ਵਿਦੇਸ਼

Monthly Archives: DECEMBER 2017


ਹਾਈਵੇ ਦੇ ਜ਼ਰੀਏ ਇੱਕ ਸਾਲ ਵਿੱਚ ਪੈਦਾ ਕੀਤੀ ਜਾ ਸਕੇਗੀ 1 ਕਰੋੜ ਕਿਲੋਵਾਟ ਬਿਜਲੀ
ਦੁਨੀਆ ਦਾ ਪਹਿਲਾ ਸੋਲਰ ਹਾਈਵੇ
30.12.17 - ਪੀ ਟੀ ਟੀਮ
ਦੁਨੀਆ ਦਾ ਪਹਿਲਾ ਸੋਲਰ ਹਾਈਵੇਆਰਕੀਟੈਕਚਰ ਦੇ ਖੇਤਰ ਵਿੱਚ ਕਮਾਲ ਕਰਨ ਤੋਂ ਬਾਅਦ ਚੀਨ ਨੇ ਇੱਕ ਹੋਰ ਕਾਰਨਾਮਾ ਕਰ ਦਿੱਤਾ ਹੈ। ਹੁਣ ਚੀਨ ਨੇ ਦੁਨੀਆ ਦਾ ਪਹਿਲਾ ਸੋਲਰ ਹਾਈਵੇ ਬਣਾਇਆ ਹੈ। ਇੱਕ ਕਿਲੋਮੀਟਰ ਲੰਮਾ ਇਹ ਹਾਈਵੇ ਬਿਜਲੀ ਬਣਾਵੇਗਾ ਅਤੇ ਸਰਦੀਆਂ ਦੇ ਮੌਸਮ ਵਿੱਚ ਜਮੀ ਬਰਫ ਨੂੰ ਪਿਘਲਾਏਗਾ। ਇਸ ਦੇ ਇਲਾਵਾ ਆਉਣ ਵਾਲੇ ਵਕਤ ਵਿੱਚ ਇਹ ਹਾਈਵੇ ਬਿਜਲੀ ਨਾਲ ਚੱਲਣ ਵਾਲੇ ਵਾਹਨਾਂ ਨੂੰ ਚਾਰਜ ਵੀ ਕਰੇਗਾ। ਪੂਰਬੀ ਚਾਈਨਾ ਵਿੱਚ ਸ਼ੇਨਡਾਂਗ ਪ੍ਰੋਵਿੰਸ ਦੀ ਰਾਜਧਾਨੀ ਜਿਨਾਨ ਵਿੱਚ ਬਣੇ ਇਸ ਹਾਈਵੇ ਦਾ ਟੈਸਟ ਸੈਕਸ਼ਨ ਟ੍ਰੈਫਿਕ ਲਈ ਖੋਲ੍ਹ ਦਿੱਤਾ ਗਿਆ ਹੈ।

ਇਹ ਹੈ ਖਾਸੀਅਤ
  • ਚੀਨ ਦੀ ਸੀ.ਸੀ.ਟੀ.ਵੀ. ਨਿਊਜ਼ ਦੇ ਮੁਤਾਬਕ, ਸੋਲਰ ਹਾਈਵੇ ਵਿੱਚ ਟ੍ਰਾਂਸਲੂਸੈਂਟ ਕੰਕਰੀਟ, ਸਿਲੀਕਾਨ ਪੈਨਲਸ ਅਤੇ ਇੰਸੂਲੇਸ਼ਨ ਦੀਆਂ ਲੇਅਰਸ ਹਨ।
  • ਸਰਦੀਆਂ ਦੇ ਮੌਸਮ ਵਿੱਚ ਇਹ ਜਮੀ ਹੋਈ ਬਰਫ ਨੂੰ ਪਿਘਲਾਉਣ ਲਈ ਸਨੋ ਮੈਲਟਿੰਗ ਸਿਸਟਮ ਅਤੇ ਸੋਲਰ ਸਟਰੀਟ ਲਾਈਟਸ ਨੂੰ ਵੀ ਬਿਜਲੀ ਦੇਵੇਗਾ।
  • ਚੀਨ ਦੀ ਯੋਜਨਾ ਹੈ ਕਿ ਭਵਿੱਖ ਵਿੱਚ ਇਸ ਹਾਈਵੇ ਦੇ ਜ਼ਰੀਏ ਬਿਜਲੀ ਨਾਲ ਚੱਲਣ ਵਾਲੇ ਵਾਹਨਾਂ ਨੂੰ ਚਾਰਜ ਕੀਤਾ ਜਾਵੇ। ਇਸ ਦੇ ਲਈ ਹਾਈਵੇ ਰਾਹੀਂ ਪੈਦਾ ਹੋਣ ਵਾਲੀ ਬਿਜਲੀ ਨੂੰ ਚਾਰਜਿੰਗ ਸਟੇਸ਼ਨ ਨੂੰ ਸਪਲਾਈ ਕੀਤਾ ਜਾਵੇਗਾ।
  • ਹਾਈਵੇ ਦੇ ਜ਼ਰੀਏ ਇੱਕ ਸਾਲ ਵਿੱਚ 1 ਕਰੋੜ ਕਿਲੋਵਾਟ ਬਿਜਲੀ ਪੈਦਾ ਕੀਤੀ ਜਾ ਸਕੇਗੀ।

ਇੰਨੀ ਲਾਗਤ ਆਈ 
  • ਇੱਕ ਕਿਲੋਮੀਟਰ ਦੇ ਸੋਲਰ ਹਾਈਵੇ ਉੱਤੇ 63,200 ਸਕੁਏਅਰ ਫੀਟ ਦਾ ਇਲਾਕਾ ਕਵਰ ਕੀਤਾ ਗਿਆ ਹੈ।
  • ਚੀਨ ਦੀ ਟੋਂਗਜੀ ਯੂਨੀਵਰਸਿਟੀ ਦੇ ਟ੍ਰਾਂਸਪੋਰਟ ਇੰਜੀਨੀਅਰਿੰਗ ਦੇ ਐਕਸਪਰਟ ਝੈਂਗ ਹੋਂਗਚਾਓ ਨੇ ਦੱਸਿਆ ਇਹ ਹਾਈਵੇ ਆਮ ਹਾਈਵੇ ਤੋਂ 10 ਗੁਣਾ ਜ਼ਿਆਦਾ ਪ੍ਰੈਸ਼ਰ ਝੇਲ ਸਕਦਾ ਹੈ। ਲੇਕਿਨ ਇਸ ਦੀ ਲਾਗਤ ਉੱਤੇ ਸਕੁਏਅਰ ਮੀਟਰ 458 ਡਾਲਰ ਯਾਨੀ ਕਰੀਬ 30 ਹਜ਼ਾਰ ਰੁਪਏ ਹੈ। ਜੋ ਕਿ ਇੱਕ ਆਮ ਹਾਈਵੇ ਤੋਂ ਕਾਫ਼ੀ ਜ਼ਿਆਦਾ ਹੈ।

ਇਹ ਦੇਸ਼ ਵੀ ਇਸ ਉੱਤੇ ਕਰ ਰਹੇ ਹਨ ਕੰਮ
ਸੋਲਰ ਹਾਈਵੇ ਉੱਤੇ ਫਰਾਂਸ, ਹਾਲੈਂਡ ਵਰਗੇ ਦੇਸ਼ ਕੰਮ ਕਰ ਰਹੇ ਹਨ। ਫਿਲਹਾਲ ਫਰਾਂਸ ਦੇ ਇੱਕ ਪਿੰਡ ਵਿੱਚ ਸੋਲਰ ਪੈਨਲ ਰੋਡ ਬਣਾਈ ਗਈ ਹੈ। ਫਰਾਂਸ ਦਾ ਦਾਅਵਾ ਹੈ ਕਿ ਇਹ ਆਪਣੀ ਤਰ੍ਹਾਂ ਦੀ ਪਹਿਲੀ ਸੋਲਰ ਪੈਨਲ ਰੋਡ ਹੈ ਅਤੇ ਇਹ 2016 ਵਿੱਚ ਬਣਾਈ ਗਈ ਸੀ। 2014 ਵਿੱਚ ਨੀਦਰਲੈਂਡਸ ਨੇ ਇੱਕ ਬਾਈਕ ਪਾਥ ਬਣਾਇਆ ਸੀ, ਜਿਸ ਵਿੱਚ ਸੋਲਰ ਪੈਨਲਸ ਲੱਗੇ ਸਨ।

ਬਚੇਗੀ ਸੋਲਰ ਫਾਰਮ ਦੀ ਜ਼ਮੀਨ
ਸੜਕ ਦੇ ਹੇਠਾਂ ਸੋਲਰ ਪੈਨਲ ਲਗਾਉਣ ਨਾਲ ਸੋਲਰ ਫਾਰਮ ਬਣਾਉਣ ਵਿੱਚ ਲੱਗਣ ਵਾਲੀ ਜ਼ਮੀਨ ਬਚੇਗੀ। ਉਥੇ ਹੀ ਜਿੱਥੇ ਬਿਜਲੀ ਦੀ ਜ਼ਰੂਰਤ ਹੋਵੇਗੀ, ਠੀਕ ਉਥੇ ਹੀ ਸੜਕਾਂ ਦੇ ਹੇਠਾਂ ਸੋਲਰ ਪੈਨਲ ਲਗਾ ਕੇ ਬਿਜਲੀ ਦੀ ਟ੍ਰਾਂਸਫਰ ਦੂਰੀ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।
[home] 1-4 of 4


Comment by: Tajinder Sangha

Moltes Bé Tècnics Nou para Energia Elèctrica

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਗੈਸ ਸਿਲੰਡਰ ਰੀਫਿਲ ਕਰਵਾਉਣ ਵੇਲੇ ਪੂਰੇ ਨਹੀਂ ਹੁੰਦੇ ਖਾਲੀ
ਬਚੀ-ਖੁਚੀ ਗੈਸ, ਕੰਪਨੀਆਂ ਲਈ ਕੈਸ਼
04.12.17 - ਹਰਜਿੰਦਰ ਸਿੰਘ ਬਸਿਆਲਾ
ਬਚੀ-ਖੁਚੀ ਗੈਸ, ਕੰਪਨੀਆਂ ਲਈ ਕੈਸ਼ਮਜ਼ਬੂਰੀ ਕਹਿ ਲਓ ਜਾਂ ਫਿਰ ਕੰਪਨੀਆਂ ਦੀ ਸਮਾਰਟਨੈਸ, ਲੱਖਾਂ ਡਾਲਰ ਮਾਲਕੀ ਵਾਲੀਆਂ ਕੰਪਨੀਆਂ ਲੱਖਾਂ ਡਾਲਰ ਬਿਨਾਂ ਕਿਸੇ ਹੀਲ-ਹੁਜਤ ਦੇ ਬਣਾਈ ਜਾਂਦੀਆਂ ਹਨ। ਨਿਊਜ਼ੀਲੈਂਡ ਦੀਆਂ ਕਈ ਵੱਡੀਆਂ ਘਰੇਲੂ ਗੈਸ ਪੂਰਤੀ ਵਾਲੀਆਂ ਕੰਪਨੀਆਂ ਦੀ ਇਕ ਅਜਿਹੀ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ।

ਆਮ ਤੌਰ 'ਤੇ ਘਰਾਂ ਵਿਚ 9 ਕਿਲੋ ਜਾਂ 45 ਕਿਲੋ ਦੇ ਸਿਲੰਡਰ ਕੁਕਿੰਗ ਜਾਂ ਪਾਣੀ ਗਰਮ ਕਰਨ ਵਾਸਤੇ ਵਰਤੇ ਜਾਂਦੇ ਹਨ। ਜਦੋਂ ਇਨ੍ਹਾਂ ਨੂੰ ਰੀਫਿਲ ਕਰਵਾਉਣ ਦਾ ਸਮਾਂ ਆਉਂਦਾ ਹੈ ਤਾਂ ਉਸ ਵੇਲੇ ਇਹ ਪੂਰੀ ਤਰ੍ਹਾਂ ਖਾਲੀ ਨਹੀਂ ਹੁੰਦੇ। ਪੜਤਾਲ ਵਿਚ ਪਾਇਆ ਗਿਆ ਕਿ ਲਗਭਗ 8.85% ਗੈਸ ਇਨ੍ਹਾਂ ਵਿਚ ਬਚੀ ਰਹਿ ਜਾਂਦੀ ਹੈ ਜੋ ਕਿ ਵੱਡੀਆਂ ਕੰਪਨੀਆਂ ਲਈ ਰੀਫਿਲ ਕਰਨ ਵੇਲੇ ਕੈਸ਼ ਸਾਬਿਤ ਹੁੰਦੀ ਹੈ।

ਰਿਪੋਰਟ ਅਨੁਸਾਰ ਇਹ ਕੰਪਨੀਆਂ ਸਲਾਨਾ ਲੋਕਾਂ ਦੀ ਬਚੀ-ਖੁਚੀ ਗੈਸ ਤੋਂ 23.7 ਮਿਲੀਅਨ ਡਾਲਰ ਤੱਕ ਕਮਾ ਜਾਂਦੀਆਂ ਹਨ। ਜੇਕਰ 45 ਕਿਲੋ ਗੈਸ ਵਾਲੇ ਸਿਲੰਡਰ (ਕੀਮਤ 118 ਡਾਲਰ) ਚੋਂ 8.85% ਗੈਸ ਦੀ ਕੀਮਤ ਕੱਢੀ ਜਾਵੇ ਤਾਂ 10.4 ਡਾਲਰ ਦੇ ਕਰੀਬ ਬਣਦੀ ਹੈ ਅਤੇ ਸਾਲਾਨਾ 91 ਕੁ ਡਾਲਰ ਦੀ ਗੈਸ ਕੰਪਨੀ ਨੂੰ ਇਕ ਤਰ੍ਹਾਂ ਨਾਲ ਵਾਪਿਸ ਹੀ ਕਰ ਦਿੱਤੀ ਜਾਂਦੀ ਹੈ।

ਅੰਦਾਜ਼ੇ ਮੁਤਾਬਿਕ ਨਿਊਜ਼ੀਲੈਂਡ ਵਿਚ 2,60,000 ਲੋਕ ਗੈਸ ਸਿਲੰਡਰ ਵਰਤਦੇ ਹਨ ਤੇ ਇਸ ਤਰ੍ਹਾਂ ਕੰਪਨੀਆਂ ਸਲਾਨਾ ਮਿਲੀਅਨ ਡਾਲਰ ਦੇ ਕਰੀਬ ਕਮਾ ਰਹੀਆਂ ਹਨ।
[home] 1-4 of 4


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਬੀਚ ਦੀਆਂ ਛੱਲਾਂ 'ਚ ਘਿਰ ਜਾਣ ਕਾਰਨ ਹੋਈ ਮੌਤ
21 ਸਾਲਾ ਪੰਜਾਬੀ ਮੁੰਡੇ ਦੀ ਨਿਊਜ਼ੀਲੈਂਡ 'ਚ ਮੌਤ
04.12.17 - ਹਰਜਿੰਦਰ ਸਿੰਘ ਬਸਿਆਲਾ
21 ਸਾਲਾ ਪੰਜਾਬੀ ਮੁੰਡੇ ਦੀ ਨਿਊਜ਼ੀਲੈਂਡ 'ਚ ਮੌਤਬੀਤੇ ਸ਼ੁੱਕਰਵਾਰ ਨਿਊਜ਼ੀਲੈਂਡ ਦੇ ਔਕਲੈਂਡ 'ਚ ਮਾਓਰੀ ਬੀਚ (ਨੇੜੇ ਮੁਈਵਾਈ) ਵਿਖੇ 21 ਸਾਲਾ ਨੌਜਵਾਨ ਦੀ ਮੌਤ ਹੋ ਗਈ। ਉਹ ਲੁਧਿਆਣਾ ਸ਼ਹਿਰ ਦਾ ਵਾਸੀ ਸੀ। ਅਖਿਲ ਤਾਂਗੜੀ ਨਾਮ ਦਾ ਇਹ ਮੁੰਡਾ ਆਪਣੇ ਇਕ ਦੋਸਤ ਦੇ ਜਨਮ ਦਿਨ ਦੀ ਪਾਰਟੀ ਤੋਂ ਬਾਅਦ ਬੀਚ ਉਤੇ ਆਪਣੇ ਦੋ ਦੋਸਤਾਂ ਨਾਲ ਘੁੰਮਣ ਗਿਆ ਸੀ। ਉਥੇ ਜਾ ਕੇ ਉਹ ਪਾਣੀ ਵਿਚ ਤੈਰ ਕੇ ਮਨੋਰੰਜਨ ਕਰਨ ਲੱਗੇ। ਐਨੇ ਨੂੰ ਇਕ ਛੱਲ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ ਜੋ ਕਿ ਉਸ ਦੀ ਮੌਤ ਦਾ ਕਾਰਨ ਬਣੀ।

ਪੁਲਿਸ ਨੇ ਸ਼ੁੱਕਰਵਾਰ ਨੂੰ ਇਸ ਘਟਨਾ ਸਬੰਧੀ 3.35 ਉਤੇ ਰਿਪੋਰਟ ਪ੍ਰਾਪਤ ਕੀਤੀ ਅਤੇ ਐਮਰਜੈਂਸੀ ਸੇਵਾਵਾਂ ਵੀ ਲਈਆਂ ਗਈਆਂ, ਪਰ ਉਸ ਨੂੰ ਬਚਾਇਆ ਨਾ ਜਾ ਸਕਿਆ ਤੇ ਉਸ ਦੀ ਲਾਸ਼ ਹੀ ਬਾਹਰ ਕੱਢੀ ਜਾ ਸਕੀ। ਇਹ ਮੁੰਡਾ ਜੁਲਾਈ ਮਹੀਨੇ ਹੀ ਆਕਲੈਂਡ ਵਿਖੇ ਪੜ੍ਹਨ ਆਇਆ ਸੀ।
[home] 1-4 of 4


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਰਾਤ ਨੂੰ ਵਿਖਾਈ ਦੇਵੇਗਾ 14% ਵੱਡਾ ਚੰਦਰਮਾ
ਸੋਮਵਾਰ ਨੂੰ ਹੈ ਦੁੱਧ ਰੰਗੀ ਚੰਦ ਦੀ ਚਾਂਦਨੀ
03.12.17 - ਹਰਜਿੰਦਰ ਸਿੰਘ ਬਸਿਆਲਾ
ਸੋਮਵਾਰ ਨੂੰ ਹੈ ਦੁੱਧ ਰੰਗੀ ਚੰਦ ਦੀ ਚਾਂਦਨੀਇਸ ਬ੍ਰਹਿਮੰਡ ਦੇ ਉਤੇ ਕੋਈ ਵੀ ਵਸਤੂ ਇਕ ਥਾਂ ਉਤੇ ਜੰਮ ਕੇ ਨਹੀਂ ਰਹਿੰਦੀ ਸਗੋਂ ਚੱਲਣਹਾਰ ਬਣੀ ਰਹਿੰਦੀ ਹੈ। ਚੰਦਰਮਾ ਜੋ ਕਿ ਬ੍ਰਹਿਮੰਡ ਦਾ ਦੂਜਾ ਚਮਕਦਾਰ ਗ੍ਰਹਿ ਹੈ ਧਰਤੀ ਦੁਆਲੇ ਆਪਣਾ ਚੱਕਰ 29.5 ਦਿਨਾਂ ਵਿਚ (709 ਘੰਟੇ) ਕੱਟਦਾ ਹੈ। ਇਸ ਦੌਰਾਨ ਕਈ ਵਾਰ ਇਹ ਧਰਤੀ ਦੇ ਬਹੁਤ ਨੇੜੇ ਹੋ ਕੇ ਲੰਘਦਾ ਹੈ। ਇਸ ਮੌਕੇ ਨੂੰ ਕਈ ਵਾਰ 'ਸੁਪਰਮੂਨ' ਕਿਹਾ ਜਾਂਦਾ ਹੈ।

ਇਹ ਵੱਡ ਅਕਾਰੀ ਚੰਦਰਮਾ ਸੋਮਵਾਰ ਰਾਤ ਨਿਊਜ਼ੀਲੈਂਡ ਵਿਚ ਦਿੱਸਣ ਵਾਲਾ ਹੈ ਜੋ ਕਿ ਆਮ ਨਾਲੋਂ 14% ਵੱਡਾ ਨਜ਼ਰ ਆਏਗਾ ਤੇ 30% ਜ਼ਿਆਦਾ ਰੌਸ਼ਨੀ ਬਿਖੇਰੇਗਾ। ਸੋ ਸੋਮਵਾਰ ਨੂੰ ਦੁੱਧ ਰੰਗੀ ਚੰਦ ਦੀ ਚਾਨਣੀ ਮਾਨਣਾ ਨਾ ਭੁੱਲਣਾ।
[home] 1-4 of 4


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE
Copyright © 2016-2017


NEWS LETTER