ਵਿਦੇਸ਼

Monthly Archives: JANUARY 2019

ਸਮਾਰਟਨੈਸ ਹੱਥਾਂ ਤੋਂ ਪੈਰਾਂ ਤਕ
ਸ਼ੂ ਕੰਪਨੀ 'ਨਾਈਕ' ਨੇ ਆਪਣੇ ਆਪ ਤਸਮੇ ਬੰਨ੍ਹੇ ਜਾਣ ਵਾਲੀ ਸਮਾਰਟ ਜੁੱਤੀ ਬਣਾਈ
19.01.19 - ਹਰਜਿੰਦਰ ਸਿੰਘ ਬਸਿਆਲਾ
ਸ਼ੂ ਕੰਪਨੀ 'ਨਾਈਕ' ਨੇ ਆਪਣੇ ਆਪ ਤਸਮੇ ਬੰਨ੍ਹੇ ਜਾਣ ਵਾਲੀ ਸਮਾਰਟ ਜੁੱਤੀ ਬਣਾਈ

ਦੁਨੀਆ ਸਮਾਰਟ ਹੋ ਰਹੀ ਹੈ, ਸਾਰਾ ਕੁਝ ਸਮਾਰਟ ਫੋਨਾਂ ਨੇ ਆਪਣੇ ਨਿਯੰਤਰਨ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ। ਹੁਣ ਪ੍ਰਸਿੱਧ ਕੰਪਨੀ 'ਨਾਈਕ' ਨੇ ਹੁਣ ਇਕ ਅਜਿਹਾ ਸਪੋਰਟਸ ਸ਼ੂ (ਜੁੱਤੀ) ਬਣਾਈ ਹੈ ਜਿਹੜੀ ਕਿ ਆਪਣੇ ਤਸਮੇ ਆਪ ਹੀ ਸੈਟ ਕਰ ਦਿੰਦੀ ਹੈ। ਇਕ ਸਮਾਰਟ ਫੋਨ ਉਤੇ ਐੱਪ ਰਾਹੀਂ ਇਸ ਨੂੰ ਨਿਯੰਤ੍ਰਿਤ ਕੀਤਾ ਜਾ ਸਕਦਾ ਹੈ। ਜੁੱਤੀ ਨੂੰ ਹੱਥ ਲਾਉਣ ਦੀ ਹੁਣ ਲੋੜ ਨਹੀਂ ਰਹੇਗੀ।

'ਨਾਈਕ ਅਡਾਪ ਬੀ.ਬੀ.' ਨਾਂਅ ਦੀ ਇਹ ਸੀਰੀਜ਼ ਲਾਂਚ ਕਰ ਦਿੱਤੀ ਗਈ ਹੈ। ਬਲੂਟੁੱਥ ਨਾਲ ਕੰਮ ਕਰਨ ਵਾਲੇ ਇਹ ਸ਼ੂ ਵਾਇਰਲੈਸ ਤਰੀਕੇ ਨਾਲ ਚਾਰਜ ਕੀਤੇ ਜਾ ਸਕਣਗੇ। ਇਕ ਵਾਰ ਚਾਰਜ ਹੋਣ ਨਾਲ ਇਹ ਬੂਟ 10 ਤੋਂ 14 ਦਿਨਾਂ ਤਕ ਫੋਨ ਨਾਲ ਕੰਮ ਕਰਦੇ ਰਹਿਣਗੇ।

ਇੰਗਲੈਂਡ ਵਿੱਚ ਇਹ ਸ਼ੂ 17 ਫਰਵਰੀ ਨੂੰ ਮਿਲਣੇ ਸ਼ੁਰੂ ਹੋ ਜਾਣਗੇ ਅਤੇ ਇਸ ਦੀ ਕੀਮਤ 27,300 ਰੁਪਏ ਦੇ ਕਰੀਬ ਹੋਵੇਗੀ। ਨਾਈਕ ਨੇ 2016 ਵਿੱਚ ਵੀ ਅਜਿਹੇ ਸ਼ੂ ਜਾਰੀ ਕੀਤੇ ਸਨ। ਅਜਿਹੇ ਹੋਰ ਸ਼ੂ ਵੀ ਜਲਦੀ ਆ ਰਹੇ ਹਨ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________

ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
 
...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ

ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ

ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?

ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ

ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...

ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

ਮੋਦੀ ਸਰਕਾਰ ਬਨਾਮ 'ਅੱਛੇ ਦਿਨ'

ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?

ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ

ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ

ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ

ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ

ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ

ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?

ਪ੍ਰਧਾਨ ਜੀ, ਕੀ ਸੱਚ ਸੁਣਨਗੇ?

ਰੌਸ਼ਨ ਖ਼ਵਾਬ ਦਾ ਖ਼ਤ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

[home] 1-4 of 4

Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 
ਇਤਿਹਾਸ ਸਿਰਜਦੀਆਂ ਧੀਆਂ ਪੰਜਾਬ ਦੀਆਂ
ਰਵਿੰਦਰਜੀਤ ਕੌਰ ਫਗੂੜਾ ਨਿਊਜ਼ੀਲੈਂਡ ਏਅਰ ਫੋਰਸ 'ਚ ਭਰਤੀ ਹੋਣ ਵਾਲੀ ਬਣੀ ਪਹਿਲੀ ਪੰਜਾਬੀ ਕੁੜੀ
18.01.19 - ਹਰਜਿੰਦਰ ਸਿੰਘ ਬਸਿਆਲਾ
ਰਵਿੰਦਰਜੀਤ ਕੌਰ ਫਗੂੜਾ ਨਿਊਜ਼ੀਲੈਂਡ ਏਅਰ ਫੋਰਸ 'ਚ ਭਰਤੀ ਹੋਣ ਵਾਲੀ ਬਣੀ ਪਹਿਲੀ ਪੰਜਾਬੀ ਕੁੜੀ

ਲੋਹੜੀ ਦਾ ਤਿਉਹਾਰ ਇਸੇ ਹਫਤੇ ਬੀਤਿਆ ਹੈ ਜਿੱਥੇ ਨਵਜੰਮੇ ਪੁੱਤਰਾਂ ਦੇ ਬਰਾਬਰ ਹੀ ਨਵਜੰਮੀਆਂ ਧੀਆਂ ਦੀ ਲੋਹੜੀ ਵੰਡੀ ਗਈ ਹੈ। ਅੰਦਾਜ਼ਾ ਲਾਓ ਜੇਕਰ ਮਾਪਿਆਂ ਦੀ ਕੋਈ ਲਾਡਲੀ ਇਕ ਦਿਨ ਵੱਡਿਆਂ ਹੋ ਕੇ ਅਜਿਹਾ ਇਤਿਹਾਸ ਸਿਰਜ ਦੇਵੇ ਜਿਹੜਾ ਪਹਿਲਾਂ ਕਿਸੇ ਦੇ ਹਿੱਸਾ ਨਾ ਆਇਆ ਹੋਵੇ ਤਾਂ ਕਿਸ ਕਦਰ ਖੁਸ਼ੀ ਦਾ ਸਾਗਰ ਉਨ੍ਹਾਂ ਦੇ ਜਿਗਰ ਵਿੱਚ ਉਛਲਦਾ ਹੋਵੇਗਾ। ਦੇਸ਼ ਹੋਵੇ, ਚਾਹੇ ਵਿਦੇਸ਼, ਧੀਆਂ ਅੱਜ-ਕੱਲ੍ਹ ਹਰ ਥਾਂ ਮੂਹਰੇ ਹਨ।

ਨਿਊਜ਼ੀਲੈਂਡ ਵਸਦੇ ਭਾਰਤੀ ਖਾਸ ਕਰ ਪੰਜਾਬੀ ਭਾਈਚਾਰੇ ਲਈ ਖੁਸ਼ੀ ਦੀ ਖ਼ਬਰ ਹੈ ਕਿ 'ਦਾ ਰਾਇਲ ਨਿਊਜ਼ੀਲੈਂਡ ਏਅਰ ਫੋਰਸ', ਜਿਸ ਦੀ ਸਥਾਪਨਾ ਕਿਸੇ ਹੋਰ ਰੂਪ ਨਾਲ 1913 ਵਿੱਚ ਪਹਿਲੀ ਵਾਰ ਤੇ ਫਿਰ 1 ਅਪ੍ਰੈਲ 1937 ਨੂੰ 'ਏਅਰ ਫੋਰਸ ਐਕਟ' (ਆਜ਼ਾਦ ਰੂਪ) ਬਣਾ ਕੇ ਕੀਤੀ ਗਈ ਅਤੇ ਇਸ ਏਅਰ ਫੋਰਸ ਨੇ ਦਰਜਨ ਤੋਂ ਵੱਧ ਜੰਗਾਂ-ਯੁੱਧਾਂ ਵਿੱਚ ਭਾਗ ਲਿਆ ਹੈ, ਵਿੱਚ ਪਹਿਲੀ ਵਾਰ 22 ਸਾਲਾ ਪੰਜਾਬੀ ਕੁੜੀ ਰਵਿੰਦਰਜੀਤ ਕੌਰ ਫਗੂੜਾ ਸ਼ਾਮਲ ਹੋ ਗਈ ਹੈ।

ਗੁਰਪਾਲ ਸਿੰਘ (ਸਰਗਰਮ ਸਿੱਖ ਆਗੂ) ਅਤੇ ਰਾਣਾ ਮਨਵੀਰ ਕੌਰ (ਜੱਦੀ ਪਿੰਡ ਰਾਮ ਨਗਰ ਢੈਹਾ, ਹੁਸ਼ਿਆਰਪੁਰ) ਦੇ ਵਲਿੰਗਟਨ ਸਥਿਤ ਗ੍ਰਹਿ ਵਿਖੇ ਇਸ ਬੱਚੀ ਨੇ 1997 ਵਿੱਚ ਜਨਮ ਲਿਆ। ਇਥੇ ਦੀ ਜੰਮਪਲ ਅਤੇ ਸਕੂਲੀ ਪੜ੍ਹਾਈ ਹੋਣ ਦੇ ਬਾਵਜੂਦ ਇਸ ਦੇ ਮਾਪਿਆਂ ਨੇ ਆਪਣੀ ਧੀ ਨੂੰ ਐਨੀ ਕੁ ਪੰਜਾਬੀ ਦੀ ਮੁਹਾਰਤ ਹਾਸਲ ਕਰਵਾ ਦਿੱਤੀ ਕਿ ਉਹ ਬੋਲਣ ਦੇ ਨਾਲ-ਨਾਲ ਪੜ੍ਹਨ ਲਿਖਣ ਵਿੱਚ ਵੀ ਮੁਹਾਰਤ ਰੱਖਦੀ ਹੈ। ਇਸ ਕੁੜੀ ਨੇ ਸੈਕਰਡ ਹਾਰਟ ਸਕੂਲ ਲੋਅਰਹੱਟ ਤੋਂ ਸਕੂਲਿੰਗ ਅਤੇ ਵਿਕਟੋਰੀਆ ਯੂਨੀਵਰਸਿਟੀ ਵਲਿੰਗਟਨ ਤੋਂ ਬੀ.ਕਾਮ ਵਿੱਚ ਗ੍ਰੈਜੂਏਸ਼ਨ ਕੀਤੀ। ਇਸ ਦੇ ਨਾਲ-ਨਾਲ ਇਹ ਕੁੜੀ ਵਲੰਟੀਅਰ ਤੌਰ 'ਤੇ 'ਏਅਰ ਫੋਰਸ ਕੈਡੇਟ ਨਿਊਜ਼ੀਲੈਂਡ' ਵਿੱਚ ਆਪਣੀਆਂ ਸੇਵਾਵਾਂ ਦੇਣੀਆਂ ਜਾਰੀ ਰੱਖੀਆਂ। 13 ਸਾਲ ਦੀ ਉਮਰ ਤੋਂ 18 ਸਾਲ ਤਕ ਇਹ ਕੁੜੀ ਇਸੇ ਕੈਡੇਟ ਦੇ ਰਾਹੀਂ 'ਏਅਰ ਫੋਰਸ' ਵਿੱਚ ਭਰਤੀ ਹੋਣ ਵਾਲੇ ਆਪਣੇ ਸ਼ੌਕ ਨੂੰ ਸਿੰਜਦੀ ਰਹੀ।

ਅਪ੍ਰੈਲ 2018 ਦੇ ਵਿਚ ਰਵਿੰਦਰਜੀਤ ਨੇ ਔਕਲੈਂਡ ਬੇਸ ਆ ਕੇ ਭਰਤੀ ਹੋਣ ਲਈ ਦਾਖਲਾ ਲੈ ਲਿਆ ਅਤੇ 6 ਮਹੀਨੇ ਦੀ ਸਖਤ ਟ੍ਰੇਨਿੰਗ ਲਈ ਚੁਣੀ ਗਈ। ਦਸੰਬਰ ਮਹੀਨੇ ਇਸ ਨੇ ਆਪਣੀ ਗ੍ਰੈਜੂਏਸ਼ਨ ਪਾਸ ਕਰ ਲਈ ਅਤੇ ਲੋਹੜੀ ਵਾਲੇ ਦਿਨ ਇਸ ਨੇ ਬਕਾਇਆ ਆਪਣੀ ਨੌਕਰੀ ਸ਼ੁਰੂ ਕਰਕੇ ਨਿਊਜ਼ੀਲੈਂਡ ਦੇ ਇਤਿਹਾਸ ਵਿੱਚ ਪੰਜਾਬੀ ਕੁੜੀਆਂ ਦੀ ਆਮਦ ਵਾਲਾ ਪੰਨਾ ਸੁਨਹਿਰੀ ਅੱਖਾਂ ਵਿੱਚ ਲਿਖ ਦਿੱਤਾ।

ਇਕ ਹਵਾਈ ਸੈਨਾ ਦੇ ਫੌਜੀ ਵਾਂਗ ਇਸ ਕੁੜੀ ਦੀ ਟ੍ਰੇਨਿੰਗ ਹੋਈ ਹੈ, ਵਿਭਾਗ ਨੇ ਇਸ ਵੇਲੇ ਰਵਿੰਦਰਜੀਤ ਕੌਰ ਨੂੰ 'ਸਪਲਾਈ ਅਫਸਰ' ਦੀ ਜ਼ਿੰਮੇਵਾਰੀ ਦਿੱਤੀ ਹੈ, ਜਿਸ ਦੀ ਡਿਊਟੀ ਵਿੱਚ ਲੇਖਾ-ਜੋਖਾ ਰੱਖਣਾ ਅਤੇ ਹੋਰ ਦਫਤਰੀ ਕੰਮ ਕਰਨੇ ਹੁੰਦੇ ਹਨ। ਰਵਿੰਦਰਜੀਤ ਕੌਰ ਨੇ ਇਥੇ ਵਸਦੀਆਂ ਪੰਜਾਬੀ ਕੁੜੀਆਂ ਨੂੰ ਵੀ ਸਲਾਹ ਦਿੱਤੀ ਹੈ ਕਿ ਪੜ੍ਹਾਈ ਤੋਂ ਬਾਅਦ ਡਿਫੈਂਸ ਵਿੱਚ ਵੀ ਭਵਿੱਖ ਕਾਫੀ ਉਜਵਲ ਹੈ, ਸੋ ਦੇਸ਼ ਦੀ ਸੇਵਾ ਵਿੱਚ ਵੀ ਭਾਰਤੀ ਕੁੜੀਆਂ ਅੱਗੇ ਆਉਣ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________

ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
 
...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ

ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ

ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?

ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ

ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...

ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

ਮੋਦੀ ਸਰਕਾਰ ਬਨਾਮ 'ਅੱਛੇ ਦਿਨ'

ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?

ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ

ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ

ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ

ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ

ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ

ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?

ਪ੍ਰਧਾਨ ਜੀ, ਕੀ ਸੱਚ ਸੁਣਨਗੇ?

ਰੌਸ਼ਨ ਖ਼ਵਾਬ ਦਾ ਖ਼ਤ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________

[home] 1-4 of 4

Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 
ਰੀਟਰੀਟ ਸੈਰੇਮਨੀ
ਅਟਾਰੀ ਬਾਰਡਰ ਦੀ ਪਰੇਡ ਕੀ ਸੰਦੇਸ਼ ਦਿੰਦੀ ਹੈ?
18.01.19 - ਬਲਰਾਜ ਸਿੰਘ ਸਿੱਧੂ
ਅਟਾਰੀ ਬਾਰਡਰ ਦੀ ਪਰੇਡ ਕੀ ਸੰਦੇਸ਼ ਦਿੰਦੀ ਹੈ?

ਅਟਾਰੀ ਬਾਰਡਰ 'ਤੇ ਰੋਜ਼ਾਨਾ ਸ਼ਾਮ ਨੂੰ ਭਾਰਤ ਅਤੇ ਪਾਕਿਸਤਾਨ ਦੀ ਝੰਡਾ ਉਤਾਰਨ ਦੀ ਰਸਮ ਹੁੰਦੀ ਹੈ ਜਿਸ ਨੂੰ ਰੀਟਰੀਟ ਕਿਹਾ ਜਾਂਦਾ ਹੈ। ਇਹ ਰਸਮ ਐਨੀ ਮਸ਼ਹੂਰ ਹੋ ਗਈ ਹੈ ਕਿ ਦੇਸ਼-ਵਿਦੇਸ਼ ਤੋਂ ਲੋਕ ਇਸ ਨੂੰ ਵੇਖਣ ਲਈ ਆਉਂਦੇ ਹਨ। ਛੁੱਟੀ ਵਾਲੇ ਦਿਨ ਐਨੀ ਭੀੜ ਹੁੰਦੀ ਹੈ ਕਿ 3-4 ਘੰਟੇ ਦਾ ਟਰੈਫਿਕ ਜਾਮ ਲੱਗਣਾ ਆਮ ਜਿਹੀ ਗੱਲ ਹੈ। ਇਹ ਰਸਮ ਭਾਰਤ ਵੱਲੋਂ ਬੀ.ਐੱਸ.ਐੱਫ. ਅਤੇ ਪਾਕਿਸਤਾਨ ਵੱਲੋਂ ਰੇਂਜਰਾਂ ਦੁਆਰਾ ਨਿਭਾਈ ਜਾਂਦੀ ਹੈ। ਇਹ ਸਾਂਝੀ ਰਸਮ 1959 ਵਿੱਚ ਸ਼ੁਰੂ ਹੋਈ ਸੀ ਜੋ ਕੁਝ ਮੌਕਿਆਂ ਨੂੰ ਛੱਡ ਕੇ ਲਗਾਤਾਰ ਜਾਰੀ ਹੈ। ਇਸ ਤੋਂ ਇਲਾਵਾ ਅਜਿਹੀਆਂ ਪਰੇਡਾਂ ਸਾਦਕੀ ਬਾਰਡਰ (ਫਾਜ਼ਿਲਕਾ) ਅਤੇ ਹੁਸੈਨੀਵਾਲਾ ਬਾਰਡਰ (ਫਿਰੋਜ਼ਪੁਰ) ਵਿੱਚ ਵੀ ਛੋਟੇ ਪੱਧਰ 'ਤੇ ਹੋ ਰਹੀਆਂ ਹਨ, ਪਰ ਉਨ੍ਹਾਂ ਨੂੰ ਉਹ ਪ੍ਰਸਿੱਧੀ ਨਹੀਂ ਮਿਲ ਸਕੀ ਜੋ ਅਟਾਰੀ ਬਾਰਡਰ ਨੂੰ ਪ੍ਰਾਪਤ ਹੈ।

ਕੁਝ ਸਮਾਂ ਪਹਿਲਾਂ ਮੈਨੂੰ ਆਪਣੇ ਦੋਸਤ ਬਲਦੇਵ ਸਿੰਘ ਪੁਤਲੀਘਰ ਨਾਲ ਇਹ ਪਰੇਡ ਵੇਖਣ ਦਾ ਮੌਕਾ ਮਿਲਿਆ। ਬਲਦੇਵ ਕਈ ਸਾਲਾਂ ਤੋਂ ਕੈਨੇਡਾ ਰਹਿ ਰਿਹਾ ਹੈ। ਉਸ ਦੇ ਬੱਚੇ ਉਧਰ ਦੇ ਹੀ ਜੰਮਪਲ ਹਨ। ਅਸੀਂ ਰੀਟਰੀਟ ਸ਼ੁਰੂ ਹੋਣ ਤੋਂ ਕਾਫੀ ਸਮਾਂ ਪਹਿਲਾਂ ਹੀ ਸੀਟਾਂ ਮੱਲ ਕੇ ਬੈਠ ਗਏ। ਜਦੋਂ ਨਿਸ਼ਚਿਤ ਸਮੇਂ 'ਤੇ ਪਰੇਡ ਸ਼ੁਰੂ ਹੋਈ ਤਾਂ ਬਲਦੇਵ ਦੇ ਬੱਚੇ ਹੈਰਾਨ ਹੀ ਰਹਿ ਗਏ। ਬੀ.ਐੱਸ.ਐੱਫ. ਅਤੇ ਪਾਕਿਸਤਾਨੀ ਰੇਂਜਰਜ਼ ਦੇ ਸਾਢੇ ਛੇ-ਛੇ ਫੁੱਟੇ ਜਵਾਨ ਪਰੇਡ ਕਰਦੇ ਸਮੇਂ ਆਪਸ ਵਿੱਚ ਇਸ ਤਰ੍ਹਾਂ ਖਹਿਣ ਲੱਗੇ ਜਿਵੇਂ ਹੁਣੇ ਲੜ ਪੈਣਗੇ। ਦੋਵੇਂ ਧਿਰਾਂ ਇੱਕ ਦੂਸਰੇ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਵਿੱਚ ਖੁਰੀਆਂ ਲੱਗੇ ਬੂਟਾਂ ਨੂੰ ਸਿਰਾਂ ਤੋਂ ਉੱਪਰ ਚੁੱਕ ਕੇ ਪੂਰੇ ਜ਼ੋਰ ਨਾਲ ਧਰਤੀ ਪੁੱਟ ਰਹੀਆਂ ਸਨ। ਦੁਸ਼ਮਣ ਨੂੰ ਵੰਗਾਰਨ ਵਾਲੇ ਅੰਦਾਜ਼ ਵਿੱਚ ਪਗੜੀਆਂ ਨੂੰ ਝਟਕੇ ਦਿੱਤੇ ਜਾ ਰਹੇ ਸਨ, ਢਾਕਾਂ 'ਤੇ ਹੱਥ ਰੱਖ ਕੇ ਬਾਹਾਂ ਹਮਲਾਵਰ ਅੰਦਾਜ਼ ਵਿੱਚ ਤਣੀਆਂ ਹੋਈਆਂ ਸਨ। ਇੱਕ ਦੂਸਰੇ ਨੂੰ ਕਹਿਰੀਆਂ ਤੇ ਨਫਰਤ ਭਰੀਆਂ ਨਜ਼ਰਾਂ ਨਾਲ ਘੂਰਦੇ ਹੋਏ ਆਪਣੇ ਹਥਿਆਰਾਂ 'ਤੇ ਹੱਥ ਫੇਰ ਰਹੇ ਸਨ। ਬਿਲਕੁਲ ਲੜਾਕੂ ਮੁਰਗਿਆਂ ਦੀ ਲੜਾਈ ਵਾਲੀਆਂ ਹਰਕਤਾਂ ਹੋ ਰਹੀਆਂ ਸਨ। ਦੋਵਾਂ ਧਿਰਾਂ ਦੇ ਦਰਸ਼ਕ, ਜਿਨ੍ਹਾਂ ਨੇ ਕਦੇ ਕੁੱਤੇ ਨੂੰ ਸੋਟਾ ਨਹੀਂ ਮਾਰਿਆ ਹੋਣਾ, ਅੱਡੀਆਂ ਚੁੱਕ-ਚੁੱਕ ਕੇ ਭੜਕਾਊ ਨਾਅਰੇ ਲਗਾ ਰਹੇ ਸਨ।

ਬਲਦੇਵ ਦੇ ਮੁੰਡੇ ਨੇ ਹੌਲੀ ਜਿਹੀ ਉਸ ਦੇ ਕੰਨ ਵਿੱਚ ਕੁਝ ਕਿਹਾ। ਮੈਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇਹ ਇਨ੍ਹਾਂ ਦੀਆਂ ਹਰਕਤਾਂ ਵੇਖ ਕੇ ਘਬਰਾ ਰਿਹਾ ਹੈ ਤੇ ਇਥੋਂ ਬਾਹਰ ਜਾਣ ਲਈ ਕਹਿ ਰਿਹਾ ਹੈ। ਉਸ ਵਿਚਾਰੇ ਨੇ ਕੈਨੇਡਾ ਵਿੱਚ ਕਦੇ ਅਜਿਹਾ ਨਜ਼ਾਰਾ ਨਹੀਂ ਸੀ ਵੇਖਿਆ। ਉਸ ਨੂੰ ਲੱਗ ਰਿਹਾ ਸੀ ਕਿ ਇਹ ਹੁਣੇ ਲੜੇ ਕਿ ਲੜੇ। ਬਲਦੇਵ ਨੇ ਉਸ ਨੂੰ ਬਥੇਰਾ ਸਮਝਾਇਆ ਕਿ ਡਰਨ ਵਾਲੀ ਕੋਈ ਗੱਲ ਨਹੀਂ, ਇਹ ਸਿਰਫ ਇੱਕ ਸ਼ੋਅ ਹੈ। ਪਰ ਜਦ ਤੱਕ ਪਰੇਡ ਖਤਮ ਹੋ ਕੇ ਅਸੀਂ ਬਾਹਰ ਨਾ ਆ ਗਏ, ਲੜਕਾ ਡਰਦਾ ਹੀ ਰਿਹਾ। ਬਾਹਰ ਆ ਕੇ ਅਸੀਂ ਜਦੋਂ ਇੱਕ ਦੁਕਾਨ ਤੋਂ ਚਾਹ ਪੀ ਰਹੇ ਸੀ ਤਾਂ ਬਲਦੇਵ ਨੇ ਦੁਖੀ ਮਨ ਨਾਲ ਕਿਹਾ ਕਿ ਭਰਾਵਾ ਜੇ ਇਹੋ ਜਿਹੀਆਂ ਹਰਕਤਾਂ ਜਾਰੀ ਰਹੀਆਂ ਤਾਂ ਸ਼ਾਂਤੀ ਕਿੱਥੋਂ ਹੋਣੀ ਹੈ?

ਜੇ ਵੇਖਿਆ ਜਾਵੇ ਤਾਂ ਇਹ ਗੱਲ ਠੀਕ ਵੀ ਹੈ। ਇੱਕ ਪਾਸੇ ਅਸੀਂ ਸਮਝੌਤਾ ਐਕਸਪ੍ਰੈਸ ਰੇਲ ਅਤੇ ਸਦਾ-ਏ-ਸਰਹੱਦ ਬੱਸਾਂ ਚਲਾ ਰਹੇ ਹਾਂ ਤੇ ਦੂਸਰੇ ਪਾਸੇ ਬਾਰਡਰ 'ਤੇ ਨਿਰੰਤਰ ਐਸੀ ਨਫਰਤ ਭੜਕਾਊ ਪਰੇਡ ਕੀਤੀ ਜਾ ਰਹੀ ਹੈ। ਆਮ ਲੋਕ ਤਾਂ ਇਹ ਹੀ ਸਮਝਦੇ ਹਨ ਕਿ ਇਹ ਸਭ ਕੁਝ ਅਸਲੀ ਹੈ। ਉਨ੍ਹਾਂ ਨੂੰ ਪਤਾ ਨਹੀਂ ਕਿ ਇਹ ਨਕਲੀ ਨਫਰਤ ਤਾਂ ਸਿਰਫ ਪਰੇਡ ਵੇਲੇ ਜਾਗਦੀ ਹੈ, ਬਾਕੀ ਸਾਰਾ ਦਿਨ ਦੋਵੇਂ ਦੇਸ਼ਾਂ ਦੇ ਜਵਾਨ ਮਿੱਤਰਾਂ ਵਰਗਾ ਵਿਹਾਰ ਕਰਦੇ ਹਨ। ਅਸਲ ਵਿੱਚ ਇਸ ਤਰ੍ਹਾਂ ਦੀ ਪਰੇਡ ਕਿਸੇ ਵੀ ਸੁਰੱਖਿਆ ਫੋਰਸ ਦੇ ਮੈਨੂਅਲ ਵਿੱਚ ਨਹੀਂ ਹੈ। ਬਾਰਡਰ ਤੋਂ ਇਲਾਵਾ ਕਿਤੇ ਵੀ ਝੰਡਾ ਉਤਾਰਨ ਵੇਲੇ ਅਜਿਹੀਆਂ ਅਜੀਬ ਹਰਕਤਾਂ ਨਹੀਂ ਕੀਤੀਆਂ ਜਾਂਦੀਆਂ। ਪਰੇਡ ਦੀ ਇਹ ਵਿਲੱਖਣ ਵੰਨਗੀ ਸਿਰਫ ਅਟਾਰੀ ਬਾਰਡ 'ਤੇ ਹੀ ਵਿਕਸਿਤ ਹੋਈ ਹੈ। ਪਰੇਡ ਕਰਦੇ ਸਮੇਂ ਜਿਵੇਂ ਦੋਵਾਂ ਦੇਸ਼ਾਂ ਦੇ ਜਵਾਨਾਂ ਦੇ ਐਕਸ਼ਨ, ਕਮਾਂਡ ਅਤੇ ਕਦਮ ਇੱਕ ਦੂਸਰੇ ਨਾਲ ਬਿਲਕੁਲ ਮਿਲਦੇ ਹਨ, ਲੱਗਦਾ ਹੈ ਸ਼ਾਇਦ ਇਹ ਇਸ ਪਰੇਡ ਦੀ ਰਿਹਰਸਲ ਇਕੱਠੇ ਹੀ ਕਰਦੇ ਹੋਣਗੇ। ਇਹ ਸਾਰੇ ਨਫਰਤ ਭਰੇ ਇਸ਼ਾਰੇ, ਹਰਕਤਾਂ, ਇੱਕ ਦੂਸਰੇ ਨੂੰ ਅੱਖਾਂ ਤੇ ਸਰੀਰਕ ਹਰਕਤਾਂ ਨਾਲ ਲਲਕਾਰਨਾ, ਸਿਰਫ ਦਰਸ਼ਕਾਂ ਦੇ ਮਨੋਰੰਜਨ ਵਾਸਤੇ ਹੀ ਹਨ।

ਪਰ ਅਜਿਹੀਆਂ ਹਰਕਤਾਂ ਕਦੇ ਵੀ ਕਿਸੇ ਦਾ ਨੁਕਸਾਨ ਕਰਵਾ ਸਕਦੀਆਂ ਹਨ। ਦੋ ਨਵੰਬਰ 2014 ਨੂੰ ਪਾਕਿਸਤਾਨ ਵਾਲੇ ਪਾਸੇ ਅੱਤਵਾਦੀਆਂ ਵੱਲੋਂ ਕੀਤੇ ਆਤਮਘਾਤੀ ਬੰਬ ਧਮਾਕੇ ਵਿੱਚ 60 ਵਿਅਕਤੀ ਮਾਰੇ ਗਏ ਤੇ 110 ਜ਼ਖਮੀ ਹੋਏ ਸਨ। ਪਿੱਛੇ ਜਿਹੇ ਇੱਕ ਪਾਕਿਸਤਾਨੀ ਰੇਂਜ਼ਰ ਨੇ ਗੁੱਸੇ ਵਿੱਚ ਆਣ ਕੇ ਮੋਢੇ ਤੋਂ ਅਸਾਲਟ ਲਾਹ ਲਈ ਸੀ। ਕਈ ਬੰਦੇ ਬਹੁਤ ਭਾਵਕ ਹੁੰਦੇ ਹਨ ਤੇ ਦੋਵਾਂ ਪਾਸੇ ਦੇ ਸੈਨਿਕਾਂ ਕੋਲ ਭਰੇ ਹੋਏ ਹਥਿਆਰ ਹੁੰਦੇ ਹਨ। ਇਹ ਵੀ ਹੋ ਸਕਦਾ ਹੈ ਕਿ ਦਰਸ਼ਕਾਂ ਵੱਲੋਂ ਮਾਰੇ ਜਾ ਰਹੇ ਭੜਕਾਊ ਨਾਅਰਿਆਂ ਨੂੰ ਕੋਈ ਜਵਾਨ ਜ਼ਿਆਦਾ ਦਿਲ ਨੂੰ ਲਗਾ ਲਵੇ ਤੇ ਦਰਸ਼ਕਾਂ ਅਤੇ ਜਵਾਨਾਂ ਦਾ ਨੁਕਸਾਨ ਹੋ ਜਾਵੇ। ਇਹ ਸਭ ਦੇ ਹਿੱਤ ਵਿੱਚ ਹੈ ਕਿ ਇਸ ਪਰੇਡ ਨੂੰ ਥੋੜ੍ਹਾ ਨਰਮ ਕੀਤਾ ਜਾਵੇ, ਇੱਕ ਦੂਸਰੇ ਨੂੰ ਭੜਕਾਊ ਇਸ਼ਾਰੇ ਕਰ ਕੇ ਉਕਸਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਪਰੇਡ ਕਰਨ ਵਾਲੇ ਸੈਨਿਕ ਤਾਂ ਪਰੇਡ ਤੋਂ ਬਾਅਦ ਨਾਰਮਲ ਹੋ ਜਾਂਦੇ ਹਨ, ਪਰ ਦਰਸ਼ਕਾਂ ਦੇ ਮਨਾਂ ਵਿੱਚ ਇਸ ਵਰਤਾਰੇ ਦਾ ਬੁਰਾ ਪ੍ਰਭਾਵ ਲੰਬੇ ਸਮੇਂ ਤੱਕ ਰਹਿੰਦਾ ਹੈ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________

ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
 
...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ

ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ

ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?

ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ

ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...

ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

ਮੋਦੀ ਸਰਕਾਰ ਬਨਾਮ 'ਅੱਛੇ ਦਿਨ'

ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?

ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ

ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ

ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ

ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ

ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ

ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?

ਪ੍ਰਧਾਨ ਜੀ, ਕੀ ਸੱਚ ਸੁਣਨਗੇ?

ਰੌਸ਼ਨ ਖ਼ਵਾਬ ਦਾ ਖ਼ਤ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________

[home] 1-4 of 4

Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 
ਕਰਤਾਰਪੁਰ ਲਾਂਘਾ ਤਿਆਰੀਆਂ ਦਾ ਤਲਖ ਸੱਚ
ਸ਼੍ਰੋਮਣੀ ਕਮੇਟੀ ਨੇ ਨਹੀਂ ਕੀਤੀ ਕਿਸੇ ਵੀ ਸਰਕਾਰ ਨਾਲ ਲਿਖਤ-ਪੜ੍ਹਤ
16.01.19 - ਨਰਿੰਦਰ ਪਾਲ ਸਿੰਘ
ਸ਼੍ਰੋਮਣੀ ਕਮੇਟੀ ਨੇ ਨਹੀਂ ਕੀਤੀ ਕਿਸੇ ਵੀ ਸਰਕਾਰ ਨਾਲ ਲਿਖਤ-ਪੜ੍ਹਤ

ਅਕਤੂਬਰ 2019 ਵਿੱਚ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ ਪਾਕਿਸਤਾਨ ਸਥਿਤ ਗੁਰੂ ਸਾਹਿਬ ਦੇ ਚਰਨਛੋਹ ਅਸਥਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਸੁਰੱਖਿਅਤ ਲਾਂਘੇ ਬਾਰੇ ਸ਼੍ਰੋਮਣੀ ਕਮੇਟੀ ਵਲੋਂ ਨਾ ਤਾਂ ਭਾਰਤ ਸਰਕਾਰ ਨਾਲ ਕੋਈ ਲਿਖਤ-ਪੜ੍ਹਤ ਹੋਈ ਹੈ ਤੇ ਨਾ ਹੀ ਪਾਕਿਸਤਾਨ ਸਰਕਾਰ ਜਾਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ।

ਇਹ ਤਲਖ ਹਕੀਕਤ ਉਸ ਵੇਲੇ ਸਾਹਮਣੇ ਆ ਰਹੀ ਹੈ ਜਦੋਂ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਲਾਂਘੇ ਲਈ ਆਪਣੇ ਵਲੋਂ ਤਿਆਰੀਆਂ ਸ਼ੁਰੂ ਕਰਕੇ ਸੰਸਾਰ ਭਰ ਦੇ ਸਿੱਖਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਸ ਇਤਿਹਾਸਕ ਕਾਰਜ ਲਈ ਆਪਣੇ ਸੁਝਾਅ ਭੇਜਣ। ਇਸ ਦੇ ਨਾਲ ਹੀ ਇਹ ਵੀ ਕਨਸੋਆਂ ਹਨ ਕਿ ਕਰਤਾਰਪੁਰ ਲਾਂਘਾ ਮਾਮਲੇ 'ਤੇ ਭਾਰਤ ਅਤੇ ਪਾਕਿਸਤਾਨ ਸਰਕਾਰ ਦਰਮਿਆਨ ਉਚ ਪੱਧਰੀ ਗੱਲਬਾਤ ਅਗਲੇ ਮਹੀਨੇ ਹੋਣ ਜਾ ਰਹੀ ਹੈ।

ਬੀਤੇ ਕੁਝ ਦਿਨਾਂ ਤੋਂ ਇਹ ਖ਼ਬਰਾਂ ਸਰਹੱਦ ਪਾਰ ਤੋਂ ਨਿਰੰਤਰ ਆ ਰਹੀਆਂ ਸਨ ਕਿ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਸਰਕਾਰ ਨੇ ਡੇਰਾ ਬਾਬਾ ਨਾਨਕ ਸੈਕਟਰ ਦੇ ਸਰਹੱਦ ਪਾਰਲੇ ਪਿੰਡ ਨਾਰੋਵਾਲ ਸਥਿਤ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਸੁਰੱਖਿਅਤ ਲਾਂਘੇ ਦਾ ਕੰਮ, ਜਿਸ ਦੀ ਸ਼ੁਰੂਆਤ ਦੋਨਾਂ ਮੁਲਕਾਂ ਵਲੋਂ ਕ੍ਰਮਵਾਰ 26 ਨਵੰਬਰ ਤੇ 28 ਨਵੰਬਰ 2018 ਨੂੰ ਵੱਖ-ਵੱਖ ਉਦਘਾਟਨ ਸਮਾਗਮਾਂ ਦੇ ਮਾਧਿਅਮ ਕੀਤੀ ਗਈ, ਲਈ ਪਾਕਿਸਤਾਨ ਸਰਕਾਰ ਨੇ ਆਪਣੀਆਂ ਕੋਸ਼ਿਸ਼ਾਂ ਤੇਜ ਕਰ ਦਿੱਤੀਆਂ ਹਨ।

ਇਧਰ ਪੰਜਾਬ ਸਰਕਾਰ ਨੇ ਡੇਰਾ ਬਾਬਾ ਨਾਨਕ ਡਿਵੈਲਪਮੈਂਟ ਅਥਾਰਟੀ ਦਾ ਗਠਨ ਕਰਕੇ ਲਾਂਘੇ ਤੀਕ ਪੁਜਣ ਲਈ ਸੜਕਾਂ ਤੇ ਹੋਰ ਜ਼ਰੂਰੀ ਉਸਾਰੀ ਲਈ ਜ਼ਮੀਨ ਦੀ ਸਰਵੇ ਕਰਵਾ ਲਿਆ ਹੈ। ਜ਼ਿਕਰ ਕਰਨਾ ਜ਼ਰੂਰੀ ਹੈ ਕਿ ਪਾਕਿਸਤਾਨ ਸਰਕਾਰ ਵਲੋਂ ਕਰਤਾਰਪੁਰ ਲਾਂਘਾ ਸਮਾਗਮ ਵਿੱਚ ਸ਼ਮੂਲੀਅਤ ਕਰਨ ਪਾਕਿਸਤਾਨ ਗਏ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਫੇਰੀ ਦੌਰਾਨ ਉਨ੍ਹਾਂ ਦੀ ਇਸ ਮਾਮਲੇ 'ਤੇ ਮੁਲਾਕਾਤ ਪਾਕਿਸਤਾਨ ਦੇ ਅਧਿਕਾਰੀਆਂ ਨਾਲ ਹੋਈ ਹੈ।

ਲੇਕਿਨ ਅੱਜ ਜਦੋਂ ਸ਼੍ਰੋਮਣੀ ਕਮੇਟੀ ਵਲੋਂ ਕਰਤਾਰਪੁਰ ਲਾਂਘੇ ਨਾਲ ਸਬੰਧਤ ਭਾਰਤ ਸਰਕਾਰ, ਪਾਕਿਸਤਾਨ ਸਰਕਾਰ ਜਾਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਹੋਈ ਲਿਖਤੀ ਗੱਲਬਾਤ ਦਾ ਵੇਰਵਾ ਹਾਸਿਲ ਕਰਨ ਲਈ ਪਹੁੰਚ ਕੀਤੀ ਗਈ ਤਾਂ ਕਮੇਟੀ ਅਧਿਕਾਰੀਆਂ ਪਾਸ ਇਸ ਬਾਰੇ ਕੋਈ ਵੇਰਵਾ ਮੌਜੂਦ ਨਹੀਂ ਸੀ। ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਦੇ ਨਿੱਜੀ ਸਹਾਇਕ ਤੇ ਕਮੇਟੀ ਦੇ ਵਧੀਕ ਸਕੱਤਰ ਇੰਜਨੀਅਰ ਸੁਖਵਿੰਦਰ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਾਫ ਕਿਹਾ ਕਿ ਕਮੇਟੀ ਨੇ ਹੁਣ ਤੀਕ ਇਸ ਮਾਮਲੇ ਵਿੱਚ ਵਿਦੇਸ਼ ਮੰਤਰਾਲੇ ਜਾਂ ਕਿਸੇ ਹੋਰ ਵਿਭਾਗ ਨਾਲ ਕੋਈ ਲਿਖਤੀ ਗੱਲਬਾਤ ਨਹੀਂ ਕੀਤੀ।

ਨਿੱਜੀ ਸਹਾਇਕ ਨੇ ਦੱਸਿਆ ਕਿ ਕਰਤਾਰਪੁਰ ਲਾਂਘੇ ਦੀਆਂ ਤਿਆਰੀਆਂ ਵਜੋਂ ਪੰਜਾਬ ਸਰਕਾਰ ਵਲੋਂ ਗਠਿਤ ਡੇਰਾ ਬਾਬਾ ਨਾਨਕ ਡਿਵੈਲਪਮੈਂਟ ਅਥਾਰਿਟੀ ਨੇ ਵੀ ਸ਼੍ਰੋਮਣੀ ਕਮੇਟੀ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ। ਜਦੋਂ ਉਨ੍ਹਾਂ ਨੂੰ ਇਹ ਦੱਸਿਆ ਗਿਆ ਕਿ ਵਿਦੇਸ਼ ਵੱਸਦੇ ਸਿੱਖਾਂ ਤੇ ਸਿੱਖ ਸੰਸਥਾਵਾਂ ਵਲੋਂ ਕਰਤਾਰਪੁਰ ਲਾਂਘੇ ਬਾਰੇ ਨਿਰੰਤਰ ਪੁਜ ਰਹੇ ਸੁਝਾਵਾਂ ਦੇ ਮੱਦੇਨਜ਼ਰ ਪਾਕਿਸਤਾਨ ਸਰਕਾਰ ਨੇ ਸੰਸਾਰ ਭਰ ਦੇ ਸਿੱਖਾਂ ਨੂੰ ਸੱਦਾ ਦਿਤਾ ਹੈ ਕਿ ਉਹ ਇਸ ਇਤਿਹਾਸਕ ਅਸਥਾਨ ਦੇ ਚੌਗਿਰਦੇ ਵਿੱਚ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਬਾਰੇ ਸੁਝਾਅ ਭੇਜਣ, ਤਾਂ ਕਮੇਟੀ ਪ੍ਰਧਾਨ ਦੇ ਨਿੱਜੀ ਸਹਾਇਕ ਨੇ ਸਾਫ ਕਿਹਾ ਕਿ ਨਾ ਗੁਰਦੁਆਰਾ ਕਰਤਾਰਪੁਰ ਸਾਹਿਬ ਇਸ ਦੇਸ਼ ਵਿੱਚ ਹੈ, ਨਾ ਸ਼੍ਰੋਮਣੀ ਕਮੇਟੀ ਪ੍ਰਬੰਧ ਹੇਠ। ਜਦੋਂ ਉਨ੍ਹਾਂ ਨੂੰ ਇੱਹ ਪੁਛਿਆ ਗਿਆ ਕਿ ਕੀ ਇੱਕ ਇਤਿਹਾਸਕ ਗੁਰਦੁਆਰਾ ਦੇ ਚੌਗਿਰਦੇ ਬਾਰੇ ਸ਼੍ਰੋਮਣੀ ਕਮੇਟੀ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਤਾਂ ਨਿੱਜੀ ਸਹਾਇਕ ਨੇ ਸਾਫ ਕਹਿ ਦਿੱਤਾ ਕਿ ਕਮੇਟੀ ਦਾ ਸਾਰਾ ਹੀ ਧਿਆਨ ਸੁਲਤਾਨਪੁਰ ਲੋਧੀ ਵਿਖੇ ਮਨਾਏ ਜਾਣ ਵਾਲੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਦੀ ਵਿਉਂਤਬੰਦੀ ਵੱਲ ਹੈ।

ਜ਼ਿਕਰਯੋਗ ਤਾਂ ਇਹ ਵੀ ਹੈ ਡੇਰਾ ਬਾਬਾ ਨਾਨਕ ਵਿਖੇ ਸ਼੍ਰੋਮਣੀ ਕਮੇਟੀ ਪ੍ਰਬੰਧ ਹੇਠਲਾ ਇੱਕ ਇਤਿਹਾਸਕ ਗੁਰਦੁਆਰਾ ਹੈ ਜਿਥੇ ਕਮੇਟੀ ਵਲੋਂ 26 ਨਵੰਬਰ 2018 ਨੂੰ ਵਿਸ਼ੇਸ਼ ਗੁਰਮਤਿ ਸਮਾਗਮ ਕਰਕੇ ਕਰਤਾਰਪੁਰ ਲਾਂਘੇ ਲਈ ਅਰਦਾਸ ਕੀਤੀ ਗਈ ਸੀ।
 
Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________

ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
 
...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ

ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ

ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?

ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ

ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...

ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

ਮੋਦੀ ਸਰਕਾਰ ਬਨਾਮ 'ਅੱਛੇ ਦਿਨ'

ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?

ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ

ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ

ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ

ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ

ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ

ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?

ਪ੍ਰਧਾਨ ਜੀ, ਕੀ ਸੱਚ ਸੁਣਨਗੇ?

ਰੌਸ਼ਨ ਖ਼ਵਾਬ ਦਾ ਖ਼ਤ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________

[home] 1-4 of 4

Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 
MOST VISITED
YOU MAY LIKE

TOPIC CLOUD

TAGS CLOUD

ARCHIVE

Copyright © 2016-2017

NEWS LETTER