ਵਿਦੇਸ਼
2 ਅਪ੍ਰੈਲ ਤੱਕ ਖਤਰੇ 'ਚ ਹਨ 38 ਸ਼ਹਿਰ
ਧਰਤੀ ਦੇ ਕਿਸੇ ਵੀ ਹਿੱਸੇ ਵਿੱਚ ਗਿਰ ਸਕਦਾ ਹੈ ਇਹ ਬੇਕਾਬੂ ਸਪੇਸ ਸਟੇਸ਼ਨ
- ਪੀ ਟੀ ਟੀਮ
ਧਰਤੀ ਦੇ ਕਿਸੇ ਵੀ ਹਿੱਸੇ ਵਿੱਚ ਗਿਰ ਸਕਦਾ ਹੈ ਇਹ ਬੇਕਾਬੂ ਸਪੇਸ ਸਟੇਸ਼ਨ



ਚੀਨ ਦੇ ਬੰਦ ਪਏ ਸਪੇਸ ਸਟੇਸ਼ਨ ਦਾ ਮਲਬਾ ਛੇਤੀ ਹੀ ਧਰਤੀ ਉੱਤੇ ਡਿੱਗ ਸਕਦਾ ਹੈ। ਇਹ ਗੱਲ ਉਨ੍ਹਾਂ ਵਿਗਿਆਨੀਆਂ ਨੇ ਕਹੀ ਹੈ ਜੋ ਇਸ ਸਪੇਸ ਸਟੇਸ਼ਨ ਦੀ ਨਿਗਰਾਨੀ ਕਰ ਰਹੇ ਹਨ।

ਰਿਪੋਰਟ ਦੇ ਮੁਤਾਬਕ ਚੀਨ ਦੁਆਰਾ 2011 ਵਿੱਚ ਪੁਲਾੜ 'ਚ ਦਾਗੇ ਗਏ 'ਤੀਯਾਂਯੋਂਗ-1' ਸਪੇਸ ਸਟੇਸ਼ਨ ਦਾ ਮਲਬਾ ਕਿਸੇ ਵੇਲੇ ਵੀ ਧਰਤੀ ਉੱਤੇ ਡਿੱਗ ਸਕਦਾ ਹੈ। ਯੂਰੋਪੀਅਨ ਸਪੇਸ ਏਜੰਸੀ (ESA) ਦਾ ਮੰਨਣਾ ਹੈ ਕਿ ਇਹ 2 ਮਾਰਚ ਤੋਂ 30 ਅਪ੍ਰੈਲ ਦੇ ਵਿਚ ਧਰਤੀ ਉੱਤੇ ਡਿੱਗ ਸਕਦਾ ਹੈ। ਹਾਲਾਂਕਿ ਇਹ ਕਿੱਥੇ ਡਿੱਗੇਗਾ, ਇਸ ਬਾਰੇ ਅਜੇ ਕੋਈ ਅਨੁਮਾਨ ਨਹੀਂ ਲਗਾਇਆ ਜਾ ਸਕਿਆ। ਹਾਲਾਂਕਿ ਸਪੇਨ, ਤੁਰਕੀ, ਭਾਰਤ, ਇਟਲੀ ਅਤੇ ਯੂ.ਐੱਸ.ਏ. ਦਾ ਕੁਝ ਹਿੱਸਾ ਰਿਸਕੀ ਜ਼ੋਨ ਵਿੱਚ ਹਨ।

ਚੀਨ ਇਹ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਦੋ ਸਾਲ ਪਹਿਲਾਂ ਹੀ ਉਸ ਦਾ ਸੰਪਰਕ ਇਸ ਸਪੇਸ ਸਟੇਸ਼ਨ ਨਾਲ ਟੁੱਟ ਚੁੱਕਾ ਹੈ। ਅਤੇ ਹੁਣ ਇਹ ਪੂਰੀ ਤਰ੍ਹਾਂ ਉਨ੍ਹਾਂ ਦੇ ਕੰਟਰੋਲ ਤੋਂ ਬਾਹਰ ਹੈ। ਯੂਰੋਪੀਅਨ ਸਪੇਸ ਏਜੰਸੀ ਦੇ ਅਨੁਸਾਰ ਇਸ ਦਾ ਮਲਬਾ ਭੂਮੱਧ ਰੇਖਾ ਉੱਤੇ 43 ਡਿਗਰੀ ਉੱਤਰ ਤੋਂ 43 ਡਿਗਰੀ ਦੱਖਣ ਦੇ ਵਿੱਚ ਡਿੱਗ ਸਕਦਾ ਹੈ। ਸਟੇਸ਼ਨ ਦਾ ਮਲਬਾ ਹੌਲੀ-ਹੌਲੀ ਧਰਤੀ ਵੱਲ ਵੱਧ ਰਿਹਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜਿਵੇਂ ਹੀ ਇਹ ਧਰਤੀ ਦੇ 100 ਕਿਲੋਮੀਟਰ ਦੇ ਕਰੀਬ ਆਵੇਗਾ, ਇਹ ਗਰਮ ਹੋਣਾ ਸ਼ੁਰੂ ਹੋ ਜਾਵੇਗਾ। ਜੇ ਇਹ ਸਪੇਸ ਸਟੇਸ਼ਨ ਰਾਤ ਨੂੰ ਜਲਦਾ ਹੋਇਆ ਕਿਸੇ ਆਬਾਦੀ ਵਾਲੇ ਇਲਾਕੇ ਵਿੱਚ ਡਿੱਗਿਆ ਤਾਂ ਇਸ ਨੂੰ ਦੇਖਿਆ ਵੀ ਜਾ ਸਕਦਾ ਹੈ। ਭਾਰਤ ਵਿੱਚ ਵੀ ਇਸ ਦੇ ਡਿੱਗਣ ਦੇ ਪੂਰੇ ਆਸਾਰ ਹਨ।

ਚੀਨ ਨੇ 2011 ਵਿੱਚ 'ਦਾ ਤੀਯਾਂਯੋਂਗ-1' ਪੁਲਾੜ ਵਿੱਚ ਦਾਗਿਆ ਸੀ। ਇਸ ਤੋਂ ਬਾਅਦ 2012 ਵਿੱਚ ਚੀਨ ਦੀ ਪਹਿਲੀ ਮਹਿਲਾ ਯਾਤਰੀ ਲੀਯੂ ਯਾਂਗ ਪੁਲਾੜ ਵਿੱਚ ਗਈ ਸੀ। ਇਸ ਸਪੇਸ ਸਟੇਸ਼ਨ ਨੇ ਮਿੱਥੇ ਸਮੇਂ ਤੋਂ ਦੋ ਸਾਲ ਬਾਅਦ (ਮਾਰਚ 2016 ਵਿੱਚ) ਕੰਮ ਕਰਨਾ ਬੰਦ ਕਰ ਦਿੱਤਾ ਸੀ। ਚੀਨ 2022 ਤੱਕ ਇਸ ਦਾ ਤੀਜਾ ਸੰਸਕਰਨ ਪੁਲਾੜ ਵਿੱਚ ਭੇਜਣ ਦੀ ਤਿਆਰੀ ਕਰ ਰਿਹਾ ਹੈ, ਜਿਸ ਵਿੱਚ ਵਿਗਿਆਨੀ ਰਹਿ ਵੀ ਸਕਣਗੇ।

ਇਹ ਮੰਨਿਆ ਜਾ ਰਿਹਾ ਹੈ ਕਿ ਧਰਤੀ ਵਿੱਚ ਦਾਖਲ ਹੁੰਦਿਆ ਹੀ ਇਸ ਦਾ ਜ਼ਿਆਦਾਤਰ ਹਿੱਸਾ ਸੜ ਕੇ ਸਵਾਹ ਹੋ ਜਾਵੇਗਾ। ਪਰ ਜਿਹੜਾ ਹਿੱਸਾ ਰਹਿ ਜਾਵੇਗਾ, ਉਸ ਦੇ ਡਿੱਗਣ ਦਾ ਖਤਰਾ 38 ਸ਼ਹਿਰਾਂ ਉੱਤੇ ਮੰਡਰਾ ਰਿਹਾ ਹੈ। ਬਾਰਸਿਲੋਨਾ (ਸਪੇਨ), ਬੀਜਿੰਗ (ਚੀਨ), ਨਿਊਯਾਰਕ (ਯੂ.ਐੱਸ.ਏ), ਰੋਮ (ਇਟਲੀ), ਨਿਊਜ਼ੀਲੈਂਡ, ਅਰਜਨਟੀਨਾ ਅਤੇ ਫਰਾਂਸ ਵਿਚੋਂ ਕਿਸੇ ਸ਼ਹਿਰ 'ਤੇ ਇਸ ਦਾ ਮਲਬਾ ਡਿੱਗ ਸਕਦਾ ਹੈ।

ਦੱਸਿਆ ਜਾ ਰਿਹਾ ਹੈ ਇਸ ਦਾ ਅਕਾਰ ਇੱਕ ਸਕੂਲ ਬੱਸ ਜਿੰਨਾ ਹੈ। ਉਥੇ ਹੀ ਕੁਝ ਵਿਗਿਆਨੀਆਂ ਦਾ ਮੰਨਣਾ ਹੈ ਕਿ ਧਰਤੀ ਤੱਕ ਪਹੁੰਚਦਿਆਂ ਹੀ ਇਹ ਪੂਰੀ ਤਰ੍ਹਾਂ ਸੜ ਕੇ ਤਬਾਹ ਹੋ ਜਾਵੇਗਾ ਤੇ ਕਿਸੇ ਵੀ ਸ਼ਹਿਰ ਨੂੰ ਇਸ ਦਾ ਕੋਈ ਨੁਕਸਾਨ ਨਹੀਂ ਹੋਵੇਗਾ।






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE




Copyright © 2016-2017










NEWS LETTER