ਵਿਦੇਸ਼
ਕੰਧਾਰ ਜਹਾਜ਼ ਕਾਂਡ ਨੂੰ ਯਾਦ ਕਰਦਿਆਂ
.... ਤੇ ਇੰਝ ਬਣਿਆ ਮੰਤਰੀ ਸਾਹਿਬ ਦਾ ਪਾਸਪੋਰਟ
- ਹਰਪ੍ਰੀਤ ਸਿੰਘ
.... ਤੇ ਇੰਝ ਬਣਿਆ ਮੰਤਰੀ ਸਾਹਿਬ ਦਾ ਪਾਸਪੋਰਟ



ਸ਼ੁੱਕਰਵਾਰ ਦੀ ਸ਼ਾਮ ਜਦੋਂ ਏਅਰ ਇੰਡੀਆ ਦੀ ਫਲਾਈਟ ਆਈ.ਸੀ. 814 ਕਾਠਮੰਡੂ ਤੋਂ ਉੱਡੀ ਤਾਂ ਸ਼ਾਇਦ ਹੀ ਕਿਸੇ ਮੁਸਾਫ਼ਰ ਨੇ ਇਸ ਸਫ਼ਰ ਦਾ ਅਜਿਹਾ ਅੰਜਾਮ ਸੋਚਿਆ ਹੋਵੇਗਾ। 1999 'ਚ ਕ੍ਰਿਸਮਸ ਤੋਂ ਇੱਕ ਦਿਨ ਪਹਿਲਾਂ ਅਗਵਾ ਹੋਇਆ ਇਹ ਜਹਾਜ਼ ਕਈ ਘੰਟੇ ਆਸਮਾਨ ਵਿੱਚ ਚੱਕਰ ਲਾਉਂਦਾ ਹੇਠਾਂ ਉਤਰਨ ਲਈ ਸੁਖਾਵੀਂ ਜ਼ਮੀਨ ਲੱਭ ਰਿਹਾ ਸੀ। ਅਗਵਾਕਾਰ ਇਸ ਨੂੰ ਭਾਰਤ ਦੇ ਕਿਸੇ ਹਵਾਈ ਅੱਡੇ 'ਤੇ ਉਤਾਰਨ ਲਈ ਤਿਆਰ ਨਹੀਂ ਸਨ ਪ੍ਰੰਤੂ ਪਾਇਲਟਾਂ ਦੇ ਵਾਰ-ਵਾਰ ਜ਼ੋਰ ਦੇਣ ਕਾਰਨ ਜਹਾਜ਼ ਦੀ ਸੁਰੱਖਿਆ ਨੂੰ ਅਹਿਮ ਰੱਖਦਿਆਂ ਉਹ ਇਸ ਨੂੰ ਅੰਮ੍ਰਿਤਸਰ ਵਿਖੇ ਉਤਾਰਨ ਲਈ ਰਾਜ਼ੀ ਹੋ ਗਏ।

ਭਾਰਤੀ ਸੁਰੱਖਿਆ ਅਦਾਰੇ ਕੁਝ ਦੇਰੀਆਂ ਕਾਰਨ ਜਹਾਜ਼ ਦੀ ਸੁਰੱਖਿਆ ਕਰਣ ਵਿੱਚ ਅਸਫਲ ਹੋ ਗਏ ਅਤੇ ਅਗਵਾਕਾਰਾਂ ਅਤੇ ਪਾਇਲਟ ਵਿਚਕਾਰ ਚੱਲੀ ਕਸ਼ਮਕਸ਼ ਤੋਂ ਬਾਅਦ ਆਈ.ਸੀ. 814 ਫਿਰ ਤੋਂ ਆਸਮਾਨ 'ਚ ਉੱਡਿਆ ਤੇ ਪਹਿਲਾਂ ਲਾਹੌਰ ਅਤੇ ਫਿਰ ਦੁਬਈ ਪੁੱਜਿਆ। ਅਗਵਾਕਾਰਾਂ ਦਾ ਮੁੱਖ ਮਕਸਦ ਜਹਾਜ਼ ਨੂੰ ਕਿਸੇ ਪੱਛਮੀ ਇਸਲਾਮੀ ਮੁਲਕ ਵਿੱਚ ਲਿਜਾਣ ਦਾ ਸੀ, ਪ੍ਰੰਤੂ ਈਂਧਣ ਘੱਟ ਹੋਣ ਦੀ ਸੂਰਤ ਵਿੱਚ ਇਸ ਨੂੰ ਦੁਬਈ ਵਿਖੇ ਹੀ ਉਤਾਰਿਆ ਗਿਆ।

ਜਿੱਥੇ ਇੱਕ ਪਾਸੇ ਜਹਾਜ਼ ਦੇ ਮੁਸਾਫ਼ਰ ਸਦਮੇ ਵਿੱਚ ਸਨ ਅਤੇ ਖੁਦ ਨੂੰ ਸੰਭਾਲਣ ਦਾ ਯਤਨ ਕਰ ਰਹੇ ਸਨ, ਉੱਥੇ ਹੀ ਭਾਰਤੀ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਵੀ ਹਰਕਤ ਵਿੱਚ ਆ ਚੁੱਕੀਆਂ ਸਨ। ਮੁਸਾਫ਼ਰਾਂ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਣ ਲਈ ਸਰਕਾਰ ਗੱਲਬਾਤ ਲਈ ਵਸੀਲੇ ਘੜ ਰਹੀ ਸੀ।
----------
ਇਕ ਪਾਸੇ ਜਿੱਥੇ ਕਰੋੜਾਂ ਦੇਸ਼ਵਾਸੀ ਮੁਸਾਫ਼ਰਾਂ ਦੀ ਉਡੀਕ ਵਿੱਚ ਬੈਠੇ ਦੁਆਵਾਂ ਮੰਗ ਰਹੇ ਸਨ, ਉੱਥੇ ਹੀ ਸ਼ਰਦ ਯਾਦਵ ਦੇ ਨਾਲ ਗਏ ਅਧਿਕਾਰੀ ਦੁਬਈ ਏਅਰਪੋਰਟ ਦੇ ਕਸਟਮ ਫ੍ਰੀ ਹੋਣ ਕਾਰਨ ਚੀਜ਼ਾਂ ਦੀ ਖਰੀਦੋ-ਫਰੋਖਤ ਵਿੱਚ ਮਸਰੂਫ ਸਨ।
----------
ਉਸ ਸਮੇਂ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼ਰਦ ਯਾਦਵ ਖੁਦ ਦੁਬਈ ਜਾ ਕੇ ਗੱਲਬਾਤ ਦੇ ਸਿਲਸਿਲੇ ਨੂੰ ਸ਼ੁਰੂ ਕਰਨਾ ਚਾਹੁੰਦੇ ਸਨ ਤਾਂ ਜੋ ਮੁਸਾਫ਼ਰਾਂ ਨੂੰ ਉਨ੍ਹਾਂ ਦਹਿਸ਼ਤਗਰਦਾਂ ਦੀ ਕੈਦ ਤੋਂ ਛੁਡਵਾਇਆ ਜਾ ਸਕੇ। ਪ੍ਰੰਤੂ ਫਲਾਈਟ ਇੰਜੀਨੀਅਰ ਅਨਿਲ ਜੱਗੀਆ ਅਤੇ ਸੌਰਭ ਸ਼ੁਕਲਾ ਦੀ ਕਿਤਾਬ 'ਆਈ.ਸੀ. 814 ਹਾਈਜੈਕਡ' ਵਿੱਚ ਕੀਤੇ ਜ਼ਿਕਰ ਅਨੁਸਾਰ ਮੰਤਰੀ ਸਾਹਿਬ ਦਾ ਪਾਸਪੋਰਟ ਨਾ ਹੋਣਾ ਇਕ ਵੱਡੀ ਰੁਕਾਵਟ ਸੀ।

ਸ਼ਨੀਵਾਰ ਛੁੱਟੀ ਹੋਣ ਦੇ ਬਾਵਜੂਦ ਸਵੇਰੇ ਸਾਢੇ ਸੱਤ ਵਜੇ ਮੁੱਖ ਪਾਸਪੋਰਟ ਅਧਿਕਾਰੀ ਦਾ ਦਫਤਰ ਖੁੱਲ੍ਹਵਾ ਕੇ ਪਾਸਪੋਰਟ ਤਿਆਰ ਕੀਤਾ ਗਿਆ। ਮੰਤਰੀ ਜੀ ਨੂੰ ਲੈ ਕੇ ਜਾਣ ਵਾਲੀ ਐਮਰਜੈਂਸੀ ਫਲਾਈਟ ਨੂੰ ਉਸ ਵਕਤ ਕੁੱਝ ਘੰਟੇ ਹੋਰ ਰੁਕਣਾ ਪਿਆ ਜਦੋਂ ਉਨ੍ਹਾਂ ਵਲੋਂ ਚਬਾਇਆ ਜਾਣ ਵਾਲਾ (ਪਸੰਦੀਦਾ) ਗੁਟਕਾ ਨਹੀਂ ਸੀ ਮਿਲ ਰਿਹਾ ਅਤੇ ਮੰਤਰੀ ਜੀ ਗੁਟਕੇ ਬਿਨਾਂ ਨਾ ਜਾਣ ਲਈ ਵਚਨਬੱਧ ਸਨ।

ਕਈ ਅਟਕਲਾਂ ਤੋਂ ਬਾਅਦ ਆਖਰ ਮੰਤਰੀ ਜੀ ਦੁਬਈ ਪਹੁੰਚੇ। ਪ੍ਰੰਤੂ ਉਸ ਵਕਤ ਭਾਰਤ ਦੀਆਂ ਉਮੀਦਾਂ ਨੂੰ ਬਹੁਤ ਵੱਡਾ ਝਟਕਾ ਲੱਗਾ ਜਦੋਂ ਦੁਬਈ ਦੇ ਸ਼ੇਖ ਅਲਮਖਤੂਮ ਨੇ ਕੁਝ ਕਾਨੂੰਨੀ ਕਾਰਣਾਂ ਕਰਕੇ ਲਾਹੌਰ ਏਅਰਪੋਰਟ 'ਤੇ ਮਾਰੇ ਗਏ ਭਾਰਤੀ ਮੁਸਾਫ਼ਰ ਰੁਪਿਨ ਕਟਿਆਲ ਦੀ ਮ੍ਰਿਤਕ ਦੇਹ ਨੂੰ ਭਾਰਤ ਹਵਾਲੇ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ।

ਸਾਲ 1997 ਵਿੱਚ ਵੱਖ-ਵੱਖ ਕੇਸਾਂ ਲਈ ਗ੍ਰਿਫਤਾਰ ਹੋਏ ਸ਼ੇਖ ਦੇ ਕਰੀਬੀ ਗੁਰੂ ਚੰਦਰਾਸਵਾਮੀ ਦੀ ਦਖਲ-ਅੰਦਾਜ਼ੀ ਤੋਂ ਬਾਅਦ ਦੁਬਈ ਇਸ ਗੱਲ ਲਈ ਰਾਜ਼ੀ ਹੋ ਗਿਆ ਅਤੇ 15 ਮਿੰਟ ਵਿੱਚ ਹੀ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਕਰ ਕੇ ਰੁਪਿਨ ਕਟਿਆਲ ਦੀ ਮ੍ਰਿਤਕ ਦੇਹ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਗਿਆ।
----------
ਮੁਸਾਫ਼ਰਾਂ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਣ ਲਈ ਗੱਲਬਾਤ ਦੇ ਸਿਲਸਿਲੇ ਨੂੰ ਸ਼ੁਰੂ ਕਰਨ ਵਿੱਚ ਮੰਤਰੀ ਸਾਹਿਬ ਦਾ ਪਾਸਪੋਰਟ ਨਾ ਹੋਣਾ ਇਕ ਵੱਡੀ ਰੁਕਾਵਟ ਸੀ।
----------
ਇਕ ਪਾਸੇ ਜਿੱਥੇ ਕਰੋੜਾਂ ਦੇਸ਼ਵਾਸੀ ਮੁਸਾਫ਼ਰਾਂ ਦੀ ਉਡੀਕ ਵਿੱਚ ਬੈਠੇ ਦੁਆਵਾਂ ਮੰਗ ਰਹੇ ਸਨ, ਉੱਥੇ ਹੀ ਸ਼ਰਦ ਯਾਦਵ ਦੇ ਨਾਲ ਗਏ ਅਧਿਕਾਰੀ ਦੁਬਈ ਏਅਰਪੋਰਟ ਦੇ ਕਸਟਮ ਫ੍ਰੀ ਹੋਣ ਕਾਰਨ ਚੀਜ਼ਾਂ ਦੀ ਖਰੀਦੋ-ਫਰੋਖਤ ਵਿੱਚ ਮਸਰੂਫ ਸਨ।

ਇਸ ਤੋਂ ਬਾਅਦ ਚੱਲੇ ਪ੍ਰੈਸ ਕਾਨਫਰੰਸਾਂ ਦੇ ਸਿਲਸਿਲੇ ਵਿੱਚ ਵੀ ਸਰਕਾਰ ਦੀ ਕਿਰਕਿਰੀ ਹੋਈ। ਵੱਖ-ਵੱਖ ਮੰਤਰੀਆਂ ਨੇ ਆਪਣੇ ਬਿਆਨਾਂ ਵਿੱਚ ਅਗਵਾ ਪਿੱਛੇ ਵੱਖ-ਵੱਖ ਅੱਤਵਾਦੀ ਜਥੇਬੰਦੀਆਂ ਦੇ ਹੋਣ ਦੀ ਗੱਲ ਆਖੀ ਅਤੇ ਕਈ ਬੇਤੁੱਕੇ ਬਿਆਨ ਵੀ ਦਿੱਤੇ। ਨਤੀਜੇ ਵਜੋਂ ਸਰਕਾਰ ਨੇ ਸਖਤ ਕਦਮ ਚੁੱਕਦਿਆਂ ਸਭ ਨੂੰ ਪ੍ਰੈਸ ਕਾਨਫਰੰਸ ਨਾ ਕਰਨ ਦੀ ਤਾਕੀਦ ਕੀਤੀ।
----------

ਲੇਖਕ ਖਾਲਸਾ ਕਾਲਜ ਵਿਖੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਹਨ।


Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
 


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE




Copyright © 2016-2017










NEWS LETTER