ਵਿਦੇਸ਼
ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਬਲਖ ਨਾ ਬੁਖਾਰੇ
- ਬਲਰਾਜ ਸਿੰਘ ਸਿੱਧੂ
ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਬਲਖ ਨਾ ਬੁਖਾਰੇ



ਜਦੋਂ ਕੋਈ ਪੰਜਾਬੀ ਵਿਦੇਸ਼ਾਂ ਵਿੱਚ ਧੱਕੇ ਖਾ ਕੇ ਵਤਨ ਵਾਪਸ ਆਵੇ ਤਾਂ ਇਹ ਲਫਜ਼ ਜ਼ਰੂਰ ਬੋਲਦਾ ਹੈ, "ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਬਲਖ ਨਾ ਬੁਖਾਰੇ"। ਆਖਰ ਕੀ ਅਤੇ ਕਿੱਥੇ ਹਨ ਇਹ ਬਲਖ ਅਤੇ ਬੁਖਾਰਾ, ਜਿਨ੍ਹਾਂ ਨੂੰ ਪੰਜਾਬੀ ਐਨੇ ਖੂਬਸੂਰਤ ਸ਼ਹਿਰ ਮੰਨਦੇ ਹਨ?

ਬਲਖ
ਬਲਖ ਅਫ਼ਗਾਨਿਸਤਾਨ ਦਾ ਇੱਕ ਪੁਰਾਤਨ ਪੁਰਾਣਾ ਸ਼ਹਿਰ ਹੈ ਜੋ 3,000 ਸਾਲ ਪੁਰਾਣਾ ਹੈ। ਇਹ ਉੱਜ਼ਬੇਕਿਸਤਾਨ ਦੇ ਬਾਰਡਰ ਨਾਲ ਲੱਗਦਾ ਹੈ ਤੇ ਮਜ਼ਾਰੇ ਸ਼ਰੀਫ ਤੋਂ 20 ਕਿਲੋਮੀਟਰ ਦੂਰ ਹੈ। ਕਿਸੇ ਸਮੇਂ ਇਹ ਬੁੱਧ ਅਤੇ ਪਾਰਸੀ ਧਰਮ ਦਾ ਇੱਕ ਉੱਘਾ ਕੇਂਦਰ ਸੀ। ਇਸ 'ਤੇ ਸਮੇਂ-ਸਮੇਂ 'ਤੇ ਯੂਨਾਨੀਆਂ, ਹੂਣਾਂ, ਅਰਬਾਂ, ਮੰਗੋਲਾਂ, ਈਰਾਨੀਆਂ, ਉਜ਼ਬੇਕਾਂ ਅਤੇ ਅਫ਼ਗਾਨਾਂ ਦਾ ਕਬਜ਼ਾ ਰਿਹਾ ਹੈ। ਇਸ ਦਾ ਪ੍ਰਚੀਨ ਨਾਮ 'ਬਖਤਰੀ' ਸੀ ਜੋ ਹੌਲੀ-ਹੌਲੀ ਵਿਗੜ ਕੇ ਬਲਖ ਬਣ ਗਿਆ। ਸਿਕੰਦਰ ਮਹਾਨ ਨੇ ਇਸ 'ਤੇ 327 ਬੀ.ਸੀ. ਵਿੱਚ ਕਬਜ਼ਾ ਕੀਤਾ ਸੀ ਤੇ ਇਥੋਂ ਦੇ ਰਾਜੇ ਦੀ ਲੜਕੀ ਰੁਖਸਾਨਾ ਨਾਲ ਵਿਆਹ ਕੀਤਾ ਸੀ।

ਇਹ ਸ਼ਹਿਰ ਕਿਸੇ ਸਮੇਂ ਬਹੁਤ ਅਮੀਰ ਸੀ ਅਤੇ ਸ਼ਾਨਦਾਰ ਸਮਾਰਕਾਂ ਨਾਲ ਲਬਰੇਜ਼ ਸੀ। ਪਰ ਸਦੀਆਂ ਦੀ ਲੁੱਟਮਾਰ ਅਤੇ ਅਫ਼ਗਾਨਿਸਤਾਨ ਦੀ ਘਰੇਲੂ ਜੰਗ ਨੇ ਇਸ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ। ਹੁਣ ਇਸ ਵਿੱਚ ਥੋੜ੍ਹੇ ਜਿਹੇ (60,000) ਲੋਕ ਵੱਸਦੇ ਹਨ। ਅੱਜ ਇਹ ਸ਼ਹਿਰ ਨਾਲੋਂ ਮਲਬੇ ਦਾ ਢੇਰ ਵੱਧ ਲੱਗਦਾ ਹੈ। ਇਸ ਦੇ ਚੰਗੇ ਦਿਨਾਂ ਵਿੱਚ ਇਸ ਨੂੰ ਸੰਸਕ੍ਰਿਤਕ ਅਤੇ ਗਿਆਨ ਦੀ ਰਾਜਧਾਨੀ ਮੰਨਿਆ ਜਾਂਦਾ ਸੀ। ਇਸ ਨੇ ਮੌਲਾਨ ਰੂਮੀ, ਅਮੀਰ ਖੁਸਰੋ ਦੇਹਲਵੀ, ਰਸ਼ੀਦੁਦੀਨ ਵਤਵਤ, ਸ਼ਹੀਦ ਬਲਖੀ, ਐਵੀਸੀਨਾ ਅਤੇ ਫਾਰਸੀ ਦੀ ਪਹਿਲੀ ਕਵਿੱਤਰੀ ਰਾਬੀਆ ਬਲਖੀ ਵਰਗੇ ਵਿਦਵਾਨ ਸੰਸਾਰ ਦੀ ਝੋਲੀ ਪਾਏ ਸਨ। ਸਿਲਕ ਰੂਟ ਉੱਪਰ ਹੋਣ ਕਾਰਨ ਵਪਾਰੀਆਂ ਦੇ ਕਾਫਲੇ ਇਥੇ ਰੌਣਕ ਲਗਾਈ ਰੱਖਦੇ ਸਨ। ਇਸ ਕਾਰਨ ਇਹ ਸ਼ਹਿਰ ਬਹੁਤ ਦੌਲਤਮੰਦ ਬਣ ਗਿਆ ਸੀ।

ਬੁਖਾਰਾ
ਬੁਖਾਰਾ ਉੱਜ਼ਬੇਕਿਸਤਾਨ ਦਾ ਇੱਕ ਆਲੀਸ਼ਾਨ ਸ਼ਹਿਰ ਹੈ, ਜੋ 2,500 ਸਾਲ ਪੁਰਾਣਾ ਹੈ। ਇਸ ਦੇ 140 ਸ਼ਾਨਦਾਰ ਪ੍ਰਾਚੀਨ ਸਮਾਰਕਾਂ ਕਾਰਨ ਇਸ ਨੂੰ ਅਜਾਇਬਘਰ ਸ਼ਹਿਰ ਕਿਹਾ ਜਾਂਦਾ ਹੈ। ਇਹ ਦੇਸ਼ ਦਾ ਪੰਜਵਾਂ ਸਭ ਤੋਂ ਵੱਡਾ ਸ਼ਹਿਰ ਹੈ ਤੇ ਇਸ ਦੀ ਅਬਾਦੀ ਢਾਈ ਲੱਖ ਦੇ ਕਰੀਬ ਹੈ। ਸਿਲਕ ਰੂਟ 'ਤੇ ਹੋਣ ਕਾਰਨ ਇਹ ਸ਼ਹਿਰ ਹਮੇਸ਼ਾਂ ਤੋਂ ਵਪਾਰ, ਸੱਭਿਆਚਾਰ, ਧਰਮ ਅਤੇ ਸੰਸਕ੍ਰਿਤੀ ਦਾ ਕੇਂਦਰ ਰਿਹਾ ਹੈ। ਯੂਨੈਸਕੋ ਨੇ ਇਸ ਨੂੰ ਵਰਲਡ ਹੈਰੀਟੇਜ਼ ਸਾਈਟ ਘੋਸ਼ਿਤ ਕੀਤਾ ਹੋਇਆ ਹੈ।

ਮੱਧ ਏਸ਼ੀਆ ਵਿੱਚ ਹੋਣ ਕਾਰਨ ਬੁਖਾਰਾ ਹਮੇਸ਼ਾਂ ਸੁਲਤਾਨਾਂ ਅਤੇ ਬਾਦਸ਼ਾਹਾਂ ਵਿੱਚ ਝਗੜੇ ਦੇ ਕੇਂਦਰ ਰਿਹਾ ਹੈ। ਇਸ 'ਤੇ ਈਰਾਨ, ਅਰਬ, ਮੰਗੋਲਾਂ, ਉਜ਼ਬੇਕਾਂ ਅਤੇ ਰੂਸੀਆਂ ਦਾ ਕਬਜ਼ਾ ਰਿਹਾ ਹੈ। ਇਸ ਵਿੱਚ ਅਨੇਕਾਂ ਅਜਿਹੇ ਸ਼ਾਨਦਾਰ ਸਮਾਰਕ ਹਨ ਕਿ ਵੇਖ ਕੇ ਅਕਲ ਦੰਗ ਰਹਿ ਜਾਂਦੀ ਹੈ। ਇਥੋਂ ਦੀਆਂ ਵੇਖਣਯੋਗ ਸਮਾਰਕਾਂ ਵਿੱਚ ਕਲਿਆਨ ਮੀਨਾਰ, ਪੋ-ਈ-ਕਲਨ ਮਸਜਿਦ, ਮੀਰੇ ਅਰਬ ਮਸਰੱਸਾ, ਲਬੇ ਹੌਜ਼, ਸ਼ੇਖ ਬਹਾਉਦੀਨ ਕੰਪਲੈਕਸ, ਬੁਖਾਰਾ ਕਿਲਾ, ਚਸ਼ਮਾ ਅਯੂਬ ਮਕਬਰਾ, ਇਸਮਾਈਲ ਸਮਾਨੀ ਮਕਬਰਾ, ਬੋਲੋ ਹੌਜ਼ ਮਸਜਿਦ, ਚਾਰ ਮੀਨਾਰ, ਮਾਗੌਕੀ ਅਟੌਰੀ ਮਸਜਿਦ ਅਤੇ ਹਮਦਾਨੀ ਮਸਜਿਦ ਸ਼ਾਮਲ ਹਨ। ਜ਼ਿਆਦਾਤਰ ਇਮਾਰਤਾਂ ਦਾ ਰੰਗ ਪੀਲਾ ਹੈ। ਇਸੇ ਲਈ ਅਰਬੀ ਵਿੱਚ ਇਸ ਨੂੰ 'ਮਦੀਨਾਤ ਅਲ ਸਰਫੀਆ' ਭਾਵ ਤਾਂਬੇ ਦਾ ਸ਼ਹਿਰ ਕਿਹਾ ਜਾਂਦਾ ਹੈ।

ਬੁਖਾਰਾ ਦੇ ਮੁੱਖ ਸਮਾਰਕ ਇਸ ਪ੍ਰਕਾਰ ਹਨ:
  • ਕਲਿਆਨ ਮੀਨਾਰ
ਇਹ ਮੀਨਾਰ ਬੁਖਾਰਾ ਦੀਆਂ ਸਾਰੀਆਂ ਪ੍ਰਚੀਨ ਇਮਾਰਤਾਂ ਤੋਂ ਬੁਲੰਦ ਹੈ। ਹੁਣ ਇਸ ਦੀ ਵਰਤੋਂ ਅਜ਼ਾਨ ਦੇਣ ਲਈ ਕੀਤੀ ਜਾਂਦੀ ਹੈ ਪਰ ਪੁਰਾਣੇ ਸਮੇਂ ਵਿੱਚ ਇਸ ਦਾ ਨਾਮ ਮੌਤ ਦਾ ਮੀਨਾਰ ਸੀ। ਮੌਤ ਦੀ ਸਜ਼ਾ ਪ੍ਰਾਪਤ ਅਪਰਾਧੀਆਂ ਨੂੰ ਇਸ ਉਪਰੋਂ ਹੇਠਾਂ ਸੁੱਟ ਕੇ ਮਾਰਿਆ ਜਾਂਦਾ ਸੀ। ਇਸ ਦੀ ਉਸਾਰੀ 16ਵੀਂ ਸਦੀ ਵਿੱਚ ਕੀਤੀ ਗਈ ਸੀ। ਇਸ ਦੀ ਉੱਚਾਈ 150 ਫੁੱਟ ਅਤੇ ਵਿਆਸ ਨੀਂਹ ਤੋਂ 30 ਫੁੱਟ ਅਤੇ ਛੱਤ ਤੋਂ 20 ਫੁੱਟ ਹੈ। ਪੀਲੇ ਰੰਗ ਦੀ ਇਹ ਸ਼ਾਨਦਾਰ ਇਮਾਰਤ ਮੀਲਾਂ ਦੂਰ ਤੋਂ ਦਿਖਾਈ ਦਿੰਦੀ ਹੈ।

  • ਕਲਿਆਨ ਮਸਜਿਦ
ਇਸ ਮਸਜਿਦ ਦੀ ੳਸਾਰੀ 1514 ਈਸਵੀ ਵਿੱਚ ਮੁਕੰਮਲ ਹੋਈ ਸੀ। ਇਹ ਸਮਰਕੰਦ ਦੀ ਬੀਬੀ ਖਾਨਮ ਮਸਜਿਦ ਦੀ ਹੂਬਹੂ ਨਕਲ ਹੈ। ਇਹ ਐਨੀ ਵਿਸ਼ਾਲ ਹੈ ਕਿ ਇੱਕੋ ਵੇਲੇ 12,000 ਵਿਅਕਤੀ ਨਮਾਜ਼ ਪੜ੍ਹ ਸਕਦੇ ਹਨ। ਇਸ ਦੇ ਵਰਾਂਡਿਆਂ ਨੂੰ ਸਹਾਰਾ ਦੇਣ ਲਈ 300 ਸ਼ਾਨਦਾਰ ਸਤੰਭ ਹਨ। ਸਾਰੀ ਮਸਜਿਦ ਦੇ ਅੰਦਰ ਤੇ ਬਾਹਰ ਖੂਬਸੂਰਤ ਨੱਕਾਸ਼ੀ ਕੀਤੀ ਗਈ ਹੈ ਤੇ ਕੁਰਾਨ ਦੀਆਂ ਆਇਤਾਂ ਉਕਰੀਆਂ ਗਈਆਂ ਹਨ। ਇਸ ਦੇ ਗੁੰਬਦਾਂ ਉੱਪਰ ਨੀਲੇ ਰੰਗ ਦੀਆਂ ਟਾਈਲਾਂ ਜੜੀਆਂ ਗਈਆਂ ਹਨ, ਜੋ ਸੂਰਜ ਅਤੇ ਚੰਨ ਦੀ ਰੌਸ਼ਨੀ ਵਿੱਚ ਬੇਹੱਦ ਚਮਕਦੀਆਂ ਹਨ।

  • ਮੀਰ ਏ ਅਰਬ ਮਦਰੱਸਾ
ਇਸ ਮਦਰੱਸੇ ਦੀ ਉਸਾਰੀ ਬੁਖਾਰੇ ਦੇ ਸੁਲਤਾਨ ਉਬੈਦੁਲਾਹ ਖਾਨ ਨੇ ਆਪਣੇ ਗੁਰੂ ਸ਼ੇਖ ਅਬਦੁੱਲਾ ਯਮਨੀ ਦੀ ਯਾਦ ਵਿੱਚ 1536 ਈਸਵੀ ਵਿੱਚ ਕਰਵਾਈ ਸੀ। ਇਸ ਦੀ ਉਸਾਰੀ ਵਿੱਚ 3,000 ਮਜ਼ਦੂਰਾਂ ਨੂੰ ਦਸ ਸਾਲ ਲੱਗੇ ਸਨ।
 
ਕਲਿਆਨ ਮਸਜਿਦ, ਕਲਿਆਨ ਮੀਨਾਰ ਅਤੇ ਮੀਰ-ਏ-ਅਰਬ ਮਦਰੱਸਾ ਇਕੱਠੇ ਬੁਖਾਰਾ ਦੇ ਅਧਿਆਤਮਿਕ ਕੇਂਦਰ 'ਪੋ-ਈ-ਕਲਿਆਨ' 'ਤੇ ਸਥਿਤ ਹਨ।

  • ਲਬੇ ਹੌਜ਼
ਇਹ ਇੱਕ ਇਸ਼ਨਨ ਘਰ ਹੈ ਜਿਸ ਦੀ ਉਸਾਰੀ 1622 ਈਸਵੀ ਵਿੱਚ ਮੁਕੰਮਲ ਹੋਈ ਸੀ। ਇਸ ਹੌਜ਼ ਦਾ ਪਾਣੀ ਬਹੁਤ ਹੀ ਪਵਿੱਤਰ ਅਤੇ ਸਾਫ ਮੰਨਿਆ ਜਾਂਦਾ ਸੀ। ਪਰ ਲੋਕਾਂ ਦੇ ਇਕੱਠਿਆਂ ਨਹਾਉਣ ਕਾਰਨ ਕਈ ਵਾਰ ਬਿਮਾਰੀਆਂ ਫੈਲ ਜਾਂਦੀਆਂ ਸਨ। ਇਸ ਲਈ ਰੂਸੀਆਂ ਨੇ 1930 ਵਿੱਚ ਇਥੇ ਨਹਾਉਣ 'ਤੇ ਪਾਬੰਦੀ ਲਗਾ ਦਿੱਤੀ।

  • ਚਸ਼ਮਾ ਅਯੂਬ
ਚਸ਼ਮਾ ਅਯੂਬ ਰੇਗਸਤਾਨੀ ਇਲਾਕੇ ਵਿੱਚ ਇੱਕ ਚਮਤਕਾਰ ਮੰਨਿਆ ਜਾਂਦਾ ਹੈ। ਲੋਕ ਗਾਥਾ ਹੈ ਕਿ ਸੰਤ ਅਯੂਬ ਨੇ ਧਰਤੀ ਉੱਪਰ ਲਾਠੀ ਮਾਰ ਕੇ ਇਸ ਚਸ਼ਮੇ ਨੂੰ ਪ੍ਰਗਟ ਕੀਤਾ ਸੀ। ਇਸ ਪਾਣੀ ਨੂੰ ਔਸ਼ਧੀ ਗੁਣਾਂ ਵਾਲਾ ਮੰਨਿਆ ਜਾਂਦਾ ਹੈ।

ਇਸ ਚਸ਼ਮੇ ਉੱਪਰ ਸਮਾਰਕ ਦੀ ਉਸਾਰੀ ਤੈਮੂਰ ਲੰਗੜੇ ਨੇ ਕਰਵਾਈ ਸੀ।

  • ਇਸਮਾਈਲ ਸਮਾਨੀ ਮਕਬਰਾ
ਇਹ ਇਮਾਰਤ ਬਾਦਸ਼ਾਹ ਇਸਮਾਈਲ ਸਮਾਨੀ ਦਾ ਮਕਬਰਾ ਹੈ ਤੇ ਇਸ ਦੀ ਉਸਾਰੀ 10ਵੀਂ ਸਦੀ ਵਿੱਚ ਹੋਈ ਸੀ। ਇਹ ਬੁਖਾਰਾ ਦੀ ਇੱਕੋ ਇੱਕ ਇਮਾਰਤ ਹੈ ਜਿਸ ਵਿੱਚ ਪਾਰਸੀ ਅਤੇ ਇਸਲਾਮੀ ਭਵਨ ਨਿਰਮਾਣ ਕਲਾ ਨੂੰ ਇਕੱਠੇ ਵਰਤਿਆ ਗਿਆ ਹੈ। ਇਹ ਬੁਖਾਰਾ ਦਾ ਸਭ ਤੋਂ ਪੁਰਾਣਾ ਸਮਾਰਕ ਹੈ। ਚੰਗੇਜ਼ ਖਾਨ ਦੇ ਹਮਲੇ ਵੇਲੇ ਇਹ ਸਮਾਰਕ ਹੜ੍ਹ ਕਾਰਨ ਮਿੱਟੀ ਵਿੱਚ ਦੱਬਿਆ ਹੋਇਆ ਹੋਣ ਕਾਰਨ ਢਾਹੇ ਜਾਣ ਤੋਂ ਬਚ ਗਿਆ ਸੀ। ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜਿਨਾਹ ਦਾ ਮਕਬਰਾ ਇਸ ਮਕਬਰੇ ਦੀ ਨਕਲ ਮਾਰ ਕੇ ਬਣਾਇਆ ਗਿਆ ਹੈ।

  • ਚਾਰ ਮੀਨਾਰ
ਚਾਰ ਮੀਨਾਰ ਦੀ ਉਸਾਰੀ ਇੱਕ ਅਮੀਰ ਵਪਾਰੀ ਖਾਲੀਫ ਨਿਆਜ਼ ਕੁਲ ਨੇ 19ਵੀਂ ਸਦੀ ਵਿੱਚ ਕਰਵਾਈ ਸੀ। ਇਸ ਸਮਾਰਕ ਦੀ ਖੂਬੀ ਇਹ ਹੈ ਕਿ ਹਰੇਕ ਮੀਨਾਰ ਨੂੰ ਬਿਲਕੁਲ ਅਲੱਗ ਮੀਨਾਕਾਰੀ ਨਾਲ ਸਜਾਇਆ ਗਿਆ ਹੈ। ਇਸ ਵਿੱਚ ਚਾਰ ਧਰਮਾਂ, ਇਸਾਈ, ਪਾਰਸੀ, ਬੁੱਧ ਅਤੇ ਇਸਲਾਮ ਦੇ ਧਾਰਮਿਕ ਚਿੰਨ੍ਹ ਖੁਦੇ ਹੋਏ ਹਨ।

ਚਾਰ ਮੀਨਾਰ ਬੁਖਾਰੇ ਦਾ ਸਭ ਤੋਂ ਵੱਧ ਲੋਕਪ੍ਰਿਯ ਸਮਾਰਕ ਹੈ। ਸਭ ਤੋਂ ਵੱਧ ਸੈਲਾਨੀ ਇਸ ਨੂੰ ਵੇਖਣ ਲਈ ਆਉਂਦੇ ਹਨ।

ਇਨ੍ਹਾਂ ਸਮਾਰਕਾਂ ਨੂੰ ਵੇਖਣ ਲਈ ਹਰ ਸਾਲ ਲੱਖਾਂ ਸੈਲਾਨੀ ਬੁਖਾਰਾ ਪਹੁੰਚਦੇ ਹਨ। ਬੁਖਾਰਾ ਜਾਣ ਦਾ ਸਭ ਤੋਂ ਵਧੀਆ ਮੌਸਮ ਸਤੰਬਰ ਤੋਂ ਲੈ ਕੇ ਮਾਰਚ-ਅਪ੍ਰੈਲ ਤੱਕ ਹੈ।

ਬੁਖਾਰਾ ਦੀ ਅਬਾਦੀ ਤਿੰਨ ਲੱਖ ਦੇ ਕਰੀਬ ਹੈ। ਇਸ ਵਿੱਚ 82% ਉੱਜ਼ਬੇਕ, 6% ਰੂਸੀ, 4% ਤਾਜ਼ਿਕ ਅਤੇ ਬਾਕੀ ਤਾਤਾਰ, ਤੁਰਕ ਅਤੇ ਕੋਰੀਅਨ ਆਦਿ ਹਨ। ਹੁਣ ਬੁਖਾਰਾ ਬਹੁਤ ਅਧੁਨਿਕ ਹੋ ਚੁੱਕਾ ਹੈ। ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਇਹ ਸੰਸਾਰ ਦੇ ਕਈ ਦੇਸ਼ਾਂ ਨਾਲ ਜੁੜਿਆ ਹੋਇਆ ਹੈ। ਇਥੋਂ ਗੁਜ਼ਰਨ ਵਾਲੀ ਐੱਮ 37 ਸ਼ਾਹਰਾਹ ਇਸ ਨੂੰ ਤੁਰਕਮੇਨਿਸਤਾਨ, ਉੱਜ਼ਬੇਕਿਸਤਾਨ ਅਤੇ ਰੂਸ ਦੇ ਵੱਡੇ ਸ਼ਹਿਰਾਂ ਨਾਲ ਮਿਲਾਉਂਦੀ ਹੈ। ਇਸ ਦਾ ਮੌਸਮ ਬਹੁਤ ਸਖਤ ਅਤੇ ਖੁਸ਼ਕ ਹੈ। ਇਥੇ ਬਹੁਤ ਘੱਟ ਬਾਰਸ਼ ਹੁੰਦੀ ਹੈ। ਗਰਮੀਆਂ ਵਿੱਚ ਸਖਤ ਗਰਮੀ ਅਤੇ ਸਿਆਲ ਵਿੱਚ ਸਖਤ ਸਰਦੀ ਪੈਂਦੀ ਹੈ।

ਬੁਖਾਰਾ ਬਗਦਾਦ ਤੋਂ ਬਾਅਦ ਸਭ ਤੋਂ ਵੱਡਾ ਇਸਲਾਮੀ ਗਿਆਨ ਦਾ ਕੇਂਦਰ ਸੀ। ਇਥੇ ਮੁਹੰਮਦ ਬੁਖਾਰੀ, ਕੁਮਰੀ, ਬਲਮੀ, ਅੱਬੂਬਕਰ ਨਰਸ਼ਖੀ, ਸੈਦੁਦੀਨ ਔਫੀ, ਹਜ਼ਰਤ ਜਲਾਲੁਦੀਨ ਸੁਰਖਪੋਸ਼, ਬਹਾਉਦੀਨ ਨਕਸ਼ਬੰਦੀ ਅਤੇ ਸੰਤ ਮੀਰ ਸਾਈਦ ਅਲੀ ਹਮਦਾਨੀ ਵਰਗੇ ਵਿਦਵਾਨ ਪੈਦਾ ਹੋਏ ਹਨ।
----------




ਲੇਖਕ ਪੰਜਾਬ ਪੁਲਿਸ ਵਿੱਚ ਐੱਸ.ਪੀ. ਅਹੁਦੇ 'ਤੇ ਤਾਇਨਾਤ ਹਨ।


 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE




Copyright © 2016-2017










NEWS LETTER