ਵਿਦੇਸ਼
ਅਸਦ ਸਰਕਾਰ ਨੇ ਵੀ ਲਾਂਚ ਕੀਤਾ ਆਪਰੇਸ਼ਨ
ਸੀਰੀਆ 'ਤੇ ਅਮਰੀਕਾ-ਫਰਾਂਸ-ਯੂਕੇ ਨੇ ਦਾਗੀਆਂ ਮਿਜ਼ਾਈਲਾਂ
- ਪੀ ਟੀ ਟੀਮ
ਸੀਰੀਆ 'ਤੇ ਅਮਰੀਕਾ-ਫਰਾਂਸ-ਯੂਕੇ ਨੇ ਦਾਗੀਆਂ ਮਿਜ਼ਾਈਲਾਂਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਦੇਸ਼ ਬਾਅਦ ਪੈਂਟਾਗਨ ਨੇ ਸੀਰੀਆ 'ਤੇ ਹਵਾਈ ਹਮਲੇ ਸ਼ੁਰੂ ਕਰ ਦਿੱਤੇ। ਰਾਜਧਾਨੀ ਦਮਿਸ਼ਕ ਦੇ ਕਈ ਨਾਲ ਥਾਂਵਾਂ 'ਤੇ ਅਮਰੀਕਾ ਨੇ ਮਿਜ਼ਾਈਲਾਂ ਦਾਗੀਆਂ, ਉੱਥੇ ਹੀ ਜਵਾਬੀ ਕਾਰਵਾਈ ਵਿੱਚ ਸੀਰੀਆ ਦੀ ਅਸਦ ਸਰਕਾਰ ਨੇ ਵੀ ਅਮਰੀਕਾ ਨੂੰ ਜਵਾਬ ਦੇਣ ਲਈ ਅਪਰੇਸ਼ਨ ਸ਼ੁਰੂ ਕਰਦੇ ਹੋਏ ਐਂਟੀ ਗਾਇਡਿਡ ਮਿਜ਼ਾਈਲ ਨੂੰ ਲਾਂਚ ਕਰ ਦਿੱਤਾ ਹੈ। ਹਮਲੇ 'ਚ ਰਾਜਧਾਨੀ ਦੇ ਆਸਪਾਸ ਮੌਜੂਦ ਸੀਰੀਆਈ ਸੈਨਾ ਅਤੇ 'ਕੈਮੀਕਲ ਰਿਸਰਚ ਸੈਂਟਰ' ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਸੀਰੀਆ ਵਿੱਚ 7 ਅਪ੍ਰੈਲ ਨੂੰ ਬੇਗੁਨਾਹ ਲੋਕਾਂ 'ਤੇ ਕੀਤੇ ਗਏ ਰਸਾਇਣਕ ਹਮਲੇ ਦੇ ਜਵਾਬ ਵਿਚ ਅਮਰੀਕਾ ਨੇ ਸੀਰੀਆ 'ਤੇ ਸ਼ੁਕਰਵਾਰ ਰਾਤ ਮਿਜ਼ਾਈਲਾਂ ਨਾਲ ਹਮਲਾ ਕੀਤਾ। ਇਸ ਵਿੱਚ ਫ੍ਰਾਂਸ ਤੇ ਬ੍ਰਿਟੇਨ ਨੇ ਵੀ ਉਸ ਦਾ ਸਾਥ ਦਿੱਤਾ। ਅਮਰੀਕਾ ਰੱਖਿਆ ਵਿਭਾਗ ਪੈਂਟਾਗਨ ਦੇ ਮੁਤਾਬਿਕ ਦਮਿਸ਼ਕ ਤੇ ਹੋਮਸ ਵਿਚ 100 ਤੋਂ ਜ਼ਿਆਦਾ ਮਿਜ਼ਾਈਲਾਂ ਦਾਗੀਆਂ ਗਈਆਂ।

ਸੀਰੀਆ ਦੇ ਸਰਕਾਰੀ ਟੀ.ਵੀ. ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਨ੍ਹਾਂ ਵਿੱਚੋਂ 13 ਮਿਜ਼ਾਈਲਾਂ ਨੂੰ ਹਵਾ ਵਿੱਚ ਹੀ ਨਾਕਾਮ ਕਰ ਦਿੱਤਾ ਹੈ।

ਇਸ ਕਾਰਵਾਈ ਵਿੱਚ ਫ੍ਰਾਂਸ ਤੇ ਬ੍ਰਿਟੇਨ ਨੇ ਅਮਰੀਕਾ ਦਾ ਸਾਥ ਦਿੱਤਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਹ ਸ਼ੈਤਾਨ ਦੀ ਇਨਸਾਨੀਅਤ ਦੇ ਖਿਲਾਫ਼ ਕੀਤੀ ਗਈ ਕਾਰਵਾਈ ਦਾ ਜਵਾਬ ਹੈ।

ਉਥੇ ਹੀ ਰੂਸ ਨੇ ਇਸ ਨੂੰ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦਾ ਅਪਮਾਨ ਤੇ ਟਰੰਪ ਨੂੰ ਮੌਜੂਦਾ ਦੌਰ ਦਾ ਹਿਟਲਰ ਦੱਸਿਆ ਹੈ।

ਰਿਪੋਰਟ ਦੇ ਮੁਤਾਬਿਕ ਹੁਣ ਤੱਕ ਕੋਈ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ ਹੈ ਤੇ ਰੂਸ ਨੇ ਕਿਹਾ ਹੈ ਕਿ ਇਸ ਹਮਲੇ ਵਿਚ ਉਸ ਦੇ ਕਿਸੀ ਵੀ ਠਿਕਾਣੇ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ।

ਹਮਲੇ ਕਿਉਂ ਕੀਤੇ ਗਏ?
ਅਜਿਹਾ ਦੋਸ਼ ਹੈ ਕਿ ਪਿੱਛਲੇ ਹਫ਼ਤੇ 7 ਅਪ੍ਰੈਲ ਨੂੰ ਸੀਰੀਆ ਦੇ ਪੂਰਵੀ ਘੋਓਟਾ ਵਿਚ ਵਿਰੋਧੀਆਂ ਦੇ ਕਬਜ਼ੇ ਵਾਲੇ ਆਖਰੀ ਸ਼ਹਿਰ ਡੂਮਾ ਵਿਚ ਹੋਏ ਸ਼ੱਕੀ ਰਸਾਣਿਕ ਹਮਲੇ ਵਿਚ 80 ਲੋਕਾਂ ਦੀ ਮੌਤ ਹੋਈ ਸੀ, ਜਿਸ ਵਿਚ ਕਈ ਬੱਚੇ ਵੀ ਸ਼ਾਮਿਲ ਸੀ। 1000 ਤੋਂ ਜ਼ਿਆਦਾ ਲੋਕ ਜਖ਼ਮੀ ਹੋਏ ਸਨ। ਟਰੰਪ ਨੇ ਪਿਛਲੇ ਦਿਨੀਂ ਇਸ ਖਿਲਾਫ ਕੜੀ ਕਾਰਵਾਈ ਦੀ ਚੇਤਾਵਨੀ ਦਿੱਤੀ ਸੀ।

ਡੋਨਾਲਡ ਟਰੰਪ ਨੇ ਕਿਹਾ "ਸਾਡੇ ਹਵਾਈ ਹਮਲੇ ਸਿੱਧੇ ਤੌਰ 'ਤੇ ਰੂਸ ਦੀ ਨਾਕਾਮੀ ਦਾ ਨਤੀਜਾ ਹਨ। ਰੂਸ ਅਸਦ ਨੂੰ ਰਸਾਇਣਕ ਹਥਿਆਰਾਂ ਤੋਂ ਦੂਰ ਨਹੀਂ ਰੱਖ ਸਕਿਆ। ਅੱਜ ਦੀ ਰਾਤ ਕੀਤੀ ਗਈ ਕਾਰਵਾਈ ਦਾ ਉਦੇਸ਼ ਰਸਾਇਣਕ ਹਥਿਆਰਾਂ ਦੇ ਇਸਤੇਮਾਲ, ਪ੍ਰਸਾਰ ਤੇ ਉਤਪਾਦਨ 'ਤੇ ਰੋਕ ਲਗਾਉਣਾ ਹੈ। ਜਦੋਂ ਤੱਕ ਉਦੇਸ਼ ਪੂਰਾ ਨਹੀਂ ਹੋ ਜਾਂਦਾ, ਹਰ ਪ੍ਰਕਾਰ ਦੀ ਜਵਾਬੀ ਕਾਰਵਾਈ ਲਈ ਤਿਆਰ ਰਹੋ"।

ਅਮਰੀਕਾ ਦੇ ਰੱਖਿਆ ਮੰਤਰੀ ਜੇਮਸ ਮੈਟਿਸ ਨੇ ਦੱਸਿਆ ਕਿ ਇਨ੍ਹਾਂ ਹਮਲਿਆਂ ਵਿਚ ਅਮਰੀਕਾ, ਬ੍ਰਿਟੇਨ ਅਤੇ ਫ੍ਰਾਂਸ ਦੀ ਜਲ ਸੈਨਾ ਤੇ ਹਵਾਈ ਫੌਜ ਸ਼ਾਮਿਲ ਸੀ।

ਇਸ ਹਮਲੇ ਵਿਚ ਕੌਣ ਕਿਸ ਦੇ ਨਾਲ?
ਬ੍ਰਿਟੇਨ, ਆਸਟ੍ਰੇਲੀਆ, ਜਰਮਨੀ, ਤੁਰਕੀ, ਸਾਊਦੀ ਅਰਬ, ਇਟਲੀ, ਜਪਾਨ, ਨਿਊਜ਼ੀਲੈਂਡ, ਇਜ਼ਰਾਇਲ ਅਤੇ ਸਪੇਨ ਅਮਰੀਕਾ ਦੀ ਕਾਰਵਾਈ ਦਾ ਅਮ੍ਰਥਨ ਕਰ ਰਹੇ ਹਨ।
ਰੂਸ, ਇਰਾਨ ਤੇ ਚੀਨ ਸੀਰੀਆ ਦੀ ਅਸਦ ਸਰਕਾਰ ਦਾ ਸਮਰਥਨ ਕਰ ਰਹੇ ਹਨ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE
Copyright © 2016-2017


NEWS LETTER