ਵਿਦੇਸ਼
'ਡਕਯੁਲਾ' ਹਮਲੇ ਦਾ ਸੀ ਖਤਰਾ
ਮੋਦੀ-ਥੇਰੇਸਾ ਨੂੰ ਮਿਲੀ ਸੀ ਚਿਤਾਵਨੀ: ਨਾ ਲਗਾਉਣਾ ਬਾਰੀ ਨੂੰ ਹੱਥ
- ਪੀ ਟੀ ਟੀਮ
ਮੋਦੀ-ਥੇਰੇਸਾ ਨੂੰ ਮਿਲੀ ਸੀ ਚਿਤਾਵਨੀ: ਨਾ ਲਗਾਉਣਾ ਬਾਰੀ ਨੂੰ ਹੱਥਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬ੍ਰਿਟੇਨ ਯਾਤਰਾ ਦੌਰਾਨ ਉਨ੍ਹਾਂ ਨਾਲ ਇਕ ਅਜੀਬ ਕਿੱਸਾ ਵਾਪਰਿਆ। ਮੋਦੀ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਥੇਰੇਸਾ ਮੇ ਨਾਲ ਡਾਊਨਿੰਗ ਸਟਰੀਟ ਸਥਿਤ ਪੀ.ਐੱਮ. ਆਫ਼ਿਸ 'ਚ ਮੁਲਾਕਾਤ ਕੀਤੀ। ਇਸ ਦੌਰਾਨ ਅਧਿਕਾਰੀਆਂ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਨੂੰ ਸੂਚਿਤ ਕੀਤਾ ਕਿ ਇਸ ਮੁਲਾਕਤ ਦੌਰਾਨ ਦੋਵੇਂ ਨੇਤਾ ਆਫਿਸ ਦੀ ਖਿੜਕੀ ਨੂੰ ਭੁੱਲ ਕੇ ਵੀ ਹੱਥ ਨਾ ਲਗਾਉਣ। ਅਜਿਹਾ ਕਰਨ 'ਤੇ 'ਡਕਯੁਲਾ' ਹਮਲਾ ਕਰ ਸਕਦੀ ਹੈ।

ਦਰਅਸਲ ਜਿੱਥੇ ਦੋਵੇਂ ਦੇਸ਼ਾਂ ਦੇ ਮੁਖੀਆਂ ਦੀ ਮੁਲਾਕਾਤ ਹੋਣੀ ਸੀ, ਉਸ ਕਮਰੇ ਦੀ ਖਿੜਕੀ ਉੱਪਰ ਇਕ ਡਕ (ਬੱਤਖ) ਨੇ ਅੰਡੇ ਦਿੱਤੇ ਹੋਏ ਸੀ ਤੇ ਉਨ੍ਹਾਂ 'ਚੋਂ ਬੱਚੇ ਨਿਕਲਣ ਦਾ ਸਮਾਂ ਆ ਗਿਆ ਸੀ। ਡਕ ਅੰਡਿਆਂ 'ਤੇ ਹੀ ਬੈਠੀ ਸੀ। ਜੇ ਮੋਦੀ ਜਾਂ ਥੇਰੇਸਾ ਦੋਵਾਂ ਵਿਚੋਂ ਕੋਈ ਵੀ ਖਿੜਕੀ ਨੂੰ ਹੱਥ ਨਾਲ ਹਿਲਾ ਦਿੰਦਾ ਤਾਂ ਅੰਡੇ ਨੀਚੇ ਵੀ ਡਿੱਗ ਸਕਦੇ ਸੀ ਤੇ ਡਕ ਹਮਲਾ ਕਰ ਸਕਦੀ ਸੀ। ਇੰਨਾ ਹੀ ਨਹੀਂ ਜੇ ਕੋਈ ਉਸ ਪਾਸੇ ਵੀ ਜਾਂਦਾ ਤਾਂ ਵੀ ਡਕ ਹਮਲਾ ਕਰ ਸਕਦੀ ਸੀ।

ਥੇਰੇਸਾ ਦੇ ਸਟਾਫ ਦੇ ਇਕ ਅਧਿਕਾਰੀ ਮੁਤਾਬਿਕ ਇਹ ਭੂਰੇ ਰੰਗ ਦੀ ਪੰਛੀ ਆਪਣੇ ਅਣਜੰਮੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਗੰਭੀਰ ਹੁੰਦੀ ਹੈ ਤੇ ਜੇ ਕੋਈ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਜਾਂ ਗਲਤੀ ਨਾਲ ਵੀ ਇਨ੍ਹਾਂ ਦੇ ਆਲ੍ਹਣੇ ਨੇੜੇ ਜਾਂਦਾ ਹੈ ਤਾਂ ਇਹ ਹਮਲਾਵਰ ਹੋ ਜਾਂਦੀ ਹੈ। ਫੇਰ ਇਹ ਡਕ ਤੋਂ 'ਡਕਯੁਲਾ' ਬਣ ਜਾਂਦੀ ਹੈ, ਇਸਲਈ ਸੁਰੱਖਿਆ ਅਧਿਕਾਰੀਆਂ ਨੇ ਮੋਦੀ ਤੇ ਥੇਰੇਸਾ ਨੂੰ ਉਸ ਪੰਛੀ ਤੋਂ ਦੂਰੀ ਬਣਾਈ ਰੱਖਣ ਦੀ ਹੀ ਨਸੀਹਤ ਦਿੱਤੀ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE
Copyright © 2016-2017


NEWS LETTER