ਵਿਦੇਸ਼
ਇਨਸਾਨੀ ਨਿਯਮਾਂ ਦੇ ਸ਼ਿਕਾਰ ਜਾਨਵਰ
ਦੇਸ਼ ਦੀ ਸਰਹੱਦ ਪਾਰ ਕਰਨ 'ਤੇ ਇੱਕ ਗਾਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ
- ਪੀ ਟੀ ਟੀਮ
ਦੇਸ਼ ਦੀ ਸਰਹੱਦ ਪਾਰ ਕਰਨ 'ਤੇ ਇੱਕ ਗਾਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ



ਦੁਨੀਆ ਵਿੱਚ ਨਫਰਤ ਦੀਆਂ ਦੀਵਾਰਾਂ ਇੰਨੀਆਂ ਵੱਡੀਆਂ ਹੋ ਚੁੱਕੀਆਂ ਹਨ ਕਿ ਇਨਸਾਨ ਤਾਂ ਕੀ ਜਾਨਵਰ ਵੀ ਇਸ ਨੂੰ ਪਾਰ ਕਰ ਲਵੇ, ਤਾਂ ਦੂਜਾ ਪਾਸ ਉਸ ਦੇ ਖੂਨ ਦਾ ਪਿਆਸਾ ਹੋ ਜਾਂਦਾ ਹੈ।

ਕਈ ਵਾਰ ਅਜਿਹੀਆਂ ਖ਼ਬਰਾਂ ਸੁਣਨ ਅਤੇ ਦੇਖਣ ਨੂੰ ਮਿਲਦੀਆਂ ਹਨ ਕਿ ਕੋਈ ਆਦਮੀ ਗਲਤੀ ਨਾਲ ਵੀ ਸਰਹੱਦ ਪਾਰ ਕਰ ਲਵੇ ਤਾਂ ਦੂਜੇ ਮੁਲਕ ਦੀ ਫੌਜ ਉਸ ਨੂੰ ਤਸੀਹੇ ਦਿੰਦੀ ਹੈ ਅਤੇ ਕਈ ਵਾਰ ਤਾਂ ਜਾਨ ਤੱਕ ਲੈ ਲੈਂਦੀ ਹੈ। ਇਸ ਦਾ ਸਭ ਤੋਂ ਵੱਡਾ ਪ੍ਰਮਾਣ ਸਾਡੇ ਸਾਹਮਣੇ ਭਾਰਤੀ ਨਾਗਰਿਕ ਸਰਬਜੀਤ ਹੈ, ਜੋ ਗਲਤੀ ਨਾਲ 30 ਅਗਸਤ 1990 ਨੂੰ ਸਰਹੱਦ ਪਾਰ ਕਰ ਕੇ ਪਾਕਿਸਤਾਨ ਪਹੁੰਚ ਗਿਆ ਸੀ ਅਤੇ ਪਾਕ ਸੈਨਿਕਾਂ ਨੇ ਉਸ ਨੂੰ ਭਾਰਤ ਦਾ ਜਾਸੂਸ ਦੱਸ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ। ਪਾਕਿਸਤਾਨੀ ਹਕੂਮਤ ਅਤੇ ਜ਼ਿੰਦਗੀ ਨਾਲ ਲੰਮੀ ਲੜਾਈ ਲੜਨ ਦੇ ਬਾਅਦ ਆਖਰਕਾਰ 2 ਮਈ 2013 ਨੂੰ ਉਸ ਨੇ ਪਾਕਿਸਤਾਨ ਦੀ ਜੇਲ੍ਹ ਵਿੱਚ ਹੀ ਦਮ ਤੋੜ ਦਿੱਤਾ।

ਹੁਣ ਤੱਕ ਲੱਗਦਾ ਸੀ ਕਿ ਇਨਸਾਨੀ ਦੁਨੀਆ ਦੇ ਇਹ ਨਿਯਮ ਜਾਨਵਰਾਂ ਉੱਤੇ ਲਾਗੂ ਨਹੀਂ ਹੁੰਦੇ। ਉਹ ਬਹੁਤ ਆਰਾਮ ਨਾਲ ਬਿਨਾਂ ਕਿਸੇ ਪਾਸਪੋਰਟ ਅਤੇ ਦਸਤਾਵੇਜ਼ ਦੇ ਸਰਹੱਦਾਂ ਪਾਰ ਕਰ ਸਕਦੇ ਹਨ। ਪਰ ਦੁਨੀਆ ਵਿੱਚ ਇੱਕ ਅਜਿਹਾ ਦੇਸ਼ ਹੈ ਜਿੱਥੇ ਮੁਲਕ ਦੀ ਸੀਮਾ ਪਾਰ ਕਰਨ ਉੱਤੇ ਇੱਕ ਗਾਂ ਨੂੰ ਸਜ਼ਾ-ਏ-ਮੌਤ ਦਾ ਫੈਸਲਾ ਸੁਣਾਇਆ ਗਿਆ ਹੈ।

ਮਾਮਲਾ ਯੂਰੋਪੀ ਯੂਨੀਅਨ ਦੇ ਦੇਸ਼ ਬੁਲਗਾਰਿਆ ਦਾ ਹੈ। ਇੱਥੇ ਇੱਕ ਪੇਂਕਾ ਨਾਮ ਦੀ ਗਾਂ ਆਪਣੇ ਝੁੰਡ ਦੇ ਨਾਲ ਸਰਹੱਦ ਦੇ ਨੇੜੇ ਇੱਕ ਖੇਤ ਵਿੱਚ ਘਾਹ ਚਰ ਰਹੀ ਸੀ। ਘਾਹ ਚਰਦੇ-ਚਰਦੇ ਉਹ ਸਰਹੱਦ ਪਾਰ ਕਰ ਕੇ ਗੁਆਂਢੀ ਮੁਲਕ ਸਰਬੀਆ ਵਿੱਚ ਚੱਲੀ ਗਈ। ਮੌਕੇ ਉੱਤੇ ਤੈਨਾਤ ਸੈਨਿਕਾਂ ਨੇ ਗਰਭਵਤੀ ਪੇਂਕਾ ਨੂੰ ਫੜ ਲਿਆ ਅਤੇ ਉਸ ਦੇ ਦੇਸ਼ ਨੂੰ ਇਸ ਦੀ ਸੂਚਨਾ ਦੇ ਦਿੱਤੀ। ਕੁੱਝ ਸਮੇਂ ਬਾਅਦ ਸਰਬੀਆ ਨੇ ਪੇਂਕਾ ਨੂੰ ਉਸ ਦੇ ਮੁਲਕ ਬੁਲਗਾਰਿਆ ਵਾਪਸ ਭੇਜ ਦਿੱਤਾ। ਵਰਣਨਯੋਗ ਹੈ ਕਿ ਯੂਰੋਪੀ ਯੂਨੀਅਨ ਦੇ ਅੰਦਰ 28 ਦੇਸ਼ ਆਉਂਦੇ ਹਨ ਅਤੇ ਸਰਬੀਆ ਇਸ ਦਾ ਹਿੱਸਾ ਨਹੀਂ ਹੈ।

ਪੇਂਕਾ ਦੇ ਘਰ ਮੁੜਨ 'ਤੇ ਉਸ ਦਾ ਮਾਲਿਕ ਇਵਾਨ ਅਤੇ ਉਸ ਦਾ ਪੂਰਾ ਪਰਿਵਾਰ ਖੁਸ਼ ਸੀ, ਪਰ ਉਦੋਂ ਕੁੱਝ ਅਜਿਹਾ ਹੋਇਆ ਕਿ ਪੂਰੀ ਦੁਨੀਆ ਵਿੱਚ ਪੇਂਕਾ ਨੂੰ ਲੈ ਕੇ ਬਹਿਸ ਛਿੜ ਗਈ। ਬੁਲਗਾਰਿਆ ਵਿੱਚ ਰਹਿਣ ਵਾਲੇ ਸਰਕਾਰੀ ਅਧਿਕਾਰੀ ਹੁਣ ਪੇਂਕਾ ਨੂੰ ਮੌਤ ਦੀ ਸਜ਼ਾ ਦੇਣਾ ਚਾਹੁੰਦੇ ਹਨ। ਸਜ਼ਾ ਇਸ ਲਈ ਨਹੀਂ ਕਿ ਪੇਂਕਾ ਗੁਆਂਢੀ ਦੇਸ਼ ਵਿੱਚ ਘਾਹ ਚਰ ਕੇ ਆਈ ਹੈ ਜਾਂ ਫਿਰ ਪੇਂਕਾ ਮਾਂ ਬਣਨ ਵਾਲੀ ਹੈ ਅਤੇ ਸਿਰਫ਼ ਤਿੰਨ ਹਫ਼ਤਿਆਂ ਵਿੱਚ ਉਸ ਦੀ ਡਿਲੀਵਰੀ ਹੋ ਜਾਵੇਗੀ।

ਬਲਕਿ ਪੇਂਕਾ ਨੂੰ ਮਾਰਨ ਦੀ ਗੱਲ ਇਸ ਲਈ ਉੱਠ ਰਹੀ ਹੈ ਕਿਉਂਕਿ ਯੂਰੋਪੀ ਕਮੀਸ਼ਨ ਦੇ ਕੁੱਝ ਅਜਿਹੇ ਨਿਯਮ ਹਨ, ਜਿਨ੍ਹਾਂ ਦੇ ਮੁਤਾਬਕ ਪੇਂਕਾ ਨੂੰ ਆਪਣੀ ਗਲਤੀ ਦੀ ਸਜ਼ਾ ਮੌਤ ਨਾਲ ਚੁਕਾਉਣੀ ਪੈ ਸਕਦੀ ਹੈ।

ਦਰਅਸਲ ਯੂਰੋਪੀ ਕਮੀਸ਼ਨ ਦੇ ਨਿਯਮਾਂ ਦੇ ਮੁਤਾਬਕ ਜੇਕਰ ਕੋਈ ਵੀ ਜਾਨਵਰ ਕਿਸੇ ਦੂਜੇ ਦੇਸ਼ ਤੋਂ ਯੂਨੀਅਨ ਦੇ ਅੰਦਰ ਲਿਆਇਆ ਜਾਵੇਗਾ ਤਾਂ ਉਸ ਦੀ ਸਿਹਤ ਨਾਲ ਜੁੜੇ ਦਸਤਾਵੇਜ਼ ਸਰਕਾਰ ਨੂੰ ਦਿਖਾਉਣੇ ਪੈਂਦੇ ਹਨ। ਪਰ ਪੇਂਕਾ ਦੇ ਨਾਲ ਇਵੇਂ ਨਹੀਂ ਹੋਇਆ। ਸਰਬਿਆ ਦੀ ਫੌਜ ਨੇ ਪੇਂਕਾ ਨੂੰ ਉਸ ਦੇ ਮਾਲਿਕ ਨੂੰ ਸੌਂਪਦੇ ਸਮੇਂ ਕੋਈ ਮੈਡੀਕਲ ਰਿਪੋਰਟ ਅਤੇ ਦਸਤਾਵੇਜ਼ ਨਹੀਂ ਦਿੱਤੇ।

ਬੁਲਗਾਰਿਆ ਦੇ ਅਧਿਕਾਰੀਆਂ ਨੂੰ ਇਹ ਗੱਲ ਇੰਨੀ ਨਾਗਵਾਰ ਗੁਜਰ ਗਈ ਕਿ ਉਹ ਮਾਸੂਮ ਪੇਂਕਾ ਨੂੰ ਮਾਰਨ ਦੇ ਪਿੱਛੇ ਪਏ ਹੋਏ ਹਨ।

ਪੇਂਕਾ ਨੂੰ ਬਚਾਉਣ ਲਈ ਬੁਲਗਾਰਿਆ ਦੀ ਜਨਤਾ ਨੇ ਹੁਣ ਮੋਰਚਾ ਸੰਭਾਲਿਆ ਹੈ। ਲੋਕ ਸਰਕਾਰ ਨੂੰ ਇਸ ਨਿਯਮ ਵਿੱਚ ਬਦਲਾਅ ਕਰਨ ਅਤੇ ਪੇਂਕਾ ਦੀ ਜ਼ਿੰਦਗੀ ਬਖਸ਼ਣ ਦੀ ਅਪੀਲ ਕਰ ਰਹੇ ਹਨ। ਇੰਟਰਨੈੱਟ ਉੱਤੇ ਇਸ ਦੇ ਲਈ ਕਈ ਪਟੀਸ਼ਨਾਂ ਪਾਈਆਂ ਜਾ ਰਹੀਆਂ ਹਨ।

ਇਹ ਖ਼ਬਰ ਹੁਣ ਦੁਨੀਆ ਭਰ ਵਿੱਚ ਫੈਲ ਗਈ ਹੈ। ਪੇਂਕਾ ਦੀ ਖ਼ਬਰ ਦੇਖਣ ਅਤੇ ਸੁਣਨ ਦੇ ਬਾਅਦ ਇੱਕ ਸਵਾਲ ਸ਼ਾਇਦ ਹਰ ਕਿਸੇ ਦੇ ਦਿਲ ਵਿੱਚ ਉੱਠੇਗਾ ਕਿ ਕੀ ਦੁਨੀਆ ਵਿੱਚ ਨਫਰਤ ਇੰਨੀ ਵੱਧ ਗਈ ਹੈ ਕਿ ਇਨਸਾਨਾਂ ਤੋਂ ਬਾਅਦ ਲੋਕ ਹੁਣ ਜਾਨਵਰਾਂ ਨੂੰ ਮਾਰਨ ਦੇ ਪਿੱਛੇ ਪੈ ਗਏ ਹਨ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE




Copyright © 2016-2017










NEWS LETTER