ਵਿਦੇਸ਼
ਟਰੰਪ ਦੇ ਫੈਸਲੇ 'ਤੇ ਚੁੱਕੇ ਸਵਾਲ
ਈਰਾਨ ਪਰਮਾਣੂ ਸਮਝੌਤੇ ਤੋਂ ਵੱਖ ਹੋਣਾ ਭਾਰੀ ਭੁੱਲ: ਓਬਾਮਾ
- ਪੀ ਟੀ ਟੀਮ
ਈਰਾਨ ਪਰਮਾਣੂ ਸਮਝੌਤੇ ਤੋਂ ਵੱਖ ਹੋਣਾ ਭਾਰੀ ਭੁੱਲ: ਓਬਾਮਾਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਈਰਾਨ ਨਾਲ ਇਤਿਹਾਸਿਕ ਪਰਮਾਣੂ ਸਮਝੌਤੇ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ ਦੁਨੀਆਂ ਨੂੰ ਸੁਰੱਖਿਅਤ ਬਣਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ 2015 ਵਿੱਚ ਹੋਇਆ ਇਹ ਸਮਝੌਤਾ "ਇਕ ਤਰਫਾ ਸਮਝੌਤਾ ਸੀ ਜੋ ਕਦੇ ਨਹੀਂ ਹੋਣਾ ਚਾਹੀਦਾ ਸੀ"।

ਇਸ ਤੋਂ ਇਲਾਵਾ ਟਰੰਪ ਨੇ ਐਲਾਨ ਕੀਤਾ ਕਿ ਪਰਮਾਣੂ ਹਥਿਆਰਾਂ ਨੂੰ ਲੈ ਕੇ ਈਰਾਨ ਦੀ ਮਦਦ ਕਰਨ ਵਾਲੇ ਦੇਸ਼ਾਂ 'ਤੇ ਅਮਰੀਕਾ 'ਸਖਤ ਆਰਥਿਕ ਪ੍ਰਤਿਬੰਧ ਲਾਗੂ ਕਰੇਗਾ'। ਅਮਰੀਕਾ ਅਤੇ ਈਰਾਨ ਦੇ ਇਲਾਵਾ ਇਸ ਸਮਝੌਤੇ ਵਿਚ ਬ੍ਰਿਟੇਨ, ਚੀਨ, ਜਰਮਨੀ, ਫਰਾਂਸ ਅਤੇ ਰੂਸ ਸ਼ਾਮਿਲ ਹਨ ਤੇ ਜਰਮਨੀ ਨੇ ਟਰੰਪ ਦੇ ਇਸ ਫੈਸਲੇ 'ਤੇ ਅਫਸੋਸ ਵੀ ਜਤਾਇਆ ਹੈ।

ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਜਿਨ੍ਹਾਂ ਦੇ ਕਾਰਜਕਾਲ ਵਿਚ ਇਹ ਸਮਝੌਤਾ ਹੋਇਆ ਸੀ, ਨੇ ਟਰੰਪ ਦੇ ਇਸ ਕਦਮ ਨੂੰ 'ਇਕ ਵੱਡੀ ਭੁੱਲ' ਦੱਸਿਆ ਜੋ ਸੰਸਾਰ ਭਰ ਵਿੱਚ ਅਮਰੀਕਾ ਦੀ ਸਾਖ ਨੂੰ ਖਤਮ ਕਰ ਦੇਵੇਗੀ। ਉਨ੍ਹਾਂ ਨੇ ਕਿਹਾ ਕਿ 'ਟਰੰਪ ਦਾ ਸਮਝੌਤਾ ਖਤਮ ਕਰਨ ਦਾ ਇਹ ਫੈਸਲਾ ਬਿਲਕੁੱਲ ਗਲਤ ਹੈ ਕਿਉਂਕਿ ਈਰਾਨ ਸਮਝੌਤੇ 'ਤੇ ਅਮਲ ਕਰਦਾ ਆ ਰਿਹਾ ਹੈ।' ਇਸ ਤੋਂ ਇਲਾਵਾ ਓਬਾਮਾ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ 'ਜਿਨ੍ਹਾਂ ਸਮਝੌਤਿਆਂ ਦਾ ਸਾਡਾ ਦੇਸ਼ ਮੈਂਬਰ ਹੈ, ਉਨ੍ਹਾਂ ਨੂੰ ਖਤਮ ਕਰਨ ਨਾਲ ਅਮਰੀਕਾ ਦੀ ਸਾਖ ਖਤਮ ਹੁੰਦੀ ਹੈ ਅਤੇ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਨਾਲ ਸਾਡੇ ਮਤਭੇਦ ਹੋਣ ਦਾ ਵੀ ਖਤਰਾ ਹੈ'।

ਗੌਰਤਲਬ ਹੈ ਕਿ 2015 ਵਿੱਚ ਅਮਰੀਕਾ ਤੇ ਹੋਰ ਮਹਾਂਸ਼ਕਤੀਆਂ ਨਾਲ ਹੋਏ ਸਮਝੌਤੇ ਤੋਂ ਬਾਅਦ ਈਰਾਨ ਤੋਂ ਜ਼ਿਆਦਾਤਰ ਅਮਰੀਕੀ ਅਤੇ ਅੰਤਰਰਾਸ਼ਟਰੀ ਪ੍ਰਤਿਬੰਧ ਹਟਾ ਲਏ ਸਨ। ਬਦਲੇ ਵਿੱਚ ਈਰਾਨ ਨੇ ਆਪਣੇ ਪਰਮਾਣੂ ਪ੍ਰੋਗਰਾਮ 'ਤੇ ਰੋਕ ਲਗਾਉਣ ਦੀ ਸਹਿਮਤੀ ਦੇ ਦਿੱਤੀ ਸੀ। ਯਾਨੀ ਕਿ ਈਰਾਨ ਲਈ ਇਸ ਨਿਗਰਾਨੀ ਵਿਚ ਬੰਬ ਬਣਾਉਣਾ ਅਸੰਭਵ ਹੋ ਗਿਆ ਸੀ।

ਓਬਾਮਾ ਨੇ ਕਿਹਾ ਕਿ ਅਮਰੀਕੀ ਖੁਫੀਆ ਏਜੰਸੀਆਂ ਦੇ ਮੁਤਾਬਕ, ਈਰਾਨ ਸਮਝੌਤੇ ਦੇ ਤਹਿਤ ਆਪਣੀ ਜ਼ਿੰਮੇਵਾਰੀਆਂ ਨਿਭਾਅ ਰਿਹਾ ਹੈ। ਅਮਰੀਕਾ ਦੇ ਸਮਝੌਤੇ ਵਲੋਂ ਵੱਖ ਹੋਣ 'ਤੇ ਈਰਾਨ ਸਮਝੌਤੇ ਨਾਲ ਜੁੜੀ ਆਪਣੀ ਵਚਨਬੱਧਤਾ ਤੋਂ ਮੂੰਹ ਮੋੜ ਸਕਦਾ ਹੈ ਅਤੇ ਇਸ ਨਾਲ ਹਥਿਆਰਾਂ ਦੀ ਦੌੜ ਸ਼ੁਰੂ ਹੋ ਸਕਦੀ ਹੈ।

ਟਰੰਪ ਦੁਆਰਾ ਇਸ ਸਮਝੌਤੇ ਨੂੰ ਰੱਦ ਕਰਨ ਦੇ ਫੈਸਲੇ ਦਾ ਵਿਰੋਧ ਕਰਦੇ ਹੋਏ ਓਬਾਮਾ ਨੇ ਕਿਹਾ ਕਿ ਸਮਝੌਤੇ ਦਾ ਅਸਰ ਹੋ ਰਿਹਾ ਹੈ, ਕਿਉਂਕਿ ਇਸ ਤੋਂ ਬਾਅਦ ਈਰਾਨ ਦੇ ਪਰਮਾਣੂ ਪ੍ਰੋਗਰਾਮ ਵਿੱਚ ਕਾਫੀ ਹੱਦ ਤੱਕ ਕਮੀ ਆਈ ਹੈ।


Comment by: TAJINDER SANGHA

si, euro (Alemania+Francia) no quiero subir

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE
Copyright © 2016-2017


NEWS LETTER