ਵਿਦੇਸ਼
ਪਾਕਿਸਤਾਨ
ਭਗਤ ਸਿੰਘ ਨਾਲ ਜੁੜੇ ਦਸਤਾਵੇਜ਼ ਪ੍ਰਦਰਸ਼ਿਤ
- ਪੀ ਟੀ ਟੀਮ
ਭਗਤ ਸਿੰਘ ਨਾਲ ਜੁੜੇ ਦਸਤਾਵੇਜ਼ ਪ੍ਰਦਰਸ਼ਿਤਭਗਤ ਸਿੰਘ ਦੀ ਸ਼ਹਾਦਤ ਦੇ 87 ਸਾਲਾਂ ਬਾਅਦ ਪਾਕਿਸਤਾਨ ਨੇ ਸ਼ਹੀਦੇ-ਏ-ਆਜ਼ਮ ਦੇ ਮੁਕੱਦਮੇ ਨਾਲ ਜੁੜੀ ਫਾਈਲ ਦੇ ਸਾਰੇ ਦਸਤਾਵੇਜ਼ ਪ੍ਰਦਰਸ਼ਿਤ ਕੀਤੇ।

ਬੀਤੇ ਦਿਨੀਂ ਪਾਕਿਸਤਾਨ ਦੇ ਪੰਜਾਬ ਸੂਬੇ ਸਰਕਾਰ ਵੱਲੋਂ ਇੱਕ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੇ ਮੁਕੱਦਮੇ ਨਾਲ ਜੁੜੇ ਸਾਰੇ ਦਸਤਾਵੇਜ਼ਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। 

ਇਸ ਹਫਤੇ ਦੀ ਸ਼ੁਰੂਆਤ ਵਿੱਚ ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਭਗਤ ਸਿੰਘ ਦੇ ਮੁਕੱਦਮੇ ਨਾਲ ਜੁੜੇ ਕੁੱਝ ਰਿਕਾਰਡ ਪ੍ਰਦਰਸ਼ਿਤ ਕੀਤੇ ਸਨ। ਉਨ੍ਹਾਂ ਰਿਕਾਰਡਾਂ ਨੂੰ ਲਾਹੌਰ ਵਿੱਚ ਅਨਾਰਕਲੀ ਦੇ ਇਤਿਹਾਸਿਕ ਮਕਬਰੇ ਉੱਤੇ ਆਯੋਜਿਤ ਪ੍ਰਦਰਸ਼ਨੀ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਲਾਹੌਰ ਸਾਜਿਸ਼ ਮਾਮਲੇ ਅਤੇ ਅਖਬਾਰਾਂ ਦੀ ਕਟਿੰਗ ਨਾਲ ਸਬੰਧਤ ਕੁੱਲ 50 ਦਸਤਾਵੇਜ਼ ਪ੍ਰਦਰਸ਼ਨੀ ਵਿੱਚ ਲਗਾਏ ਗਏ ਹਨ।

ਇਸ ਪ੍ਰਦਰਸ਼ਨੀ ਵਿੱਚ 'ਹਿੰਦੁਸਤਾਨ ਸ਼ੋਸ਼ਲਿਸਟ ਰਪਬਲਿਕਨ ਆਰਮੀ' ਦੇ ਪੋਸਟਰ, ਭਗਤ ਸਿੰਘ ਨੂੰ ਸਮਰਪਿਤ ਕਿਤਾਬਾਂ ਅਤੇ ਕਵਿਤਾਵਾਂ, ਲਾਹੌਰ ਵਿਚ ਉਸ ਵੇਲੇ ਬੰਬ ਫੈਕਟਰੀ ਦੇ ਮਿਲਣ ਤੋਂ ਲੈ ਕੇ ਰਿਵਾਲਵਰ ਬਰਾਮਦਗੀ ਸਬੰਧੀ ਰਿਪੋਰਟ ਤੇ ਹੋਰ ਦਸਤਾਵੇਜ਼ ਸ਼ਾਮਿਲ ਕੀਤੇ ਗਏ ਹਨ।

ਭਗਤ ਸਿੰਘ ਨੂੰ 23 ਸਾਲ ਦੀ ਉਮਰ ਵਿੱਚ 23 ਮਾਰਚ 1931 ਨੂੰ ਬ੍ਰਿਟਿਸ਼ ਅਫਸਰਾਂ ਨੇ ਫਾਂਸੀ ਦੀ ਸਜ਼ਾ ਦਿੱਤੀ ਸੀ। ਉਨ੍ਹਾਂ ਖਿਲਾਫ ਅੰਗਰੇਜ਼ ਅਫਸਰ ਜਾਨ ਪੀ.ਸਾਂਡਰਸ ਦੇ ਕਤਲ ਕਰਨ ਸਬੰਧੀ ਕੇਸ ਦਰਜ ਕੀਤਾ ਗਿਆ ਸੀ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE
Copyright © 2016-2017


NEWS LETTER