ਵਿਦੇਸ਼

Monthly Archives: NOVEMBER 2017


ਹੱਕ ਖੋਹਣ ਵਾਲੇ ਤੋਂ ਦੇਣ ਵਾਲਾ ਵੱਡਾ
ਇਕ ਭਾਰਤੀ ਰੇਸਤਰਾਂ ਦੇ ਸ਼ੈਫ ਨੂੰ ਛੁੱਟੀ 'ਤੇ ਗਏ ਹੋਣ ਬਾਅਦ ਨੌਕਰੀ ਤੋਂ ਕੱਢਣਾ ਮਾਲਕ ਨੂੰ ਪਿਆ ਮਹਿੰਗਾ
27.11.17 - ਹਰਜਿੰਦਰ ਸਿੰਘ ਬਸਿਆਲਾ
ਇਕ ਭਾਰਤੀ ਰੇਸਤਰਾਂ ਦੇ ਸ਼ੈਫ ਨੂੰ ਛੁੱਟੀ 'ਤੇ ਗਏ ਹੋਣ ਬਾਅਦ ਨੌਕਰੀ ਤੋਂ ਕੱਢਣਾ ਮਾਲਕ ਨੂੰ ਪਿਆ ਮਹਿੰਗਾਕਹਿੰਦੇ ਨੇ ਕਿਸੇ ਦਾ ਹੱਕ ਮਾਰ ਲੈਣ ਵਾਲੇ ਜਾਂ ਖੋਹ ਲੈਣ ਵਾਲੇ ਨਾਲੋਂ ਉਸ ਦਾ ਹੱਕ ਦਿਵਾਉਣ ਵਾਲਾ ਬੱਲਵਾਨ ਹੁੰਦਾ ਹੈ। ਇਕ ਅਜਿਹੀ ਹੀ ਘਟਨਾ ਇਥੇ ਚਲਦੇ ਇਕ ਭਾਰਤੀ ਰੈਸਟੋਰੈਂਟ 'ਸੱਤਿਆ' ਦੇ ਸ਼ੈਫ ਨਾਲ ਹੋਈ ਹੈ। ਇੰਪਲਾਇਮੈਂਟ ਰਿਲੇਸ਼ਨਜ਼ ਅਥਾਰਟੀ ਨੇ ਬਾਬੂ ਪੰਡਿਤ ਨਾਂਅ ਦੇ ਇਕ ਸ਼ੈਫ ਨੂੰ ਉਸ ਦਾ ਹੱਕ ਦਿਵਾ ਦਿੱਤਾ ਹੈ। ਇਹ ਸ਼ੈਫ ਆਪਣੀ ਛੁੱਟੀ ਉਤੇ ਸੀ ਅਤੇ ਦੇਸ਼ ਤੋਂ ਬਾਹਰ ਸੀ ਇਸ ਦਰਮਿਆਨ ਇਸ ਦੇ ਰੁਜ਼ਗਾਰ ਦਾਤਾ ਨੇ ਜਿੱਥੇ ਉਸ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਨੌਕਰੀ ਤੋਂ ਪਰ੍ਹਾਂ ਕਰ ਦਿੱਤਾ ਉਥੇ ਉਸ ਦਾ ਵਰਕ ਵੀਜ਼ਾ ਵੀ ਕੈਂਸਲ ਕਰਵਾ ਦਿੱਤਾ। ਰੈਸਟੋਰੈਂਟ ਦੇ ਮਾਲਕ ਅਕੁਥੋਟਾ ਜਵਾਲਾ ਨਾਰਸਿੰਮ੍ਹਾ ਸਵਾਮੀ ਨੇ ਬਾਬੂ ਪੰਡਿਤ ਨੂੰ ਹੈਦਰਾਬਾਦ ਤੋਂ ਵਿਸ਼ੇਸ਼ ਤੌਰ 'ਤੇ 2012 ਵਿਚ ਬੁਲਾਇਆ ਸੀ। ਪੰਡਿਤ ਨੇ ਅਪ੍ਰੈਲ 2013 ਤੋਂ ਸਤੰਬਰ 2016 ਤੱਕ ਇਸ ਮਾਲਕ ਕੋਲ ਕੰਮ ਕੀਤਾ ਅਤੇ ਤਿੰਨ ਵਾਰ ਵਰਕ ਵੀਜ਼ਾ ਲਿਆ। ਇਹ ਸ਼ੈਫ ਸਲਾਨਾ 26152 ਡਾਲਰ ਕਮਾਉਂਦਾ ਸੀ।

ਪਿਛਲੇ ਸਾਲ ਸਤੰਬਰ ਮਹੀਨੇ ਇਹ ਸ਼ੈਫ ਇੰਡੀਆ ਕੁਝ ਵੱਧ ਸਮੇਂ ਲਈ ਸਕੀਮ ਨਾਲ ਗਿਆ ਤਾਂ ਕਿ ਆਪਣੀ ਪਤਨੀ ਅਤੇ ਬੱਚਿਆਂ ਨੂੰ ਵੀ ਲਿਆ ਸਕੇ ਪਰ ਇਹ ਸਕੀਮ ਸਿਰੇ ਨਾ ਚੜ੍ਹੀ। ਇਸ ਦੇ ਰੁਜ਼ਗਾਰ ਦਾਤਾ ਨੇ ਦੋ ਈਮੇਲਾਂ ਅਤੇ ਇਕ ਪੱਤਰ ਇਮੀਗ੍ਰੇਸ਼ਨ ਨੂੰ ਲਿਖਿਆ ਅਤੇ ਉਸ ਦੇ ਅਧਾਰ ਉਤੇ ਨਵੰਬਰ ਮਹੀਨੇ ਇਸ ਦਾ ਵੀਜ਼ਾ ਕੈਂਸਲ ਇਮੀਗ੍ਰੇਸ਼ਨ ਨੇ ਕੈਂਸਲ ਕਰ ਦਿੱਤਾ। ਇਸ ਨੇ ਪੱਤਰ ਵਿਚ ਇਹ ਵੀ ਲਿਖਿਆ ਕਿ ਪੰਡਿਤ ਨੂੰ ਸ਼ੂਗਰ ਦੀ ਬਿਮਾਰੀ ਹੈ ਅਤੇ ਉਸ ਨੇ ਪਿਛਲੇ ਵੀਜ਼ੇ ਦੌਰਾਨ ਦਵਾਈਆਂ ਆਦਿ ਦੇ ਸਹਾਰੇ ਉਸ ਨੂੰ ਕੰਟਰਲੋ ਕਰਨ ਦੀ ਕੋਸ਼ਿਸ ਕੀਤੀ। ਉਸ ਨੇ ਲਿਖ ਦਿੱਤਾ ਕਿ ਉਹ ਅੱਗੇ ਤੋਂ ਉਸ ਨੂੰ ਆਪਣੇ ਕੰਮ 'ਤੇ ਨਹੀਂ ਰੱਖਣਗੇ ਇਸ ਕਰਕੇ ਉਸ ਦਾ ਵੀਜ਼ਾ ਕੈਂਸਲ ਕਰ ਦਿਓ। ਉਸ ਨੇ ਕਿਹਾ ਕਿ ਉਸ ਦੀ ਈਮੇਲ ਗੁੰਮਨਾਮ ਰੱਖੀ ਜਾਵੇ ਅਤੇ ਐਕਸ਼ਨ ਲੈਣ ਬਾਰੇ ਉਸ ਨੂੰ ਦੱਸਿਆ ਜਾਵੇ। ਉਸ ਨੇ ਇਕ ਵੱਖਰੀ ਈਮੇਲ ਵਿਚ ਲਿਖਿਆ ਕਿ ਉਸ ਦੀ ਨੌਕਰੀ ਹੁਣ ਖਤਮ ਕਰ ਦਿੱਤੀ ਗਈ ਹੈ।

ਇਸ ਦਰਮਿਆਨ ਜਦੋਂ ਇੰਪਲਾਇਮੈਂਟ ਰਿਲੇਸ਼ਨ ਨੇ ਸਾਰੀ ਕਹਾਣੀ ਸੁਣੀ ਤਾਂ ਪਤਾ ਚੱਲਿਆ ਕਿ ਰੁਜ਼ਗਾਰ ਦਾਤਾ ਨੇ ਜਿਸ ਤਰੀਕੇ ਨਾਲ ਨੌਕਰੀ ਤੋਂ ਕੱਢਿਆ ਹੈ ਉਹ ਚੰਗਾ ਤਰੀਕਾ ਨਹੀਂ ਸੀ। ਸ਼ੂਗਰ ਦੀ ਬਿਮਾਰੀ ਦੀ ਕਹਾਣੀ ਵਿਚ ਵੀ ਕਈ ਗੱਲਾਂ ਪਾਈਆਂ ਗਈਆਂ। ਅੰਤ ਇੰਪਲਾਇਮੈਂਟ ਰਿਲੇਸ਼ਨ ਵਾਲਿਆਂ ਨੇ ਰੈਸਟੋਰੈਂਟ ਮਾਲਕ ਨੂੰ 33,465 ਡਾਲਰ ਦੀ ਭਰਪਾਈ ਕਰਨ ਲਈ ਕਹਿ ਦਿੱਤਾ ਹੈ।
[home] [1] 2  [prev.]1-5 of 6


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਛੱਪਰ ਪਾੜ ਕੇ ਮਿਲਣ ਦੀ ਬਜਾਏ ਛੱਤ ਪਾੜ ਕੇ ਖੁਦ ਲੈ ਗਏ
ਚੋਰਾਂ ਨੇ ਛੱਤ ਪਾੜ ਕੇ 2 ਲੱਖ ਡਾਲਰ ਦੀਆਂ ਮੁੰਦਰੀਆਂ ਕੀਤੀਆਂ ਚੋਰੀ
27.11.17 - ਹਰਜਿੰਦਰ ਸਿੰਘ ਬਸਿਆਲਾ
ਚੋਰਾਂ ਨੇ ਛੱਤ ਪਾੜ ਕੇ 2 ਲੱਖ ਡਾਲਰ ਦੀਆਂ ਮੁੰਦਰੀਆਂ ਕੀਤੀਆਂ ਚੋਰੀਔਕਲੈਂਡ ਦੇ ਕ੍ਰਾਈਸਟਚਰਚ ਵਿਖੇ ਇਕ ਜਿਊਲਰੀ ਦੇ ਸ਼ੋਅ ਰੂਮ (ਸੁਨਿਆਰੇ ਦੀ ਦੁਕਾਨ) ਉਤੇ ਚੋਰਾਂ ਨੇ ਛੱਤ ਪਾੜ ਕੇ 2 ਲੱਖ ਡਾਲਰ ਦੇ ਕਰੀਬ ਦੀਆਂ ਲਗਪਗ ਦੋ ਹਜ਼ਾਰ ਮੁੰਦਰੀਆਂ ਚੋਰੀ ਕਰ ਲਈਆਂ। ਲੱਗਦਾ ਹੈ ਇਨ੍ਹਾਂ ਚੋਰਾਂ ਨੇ ਰੱਬ ਵੱਲੋਂ ਛੱਪਰ ਮਾਰ ਕੇ ਮਿਲਣ ਦੀ ਉਡੀਕ ਕਰਨ ਨੂੰ ਕਿਨਾਰੇ ਕਰਦਿਆਂ ਖੁਦ ਹੀ ਛੱਪਰ (ਛੱਤ) ਪਾੜ ਲਈ ਅਤੇ ਦੋ ਲੱਖ ਡਾਲਰ ਬਣਾ ਕੇ ਰਾਤੋਂ-ਰਾਤ ਖਿਸਕ ਗਏ।

ਇਹ ਸੁਨਿਆਰਾ ਤੁਰਕੀ ਦਾ ਸੀ ਅਤੇ ਉਸ ਨੇ ਬਹੁਤ ਕੀਮਤੀ ਨਗਾਂ ਵਾਲੀਆਂ ਮੁੰਦਰੀਆਂ ਰੱਖੀਆਂ ਹੋਈਆਂ ਸਨ। ਇਹ ਮੁੰਦਰੀਆਂ 50 ਡਾਲਰ ਤੋਂ ਲੈ ਕੇ 200 ਡਾਲਰ ਤੱਕ ਦੀਆਂ ਸਨ। ਚੋਰਾਂ ਨੇ ਛੱਤ ਵੀ ਪਾੜੀ ਅਤੇ ਇਕ ਕੰਧ ਦੇ ਵਿਚ ਵੀ ਮੋਰਾ ਕੀਤਾ। ਇਨ੍ਹਾਂ ਚੋਰਾਂ ਨੂੰ ਸਾਰਾ ਕੁਝ ਪਤਾ ਸੀ ਕਿ ਕਿੱਥੋਂ ਛੱਤ ਕੱਟਣੀ ਹੈ ਅਤੇ ਕਿੱਥੇ ਉਤਰਨਾ ਹੈ।
[home] [1] 2  [prev.]1-5 of 6


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਮੈਗਜ਼ੀਨ ਨੇ ਦੱਸਿਆ ਟਰੰਪ ਦੇ ਦਾਅਵੇ ਨੂੰ ਝੂਠਾ
ਟਾਈਮ ਵਲੋਂ ਮਿਲਿਆ 'ਪਰਸਨ ਆਫ ਦ ਈਅਰ' ਦਾ ਆਫਰ: ਟਰੰਪ
25.11.17 - ਪੀ ਟੀ ਟੀਮ
ਟਾਈਮ ਵਲੋਂ ਮਿਲਿਆ 'ਪਰਸਨ ਆਫ ਦ ਈਅਰ' ਦਾ ਆਫਰ: ਟਰੰਪਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਦੂਜੀ ਵਾਰ ਸ਼ਾਇਦ ਟਾਈਮ ਮੈਗਜ਼ੀਨ ਦੇ 'ਪਰਸਨ ਆਫ ਦ ਈਅਰ' ਚੁਣੇ ਜਾ ਸਕਦੇ ਸਨ, ਲੇਕਿਨ ਰਾਸ਼ਟਰਪਤੀ ਟਰੰਪ ਨੇ ਮੈਗਜ਼ੀਨ ਨੂੰ ਇੰਟਰਵਿਊ ਦੇਣ ਅਤੇ ਫੋਟੋ ਸ਼ੂਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਟਰੰਪ ਨੇ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

ਟਰੰਪ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਟਾਈਮ ਮੈਗਜ਼ੀਨ ਨੇ ਕਿਹਾ ਕਿ ਅਸੀਂ ਅਮਰੀਕੀ ਰਾਸ਼‍ਟਰਪਤੀ ਨੂੰ ਅਜਿਹਾ ਕਦੇ ਨਹੀਂ ਕਿਹਾ ਕਿ ਉਨ੍ਹਾਂ ਦਾ ਇੰਟਰਵਿਊ ਅਸੀਂ ਇਸਲਈ ਕਰ ਰਹੇ ਹਾਂ ਕਿਉਂਕਿ ਉਨ੍ਹਾਂ ਨੂੰ 'ਪਰਸਨ ਆਫ ਦ ਈਅਰ' ਚੁਣਿਆ ਜਾਣਾ ਹੈ। ਮੈਗਜ਼ੀਨ ਨੇ ਕਿਹਾ ਕਿ ਨਤੀਜੇ ਵਾਲੇ ਦਿਨ ਤੋਂ ਪਹਿਲਾਂ ਅਸੀਂ ਕਿਸੇ ਦੇ ਨਾਮ ਉੱਤੇ ਟਿੱਪਣੀ ਨਹੀਂ ਕਰ ਸਕਦੇ।

ਰਾਸ਼ਟਰਪਤੀ ਟਰੰਪ ਨੇ ਟਵੀਟ ਕੀਤਾ ਸੀ, "ਟਾਈਮ ਮੈਗਜ਼ੀਨ ਨੇ ਦੱਸਿਆ ਕਿ ਪਿੱਛਲੀ ਵਾਰ ਦੀ ਹੀ ਤਰ੍ਹਾਂ ਇਸ ਸਾਲ ਵੀ ਸ਼ਾਇਦ ਮੈਂ 'ਪਰਸਨ ਆਫ ਦ ਈਅਰ' ਚੁਣਿਆ ਜਾਵਾਂ, ਲੇਕਿਨ ਮੈਨੂੰ ਇੱਕ ਇੰਟਰਵਿਊ ਦੇਣ ਅਤੇ ਫੋਟੋ ਸ਼ੂਟ ਲਈ ਹਾਮੀ ਭਰਨੀ ਹੋਵੇਗੀ। ਮੈਂ ਕਿਹਾ, ਸ਼ਾਇਦ ਕਾਫੀ ਨਹੀਂ ਹੈ ਅਤੇ ਮਨ੍ਹਾ ਕਰ ਦਿੱਤਾ, ਵੈਸੇ ਧੰਨਵਾਦ।" ਟਾਈਮ ਮੈਗਜ਼ੀਨ ਨੇ ਟਰੰਪ ਨੂੰ ਪਿਛਲੇ ਸਾਲ 'ਪਰਸਨ ਆਫ ਦ ਈਅਰ' ਚੁਣਿਆ ਸੀ। ਰਾਸ਼ਟਰਪਤੀ ਫਿਲਹਾਲ ਥੈਂਕਸ ਗਿਵਿੰਗ ਵੀਕਐਂਡ ਲਈ ਆਪਣੇ ਫਲੋਰਿਡਾ ਸਥਿਤ ਘਰ ਉੱਤੇ ਹਨ।

ਟਾਈਮ ਮੈਗਜ਼ੀਨ 1927 ਤੋਂ ਹੀ 'ਪਰਸਨ ਆਫ ਦ ਈਅਰ' ਦੀ ਚੋਣ ਕਰ ਰਹੀ ਹੈ। ਮੈਗਜ਼ੀਨ ਫਿਲਹਾਲ ਇਸ ਚੋਣ ਲਈ ਆਨਲਾਈਨ ਵੋਟਿੰਗ ਕਰਵਾ ਰਹੀ ਹੈ ਅਤੇ ਇਸ ਦਾ ਐਲਾਨ 6 ਦਸੰਬਰ ਨੂੰ ਕੀਤਾ ਜਾਵੇਗਾ। ਮੈਗਜ਼ੀਨ ਦੇ ਰੀਡਰ 3 ਦਸੰਬਰ ਤੱਕ ਵੋਟ ਕਰ ਸਕਦੇ ਹਨ।

ਸਾਲ 2016 ਵਿੱਚ ਮੈਗਜ਼ੀਨ ਨੇ ਡੋਨਾਲਡ ਟਰੰਪ ਨੂੰ 'ਪਰਸਨ ਆਫ ਦ ਈਅਰ' ਚੁਣਿਆ ਸੀ। ਟਰੰਪ ਨੇ ਇਸ ਸਾਲ ਰਾਸ਼ਟਰਪਤੀ ਚੋਣ ਵਿੱਚ ਵਿਰੋਧੀ ਡੈਮੋਕ੍ਰੇਟਿਕ ਉਮੀਦਵਾਰ ਨੂੰ ਹਾਰ ਦੇ ਕੇ ਅਮਰੀਕੀ ਰਾਸ਼ਟਰਪਤੀ ਦਾ ਪਦ ਹਾਸਲ ਕੀਤਾ ਸੀ। ਸਾਲ 2015 ਵਿੱਚ ਜਰਮਨੀ ਦੀ ਚਾਂਸਲਰ ਐਂਜੇਲਾ ਮਰਕੇਲ ਨੂੰ 'ਪਰਸਨ ਆਫ ਦ ਈਅਰ' ਚੁਣਿਆ ਸੀ।
[home] [1] 2  [prev.]1-5 of 6


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਧਰਤੀ ਵਿੱਚ ਹੋ ਰਹੇ ਹਨ ਇਹ ਬਦਲਾਅ
2018 ਵਿੱਚ ਆ ਸਕਦੇ ਹਨ ਭਿਆਨਕ ਭੁਚਾਲ
21.11.17 - ਪੀ ਟੀ ਟੀਮ
2018 ਵਿੱਚ ਆ ਸਕਦੇ ਹਨ ਭਿਆਨਕ ਭੁਚਾਲ2018 ਵਿੱਚ ਦੁਨੀਆ ਦੇ ਕਈ ਹਿੱਸਿਆਂ ਵਿੱਚ ਭਿਆਨਕ ਭੁਚਾਲ ਤਬਾਹੀ ਮਚਾ ਸਕਦੇ ਹਨ। ਭੁਚਾਲ ਉੱਤੇ ਰਿਸਰਚ ਕਰ ਰਹੀ ਜਿਓਲਾਜਿਕਲ ਸੋਸਾਇਟੀ ਆਫ ਅਮਰੀਕਾ ਦੇ ਵਿਗਿਆਨੀਆਂ ਨੇ ਇਹ ਚਿਤਾਵਨੀ ਦਿੱਤੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਧਰਤੀ ਦੇ ਘੁੰਮਣ ਦੀ ਰਫਤਾਰ ਵਿੱਚ ਫਰਕ ਆ ਰਿਹਾ ਹੈ, ਜਿਸ ਕਾਰਨ ਭੁਚਾਲ ਆਉਣ ਦੀ ਆਸ਼ੰਕਾ ਹੈ।

ਰਿਪੋਰਟ ਦੇ ਅਨੁਸਾਰ, ਧਰਤੀ ਦੇ ਘੁੰਮਣ ਦੀ ਰਫਤਾਰ ਨਾਲ ਭੁਚਾਲ ਦਾ ਸਿੱਧਾ ਸੰਬੰਧ ਹੁੰਦਾ ਹੈ। ਇਹ ਸਿੱਟਾ ਅਮਰੀਕਾ ਦੀ ਯੂਨੀਵਰਸਿਟੀ ਆਫ ਕੋਲੋਰਾਡੋ ਦੇ ਰੋਜਰ ਬਿਲਹਮ ਅਤੇ ਯੂਨੀਵਰਸਿਟੀ ਆਫ ਮੋਂਟਾਨਾ ਦੀ ਰੇਬੇਕਾ ਬੇਂਡਿਕ ਨੇ ਭੁਚਾਲ ਉੱਤੇ ਹੋਈ ਰਿਸਰਚ ਵਿੱਚ ਕੱਢਿਆ ਹੈ।

ਦੋਵਾਂ ਵਿਗਿਆਨੀਆਂ ਨੇ ਇਸ ਰਿਸਰਚ ਲਈ 1900 ਸਾਲ ਪਹਿਲਾਂ ਆਏ ਸਾਰੇ ਵੱਡੇ ਭੁਚਾਲਾਂ ਨੂੰ ਸਮਝਿਆ। ਜਿਸ ਦੇ ਮੁਤਾਬਕ ਬੀਤੇ ਪੰਜ ਸਾਲਾਂ ਵਿੱਚ ਦੁਨੀਆ ਵਿੱਚ ਧਰਤੀ ਦੇ ਅੰਦਰ ਉਥਲ-ਪੁਥਲ ਦੀਆਂ ਘਟਨਾਵਾਂ ਵਧੀਆਂ ਹਨ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਪਿਛਲੀ ਸਦੀ ਵਿੱਚ ਧਰਤੀ ਦੀ ਘੁੰਮਣ ਦੀ ਰਫਤਾਰ ਵਿੱਚ ਫਰਕ ਆਉਣ ਦੇ ਕਾਰਨ ਕਰੀਬ ਪੰਜ ਵਾਰ 7 ਮੈਗਨੀਟਿਊਡ ਦੇ ਭੁਚਾਲ ਆਏ ਸਨ। ਇਸ ਸਦੀ ਵਿੱਚ ਵੀ ਬੀਤੇ ਪੰਜ ਸਾਲ ਵਿੱਚ ਦੁਨੀਆ ਭਰ ਵਿੱਚ ਧਰਤੀ ਦੇ ਅੰਦਰ ਉਥਲ-ਪੁਥਲ ਦੀਆਂ ਘਟਨਾਵਾਂ ਹੋਈਆਂ ਹੈ। ਇਸ ਦੇ ਚਲਦੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 2018 ਵਿੱਚ ਵੱਡੇ ਭੁਚਾਲ ਆ ਸਕਦੇ ਹਨ।

ਹਾਲਾਂਕਿ ਕਿਹੜੇ ਇਲਾਕਿਆਂ ਵਿੱਚ ਭੁਚਾਲ ਆਉਣਗੇ ਇਹ ਰਿਸਰਚ ਵਿੱਚ ਸਾਫ ਨਹੀਂ ਹੋ ਸਕਿਆ ਹੈ। ਲੇਕਿਨ ਇਹ ਜ਼ਰੂਰ ਵੇਖਿਆ ਗਿਆ ਹੈ ਕਿ ਭੂ-ਮੱਧ ਰੇਖਾ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਦਿਨ ਦੀ ਲੰਮਾਈ ਵੱਡੀ-ਛੋਟੀ ਹੋ ਰਹੀ ਹੈ।
[home] [1] 2  [prev.]1-5 of 6


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਸਮੇਂ ਦਾ ਪਾਬੰਦ ਰਹਿਣਾ ਹੈ ਪਹਿਚਾਣ
ਜਪਾਨ ਵਿੱਚ ਟ੍ਰੇਨ 20 ਸੈਕੰਡ ਪਹਿਲਾਂ ਹੋਈ ਰਵਾਨਾ, ਰੇਲਵੇ ਕੰਪਨੀ ਨੇ ਮੰਗੀ ਮਾਫੀ
17.11.17 - ਪੀ ਟੀ ਟੀਮ
ਜਪਾਨ ਵਿੱਚ ਟ੍ਰੇਨ 20 ਸੈਕੰਡ ਪਹਿਲਾਂ ਹੋਈ ਰਵਾਨਾ, ਰੇਲਵੇ ਕੰਪਨੀ ਨੇ ਮੰਗੀ ਮਾਫੀਜਪਾਨ ਦੀ ਰੇਲ ਸੇਵਾ ਦੀ ਪਹਿਚਾਣ ਹੈ ਵਕਤ ਦਾ ਪਾਬੰਦ ਰਹਿਣਾ। ਪਰ ਮੰਗਲਵਾਰ ਨੂੰ ਇੱਕ ਟ੍ਰੇਨ ਇਸ ਅਨੁਸ਼ਾਸਨ ਦੀ ਪਾਲਣਾ ਨਹੀਂ ਕਰ ਸਕੀ। ਮੰਗਲਵਾਰ ਨੂੰ ਸੁਕੁਬਾ ਐਕਸਪ੍ਰੈੱਸ ਲਾਈਨ ਉੱਤੇ ਚੱਲਣ ਵਾਲੀ ਟ੍ਰੇਨ ਸਮੇਂ ਤੋਂ 20 ਸੈਕੰਡ ਪਹਿਲਾਂ ਹੀ ਸਟੇਸ਼ਨ ਤੋਂ ਰਵਾਨਾ ਹੋ ਗਈ। ਟ੍ਰੇਨ ਦੇ ਜਲਦੀ ਰਵਾਨਾ ਹੋਣ ਕਾਰਨ ਟ੍ਰੇਨ ਮੈਨੇਜਮੈਂਟ ਦੇ ਅਧਿਕਾਰੀਆਂ ਨੂੰ ਇੰਨੀ ਸ਼ਰਮਿੰਦਗੀ ਮਹਿਸੂਸ ਹੋਈ ਕਿ ਉਨ੍ਹਾਂ ਨੇ ਬੁੱਧਵਾਰ ਨੂੰ ਆਪਣੀ ਵੈੱਬਸਾਈਟ ਉੱਤੇ ਮਾਫੀ ਮੰਗੀ। ਅਧਿਕਾਰੀਆਂ ਨੇ ਵੈੱਬਸਾਈਟ 'ਤੇ ਲਿਖਿਆ, 'ਟ੍ਰੇਨ ਨਿਰਧਾਰਿਤ ਸਮੇਂ ਤੋਂ ਪਹਿਲਾਂ ਰਵਾਨਾ ਹੋ ਗਈ ਸੀ। ਇਸ ਕਾਰਨ ਮੁਸਾਫਰਾਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਹੋਵੇਗਾ। ਉਨ੍ਹਾਂ ਨੂੰ ਹੋਈ ਮੁਸ਼ਕਿਲ ਲਈ ਅਸੀਂ ਮਾਫੀ ਮੰਗਦੇ ਹਾਂ।'

ਟੋਕੀਓ ਦੇ ਅਕਿਹਾਬਰਾ ਅਤੇ ਇਬਾਰਕੀ ਸੂਬੇ ਦੇ ਸੁਕੁਬਾ ਦੇ ਵਿੱਚ ਚੱਲਣ ਵਾਲੀ ਸੁਕੁਬਾ ਐਕਸਪ੍ਰੈੱਸ ਲਾਈਨ ਦਾ ਸੰਚਾਲਨ ਟੋਕੀਓ-ਏਰੀਆ ਮੈਟਰੋਪਾਲਿਟਨ ਇੰਟਰਸਿਟੀ ਰੇਲਵੇ ਕੰਪਨੀ ਕਰਦੀ ਹੈ। ਰਿਪੋਰਟਸ ਦੇ ਮੁਤਾਬਕ ਉਤਰ ਖੇਤਰ ਵਿੱਚ ਮਿਨਾਮੀ ਨਾਗਰੇਯਾਮਾ ਸਟੇਸ਼ਨ ਉੱਤੇ ਟ੍ਰੇਨ ਰਵਾਨਾ ਹੋਣ ਦਾ ਸਥਾਨਕ ਸਮਾਂ ਸਵੇਰੇ 9:44 ਵਜੇ ਹੈ। ਮੰਗਲਵਾਰ ਨੂੰ ਇਹ ਟ੍ਰੇਨ ਨਿਯਮਿਤ ਸਮੇਂ ਦੀ ਜਗ੍ਹਾ ਸਵੇਰੇ 9 ਵੱਜ ਕੇ 43 ਮਿੰਟ ਅਤੇ 40 ਸੈਕੰਡ 'ਤੇ ਹੀ ਉਥੋਂ ਰਵਾਨਾ ਹੋ ਗਈ। ਯਾਨੀ ਟ੍ਰੇਨ ਆਪਣੇ ਤੈਅ ਸਮੇਂ ਤੋਂ 20 ਸੈਕੰਡ ਪਹਿਲਾਂ ਚਲੀ ਗਈ।

ਇਸ ਸਟੇਸ਼ਨ 'ਤੇ ਸਵੇਰੇ ਹਰ ਚਾਰ ਮਿੰਟ ਵਿੱਚ ਇੱਕ ਟ੍ਰੇਨ ਲੰਘਦੀ ਹੈ। ਇਸ ਹਿਸਾਬ ਨਾਲ ਮੁਸਾਫਰਾਂ ਨੂੰ ਸ਼ਾਇਦ ਹੀ ਟ੍ਰੇਨ ਦੇ ਸਮੇਂ ਤੋਂ ਪਹਿਲਾਂ ਰਵਾਨਾ ਹੋਣ ਦਾ ਪਤਾ ਲੱਗਿਆ ਹੋਵੇਗਾ। ਇਸ ਸਬੰਧੀ ਕੋਈ ਸ਼ਿਕਾਇਤ ਵੀ ਕੰਪਨੀ ਕੋਲ ਨਹੀਂ ਆਈ। ਪਰ ਕੰਪਨੀ ਦਾ ਧਿਆਨ ਜਿਵੇਂ ਹੀ ਲੋਕਾਂ ਦੀ ਪਰੇਸ਼ਾਨੀ ਉੱਤੇ ਗਿਆ, ਉਸ ਨੇ ਮਾਫੀ ਮੰਗੀ। ਸੁਕੁਬਾ ਐਕਸਪ੍ਰੈੱਸ ਲਾਈਨ 2005 ਵਿੱਚ ਸ਼ੁਰੂ ਹੋਈ ਸੀ। ਇਹ ਜਪਾਨ ਦੀ ਰੈਪਿਡ ਸਰਵਿਸ ਸ਼੍ਰੇਣੀ ਦੀ ਰੇਲ ਸੇਵਾ ਹੈ।

ਦੇਰੀ 'ਤੇ ਮਿਲਦਾ ਹੈ ਸਰਟੀਫਿਕੇਟ: ਜਾਪਾਨ 'ਚ ਟ੍ਰੇਨ ਲੇਟ ਹੋਣ ਉੱਤੇ ਡਰਾਈਵਰ ਨੂੰ ਜਵਾਬ ਦੇਣਾ ਪੈਂਦਾ ਹੈ। ਰੇਲ ਕੰਪਨੀ ਯਾਤਰੀਆਂ ਨੂੰ ਦੇਰੀ ਦਾ ਸਰਟੀਫਿਕੇਟ ਜਾਂ ਮੈਸੇਜ ਜਾਰੀ ਕਰਦੀ ਹੈ। ਮੁਸਾਫਰ ਇਸ ਸਰਟੀਫਿਕੇਟ ਨੂੰ ਆਪਣੇ ਦਫਤਰ, ਇੰਸਟੀਚਿਊਟ ਜਾਂ ਸਕੂਲ ਵਿੱਚ ਦੇਰੀ ਨਾਲ ਪੁੱਜਣ ਦੇ ਸਹੀ ਕਾਰਨ ਦੇ ਪ੍ਰਮਾਣ ਦੇ ਤੌਰ 'ਤੇ ਵਿਖਾ ਸਕਦੇ ਹਨ।
[home] [1] 2  [prev.]1-5 of 6


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE
Copyright © 2016-2017


NEWS LETTER