਿੱਚ 15 ਪਾਕ ਨਾਗਰਿਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਇਨ੍ਹਾਂ ਵਿੱਚ ਔਰਤਾਂ ਵੀ ਸ਼ਾਮਿਲ ਹਨ।
[home] 1-5 of 5


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਨਿਊਜ਼ੀਲੈਂਡ 'ਚ ਭਾਰਤੀਆਂ ਵੱਲੋਂ ਕੀਤੇ ਘਪਲਿਆਂ ਕਾਰਣ ਸੌਖੇ ਹੁੰਦੇ ਕੰਮ ਹੋਏ ਔਖੇ
07.02.17 - ਪੀ ਟੀ ਟੀਮ
ਨਿਊਜ਼ੀਲੈਂਡ 'ਚ ਭਾਰਤੀਆਂ ਵੱਲੋਂ ਕੀਤੇ ਘਪਲਿਆਂ ਕਾਰਣ ਸੌਖੇ ਹੁੰਦੇ ਕੰਮ ਹੋਏ ਔਖੇਨਿਊਜ਼ੀਲੈਂਡ ਇਕ ਅਜਿਹਾ ਦੇਸ਼ ਸੀ ਜੋ ਕਿ ਵਿਸ਼ਵ ਦੇ ਦੂਸਰੇ ਦੇਸ਼ਾਂ ਦੇ ਨਾਗਰਿਕਾਂ ਵਾਂਗ ਭਾਰਤੀ ਨਾਗਰਿਕਾਂ ਨੂੰ ਵੀ ਕਾਫੀ ਹੱਦ ਤੱਕ ਈਮਾਨਦਾਰ ਅਤੇ ਸੱਚੇ ਸਮਝਦਾ ਸੀ, ਪਰ ਭਾਰਤੀਆਂ ਨੇ ਵੱਡੇ-ਵੱਡੇ ਘਪਲੇ ਕਰਕੇ ਇਹ ਸਾਬਿਤ ਕਰ ਦਿੱਤਾ ਕਿ ਅਸੀਂ ਉਨ੍ਹਾਂ ਵਿਚੋਂ ਨਹੀਂ।

ਜਾਅਲੀ ਲਾਇਸੰਸ ਇਥੋਂ ਤੱਕ ਕਿ ਹੈਵੀ ਵ੍ਹੀਕਲ ਲਾਇਸੰਸ ਕਲਾਸ-4 ਅਤੇ ਕਲਾਸ-5 ਤੱਕ ਬਣਾਉਣ ਦੇ ਵਿਚ ਭਾਰਤੀ ਲੋਕਾਂ ਦਾ ਨਾਂਅ ਬੇਸ਼ੁਮਾਰ ਉਛਲਿਆ ਹੈ। ਅਜਿਹੀਆਂ ਕਰਤੂਤਾਂ ਦੇ ਕਾਰਣ ਸਰਕਾਰ ਨੇ ਜੋ ਕੰਮ ਸੌਖੇ ਹੁੰਦੇ ਸੀ ਉਹ ਹੁਣ ਐਨੇ ਔਖੇ ਕਰ ਦਿੱਤੇ ਹਨ ਕਿ ਅਗਲੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਵੱਖ ਕਰਨ ਉਤੇ ਤੁਲੇ ਹੋਏ ਹਨ।

ਹੁਣ ਜੇਕਰ ਤੁਸੀਂ ਇੰਡੀਆ ਵਾਲਾ ਡ੍ਰਾਈਵਿੰਗ ਲਾਇਸੰਸ ਇਥੇ ਦੇ ਲਾਇਸੰਸ ਦੇ ਵਿਚ ਥਿਊਰੀ ਟੈਸਟ ਦੇ ਕੇ ਤਬਦੀਲ ਕਰਵਾਉਣਾ ਹੈ ਤਾਂ ਤੁਹਾਨੂੰ ਇਹ ਪੁਛਿਆ ਜਾਵੇਗਾ ਕਿ ਭਾਰਤੀ ਲਾਇਸੰਸ ਦੀ ਅਸਲੀਅਤ ਸਾਬਿਤ ਕਰੋ। ਇਸ ਵਾਸਤੇ ਅਸਲੀ ਕਾਗਜ਼ਾਤ ਭਾਰਤੀ ਲਾਇਸੈਂਸਿੰਗ ਅਥਾਰਟੀ ਤੋਂ ਮੰਗਵਾ ਕੇ ਪੇਸ਼ ਕਰਨੇ ਹੋਣਗੇ। ਇਹ ਸਰਟੀਫਿਕੇਟ ਨੁਮਾ ਕਾਗਜ਼ਾਤ ਸਿੱਧੇ ਰੂਪ ਵਿਚ ਨਿਊਜ਼ੀਲੈਂਡ ਟ੍ਰਾਂਸਪੋਰਟ ਏਜੰਸੀ ਪਾਲਮਰਸਨ ਨਾਰਥ ਵਿਖੇ 20 ਕੰਮ ਵਾਲੇ ਦਿਨਾਂ ਵਿਚ ਮੰਗੇ ਜਾਂਦੇ ਹਨ। ਲਾਇਸੰਸ ਧਾਰਕ ਨਿਊਜ਼ੀਲੈਂਡ ਹੁੰਦਾ ਹੈ ਅਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਦੁਬਾਰਾ ਫਿਰ ਡੀ.ਟੀ.ਓ. ਦਫਤਰ ਦੇ ਚੱਕਰ ਮਾਰਨੇ ਪੈ ਰਹੇ ਹੁੰਦੇ ਹਨ।

ਇਹੋ ਜਿਹੇ ਲਾਗੂ ਹੁੰਦੇ ਨਿਯਮਾਂ ਨੂੰ ਵੇਖ ਕੇ ਤਾਂ ਇਹੀ ਕਹਿਣਾ ਪਵੇਗਾ ਕਿ ਕਰੇ ਕੋਈ ਤੇ ਭਰੇ ਕੋਈ।
[home] 1-5 of 5


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਚੀਨ ਕਰ ਰਿਹਾ ਹੈ ਤਿਆਰੀ: ਜਪਾਨ, ਭਾਰਤ ਅਤੇ ਅਮਰੀਕਾ ਤਕ ਹਮਲਾ ਕਰਨ ਵਾਲੀਆਂ ਮਿਜ਼ਾਈਲਾਂ ਬਣਾਈਆਂ
06.02.17 - ਪੀ ਟੀ ਟੀਮ
ਚੀਨ ਕਰ ਰਿਹਾ ਹੈ ਤਿਆਰੀ: ਜਪਾਨ, ਭਾਰਤ ਅਤੇ ਅਮਰੀਕਾ ਤਕ ਹਮਲਾ ਕਰਨ ਵਾਲੀਆਂ ਮਿਜ਼ਾਈਲਾਂ ਬਣਾਈਆਂਚੀਨ ਦੀ ਫੌਜ ਨੇ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ਵਿੱਚ ਚੀਨ ਦੀ ਰਾਕੇਟ ਫੋਰਸ ਨੂੰ ਬੀਜਿੰਗ ਵਿੱਚ ਪ੍ਰੀਖਣ ਕਰਦੇ ਵਿਖਾਇਆ ਗਿਆ ਹੈ। ਚੀਨ ਦੀ ਫੌਜ ਨੇ ਹਾਲ ਹੀ ਵਿੱਚ ਇੱਕ ਖਾਸ ਰਾਕੇਟ ਫੋਰਸ ਬਣਾਈ ਹੈ ਜੋ ਨਵੀਆਂ ਮਿਜ਼ਾਈਲਾਂ ਨਾਲ ਲੈਸ ਹੈ। ਇਸ ਫੋਰਸ ਵਿੱਚ 1000 ਕਿਲੋਮੀਟਰ ਤੋਂ ਜ਼ਿਆਦਾ ਦੂਰ ਤੱਕ ਹਮਲਾ ਕਰਨ ਵਾਲੀਆਂ ਮਿਜ਼ਾਈਲਾਂ ਵੀ ਸ਼ਾਮਿਲ ਹਨ।

ਚੀਨ ਦੇ ਪ੍ਰੀਖਣ ਵਿੱਚ ਡੀ.ਐੱਫ-16 ਬੈਲਿਸਟਿਕ ਮਿਜ਼ਾਈਲ ਦੇ ਨਾਲ ਫੌਜ ਨੂੰ ਵਿਖਾਇਆ ਗਿਆ ਹੈ। ਇਸ ਮਿਜ਼ਾਈਲ ਵਿੱਚ ਚੀਨ ਤੋਂ ਭਾਰਤ, ਜਪਾਨ ਅਤੇ ਅਮਰੀਕਾ ਤੱਕ ਸਿੱਧਾ ਹਮਲਾ ਕਰਨ ਦੀ ਤਾਕਤ ਹੈ। ਆਮ ਤੌਰ ਉੱਤੇ ਆਪਣੇ ਲੜਾਈ ਸਮੱਗਰੀਆਂ ਨਾਲ ਜੁੜੇ ਪ੍ਰੋਗਰਾਮ ਨੂੰ ਲੁਕਵੇਂ ਤਰੀਕੇ ਨਾਲ ਕਰਨ ਵਾਲੇ ਚੀਨ ਨੇ ਇਸ ਵਾਰ ਵੀਡੀਓ ਜਾਰੀ ਕਰ ਕੇ ਆਪਣੀ ਫੌਜੀ ਤਾਕਤ ਦੀ ਨੁਮਾਇਸ਼ ਕੀਤੀ ਹੈ।

ਇਸ ਫੁਟੇਜ ਵਿੱਚ ਕਈ ਲਾਂਚ ਵ੍ਹੀਕਲਸ ਵਿੱਚ ਇਹ ਮਿਜ਼ਾਈਲਾਂ ਲਦੀਆਂ ਹੋਈਆਂ ਵਿਖਾਈ ਦੇ ਰਹੇ ਹਨ। ਦੱਸ ਦਈਏ ਕਿ ਚੀਨ ਨੇ ਆਪਣੇ ਮਿਜ਼ਾਈਲਾਂ ਅਤੇ ਇਸ ਨਾਲ ਜੁੜੇ ਫੌਜੀ ਸਾਜਾਂ-ਸਾਮਾਨ ਲਈ ਵੱਖ ਤੋਂ ਇੱਕ ਰਾਕੇਟ ਫੋਰਸ ਬਣਾਈ ਹੋਈ ਹੈ। ਇਸ ਵੀਡੀਓ ਵਿੱਚ ਚੀਨੀ ਫੌਜੀ ਮਿਜ਼ਾਈਲ ਨਾਲ ਜੁੜੇ ਅਭਿਆਸ ਤਾਂ ਕਰਦੇ ਦਿੱਖ ਰਹੇ ਹਨ, ਲੇਕਿਨ ਉਹ ਇਸ ਨੂੰ ਲੌਂਚ ਕਰਦੇ ਹੋਏ ਨਜ਼ਰ ਨਹੀਂ ਆਉਂਦੇ।

ਚਾਈਨਾ ਡੇਲੀ ਵਲੋਂ ਸੋਮਵਾਰ ਨੂੰ ਜਾਣਕਾਰੀ ਦਿੱਤੀ ਗਈ ਕਿ ਇਸ ਐਕਸਰਸਾਈਜ਼ ਵਿੱਚ ਸ਼ਾਮਿਲ ਦਸਤਿਆਂ ਦੇ ਕੋਲ ਕੈਮਿਕਲ, ਬਾਇਓਲਾਜਿਕਲ, ਸੈਟੇਲਾਈਟ ਦੀ ਜਾਸੂਸੀ ਕਰਨ ਵਾਲੇ ਅਤੇ ਇਲੈਕਟ੍ਰਾਨਿਕ ਜੈਮਿੰਗ ਨਾਲ ਜੁੜੇ ਹਥਿਆਰ ਸ਼ਾਮਿਲ ਸਨ।
[home] 1-5 of 5


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE
Copyright © 2016-2017


NEWS LETTER