ਵਿਦੇਸ਼
ਭਾਰਤੀ ਇੰਜੀਨੀਅਰ ਕਤਲ ਕੇਸ
ਅਮਰੀਕਾ: ਨੇਵੀ ਦੇ ਸੇਵਾਮੁਕਤ ਅਫ਼ਸਰ ਨੂੰ ਹੋਈ ਉਮਰ ਕੈਦ
- ਪੀ ਟੀ ਟੀਮ
ਅਮਰੀਕਾ: ਨੇਵੀ ਦੇ ਸੇਵਾਮੁਕਤ ਅਫ਼ਸਰ ਨੂੰ ਹੋਈ ਉਮਰ ਕੈਦਅਮਰੀਕਾ ਵਿਚਲੇ ਕੰਸਾਸ ਸ਼ਹਿਰ 'ਚ ਪਿਛਲੇ ਸਾਲ ਇੱਕ ਭਾਰਤੀ ਇੰਜੀਨੀਅਰ ਸ਼੍ਰੀਨਿਵਾਸ ਕੁਚੀਭੋਟਲਾ ਦੀ ਜਾਤੀ ਨਫ਼ਰਤ ਕਾਰਨ ਹੱਤਿਆ ਕਰਨ ਵਾਲੇ ਅਮਰੀਕਨ ਨੇਵੀ ਦੇ ਸੇਵਾਮੁਕਤ ਅਫ਼ਸਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕੀ ਨੋਸੈਨਾ ਵਿੱਚ ਰਹਿ ਚੁੱਕੇ 52 ਸਾਲਾਂ ਐਡਮ ਪਯੂਰਿੰਟਨ ਨੇ 22 ਫਰਵਰੀ 2017 ਨੂੰ 'ਗੈੱਟ ਆਉਟ ਆੱਫ ਮਾਈ ਕੰਟਰੀ' ਬੋਲਦੇ ਹੋਏ 32 ਸਾਲਾਂ ਕੁਚੀਭੋਟਲਾ ਨੂੰ ਗੋਲੀ ਮਾਰ ਦਿੱਤੀ ਸੀ।

ਇਸੀ ਸਾਲ ਮਾਰਚ ਵਿੱਚ ਪਯੂਰਿੰਟਨ ਨੇ ਕੁਚੀਭੋਟਲਾ ਦੀ ਹੱਤਿਆ ਕਰਨ ਦਾ ਜ਼ੁਰਮ ਕਬੂਲ ਕਰ ਲਿਆ ਸੀ। ਪਯੂਰਿੰਟਨ ਨੂੰ ਕੁਚੀਭੋਟਲਾ ਦੀ ਹੱਤਿਆ ਕਰਨ ਤੋਂ ਇਲਾਵਾ ਉਸਦੇ ਦੋਸਤ ਆਲੋਕ ਮਦਾਸਨੀ ਅਤੇ ਨੇੜੇ ਖੜ੍ਹੇ ਇੱਕ ਹੋਰ ਵਿਅਕਤੀ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ਵੀ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਹ ਪੂਰੀ ਘਟਨਾ ਅੋਲੇਥ ਸ਼ਹਿਰ ਦੇ ਇਕ ਬਾਰ ਵਿੱਚ ਘਟੀ ਸੀ।

ਗੌਰਤਲਬ ਹੈ ਕਿ ਕੁਚੀਭੋਟਲਾ ਨੂੰ ਗੋਲੀ ਮਾਰਨ ਤੋਂ ਬਾਅਦ ਪਯੂਰਿੰਟਨ ਬਾਰ ਤੋਂ ਭੱਜਣ ਲੱਗਿਆ ਤਾਂ ਕੁਚੀਭੋਟਲਾ ਦੇ ਦੋਸਤ ਆਲੋਕ ਤੇ ਇਕ ਹੋਰ ਵਿਅਕਤੀ ਨੇ ਉਸਦਾ ਪਿੱਛਾ ਕੀਤਾ, ਜਿਸ ਉਪਰੰਤ ਪਯੂਰਿੰਟਨ ਨੇ ਉਹਨਾਂ 'ਤੇ ਵੀ ਗੋਲੀ ਚਲਾ ਦਿੱਤੀ ਸੀ।

ਕੰਸਾਸ ਸ਼ਹਿਰ ਦੇ ਇਕ ਫੇਡਰਲ ਕੋਰਟ ਨੇ ਬੀਤੇ ਦਿਨ ਕੁਚੀਭੋਟਲਾ ਦੀ ਹੱਤਿਆ ਨੂੰ ਲੈ ਕੇ ਪਯੂਰਿੰਟਨ ਨੂੰ ਉਮਰਕੈਦ ਤੇ ਦੋ ਹੋਰ ਵਿਅਕਤੀਆਂ ਦੀ ਹੱਤਿਆ ਕਰਨ ਦੀ ਕੋਸ਼ਿਸ਼ 'ਤੇ 165 ਮਹੀਨੇ ਦੀ ਸਜ਼ਾ ਸੁਣਾਈ ਹੈ।

ਜਾਣਕਾਰੀ ਅਨੁਸਾਰ ਕੁਚੀਭੋਟਲਾ ਦੇ ਪਰਿਵਾਰ ਵਿੱਚ ਉਸਦੀ ਪਤਨੀ ਸੁਨੈਨਾ ਦੁਮਲਾ ਹੈ, ਕੋਰਟ ਦਾ ਫ਼ੈਸਲਾ ਆਉਣ ਤੋਂ ਬਾਅਦ ਸੁਨੈਨਾ ਨੇ ਕਿਹਾ ਕਿ ‘ਮੇਰੇ ਪਤੀ ਦੀ ਹੱਤਿਆ ਦੇ ਮਾਮਲੇ ‘ਚ ਜੋ ਵੀ ਸਜ਼ਾ ਸੁਣਾਈ ਗਈ ਹੈ, ਉਸ ਨਾਲ ਮੇਰੇ ਪਤੀ ਵਾਪਸ ਨਹੀਂ ਆਉਣਗੇ ਪਰ ਇਹ ਸਜ਼ਾ ਇੱਕ ਸਖ਼ਤ ਸੰਦੇਸ਼ ਜ਼ਰੂਰ ਦਿੰਦੀ ਹੈ ਕਿ ਨਫ਼ਰਤ ਨੂੰ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ’।

ਇਸ ਦੇ ਨਾਲ ਹੀ ਸੁਨੈਨਾ ਨੇ ਇਨਸਾਫ਼ ਦਿਵਾਉਣ ਲਈ ਜ਼ਿਲ੍ਹਾ ਐਟਾੱਰਨੀ ਦਫ਼ਤਰ ਤੇ ਅੋਲੇਥ ਪੁਲੀਸ ਦਾ ਧੰਨਵਾਦ ਵੀ ਕੀਤਾ।
   


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE
Copyright © 2016-2017


NEWS LETTER