ਵਿਦੇਸ਼
ਯਰੂਸ਼ਲਮ ਵਿੱਚ ਅਮਰੀਕੀ ਦੂਤਾਵਾਸ ਕਾਰਨ ਵਿਵਾਦ
ਹਿੰਸਕ ਝੜਪ ਵਿੱਚ 58 ਦੀ ਮੌਤ, 3000 ਤੋਂ ਜ਼ਿਆਦਾ ਜ਼ਖਮੀ
- ਪੀ ਟੀ ਟੀਮ
ਹਿੰਸਕ ਝੜਪ ਵਿੱਚ 58 ਦੀ ਮੌਤ, 3000 ਤੋਂ ਜ਼ਿਆਦਾ ਜ਼ਖਮੀਇਜ਼ਰਾਈਲ ਦੀ ਰਾਜਧਾਨੀ ਯਰੂਸ਼ਲਮ ਵਿੱਚ ਅਮਰੀਕੀ ਦੂਤਾਵਾਸ ਦੇ ਵਿਵਾਦਪੂਰਨ ਉਦਘਾਟਨ ਦੇ ਵਿਰੁੱਧ ਸੋਮਵਾਰ ਨੂੰ ਗਾਜ਼ਾ ਸੀਮਾ ਦੇ ਕੋਲ ਹਜ਼ਾਰਾਂ ਦੀ ਗਿਣਤੀ ਵਿੱਚ ਫਲਸਤੀਨੀ ਲੋਕ ਪ੍ਰਦਰਸ਼ਨ ਕਰਨ ਲਈ ਪਹੁੰਚੇ। ਇਸ ਮੌਕੇ ਇਜ਼ਰਾਈਲੀ ਸੈਨਾ ਬਲਾਂ ਨਾਲ ਉਨ੍ਹਾਂ ਦੀ ਹਿੰਸਕ ਝੜਪ ਹੋ ਗਈ।

ਦੂਤਾਵਾਸ ਦੇ ਤਬਾਦਲੇ ਤੋਂ ਗੁੱਸੇ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਸਰਹੱਦ ਦੇ ਪਾਰ ਫੌਜੀਆਂ 'ਤੇ ਪੱਥਰਬਾਜ਼ੀ ਕੀਤੀ ਤੇ ਬੰਬ ਸੁੱਟੇ। ਜਿਸ ਵਿੱਚ ਕਾਫੀ ਜਾਨ-ਮਾਲ ਦਾ ਨੁਕਸਾਨ ਹੋਇਆ।

ਫਲਸਤੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤਕ 58 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 3000 ਦੇ ਕਰੀਬ ਲੋਕ ਜ਼ਖਮੀ ਹਨ। ਫਲਸਤੀਨ ਜਰਨਲਿਸਟਸ ਸਿੰਡੀਕੇਟ ਨੇ ਕਿਹਾ ਕਿ ਜ਼ਖਮੀਆਂ ਵਿੱਚ ਅੱਠ ਪੱਤਰਕਾਰ ਵੀ ਹਨ। ਉਥੇ ਇਜ਼ਰਾਇਲੀ ਫੌਜ ਨੇ ਕਿਹਾ ਕਿ 35,000 ਤੋਂ ਜ਼ਿਆਦਾ ਲੋਕ ਪ੍ਰਦਰਸ਼ਨ ਅਤੇ ਝੜਪ ਵਿੱਚ ਸ਼ਾਮਲ ਸਨ।


ਉੱਧਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀ ਦੂਤਾਵਾਸ 'ਚ ਆਪਣੇ ਰਿਕਾਰਡ ਕੀਤੇ ਸੰਦੇਸ਼ ਵਿੱਚ ਕਿਹਾ ਕਿ, "ਅੱਜ ਅਸੀਂ ਯਰੂਸ਼ਲਮ ਵਿੱਚ ਅਧਿਕਾਰਿਕ ਰੂਪ ਨਾਲ ਆਪਣਾ ਦੂਤਾਵਾਸ ਖੋਲ੍ਹ ਦਿੱਤਾ ਹੈ। ਵਧਾਈ ਹੋਵੇ। ਇਸ ਅਵਸਰ ਨੂੰ ਆਉਣ ਵਿੱਚ ਕਾਫੀ ਲੰਬਾ ਸਮਾਂ ਲੱਗਿਆ ਹੈ।"

ਕੀ ਹੈ ਵਿਵਾਦ

ਇਜ਼ਰਾਈਲੀ ਸੈਨਾ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਸਰਹੱਦ ਕੋਲ ਤੈਨਾਤ ਇਜ਼ਰਾਈਲੀ ਸੈਨਿਕਾਂ 'ਤੇ ਦੇਸੀ ਬੰਬ, ਸੜਦੇ ਹੋਏ ਟਾਇਰ ਤੇ ਪੱਥਰ ਸੁੱਟਣਾ ਇਕ ਵਿਵਾਦਪੂਰਨ ਕਦਮ ਹੈ ਕਿਉਂਕਿ ਫਲਸਤੀਨੀ ਲੋਕ ਯਰੂਸ਼ਲਮ ਦੇ ਇੱਕ ਹਿੱਸੇ ਨੂੰ ਆਪਣੇ ਆਉਣ ਵਾਲੇ ਸਮੇਂ ਦੀ ਰਾਜਧਾਨੀ ਮੰਨਦੇ ਹਨ। ਅਰਬ ਜਗਤ ਵਿੱਚ ਅਨੇਕਾਂ ਲੋਕਾਂ ਲਈ ਇਹ ਇਸਲਾਮ ਨਾਲ ਸਬੰਧਿਤ ਸਭ ਤੋਂ ਪਵਿੱਤਰ ਸਥਾਨਾਂ ਵਿੱਚੋਂ ਇੱਕ ਹੈ। ਸ਼ਹਿਰ ਵਿੱਚ ਯਹੂਦੀਆਂ ਤੇ ਇਸਾਈਆਂ ਦੇ ਵੀ ਧਾਰਮਿਕ ਸਥਾਨ ਹਨ।

ਜਾਣਕਾਰੀ ਅਨੁਸਾਰ ਇਹ ਵਿਰੋਧ ਇਜ਼ਰਾਈਲ ਵਿੱਚ ਅਮਰੀਕੀ ਦੂਤਾਵਾਸ ਨੂੰ ਤੇਲ ਅਵੀਵ ਸ਼ਹਿਰ ਤੋਂ ਵਿਵਾਦਮਈ ਯਰੂਸ਼ਲਮ ਵਿੱਚ ਪਰਿਵਰਤਿਤ ਕਰਨ ਦੇ ਵਿਰੋਧ ਵਿੱਚ ਸੀ।

ਗੌਰਤਲਬ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੰਤਰਰਾਸ਼ਟਰੀ ਪੱਧਰ 'ਤੇ ਸਖਤ ਅਲੋਚਨਾ ਦੇ ਬਾਵਜੂਦ 6 ਦਸੰਬਰ 2017 ਨੂੰ ਇਸ ਵਿਵਾਦਗ੍ਰਸਤ ਸ਼ਹਿਰ ਯਰੂਸ਼ਲਮ ਨੂੰ ਇਜ਼ਾਰਾਈਲ ਦੀ ਰਾਜਧਾਨੀ ਦੇ ਰੂਪ ਵਿੱਚ ਮਾਨਤਾ ਦਿੰਦੇ ਹੋਏ ਅਮਰੀਕੀ ਦੂਤਵਾਸ ਨੂੰ ਉੱਥੇ ਤਬਦੀਲ ਕਰਨ ਦੀ ਘੋਸ਼ਣਾ ਕੀਤੀ ਸੀ। ਅਮਰੀਕੀ ਦੂਤਵਾਸ ਨੂੰ ਯਰੂਸ਼ਲਮ ਲੈ ਜਾਣ ਲਈ 14 ਮਈ 2018 ਦੀ ਤਰੀਕ ਤੈਅ ਕੀਤੀ ਗਈ ਸੀ। ਜਾਣਕਾਰੀ ਅਨੁਸਾਰ ਇਸ ਦਿਨ ਇਜ਼ਰਾਈਲ ਦਾ ਆਜ਼ਾਦੀ ਦਿਹਾੜਾ ਹੁੰਦਾ ਹੈ।

ਵਰਣਨਯੋਗ ਹੈ ਕਿ ਇਹ ਸਾਲ 2014 ਤੋਂ ਬਾਅਦ ਹੋਈ ਸਭ ਤੋਂ ਭਿਆਨਕ ਹਿੰਸਕ ਘਟਨਾ ਹੈ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE
Copyright © 2016-2017


NEWS LETTER