ਚੀਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ। ਬੱਸ ਵਿੱਚ ਬੈਠੇ ਆਦਮੀ ਦੇ ਬੈਗ ਵਿੱਚ ਰੱਖਿਆ ਪਾਵਰ ਬੈਂਕ ਅਚਾਨਕ ਫਟ ਗਿਆ। ਚੀਨ ਦੇ ਗੁਆਂਗਜ਼ੌ ਸ਼ਹਿਰ ਵਿੱਚ ਇਹ ਹਾਦਸਾ ਹੋਇਆ। ਪੂਰਾ ਹਾਦਸਾ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਿਆ।
ਵੀਡੀਓ ਵਿੱਚ ਦਿੱਖ ਰਿਹਾ ਹੈ ਕਿ ਆਦਮੀ ਸੀਨੇ ਨਾਲ ਬੈਗ ਲਾ ਕੇ ਬੈਠਾ ਸੀ। ਉਹ ਨਾਲ ਬੈਠੇ ਆਦਮੀ ਨਾਲ ਗੱਲਾਂ ਕਰ ਰਿਹਾ ਸੀ ਕਿ ਅਚਾਨਕ ਪਾਵਰ ਬੈਂਕ ਫਟਣ ਕਾਰਨ ਬੈਗ 'ਚੋਂ ਅੱਗ ਦੀਆਂ ਲਾਟਾਂ ਨਿਕਲਣ ਲੱਗੀਆਂ।
ਆਦਮੀ ਨੂੰ ਬਚਣ ਲਈ ਕਾਫ਼ੀ ਸੰਘਰਸ਼ ਕਰਨਾ ਪਿਆ। ਉਸ ਨੇ ਬੈਗ ਉਤਾਰ ਕੇ ਸੁੱਟ ਦਿੱਤਾ। ਆਲੇ-ਦੁਆਲੇ ਬੈਠੇ ਲੋਕ ਵੀ ਦੂਰ ਚਲੇ ਗਏ। ਸ਼ੰਘਾਈਸਟ ਦੀ ਖ਼ਬਰ ਦੇ ਮੁਤਾਬਕ ਬਾਅਦ ਵਿੱਚ ਆਦਮੀ ਨੇ ਬੈਗ ਨੂੰ ਬਾਹਰ ਸੁੱਟ ਦਿੱਤਾ। ਕਿਉਂਕਿ ਬੈਗ ਵਿੱਚ ਰੱਖੇ ਪਾਵਰ ਬੈਂਕ 'ਚ ਲਗਾਤਾਰ ਸਪਾਰਕਿੰਗ ਹੋ ਰਹੀ ਸੀ।
ਇਹ ਹਾਦਸਾ 30 ਮਈ ਨੂੰ ਹੋਇਆ ਸੀ। ਹਾਦਸੇ ਵਿੱਚ ਬੱਸ 'ਚ ਕਿਸੇ ਨੂੰ ਵੀ ਕੁੱਝ ਨਹੀਂ ਹੋਇਆ। ਹਾਲਾਂਕਿ ਅੱਗ ਇੰਨੀ ਤੇਜ ਸੀ ਕਿ ਵੱਡਾ ਹਾਦਸਾ ਹੋ ਸਕਦਾ ਸੀ।
ਵੇਖੋ ਵੀਡੀਓ:
ਲਉ ਜੀ, ਨਵੀਂ ਤਕਨੀਕ ਨਵੇਂ ਜੱਬ