ਵਿਦੇਸ਼
ਯੂ.ਐੱਸ.ਐੱਸ. ਲਿਬਰਟੀ ਅਟੈਕ
ਜਦੋਂ ਇਜ਼ਰਾਇਲ ਨੇ ਅਮਰੀਕੀ ਜਹਾਜ਼ ਨੂੰ ਕਰ ਦਿੱਤਾ ਸੀ 'ਤਬਾਹ'
- ਮੋਹੰਮਦ ਅਮਾਰ ਖਾਨ
ਜਦੋਂ ਇਜ਼ਰਾਇਲ ਨੇ ਅਮਰੀਕੀ ਜਹਾਜ਼ ਨੂੰ ਕਰ ਦਿੱਤਾ ਸੀ 'ਤਬਾਹ'



ਦੋ ਦੇਸ਼ਾਂ ਵਿੱਚ ਹੋਏ ਯੁੱਧ ਬਾਰੇ ਤੁਸੀਂ ਕਈ ਵਾਰ ਸੁਣਿਆ ਅਤੇ ਪੜ੍ਹਿਆ ਹੋਵੇਗਾ। ਜਦੋਂ ਵੀ ਦੋ ਦੇਸ਼ਾਂ ਵਿੱਚ ਕੋਈ ਵੀ ਯੁੱਧ ਹੁੰਦਾ ਹੈ, ਤਾਂ ਪੂਰੀ ਤਿਆਰੀ ਨਾਲ ਦੋਵਾਂ ਦੇਸ਼ਾਂ ਦੀਆਂ ਫੌਜਾਂ ਲੜਾਈ ਵਿੱਚ ਕੁੱਦ ਪੈਂਦੀਆਂ ਹਨ। ਮੈਦਾਨ ਵਿੱਚ ਲੜਾਈ ਭਾਵੇਂ ਕੁਝ ਦਿਨਾਂ ਤੱਕ ਹੀ ਚੱਲਦੀ ਹੈ ਪਰ ਇੱਕ ਦੂਜੇ 'ਤੇ ਹਮਲਾ ਕਰਨ ਦੀ ਯੋਜਨਾ ਕਈ-ਕਈ ਸਾਲ ਪਹਿਲਾਂ ਹੀ ਬਣਾਉਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ।

ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹਮਲੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਵਿੱਚ ਇਜ਼ਰਾਇਲ ਦੇਸ਼ ਨੇ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਹਮਲੇ ਵਿੱਚ ਇਜ਼ਰਾਇਲੀ ਹਵਾਈ ਫੌਜ ਨੇ ਅਮਰੀਕੀ ਜਲ-ਸੈਨਾ ਦੇ ਪਾਣੀ ਦੇ ਜਹਾਜ਼ 'ਤੇ ਹਮਲਾ ਕਰ ਦਿੱਤਾ ਸੀ, ਜਿਸ ਵਿੱਚ ਕਈ ਅਮਰੀਕੀ ਮਾਰੇ ਗਏ ਸਨ।

ਹੈਰਾਨੀ ਦੀ ਗੱਲ ਇਹ ਸੀ ਕਿ ਇਜ਼ਰਾਇਲ ਸਰਕਾਰ ਨੇ ਇਸ ਹਮਲੇ ਤੋਂ ਬਾਅਦ ਕਿਹਾ ਸੀ ਕਿ ਇਹ ਖਤਰਨਾਕ ਹਮਲਾ ਗਲਤੀ ਨਾਲ ਕੀਤਾ ਗਿਆ ਸੀ।

ਆਓ ਜਾਣਦੇ ਹਨ ਕਿ ਅਖੀਰ ਇਸ ਹਮਲੇ ਦੀ ਅਸਲ ਕਹਾਣੀ ਕੀ ਸੀ:

ਭੂ-ਮੱਧ ਸਾਗਰ ਵਿੱਚ ਤੈਨਾਤ ਸੀ ਯੂ.ਐੱਸ.ਐੱਸ. ਲਿਬਰਟੀ:
ਅਮਰੀਕਾ ਨੇ ਯੂ.ਐੱਸ.ਐੱਸ. ਲਿਬਰਟੀ ਪਾਣੀ ਦੇ ਜਹਾਜ਼ ਨੂੰ ਮੈਡੀਟੇਰੀਅਨ ਸਮੁੰਦਰ, ਯਾਨੀ ਕਿ ਭੂ-ਮੱਧ ਸਾਗਰ ਵਿੱਚ ਤੈਨਾਤ ਕੀਤਾ ਹੋਇਆ ਸੀ। ਸੱਤ ਹਜ਼ਾਰ ਟਨ ਭਾਰੀ ਇਸ ਜਹਾਜ਼ ਨੂੰ ਅਮਰੀਕੀ ਫੌਜ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਪਾਣੀ ਵਿੱਚ ਉਤਾਰਿਆ ਸੀ, ਜਿਸ ਦੀ ਮਦਦ ਨਾਲ ਅਮਰੀਕਾ ਆਪਣੀ ਫੌਜ ਨੂੰ ਰਾਹਤ ਸਮਗਰੀ ਪਹੁੰਚਾਉਂਦਾ ਸੀ। 

ਦੂਜੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਨੇ ਯੂ.ਐੱਸ.ਐੱਸ. ਲਿਬਰਟੀ ਜਹਾਜ਼ ਨਾਲ ਸਮੁੰਦਰ ਦੇ ਰਸਤੇ ਆਪਣੇ ਫੌਜੀਆਂ ਨੂੰ ਕਾਫ਼ੀ ਮਦਦ ਪਹੁੰਚਾਈ। ਇਸ ਮਗਰੋਂ ਇਹ ਜਹਾਜ਼ ਭੂ-ਮੱਧ ਸਾਗਰ ਵਿੱਚ ਹੀ ਤੈਨਾਤ ਰਹਿੰਦਾ ਸੀ। ਇਜਿਪਟ-ਗਾਜਾ ਪੱਟੀ ਵਿੱਚ ਹਾਲਾਤ ਖਰਾਬ ਹੋਣ ਤੋਂ ਬਾਅਦ ਵੀ ਅਮਰੀਕਾ ਨੇ ਲਿਬਰਟੀ ਜਹਾਜ਼ ਨੂੰ ਭੂ-ਮੱਧ ਸਾਗਰ ਵਿੱਚ ਹੀ ਉਤਾਰ ਕੇ ਰੱਖਿਆ ਸੀ।
----------
8 ਜੂਨ 1967 ਦੇ ਦਿਨ ਇਜ਼ਰਾਇਲੀ ਫੌਜ ਨੂੰ ਭੂ-ਮੱਧ ਸਾਗਰ ਉੱਤੇ ਲਿਬਰਟੀ ਜਹਾਜ਼ ਪੈਟਰੋਲਿੰਗ ਕਰਦਾ ਹੋਇਆ ਵਿਖਾਈ ਦਿੱਤਾ, ਜਿਸ ਨੂੰ ਵੇਖਦੇ ਹੀ ਇਜ਼ਰਾਇਲੀ ਫੌਜ ਪੂਰੀ ਤਰ੍ਹਾਂ ਹਰਕਤ ਵਿੱਚ ਆ ਗਈ ਸੀ।
----------
ਅਮਰੀਕਾ ਜਲ-ਸੈਨਾ ਨੇ ਲਿਬਰਟੀ ਜਹਾਜ਼ ਨੂੰ ਆਪਣੇ ਬੇੜੇ ਵਿੱਚ ਸ਼ਾਮਿਲ ਕਰ ਲਿਆ ਸੀ, ਜਿਸ ਮਗਰੋਂ ਅਮਰੀਕੀ ਫੌਜ ਨੇ ਲਿਬਰਟੀ ਜਹਾਜ਼ ਨੂੰ ਅਫਰੀਕਾ ਦੇ ਪੱਛਮੀ ਤਟ 'ਤੇ ਵੀ ਉਤਾਰਿਆ।

ਜਦੋਂ ਅਰਬ ਦੇਸ਼ਾਂ ਨਾਲ ਖਰਾਬ ਹੋਏ ਸੰਬੰਧ:
ਸਾਲ 1967 ਵਿੱਚ ਇਜ਼ਰਾਇਲ ਅਤੇ ਅਰਬ ਦੇਸ਼ਾਂ ਦੇ ਵਿੱਚ ਯੁੱਧ ਸ਼ੁਰੂ ਹੋ ਗਿਆ ਸੀ। ਸਾਲ 1950 ਦੇ ਦਹਾਕੇ ਵਿੱਚ ਇਜਿਪਟ ਨੇ ਇਜ਼ਰਾਇਲ ਦੇ ਪਾਣੀ ਦੇ ਜਹਾਜ਼ਾਂ 'ਤੇ ਹੋਰ ਅਰਬ ਦੇਸ਼ਾਂ ਦੀਆਂ ਸੀਮਾਵਾਂ 'ਤੇ ਰੋਕ ਲਗਾ ਦਿੱਤੀ ਸੀ। ਇਸ ਦੇ ਕਾਰਨ ਦੋਵਾਂ ਦੇਸ਼ਾਂ ਦੇ ਸੰਬੰਧ ਖਰਾਬ ਹੋ ਗਏ ਸਨ। 

ਫਿਰ ਇੱਕ ਵਾਰ ਜਦੋਂ ਇਜ਼ਰਾਇਲ ਦੇ ਸੰਬੰਧ ਇਜਿਪਟ ਨਾਲ ਖਰਾਬ ਹੋਏ, ਤਾਂ ਇਜਿਪਟ ਦੇਸ਼ ਦੇ ਸਮਰਥਨ ਵਿੱਚ ਹੋਰ ਦੇਸ਼ ਵੀ ਆ ਗਏ। ਇਨ੍ਹਾਂ ਵਿੱਚ ਸੀਰੀਆ ਅਤੇ ਜਾਰਡਨ ਦੇਸ਼ ਸ਼ਾਮਿਲ ਵੀ ਸਨ। ਕਿਉਂਕਿ ਇਜ਼ਰਾਇਲ ਅਤੇ ਅਰਬ ਦੇਸ਼ਾਂ ਦੇ ਸੰਬੰਧਾਂ ਵਿੱਚ ਕਾਫ਼ੀ ਦਰਾਰ ਆ ਗਈ ਸੀ, ਇਸ ਲਈ ਗੱਲਬਾਤ ਦਾ ਰਸਤਾ ਦੂਰ-ਦੂਰ ਤਕ ਨਹੀਂ ਵਿਖਾਈ ਦੇ ਰਿਹਾ ਸੀ।
----------
ਯੂ.ਐੱਸ.ਐੱਸ. ਲਿਬਰਟੀ ਉੱਤੇ ਕੀਤੇ ਹਮਲੇ ਨੂੰ ਆਪਣੀ ਗਲਤੀ ਮੰਨਦੇ ਹੋਏ ਇਜ਼ਰਾਇਲ ਨੇ ਅਮਰੀਕਾ ਤੋਂ ਇਸ ਹਮਲੇ ਲਈ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਉਸ ਨੇ ਲਿਬਰਟੀ ਨੂੰ ਮਿਸਰ ਦਾ ਜਹਾਜ਼ ਸਮਝਦੇ ਹੋਏ ਇਹ ਹਮਲਾ ਕੀਤਾ ਸੀ। ਇਸ ਮਗਰੋਂ ਇਜ਼ਰਾਇਲੀ ਸਰਕਾਰ ਨੇ ਹਮਲੇ ਵਿੱਚ ਮਾਰੇ ਗਏ ਲੋਕਾਂ ਲਈ 6.9 ਮਿਲੀਅਨ ਡਾਲਰ ਦੀ ਮੁਆਵਜ਼ਾ ਰਾਸ਼ੀ ਅਮਰੀਕਾ ਨੂੰ ਦਿੱਤੀ ਸੀ।
----------
ਸਾਲ 1967 ਆਉਂਦੇ-ਆਉਂਦੇ ਤਾਂ ਹਾਲਾਤ ਇੰਨੇ ਖਰਾਬ ਹੋ ਗਏ ਕਿ ਦੋਵਾਂ ਦੇਸ਼ਾਂ ਵਿੱਚ ਯੁੱਧ ਛਿੜ ਗਿਆ। ਦੋਨੋਂ ਦੇਸ਼ ਇੱਕ-ਦੂਜੇ ਉੱਤੇ ਹਮਲਾ ਕਰਨ ਦੀਆਂ ਯੋਜਨਾਵਾਂ ਬਣਾਉਣ ਲੱਗੇ।

ਯੁੱਧ ਵਿੱਚ ਇਜ਼ਰਾਇਲ ਹਵਾਈ ਫੌਜ ਨੇ ਬਣਾਇਆ ਨਿਸ਼ਾਨਾ:
ਅਰਬ ਦੇਸ਼ਾਂ ਨਾਲ ਹਾਲਾਤ ਵਿਗੜਨ ਤੋਂ ਬਾਅਦ ਇਜ਼ਰਾਇਲ ਨੇ ਅਰਬ ਦੇਸ਼ਾਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਸੀ। ਇਜਿਪਟ ਨੇ ਇਜ਼ਰਾਇਲ ਦੇ ਪਾਣੀ ਦੇ ਜਹਾਜ਼ਾਂ 'ਤੇ ਅਰਬ ਦੇਸ਼ਾਂ ਵਿੱਚ ਦਾਖਲ ਹੋਣ 'ਤੇ ਰੋਕ ਲਗਾ ਦਿੱਤੀ ਸੀ। ਇਹੀ ਕਾਰਨ ਸੀ ਕਿ ਇਹ ਲੜਾਈ ਸਮੁੰਦਰ ਵਿੱਚ ਹੀ ਲੜੀ ਜਾ ਰਹੀ ਸੀ।

ਇਜ਼ਰਾਇਲ ਦੀ ਹਵਾਈ ਫੌਜ ਇਜ਼ਰਾਇਲੀ ਸਮੁੰਦਰੀ ਤਟ 'ਤੇ, ਜਿੰਨੇ ਵੀ ਪਾਣੀ ਦੇ ਜਹਾਜ਼ ਵੇਖ ਰਹੀ ਸੀ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਕਰ ਰਹੀ ਸੀ। ਹੈਰਾਨੀ ਦੀ ਗੱਲ ਇਹ ਸੀ ਕਿ ਉਸ ਦੌਰਾਨ ਭੂ-ਮੱਧ ਸਾਗਰ ਵਿੱਚ ਅਮਰੀਕੀ ਦਾ ਯੂ.ਐੱਸ.ਐੱਸ. ਲਿਬਰਟੀ ਜਹਾਜ਼ ਵੀ ਤੈਨਾਤ ਸੀ।

ਲੜਾਈ ਸ਼ੁਰੂ ਹੋਣ ਤੋਂ ਕਈ ਦਿਨ ਪਹਿਲਾਂ ਲਿਬਰਟੀ ਜਹਾਜ਼ ਸਾਗਰ ਉੱਤੇ ਤੈਨਾਤ ਸੀ।

ਅਮਰੀਕੀ ਜਲ ਸੈਨਾ ਨੇ ਲਿਬਰਟੀ ਨੂੰ ਸਮੁੰਦਰ ਵਿੱਚ ਆਪਣੇ ਮਿਸ਼ਨ ਲਈ ਤੈਨਾਤ ਕੀਤਾ ਹੋਇਆ ਸੀ, ਜਿਸ ਨਾਲ ਸਮੁੰਦਰ ਵਿੱਚ ਪੈਟਰੋਲਿੰਗ ਕੀਤੀ ਜਾਂਦੀ ਸੀ। ਅਮਰੀਕੀ ਜਲ ਸੈਨਾ ਦੇ ਅਧਿਕਾਰੀ ਲਿਬਰਟੀ ਨੂੰ ਹਾਲਾਤ ਉੱਤੇ ਕਾਬੂ ਰੱਖਣ ਲਈ ਅਤੇ ਗਸ਼ਤ ਕਰਨ ਲਈ ਇਸਤੇਮਾਲ ਕਰਦੇ ਸਨ।
----------
ਸੱਤ ਹਜ਼ਾਰ ਟਨ ਭਾਰੀ ਯੂ.ਐੱਸ.ਐੱਸ. ਲਿਬਰਟੀ ਜਹਾਜ਼ ਨੂੰ ਅਮਰੀਕੀ ਫੌਜ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਪਾਣੀ ਵਿੱਚ ਉਤਾਰਿਆ ਸੀ, ਜਿਸ ਦੀ ਮਦਦ ਨਾਲ ਅਮਰੀਕਾ ਆਪਣੀ ਫੌਜ ਨੂੰ ਰਾਹਤ ਸਮਗਰੀ ਪਹੁੰਚਾਉਂਦਾ ਸੀ।
----------

ਇਜ਼ਰਾਇਲੀ ਹਵਾਈ ਫੌਜ ਨੇ ਦਾਗੀਆਂ ਮਿਜ਼ਾਈਲ:
ਹਾਲਾਤ ਵਿਗੜਨ 'ਤੇ ਇਜ਼ਰਾਇਲੀ ਹਵਾਈ ਫੌਜ ਨੇ ਅਰਬ ਦੇਸ਼ਾਂ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਸੀ। ਇਸ ਦੇ ਤਹਿਤ ਇਜ਼ਰਾਇਲ ਨੇ ਭੂ-ਮੱਧ ਸਾਗਰ ਉੱਤੇ ਅਰਬ ਦੇਸ਼ਾਂ ਦੇ ਪਾਣੀ ਦੇ ਜਹਾਜ਼ਾਂ ਉੱਤੇ ਨਿਗਰਾਨੀ ਰੱਖਣੀ ਸ਼ੁਰੂ ਕਰ ਦਿੱਤੀ ਸੀ। 8 ਜੂਨ 1967 ਦੇ ਦਿਨ ਇਜ਼ਰਾਇਲੀ ਫੌਜ ਨੂੰ ਭੂ-ਮੱਧ ਸਾਗਰ ਉੱਤੇ ਲਿਬਰਟੀ ਜਹਾਜ਼ ਪੈਟਰੋਲਿੰਗ ਕਰਦਾ ਹੋਇਆ ਵਿਖਾਈ ਦਿੱਤਾ, ਜਿਸ ਨੂੰ ਵੇਖਦੇ ਹੀ ਇਜ਼ਰਾਇਲੀ ਫੌਜ ਪੂਰੀ ਤਰ੍ਹਾਂ ਹਰਕਤ ਵਿੱਚ ਆ ਗਈ ਸੀ।

ਇਜ਼ਰਾਇਲੀ ਫੌਜ ਨੇ ਆਪਣੀ ਹਵਾਈ ਫੌਜ ਨੂੰ ਤੁਰੰਤ ਸੁਨੇਹਾ ਭੇਜਿਆ ਕਿ ਸਮੁੰਦਰ 'ਤੇ ਜਹਾਜ਼ ਵਿਖਾਈ ਦਿੱਤਾ ਹੈ। ਸੁਨੇਹਾ ਮਿਲਦਿਆਂ ਹੀ ਇਜ਼ਰਾਇਲੀ ਲੜਾਕੂ ਜਹਾਜ਼ ਲਿਬਰਟੀ ਜਹਾਜ਼ ਵੱਲ ਵਧਣ ਲੱਗੇ। ਮੰਨਿਆ ਜਾਂਦਾ ਹੈ ਕਿ ਹਮਲਾ ਕਰਨ ਤੋਂ ਪਹਿਲਾਂ ਜਹਾਜ਼ ਦੇ ਉੱਪਰੋਂ ਇਜ਼ਰਾਇਲੀ ਲੜਾਕੂ ਜਹਾਜ਼ਾਂ ਨੇ ਇੱਕ ਚੱਕਰ ਲਾਇਆ ਤੇ ਉਸ ਦੇ ਤੁਰੰਤ ਬਾਅਦ ਮਿਜ਼ਾਈਲਾਂ ਦਾਗ ਦਿੱਤੀਆਂ।

ਇੰਨਾ ਹੀ ਨਹੀਂ ਇਜ਼ਰਾਇਲੀ ਫੌਜ ਨੇ ਆਪਣੇ ਪਾਣੀ ਦੇ ਜਹਾਜ਼ਾਂ ਦੀ ਮਦਦ ਨਾਲ ਵੀ ਲਿਬਰਟੀ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਅਚਾਨਕ ਹੋਏ ਹਮਲੇ ਤੋਂ ਲਿਬਰਟੀ ਜਹਾਜ਼ 'ਤੇ ਤੈਨਾਤ ਅਮਰੀਕੀ ਸੈਨਿਕਾਂ ਵਿੱਚ ਹਫੜਾ-ਦਫੜੀ ਮੱਚ ਗਈ। ਅਮਰੀਕੀ ਫੌਜ ਹਮਲੇ ਤੋਂ ਬਹੁਤ ਹੈਰਾਨ ਸੀ। 
----------
ਹਮਲੇ ਤੋਂ ਬਾਅਦ ਲਿਬਰਟੀ ਵਿੱਚ ਬਚੇ ਲੋਕਾਂ ਅਤੇ ਕੁਝ ਸਾਬਕਾ ਅਮਰੀਕੀ ਅਧਿਕਾਰੀਆਂ ਦਾ ਮੰਨਣਾ ਸੀ ਕਿ ਇਜ਼ਰਾਇਲ ਦਾ ਜਹਾਜ਼ 'ਤੇ ਹਮਲਾ ਕਰਨਾ ਇੱਕ ਸੋਚੀ-ਸਮਝੀ ਸਾਜਿਸ਼ ਦਾ ਹਿੱਸਾ ਸੀ। ਉਨ੍ਹਾਂ ਨੇ ਕਿਹਾ ਕਿ ਇਜ਼ਰਾਇਲ ਨੇ ਇਹ ਹਮਲਾ ਜਾਣ-ਬੁੱਝ ਕੇ ਕੀਤਾ ਸੀ
----------
ਇਜ਼ਰਾਇਲ ਹਵਾ ਅਤੇ ਪਾਣੀ ਵਿੱਚ ਰਹਿ ਕੇ ਹਮਲੇ ਨੂੰ ਅੰਜਾਮ ਦੇ ਰਿਹਾ ਸੀ। ਦੇਖਦੇ ਹੀ ਦੇਖਦੇ ਪੂਰਾ ਜਹਾਜ਼ ਤਹਿਸ-ਨਹਿਸ ਹੋ ਗਿਆ। ਇਸ ਹਮਲੇ ਵਿੱਚ 34 ਅਮਰੀਕੀ ਲੋਕ ਮਾਰੇ ਗਏ ਸਨ।

ਹਮਲੇ ਤੋਂ ਬਾਅਦ ਇਜ਼ਰਾਇਲ ਨੇ ਦਿੱਤੀ ਸਫਾਈ:
ਯੂ.ਐੱਸ.ਐੱਸ. ਲਿਬਰਟੀ ਉੱਤੇ ਹਮਲੇ ਦੀ ਗੱਲ ਤੁਰੰਤ ਅਮਰੀਕਾ ਪਹੁੰਚ ਗਈ ਸੀ। ਇੱਧਰ ਹਮਲੇ ਦੌਰਾਨ ਹੀ ਇਜ਼ਰਾਇਲ ਨੂੰ ਅਹਿਸਾਸ ਹੋ ਗਿਆ ਸੀ ਕਿ ਉਨ੍ਹਾਂ ਨੇ ਗਲਤੀ ਨਾਲ ਅਮਰੀਕੀ ਜਹਾਜ਼ ਨੂੰ ਨਿਸ਼ਾਨਾ ਬਣਾਇਆ ਹੈ। ਹਾਲਾਂਕਿ, ਉਦੋਂ ਤੱਕ ਕਾਫ਼ੀ ਦੇਰ ਹੋ ਚੁੱਕੀ ਸੀ।

ਇਜ਼ਰਾਇਲ ਵਲੋਂ ਕੀਤੇ ਗਏ ਇਸ ਹਮਲੇ ਦੀ ਗੱਲ ਯੂ.ਐੱਨ. ਵਿੱਚ ਚੁੱਕੀ ਜਾ ਚੁੱਕੀ ਸੀ।

ਚਾਰੇ ਪਾਸਿਆਂ ਤੋਂ ਇਜ਼ਰਾਇਲ 'ਤੇ ਦਬਾਅ ਪੈਣਾ ਸ਼ੁਰੂ ਹੋ ਗਿਆ ਸੀ। ਅੰਤਰਰਾਸ਼ਟਰੀ ਮੀਡੀਆ ਵਿੱਚ ਵੀ ਇਜ਼ਰਾਇਲ ਦੀ ਹੇਠੀ ਹੋ ਰਹੀ ਸੀ। ਦਬਾਅ ਤੋਂ ਬਾਅਦ ਇਜ਼ਰਾਇਲ ਵੱਲੋਂ ਕਈ ਬਿਆਨ ਦਿੱਤੇ ਗਏ। ਇਸ ਵਿੱਚ ਕਿਹਾ ਗਿਆ ਕਿ ਇਜ਼ਰਾਇਲੀ ਫੌਜ ਤੋਂ ਗਲਤੀ ਨਾਲ ਲਿਬਰਟੀ ਜਹਾਜ਼ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਕਦੀ ਕਿਹਾ ਗਿਆ ਕਿ ਇਜ਼ਰਾਇਲ ਨੇ ਹਮਲਾ ਕਰਨ ਤੋਂ ਪਹਿਲਾਂ ਜਹਾਜ਼ 'ਤੇ ਮੌਜੂਦ ਲੋਕਾਂ ਨੂੰ ਜਹਾਜ਼ ਪਿੱਛੇ ਲੈ ਜਾਣ ਦੀ ਚਿਤਾਵਨੀ ਦਿੱਤੀ ਸੀ। ਕਿਹਾ ਗਿਆ ਕਿ ਜਦੋਂ ਜਹਾਜ਼ ਪਿੱਛੇ ਨਹੀਂ ਗਿਆ, ਤਾਂ ਮਜਬੂਰਨ ਉਨ੍ਹਾਂ ਨੂੰ ਜਹਾਜ਼ ਉੱਤੇ ਹਮਲਾ ਕਰਨਾ ਪਿਆ।

ਇਜ਼ਰਾਇਲੀ ਸਰਕਾਰ ਨੇ ਕਈ ਵਾਰ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਕਿ ਜਹਾਜ਼ 'ਤੇ ਕੋਈ ਅਜਿਹਾ ਚਿੰਨ੍ਹ ਨਹੀਂ ਸੀ, ਜਿਸ ਨਾਲ ਇਹ ਪਤਾ ਲੱਗ ਸਕਦਾ ਕਿ ਜਹਾਜ਼ ਅਮਰੀਕੀ ਹੈ। ਉੱਥੇ ਹੀ ਕਦੀ ਕਿਹਾ ਗਿਆ ਕਿ ਜਹਾਜ਼ ਇਜ਼ਰਾਇਲੀ ਪ੍ਰਤਿਬੰਧਿਤ ਖੇਤਰ ਵਿੱਚ ਪ੍ਰਵੇਸ਼ ਕਰ ਰਿਹਾ ਸੀ, ਇਸ ਲਈ ਉਸ ਉੱਤੇ ਹਮਲਾ ਕੀਤਾ ਗਿਆ।
----------
ਇਜ਼ਰਾਇਲ ਹਵਾ ਅਤੇ ਪਾਣੀ ਵਿੱਚ ਰਹਿ ਕੇ ਹਮਲੇ ਨੂੰ ਅੰਜਾਮ ਦੇ ਰਿਹਾ ਸੀ। ਦੇਖਦੇ ਹੀ ਦੇਖਦੇ ਪੂਰਾ ਜਹਾਜ਼ ਤਹਿਸ-ਨਹਿਸ ਹੋ ਗਿਆ। ਇਸ ਹਮਲੇ ਵਿੱਚ 34 ਅਮਰੀਕੀ ਲੋਕ ਮਾਰੇ ਗਏ ਸਨ।
----------

ਇਜ਼ਰਾਇਲ ਨੇ 6.9 ਮਿਲੀਅਨ ਦਾ ਭਰਿਆ ਹਰਜਾਨਾ:
ਯੂ.ਐੱਸ.ਐੱਸ. ਲਿਬਰਟੀ ਉੱਤੇ ਕੀਤੇ ਹਮਲੇ ਨੂੰ ਆਪਣੀ ਗਲਤੀ ਮੰਨਦੇ ਹੋਏ ਇਜ਼ਰਾਇਲ ਨੇ ਸਭ ਤੋਂ ਪਹਿਲਾਂ ਅਮਰੀਕਾ ਤੋਂ ਇਸ ਲਈ ਮੁਆਫ਼ੀ ਮੰਗੀ ਅਤੇ ਹਮਲੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ ਮੁਆਵਜ਼ਾ ਦੇਣ ਦੀ ਗੱਲ ਕਹੀ। ਇਸ ਮਗਰੋਂ ਇਜ਼ਰਾਇਲੀ ਸਰਕਾਰ ਨੇ ਹਮਲੇ ਵਿੱਚ ਮਾਰੇ ਗਏ ਲੋਕਾਂ ਲਈ 6.9 ਮਿਲੀਅਨ ਡਾਲਰ ਦੀ ਮੁਆਵਜ਼ਾ ਰਾਸ਼ੀ ਅਮਰੀਕਾ ਨੂੰ ਦਿੱਤੀ ਸੀ।

ਇਜ਼ਰਾਇਲ ਨੇ ਇਸ ਹਮਲੇ ਲਈ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਉਸ ਨੇ ਲਿਬਰਟੀ ਨੂੰ ਮਿਸਰ ਦਾ ਜਹਾਜ਼ ਸਮਝਦੇ ਹੋਏ ਇਹ ਹਮਲਾ ਕੀਤਾ ਸੀ। ਹਾਲਾਂਕਿ, ਹਮਲੇ ਤੋਂ ਬਾਅਦ ਲਿਬਰਟੀ ਵਿੱਚ ਬਚੇ ਲੋਕਾਂ ਅਤੇ ਕੁਝ ਸਾਬਕਾ ਅਮਰੀਕੀ ਅਧਿਕਾਰੀਆਂ ਦਾ ਮੰਨਣਾ ਸੀ ਕਿ ਇਜ਼ਰਾਇਲ ਦਾ ਜਹਾਜ਼ 'ਤੇ ਹਮਲਾ ਕਰਨਾ ਇੱਕ ਸੋਚੀ-ਸਮਝੀ ਸਾਜਿਸ਼ ਦਾ ਹਿੱਸਾ ਸੀ। ਉਨ੍ਹਾਂ ਨੇ ਕਿਹਾ ਕਿ ਇਜ਼ਰਾਇਲ ਨੇ ਇਹ ਹਮਲਾ ਜਾਣ-ਬੁੱਝ ਕੇ ਕੀਤਾ ਸੀ।

ਜਹਾਜ਼ ਦੇ ਕੈਪਟਨ ਮੈਕਗੋਨਾਗੇਲ ਨੂੰ ਹਮਲੇ ਦੇ ਦੌਰਾਨ ਉਨ੍ਹਾਂ ਦੀ ਬਿਹਤਰ ਅਗਵਾਈ ਲਈ ਤਗਮਾ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਕਈ ਅਮਰੀਕੀ ਲੋਕਾਂ ਦਾ ਅੱਜ ਵੀ ਇਹੀ ਮੰਨਣਾ ਹੈ ਕਿ ਇਜ਼ਰਾਇਲ ਨੇ ਆਪਣੀ ਤਾਕਤ ਦਾ ਗਲਤ ਇਸਤੇਮਾਲ ਕਰਦੇ ਹੋਏ ਲਿਬਰਟੀ ਨੂੰ ਨਿਸ਼ਾਨਾ ਬਣਾਇਆ ਸੀ।

ਹਾਲਾਂਕਿ, ਇਜ਼ਰਾਇਲ ਅੱਜ ਵੀ ਇਹੀ ਕਹਿੰਦਾ ਹੈ ਕਿ ਹਮਲਾ ਅਣਜਾਣੇ ਵਿੱਚ ਅਤੇ ਗਲਤੀ ਨਾਲ ਕੀਤਾ ਗਿਆ ਸੀ।

ਇਜ਼ਰਾਇਲ ਅੱਜ ਵੀ 'ਲਿਬਰਟੀ ਅਟੈਕ' ਨੂੰ ਆਪਣੀ ਗਲਤੀ ਮੰਨਦਾ ਹੈ।

ਹਾਲਾਂਕਿ, ਜਹਾਜ਼ 'ਤੇ ਜੋ ਤਬਾਹੀ ਹੋਈ ਉਸ ਦੀ ਭਰਪਾਈ ਕਦੇ ਨਹੀਂ ਕੀਤੀ ਜਾ ਸਕਦੀ। ਜਹਾਜ਼ ਉੱਤੇ ਤੈਨਾਤ ਕਈ ਲੋਕਾਂ ਦੀ ਇਸ ਹਮਲੇ ਵਿੱਚ ਮੌਤ ਹੋ ਗਈ ਸੀ, ਜੋ ਕਾਫ਼ੀ ਦੁਖਦਾਇਕ ਸੀ।
 
('ਰੋਰ ਮੀਡੀਆ' ਤੋਂ ਧੰਨਵਾਦ ਸਹਿਤ)

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE




Copyright © 2016-2017










NEWS LETTER