ਵਿਦੇਸ਼
ਕੁੜੀਆਂ ਨਾਲ ਛੇੜਛਾੜ ਦੇ ਮਾਮਲੇ 'ਚ ਕਾਨੂੰਨ ਹੋਇਆ ਸਖਤ
ਕੁੜੀਆਂ ਦਾ ਪਿੱਛਾ ਕਰਨ ਅਤੇ ਘਟੀਆ ਕਮੈਂਟ ਕਰਨ 'ਤੇ ਲੱਗੇਗਾ 60 ਹਜ਼ਾਰ ਰੁਪਏ ਜੁਰਮਾਨਾ
- ਪੀ ਟੀ ਟੀਮ
ਕੁੜੀਆਂ ਦਾ ਪਿੱਛਾ ਕਰਨ ਅਤੇ ਘਟੀਆ ਕਮੈਂਟ ਕਰਨ 'ਤੇ ਲੱਗੇਗਾ 60 ਹਜ਼ਾਰ ਰੁਪਏ ਜੁਰਮਾਨਾ



ਔਰਤਾਂ ਨਾਲ ਛੇੜਛਾੜ ਦੀਆਂ ਘਟਨਾਵਾਂ ਦੇ ਮਾਮਲੇ ਦਿਨ-ਬ-ਦਿਨ ਵੱਧਦੇ ਹੀ ਜਾ ਰਹੇ ਹਨ ਅਤੇ ਦੁਨੀਆਂ ਦੇ ਹਰ ਕੋਨੇ ਤੋਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜਾਣਕਾਰੀ ਅਨੁਸਾਰ ਅਜਿਹੇ ਵਿੱਚ ਉਨ੍ਹਾਂ ਮਨਚਲਿਆਂ ਨੂੰ ਰੋਕਣ ਲਈ ਫਰਾਂਸ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ।

ਫਰਾਂਸ ਸਰਕਾਰ ਨੇ ਯੌਨ ਉਤਪੀੜਨ ਕਾਨੂੰਨ ਨੂੰ ਹੁਣ ਸਖਤ ਕਰ ਦਿੱਤਾ ਹੈ। ਹੁਣ ਕੁੜੀਆਂ ਨਾਲ ਛੇੜਛਾੜ, ਗਲਤ ਸ਼ਬਦਾਵਲੀ ਵਰਤਣਾ ਜਾਂ ਫਿਰ ਉਨ੍ਹਾਂ ਦਾ ਪਿੱਛਾ ਕਰਨਾ ਵਰਗੀਆਂ ਹਰਕਤਾਂ ਹੁਣ ਅਪਰਾਧ ਦੇ ਦਾਇਰੇ ਵਿੱਚ ਆਉਣਗੀਆਂ। ਗੌਰਤਲਬ ਹੈ ਕਿ ਅਜਿਹਾ ਕਰਨ 'ਤੇ ਹੁਣ ਮੁੰਡਿਆਂ ਨੂੰ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ। ਇਹ ਜੁਰਮਾਨਾ 750 ਯੂਰੋ ਯਾਨਿ ਕਿ ਕਰੀਬ 60 ਹਜ਼ਾਰ ਰੁਪਏ ਹੈ। ਇਸ ਬਿੱਲ ਨੂੰ ਪਾਸ ਵੀ ਕਰ ਦਿੱਤਾ ਗਿਆ ਹੈ।

ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਬਿੱਲ ਪਾਸ ਹੋਣ ਤੋਂ ਬਾਅਦ ਛੇੜਛਾੜ ਵਰਗੀਆਂ ਘਟਨਾਵਾਂ ਨੂੰ ਰੋਕਣ ਵਿੱਚ ਮਦਦ ਮਿਲੇਗੀ। ਫਰਾਂਸ ਦੀ ਮਹਿਲਾ ਮੰਤਰੀ ਮਰਲਿਨਾ ਸ਼ਿਅੱਪਾ ਨੇ ਸੰਸਦ ਵਿੱਚ ਕਿਹਾ "ਪੁਰਸ਼ ਮਹਿਲਾਵਾਂ ਦਾ ਪਿੱਛਾ ਕਰਦੇ ਹਨ, ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਮਹਿਲਾਵਾਂ ਕੁਝ ਵੀ ਨਹੀਂ ਕਰ ਪਾਉਂਦੀਆਂ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਆਮ ਗੱਲ ਹੈ। ਖੁਦ ਨੂੰ ਉੱਥੋਂ ਭਜਾ ਕੇ ਸੁਰੱਖਿਅਤ ਕਰਦੀਆਂ ਹਨ। ਪੁਰਸ਼ ਵੀ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਸਹੀ ਸਮਝਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਜੋ ਉਹ ਕਰ ਰਹੇ ਹਨ ਉਹ ਸਿਰਫ ਇਕ ਮਸਤੀ ਹੈ, ਪਰ ਅਜਿਹਾ ਨਹੀਂ ਹੈ।"


ਸਰਵੇ ਦੇ ਨਤੀਜੇ ਆਉਣ 'ਤੇ ਸਖਤ ਕੀਤਾ ਗਿਆ ਕਾਨੂੰਨ

ਜਾਣਕਾਰੀ ਅਨੁਸਾਰ ਪਿਛਲੇ ਸਾਲ ਫਰਾਂਸ ਵਿੱਚ ਇੱਕ ਸਰਵੇ ਕੀਤਾ ਗਿਆ ਸੀ। ਉਸ ਸਰਵੇ ਵਿੱਚ ਸਾਹਮਣੇ ਆਇਆ ਸੀ ਕਿ ਦੇਸ਼ ਦੀਆਂ ਸਾਰੀਆਂ ਮਹਿਲਾਵਾਂ ਨੂੰ ਜਨਤਕ ਥਾਵਾਂ 'ਤੇ ਬਦਸਲੂਕੀ ਦਾ ਸਾਹਮਣਾ ਕਰਨਾ ਪੈਂਦਾ ਹੈ।

50 ਫ਼ੀਸਦੀ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਸਭ ਤੋਂ ਪਹਿਲਾਂ ਛੇੜਛਾੜ ਉਦੋਂ ਹੋਈ ਜਦੋਂ ਉਹ 18 ਸਾਲ ਦੀ ਉਮਰ ਤੋਂ ਛੋਟੇ ਸਨ। ਇਸ ਸਰਵੇ ਤੋਂ ਬਾਅਦ ਯੌਨ ਉਤਪੀੜਨ ਦੇ ਕਾਨੂੰਨ ਨੂੰ ਸਖਤ ਕਰ ਦਿੱਤਾ ਗਿਆ ਹੈ।

ਹਾਲਾਂਕਿ ਨੌਜਵਾਨ ਇਸ ਫੈਸਲੇ ਦਾ ਸੋਸ਼ਲ ਮੀਡੀਆ 'ਤੇ ਕਾਫ਼ੀ ਵਿਰੋਧ ਕਰ ਰਹੇ ਹਨ। ਗੌਰਤਲਬ ਹੈ ਕਿ ਬੈਲਜੀਅਮ ਤੇ ਪੁਰਤਗਾਲ ਵਰਗੇ ਦੇਸ਼ਾਂ ਵਿੱਚ ਵੀ ਇਸ ਤਰ੍ਹਾਂ ਦਾ ਕਾਨੂੰਨ ਹੈ ਅਤੇ ਹੁਣ ਫਰਾਂਸ ਵਿੱਚ ਵੀ ਇਹ ਬਿੱਲ ਪਾਸ ਕਰ ਦਿੱਤਾ ਗਿਆ ਹੈ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE




Copyright © 2016-2017










NEWS LETTER