ਵਿਦੇਸ਼
ਸੋਸ਼ਲ ਮੀਡੀਆ 'ਤੇ ਲੱਗਿਆ ਟੈਕਸ
ਵ੍ਹਾਟਸਐੱਪ-ਫੇਸਬੁੱਕ ਇਸਤੇਮਾਲ ਕਰਨ ਲਈ 1 ਜੁਲਾਈ ਤੋਂ ਹਰ ਰੋਜ਼ ਦੇਣੇ ਪੈਣਗੇ 3 ਰੁਪਏ ਤੋਂ ਵੀ ਜ਼ਿਆਦਾ
- ਪੀ ਟੀ ਟੀਮ
ਵ੍ਹਾਟਸਐੱਪ-ਫੇਸਬੁੱਕ ਇਸਤੇਮਾਲ ਕਰਨ ਲਈ 1 ਜੁਲਾਈ ਤੋਂ ਹਰ ਰੋਜ਼ ਦੇਣੇ ਪੈਣਗੇ 3 ਰੁਪਏ ਤੋਂ ਵੀ ਜ਼ਿਆਦਾ



ਸੋਸ਼ਲ ਮੀਡੀਆ ਉੱਤੇ ਅਫਵਾਹਾਂ ਨੂੰ ਰੋਕਣ ਲਈ ਯੁਗਾਂਡਾ ਸੰਸਦ ਨੇ ਇੱਕ ਵਿਵਾਦਪੂਰਨ ਕਾਨੂੰਨ ਪਾਸ ਕੀਤਾ ਹੈ ਜਿਸ ਦੇ ਅਨੁਸਾਰ ਸੋਸ਼ਲ ਮੀਡੀਆ ਇਸਤੇਮਾਲ ਕਰਨ ਉੱਤੇ ਲੋਕਾਂ ਨੂੰ ਟੈਕਸ ਦੇਣਾ ਪਵੇਗਾ।

ਇਸ ਕਾਨੂੰਨ ਦੇ ਤਹਿਤ ਜੋ ਲੋਕ ਵੀ ਫੇਸਬੁੱਕ, ਵ੍ਹਾਟਸਐੱਪ, ਵਾਇਬਰ ਅਤੇ ਟਵਿੱਟਰ ਵਰਗੇ ਸੋਸ਼ਲ ਪਲੇਟਫਾਰਮ ਦਾ ਇਸਤੇਮਾਲ ਕਰਨਗੇ, ਉਨ੍ਹਾਂ ਨੂੰ ਹਰ ਦਿਨ ਦੇ ਹਿਸਾਬ ਨਾਲ 200 ਸ਼ਿਲਿੰਗ (ਕਰੀਬ ਤਿੰਨ ਰੁਪਏ 36 ਪੈਸੇ) ਦੇਣੇ ਹੋਣਗੇ।

ਰਾਸ਼ਟਰਪਤੀ ਯੋਵੇਰੀ ਮੁਸੇਵਨੀ ਨੇ ਇਸ ਕਾਨੂੰਨ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਇਹ ਕਾਨੂੰਨ ਇਸਲਈ ਲਾਗੂ ਕੀਤਾ ਜਾ ਰਿਹਾ ਹੈ ਤਾਂ ਕਿ ਸੋਸ਼ਲ ਮੀਡੀਆ ਉੱਤੇ ਅਫਵਾਹਾਂ ਨੂੰ ਰੋਕਿਆ ਜਾ ਸਕੇ।

 
ਇਹ ਕਾਨੂੰਨ 1 ਜੁਲਾਈ ਤੋਂ ਲਾਗੂ ਹੋ ਜਾਵੇਗਾ ਲੇਕਿਨ ਇਸ ਨੂੰ ਕਿਸ ਤਰ੍ਹਾਂ ਲਾਗੂ ਕੀਤਾ ਜਾਵੇਗਾ, ਇਹ ਹਾਲੇ ਤਕ ਸਾਫ ਨਹੀਂ ਹੋਇਆ ਹੈ।

ਨਵੀਂ ਐਕਸਾਈਜ਼ ਡਿਊਟੀ ਬਿਲ ਵਿੱਚ ਕਈ ਹੋਰ ਤਰ੍ਹਾਂ ਦੇ ਟੈਕਸ ਵੀ ਹਨ, ਜਿਸ ਵਿੱਚ ਕੁੱਲ ਮੋਬਾਈਲ ਮਨੀ ਟ੍ਰਾਂਜ਼ੈਕਸ਼ਨ ਵਿੱਚ ਵੱਖ ਤੋਂ ਇੱਕ ਫੀਸਦੀ ਦਾ ਟੈਕਸ ਦੇਣਾ ਹੋਵੇਗਾ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੇ ਟੈਕਸ ਦੀ ਵਜ੍ਹਾ ਨਾਲ ਯੁਗਾਂਡਾ ਦਾ ਗਰੀਬ ਵਰਗ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਵੇਗਾ।

ਯੁਗਾਂਡਾ ਦੇ ਵਿੱਤ ਮੰਤਰੀ ਡੇਵਿਡ ਬਹਾਟੀ ਨੇ ਸੰਸਦ ਵਿੱਚ ਕਿਹਾ ਕਿ ਇਹ ਵਧੇ ਹੋਏ ਟੈਕਸ ਯੁਗਾਂਡਾ ਦੇ ਰਾਸ਼ਟਰੀ ਕਰਜ਼ੇ ਨੂੰ ਘੱਟ ਕਰਨ ਲਈ ਲਗਾਏ ਗਏ ਹਨ।

ਹਾਲਾਂਕਿ ਮਾਹਿਰਾਂ ਅਤੇ ਕੁੱਝ ਇੰਟਰਨੈੱਟ ਸਰਵਿਸ ਪ੍ਰੋਵਾਈਡਰਸ ਨੇ ਸੋਸ਼ਲ ਮੀਡੀਆ ਉੱਤੇ ਰੋਜ਼ਾਨਾ ਲਗਾਏ ਜਾਣ ਵਾਲੇ ਇਸ ਟੈਕਸ ਉੱਤੇ ਸ਼ੱਕ ਜਤਾਇਆ ਹੈ ਅਤੇ ਇਸ ਨੂੰ ਲਾਗੂ ਕਿਵੇਂ ਕੀਤਾ ਜਾਵੇਗਾ, ਇਸ ਉੱਤੇ ਸਵਾਲ ਚੁੱਕੇ ਹਨ।

ਯੁਗਾਂਡਾ ਦੀ ਸਰਕਾਰ ਮੋਬਾਈਲ ਸਿਮ ਕਾਰਡਸ ਦੀ ਰਜਿਸਟਰੇਸ਼ਨ ਦੇ ਮੁੱਦੇ ਉੱਤੇ ਵੀ ਹਾਲੇ ਜੂਝ ਰਹੀ ਹੈ। ਰਾਇਟਰਸ ਦੀ ਖ਼ਬਰ ਦੇ ਮੁਤਾਬਕ, ਦੇਸ਼ ਵਿੱਚ 2.3 ਕਰੋੜ ਮੋਬਾਈਲ ਸਬਸਕ੍ਰਾਈਬਰਸ ਹਨ, ਜਿਨ੍ਹਾਂ ਵਿਚੋਂ ਕੇਵਲ 1.7 ਕਰੋੜ ਹੀ ਇੰਟਰਨੈੱਟ ਦਾ ਇਸਤੇਮਾਲ ਕਰਦੇ ਹਨ।

ਹਾਲਾਂਕਿ ਹੁਣ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਅਧਿਕਾਰੀ ਇਹ ਕਿਵੇਂ ਪਤਾ ਕਰਨਗੇ ਕਿ ਕੌਣ ਸੋਸ਼ਲ ਮੀਡੀਆ ਦਾ ਇਸਤੇਮਾਲ ਕਰ ਰਿਹਾ ਹੈ ਅਤੇ ਕੌਣ ਨਹੀਂ।

ਰਾਸ਼ਟਰਪਤੀ ਮੁਸੇਵਨੀ ਨੇ ਮਾਰਚ ਵਿੱਚ ਹੀ ਇਸ ਕਾਨੂੰਨ ਨੂੰ ਲਾਗੂ ਕਰਨ ਦੀ ਵਕਾਲਤ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਨੇ ਵਿੱਤ ਮੰਤਰਾਲੇ ਨੂੰ ਇੱਕ ਚਿੱਠੀ ਲਿਖੀ ਸੀ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਸੀ ਕਿ ਸੋਸ਼ਲ ਮੀਡੀਆ ਉੱਤੇ ਟੈਕਸ ਲਗਾਉਣਾ ਦੇਸ਼ ਦੇ ਹਿੱਤ ਵਿੱਚ ਹੋਵੇਗਾ ਅਤੇ ਇਸ ਨਾਲ ਅਫਵਾਹਾਂ ਤੋਂ ਉਭਰਨ ਵਿੱਚ ਵੀ ਮਦਦ ਮਿਲੇਗੀ।

ਆਲੋਚਕਾਂ ਦਾ ਕਹਿਣਾ ਕਿ ਇਹ ਕਾਨੂੰਨ ਬੋਲਣ ਤੇ ਪ੍ਰਗਟਾਵੇ ਦੀ ਆਜ਼ਾਦੀ 'ਤੇ ਅਸਰ ਪਾਵੇਗਾ।

 
ਗੌਰਤਲਬ ਹੈ ਕਿ ਯੁਗਾਂਡਾ ਵਿੱਚ ਸਾਲ 2016 ਵਿੱਚ ਰਾਸ਼ਟਰਪਤੀ ਚੋਣਾਂ ਦੇ ਦੌਰਾਨ ਸੋਸ਼ਲ ਮੀਡੀਆ ਉੱਤੇ ਰੋਕ ਲਗਾ ਦਿੱਤੀ ਗਈ ਸੀ। ਉਸ ਸਮੇਂ ਮੁਸੇਵਨੀ ਨੇ ਕਿਹਾ ਸੀ ਕਿ 'ਝੂਠ ਨਾ ਫੈਲੇ, ਇਸ ਲਈ ਅਜਿਹਾ ਕੀਤਾ ਗਿਆ ਹੈ'।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE




Copyright © 2016-2017










NEWS LETTER