ਵਿਦੇਸ਼
ਸਾਬਕਾ ਨੇਤਾ ਨੂੰ ਮਿਲੀ ਸਜ਼ਾ
ਰਿਸ਼ਵਤ ਲੈਣ ਕਾਰਨ ਹੋਈ ਉਮਰਕੈਦ
- ਪੀ ਟੀ ਟੀਮ
ਰਿਸ਼ਵਤ ਲੈਣ ਕਾਰਨ ਹੋਈ ਉਮਰਕੈਦ



ਚੀਨ ਦੀ ਕਮਿਊਨਿਸਟ ਪਾਰਟੀ ਵਿੱਚ ਕਿਸੇ ਸਮੇਂ ਪੋਲਿਟਬਿਊਰੋ ਦੇ ਮੈਂਬਰ ਰਹੇ ਇੱਕ ਨੇਤਾ ਨੂੰ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਅੱਜ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਚੀਨ ਦੇ ਸਰਕਾਰੀ ਮੀਡੀਆ ਵਿੱਚ ਆਈ ਰਿਪੋਰਟ ਅਨੁਸਾਰ, ਸੁਨ ਝੇਂਗਕਾਈ, ਪੋਲਿਟਬਿਊਰੋ ਦੇ ਸਾਬਕਾ ਮੈਂਬਰ ਅਤੇ ਦੱਖਣ-ਪੱਛਮੀ ਮੇਗਾ ਸਿਟੀ ਚੋਂਗਕਵਿਨ ਦੇ ਪਾਰਟੀ ਪ੍ਰਮੁੱਖ ਰਹੇ ਹਨ।

ਖ਼ਬਰ ਏਜੰਸੀ ਸਿਨਹੂਆ ਅਨੁਸਾਰ, ਸੁਨ ਨੂੰ 17 ਕਰੋੜ ਯੂਆਨ (2.67 ਕਰੋੜ ਡਾਲਰ) ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਇਹ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਅਨੁਸਾਰ ਸੁਨ ਦੀ ਗ਼ੈਰ-ਕਾਨੂੰਨੀ ਜਾਇਦਾਦ ਨੂੰ ਵੀ ਜ਼ਬਤ ਕੀਤਾ ਜਾਵੇਗਾ। ਗੌਰਤਲਬ ਹੈ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਆਪਣੇ ਪਹਿਲੇ ਕਾਰਜਕਾਲ ਤੋਂ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਚਲਾ ਰਹੇ ਹਨ।

ਇਸ ਤੋਂ ਪਹਿਲਾਂ ਚੀਨ ਦੇ ਸਾਬਕਾ ਰਾਸ਼ਟਰਪਤੀ ਹੂ ਜਿੰਤਾਓ ਦੇ ਇੱਕ ਨੇੜਲੇ ਸਹਿਯੋਗੀ ਲਿੰਗ ਜਿਹੂਆ ਨੂੰ ਵੀ ਸਾਲ 2016 ਵਿੱਚ ਰਿਸ਼ਵਤ ਲੈਣ, ਗੈਰ-ਕਾਨੂੰਨੀ ਤਰੀਕੇ ਨਾਲ ਦੇਸ਼ ਦੀ ਗੁਪਤ ਜਾਣਕਾਰੀ ਹਾਸਲ ਕਰਨ ਅਤੇ ਅਹੁਦੇ ਦਾ ਦੁਰਉਪਯੋਗ ਕਰਨ ਦੇ ਜੁਰਮ ਵਿੱਚ ਉਮਰਕੈਦ ਦੀ ਸਜ਼ਾ ਸੁਣਾਈ ਗਈ ਸੀ।






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE




Copyright © 2016-2017










NEWS LETTER