ਵਿਦੇਸ਼
ਦੁਨੀਆਂ ਦਾ ਸਭ ਤੋਂ ਖਤਰਨਾਕ ਜਹਾਜ ਹਾਦਸਾ
ਅਮਰੀਕਨ ਜਹਾਜ-587 ਹਾਦਸਾ: ਜਿਸ ਵਿੱਚ ਕੋਈ ਜਿੰਦਾ ਨਹੀਂ ਬਚਿਆ!
- ਮੋਹੰਮਦ ਅਮਾਰ ਖਾਨ
ਅਮਰੀਕਨ ਜਹਾਜ-587 ਹਾਦਸਾ: ਜਿਸ ਵਿੱਚ ਕੋਈ ਜਿੰਦਾ ਨਹੀਂ ਬਚਿਆ!



ਅਮਰੀਕਾ ਅਜੇ 9/11 ਦੇ ਹਮਲੇ ਤੋਂ ਉੱਭਰਿਆ ਵੀ ਨਹੀਂ ਸੀ ਕਿ ਉਸ ਦੇ ਦੋ ਮਹੀਨਿਆਂ ਬਾਅਦ ਹੀ ਅਮਰੀਕਾ ਵਿੱਚ ਇੱਕ ਭਿਆਨਕ ਜਹਾਜ ਹਾਦਸਾ ਹੋ ਗਿਆ ਸੀ। ਅਮਰੀਕੀ ਏਅਰਲਾਈਨਜ਼ ਦਾ ਜਹਾਜ 587 ਲੈਂਡ ਕਰਦੇ ਸਮੇਂ ਘਟਨਾ ਦਾ ਸ਼ਿਕਾਰ ਹੋ ਗਿਆ ਸੀ ਤੇ ਇਸ ਵਿੱਚ ਮੌਜੂਦ ਸਾਰੇ ਯਾਤਰੀਆਂ ਦੀ ਮੌਤ ਹੋ ਗਈ ਸੀ।

ਵੈਸੇ ਤਾਂ ਇਹ ਹਾਦਸਾ ਵਾਪਰੇ ਨੂੰ 17 ਸਾਲ ਤੋਂ ਵੀ ਵੱਧ ਦਾ ਸਮਾਂ ਗੁਜ਼ਰ ਚੁੱਕਿਆ ਹੈ, ਪਰ ਜਹਾਜ ਹਾਦਸੇ ਦੀ ਗੂੰਜ ਸਾਲਾਂ ਬਾਅਦ ਵੀ ਜਿੰਦਾ ਹੈ।

ਆਓ ਜਾਣਦੇ ਹਾਂ ਕਿ ਘਟਨਾ ਵਾਲੇ ਦਿਨ ਆਖਰ ਕੀ ਹੋਇਆ ਸੀ:
 
ਨਿਊਯਾਰਕ ਤੋਂ ਸੈਂਟੋ ਡੋਮਿੰਗੋ ਦੀ ਉਡਾਣ:

12 ਨਵੰਬਰ 2001 ਨੂੰ ਨਿਊਯਾਰਕ ਦਾ ਜਾਨ ਐੱਫ ਕੈਨੇਡੀ ਅੰਤਰਰਾਸ਼ਟਰੀ ਏਅਰਪੋਰਟ ਯਾਤਰੀਆਂ ਨਾਲ ਭਰਿਆ ਹੋਇਆ ਸੀ। ਕੁਝ ਯਾਤਰੀ ਹੋਰ ਦੇਸ਼ਾਂ ਤੋਂ ਜਹਾਜ਼ ਰਾਹੀਂ ਨਿਊਯਾਰਕ ਆ ਰਹੇ ਸਨ, ਤਾਂ ਕੁਝ ਯਾਤਰੀ ਫਲਾਈਟ ਫੜਨ ਲਈ ਏਅਰਪੋਰਟ ਪਹੁੰਚੇ ਹੋਏ ਸਨ। ਇਸੇ ਦੌਰਾਨ ਘੋਸ਼ਣਾ ਹੋਈ ਕਿ ਅਮਰੀਕਨ ਏਅਰਲਾਈਨਜ਼ ਤਿਆਰ ਹੈ, ਫਲਾਈਟ 587 ਤੋਂ ਸੈਂਟੋ ਡੋਮਿੰਗੋ ਜਾਣ ਵਾਲੇ ਯਾਤਰੀ ਏਅਰਗਰਾਊਂਡ 'ਤੇ ਪਹੁੰਚਣ।

ਘੋਸ਼ਣਾ ਸੁਣ ਕੇ ਸਾਰੇ ਯਾਤਰੀ ਕਾਹਲੀ 'ਚ ਜਹਾਜ਼ ਵੱਲ ਨੂੰ ਜਾਣ ਲੱਗੇ। ਸਾਰੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਏਅਰਲਾਈਨਜ਼ 'ਚ ਸਵਾਰ ਪਾਇਲਟ ਫਲਾਈਟ ਨੂੰ ਉਡਾਉਣ ਦੀ ਤਿਆਰੀ ਕਰਨ ਲੱਗ ਪਏ ਸਨ। ਫਲਾਈਟ ਹੌਲੀ-ਹੌਲੀ ਆਪਣੀ ਮੰਜ਼ਿਲ ਵੱਲ ਵਧਣ ਲੱਗ ਪਈ ਸੀ।

ਜਹਾਜ ਯਾਤਰੀਆਂ ਨਾਲ ਖਚਾਖਚ ਭਰਿਆ ਹੋਇਆ ਸੀ। ਜਹਾਜ ਵਿੱਚ 251 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਅਮਰੀਕਾ ਦੇ ਯਾਤਰੀ ਸਨ। ਖੈਰ! ਹਰ ਰੋਜ਼ ਦੀ ਤਰ੍ਹਾਂ ਨਿਊਯਾਰਕ ਸਿਟੀ ਏਅਰਪੋਟ ਤੋਂ ਸੈਂਟ ਡੋਮਿੰਗੋ ਲਈ ਜਹਾਜ਼ ਨੇ ਉਡਾਣ ਭਰੀ ਅਤੇ ਹਵਾ ਨਾਲ ਗੱਲਾਂ ਕਰਨ ਲੱਗਾ।
 
ਐਮਰਜੈਂਸੀ ਲੈਡਿੰਗ ਦੇ ਨਾਲ ਮਾਤਮ:

ਨਿਊਯਾਰਕ ਤੋਂ ਅਮਰੀਕਨ ਏਅਰਲਾਈਨਜ਼ 587 ਉਡਾਣ ਭਰ ਕੇ ਹਵਾ ਵਿੱਚ ਪਹੁੰਚ ਚੁੱਕਿਆ ਸੀ। ਜਹਾਜ 'ਚ ਬੈਠੇ ਯਾਤਰੀ ਅਸਮਾਨ ਦੀ ਉਚਾਈ ਤੋਂ ਹੇਠਾਂ ਧਰਤੀ ਨੂੰ ਦੇਖ ਰਹੇ ਸੀ। ਜਹਾਜ ਨੂੰ ਉਡਾਣ ਭਰਿਆਂ ਹਾਲੇ ਦੋ ਮਿੰਟ ਹੀ ਹੋਏ ਸਨ ਕਿ ਅਚਾਨਕ ਪਾਇਲਟ ਨੇ ਮਹਿਸੂਸ ਕੀਤਾ ਕਿ ਜਹਾਜ ਵਿੱਚ ਕੋਈ ਤਕਨੀਕੀ ਖਰਾਬੀ ਹੈ।
----------
ਅਮਰੀਕੀ ਏਅਰਲਾਈਨਜ਼ 587 ਜਹਾਜ ਹਾਦਸਾ ਦੁਨੀਆਂ ਵਿੱਚ ਸਭ ਤੋਂ ਖਤਰਨਾਕ ਹਾਦਸਾ ਮੰਨਿਆ ਜਾਂਦਾ ਹੈ। ਇਹ ਹਾਦਸਾ ਵਾਪਰੇ ਨੂੰ 17 ਸਾਲ ਤੋਂ ਵੀ ਵੱਧ ਦਾ ਸਮਾਂ ਗੁਜ਼ਰ ਚੁੱਕਿਆ ਹੈ, ਪਰ ਇਸ ਜਹਾਜ ਹਾਦਸੇ ਦੀ ਗੂੰਜ ਸਾਲਾਂ ਬਾਅਦ ਵੀ ਜਿੰਦਾ ਹੈ।
----------
ਜਦੋਂ ਤਕ ਪਾਇਲਟ ਅਤੇ ਸਹਾਇਕ-ਪਾਇਲਟ ਕੁਝ ਸਮਝ ਪਾਉਂਦੇ, ਜਹਾਜ ਹਵਾ ਵਿੱਚ ਡਗਮਗਾਉਣ ਲੱਗਿਆ। ਇਸ ਨਾਲ ਜਹਾਜ ਵਿੱਚ ਹਫੜਾ-ਦਫੜੀ ਮਚ ਗਈ। ਜਹਾਜ ਵਿੱਚ ਉਦੋਂ ਤਕ ਸ਼ਾਂਤ ਬੈਠੇ ਯਾਤਰੀ ਚੀਕਾਂ ਮਾਰਨ ਲੱਗ ਪਏ। ਇਸ ਦੇ ਨਾਲ ਹੀ ਪਾਇਲਟ ਨੂੰ ਵੀ ਕਿਸੀ ਵੱਡੀ ਅਣਹੋਣੀ ਦਾ ਅੰਦਾਜ਼ਾ ਲੱਗ ਗਿਆ ਸੀ।

ਪਾਇਲਟ ਅਤੇ ਸਹਾਇਕ-ਪਾਇਲਟ ਪਲੇਨ ਤੋਂ ਆਪਣਾ ਪੂਰਾ ਨਿਯੰਤਰਨ ਖੋ ਚੁੱਕੇ ਸਨ। ਉਨ੍ਹਾਂ ਨੇ ਗਰਾਊਂਡ ਸਟਾਫ ਨਾਲ ਸੰਪਰਕ ਕਰਨਾ ਸ਼ੁਰੂ ਕੀਤਾ ਅਤੇ ਜਹਾਜ ਵਿੱਚ ਤਕਨੀਕੀ ਖਰਾਬੀ ਹੋਣ ਦੀ ਜਾਣਕਾਰੀ ਦਿੱਤੀ। ਸੰਪਰਕ ਕਰਨ ਦੌਰਾਨ ਗਰਾਊਂਡ ਸਟਾਫ ਤੋਂ ਮਿਲੇ ਨਿਰਦੇਸ਼ਾਂ ਤੋਂ ਬਾਅਦ ਵੀ ਪਾਇਲਟ ਜਹਾਜ 'ਤੇ ਨਿਯੰਤਰਨ ਨਹੀਂ ਕਰ ਪਾ ਰਹੇ ਸਨ।

ਹਾਲਾਤ ਹੋਰ ਵੀ ਜ਼ਿਆਦਾ ਵਿਗੜ ਗਏ ਜਦੋਂ ਜਹਾਜ ਹਵਾ ਵਿੱਚ ਜ਼ਿਆਦਾ ਡਗਮਗਾਉਣ ਲੱਗਾ ਅਤੇ ਨਿਯੰਤਰਨ ਤੋਂ ਬਾਹਰ ਹੋ ਗਿਆ। ਅਜਿਹੇ ਵਿੱਚ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਸਮੇਂ ਯਾਤਰੀਆਂ ਦੀ ਮਾਨਸਿਕ ਦਸ਼ਾ ਕਿਹੋ ਜਿਹੀ ਹੋ ਰਹੀ ਹੋਵੇਗੀ।

ਅਜਿਹੀ ਸਥਿਤੀ ਵਿੱਚ ਪਾਇਲਟ ਕੋਲ ਐਮਰਜੈਂਸੀ ਲੈਂਡਿੰਗ ਤੋਂ ਇਲਾਵਾ ਕੋਈ ਰਾਹ ਨਹੀਂ ਸੀ।
 
ਬੇਲੇ ਹਾਰਬਰ, ਕਵੀਂਸ ਵਿੱਚ ਕਰੈਸ਼ ਹੋਇਆ ਜਹਾਜ:

ਪਾਇਲਟ ਨੇ ਜਹਾਜ ਨੂੰ ਐਮਰਜੈਂਸੀ ਲੈਂਡਿੰਗ ਕਰਵਾਉਣ ਦਾ ਫੈਸਲਾ ਕਰਦੇ ਹੋਏ ਥੱਲੇ ਉਤਾਰਨਾ ਸ਼ੁਰੂ ਕਰ ਦਿੱਤਾ। ਜਹਾਜ ਅਮਰੀਕਾ ਦੇ ਨਿਊਯਾਰਕ ਦੇ ਨਾਲ ਸਥਿਤ ਕਵੀਂਸ ਦੇ ਬੇਲੇ ਹਾਰਬਰ ਉੱਪਰ ਸੀ। ਪਾਇਲਟ ਨੂੰ ਭਰੋਸਾ ਸੀ ਕਿ ਜਹਾਜ ਨੂੰ ਸਫਲਤਾਪੂਰਵਕ ਧਰਤੀ 'ਤੇ ਲੈਂਡ ਕਰਵਾ ਲਿਆ ਜਾਵੇਗਾ।
----------
ਅਮਰੀਕਾ ਦੇ ਰਾਸ਼ਟਰੀ ਵਾਹਨ ਸੁਰੱਖਿਆ ਬੋਰਡ ਦੁਆਰਾ ਲੰਬੇ ਸਮੇਂ ਤਕ ਕੀਤੀ ਗਈ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਇਹ ਜਹਾਜ ਪਾਇਲਟ ਦੀ ਗਲਤੀ ਕਾਰਨ ਹਾਦਸੇ ਦਾ ਸ਼ਿਕਾਰ ਹੋਇਆ ਸੀ।
----------
ਪਰ ਸ਼ਾਇਦ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜਹਾਜ਼ ਜਿਵੇਂ ਹੀ ਬੇਲੇ ਹਾਰਬਰ, ਕਵੀਂਸ 'ਚ ਉਤਰਨ ਲੱਗਾ ਤਾਂ ਧਰਤੀ 'ਤੇ ਖੜ੍ਹੇ ਲੋਕ ਹੈਰਾਨ ਹੋ ਰਹੇ। ਅਸਲ 'ਚ ਜਹਾਜ ਦੀ ਅਚਾਨਕ ਲੈਂਡਿੰਗ ਦੇਖ ਕੇ ਉਹ ਢੰਗ ਰਹਿ ਗਏ ਸਨ।

ਅਗਲੀ ਕੜੀ 'ਚ ਜਦੋਂ ਪਾਇਲਟ ਨੇ ਜਹਾਜ ਨੂੰ ਕਵੀਂਸ ਦੇ ਬੇਲੇ ਹਾਰਬਰ 'ਚ ਉਤਾਰਿਆ ਤਾਂ ਕੁਝ ਮਿੰਟਾਂ ਬਾਅਦ ਹੀ ਜਹਾਜ ਕ੍ਰੈਸ਼ ਹੋ ਗਿਆ। ਜਹਾਜ ਨੇ ਤੇਜੀ ਨਾਲ ਅੱਗ ਫੜ ਲਈ ਤੇ ਜਲਦੀ ਹੀ ਏਅਰਲਾਈਨਜ਼ 587 ਅੱਗ ਵਿੱਚ ਘਿਰ ਗਿਆ। ਇਸ ਤੋਂ ਪਹਿਲਾਂ ਕਿ ਲੋਕ ਕੁਝ ਸਮਝ ਸਕਦੇ, ਜਹਾਜ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਿਆ ਸੀ।

ਇਹ ਸਭ ਇੰੰਨੀ ਜਲਦੀ ਹੋਇਆ ਕਿ ਕੋਈ ਯਾਤਰੀ ਵੀ ਜਹਾਜ 'ਚੋਂ ਬਾਹਰ ਨਹੀਂ ਨਿਕਲ ਸਕਿਆ ਸੀ। ਜਹਾਜ ਨੂੰ ਰਿਹਾਇਸ਼ੀ ਇਲਾਕੇ ਵਿੱਚ ਉਤਾਰਿਆ ਗਿਆ ਸੀ ਤੇ ਇਸ ਕਾਰਨ ਇਸ ਜਹਾਜ ਹਾਦਸੇ ਦੀ ਲਪੇਟ 'ਚ ਆਉਣ ਕਾਰਨ ਕਈ ਘਰਾਂ ਦਾ ਵੀ ਨੁਕਸਾਨ ਹੋ ਗਿਆ ਸੀ।
 
ਜਹਾਜ ਵਿੱਚ ਸਵਾਰ ਸਾਰੇ ਯਾਤਰੀਆਂ ਦੀ ਸੜ ਕੇ ਹੋਈ ਮੌਤ:

ਉਂਝ ਤਾਂ ਦੁਨੀਆਂ ਵਿੱਚ ਕਈ ਜਹਾਜ਼ ਹਾਦਸੇ ਹੋਏ, ਜਿਨ੍ਹਾਂ ਕਾਰਨ ਲੋਕਾਂ ਨੂੰ ਮੌਤ ਨੂੰ ਗਲ ਲਾਉਣਾ ਪਿਆ। ਪਰ ਏਅਰਲਾਈਨਜ਼ 587 ਜਹਾਜ ਹਾਦਸਾ ਸਭ ਤੋਂ ਖਤਰਨਾਕ ਹਾਦਸਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਸਵਾਰ ਸਾਰੇ ਯਾਤਰੀਆਂ ਦੀ ਮੌਤ ਹੋ ਗਈ ਸੀ।

ਜਹਾਜ ਵਿੱਚ ਕੁੱਲ 260 ਲੋਕ ਸਵਾਰ ਸਨ। 9 ਕਰੂ ਮੈਂਬਰ, ਜਿਨ੍ਹਾਂ ਵਿੱਚੋਂ ਦੋ ਫਲਾਈਟ ਕਰੂ ਮੈਂਬਰ ਅਤੇ ਬਾਕੀ ਸੱਤ ਫਲਾਈਟ ਅਟੈਂਡੈਂਟ ਸਨ, ਦੀ 251 ਯਾਤਰੀਆਂ ਸਮੇਤ ਇਸ ਦਰਦਨਾਕ ਹਾਦਸੇ ਵਿੱਚ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਜਿਸ ਆਬਾਦੀ ਵਾਲੇ ਖੇਤਰ ਵਿੱਚ ਇਹ ਜਹਾਜ ਡਿੱਗਿਆ ਸੀ, ਉਥੇ ਮੌਜੂਦ 5 ਲੋਕਾਂ ਦੀ ਵੀ ਮੌਤ ਹੋ ਗਈ ਸੀ।

ਹਾਲਾਂਕਿ ਜਹਾਜ ਡਿੱਗਦੇ ਹੀ ਬਚਾਅ ਕਾਰਜ ਲਈ ਫਾਇਰ ਬ੍ਰਿਗੇਡ ਅਤੇ ਪੁਲੀਸ ਮੌਕੇ 'ਤੇ ਪਹੁੰਚ ਗਈ ਸੀ। ਫਾਇਰ ਬ੍ਰਿਗੇਡ ਦੇ ਜਵਾਨਾਂ ਨੇ ਪਾਣੀ ਪਾ ਕੇ ਅੱਗ ਕਾਬੂ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਕੁਝ ਹੀ ਦੇਰ 'ਚ ਉਹ ਆਪਣੇ ਕੰਮ ਵਿੱਚ ਸਫਲ ਵੀ ਹੋ ਗਏ ਸਨ, ਪਰ ਉਦੋਂ ਤਕ ਕਾਫੀ ਦੇਰ ਹੋ ਚੁੱਕੀ ਸੀ। ਜਹਾਜ਼ ਵਿੱਚ ਸਵਾਰ ਸਾਰੇ ਯਾਤਰੀ ਸੜ ਕੇ ਮਰ ਚੁੱਕੇ ਸਨ।

ਇੰਨੇ ਵੱਡੇ ਹਾਦਸੇ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਪੂਰੇ ਅਮਰੀਕਾ ਵਿੱਚ ਹੀ ਨਹੀਂ, ਬਲਕਿ ਦੁਨੀਆਂ ਵਿੱਚ ਸੋਗ ਦੀ ਲਹਿਰ ਛਾ ਗਈ ਸੀ। ਜਿਵੇਂ ਹੀ ਮੀਡੀਆ ਨੇ ਇਹ ਖ਼ਬਰ ਦਿਖਾਉਣੀ ਸ਼ੁਰੂ ਕੀਤੀ, ਜਹਾਜ ਵਿੱਚ ਸਵਾਰ ਯਾਤਰੀਆਂ ਦੇੇ ਪਰਿਵਾਰਾਂ ਦਾ ਚੈਨ ਉੱਡ ਗਿਆ।

ਲੋਕ ਆਪਣਿਆਂ ਦਾ ਹਾਲ ਜਾਣਨ ਲਈ ਇੱਧਰ-ਉੱਧਰ ਫੋਨ ਕਰ ਰਹੇ ਸੀ, ਪਰ ਸਭ ਪਾਸਿਓਂ ਇੱਕ ਹੀ ਖ਼ਬਰ ਮਿਲ ਰਹੀ ਸੀ ਕਿ ਸਾਰੇ ਯਾਤਰੀਆਂ ਦੀ ਮੌਤ ਹੋ ਚੁੱਕੀ ਹੈ। ਆਪਣਿਆਂ ਦੀ ਮੌਤ ਦੀ ਖ਼ਬਰ ਮਿਲਦੇ ਹੀ ਕਈ ਲੋੋਕ ਗਮ ਵਿੱਚ ਡੁੱਬ ਗਏ।
----------
ਜਹਾਜ ਨੂੰ ਉਡਾਣ ਭਰਿਆਂ ਹਾਲੇ ਦੋ ਮਿੰਟ ਹੀ ਹੋਏ ਸਨ ਕਿ ਅਚਾਨਕ ਪਾਇਲਟ ਨੇ ਮਹਿਸੂਸ ਕੀਤਾ ਕਿ ਜਹਾਜ ਵਿੱਚ ਕੋਈ ਤਕਨੀਕੀ ਖਰਾਬੀ ਹੈ। ਜਦੋਂ ਤਕ ਪਾਇਲਟ ਅਤੇ ਸਹਾਇਕ-ਪਾਇਲਟ ਕੁਝ ਸਮਝ ਪਾਉਂਦੇ, ਜਹਾਜ ਹਵਾ ਵਿੱਚ ਡਗਮਗਾਉਣ ਲੱਗਿਆ।
----------
ਜਹਾਜ ਦੇ ਦੁਰਘਟਨਾ ਗ੍ਰਸਤ ਹੋਣ ਤੋਂ ਕਈ ਦਿਨ ਬਾਅਦ ਤਕ ਉਥੇ ਬਚਾਅ ਕਾਰਜ ਚਲਦਾ ਰਿਹਾ, ਜਿਸ ਵਿੱਚ ਪੁਲੀਸ ਨੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਕਈ ਸੜੀਆਂ ਹੋਈਆਂ ਲਾਸ਼ਾਂ ਨੂੰ ਬਾਹਰ ਕੱਢਿਆ ਸੀ।
 
ਪਾਇਲਟ ਦੀ ਗਲਤੀ ਬਣੀ ਹਾਦਸੇ ਦਾ ਕਾਰਨ:

ਏਅਰਲਾਈਨਜ਼ 587 ਜਹਾਜ ਹਾਦਸੇ ਤੋਂ ਬਾਅਦ ਇਸ ਦੀ ਜਾਂਚ ਸ਼ੁਰੂ ਹੋ ਗਈ। ਅਮਰੀਕਾ ਦੇ ਰਾਸ਼ਟਰੀ ਵਾਹਨ ਸੁਰੱਖਿਆ ਬੋਰਡ ਦੁਆਰਾ ਹਾਦਸਾਗ੍ਰਸਤ ਹੋਏ ਜਹਾਜ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਲੰਬੇ ਸਮੇਂ ਤਕ ਚਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਇਹ ਜਹਾਜ ਪਾਇਲਟ ਦੀ ਗਲਤੀ ਕਾਰਨ ਹਾਦਸੇ ਦਾ ਸ਼ਿਕਾਰ ਹੋਇਆ ਸੀ।

ਆਪਣੀ ਜਾਂਚ ਰਿਪੋਰਟ ਵਿੱਚ ਰਾਸ਼ਟਰੀ ਵਾਹਨ ਸੁਰੱਖਿਆ ਬੋਰਡ ਨੇ ਕਿਹਾ ਕਿ ਜਹਾਜ ਦੇ ਦੁਰਘਟਨਾਗ੍ਰਸਤ ਹੋਣ ਦਾ ਸੰਭਾਵਿਤ ਕਾਰਨ ਸੀ ਕਿ ਜਹਾਜ ਦੇ ਪਿਛਲੇ ਹਿੱਸੇ 'ਚ ਲੱਗੇ ਵਰਟਿਕਲ ਸ਼ਟੇਬਲਾਈਜ਼ਰ 'ਤੇ ਜ਼ਿਆਦਾ ਬੋਝ ਪੈਣ ਕਾਰਨ ਉਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।

ਜਿਵੇਂ ਗੱਡੀਆਂ ਵਿੱਚ ਕਲੱਚ ਵਾਰ-ਵਾਰ ਦਬਾਉਣ 'ਤੇ ਇੰਜਨ 'ਤੇ ਪ੍ਰੈਸ਼ਰ ਪੈਂਦਾ ਹੈ ਅਤੇ ਇੰਜਨ ਅਵਾਜ਼ ਕਰਦਾ ਹੈ, ਉਵੇਂ ਹੀ ਜਹਾਜ ਵਿੱਚ ਵਰਟਿਕਲ ਸਟੇਬਲਾਈਜ਼ਰ ਦਾ ਕਾਕਪਿਟ ਵਿੱਚ ਬਣੇ ਪੈਡਲ ਨਾਲ ਕਨੈਕਸ਼ਨ ਹੁੰਦਾ ਹੈ।

ਰਿਪੋਰਟ ਵਿੱਚ ਕਿਹਾ ਗਿਆ ਕਿ ਫਸਟ ਆਫ਼ਿਸਰ ਨੇ ਪੈਡਲ 'ਤੇ ਬੇਲੋੜਾ ਦਬਾਅ ਪਾ ਦਿੱਤਾ ਸੀ, ਜਿਸ ਦੇ ਕਾਰਨ ਵਰਟਿਕਲ ਸਟੇਬਲਾਈਜ਼ਰ 'ਤੇ ਜ਼ਿਆਦਾ ਦਬਾਅ ਪਿਆ ਅਤੇ ਜਹਾਜ ਵਿੱਚ ਤਕਨੀਕੀ ਖਰਾਬੀ ਹੋ ਗਈ। ਬਾਅਦ ਵਿੱਚ ਇਸੇ ਕਾਰਨ ਜਹਾਜ ਹਾਦਸਾ ਗ੍ਰਸਤ ਹੋਇਆ।

ਅਮਰੀਕੀ ਏਅਰਲਾਈਨਜ਼ 587 ਜਹਾਜ ਹਾਦਸਾ ਦੁਨੀਆਂ ਵਿੱਚ ਸਭ ਤੋਂ ਖਤਰਨਾਕ ਹਾਦਸਾ ਮੰਨਿਆ ਜਾਂਦਾ ਹੈ। ਜਹਾਜ ਦੇ ਸਫ਼ਰ ਵਿੱਚ ਜਿੰਨਾ ਆਰਾਮ ਅਤੇ ਸਮੇਂ ਦੀ ਬੱਚਤ ਹੈ, ਓਨਾ ਹੀ ਖਤਰਾ ਵੀ ਹੈ। ਹਰ ਸਾਲ ਦੁਨੀਆਂ ਦੇ ਕੋਨੇ-ਕੋਨੇ 'ਚ ਹੋਣ ਵਾਲੇ ਜਹਾਜ ਹਾਦਸੇ ਇਸ ਗੱਲ 'ਤੇ ਸਵਾਲੀਆ ਨਿਸ਼ਾਨ ਛੱਡ ਜਾਂਦੇ ਹਨ ਕਿ ਜਹਾਜ ਦਾ ਸਫ਼ਰ ਕਿੰਨਾ ਕੁ ਸੁਰੱਖਿਅਤ ਹੈ?

(ਮੋਹੰਮਦ ਅਮਾਰ ਖਾਨ ਇੱਕ ਪੱਤਰਕਾਰ ਅਤੇ ਲੇਖਕ ਹੈ। ਇਹ ਲੇਖ ਪਹਿਲਾਂ ਰੋਰ ਮੀਡੀਆ 'ਚ ਹਿੰਦੀ ਵਿੱਚ ਛਪਿਆ ਸੀ।)

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE




Copyright © 2016-2017










NEWS LETTER