ਵਿਦੇਸ਼
ਵਿਗਿਆਨ ਦਾ ਚਮਤਕਾਰ
ਮਾਤਾ-ਪਿਤਾ ਦੇ ਮਰਨ ਤੋਂ ਚਾਰ ਸਾਲ ਬਾਅਦ ਦੁਨੀਆ 'ਚ ਰੱਖਿਆ ਬੱਚੇ ਨੇ ਕਦਮ
- ਪੀ ਟੀ ਐੱਮ
ਮਾਤਾ-ਪਿਤਾ ਦੇ ਮਰਨ ਤੋਂ ਚਾਰ ਸਾਲ ਬਾਅਦ ਦੁਨੀਆ 'ਚ ਰੱਖਿਆ ਬੱਚੇ ਨੇ ਕਦਮਚੀਨ ਵਿੱਚ ਇੱਕ ਸਰੋਗੇਟ ਮਾਂ ਨੇ ਇੱਕ ਬੱਚੇ ਨੂੰ ਉਸ ਦੇ ਮਾਤਾ-ਪਿਤਾ ਦੀ ਮੌਤ ਤੋਂ 4 ਸਾਲ ਬਾਅਦ ਜਨਮ ਦਿੱਤਾ ਹੈ। ਇਸ ਬੱਚੇ ਦੇ ਮਾਪਿਆਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਚੀਨੀ ਮੀਡੀਆ ਅਨੁਸਾਰ 2013 ਵਿਚ ਹਾਦਸੇ ਵਿੱਚ ਮਾਰੇ ਗਏ ਜੋੜੇ ਨੇ ਆਈ.ਵੀ.ਐੱਫ. ਦੇ ਮਦਦ ਨਾਲ ਇਕ ਬੱਚੇ ਨੂੰ ਜਨਮ ਦੇਣ ਲਈ ਭਰੂਣ ਜਮਾ ਦਿੱਤੇ ਸਨ।

ਦੁਰਘਟਨਾ ਦੇ ਬਾਅਦ ਉਨ੍ਹਾਂ ਦੇ ਮਾਤਾ-ਪਿਤਾ ਨੇ ਭਰੂਣ ਦਾ ਇਸਤੇਮਾਲ ਕਰਨ ਲਈ ਲੰਬੀ ਕਾਨੂੰਨੀ ਲੜਾਈ ਲੜੀ ਤੇ ਉਸ ਤੋਂ ਬਾਅਦ ਦਸੰਬਰ 2017 ਵਿਚ ਇਸ ਬੱਚੇ ਦਾ ਜਨਮ ਹੋਇਆ। ਦੁਰਘਟਨਾ ਤੋਂ ਪਹਿਲਾ ਹੀ ਭਰੂਣ ਨੂੰ ਚੀਨ ਦੇ ਨਾਨਜਿੰਗ ਹਸਪਤਾਲ ਵਿਚ ਮਾਈਨਸ 196 ਡਿਗਰੀ ਤਾਪਮਾਨ 'ਤੇ ਨਾਈਟਰੋਜਨ ਟੈਂਕ ਵਿਚ ਸਟੋਰ ਕੀਤਾ ਗਿਆ ਸੀ।

ਰਿਪੋਰਟ ਦੇ ਮੁਤਾਬਿਕ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਮ੍ਰਿਤਕਾਂ ਦੇ ਮਾਤਾ-ਪਿਤਾ ਨੂੰ ਫਰਟੀਲਾਈਜ਼ਡ ਐੱਗਸ ਦਾ ਅਧਿਕਾਰ ਮਿਲਿਆ ਪਰ ਇਹ ਨਹੀਂ ਦੱਸਿਆ ਗਿਆ ਕਿ ਉਹ ਆਪਣੇ ਬੱਚੇ ਦੇ ਭਰੂਣ ਨੂੰ ਆਪਣੇ ਜੀਵਨ ਵਿਚ ਲਿਆ ਸਕਦੇ ਹਨ ਜਾਂ ਨਹੀਂ। ਉਨ੍ਹਾਂ ਨੂੰ ਭਰੂਣ ਦਾ ਅਧਿਕਾਰ ਤਾਂ ਮਿਲ ਗਿਆ ਪਰ ਇਸ ਮਗਰੋਂ ਹੋਰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉਹ ਭਰੂਣ ਨੂੰ ਨਾਨਜਿੰਗ ਹਸਪਤਾਲ ਤੋਂ ਤਾਂ ਹੀ ਲੈ ਜਾ ਸਕਦੇ ਸੀ ਜਦੋਂ ਉਨ੍ਹਾਂ ਕੋਲ ਕੋਈ ਸਬੂਤ ਹੋਵੇ ਕੀ ਕੋਈ ਹੋਰ ਹਸਪਤਾਲ ਭਰੂਣ ਨੂੰ ਸਟੋਰ ਕਰ ਸਕੇਗਾ। ਪਰ ਕਾਨੂੰਨੀ ਪਚੜੇ ਦੇ ਕਾਰਨ ਕਿਸੀ ਵੀ ਹਸਪਤਾਲ ਨੂੰ ਭਰੂਣ ਰੱਖਣ ਲਈ ਤਿਆਰ ਕਰਨਾ ਬਹੁਤ ਮੁਸ਼ਕਿਲ ਸੀ। ਚੀਨ ਵਿਚ ਸਰੋਗੇਸੀ ਅਵੈਧ ਹੋਣ ਕਾਰਨ ਇਕ ਹੀ ਰਸਤਾ ਸੀ ਕਿ ਚੀਨ ਦੀ ਸੀਮਾ ਨਾਲ ਲੱਗਦੇ ਦੇਸ਼ਾਂ ਵਿਚ ਅਜਿਹਾ ਹਸਪਤਾਲ ਲੱਭਿਆ ਜਾਵੇ।

ਲੰਬੀ ਖੋਜ ਤੋਂ ਬਾਅਦ ਲਾਅੋਸ ਵਿਚ ਇਕ ਸਰੋਗੇਸੀ ਏਜੰਸੀ ਦਾ ਪਤਾ ਲੱਗਿਆ ਜਿਥੇ ਕਮਰਸ਼ੀਅਲ ਸਰੋਗੇਸੀ ਕਾਨੂੰਨ ਸੀ ਤੇ ਉਨ੍ਹਾਂ ਨੇ ਭਰੂਣ ਨੂੰ ਉੱਥੋਂ ਲਿਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਪਰ ਕੋਈ ਵੀ ਏਅਰਲਾਈਨ ਕਾਨੂੰਨ ਦੇ ਡਰ ਤੋਂ ਉਸ ਨੂੰ ਲਿਆਉਣ ਲਈ ਤਿਆਰ ਨਾ ਹੋਈ। ਅਖੀਰ ਪਰਿਵਾਰ ਵੱਲੋਂ ਭਰੂਣ ਨੂੰ ਕਾਰ ਵਿੱਚ ਹੀ ਲਾਅੋਸ ਲਿਆਉਂਦਾ ਗਿਆ। ਲਾਅੋਸ ਪਹੁੰਚਣ ਦੇ ਬਾਅਦ ਭਰੂਣ ਨੂੰ ਕਿਰਾਏ ਦੀ ਮਾਂ ਦੇ ਗਰਭ ਵਿਚ ਪਲਾਂਟ ਕੀਤਾ ਗਿਆ ਤੇ ਦਸੰਬਰ 2017 ਨੂੰ ਬੱਚੇ ਦਾ ਜਨਮ ਹੋਇਆ, ਤੇ ਉਸ ਦਾ ਨਾਮ ਤੀਆਂਤੀਆਂ ਰੱਖਿਆ ਗਿਆ।

ਪਰ ਪਰਿਵਾਰ ਲਈ ਅਗਲੀ ਚੁਣੌਤੀ ਬੱਚੇ ਨੂੰ ਵਾਪਸ ਚੀਨ ਲਿਆਉਣਾ ਸੀ ਕਿਉਂਕਿ ਸਰੋਗੇਸੀ ਦੇ ਜ਼ਰੀਏ ਦੇਸ਼ ਤੋਂ ਬਾਹਰ ਜੰਮੇ ਬੱਚਿਆਂ ਨੂੰ ਵਾਪਸ ਲਿਆਉਣ ਲਈ ਡੀ.ਐੱਨ.ਏ. ਟੈਸਟ ਰਾਹੀਂ ਇਹ ਸਾਬਤ ਕਰਨ ਦੀ ਲੋੜ ਹੁੰਦੀ ਹੈ ਕਿ ਬੱਚੇ ਦੇ ਮਾਤਾ-ਪਿਤਾ ਵਿੱਚੋਂ ਕੋਈ ਇੱਕ ਚੀਨੀ ਨਾਗਰਿਕ ਹੈ। ਸਰੋਗੇਟ ਮਾਂ ਨੂੰ ਟੂਰਿਸਟ ਵੀਜਾ ਉੱਤੇ ਚੀਨ ਲਿਆਉਂਦਾ ਗਿਆ ਅਤੇ ਉਸ ਨੇ ਗੁਆਂਝੋ ਹਸਪਤਾਲ ਵਿੱਚ ਬੱਚੇ ਨੂੰ ਜਨਮ ਦਿੱਤਾ। ਬੱਚੇ ਦੇ ਮਾਤਾ-ਪਿਤਾ ਦੇ ਜਿੰਦਾ ਨਾ ਰਹਿਣ ਕਾਰਨ ਉਸ ਦੇ ਦਾਦਾ-ਦਾਦੀ ਤੇ ਨਾਨਾ-ਨਾਨੀ ਨੂੰ ਆਪਣੇ ਡੀ.ਐੱਨ.ਏ. ਦੀ ਜਾਂਚ ਕਰਵਾਉਣੀ ਪਈ। ਬੱਚੇ ਨੂੰ 15 ਦਿਨਾਂ ਤੱਕ ਉੱਥੇ ਹੀ ਰੱਖਿਆ ਗਿਆ, ਜਦੋਂ ਤੱਕ ਉਸ ਦੇ ਦਾਦਾ-ਦਾਦੀ, ਨਾਨਾ-ਨਾਨੀ ਚਾਰਾਂ ਦਾ ਡੀ.ਐੱਨ.ਏ. ਟੈਸਟ ਨਹੀਂ ਹੋ ਗਿਆ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE
Copyright © 2016-2017


NEWS LETTER