ਵਿਦੇਸ਼
ਵਿਆਹ ਕਰਵਾਉਣ ਤੋਂ ਕੀਤਾ ਸੀ ਇਨਕਾਰ
ਪਰਿਵਾਰਕ ਮੈਂਬਰਾਂ ਨੇ ਇੱਜ਼ਤ ਖਾਤਰ ਕੀਤਾ ਕਤਲ
- ਪੀ ਟੀ ਟੀਮ
ਪਰਿਵਾਰਕ ਮੈਂਬਰਾਂ ਨੇ ਇੱਜ਼ਤ ਖਾਤਰ ਕੀਤਾ ਕਤਲ



ਇੱਜ਼ਤ ਖਾਤਰ ਕਤਲ ਦੀਆਂ ਘਟਨਾਵਾਂ ਪਾਕਿਸਤਾਨ ਵਿਚ ਆਮ ਹੀ ਹੋ ਗਈਆਂ ਹਨ। ਅਜਿਹਾ ਹੀ ਪਾਕਿਸਤਾਨ ਦੇ ਪੰਜਾਬ ਰਾਜ ਵਿਚ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ 26 ਸਾਲ ਦੀ ਇਟਾਲੀਅਨ-ਪਾਕਿਸਤਾਨੀ ਲੜਕੀ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਮਾਰ ਦਿੱਤਾ। 

ਇਕ ਰਿਪੋਰਟ ਮੁਤਾਬਿਕ ਆਪਣੇ ਇਕ ਰਿਸ਼ਤੇਦਾਰ ਨਾਲ ਵਿਆਹ ਕਰਨ ਦੇ ਪ੍ਰਸਤਾਵ ਨੂੰ ਠੁਕਰਾਉਣ ਵਾਲੀ ਸਨਾ ਨੂੰ ਉਸ ਦੇ ਪਿਤਾ, ਭਾਈ ਤੇ ਚਾਚੇ ਨੇ ਮੌਤ ਦੇ ਘਾਟ ਉਤਾਰ ਦਿੱਤਾ।

ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਸ਼ੁਰੂਆਤ ਵਿਚ ਸਨਾ ਦੀ ਹੋਈ ਮੌਤ ਨੂੰ ਦੁਰਘਟਨਾ ਦੱਸਣ ਦੀ ਕੋਸ਼ਿਸ਼ ਕੀਤੀ ਸੀ। ਪਰਿਵਾਰ ਵਾਲਿਆਂ ਨੇ ਸਨਾ ਦੇ ਸਰੀਰ ਨੂੰ ਪੱਛਮੀ ਮਨਗੋਵਾਲ ਰਾਜ ਦੇ ਗੁਜਰਾਤ ਇਲਾਕੇ ਵਿਚ ਦਫਨਾ ਦਿੱਤਾ ਸੀ। ਪਰ ਸੋਸ਼ਲ ਮੀਡੀਆ 'ਤੇ ਇਹ ਗੱਲ ਸਾਹਮਣੇ ਆਈ ਕਿ ਸਨਾ ਦਾ ਕਤਲ ਕੀਤਾ ਗਿਆ ਹੈ। ਇਸ ਤੋਂ ਬਾਅਦ ਸਥਾਨਕ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ।

ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਲੜਕੀ ਦਾ ਪਿਤਾ ਗ਼ੁਲਾਮ ਮੁਸਤਫ਼ਾ ਆਪਣੇ ਇਕ ਰਿਸ਼ਤੇਦਾਰ ਨਾਲ ਸਨਾ ਦਾ ਵਿਆਹ ਕਰਵਾਉਣਾ ਚਾਹੁੰਦਾ ਸੀ ਜਦਕਿ ਉਹ ਇਟਲੀ ਵਿਚ ਵਿਆਹ ਕਰਨਾ ਚਾਹੁੰਦੀ ਸੀ। ਇਸ ਤੋਂ ਬਾਅਦ ਲੜਕੀ ਦੇ ਪਿਤਾ ਨੇ ਆਪਣੇ ਬੇਟੇ ਅਦਨਾਨ ਮੁਸਤਫ਼ਾ ਅਤੇ ਭਾਈ ਮਜਹਰ ਇਕਬਾਲ ਨਾਲ ਮਿਲ ਕੇ ਉਸ ਨੂੰ ਮਾਰਨ ਦੀ ਯੋਜਨਾ ਬਣਾਈ। ਫਿਲਹਾਲ ਇਹ ਤਿੰਨੋਂ ਹੀ ਫਰਾਰ ਹਨ ਤੇ ਪੁਲਿਸ ਨੇ ਇਨ੍ਹਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇੱਜ਼ਤ ਖਾਤਰ ਕਤਲ ਦੇ ਪਹਿਲੇ ਦੋ ਪੁਰਾਣੇ ਮਾਮਲੇ:

ਇਸ ਤੋਂ ਪਹਿਲਾਂ ਸਾਲ 2016 ਵਿਚ ਬ੍ਰਿਟਿਸ਼ ਮੂਲ ਦੀ ਸਾਮਿਆ ਸ਼ਾਹਿਦ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਉੱਥੇ ਹੀ ਸੋਸ਼ਲ ਮੀਡੀਆ ਦੀ ਸਟਾਰ ਕੰਦੀਲ ਬਲੋਚ ਨੂੰ ਵੀ ਉਸ ਦੇ ਭਰਾ ਨੇ ਇੱਜ਼ਤ ਖਾਤਰ ਮੌਤ ਦੇ ਘਾਟ ਉਤਾਰ ਦਿੱਤਾ ਸੀ।






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE




Copyright © 2016-2017










NEWS LETTER