ਵਿਦੇਸ਼
ਕੰਗਾਲੀ ਦੀ ਕਗਾਰ ਉੱਤੇ ਪਾਕਿਸਤਾਨ
ਭਾਰਤੀ ਅਠੰਨੀ ਦੇ ਬਰਾਬਰ ਹੋਇਆ ਪਾਕਿਸਤਾਨੀ ਰੁਪਿਆ
- ਪੀ ਟੀ ਟੀਮ
ਭਾਰਤੀ ਅਠੰਨੀ ਦੇ ਬਰਾਬਰ ਹੋਇਆ ਪਾਕਿਸਤਾਨੀ ਰੁਪਿਆ



ਈਦ ਦੇ ਤਿਉਹਾਰ ਤੋਂ ਕੁੱਝ ਦਿਨਾਂ ਪਹਿਲਾਂ ਹੀ ਗੁਆਂਢੀ ਦੇਸ਼ ਪਾਕਿਸਤਾਨ ਦੀਆਂ ਆਰਥਿਕ ਚਿੰਤਾਵਾਂ ਕਾਫ਼ੀ ਵੱਧ ਗਈਆਂ ਹਨ। ਪਿਛਲੇ ਕੁੱਝ ਸਮੇਂ ਤੋਂ ਲਗਾਤਾਰ ਪਾਕਿਸਤਾਨ ਦੀ ਮਾਲੀ ਹਾਲਤ ਖਰਾਬ ਰਹੀ ਹੈ। ਇਸ ਦੇ ਨਾਲ ਹੀ ਕਰਜ਼ ਦਾ ਦਬਾਅ ਵੀ ਵੱਧ ਰਿਹਾ ਹੈ।

ਮੰਗਲਵਾਰ ਦੇ ਅੰਕੜਿਆਂ ਦੇ ਅਨੁਸਾਰ, ਇੱਕ ਅਮਰੀਕੀ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਏ ਦੀ ਕੀਮਤ ਹੁਣ 122 ਹੋ ਗਈ ਹੈ। ਸਿਰਫ ਸੋਮਵਾਰ ਨੂੰ ਹੀ ਪਾਕਿਸਤਾਨੀ ਰੁਪਏ ਦੀ ਕੀਮਤ ਕਰੀਬ 3.8 ਫੀਸਦੀ ਤਕ ਡਿੱਗ ਗਈ।

ਜੇਕਰ ਪਾਕਿਸਤਾਨ ਦੀ ਤੁਲਨਾ ਭਾਰਤ ਨਾਲ ਕੀਤੀ ਜਾਵੇ ਤਾਂ ਉਹ ਬਹੁਤ ਜ਼ਿਆਦਾ ਖਰਾਬ ਹਾਲਤ ਵਿੱਚ ਵਿਖਾਈ ਦਿੰਦਾ ਹੈ। ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਕੀਮਤ ਹਾਲੇ 67 ਰੁਪਏ ਹੈ। ਯਾਨੀ ਭਾਰਤ ਦੀ ਇੱਕ ਅਠੰਨੀ ਹੁਣ ਪਾਕਿਸਤਾਨੀ ਰੁਪਏ ਦੇ ਬਰਾਬਰ ਹੋ ਗਈ ਹੈ।

ਗੌਰਤਲਬ ਹੈ ਕਿ ਅਗਲੇ ਮਹੀਨੇ ਹੀ ਪਾਕਿਸਤਾਨ ਵਿੱਚ ਆਮ ਚੋਣਾਂ ਹਨ। ਅਜਿਹੇ ਵਿੱਚ ਦੇਸ਼ ਦੀ ਮਾਲੀ ਹਾਲਤ ਵਿਗੜਨਾ ਚੋਣਾਂ ਵਿੱਚ ਵੀ ਇੱਕ ਵੱਡਾ ਮੁੱਦਾ ਬਣ ਸਕਦਾ ਹੈ।

ਇਸ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ ਕਿ ਪਾਕਿਸਤਾਨ ਚੋਣਾਂ ਤੋਂ ਬਾਅਦ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਤੋਂ ਕਰਜ਼ਾ ਮੰਗ ਸਕਦਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ 2013 ਵਿੱਚ ਆਈ.ਐੱਮ.ਐੱਫ. ਕੋਲ ਗਿਆ ਸੀ।

ਵਰਣਨਯੋਗ ਹੈ ਕਿ ਹਾਲ ਹੀ ਵਿੱਚ ਆਈ ਇੱਕ ਰਿਪੋਰਟ ਦੇ ਮੁਤਾਬਕ ਪਾਕਿਸਤਾਨ ਦੇ ਕੋਲ ਹੁਣ 10.3 ਅਰਬ ਡਾਲਰ ਦਾ ਹੀ ਵਿਦੇਸ਼ੀ ਮੁਦਰਾ ਭੰਡਾਰ ਹੈ, ਜੋ ਪਿਛਲੇ ਸਾਲ ਮਈ ਵਿੱਚ 16.4 ਅਰਬ ਡਾਲਰ ਸੀ।

'ਰਾਇਟਰਸ' ਏਜੰਸੀ ਦੇ ਮੁਤਾਬਕ ਪਾਕਿਸਤਾਨ ਦਾ ਚੀਨ ਅਤੇ ਇਸ ਦੇ ਬੈਂਕਾਂ ਤੋਂ ਇਸ ਵਿੱਤੀ ਸਾਲ ਵਿੱਚ ਲਿਆ ਗਿਆ ਕਰਜ਼ਾ ਕਰੀਬ 5 ਬਿਲੀਅਨ ਡਾਲਰ ਤਕ ਪੁੱਜਣ ਦੀ ਕਗਾਰ ਉੱਤੇ ਹੈ। ਪਾਕਿਸਤਾਨੀ ਅਖ਼ਬਾਰ 'ਡਾਨ' ਦੇ ਮੁਤਾਬਕ ਪਾਕਿਸਤਾਨ ਭੁਗਤਾਨ ਸੰਕਟ ਦੇ ਕਾਰਨ ਚੀਨ ਤੋਂ 1-2 ਬਿਲੀਅਨ ਡਾਲਰ (68-135 ਅਰਬ ਰੁਪਏ) ਦਾ ਨਵਾਂ ਲੋਨ ਲੈਣ ਜਾ ਰਿਹਾ ਹੈ।

ਚੀਨ ਤੋਂ ਲਏ ਗਏ ਇਸ ਨਵੇਂ ਲੋਨ ਦਾ ਇਸਤੇਮਾਲ ਪਾਕਿਸਤਾਨ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਦੀ ਹਾਲਤ ਠੀਕ ਕਰਨ ਵਿੱਚ ਕਰੇਗਾ। ਇਹ ਇਸ ਗੱਲ ਦਾ ਇੱਕ ਹੋਰ ਸੰਕੇਤ ਹੈ ਕਿ ਪਾਕਿਸਤਾਨ ਬੀਜਿੰਗ ਉੱਤੇ ਆਰਥਿਕ ਤੌਰ 'ਤੇ ਕਿਸ ਕਦਰ ਨਿਰਭਰ ਹੋ ਚੁੱਕਿਆ ਹੈਚੀਨ ਤੋਂ ਲਏ ਗਏ ਇਸ ਨਵੇਂ ਲੋਨ ਦਾ ਇਸਤੇਮਾਲ ਪਾਕਿਸਤਾਨ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਦੀ ਹਾਲਤ ਠੀਕ ਕਰਨ ਵਿੱਚ ਕਰੇਗਾ।

ਪਾਕਿਸਤਾਨੀ ਰੁਪਏ ਦੀ ਕੀਮਤ 'ਚ ਗਿਰਾਵਟ ਲਗਾਤਾਰ ਜਾਰੀ:

ਸਾਲ ਪਾਕਿਸਤਾਨੀ ਰੁਪਏ ਦੀ ਕੀਮਤ (ਅਮਰੀਕੀ ਡਾਲਰ ਦੇ ਮੁਕਾਬਲੇ)
ਅਗਸਤ, 2008 79.2
ਜੂਨ, 2009 67
ਫਰਵਰੀ, 2016 104.66
ਜੂਨ, 2018 122

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE




Copyright © 2016-2017










NEWS LETTER