ਵਿਦੇਸ਼
ਇਤਿਹਾਸ 125 ਨਹੀਂ 250 ਸਾਲ ਪੁਰਾਣਾ ਨਿਕਲਿਆ
ਨਵੀਂ ਛਪੀ ਕਿਤਾਬ ਅਨੁਸਾਰ ਸੰਨ 1769 ਵਿੱਚ ਆਏ ਸਨ ਦੋ ਭਾਰਤੀ ਨਿਊਜ਼ੀਲੈਂਡ ਦੀ ਧਰਤੀ 'ਤੇ
- ਹਰਜਿੰਦਰ ਸਿੰਘ ਬਸਿਆਲਾ
ਨਵੀਂ ਛਪੀ ਕਿਤਾਬ ਅਨੁਸਾਰ ਸੰਨ 1769 ਵਿੱਚ ਆਏ ਸਨ ਦੋ ਭਾਰਤੀ ਨਿਊਜ਼ੀਲੈਂਡ ਦੀ ਧਰਤੀ 'ਤੇ



ਨਿਊਜ਼ੀਲੈਂਡ ਦੇ ਸਰਕਾਰੀ ਰਿਕਾਰਡ ਮੁਤਾਬਿਕ 18ਵੀਂ ਸਦੀ ਦੇ ਮੱਧ ਵਿਚਕਾਰ ਇਥੇ ਭਾਰਤੀ ਲੋਕਾਂ ਦੀ ਆਮਦ ਬਾਰੇ ਪਤਾ ਚੱਲਦਾ ਹੈ ਪਰ ਇਕ ਨਵੀਂ ਕਿਤਾਬ ਮੁਤਾਬਿਕ ਸੰਨ 1769 ਵਿੱਚ ਦੋ ਭਾਰਤੀਆਂ ਨੇ ਪਹਿਲੀ ਵਾਰ ਨਿਊਜ਼ੀਲੈਂਡ ਦੀ ਧਰਤੀ ਉਤੇ ਆਪਣੇ ਕਦਮ ਧਰ ਕੇ ਆਪਣੇ ਨਿਸ਼ਾਨ ਛੱਡ ਦਿੱਤੇ ਸਨ। ਇਹ ਭਾਰਤੀ ਭਾਵੇਂ ਇਥੇ ਆਪਣਾ ਵਸੇਬਾ ਨਹੀਂ ਕਰ ਸਕੇ ਪਰ ਉਹ ਸਮੁੰਦਰੀ ਜ਼ਹਾਜ ਵਿੱਚ ਮਲਾਹ ਦੇ ਤੌਰ 'ਤੇ ਆਏ ਸਨ ਅਤੇ ਅੱਗੇ ਚਲੇ ਗਏ।

ਵਿਕਟੋਰੀਆ ਯੂਨੀਵਰਸਿਟੀ ਵਲਿੰਗਟਨ ਵਿਖੇ ਏਸ਼ੀਅਨ ਹਿਸਟਰੀ ਦੇ ਪ੍ਰੋਫੈਸਰ ਸ਼ੇਖਰ ਬੰਦੀਓਪਧਾਇ ਨੇ ਇਤਿਹਾਸ ਦੇ ਪੰਨਿਆਂ ਉਤੋਂ ਇਹ ਪਰਦਾ ਚੁੱਕਿਆ ਹੈ। ਇਹ ਦੋਵੇਂ ਮਲਾਹ ਮੁਸਲਿਮ ਸਨ ਜਿਨ੍ਹਾਂ ਦਾ ਨਾਂ ਮੁਹੰਮਦ ਕਾਸਿਮ ਅਤੇ ਨਸਰੀਨ ਸੀ। ਪਾਂਡੀਚਿਰੀ ਤੋਂ ਚੱਲੇ ਇਕ ਫਰੈਂਚ ਸ਼ਿੱਪ 'ਸੇਂਟ ਜੀਨ ਬੈਪਟਿਸਟ' ਦੇ ਉਹ ਮਲਾਹ ਸਨ। ਦਸੰਬਰ 1769 ਵਿੱਚ ਇਹ ਦੋਵੇਂ ਮਲਾਹ ਨਾਰਥਲੈਂਡ ਵਿਖੇ ਉਤਰੇ ਸਨ। ਇਹ ਦੋਵੇਂ ਮਲਾਹ ਪੇਰੂ ਵਾਸਤੇ ਰਵਾਨਾ ਹੋਏ ਸਨ ਅਤੇ ਪਾਣੀ ਵਿੱਚ ਇਕ ਬਿਮਾਰੀ ਦੇ ਚੱਲਦਿਆਂ ਮਾਰੇ ਗਏ। ਸਾਲਾਂ ਬੱਧੀ ਇਸ ਤਰ੍ਹਾਂ ਹੋਰ ਭਾਰਤੀ ਵੀ ਇਥੇ ਸਮੁੰਦਰੀ ਜਹਾਜਾਂ ਵਿੱਚ ਆਉਂਦੇ ਰਹੇ ਪਰ ਉਹ ਆਪਣਾ ਵਸੇਬਾ ਨਹੀਂ ਸਨ ਬਣਾਉਂਦੇ।

ਜੋ ਸਰਕਾਰੀ ਰਿਕਾਰਡ ਵਿੱਚ ਪਾਇਆ ਗਿਆ, ਉਹ 1809 ਅਤੇ 1810 ਵਿੱਚ ਇਥੇ ਆਉਂਦੇ ਮਿਲਦੇ ਹਨ। ਇਕ ਮਲਾਹ ਬੇਅ ਆਫ ਪਲੈਂਟੀ ਵਿਖੇ ਸ਼ਿੱਪ ਦੇ ਵਿਚੋਂ ਛਾਲ ਮਾਰ ਕੇ ਬਾਹਰ ਆ ਗਿਆ ਸੀ ਅਤੇ ਬਾਅਦ ਵਿੱਚ ਇਕ ਮਾਓਰੀ ਔਰਤ ਨਾਲ ਉਸ ਨੇ ਵਿਆਹ ਕਰਵਾ ਲਿਆ ਸੀ ਤੇ ਇਥੇ ਸੈਟਲ ਹੋ ਗਿਆ ਸੀ।

'ਇੰਡੀਅਨ ਐਂਡ ਦਾ ਐਂਟੀਪੋਡਜ਼' (ਭਾਰਤੀ ਅਤੇ ਪ੍ਰਤੀਧਰੁਵ ਜਾਂ ਭਾਰਤੀ ਅਤੇ ਧਰਤੀ ਦਾ ਦੂਜਾ ਸਿਰਾ) ਨਾਂ ਦੀ ਕਿਤਾਬ ਵਿੱਚ ਵੱਡਮੁੱਲੀ ਜਾਣਕਾਰੀ ਪ੍ਰਸਤੁਤ ਕੀਤੀ ਗਈ ਹੈ। ਨਵੀਂ ਕਿਤਾਬ ਦੱਸਦੀ ਹੈ ਕਿ 19ਵੀਂ ਸਦੀ ਵਿੱਚ ਭਾਰਤੀ ਇਥੇ ਬ੍ਰਿਟਿਸ਼ ਇੰਪਾਇਰ ਦੇ ਨਾਗਰਿਕ ਹੋਣ ਕਰਕੇ ਆਸਾਨੀ ਨਾਲ ਆਉਂਦੇ-ਜਾਂਦੇ ਸਨ।

ਵਰਣਨਯੋਗ ਹੈ ਕਿ 1840 ਵਿੱਚ ਇਥੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਸ਼ਿੱਪ ਆਸਟ੍ਰੇਲੀਆ ਵੱਲ ਜਾਂਦੇ ਹੋਏ ਰੁਕਦੇ ਸਨ। ਇਸ ਦੌਰਾਨ ਕੁਝ ਮਲਾਹ ਅਤੇ ਸਿਪਾਹੀ ਇਥੇ ਰੁਕ ਜਾਂਦੇ ਸਨ। 1880 ਤੋਂ ਪਹਿਲਾਂ ਮਰਦਮ ਸ਼ੁਮਾਰੀ ਵਿੱਚ ਭਾਰਤੀਆਂ ਦੀ ਪਹਿਚਾਣ ਨਹੀਂ ਸੀ, ਪਰ ਉਨ੍ਹਾਂ ਦੀ ਮੌਜੂਦਗੀ ਜ਼ਰੂਰ ਇਥੇ ਸੀ। 1853 ਦੇ ਵਿਚ ਇਕ ਐਡਵਾਰਡ ਪੀਟਰ (ਬਲੈਕ ਪੀਟਰ) ਦੇ ਨਾਂਅ ਵਾਲਾ ਵਿਅਕਤੀ ਇਥੇ ਆਇਆ ਮਿਲਦਾ ਹੈ। 1881 ਦੀ ਮਰਦਮ ਸ਼ੁਮਾਰੀ ਦੌਰਾਨ 6 ਭਾਰਤੀ ਮਰਦ ਇਥੇ ਰਹਿੰਦੇ ਸਨ। ਇਨ੍ਹਾਂ ਵਿਚੋਂ ਤਿੰਨ ਕੈਂਟਰਬਰੀ ਖੇਤਰ ਵਿੱਚ ਭਾਰਤ ਤੋਂ ਪਰਤੇ ਗੋਰਿਆਂ ਦੇ ਨੌਕਰ ਸਨ। 1890 ਤੋਂ ਬਾਅਦ ਇਥੇ ਭਾਰਤੀਆਂ ਦੀ ਗਿਣਤੀ ਵਧਣੀ ਸ਼ੁਰੂ ਹੋਈ। 1896 ਵਿੱਚ 46 ਵਿਅਕਤੀ ਦਰਜ ਕੀਤੇ ਮਿਲਦੇ ਹਨ। 1916 ਵਿੱਚ181 ਜਿਨ੍ਹਾਂ 'ਚ 14 ਮਹਿਲਾਵਾਂ ਵੀ ਸ਼ਾਮਿਲ ਸਨ। ਬਹੁਤੇ ਗੁਜਰਾਤੀ ਸਨ ਪਰ ਜਲੰਧਰ ਅਤੇ ਹੁਸ਼ਿਆਰਪੁਰੀਏ ਵੀ ਇਨ੍ਹਾਂ ਵਿੱਚ ਸ਼ਾਮਿਲ ਸਨ। 1899 ਵਿੱਚ ਇਮੀਗ੍ਰੇਸ਼ਨ ਰਿਸਟ੍ਰਕਸ਼ਨ ਐਕਟ ਪਾਸ ਕੀਤਾ ਗਿਆ।

1890 ਵਿੱਚ ਫੁੰਮਣ ਸਿੰਘ ਦੇ ਆਉਣ ਦਾ ਰਿਕਾਰਡ ਹੈ। 1898 ਵਿੱਚ ਇਸ ਨੇ ਇਕ ਨਰਸ ਨਾਲ ਵਿਆਹ ਕਰਵਾ ਲਿਆ। 1920 ਵਿੱਚ ਇਨ੍ਹਾਂ ਨੇ ਆਪਣਾ ਕੰਨਫੈਕਸ਼ਰੀ ਦਾ ਬਿਜ਼ਨਸ ਵਧਾ ਲਿਆ ਅਤੇ ਪਾਮਸਰਟਨ ਨਾਰਥ ਵਿਖੇ ਦੋ ਦੁਕਾਨਾਂ ਖੋਲ੍ਹੀਆਂ। 1950 ਵਿੱਚ ਗੰਡਾ ਸਿੰਘ ਪੰਜਾਬ ਤੋਂ ਇਥੇ ਆਇਆ। ਜੰਗਲਾਂ ਨੂੰ ਸਾਫ ਕਰਨ ਦਾ ਕੰਮ ਕਰਨ ਬਾਅਦ ਉਸ ਨੇ ਆਪਣੇ ਪੁੱਤਰ ਚੰਨਣ ਸਿੰਘ ਨੂੰ ਇਥੇ ਬੁਲਾਇਆ ਅਤੇ 1952 'ਚ ਇਥੇ ਆਪਣਾ ਫਾਰਮ ਖਰੀਦਿਆ।

ਸੋ ਇਸ ਤਰ੍ਹਾਂ ਇਥੇ ਭਾਰਤੀਆਂ ਦਾ ਇਤਿਹਾਸ ਜੋ ਕਿ 125 ਸਾਲ ਪੁਰਾਣਾ ਸਮਝਿਆ ਜਾਂਦਾ ਸੀ, ਉਹ ਹੁਣ 250 ਸਾਲ ਪੁਰਾਣਾ ਹੋ ਗਿਆ ਹੈ। 100 ਸਾਲ ਤੋਂ ਵਧ ਸਮੇਂ ਤੋਂ ਹਮਿਲਟਨ ਵਿਖੇ ਰਹਿ ਰਹੇ ਇਕ ਪਰਿਵਾਰ ਜੋਗਿੰਦਰ ਸਿੰਘ ਦੇ ਪੜਦਾਦਾ ਹਰਨਾਮ ਸਿੰਘ ਦਾ ਪਹਿਲੀ ਵਾਰ ਸਿੱਖ ਰੀਤੀ ਰਿਵਾਜਾਂ ਅਨੁਸਾਰ ਅੰਤਿਮ ਸੰਸਕਾਰ 1947 ਵਿੱਚ ਇਥੇ ਕੀਤਾ ਗਿਆ ਸੀ ਅਤੇ ਸਬੰਧਿਤ ਮੰਤਰੀ ਤੋਂ ਇਹ ਆਗਿਆ ਲਈ ਗਈ ਸੀ। ਇਸ ਪਰਿਵਾਰ ਦੇ ਘਰ ਹੀ ਪਹਿਲੀ ਵਾਰ ਨਿਊਜ਼ੀਲੈਂਡ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਸੀ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE




Copyright © 2016-2017










NEWS LETTER