ਵਿਦੇਸ਼
ਜਾਣੋ ਕ੍ਰਿਸਮਸ ਟ੍ਰੀ ਦੇ ਇਤਿਹਾਸ ਬਾਰੇ ਦਿਲਚਸਪ ਗੱਲਾਂ
ਕਿਥੋਂ ਸ਼ੁਰੂ ਹੋਈ ਕ੍ਰਿਸਮਸ ਟ੍ਰੀ ਸਜਾਉਣ ਦੀ ਪਰੰਪਰਾ?
- ਪੀ ਟੀ ਟੀਮ
ਕਿਥੋਂ ਸ਼ੁਰੂ ਹੋਈ ਕ੍ਰਿਸਮਸ ਟ੍ਰੀ ਸਜਾਉਣ ਦੀ ਪਰੰਪਰਾ?



25 ਦਸੰਬਰ ਨੂੰ ਦੁਨੀਆ ਭਰ ਵਿੱਚ ਕ੍ਰਿਸਮਸ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਆਪਣੇ ਘਰਾਂ ਨੂੰ ਸਜਾਉਂਦੇ ਹਨ ਅਤੇ ਕ੍ਰਿਸਮਸ ਟ੍ਰੀ ਆਪਣੇ ਘਰ ਲਿਆਉਂਦੇ ਹਨ। ਕੀ ਤੁਹਾਨੂੰ ਪਤਾ ਹੈ ਕਿ ਕ੍ਰਿਸਮਸ ਟ੍ਰੀ ਦੀ ਪਰੰਪਰਾ ਕਿਥੋਂ ਸ਼ੁਰੂ ਹੋਈ? ਆਓ ਅੱਜ ਜਾਣਦੇ ਹਾਂ ਕ੍ਰਿਸਮਸ ਟ੍ਰੀ ਦੇ ਇਤਿਹਾਸ ਬਾਰੇ ਅਤੇ ਪੜ੍ਹਦੇ ਹਾਂ ਇਸ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ:

  • ਈਸਾਈ ਧਰਮ ਤੋਂ ਪਹਿਲਾਂ ਦਾ ਇਤਿਹਾਸ
'ਹਿਸਟਰੀ ਡਾਟ ਕਾਮ' ਚੈਨਲ ਦੇ ਮੁਤਾਬਕ, ਈਸਾਈ ਧਰਮ ਦੇ ਹੋਂਦ ਵਿੱਚ ਆਉਣ ਤੋਂ ਬਹੁਤ ਪਹਿਲਾਂ ਤੋਂ ਹੀ ਐਵਰਗ੍ਰੀਨ (ਸਦਾ ਬਹਾਰ) ਯਾਨੀ ਸਾਲ ਭਰ ਹਰੇ ਰਹਿਣ ਵਾਲੇ ਬੂਟਿਆਂ ਅਤੇ ਦਰਖ਼ਤਾਂ ਦਾ ਲੋਕਾਂ ਦੇ ਜੀਵਨ ਵਿੱਚ ਬਹੁਤ ਮਹੱਤਵ ਸੀ। ਉਹ ਆਪਣੇ ਘਰਾਂ ਨੂੰ ਉਨ੍ਹਾਂ ਦਰਖ਼ਤਾਂ ਦੀਆਂ ਟਹਿਣੀਆਂ ਨਾਲ ਸਜਾਉਂਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਅਜਿਹਾ ਕਰਨ ਨਾਲ ਜਾਦੂ-ਟੂਣੇ ਦਾ ਅਸਰ ਨਹੀਂ ਹੁੰਦਾ, ਬੁਰੀ ਆਤਮਾਵਾਂ, ਭੂਤ-ਪ੍ਰੇਤ ਅਤੇ ਬੀਮਾਰੀਆਂ ਦੂਰ ਰਹਿੰਦੀਆਂ ਹੈ। ਪ੍ਰਾਚੀਨ ਮਿਸਰ ਅਤੇ ਰੋਮ ਦੇ ਲੋਕ ਐਵਰਗ੍ਰੀਨ ਬੂਟਿਆਂ ਦੀ ਤਾਕਤ ਅਤੇ ਖੂਬਸੂਰਤੀ ਉੱਤੇ ਭਰੋਸਾ ਕਰਦੇ ਸਨ।

  • ਸੇਂਟ ਬੋਨੀਫੇਸ
ਕ੍ਰਿਸਮਸ ਟ੍ਰੀ ਨਾਲ ਜੁੜੀ ਇੱਕ ਕਹਾਣੀ 722 ਈਸਵੀ ਦੀ ਹੈ। ਅਜਿਹੀ ਮਾਨਤਾ ਹੈ ਕਿ ਜਰਮਨੀ ਦੇ ਸੇਂਟ ਬੋਨੀਫੇਸ ਨੂੰ ਪਤਾ ਲੱਗ ਗਿਆ ਕਿ ਕੁੱਝ ਦੁਸ਼ਟ ਲੋਕ ਇੱਕ ਵਿਸ਼ਾਲ 'ਓਕ ਟ੍ਰੀ' ਜਾਂ ਸ਼ਾਹਬਲੂਤ ਦਰਖ਼ਤ ਦੇ ਹੇਠਾਂ ਇੱਕ ਬੱਚੇ ਦੀ ਕੁਰਬਾਨੀ ਦੇਣਗੇ। ਸੇਂਟ ਬੋਨੀਫੇਸ ਨੇ ਬੱਚੇ ਨੂੰ ਬਚਾਉਣ ਲਈ ਉਸ ਸ਼ਾਹਬਲੂਤ ਦਰਖ਼ਤ ਨੂੰ ਕੱਟ ਦਿੱਤਾ। ਉਸੀ ਸ਼ਾਹਬਲੂਤ ਦਰਖ਼ਤ ਦੀ ਜੜ੍ਹ ਦੇ ਕੋਲ ਇੱਕ ਸਦਾ ਬਹਾਰ ਦਰਖ਼ਤ 'ਫਰ ਟ੍ਰੀ' ਜਾਂ ਸਨੋਬਰ ਦਰਖ਼ਤ ਉਗ ਗਿਆ। ਉਸ ਤੋਂ ਬਾਅਦ ਸੇਂਟ ਬੋਨੀਫੇਸ ਨੇ ਲੋਕਾਂ ਨੂੰ ਆਖਿਆ ਕਿ ਉਹ ਇੱਕ ਪਵਿੱਤਰ ਰੁੱਖ ਹੈ। ਉਨ੍ਹਾਂ ਨੇ ਕਿਹਾ ਕਿ ਦਰਖ਼ਤ ਦੀਆਂ ਟਹਿਣੀਆਂ ਸਵਰਗ ਵੱਲ ਇਸ਼ਾਰਾ ਕਰਦੀਆਂ ਹਨ। ਇਸ ਕਾਰਨ ਉਸ ਦਰਖ਼ਤ ਲਈ ਲੋਕਾਂ ਦੇ ਮਨ ਵਿੱਚ ਬਹੁਤ ਸਨਮਾਨ ਪੈਦਾ ਹੋ ਗਿਆ।

  • ਜਰਮਨੀ ਦੇ ਸਿਰ ਬੰਨ੍ਹਿਆ ਜਾਂਦਾ ਹੈ ਸਿਹਰਾ
ਕ੍ਰਿਸਮਸ ਟ੍ਰੀ ਦੀ ਪਰੰਪਰਾ ਸ਼ੁਰੂ ਕਰਨ ਦਾ ਸਿਹਰਾ ਜਰਮਨੀ ਦੇ ਸਰ ਬੰਨ੍ਹਿਆ ਜਾਂਦਾ ਹੈ। ਲੋਕ ਇਸ ਨੂੰ 16ਵੀਂ ਸਦੀ ਦੇ ਮਹਾਨ ਈਸਾਈ ਧਰਮ ਸੁਧਾਰਕ ਮਾਰਟਿਨ ਲੂਥਰ ਨਾਲ ਵੀ ਜੋੜਦੇ ਹਨ ਲੇਕਿਨ ਇਹ ਪ੍ਰਮਾਣਿਤ ਨਹੀਂ ਹੈ। ਇਸ ਕਹਾਣੀ ਦੇ ਮੁਤਾਬਕ, ਕਰੀਬ 1500 ਈਸਵੀ ਵਿੱਚ ਕ੍ਰਿਸਮਿਸ ਤੋਂ ਪਹਿਲੇ ਦੀ ਸ਼ਾਮ ਉਹ ਬਰਫ ਨਾਲ ਢੱਕੇ ਜੰਗਲ ਵਿਚੋਂ ਹੋ ਕੇ ਲੰਘ ਰਹੇ ਸਨ। ਉਨ੍ਹਾਂ ਨੇ ਬਰਫ ਨਾਲ ਚਮਕਦੇ ਦਰਖ਼ਤ ਨੂੰ ਵੇਖਿਆ। ਦਰਖ਼ਤ ਦੀਆਂ ਟਹਿਣੀਆਂ ਬਰਫ ਨਾਲ ਭਰੀਆਂ ਸਨ ਅਤੇ ਚੰਨ ਦੀ ਰੋਸ਼ਨੀ ਵਿੱਚ ਚਮਕ ਰਹੀ ਸੀ। ਜਦੋਂ ਉਹ ਘਰ ਆਏ ਤਾਂ ਆਪਣੇ ਘਰ ਉੱਤੇ ਸਨੋਬਰ ਦਾ ਇੱਕ ਦਰਖ਼ਤ ਲਗਾਇਆ ਅਤੇ ਉਸ ਨੂੰ ਛੋਟੀ ਮੋਮਬੱਤੀ ਨਾਲ ਸਜਾਇਆ। ਉਨ੍ਹਾਂ ਨੇ ਦਰਖ਼ਤ ਨੂੰ ਜੀਸਸ ਕ੍ਰਾਈਸਟ ਦੇ ਜਨਮਦਿਨ ਮੌਕੇ ਸਜਾਇਆ ਸੀ, ਉਦੋਂ ਤੋਂ ਕ੍ਰਿਸਮਸ ਟ੍ਰੀ ਨੂੰ ਸਜਾਉਣ ਦੀ ਪਰੰਪਰਾ ਸ਼ੁਰੂ ਹੋ ਗਈ।

  • ਅਮਰੀਕਾ ਵਿੱਚ ਕ੍ਰਿਸਮਸ ਟ੍ਰੀ
ਅਮਰੀਕਾ ਵਿੱਚ ਵੀ ਕ੍ਰਿਸਮਸ ਟ੍ਰੀ ਦਾ ਸੰਬੰਧ ਜਰਮਨੀ ਨਾਲ ਹੀ ਹੈ। ਅਮਰੀਕਾ ਵਿੱਚ ਇਸ ਦਾ ਇਤਿਹਾਸ ਸਾਲ 1830 ਤੋਂ ਮਿਲਦਾ ਹੈ। ਜਦੋਂ ਜਰਮਨੀ ਦੇ ਲੋਕ ਅਮਰੀਕਾ ਵਿੱਚ ਗਏ ਤਾਂ ਆਪਣੇ ਨਾਲ ਇਹ ਪਰੰਪਰਾ ਲੈ ਗਏ। ਅਮਰੀਕਾ ਦੇ ਪੈਨੀਸਿਲਵਾਨੀਆ ਵਿੱਚ ਸਭ ਤੋਂ ਪਹਿਲਾਂ ਕ੍ਰਿਸਮਸ ਟ੍ਰੀ ਦੀ ਪਰੰਪਰਾ ਸ਼ੁਰੂ ਹੋਈ। ਅਮਰੀਕਾ ਦੇ ਵ੍ਹਾਈਟ ਹਾਊਸ ਵਿੱਚ ਪਹਿਲੀ ਵਾਰ ਸੰਨ 1923 ਵਿੱਚ ਕੈਲਵਿਨ ਕੂਲਿਜ ਦੇ ਰਾਸ਼ਟਰਪਤੀ ਹੁੰਦਿਆਂ ਕ੍ਰਿਸਮਿਸ ਟ੍ਰੀ ਸਜਾਇਆ ਗਿਆ ਸੀ।

  • ਇੰਗਲੈਂਡ ਵਿੱਚ ਕ੍ਰਿਸਮਸ ਟ੍ਰੀ
ਇੰਗਲੈਂਡ ਵਿੱਚ ਵੀ ਕ੍ਰਿਸਮਸ ਟ੍ਰੀ ਦੀ ਪਰੰਪਰਾ ਜਰਮਨੀ ਦੇ ਰਸਤੇ ਹੀ ਪਹੁੰਚੀ ਹੈ। ਇੰਗਲੈਂਡ ਵਿੱਚ ਇਸ ਪ੍ਰਥਾ ਨੂੰ ਫੈਲਾਉਣ ਦਾ ਸਿਹਰਾ ਮਹਾਰਾਣੀ ਵਿਕਟੋਰੀਆ ਦੇ ਪਤੀ ਪ੍ਰਿੰਸ ਅਲਬਰਟ ਦੇ ਸਿਰ ਬੰਨ੍ਹਿਆ ਜਾਂਦਾ ਹੈ। ਪ੍ਰਿੰਸ ਅਲਬਰਟ ਜਰਮਨ ਦੇ ਰਹਿਣ ਵਾਲੇ ਸਨ। 1848 ਵਿੱਚ ਉਨ੍ਹਾਂ ਨੇ ਵਿੰਡਸੋਰ ਕੈਸਲ ਵਿੱਚ ਪਹਿਲਾ ਕ੍ਰਿਸਮਸ ਟ੍ਰੀ ਲਗਾਇਆ। ਇਸ ਬਾਰੇ ਜਦੋਂ ਅਖ਼ਬਾਰ 'ਚ ਖ਼ਬਰ ਅਤੇ ਮਹਾਰਾਣੀ ਵਿਕਟੋਰੀਆ, ਅਲਬਰਟ ਅਤੇ ਉਨ੍ਹਾਂ ਦੇ ਬੱਚਿਆਂ ਦੀ ਕ੍ਰਿਸਮਿਸ ਟ੍ਰੀ ਦੇ ਆਲੇ-ਦੁਆਲੇ ਖੜ੍ਹ ਕੇ ਖਿਚਵਾਈ ਤਸਵੀਰ ਛਪੀ ਤਾਂ ਇਹ ਦਰਖ਼ਤ ਪੂਰੇ ਇੰਗਲੈਂਡ ਵਿੱਚ ਮਸ਼ਹੂਰ ਹੋ ਗਿਆ। ਉਦੋਂ ਤੋਂ ਪੂਰੇ ਇੰਗਲੈਂਡ ਵਿੱਚ ਕ੍ਰਿਸਮਸ ਟ੍ਰੀ ਸਜਾਉਣ ਦੀ ਪਰੰਪਰਾ ਸ਼ੁਰੂ ਹੋ ਗਈ। ਅੱਜ ਵੀ ਕ੍ਰਿਸਮਿਸ ਦਾ ਜਸ਼ਨ ਮਨਾਉਣ ਦੇ ਰਿਵਾਜ ਅਤੇ ਦਰਖ਼ਤ ਤੇ ਘਰ ਸਜਾਉਣ ਦੇ ਤਰੀਕੇ 'ਤੇ ਵਿਕਟੋਰੀਅਨ ਜੁੱਗ ਦਾ ਬਹੁਤ ਪ੍ਰਭਾਵ ਹੈ।

  • 1851 ਵਿੱਚ ਕ੍ਰਿਸਮਸ ਟ੍ਰੀ ਦੀ ਮਾਰਕੇਟਿੰਗ
ਕ੍ਰਿਸਮਸ ਟ੍ਰੀ ਦੀ ਮਾਰਕੇਟਿੰਗ ਦਾ ਸਿਹਰਾ ਨਿਊ ਯਾਰਕ ਦੇ ਇੱਕ ਵਪਾਰੀ ਦੇ ਸਿਰ ਬੰਨ੍ਹਿਆ ਜਾਂਦਾ ਹੈ। ਉਸ ਨੇ ਆਪਣੇ ਬਾਗ਼ 'ਚੋਂ ਦਰਜਨਾਂ ਸਨੋਬਰ (ਫਰ) ਅਤੇ ਪ੍ਰਸਰਲ (ਸਪ੍ਰੂਸ) ਦੇ ਦਰਖ਼ਤ ਕੱਟੇ ਅਤੇ ਨਿਊ ਯਾਰਕ ਦੀ ਵਾਸ਼ਿੰਗਟਨ ਮਾਰਕੀਟ ਵਿੱਚ ਵੇਚਣ ਲਈ ਪਹੁੰਚਿਆ। ਉਦੋਂ ਤੋਂ ਬਜ਼ਾਰ ਵਿੱਚ ਕ੍ਰਿਸਮਸ ਟ੍ਰੀ ਦਾ ਵਿਕਣਾ ਸ਼ੁਰੂ ਹੋਇਆ ਅਤੇ ਕ੍ਰਿਸਮਸ ਟ੍ਰੀ ਦੀ ਪੈਦਾਵਾਰ ਨੇ ਇੱਕ ਉਦਯੋਗ ਦਾ ਰੂਪ ਲੈ ਲਿਆ।

ਦਰਖ਼ਤ ਦੀ ਸਜਾਵਟ
ਜਰਮਨ ਮੂਲ ਦੇ ਅਮਰੀਕੀ ਨਿਵਾਸੀ ਆਪਣੇ ਦਰਖ਼ਤਾਂ ਨੂੰ ਸਜਾਉਣ ਲਈ ਸੇਬ, ਨਟ ਅਤੇ ਮਾਰਜ਼ਿਪਨ ਕੂਕੀਜ਼ ਦਾ ਇਸਤੇਮਾਲ ਕਰਦੇ ਸਨ, ਜਦੋਂ ਕਿ ਹੋਰ ਅਮਰੀਕੀ ਘਰ ਦੀਆਂ ਬਣੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਸਨ।


Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________








Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE




Copyright © 2016-2017










NEWS LETTER