ਵਿਦੇਸ਼
ਕਾਰਲ ਮਾਰਕਸ ਦੇ 200ਵੇਂ ਜਨਮਦਿਨ 'ਤੇ ਵਿਸ਼ੇਸ਼
ਬਹੁਪੱਖੀ ਸ਼ਖਸੀਅਤ ਕਾਰਲ ਮਾਰਕਸ
-
ਬਹੁਪੱਖੀ ਸ਼ਖਸੀਅਤ ਕਾਰਲ ਮਾਰਕਸ



ਜਰਮਨੀ ਦੇ ਮਹਾਨ ਵਿਚਾਰਕ, ਅਰਥਸ਼ਾਸਤਰੀ, ਇਤਿਹਾਸਕਾਰ, ਰਾਜਨੀਤਕ ਸਿਧਾਂਤਕਾਰ, ਸਮਾਜ-ਸ਼ਾਸਤਰੀ, ਪੱਤਰਕਾਰ ਅਤੇ ਕ੍ਰਾਂਤੀਵਾਦੀ ਕਾਰਲ ਮਾਰਕਸ ਦਾ ਅੱਜ 200ਵਾਂ ਜਨਮਦਿਨ ਹੈ।

1848 ਵਿੱਚ ਉਨ੍ਹਾਂ ਨੇ ਆਪਣੇ ਸਾਥੀ ਫਰੇਡਰਿਕ ਐਂਜੇਲਸ ਨਾਲ ਮਿਲ ਕੇ 'ਦ ਕਮਿਊਨਿਸਟ ਮੇਨਿਫੇਸਟੋ' ਜਾਰੀ ਕੀਤਾ ਸੀ। ਇਸ ਵਿੱਚ ਉਨ੍ਹਾਂ ਨੇ ਪੂੰਜੀਵਾਦੀ ਵਿਵਸਥਾ ਦੇ ਵਿਰੋਧ ਵਿੱਚ ਮਾਰਕਸਵਾਦੀ ਵਿਵਸਥਾ ਦੀ ਧਾਰਨਾ ਲੋਕਾਂ ਦੇ ਸਾਹਮਣੇ ਰੱਖੀ। ਸਾਲ 1917 ਵਿੱਚ ਜਿਸ ਰੂਸੀ ਕ੍ਰਾਂਤੀ ਨੇ ਤਿੰਨ ਸਦੀਆਂ ਤੋਂ ਚਲੇ ਆ ਰਹੇ ਜਾਰ ਸਾਮਰਾਜ ਨੂੰ ਖਤਮ ਕਰ ਕੇ ਪਰੋਲੇਦਾਰੀ ਸੱਤਾ ਦੀ ਨੀਂਹ ਰੱਖੀ, ਉਹ ਕਾਰਲ ਮਾਰਕਸ ਦੇ ਸਿਧਾਂਤਾਂ 'ਤੇ ਆਧਾਰਿਤ ਸੀ ।
 
ਕਾਰਲ ਮਾਰਕਸ ਦਾ ਜਨਮ ਅਤੇ ਬਚਪਨ
ਜਰਮਨ ਰਾਜਮੰਡਲ ਵਿੱਚ ਪਰਸ਼ੀਆ ਸਾਮਰਾਜ ਦੇ ਟਰੀਅਰ ਸ਼ਹਿਰ ਵਿੱਚ ਵਕੀਲ ਹੀਨਰਿਕ ਮਾਰਕਸ ਅਤੇ ਹੇਨਰੀਟਾ ਪ੍ਰੇਸਬਰਗ ਦੇ ਘਰ 5 ਮਈ, 1818 ਨੂੰ ਕਾਰਲ ਮਾਰਕਸ ਦਾ ਜਨਮ ਹੋਇਆ। ਉਨ੍ਹਾਂ ਦੇ ਮਾਤਾ-ਪਿਤਾ ਯਹੂਦੀ ਧਰਮ ਨੂੰ ਮੰਨਦੇ ਸਨ। ਫਿਰ ਵਕਾਲਤ ਜਾਰੀ ਰੱਖਣ ਲਈ ਉਨ੍ਹਾਂ ਨੇ ਸਾਲ 1816 ਵਿੱਚ ਯਹੂਦੀ ਧਰਮ ਨੂੰ ਛੱਡ ਕੇ ਈਸਾਈ ਧਰਮ ਦੀ ਪ੍ਰਮੁੱਖ ਸ਼ਾਖਾ ਕਹੇ ਜਾਣ ਵਾਲੇ ਲੂਥਰਾਨਿਜਮ ਧਰਮ ਨੂੰ ਅਪਣਾ ਲਿਆ ਸੀ। ਛੇ ਸਾਲ ਦੀ ਉਮਰ ਵਿੱਚ ਕਾਰਲ ਮਾਰਕਸ ਨੂੰ ਵੀ ਈਸਾਈ ਧਰਮ ਵਿੱਚ ਸ਼ਾਮਿਲ ਕੀਤਾ ਗਿਆ। ਇਸ ਤੋਂ ਬਾਅਦ ਉਹ ਨਾਸਤਿਕ ਬਣ ਗਏ। 

ਵਿਦਿਆਰਥੀ ਤੋਂ ਬਣੇ ਕ੍ਰਾਂਤੀਵਾਦੀ
  • 1835 ਵਿੱਚ 17 ਸਾਲ ਦੀ ਉਮਰ 'ਚ ਮਾਕਰਸ ਨੇ ਦਰਸ਼ਨ ਸ਼ਾਸਤਰ ਅਤੇ ਸਾਹਿਤ ਪੜ੍ਹਨ ਲਈ ਯੂਨੀਵਰਸਿਟੀ 'ਆੱਫ ਬਾੱਨ' ਵਿੱਚ ਦਾਖਲਾ ਲਿਆ । 

  • ਉਨ੍ਹਾਂ ਦੇ ਪਿਤਾ ਚਾਹੁੰਦੇ ਸਨ ਕਿ ਉਹ ਵਕਾਲਤ ਪੜ੍ਹੇੇ। ਯੂਨੀਵਰਸਿਟੀ ਵਿੱਚ ਪੜ੍ਹਦੇ ਸਮੇਂ ਉਹ ਕਵੀਆਂ ਦੇ ਕਲੱਬ ਨਾਲ ਜੁੜ ਗਏ ਸੀ। 

  • ਝਗੜਿਆਂ ਵਿੱਚ ਉਨ੍ਹਾਂ ਦਾ ਨਾਮ ਆਉਣ 'ਤੇ ਉਨ੍ਹਾਂ ਦੀ ਗ੍ਰਿਫਤਾਰੀ ਹੋਣ ਤੋਂ ਬਾਅਦ ਉਨ੍ਹਾਂ ਦੇ ਮਾਤਾ-ਪਿਤਾ ਨੇ ਉਨ੍ਹਾਂ ਨੂੰ ਬਰਲਿਨ ਯੂਨੀਵਰਸਿਟੀ ਵਿੱਚ ਦਾਖਲ ਕਰਵਾ ਦਿੱਤਾ। 

  • ਇੱਥੇ ਉਨ੍ਹਾਂ ਨੇ ਵਕਾਲਤ ਅਤੇ ਦਰਸ਼ਨ ਸ਼ਾਸਤਰ ਪੜ੍ਹਿਆ ਅਤੇ ਫਿਰ ਉਹ ਯੰਗ ਹੇਗੇਲੀਅਨਸ ਨਾਮ ਦੇ ਸਮੂਹ ਨਾਲ ਜੁੜੇੇ, ਜੋ ਧਰਮ, ਦਰਸ਼ਨ ਸ਼ਾਸਤਰ, ਦਲੀਲ ਅਤੇ ਰਾਜਨੀਤੀ ਦੇ ਮੌਜੂਦਾ ਸਿਧਾਂਤਾਂ ਨੂੰ ਚੁਣੌਤੀ ਦਿੰਦਾ ਸੀ। 

  • ਡਿਗਰੀ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੇ ਉਦਾਰਵਾਦੀ ਲੋਕਤੰਤਰੀ ਅਖ਼ਬਾਰ ਰਿਨੀਸ਼ਚੇ ਜਿਟੁੰਗ ਲਈ ਲਿਖਣਾ ਸ਼ੁਰੂ ਕੀਤਾ ਸੀ। 

  • 1842 ਵਿੱਚ ਉਹ ਇਸ ਅਖ਼ਬਾਰ ਦੇ ਸੰਪਾਦਕ ਬਣ ਗਏ। ਸਰਕਾਰ ਨੇ ਉਨ੍ਹਾਂ ਦੇ ਅਖ਼ਬਾਰ ਨੂੰ ਬਹੁਤ ਜ਼ਿਆਦਾ ਆਜ਼ਾਦ ਮੰਨਦੇ ਹੋਏ ਇਸ 'ਤੇ ਰੋਕ ਲਗਾ ਦਿੱਤੀ ਸੀ।

  • ਸਾਲ 1843 ਵਿੱਚ ਉਹ ਆਪਣੀ ਪਤਨੀ ਜੇਨੀ ਵਾੱਨ ਵੇਸਟਫੈਲੇਨ ਨਾਲ ਪੈਰਿਸ ਆ ਗਏ। ਇੱਥੇ ਉਨ੍ਹਾਂ ਦੀ ਮੁਲਾਕਾਤ ਉਨ੍ਹਾਂ ਦੇ ਜਰਮਨ ਪਰਵਾਸੀ ਸਾਥੀ ਫਰੇਡਰਿਕ ਐੇਂਜੇਲਸ ਨਾਲ ਹੋਈ। 

  • 1845 ਵਿੱਚ ਦੋਨਾਂ ਨੇ ਮਿਲ ਕੇ ਯੰਗ ਹੇਗੇਲੀਅਨ ਵਿਚਾਰਧਾਰਾ ਦੀ ਸਮੀਖਿਆ ਕਰਦੇ ਹੋਏ 'ਦ ਹੋਲੀ ਫਾਦਰ' ਕਿਤਾਬ ਲਿਖੀ। ਫਿਰ ਉਹ ਬੇਲਜੀਅਮ ਦੇ ਬਰੂਸੇਲਸ ਚਲੇ ਗਏ। 

  • 1847 ਵਿੱਚ ਲੰਦਨ ਵਿੱਚ ਬਣੀ ਕਮਿਉਨਿਸਟ ਲੀਗ ਨੇ ਮਾਰਕਸ ਅਤੇ ਐਂਜੇਲਸ ਨੂੰ ਕਮਿਊਨਿਸਟ ਮੈਨੀਫੈਸਟੋ ਲਿਖਣ ਨੂੰ ਕਿਹਾ। 

  • 1848 ਵਿੱਚ ਮੈਨੀਫੈਸਟੋ ਤਿਆਰ ਹੋਇਆ। ਇਸ ਵਿੱਚ ਸੰਘਰਸ਼ ਕਰਨ ਵਾਲੇ ਵਰਗ ਦਾ ਸਾਰਾ ਇਤਿਹਾਸ ਸੀ। ਇਸ ਤੋਂ ਪਹਿਲਾਂ ਇਹ ਵੀ ਘੋਸ਼ਣਾ ਕੀਤੀ ਸੀ ਕਿ ਕਿਵੇਂ ਆਉਣ ਵਾਲੇ ਸਮੇਂ ਵਿੱਚ ਪਰੋਲੇਦਾਰੀ ਵਰਗ ਦੀ ਕ੍ਰਾਂਤੀ ਨਾਲ ਇਹ ਸੱਤਾ ਪੂੰਜੀਵਾਦੀ ਵਰਗ ਨੂੰ ਹਟਾ ਕੇ ਪਰੋਲੇਦਾਰੀ ਯਾਨੀ ਮਜ਼ਦੂਰ ਵਰਗ ਦੇ ਹੱਥ ਵਿੱਚ ਦੇ ਦਿੱਤੀ ਦੇਵੇਗੀ।

ਲੰਦਨ ਵਿੱਚ ਕੀਤੀ ਪੱਤਰਕਾਰੀ
1848 ਵਿੱਚ ਯੂਰਪ ਵਿੱਚ ਕ੍ਰਾਂਤੀਵਾਦੀ ਗਤੀਵਿਧੀਆਂ ਸ਼ੁਰੂ ਹੋਣ ਤੋਂ ਬਾਅਦ ਮਾਰਕਸ ਨੇ ਬੇਲਜੀਅਮ ਛੱਡ ਦਿੱਤਾ ਸੀ। ਪੈਰਿਸ ਅਤੇ ਜਰਮਨੀ ਹੁੰਦੇ ਹੋਏ ਉਹ ਆਖਰਕਾਰ ਲੰਦਨ ਜਾ ਵਸਿਆ, ਜਿੱਥੇ ਉਨ੍ਹਾਂ ਨੇ ਨਾਗਰਿਕਤਾ ਨਾ ਮਿਲਣ ਦੇ ਬਾਵਜੂਦ ਆਪਣੀ ਪੂਰੀ ਜ਼ਿੰਦਗੀ ਉੱਥੇ ਹੀ ਗੁਜ਼ਾਰੀ। ਇੱਥੇ ਉਸ ਨੇ ਪੱਤਰਕਾਰ ਦੇ ਤੌਰ 'ਤੇ ਕੰਮ ਕੀਤਾ। 

ਪਤਨੀ ਦੀ ਮੌਤ ਕਾਰਨ ਹੋਏ ਬਿਮਾਰ
ਦਸੰਬਰ, 1881 ਵਿੱਚ ਪਤਨੀ ਦੀ ਮੌਤ ਦੇ ਬਾਅਦ 15 ਮਹੀਨੇ ਉਹ ਬੀਮਾਰ ਰਹੇ। ਗਰਦਨ ਦੀ ਸੋਜ ਅਤੇ ਜ਼ੁਕਾਮ ਕਾਰਨ 64 ਸਾਲ ਦੀ ਉਮਰ ਵਿੱਚ 14 ਮਾਰਚ, 1883 ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ। ਲੰਦਨ ਦੇ ਹਾਈਗੇਟ ਕਬਰਸਤਾਨ ਵਿੱਚ ਉਨ੍ਹਾਂ ਦੀ ਸਮਾਧੀ ਬਣੀ ਹੋਈ ਹੈ। 

ਲਿਖਿਆ ਸੀ ਅਰਥਸਾਸ਼ਤਰ ਦਾ ਮਹਾਂਗ੍ਰੰਥ
1864 ਵਿੱਚ ਉਨ੍ਹਾਂ ਨੇ ਅੰਤਰਰਾਸ਼ਟਰੀ ਮਜ਼ਦੂਰ ਸਭਾ ਦਾ ਗਠਨ ਕੀਤਾ ਸੀ। ਤਿੰਨ ਸਾਲ ਬਾਅਦ ਉਨ੍ਹਾਂ ਨੇ 'ਦਾਸ ਕੈਪੀਟਲ' ਕਿਤਾਬ ਦਾ ਪਹਿਲਾ ਸੰਸਕਰਨ ਪ੍ਰਕਾਸ਼ਿਤ ਕਰਾਇਆ। ਇਸ ਨੂੰ ਆਰਥਕ ਸਿਧਾਂਤਾਂ 'ਤੇ ਉਨ੍ਹਾਂ ਦਾ ਸਭ ਤੋਂ ਮਹੱਤਵਪੂਰਨ ਕੰਮ ਮੰਨਿਆ ਜਾਂਦਾ ਹੈ। ਇਸ ਵਿੱਚ ਉਨ੍ਹਾਂ ਨੇ ਸਿਧਾਂਤ ਦਿੱਤਾ ਕਿ ਪੂੰਜੀਵਾਦ ਇੱਕ ਅਜਿਹੀ ਵਿਵਸਥਾ ਹੈ, ਜਿਸ ਨੇ ਆਪਣੇ ਵਿਨਾਸ਼ ਅਤੇ ਮਾਰਕਸਵਾਦ ਦੀ ਜਿੱਤ ਦੇ ਬੀਜ ਆਪਣੇ ਅੰਦਰ ਹੀ ਪਾਲੇ ਹੋਏ ਹਨ।  

ਸੰਜੇ ਪੋਖਰੀਆਲ   

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.







Comment by: TAJINDER SANGHA

ਇਕ ਬੇਨਤੀ, ਪੰਜਾਬ ਟੂਡੇ, ਨੂੰ, ਕਾਰਲ ਮਾਰਕਸ ਜਾਂ ਬੁਸ਼ ਅਰਥ ਸ਼ਾਸਤਰੀ ਬਾਰੇ ਜਾਂ ਹੋਰਾਂ ਬਾਰੇ ਲੇਖ ਤਾਂ ਬਹੁਤ ਹਨ, ਪਰ ਲਤਾੜੇ ਪੰਜਾਬ ਲਈ, ਪੰਜਾਬੀ ਅਾਰਥਿਕਤਾ, ਲਈ, ਪੰਜਾਬੀ ਬੋਲੀ ਲਈ, ਪੰਜਾਬੀ ਸਭਿਆਰ ਲਈ, ਪੰਜਾਬੀ ਲੋਕਾਂ ਨੂੰ ਇਕੱਠੇ ਕਰਨ ਲਈ, ਕੋਈ ਵਿਉਂਤਬੰਦੀ ਨਹੀਂ, ਪੰਜਾਬ ਬਾਰੇ ਵੀ ਸੋਚੋ ਤੇ ਲਿਖੋ, ਮੁਗਲ ਕਾਲ ਤੋਂ ਫਰੰਗੀ ਸ਼ਾਸਨ ਤੇ ਆਰਥਿਕਤਾ ਮਜ਼ਬੂਤੀ ਵਾਸਤੇ ਬਦੇਸ਼ਾਂ ਦੀ ਮਿਹਨਤ ਸੰਭਾਲਣ ਵਾਸਤੇ, ਕੁਛ ਤਾਂ ਲਿਖੋ। ਪੰਜਾਬੀ ਮੀਡੀਆ ਤੋਂ ਦੁਖੀ ਪੰਜਾਬੀ । ਸਪੇਨ

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE




Copyright © 2016-2017










NEWS LETTER