ਵਿਦੇਸ਼
ਖੋਜ
100 ਸਾਲ 'ਚ 9 ਲੱਖ ਵਰਗ ਕਿਲੋਮੀਟਰ ਵੱਧ ਗਿਆ ਸਹਾਰਾ ਰੇਗਿਸਤਾਨ
- ਪੀ ਟੀ ਟੀਮ
100 ਸਾਲ 'ਚ 9 ਲੱਖ ਵਰਗ ਕਿਲੋਮੀਟਰ ਵੱਧ ਗਿਆ ਸਹਾਰਾ ਰੇਗਿਸਤਾਨ



ਅਮਰੀਕਾ ਦੀ ਮੈਰੀਲੈਂਡ ਯੂਨੀਵਰਸਿਟੀ ਵਿੱਚ ਕੀਤੀ ਗਈ ਇੱਕ ਖੋਜ ਤੋਂ ਪਤਾ ਲੱਗਿਆ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਰੇਗਿਸਤਾਨ ਦਾ ਦਾਇਰਾ 10 ਫ਼ੀਸਦੀ ਤੋਂ ਜ਼ਿਆਦਾ ਵੱਧ ਗਿਆ ਹੈ। ਇਹ ਸਟੱਡੀ ਪਿਛਲੇ 100 ਸਾਲ ਦੇ ਅੰਕੜਿਆਂ 'ਤੇ ਕੀਤੀ ਗਈ ਹੈ। ਰਿਪੋਰਟ ਦੇ ਮੁਤਾਬਕ, 100 ਸਾਲਾਂ ਵਿੱਚ 9 ਲੱਖ ਵਰਗ ਕਿਲੋਮੀਟਰ ਖੇਤਰਫਲ ਵੱਧਿਆ ਹੈ।

ਇਸ ਦੇ ਪਿੱਛੇ ਕਾਰਨ ਗਲੋਬਲ ਵਾਰਮਿੰਗ ਨੂੰ ਦੱਸਿਆ ਗਿਆ ਹੈ। ਖੋਜ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਧਰਤੀ ਦਾ ਤਾਪਮਾਨ ਵੱਧਣ ਨਾਲ ਹੋਰ ਰੇਗਿਸਤਾਨਾਂ ਦਾ ਖੇਤਰਫਲ ਵੀ ਵੱਧਿਆ ਹੈ।

ਖੋਜਕਾਰਾਂ ਨੇ 1920 ਤੋਂ 2013 ਦੇ ਵਿੱਚ ਪਏ ਮੌਸਮੀ ਮੀਂਹ ਦਾ ਵਿਸ਼ਲੇਸ਼ਣ ਕੀਤਾ। ਖੋਜ ਵਿੱਚ ਇਹ ਸਾਹਮਣੇ ਆਇਆ ਕਿ ਸਹਾਰਾ ਦੇ ਨੇੜਲੇ ਕਈ ਇਲਾਕੇ ਪਹਿਲਾਂ ਰੇਗਿਸਤਾਨ ਨਹੀਂ ਸਨ, ਪਰ ਹੁਣ ਪੂਰੀ ਤਰ੍ਹਾਂ ਬਦਲ ਗਏ ਹਨ।

ਖੋਜ ਵਿੱਚ ਸਾਹਮਣੇ ਆਇਆ ਹੈ ਕਿ ਅਫਰੀਕਾ ਵਿੱਚ ਗਰਮੀ ਵੱਧ ਰਹੀ ਹੈ। ਇਸ ਤੋਂ ਅਫਰੀਕੀ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖੇਤੀਬਾੜੀ ਉੱਤੇ ਵੀ ਅਸਰ ਪੈ ਰਿਹਾ ਹੈ ਤੇ ਇਸ ਦਾ ਨਤੀਜਾ ਦੁਨੀਆ ਭਰ ਵਿੱਚ ਦੇਖਣ ਨੂੰ ਮਿਲੇਗਾ। ਕੁੱਝ ਇਲਾਕਿਆਂ ਵਿੱਚ 93 ਸਾਲਾਂ 'ਚ 16 ਫ਼ੀਸਦੀ ਤੱਕ ਰੇਗਿਸਤਾਨ ਖੇਤਰ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ।

ਹਾਲਾਂਕਿ ਦੁਨੀਆ ਦੇ ਸਭ ਤੋਂ ਗਰਮ ਰੇਗਿਸਤਾਨ ਸਹਾਰਾ ਵਿੱਚ ਜਨਵਰੀ ਮਹੀਨੇ ਬਰਫਬਾਰੀ ਹੋਈ ਸੀ। ਸਹਾਰਾ ਦਾ ਪ੍ਰਵੇਸ਼ ਦੁਆਰ ਮੰਨੇ ਜਾਣ ਵਾਲੇ ਉੱਤਰੀ ਅਲਜੀਰੀਆ ਦੇ ਐਨ ਸਫੇਰਾ ਵਿੱਚ ਲਾਲ ਰੇਤ ਉੱਤੇ ਸਫੇਦ ਬਰਫ ਨੇ ਡੇਰਾ ਜਮਾਇਆ ਸੀ। 16 ਇੰਚ ਤੱਕ ਬਰਫਬਾਰੀ ਹੋਈ ਸੀ।

ਉੱਤਰੀ ਅਲਜੀਰੀਆ ਦੇ ਐਨ ਸੇਫਰਾ ਵਿੱਚ 40 ਸਾਲ ਵਿੱਚ ਅਜਿਹਾ ਨਜ਼ਾਰਾ ਤੀਜੀ ਵਾਰ ਵੇਖਣ ਨੂੰ ਮਿਲਿਆ ਸੀ। ਕਰੀਬ 38 ਸਾਲ ਪਹਿਲਾਂ ਫਰਵਰੀ 1979 ਵਿੱਚ ਇੱਥੇ ਕੁੱਝ ਘੰਟੇ ਤੱਕ ਬਰਫਬਾਰੀ ਹੋਈ ਸੀ।   






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE




Copyright © 2016-2017










NEWS LETTER