ਵਿਦੇਸ਼

Monthly Archives: NOVEMBER 2018

ਵੀਡੀਓ ਹੋਇਆ ਵਾਇਰਲ
ਅਨਿਲ ਕਪੂਰ ਦਾ ਡਾਇਲੌਗ ਬੋਲਣਾ ਪੁਲਿਸ ਅਧਿਕਾਰੀ ਨੂੰ ਪਿਆ ਮਹਿੰਗਾ, ਨੌਕਰੀ ਤੋਂ ਹੋਇਆ ਸਸਪੈਂਡ
30.11.18 - ਪੀ ਟੀ ਟੀਮ
ਅਨਿਲ ਕਪੂਰ ਦਾ ਡਾਇਲੌਗ ਬੋਲਣਾ ਪੁਲਿਸ ਅਧਿਕਾਰੀ ਨੂੰ ਪਿਆ ਮਹਿੰਗਾ, ਨੌਕਰੀ ਤੋਂ ਹੋਇਆ ਸਸਪੈਂਡਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਨਿਲ ਕਪੂਰ ਦਾ ਡਾਇਲੌਗ ਬੋਲਣਾ ਇੱਕ ਪਾਕਿਸਤਾਨੀ ਪੁਲਿਸ ਅਧਿਕਾਰੀ ਨੂੰ ਕਾਫ਼ੀ ਮਹਿੰਗਾ ਪੈ ਗਿਆ। ਇਸ ਪੁਲਿਸ ਅਧਿਕਾਰੀ ਨੂੰ ਇਸ ਕਾਰਨ ਸਸਪੈਂਡ ਵੀ ਕਰ ਦਿੱਤਾ ਗਿਆ ਹੈ।

ਦਰਅਸਲ ਪਾਕਿਸਤਾਨ ਦੇ ਕਲਿਆਣਾ ਪੁਲਿਸ ਸਟੇਸ਼ਨ ਵਿੱਚ ਤੈਨਾਤ ਇੰਸਪੈਕਟਰ ਅਰਸ਼ਦ ਦਾ ਇੱਕ ਵੀਡੀਓ ਇੰਟਰਨੈੱਟ ਉੱਤੇ ਵਾਇਰਲ ਹੋਇਆ ਹੈ। ਇਸ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਪੁਲਿਸ ਇੰਸਪੈਕਟਰ ਅਰਸ਼ਦ ਸਾਲ 2013 ਵਿੱਚ ਆਈ ਐਕਟਰ ਅਨਿਲ ਕਪੂਰ ਦੀ ਫ਼ਿਲਮ 'ਸ਼ੂਟਆਊਟ ਐੱਟ ਵਡਾਲਾ' ਦਾ ਇੱਕ ਮਸ਼ਹੂਰ ਡਾਇਲੌਗ 'ਦੋ ਵਕਤ ਕੀ ਰੋਟੀ ਕਮਾਤਾ ਹੂੰ, ਪਾਂਚ ਵਕਤ ਕੀ ਨਮਾਜ ਪੜ੍ਹਤਾ ਹੂੰ… ਇਸ ਸੇ ਜ਼ਿਆਦਾ ਮੇਰੀ ਜ਼ਰੂਰਤ ਨਹੀਂ ਅਤੇ ਮੁਝੇ ਖਰੀਦਨੇ ਕੀ ਤੇਰੀ ਔਕਾਤ ਨਹੀਂ' ਬੋਲਣ ਦੀ ਐਕਟਿੰਗ ਰਹੇ ਹਨ।

ਜਿਵੇਂ ਹੀ ਅਰਸ਼ਦ ਦਾ ਇਹ ਵੀਡੀਓ ਵਾਇਰਲ ਹੋਇਆ, ਪਾਕਿਸਤਾਨ ਦੇ ਸੀਨੀਅਰ ਪੁਲਿਸ ਅਫ਼ਸਰਾਂ ਦੀ ਨਜ਼ਰ ਇਸ ਉੱਤੇ ਪਈ। ਇਸ ਤੋਂ ਬਾਅਦ ਪਾਕਪਤਾਨ ਦੇ ਜ਼ਿਲ੍ਹਾ ਪੁਲਿਸ ਅਧਿਕਾਰੀ ਮਾਰੀਆ ਮਹਿਮੂਦ ਨੇ ਅਰਸ਼ਦ ਨੂੰ ਤੁਰੰਤ ਸਸਪੈਂਡ ਕਰ ਦਿੱਤਾ। ਇਸ ਮਾਮਲੇ ਵਿੱਚ ਜਾਂਚ ਵੀ ਬੈਠਾ ਦਿੱਤੀ ਗਈ ਹੈ।

ਹਾਲਾਂਕਿ ਇੰਸਪੈਕਟਰ ਅਰਸ਼ਦ ਦਾ ਕਹਿਣਾ ਹੈ ਕਿ ਇਹ ਵੀਡੀਓ ਉਸ ਦੇ ਭਤੀਜੇ ਨੇ ਅਣਜਾਣੇ 'ਚ ਇੰਟਰਨੈੱਟ 'ਤੇ ਪਾ ਦਿੱਤੀ ਸੀ ਕਿਉਂਕਿ ਉਸ ਨੂੰ ਪਤਾ ਨਹੀਂ ਸੀ ਕਿ ਪੁਲਿਸ ਵਾਲੇ ਅਜਿਹਾ ਕੁਝ ਨਹੀਂ ਕਰ ਸਕਦੇ। ਅਰਸ਼ਦ ਨੇ ਇਸ ਦੇ ਲਈ ਸ਼ਰਮਿੰਦਾ ਹੋਣ ਦੀ ਗੱਲ ਵੀ ਕਹੀ।

ਗੌਰਤਲਬ ਹੈ ਕਿ ਕੁੱਝ ਮਹੀਨੇ ਪਹਿਲਾਂ ਵੀ ਪਾਕਿਸਤਾਨ ਤੋਂ ਇੱਕ ਅਜਿਹੀ ਹੀ ਖ਼ਬਰ ਆਈ ਸੀ। ਉਸ ਵਕਤ ਪਾਕਿਸਤਾਨ ਦੀ ਏਅਰਪੋਰਟ ਸਿਕਿਓਰਿਟੀ ਫੋਰਸ ਯਾਨੀ ਏ.ਐੱਸ.ਐੱਫ. ਨੇ ਆਪਣੀ ਇੱਕ ਮਹਿਲਾ ਕਰਮਚਾਰੀ ਨੂੰ ਸਿਰਫ ਇਸਲਈ ਸਸਪੈਂਡ ਕਰ ਦਿੱਤਾ ਸੀ ਕਿਉਂਕਿ ਉਹ ਇੱਕ ਭਾਰਤੀ ਗਾਣਾ ਗੁਣਗੁਣਾ ਰਹੀ ਸੀ। ਇਸ ਮਹਿਲਾ ਦਾ ਵੀ ਵੀਡੀਓ ਸਾਹਮਣੇ ਆਇਆ ਸੀ ਜਿਸ ਵਿੱਚ ਪਾਕਿਸਤਾਨ ਦੇ ਝੰਡੇ ਵਾਲੀ ਟੋਪੀ ਪਾ ਕੇ ਭਾਰਤੀ ਪੰਜਾਬੀ ਗਾਇਕ ਗੁਰੂ ਰੰਧਾਵਾ ਦਾ ਗਾਣਾ 'ਹਾਈ ਰੇਟਿਡ ਗਬਰੂ' ਗੁਣਗੁਣਾਉਂਦੀ ਨਜ਼ਰ ਆਈ ਸਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਸ ਖਿਲਾਫ ਕਾਰਵਾਈ ਹੋਈ ਸੀ।

ਵੇਖੋ ਵੀਡੀਓ:

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________

ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ

...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ

ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ

ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?

ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ

ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...

ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

ਮੋਦੀ ਸਰਕਾਰ ਬਨਾਮ 'ਅੱਛੇ ਦਿਨ'

ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?

ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ

ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ

ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ

ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ

ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ

ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?

ਪ੍ਰਧਾਨ ਜੀ, ਕੀ ਸੱਚ ਸੁਣਨਗੇ?

ਰੌਸ਼ਨ ਖ਼ਵਾਬ ਦਾ ਖ਼ਤ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________
[home] [1] 2 3  [prev.]1-5 of 11

Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਟਰਮੀਨਲ ਤੋਂ 50 ਮੀਟਰ ਦੀ ਦੂਰੀ 'ਤੇ ਹੋਇਆ ਹਾਦਸਾ
ਏਅਰ ਇੰਡੀਆ ਫਲਾਈਟ ਦੀ ਇਮਾਰਤ ਨਾਲ ਹੋਈ ਟੱਕਰ
29.11.18 - ਪੀ ਟੀ ਟੀਮ
ਏਅਰ ਇੰਡੀਆ ਫਲਾਈਟ ਦੀ ਇਮਾਰਤ ਨਾਲ ਹੋਈ ਟੱਕਰਏਅਰ ਇੰਡੀਆ ਦੀ ਇੱਕ ਫਲਾਈਟ ਦੇ ਯਾਤਰੀ ਉਸ ਵਕਤ ਮੁਸ਼ਕਿਲ ਨਾਲ ਬਚੇ ਜਦੋਂ ਫਲਾਈਟ ਦੀ ਵੀਰਵਾਰ ਸਵੇਰੇ ਇੱਕ ਇਮਾਰਤ ਨਾਲ ਟੱਕਰ ਹੋ ਗਈ।

ਹਾਦਸੇ ਵਿੱਚ ਫਲਾਈਟ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਇਆ ਅਤੇ ਅੰਦਰ ਬੈਠੇ ਸਾਰੇ 179 ਯਾਤਰੀ ਵੀ ਸੁਰੱਖਿਅਤ ਹਨ। ਘਟਨਾ ਸਟਾਕਹੋਮ ਏਅਰਪੋਰਟ ਦੀ ਹੈ।

ਸਟਾਕਹੋਮ ਪੁਲਿਸ ਦੇ ਅਨੁਸਾਰ ਹਾਦਸਾ ਸਵੇਰੇ 5:45 ਵਜੇ ਹੋਇਆ ਹੈ। ਹਾਦਸਾ ਟਰਮੀਨਲ ਪੰਜ ਤੋਂ ਸਿਰਫ਼ 50 ਮੀਟਰ ਦੀ ਦੂਰੀ 'ਤੇ ਹੋਇਆ।

ਹਾਦਸੇ ਤੋਂ ਬਾਅਦ ਲਈਆਂ ਗਈਆਂ ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਬੋਇੰਗ ਜਹਾਜ਼ ਰਨਵੇ ਉੱਤੇ ਖੜ੍ਹਾ ਹੈ ਅਤੇ ਉਸ ਦਾ ਇੱਕ ਹਿੱਸਾ ਸਾਹਮਣੇ ਦੀ ਇਮਾਰਤ ਵਿੱਚ ਵੜਿਆ ਹੋਇਆ ਹੈ।

ਫਲਾਈਟ ਦੇ ਆਸ-ਪਾਸ ਰਾਹਤ ਅਤੇ ਬਚਾਅ ਕਾਰਜ ਲਈ ਪੁਲਿਸ ਸਮੇਤ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਖੜ੍ਹੀਆਂ ਹਨ। ਏਅਰਪੋਰਟ ਅਥਾਰਿਟੀ ਦੇ ਅਨੁਸਾਰ ਇਹ ਫਲਾਈਟ ਨਵੀਂ ਦਿੱਲੀ ਤੋਂ ਚੱਲੀ ਸੀ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________

ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ

...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ

ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ

ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?

ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ

ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...

ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

ਮੋਦੀ ਸਰਕਾਰ ਬਨਾਮ 'ਅੱਛੇ ਦਿਨ'

ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?

ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ

ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ

ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ

ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ

ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ

ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?

ਪ੍ਰਧਾਨ ਜੀ, ਕੀ ਸੱਚ ਸੁਣਨਗੇ?

ਰੌਸ਼ਨ ਖ਼ਵਾਬ ਦਾ ਖ਼ਤ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________
[home] [1] 2 3  [prev.]1-5 of 11

Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਪਾਕਿਸਤਾਨ ਦੌਰੇ ਕਾਰਨ ਫਿਰ ਵਿਵਾਦ ਵਿੱਚ ਆਏ ਸਿੱਧੂ
ਕਰਤਾਰਪੁਰ ਵਿੱਚ ਖਾਲਿਸ‍ਤਾਨੀ ਸਮਰਥਕ ਨਾਲ ਸਿੱਧੂ ਅਤੇ ਐੱਸ.ਜੀ.ਪੀ.ਸੀ. ਪ੍ਰਧਾਨ ਦੀ ਫੋਟੋ ਹੋਈ ਵਾਇਰਲ
29.11.18 - ਪੀ ਟੀ ਟੀਮ
ਕਰਤਾਰਪੁਰ ਵਿੱਚ ਖਾਲਿਸ‍ਤਾਨੀ ਸਮਰਥਕ ਨਾਲ ਸਿੱਧੂ ਅਤੇ ਐੱਸ.ਜੀ.ਪੀ.ਸੀ. ਪ੍ਰਧਾਨ ਦੀ ਫੋਟੋ ਹੋਈ ਵਾਇਰਲਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਆਪਣੇ ਪਾਕਿਸ‍ਤਾਨ ਦੌਰੇ ਨੂੰ ਲੈ ਕੇ ਵਿਵਾਦ ਵਿੱਚ ਆ ਗਏ ਹਨ। ਨਵਜੋਤ ਸਿੰਘ ਸਿੱਧੂ ਪਾਕਿਸ‍ਤਾਨ 'ਚ ਕਰਤਾਰਪੁਰ ਲਾਂਘੇ ਲਈ ਰੱਖੇ ਜਾਣ ਵਾਲੇ ਨੀਂਹ ਪੱਥਰ ਸਮਾਗਮ ਵਿੱਚ ਹਿੱਸਾ ਲੈਣ ਗਏ ਸਨ। ਇਸ ਸਮਾਰੋਹ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਹਰਦੀਪ ਪੁਰੀ ਅਤੇ ਐੱਸ.ਜੀ.ਪੀ.ਸੀ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਸ਼ਾਮਿਲ ਹੋਏ ਸਨ। ਬੁੱਧਵਾਰ ਨੂੰ ਆਯੋਜਿਤ ਸਮਾਰੋਹ ਵਿੱਚ ਪਾਕਿਸ‍ਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਾਕਿਸਤਾਨ ਵਿੱਚ ਬਣਨ ਵਾਲੇ ਕੋਰੀਡੋਰ ਦੇ ਹਿੱਸੇ ਦਾ ਨੀਂਹ ਪੱਥਰ ਰੱਖਿਆ। ਇਸ ਸਮਾਗਮ ਵਿੱਚ ਖਾਲਿਸ‍ਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਦੇ ਵੀ ਨਜ਼ਰ ਆਉਣ ਨਾਲ ਵਿਵਾਦ ਪੈਦਾ ਹੋ ਗਿਆ ਹੈ।

ਵੀਰਵਾਰ ਨੂੰ ਚਾਵਲਾ ਦੀ ਨਵਜੋਤ ਸਿੰਘ ਸਿੱਧੂ ਦੇ ਨਾਲ ਫੋਟੋ ਵਾਇਰਲ ਹੋਣ ਉੱਤੇ ਸਨਸਨੀ ਫੈਲ ਗਈ। ਗੋਪਾਲ ਸਿੰਘ ਚਾਵਲਾ ਦੇ ਫੇਸਬੁੱਕ ਅਕਾਊਂਟ 'ਤੇ ਪਾਈ ਗਈ ਫੋਟੋ ਵਿੱਚ ਸਿੱਧੂ ਦੇ ਨਾਲ ਚਾਵਲਾ ਨਜ਼ਰ ਆ ਰਿਹਾ ਹੈ। ਫੋਟੋ ਦੇ ਨਾਲ ਲਿਖਿਆ ਗਿਆ ਹੈ- 'ਵਿਦ ਸਿੱਧੂ ਪਾ ਜੀ'। ਇਸ ਫੋਟੋ ਦੇ ਵਾਇਰਲ ਹੋਣ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਹੈ। ਹਾਲਾਂਕਿ ਹਾਲੇ ਤੱਕ ਸਿੱਧੂ ਵਲੋਂ ਇਸ ਬਾਰੇ ਟਿੱਪਣੀ ਨਹੀਂ ਕੀਤੀ ਗਈ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਤੇ ਅਕਾਲੀ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਵੀਰਵਾਰ ਸਵੇਰੇ ਸਿੱਧੂ ਦੀ ਖਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਨਾਲ ਇਹ ਫੋਟੋ ਟਵੀਟ ਕਰਦੇ ਹੋਏ ਸਿੱਧੂ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਸਵਾਲ ਚੁੱਕਦੇ ਹੋਏ ਸਿਰਸਾ ਨੇ ਕਿਹਾ ਕਿ "ਮੁੱਖ ਮੰਤਰੀ ਨੇ ਇਹ ਕਹਿੰਦੇ ਹੋਏ ਪਾਕਿਸਤਾਨ ਦਾ ਦੌਰਾ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ ਕਿ ਪਾਕਿਸਤਾਨ ਭਾਰਤ ਅਤੇ ਪੰਜਾਬ ਦੇ ਖਿਲਾਫ ਗਤੀਵਿਧੀਆਂ ਦਾ ਸਮਰਥਨ ਕਰਦਾ ਹੈ, ਲੇਕਿਨ ਉਨ੍ਹਾਂ ਦੇ ਆਪਣੇ ਹੀ ਮੰਤਰੀ (ਨਵਜੋਤ ਸਿੰਘ ਸਿੱਧੂ) ਉਨ੍ਹਾਂ ਦੀ ਇੱਛਾ ਦੇ ਖਿਲਾਫ ਉੱਥੇ ਜਾਂਦੇ ਹਨ ਅਤੇ ਗੋਪਾਲ ਸਿੰਘ ਚਾਵਲਾ ਨਾਲ ਫੋਟੋ ਖਿਚਵਾਉਂਦੇ ਹਨ, ਜੋ ਹਾਫਿਜ਼ ਸਈਦ ਦਾ ਕਰੀਬੀ ਅਤੇ ਭਾਰਤ ਵਿਰੋਧੀ ਹੈ। ਕੀ ਕੈਪਟਨ ਸਾਹਿਬ ਆਪਣੇ ਗੈਰ-ਜ਼ਿੰਮੇਵਾਰ ਮੰਤਰੀ ਨੂੰ ਬਰਖਾਸਤ ਕਰਨਗੇ?"

ਸਿਰਸਾ ਨੇ ਆਪਣੇ ਇੱਕ ਹੋਰ ਟਵੀਟ ਵਿੱਚ ਕਾਂਗਰਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ "ਇੱਕ ਗਰੁੱਪ ਫੋਟੋ ਵਿੱਚ ਨਰਿੰਦਰ ਮੋਦੀ ਜੀ ਤੋਂ ਬਹੁਤ ਦੂਰ ਨੀਰਵ ਮੋਦੀ ਦੇ ਖੜ੍ਹੇ ਹੋਣ ਉੱਤੇ ਬਵਾਲ ਮਚਾਉਣ ਵਾਲੇ ਰਾਹੁਲ ਗਾਂਧੀ ਅੱਜ ਸਿੱਧੂ ਦੀ ਇਸ ਫੋਟੋ ਉੱਤੇ ਕੀ ਕਹਿਣਗੇ? ਜਾਂ ਤਾਂ ਮੋਦੀ ਜੀ ਤੋਂ ਮੁਆਫ਼ੀ ਮੰਗੋ ਰਾਹੁਲ ਗਾਂਧੀ ਜਾਂ ਫਿਰ ਸਿੱਧੂ ਨੂੰ ਬਰਖਾਸਤ ਕਰੋ!"

ਸਿੱਧੂ ਦੀ ਚਾਵਲਾ ਦੇ ਨਾਲ ਮੁਲਾਕਾਤ ਉੱਤੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵੀ ਨਿਰਾਸ਼ਾ ਜਤਾਈ ਅਤੇ ਕਿਹਾ ਕਿ ਸਿੱਧੂ ਨੂੰ ਪਹਿਲਾਂ ਤਾਂ ਆਪਣੇ ਮੁੱਖ ਮੰਤਰੀ ਦੀ ਗੱਲ ਮੰਨ ਕੇ ਉੱਥੇ ਜਾਣਾ ਹੀ ਨਹੀਂ ਚਾਹੀਦਾ ਸੀ, ਅਤੇ ਦੇਸ਼ ਦੇ ਖਿਲਾਫ ਜੋ ਲੋਕ ਹਨ ਉਨ੍ਹਾਂ ਨੂੰ ਗਲੇ ਮਿਲਣਾ ਤਾਂ ਬਹੁਤ ਮਾੜੀ ਗੱਲ ਹੈ।

ਲੇਕਿਨ ਅਜਿਹਾ ਨਹੀਂ ਹੈ ਕਿ ਗੋਪਾਲ ਸਿੰਘ ਚਾਵਲਾ ਦੇ ਨਾਲ ਸਿਰਫ ਨਵਜੋਤ ਸਿੰਘ ਸਿੱਧੂ ਨੇ ਹੀ ਫੋਟੋ ਖਿਚਵਾਈ, ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਉਸ ਨਾਲ ਫੋਟੋ ਖਿਚਵਾਈ ਸੀ। ਹਾਲਾਂਕਿ ਇਸ ਬਾਰੇ ਸਿਰਸਾ ਜਾਂ ਕਿਸੀ ਹੋਰ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਤੇ ਸਿਰਫ ਸਿੱਧੂ ਨੂੰ ਹੀ ਨਿਸ਼ਾਨਾ ਬਣਾਇਆ ਗਿਆ।

ਦਰਅਸਲ, ਗੋਪਾਲ ਸਿੰਘ ਚਾਵਲਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਹੈ ਅਤੇ ਉਸ ਨੂੰ 26/11 ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦਾ ਕਰੀਬੀ ਮੰਨਿਆ ਜਾਂਦਾ ਹੈ। ਬੀਤੀ 21 ਅਤੇ 22 ਨਵੰਬਰ ਨੂੰ ਭਾਰਤੀ ਹਾਈ ਕਮਿਸ਼ਨ ਦੇ ਡਿਪਲੋਮੈਟ ਅਧਿਕਾਰੀਆਂ ਦੇ ਨਾਲ ਗੁਰਦੁਆਰਾ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਸੱਚਾ ਸੌਦਾ ਵਿੱਚ ਹੋਈ ਬਦਸਲੂਕੀ ਵਿੱਚ ਵੀ ਚਾਵਲਾ ਦਾ ਨਾਮ ਸਾਹਮਣੇ ਆਇਆ ਸੀ।

ਗੌਰਤਲਬ ਹੈ ਕਿ ਦਿੱਲੀ ਵਿੱਚ ਜਾਂਚ ਏਜੰਸੀਆਂ ਦੀ ਇੱਕ ਬੈਠਕ ਵਿੱਚ ਪਾਕਿਸਤਾਨ ਵਿੱਚ ਮੌਜੂਦ ਖਾਲਿਸਤਾਨ ਸਮਰਥਕ ਗੋਪਾਲ ਸਿੰਘ ਚਾਵਲਾ ਨੂੰ ਲੈ ਕੇ ਕਈ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਸਨ। ਕੁੱਝ ਮਹੀਨਿਆਂ ਪਹਿਲਾਂ ਪਾਕਿਸਤਾਨ ਵਿੱਚ ਲਸ਼ਕਰ-ਏ-ਤੋਇਬਾ ਚੀਫ ਹਾਫਿਜ਼ ਸਈਦ ਨਾਲ ਚਾਵਲਾ ਦੀ ਮੁਲਾਕਾਤ ਦੀ ਫੋਟੋ ਵੀ ਜਾਂਚ ਏਜੰਸੀਆਂ ਦੇ ਹੱਥ ਲੱਗੀ ਸੀ।

ਕਿਹਾ ਜਾ ਰਿਹਾ ਹੈ ਕਿ ਗੋਪਾਲ ਸਿੰਘ ਚਾਵਲਾ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਅਤੇ ਹਾਫਿਜ਼ ਸਈਦ ਨਾਲ ਮਿਲ ਕੇ ਪੰਜਾਬ ਵਿੱਚ ਆਤੰਕ ਫੈਲਾਉਣ ਦੀ ਸਾਜ਼ਿਸ਼ ਰਚ ਰਿਹਾ ਹੈ।
Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________

ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ

...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ

ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ

ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?

ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ

ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...

ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

ਮੋਦੀ ਸਰਕਾਰ ਬਨਾਮ 'ਅੱਛੇ ਦਿਨ'

ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?

ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ

ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ

ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ

ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ

ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ

ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?

ਪ੍ਰਧਾਨ ਜੀ, ਕੀ ਸੱਚ ਸੁਣਨਗੇ?

ਰੌਸ਼ਨ ਖ਼ਵਾਬ ਦਾ ਖ਼ਤ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________
[home] [1] 2 3  [prev.]1-5 of 11

Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 "ਸਿਆਸਤ ਮੇਂ ਐਸਾ ਹੋਤਾ ਹੀ ਰਹਿਤਾ ਹੈ"
ਪੂਰੇ ਸਮਾਗਮ ਦੌਰਾਨ ਪਾਕਿਸਤਾਨੀ ਮੀਡੀਆ ਤੋਂ ਬਚਦੀ ਰਹੀ ਬੀਬੀ ਬਾਦਲ
29.11.18 - ਡਾ. ਮਨਜੀਤ ਸਿੰਘ ਸਰਾਂ
ਪੂਰੇ ਸਮਾਗਮ ਦੌਰਾਨ ਪਾਕਿਸਤਾਨੀ ਮੀਡੀਆ ਤੋਂ ਬਚਦੀ ਰਹੀ ਬੀਬੀ ਬਾਦਲ28 ਨਵੰਬਰ ਨੂੰ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਰੱਖਣ ਸਮੇਂ ਜਿੱਥੇ ਦੋਹਾਂ ਦੇਸ਼ਾਂ ਦੇ ਦਿੱਗਜ਼ ਸਿਆਸੀ ਤੇ ਧਾਰਮਿਕ ਆਗੂ ਮੌਜੂਦ ਸਨ, ਉੱਥੇ ਦੋਹਾਂ ਹੀ ਦੇਸ਼ਾਂ ਦਾ ਤੇ ਖਾਸ ਕਰਕੇ ਪਾਕਿਸਤਾਨ ਦਾ ਮੀਡੀਆ ਕਿਸੇ ਸ਼ਿਕਾਰੀ ਵਾਂਗ ਬੀਬੀ ਬਾਦਲ ਪਿੱਛੇ ਵੀ ਹੱਥ ਧੋਕੇ ਪਿਆ ਰਿਹਾ, ਪਰ ਮੈਡਮ ਮੀਡੀਏ ਤੋਂ ਅੱਖ ਬਚਾਉਂਦੇ ਨਜ਼ਰ ਆਏ।

ਆਖਰਕਾਰ ਪਾਕਿਸਤਾਨ ਦੇ ਕੁੱਝ ਨਿੱਜੀ ਚੈਨਲਾਂ ਨੇ ਮੈਡਮ ਨੂੰ ਘੇਰ ਹੀ ਲਿਆ ਤੇ ਪੁੱਛਿਆ ਕਿ "ਕੁੱਝ ਦਿਨ ਪਹਿਲਾਂ ਹੀ ਪਾਕਿਸਤਾਨ ਨੂੰ ਗੱਦਾਰ ਤੇ ਇਮਰਾਨ ਖਾਨ ਨੂੰ ਮੱਕਾਰ ਆਖਣ ਵਾਲੀ ਬੀਬੀ ਹਰਸਿਮਰਤ ਬਾਦਲ ਅੱਜ ਇਮਰਾਨ ਖਾਨ ਸਾਹਿਬ ਨਾਲ ਮੋਢੇ ਨਾਲ ਮੋਢਾ ਜੋੜੀ ਕਿਉਂ ਬੈਠੀ ਹੈ?" ਇਸ 'ਤੇ ਖਚਰੀ ਜਿਹਾ ਹਾਸਾ ਹੱਸਦੀ ਬੀਬੀ ਬਾਦਲ ਬੋਲੀ ਕਿ "ਸਿਆਸਤ ਮੇਂ ਐਸਾ ਹੋਤਾ ਹੀ ਰਹਿਤਾ ਹੈ"।

ਉਨਾਂ ਦੇ ਜਵਾਬ 'ਤੇ ਇੱਕ ਪਾਕਿ ਪੱਤਰਕਾਰ ਨੇ ਪੁੱਛਿਆ ਕਿ "ਮੈਡਮ ਤੁਹਾਨੂੰ ਅਲਰਜ਼ੀ ਪਾਕਿ ਤੋਂ ਹੈ ਜਾਂ ਨਵਜੋਤ ਸਿੰਘ ਸਿੱਧੂ ਤੋਂ ਹੈ?" ਇਸ ਦੇ ਜਵਾਬ 'ਚ ਮੈਡਮ ਬਾਦਲ ਸਿਰਫ ਇੰਨਾ ਹੀ ਬੋਲੇ ਕਿ "ਸੌਰੀ"।

ਜਦੋਂ ਵਾਪਸੀ 'ਤੇ ਹਰਸਿਮਰਤ ਬਾਦਲ ਆਪਣੇ ਸਾਥੀਆਂ ਸਮੇਤ ਭਾਰਤ ਦੇ ਬਾਰਡਰ 'ਤੇ ਪੁਹੰਚੇ ਤਾਂ ਭਾਰਤੀ ਮੀਡੀਆ ਨੇ ਵੀ ਉਹੀ ਸਵਾਲ ਦੁਹਰਾਉਂਦੇ ਹੋਏ ਪੁੱਛਿਆ ਕਿ "ਬੀਬੀ ਜੀ, ਇਸ ਸਮਾਗਮ ਮੌਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪੂਰੇ ਪ੍ਰੋਗਰਾਮ 'ਚ ਸਿੱਧੂ-ਸਿੱਧੂ ਦੀ ਰੱਟ ਲਾਈ ਰੱਖੀ ਤੇ ਉਸ ਦੀ ਮਹਿਮਾਨ-ਨਿਵਾਜ਼ੀ ਸ਼ਾਹੀ ਠਾਠ-ਬਾਠ ਨਾਲ ਕੀਤੀ ਗਈ। ਇਹ ਵੇਖ ਕੇ ਤੁਹਾਨੂੰ ਕਿਵੇਂ ਲੱਗਿਆ?" ਤਾਂ ਜਵਾਬ ਦੇਣ ਦੀ ਥਾਂ ਬੀਬੀ ਬਾਦਲ ਖਚਰੀ ਜਿਹਾ ਹਾਸਾ ਹੱਸ ਕੇ ਅੱਗੇ ਲੰਘ ਗਏ।

ਅਸਲ 'ਚ ਬਾਦਲ ਪਰਿਵਾਰ ਇਸ ਸਮੇਂ ਪੰਜਾਬ ਦੀ ਰਾਜਨੀਤੀ 'ਚੋਂ ਕਲੀਨ ਬੋਰਡ ਹੋ ਚੁੱਕਾ ਹੈ। ਪਿੱਛਲੇ 10 ਸਾਲਾਂ ਦੇ ਰਾਜ 'ਚ ਇਨ੍ਹਾਂ ਨੇ ਆਪਣੀ ਚੜ੍ਹਤ ਕਾਇਮ ਰੱਖਣ ਲਈ ਸਿੱਖ ਧਰਮ, ਉਹਦੀਆਂ ਭਾਵਨਾਵਾਂ ਤੇ ਮਰਯਾਦਾਵਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਤੇ ਆਰ.ਐੱਸ.ਐੱਸ. ਦੇ ਇਸ਼ਾਰੇ ਸਿਰਫ ਸੱਤਾ ਪ੍ਰਾਪਤੀ ਲਈ ਪੂਰੀ ਕੌਮ ਨੂੰ ਗੁੱਠੇ ਲਾਈ ਰੱਖਿਆ। ਜਿਸ ਦਾ ਭੇਦ ਖੁੱਲ੍ਹਣ 'ਤੇ ਸਿੱਖ ਕੌਮ ਤੇ ਪੂਰੇ ਪੰਜਾਬ ਨੇ ਬਾਦਲ ਪਰਿਵਾਰ ਦੀ ਰਿਟਾਇਰਮੈਂਟ ਤੈਅ ਕਰ ਦਿੱਤੀ ਹੈ। ਜਿਸ ਬੁਖਲਾਹਟ 'ਚ ਕਦੇ ਕੁੱਝ ਤੇ ਕਦੇ ਕੁੱਝ ਬੋਲੀ ਜਾ ਰਿਹਾ ਹੈ ਬਾਦਲ ਪਰਿਵਾਰ।Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________

ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ

...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ

ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ

ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?

ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ

ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...

ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

ਮੋਦੀ ਸਰਕਾਰ ਬਨਾਮ 'ਅੱਛੇ ਦਿਨ'

ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?

ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ

ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ

ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ

ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ

ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ

ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?

ਪ੍ਰਧਾਨ ਜੀ, ਕੀ ਸੱਚ ਸੁਣਨਗੇ?

ਰੌਸ਼ਨ ਖ਼ਵਾਬ ਦਾ ਖ਼ਤ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________
[home] [1] 2 3  [prev.]1-5 of 11

Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਵਾਰ-ਵਾਰ ਪੰਜਾਬ ਦਾ ਇਤਿਹਾਸ ਬਦਲਣ ਵਾਲਾ: ਦੱਰਾ ਖੈਬਰ
26.11.18 - ਬਲਰਾਜ ਸਿੰਘ ਸਿੱਧੂ
ਵਾਰ-ਵਾਰ ਪੰਜਾਬ ਦਾ ਇਤਿਹਾਸ ਬਦਲਣ ਵਾਲਾ: ਦੱਰਾ ਖੈਬਰਦੁਨੀਆਂ ਦੇ ਕਿਸੇ ਖਿੱਤੇ ਦੇ ਇਤਿਹਾਸ 'ਤੇ ਇੱਕ ਭੁਗੋਲਿਕ ਵਿਸ਼ੇਸ਼ਤਾ ਨੇ ਐਨਾ ਪ੍ਰਭਾਵ ਨਹੀਂ ਪਾਇਆ ਹੋਵੇਗਾ, ਜਿੰਨਾ ਪੰਜਾਬ ਦੇ ਇਤਿਹਾਸ 'ਤੇ ਦੱਰਾ ਖੈਬਰ ਨੇ ਪਾਇਆ ਹੈ। ਅਸਲ ਵਿੱਚ ਪੰਜਾਬ ਦਾ ਇਤਿਹਾਸ ਲਿਖਿਆ ਹੀ ਦੱਰਾ ਖੈਬਰ ਨੇ ਹੈ। ਇਸ ਕਾਰਨ ਕਈ ਸਲਤਨਤਾਂ ਬਣੀਆਂ ਤੇ ਕਈ ਤਬਾਹ ਹੋਈਆਂ।

ਦੱਰਾ ਖੈਬਰ ਰਾਹੀਂ ਭਾਰਤ 'ਤੇ ਹਮਲਾ ਕਰਨ ਵਾਲੇ ਸਭ ਤੋਂ ਪਹਿਲੇ ਵਿਦੇਸ਼ੀ ਸਨ ਆਰੀਅਨ ਕਬੀਲੇ। ਉਨ੍ਹਾਂ ਨੇ 3300 ਸਾਲ ਪਹਿਲਾਂ 1500 ਬੀ.ਸੀ. ਵਿੱਚ ਖੈਬਰ ਦੱਰੇ ਨੂੰ ਪਾਰ ਕੀਤਾ। ਉਨ੍ਹਾਂ ਨੇ ਅਤਿ ਆਧੁਨਿਕ ਸਿੰਧ ਘਾਟੀ ਦੀ ਸਭਿਅਤਾ ਨੂੰ ਤਬਾਹ ਕਰ ਕੇ ਸਾਰੇ ਉੱਤਰੀ ਅਤੇ ਮੱਧ ਭਾਰਤ 'ਤੇ ਕਬਜ਼ਾ ਜਮਾ ਲਿਆ ਅਤੇ ਭਾਰਤ ਵਿੱਚ ਹਿੰਦੂ ਧਰਮ ਦੀ ਨੀਂਹ ਰੱਖੀ।

ਆਰੀਅਨਾਂ ਤੋਂ ਬਾਅਦ ਈਰਾਨ ਦੇ ਬਾਦਸ਼ਾਹ ਡੇਰੀਅਸ ਪਹਿਲੇ ਨੇ 516 ਬੀ.ਸੀ. ਅਤੇ ਯੂਨਾਨ ਦੇ ਪ੍ਰਸਿੱਧ ਸਮਰਾਟ ਸਿਕੰਦਰ ਮਹਾਨ ਨੇ 326 ਬੀ.ਸੀ. (ਅੱਜ ਤੋਂ 2126 ਸਾਲ ਪਹਿਲਾਂ) ਦੱਰਾ ਖੈਬਰ ਪਾਰ ਕੀਤਾ। ਡੇਰੀਅਸ ਨੇ ਤਾਂ ਸਿੰਧ ਅਤੇ ਪੰਜਾਬ 'ਤੇ ਕਬਜ਼ਾ ਕਰ ਲਿਆ ਪਰ ਸਿਕੰਦਰ ਬਹੁਤਾ ਅੱਗੇ ਨਾ ਵਧ ਸਕਿਆ। ਉਹ ਪੋਰਸ ਸਮੇਤ ਪੰਜਾਬ ਦੇ ਕੁਝ ਛੋਟੇ-ਮੋਟੇ ਰਾਜਿਆਂ ਨੂੰ ਹਰਾ ਕੇ 19 ਮਹੀਨਿਆਂ ਬਾਅਦ ਵਾਪਸ ਚਲਾ ਗਿਆ।

ਜਦੋਂ ਵੀ ਪੰਜਾਬ ਅਤੇ ਭਾਰਤ ਵਿੱਚ ਕਮਜ਼ੋਰ ਅਤੇ ਅੱਯਾਸ਼ ਰਾਜੇ ਤਖ਼ਤ 'ਤੇ ਬੈਠਦੇ ਸਨ, ਵਿਦੇਸ਼ੀ ਹਮਲਾਵਰ ਆ ਧਮਕਦੇ ਸਨ। ਸਿਕੰਦਰ ਤੋਂ ਬਾਅਦ ਕੁਸ਼ਾਣ, ਸ਼ੱਕ, ਪਾਰਥੀਅਨ, ਮਹਿਮੂਦ ਗਜ਼ਨਵੀ (1050 ਤੋਂ 1070), ਮੁਹੰਮਦ ਗੌਰੀ (1191), ਮੰਗੋਲ (1309 ਤੋਂ 1315), ਤੈਮੂਰ ਲੰਗ (1398), ਬਾਬਰ (1525), ਨਾਦਰ ਸ਼ਾਹ (1739) ਅਤੇ ਅਹਿਮਦ ਸ਼ਾਹ ਅਬਦਾਲੀ (1748 ਤੋਂ 1767), ਸਭ ਖੈਬਰ ਦੇ ਰਸਤੇ ਹੀ ਆਏ।
----------
ਪੰਜਾਬ ਦਾ ਇਤਿਹਾਸ ਲਿਖਿਆ ਹੀ ਦੱਰਾ ਖੈਬਰ ਨੇ ਹੈ। ਇਸ ਕਾਰਨ ਕਈ ਸਲਤਨਤਾਂ ਬਣੀਆਂ ਤੇ ਕਈ ਤਬਾਹ ਹੋਈਆਂ।
----------
ਹਰੇਕ ਹਮਲੇ ਵਿੱਚ ਸਭ ਤੋਂ ਵੱਧ ਜਾਨੀ ਮਾਲੀ ਨੁਕਸਾਨ ਪੰਜਾਬ ਦਾ ਹੁੰਦਾ ਸੀ ਕਿਉਂਕਿ ਦਿੱਲੀ ਦੇ ਰਸਤੇ ਵਿੱਚ ਸਭ ਤੋਂ ਰੱਜਿਆ-ਪੁੱਜਿਆ ਇਲਾਕਾ ਇਹੋ ਸੀ। ਹਮਲਾਵਰ ਦਿੱਲੀ ਵੱਲ ਚੜ੍ਹਾਈ ਕਰਨ ਤੋਂ ਪਹਿਲਾਂ ਪੰਜਾਬ ਵਿੱਚ ਬੈਠ ਕੇ ਜੰਗੀ ਤਿਆਰੀ ਕਰਦੇ ਸਨ। ਅਖੀਰ ਸਿੱਖ ਮਿਸਲਾਂ ਤੇ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਹ ਵਰਤਾਰਾ ਹਮੇਸ਼ਾਂ ਲਈ ਬੰਦ ਕਰ ਦਿੱਤਾ। ਪੇਸ਼ਾਵਰ ਅਤੇ ਜਮਰੌਦ ਦੇ ਕਿਲਿਆਂ 'ਤੇ ਕਬਜ਼ੇ ਜਮਾ ਕੇ ਵਿਦੇਸ਼ੀ ਹਮਲਾਵਰਾਂ ਦੇ ਸਿਰ 'ਤੇ ਖਾਲਸਾ ਫੌਜ ਬਿਠਾ ਦਿੱਤੀ ਗਈ। ਖਾਲਸਾ ਫੌਜ ਨੇ 1834 ਵਿੱਚ ਖੈਬਰ 'ਤੇ ਕਬਜ਼ਾ ਕਰ ਲਿਆ। ਹਰੀ ਸਿੰਘ ਨਲਵਾ ਇਥੋਂ ਦਾ ਸਭ ਤੋਂ ਪ੍ਰਸਿੱਧ ਗਵਰਨਰ ਮੰਨਿਆ ਜਾਂਦਾ ਹੈ।

ਖੈਬਰ ਇੱਕ ਯਹੂਦੀ ਸ਼ਬਦ ਹੈ ਜਿਸ ਦਾ ਅਰਥ ਹੁੰਦਾ ਹੈ ਕਿਲਾ। ਇਹ ਪਾਕਿਸਤਾਨ ਦੇ ਸੂਬਾ ਸਰਹੱਦ ਦੇ ਸਫੈਦ ਕੋਹ-ਸਪਿਨ ਘਾਰ ਪਰਬਤਾਂ ਵਿੱਚ 3510 ਫੁੱਟ ਦੀ ਉੱਚਾਈ 'ਤੇ ਸਥਿੱਤ ਹੈ। ਇਸ ਦੀ ਕੁੱਲ ਚੌੜਾਈ 5 ਕਿਲੋਮੀਟਰ ਹੈ। ਇਥੇ ਸਾਰਾ ਸਾਲ ਮੌਸਮ ਠੰਡਾ ਰਹਿੰਦਾ ਹੈ ਤੇ ਕਾਫੀ ਬਰਸਾਤ ਹੁੰਦੀ ਹੈ। ਇਸ ਦੇ ਇੱਕ ਪਾਸੇ ਪਾਕਿਸਤਾਨ ਤੇ ਦੂਸਰੇ ਪਾਸੇ ਅਫ਼ਗਾਨਿਸਤਾਨ ਹੈ। ਇਹ ਪੁਰਾਣੇ ਸਿਲਕ ਰੋਡ ਦਾ ਇੱਕ ਪ੍ਰਮੁੱਖ ਲਾਂਘਾ ਸੀ ਤੇ ਦੁਨੀਆਂ ਦੇ ਪ੍ਰਾਚੀਨਤਮ ਦਰਿਆਂ ਵਿੱਚ ਆਉਂਦਾ ਹੈ। ਇਸ ਨੇ ਪੰਜਾਬ 'ਤੇ ਜਬਰਦਸਤ ਇਤਿਹਾਸਕ, ਸਮਾਜਿਕ, ਆਰਥਿਕ, ਰਾਜਨੀਤਕ ਅਤੇ ਧਾਰਮਿਕ ਪ੍ਰਭਾਵ ਪਾਇਆ ਹੈ। ਹੁਣ ਤਕ ਇਹ ਭਾਰਤ ਅਤੇ ਮੱਧ ਏਸ਼ੀਆ ਦਰਮਿਆਨ ਮਹੱਤਵਪੂਰਨ ਵਪਾਰਕ ਅਤੇ ਫੌਜੀ ਰਸਤਾ ਰਿਹਾ ਹੈ। ਹੁਣ ਇਹ ਪਾਕਿਸਤਾਨ ਦੇ ਅਰਧ ਅਜ਼ਾਦ ਪਸ਼ਤੂਨ ਕਬਾਇਲੀ ਫਾਟਾ (ਫੈਡਰਲੀ ਐਡਮਿਨੀਟਰਡ ਟਰਾਈਬਲ ਏਰੀਆ) ਇਲਾਕੇ ਦਾ ਹਿੱਸਾ ਹੈ।

ਦੱਰਾ ਖੈਬਰ ਦੇ ਉੱਤਰ ਵੱਲ ਮਲਾਗੋਰੀ ਅਤੇ ਦੱਖਣ ਵੱਲ ਅਫਰੀਦੀ ਕਬੀਲੇ ਦਾ ਕਬਜ਼ਾ ਹੈ। ਅਫਰੀਦੀ ਇਸ ਦੱਰੇ ਨੂੰ ਆਪਣੀ ਮਾਲਕੀ ਸਮਝਦੇ ਸਨ ਤੇ ਇਥੋਂ ਗੁਜ਼ਰਨ ਵਾਲੇ ਵਪਾਰੀਆਂ ਤੋਂ ਟੈਕਸ ਵਸੂਲਦੇ ਸਨ। ਇਸ ਦੇ ਰਣਨੀਤਕ ਮਹੱਤਵ ਨੂੰ ਸਮਝਦੇ ਹੋਏ ਅੰਗਰੇਜ਼ਾਂ ਨੇ 1925 ਵਿੱਚ ਜਮਰੌਦ ਤੋਂ ਲੈ ਕੇ ਲੰਡੀ ਕੋਤਲ ਤਕ ਰੇਲਵੇ ਲਾਈਨ ਵਿਛਾ ਦਿੱਤੀ। ਇਹ ਲਾਈਨ ਇੰਜੀਨੀਅਰਿੰਗ ਕਲਾ ਦਾ ਇੱਕ ਬੇਹਤਰੀਨ ਨਮੂਨਾ ਸਮਝੀ ਜਾਂਦੀ ਹੈ। 

ਅਫ਼ਗਾਨ ਸੰਕਟ ਵੇਲੇ ਇਸ ਦੱਰੇ ਦਾ ਨਾਮ ਸਾਰੀ ਦੁਨੀਆਂ ਵਿੱਚ ਮਸ਼ਹੂਰ ਹੋ ਗਿਆ। ਜਦੋਂ ਰੂਸ ਨੇ ਅਫ਼ਗਾਨਿਸਤਾਨ 'ਤੇ ਸੰਨ 1979 ਵਿੱਚ ਹਮਲਾ ਕੀਤਾ ਤਾਂ ਅਮਰੀਕਾ ਦੁਆਰਾ ਇਸ ਰਸਤੇ ਰਾਹੀਂ ਗੋਲੀ ਸਿੱਕਾ ਮੁਜ਼ਾਹਦੀਨਾਂ ਕੋਲ ਪਹੁੰਚਾਇਆ ਜਾਂਦਾ ਸੀ। ਜਦੋਂ ਅਮਰੀਕਾ ਨੇ ਸੰਨ 2001 ਵਿੱਚ ਤਾਲਿਬਾਨਾਂ ਅਤੇ ਅਲ ਕਾਇਦਾ 'ਤੇ ਹਮਲਾ ਕੀਤਾ ਤਾਂ ਨਾਟੋ ਫੌਜਾਂ ਨੂੰ ਵੀ ਸਾਰੀ ਰਸਦ ਅਤੇ ਤੇਲ ਇਸੇ ਰਸਤੇ ਪਹੁੰਚਦਾ ਸੀ। ਪਾਕਿਸਤਾਨ ਇਸ ਸਹੂਲਤ ਬਦਲੇ ਹਰ ਸਾਲ ਅਮਰੀਕਾ ਤੋਂ ਕਰੋੜਾਂ ਡਾਲਰ ਸਹਾਇਤਾ ਪ੍ਰਾਪਤ ਕਰਦਾ ਸੀ। ਤਾਲਿਬਾਨਾਂ ਨੇ ਇਨ੍ਹਾਂ ਟਰੱਕ ਕਾਨਵਾਈਆਂ 'ਤੇ ਹਮਲੇ ਕਰ ਕੇ ਅਨੇਕਾਂ ਵਾਰ ਸੈਂਕੜੇ ਟਰੱਕ ਸਾੜੇ ਸਨ। ਪਰ ਹੁਣ ਇਹ ਇਲਾਕਾ ਸੁਰੱਖਿਅਤ ਹੈ ਕਿਉਂਕਿ ਪਾਕਿਸਤਾਨੀ ਸਰਕਾਰ ਇਸ ਦੀ ਰਾਖੀ ਲਈ ਅਫਰੀਦੀ ਕਬੀਲੇ ਨੂੰ ਹਰ ਸਾਲ ਮੋਟਾ ਮੁਆਵਜ਼ਾ ਦਿੰਦੀ ਹੈ।
----------
ਪੰਜਾਬ ਵਿੱਚ ਅੱਤਵਾਦ ਦੌਰਾਨ ਬਹੁਤੇ ਹਥਿਆਰ ਦੱਰੇ ਦੇ ਹੀ ਆਉਂਦੇ ਸਨ। ਪੰਜਾਬ ਵਿੱਚ ਕਿਸੇ ਦਾ ਪਿਸਤੌਲ ਚੈੱਕ ਕਰਨ ਲੱਗਿਆਂ ਅੱਜ ਵੀ ਜ਼ਰੂਰ ਪੁੱਛਦੇ ਹਨ ਕਿ ਵਲਾਇਤੀ ਆ ਕੇ ਦੱਰੇ ਦਾ ਮਾਲ ਆ?
----------
ਪਰ ਇਸ ਵੇਲੇ ਦੱਰਾ ਖੈਬਰ ਜਿਸ ਕੰਮ ਲਈ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੈ, ਉਹ ਹੈ ਨਕਲੀ ਹਥਿਆਰ ਬਣਾਉਣ ਦੀਆਂ ਸੈਂਕੜੇ ਫੈਕਟਰੀਆਂ। ਦੁਨੀਆਂ ਦੇ ਕਿਸੇ ਵੀ ਹਥਿਆਰ ਜਿਵੇਂ ਏ.ਕੇ.47, ਊਜ਼ੀ ਮਸ਼ੀਨ ਗੰਨ, ਐੱਮ-16, ਕਿਸੇ ਵੀ ਮਾਰਕੇ ਦਾ ਪਿਸਤੌਲ-ਰਿਵਾਲਵਰ ਆਦਿ ਦੀ ਬੇਹੱਦ ਸਟੀਕ, ਕਾਰਗਰ, ਹੂਬਹੂ ਨਕਲ ਇਥੇ ਕੁਝ ਹੀ ਘੰਟਿਆਂ ਵਿੱਚ ਤਿਆਰ ਕਰ ਕੇ ਦੇ ਦਿੱਤੀ ਜਾਂਦੀ ਹੈ। ਇਹ ਘਰੇਲੂ ਉਦਯੋਗ ਬਿਲਕੁਲ ਕਾਨੂੰਨੀ ਹੈ ਕਿਉਂਕਿ ਫਾਟਾ ਵਿੱਚ ਹੋਣ ਕਾਰਨ ਇਥੇ ਪਾਕਿਸਤਾਨੀ ਕਾਨੂੰਨ ਲਾਗੂ ਨਹੀਂ ਹੁੰਦੇ ਤੇ ਟੈਕਸ ਵੀ ਨਾ ਦੇ ਬਰਾਬਰ ਹਨ। ਹਰੇਕ ਮਾਰਕੇ ਅਤੇ ਬੋਰ ਦੀਆਂ ਰਾਈਫਲਾਂ, ਬੰਦੂਕਾਂ, ਗੋਲੀਆਂ ਅਤੇ ਕਾਰਤੂਸਾਂ ਨਾਲ ਦੁਕਾਨਾਂ ਤੂੜੀਆਂ ਪਈਆਂ ਹਨ। ਜਿਹੜੇ ਚੀਨੀ ਪਿਸਤੌਲ ਜਾਂ ਅਸਾਲਟਾਂ ਸਾਡੇ ਪੰਜਾਬ ਵਿੱਚ ਸਮੱਗਲਰਾਂ ਜਾਂ ਗੈਂਗਸਟਰਾਂ ਕੋਲੋਂ ਪਕੜੀਆਂ ਜਾ ਰਹੀਆਂ ਹਨ, ਉਹ ਜ਼ਿਆਦਾਤਰ ਚੀਨ ਦੀ ਬਜਾਏ ਖੈਬਰ ਦੱਰੇ ਦੀਆਂ ਬਣੀਆਂ ਹੋਈਆਂ ਹਨ।

ਇਹ ਘਰੇਲੂ ਉਦਯੋਗ 19ਵੀਂ ਸਦੀ ਦੌਰਾਨ ਹੋਂਦ ਵਿੱਚ ਆਇਆ ਸੀ ਜਦੋਂ ਬ੍ਰਿਟਿਸ਼ ਫੌਜਾਂ ਨੇ ਅਫ਼ਗਾਨਿਸਤਾਨ ਵਿੱਚ ਫੌਜੀ ਕਾਰਵਾਈਆਂ ਕੀਤੀਆਂ। ਅਫ਼ਗਾਨਾਂ ਨੂੰ ਉਸ ਵੇਲੇ ਹਥਿਆਰਾਂ ਦੀ ਸਖਤ ਜ਼ਰੂਰਤ ਸੀ। ਉਨ੍ਹਾਂ ਦੀ ਜ਼ਰੂਰਤ ਪੂਰੀ ਕਰਨ ਲਈ ਦੱਰਾ ਖੈਬਰ ਵਿੱਚ ਕੁਝ ਵਰਕਸ਼ਾਪਾਂ ਖੁੱਲ੍ਹ ਗਈਆਂ। ਉਸ ਵੇਲੇ ਬ੍ਰਿਟਿਸ਼ ਫੌਜ ਦੇ ਹਥਿਆਰਾਂ ਦੀ ਨਕਲ ਤਿਆਰ ਕੀਤੀ ਜਾਂਦੀ ਸੀ। ਅੰਗਰੇਜਾਂ ਨੇ ਵੀ ਇਨ੍ਹਾਂ ਦੇ ਖਿਲਾਫ ਕੋਈ ਕਾਰਵਾਈ ਕਰਨ ਦੀ ਬਜਾਏ ਇਸ ਨੂੰ ਬੜ੍ਹਾਵਾ ਹੀ ਦਿੱਤਾ। ਪਹਿਲੇ ਵਿਸ਼ਵ ਯੁੱਧ ਸਮੇਂ ਸੂਬਾ ਸਰਹੱਦ ਤੋਂ ਭਰਤੀ ਕੀਤੇ ਫੌਜੀਆਂ ਨੂੰ ਦੱਰੇ ਦੇ ਬਣੇ ਹਥਿਆਰ ਹੀ ਦਿੱਤੇ ਗਏ ਸਨ। ਕਿਉਂਕਿ ਬ੍ਰਿਟਿਸ਼ਾਂ ਨੂੰ ਡਰ ਸੀ ਕਿ ਇਹ ਅੱਖੜ ਕਿਸਮ ਦੇ ਫੌਜੀ ਸਰਕਾਰੀ ਰਾਈਫਲਾਂ ਲੈ ਕੇ ਭੱਜ ਜਾਣਗੇ।

ਅਫ਼ਗਾਨਿਸਤਾਨ ਸਦੀਆਂ ਤਕ ਰੂਸ ਅਤੇ ਇੰਗਲੈਂਡ ਦਰਮਿਆਨ ਝਗੜੇ ਦਾ ਕਾਰਨ ਰਿਹਾ ਹੈ। ਇਸ ਲਈ ਇਨ੍ਹਾਂ ਕਾਰੀਗਰਾਂ ਨੂੰ ਦੋਵਾਂ ਦੇਸ਼ਾਂ ਦੇ ਹਥਿਆਰਾਂ ਦੀਆਂ ਨਕਲਾਂ ਬਣਾਉਣ ਦੀ ਮੁਹਾਰਤ ਹਾਸਲ ਹੋ ਗਈ। ਇਸ ਤੋਂ ਬਾਅਦ ਰੂਸੀ ਹਮਲੇ ਦੌਰਾਨ ਮੁਜ਼ਾਹਦੀਨਾਂ ਲਈ ਇਥੋਂ ਲੱਖਾਂ ਅਸਲਾਟਾਂ ਬਣ ਕੇ ਗਈਆਂ। ਇਸ ਤੋਂ ਬਾਅਦ ਜਦੋਂ ਅਮਰੀਕਾ ਨੇ ਤਾਲਿਬਾਨਾਂ 'ਤੇ ਹਮਲਾ ਕੀਤਾ ਤਾਂ ਇਹ ਤਾਲਿਬਾਨਾਂ ਨੂੰ ਹਥਿਆਰ ਸਪਲਾਈ ਕਰਨ ਦਾ ਮੁੱਖ ਜ਼ਰੀਆ ਬਣ ਗਿਆ।

ਪਾਕਿਸਤਾਨ ਵਿੱਚ ਹਥਿਆਰਾਂ ਦਾ ਲਾਇਸੈਂਸ ਬਹੁਤ ਅਸਾਨੀ ਨਾਲ ਬਣ ਜਾਂਦਾ ਹੈ। ਇੱਕ ਬੰਦਾ ਜਿੰਨੇ ਚਾਹੇ ਹਥਿਆਰ ਅਤੇ ਗੋਲੀਆਂ ਰੱਖ ਸਕਦਾ ਹੈ। ਕੇਂਦਰੀ ਗ੍ਰਹਿ ਮੰਤਰਾਲਾ ਆਟੋਮੈਟਿਕ ਅਤੇ ਸੂਬਿਆਂ ਦੇ ਗ੍ਰਹਿ ਮੰਤਰਾਲੇ ਸੈਮੀ ਆਟੋਮੈਟਿਕ ਹਥਿਆਰਾਂ ਲਈ ਲਾਈਸੈਂਸ ਜਾਰੀ ਕਰਦੇ ਹਨ। ਏ.ਕੇ.47 ਵੀ ਕਾਨੂੰਨਨ ਖਰੀਦੀ ਜਾ ਸਕਦੀ ਹੈ। ਹਥਿਆਰਾਂ ਦੀ ਇਸ ਭਾਰੀ ਮੰਗ ਨੂੰ ਸਿਰਫ ਦੱਰਾ ਖੈਬਰ ਹੀ ਪੂਰੀ ਕਰ ਸਕਦਾ ਹੈ।

ਦੱਰਾ ਖੈਬਰ ਵਿੱਚ ਅਸਲੇ ਦੀ ਦੁਕਾਨ ਜਾਂ ਫੈਕਟਰੀ ਖੋਲ੍ਹਣੀ ਬਹੁਤ ਹੀ ਅਸਾਨ ਹੈ। ਅਰਾਮ ਨਾਲ ਪਰਮਿਟ ਮਿਲ ਜਾਂਦਾ ਹੈ ਤੇ ਟੈਕਸ ਵੀ ਨਾਂਹ ਦੇ ਬਰਾਬਰ ਹਨ। ਸਰਕਾਰ ਦਾ ਵੀ ਕੋਈ ਬਹੁਤਾ ਕੰਟਰੋਲ ਨਹੀਂ ਹੈ। ਦੱਰਾ ਖੈਬਰ ਦੇ ਵਪਾਰੀਆਂ ਦੁਆਰਾ ਲਾਇਸੈਂਸ ਧਾਰੀਆਂ, ਤਾਲਿਬਾਨਾਂ, ਕਬੀਲਿਆਂ ਅਤੇ ਗੁੰਡਾ ਗਰੋਹਾਂ ਨੂੰ ਹਥਿਆਰਾਂ ਦੀ ਖੁੱਲ੍ਹੀ ਵਿਕਰੀ ਹੁੰਦੀ ਹੈ। ਹਥਿਆਰ ਬਣਾਉਣ ਲਈ ਲੋਕਲ ਕੱਚੇ ਮਾਲ ਦੀ ਵਰਤੋਂ ਕੀਤੀ ਜਾਂਦੀ ਹੈ। ਆਮ ਤੌਰ 'ਤੇ ਕੰਡਮ ਗੱਡੀਆਂ ਦੇ ਸਖਤ ਹਿੱਸੇ ਜਿਵੇਂ ਧੁਰਾ, ਕਮਾਨੀਆਂ ਅਤੇ ਕਰੈਂਕ ਸ਼ਾਫਟ ਆਦਿ ਵਰਤੇ ਜਾਂਦੇ ਹਨ। ਪਰ ਰੇਲਵੇ ਲਾਈਨਾਂ ਦੇ ਟੁਕੜੇ ਅਤੇ ਰੇਲਵੇ ਇੰਜਣਾਂ ਦੇ ਹਿੱਸੇ ਬੇਹੱਦ ਮਜ਼ਬੂਤ ਹੋਣ ਕਾਰਨ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ। ਗੋਲੀਆਂ ਦੇ ਜ਼ਿਆਦਾਤਰ ਖੋਲ ਸਟੀਲ ਦੇ ਹੁੰਦੇ ਹਨ ਜਿਨ੍ਹਾਂ ਨੂੰ ਤਾਂਬੇ ਦੀ ਪਾਲਿਸ਼ ਕਰ ਦਿੱਤੀ ਜਾਂਦੀ ਹੈ। ਬਹੁਤੀਆਂ ਗੋਲੀਆਂ ਨਾਟੋ ਅਤੇ ਪਾਕਿਸਤਾਨੀ ਫੌਜ ਦੇ ਚੱਲੇ ਹੋਏ ਕਾਰਤੂਸਾਂ ਨੂੰ ਦੁਬਾਰਾ ਭਰ ਕੇ ਬਣਾਈਆਂ ਜਾਂਦੀਆਂ ਹਨ। ਹਥਿਆਰ ਗਾਹਕ ਦੀ ਪਸੰਦ ਮੁਤਾਬਕ ਬੇਹੱਦ ਮਜ਼ਬੂਤ ਅਤੇ ਕਾਰਗਰ ਜਾਂ ਚਾਲੂ ਕਿਸਮ ਦੇ ਬਣਾਏ ਜਾਂਦੇ ਹਨ।

ਅੱਜ-ਕੱਲ੍ਹ ਜ਼ਿਆਦਾਤਰ ਅਮਰੀਕਨ, ਇੰਗਲਿਸ਼, ਰੂਸੀ, ਜਰਮਨ, ਇਟਾਲੀਅਨ, ਇਜ਼ਰਾਈਲੀ ਅਤੇ ਚੀਨੀ ਹਥਿਆਰਾਂ ਦੀਆਂ ਨਕਲਾਂ ਤਿਆਰ ਕੀਤੀਆਂ ਜਾਂਦੀਆਂ ਹਨ। ਇਹ ਕਾਰੀਗਰ ਖਾਸ ਤੌਰ 'ਤੇ ਏ.ਕੇ.47 ਅਤੇ ਰਿਵਾਲਵਰ-ਪਿਸਤੌਲ ਬਣਾਉਣ ਦੇ ਬੇਹੱਦ ਮਾਹਰ ਹਨ। ਹਥਿਆਰ 'ਤੇ ਮਾਰਕਾ ਸਟੈਂਪ ਕਰਨ ਲੱਗਿਆਂ ਜਾਣ-ਬੁੱਝ ਕੇ ਥੋੜ੍ਹਾ-ਬਹੁਤ ਫਰਕ ਪਾ ਦਿੱਤਾ ਜਾਂਦਾ ਹੈ ਤਾਂ ਜੋ ਪਤਾ ਲੱਗ ਜਾਵੇ ਕਿ ਇਹ ਦੱਰਾ ਖੈਬਰ ਦਾ ਬਣਿਆ ਹੋਇਆ ਹੈ। ਇਥੇ ਬਣਨ ਵਾਲੇ ਹਥਿਆਰਾਂ ਦੇ ਆਪਣੇ ਵੀ ਬਰਾਂਡ ਨਾਮ ਹਨ ਜਿਵੇਂ ਬੁਫੈਲੋ, ਡਾਇਮੰਡ, ਡਬਲ ਡਰੈਗਨ, ਡਬਲ ਸਟਾਰ, ਗੁੱਡਲੱਕ, ਗੋਰੀਲਾ ਅਤੇ ਟਾਈਗਰ ਆਦਿ। ਸਾਕਿਬ ਬਰਾਂਡ ਇਥੋਂ ਦਾ ਇੱਕ ਪ੍ਰਸਿੱਧ ਬਰਾਂਡ ਹੈ।

ਪੰਜਾਬ ਵਿੱਚ ਅੱਤਵਾਦ ਦੌਰਾਨ ਬਹੁਤੇ ਹਥਿਆਰ ਦੱਰੇ ਦੇ ਹੀ ਆਉਂਦੇ ਸਨ। ਪੰਜਾਬ ਵਿੱਚ ਕਿਸੇ ਦਾ ਪਿਸਤੌਲ ਚੈੱਕ ਕਰਨ ਲੱਗਿਆਂ ਅੱਜ ਵੀ ਜ਼ਰੂਰ ਪੁੱਛਦੇ ਹਨ ਕਿ ਵਲਾਇਤੀ ਆ ਕੇ ਦੱਰੇ ਦਾ ਮਾਲ ਆ? ਪਾਕਿਸਤਾਨੀ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ, ਜਦ ਤਕ ਅਫ਼ਗਾਨਿਸਤਾਨ ਅਤੇ ਸੂਬਾ ਸਰਹੱਦ ਵਿੱਚ ਸ਼ਾਂਤੀ ਨਹੀਂ ਹੁੰਦੀ, ਇਹ ਕਾਰੋਬਾਰ ਵਧਦਾ-ਫੁੱਲਦਾ ਹੀ ਰਹਿਣਾ ਹੈ।
----------
ਲੇਖਕ ਪੰਜਾਬ ਪੁਲਿਸ ਵਿੱਚ ਐੱਸ.ਪੀ. ਅਹੁਦੇ 'ਤੇ ਤਾਇਨਾਤ ਹਨ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________

ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ

...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ

ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ

ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?

ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ

ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...

ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

ਮੋਦੀ ਸਰਕਾਰ ਬਨਾਮ 'ਅੱਛੇ ਦਿਨ'

ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?

ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ

ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ

ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ

ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ

ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ

ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?

ਪ੍ਰਧਾਨ ਜੀ, ਕੀ ਸੱਚ ਸੁਣਨਗੇ?

ਰੌਸ਼ਨ ਖ਼ਵਾਬ ਦਾ ਖ਼ਤ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________
[home] [1] 2 3  [prev.]1-5 of 11

Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE
Copyright © 2016-2017

NEWS LETTER