ਵਿਦੇਸ਼
ਗੈਸ ਸਿਲੰਡਰ ਰੀਫਿਲ ਕਰਵਾਉਣ ਵੇਲੇ ਪੂਰੇ ਨਹੀਂ ਹੁੰਦੇ ਖਾਲੀ
ਬਚੀ-ਖੁਚੀ ਗੈਸ, ਕੰਪਨੀਆਂ ਲਈ ਕੈਸ਼
- ਹਰਜਿੰਦਰ ਸਿੰਘ ਬਸਿਆਲਾ
ਬਚੀ-ਖੁਚੀ ਗੈਸ, ਕੰਪਨੀਆਂ ਲਈ ਕੈਸ਼



ਮਜ਼ਬੂਰੀ ਕਹਿ ਲਓ ਜਾਂ ਫਿਰ ਕੰਪਨੀਆਂ ਦੀ ਸਮਾਰਟਨੈਸ, ਲੱਖਾਂ ਡਾਲਰ ਮਾਲਕੀ ਵਾਲੀਆਂ ਕੰਪਨੀਆਂ ਲੱਖਾਂ ਡਾਲਰ ਬਿਨਾਂ ਕਿਸੇ ਹੀਲ-ਹੁਜਤ ਦੇ ਬਣਾਈ ਜਾਂਦੀਆਂ ਹਨ। ਨਿਊਜ਼ੀਲੈਂਡ ਦੀਆਂ ਕਈ ਵੱਡੀਆਂ ਘਰੇਲੂ ਗੈਸ ਪੂਰਤੀ ਵਾਲੀਆਂ ਕੰਪਨੀਆਂ ਦੀ ਇਕ ਅਜਿਹੀ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ।

ਆਮ ਤੌਰ 'ਤੇ ਘਰਾਂ ਵਿਚ 9 ਕਿਲੋ ਜਾਂ 45 ਕਿਲੋ ਦੇ ਸਿਲੰਡਰ ਕੁਕਿੰਗ ਜਾਂ ਪਾਣੀ ਗਰਮ ਕਰਨ ਵਾਸਤੇ ਵਰਤੇ ਜਾਂਦੇ ਹਨ। ਜਦੋਂ ਇਨ੍ਹਾਂ ਨੂੰ ਰੀਫਿਲ ਕਰਵਾਉਣ ਦਾ ਸਮਾਂ ਆਉਂਦਾ ਹੈ ਤਾਂ ਉਸ ਵੇਲੇ ਇਹ ਪੂਰੀ ਤਰ੍ਹਾਂ ਖਾਲੀ ਨਹੀਂ ਹੁੰਦੇ। ਪੜਤਾਲ ਵਿਚ ਪਾਇਆ ਗਿਆ ਕਿ ਲਗਭਗ 8.85% ਗੈਸ ਇਨ੍ਹਾਂ ਵਿਚ ਬਚੀ ਰਹਿ ਜਾਂਦੀ ਹੈ ਜੋ ਕਿ ਵੱਡੀਆਂ ਕੰਪਨੀਆਂ ਲਈ ਰੀਫਿਲ ਕਰਨ ਵੇਲੇ ਕੈਸ਼ ਸਾਬਿਤ ਹੁੰਦੀ ਹੈ।

ਰਿਪੋਰਟ ਅਨੁਸਾਰ ਇਹ ਕੰਪਨੀਆਂ ਸਲਾਨਾ ਲੋਕਾਂ ਦੀ ਬਚੀ-ਖੁਚੀ ਗੈਸ ਤੋਂ 23.7 ਮਿਲੀਅਨ ਡਾਲਰ ਤੱਕ ਕਮਾ ਜਾਂਦੀਆਂ ਹਨ। ਜੇਕਰ 45 ਕਿਲੋ ਗੈਸ ਵਾਲੇ ਸਿਲੰਡਰ (ਕੀਮਤ 118 ਡਾਲਰ) ਚੋਂ 8.85% ਗੈਸ ਦੀ ਕੀਮਤ ਕੱਢੀ ਜਾਵੇ ਤਾਂ 10.4 ਡਾਲਰ ਦੇ ਕਰੀਬ ਬਣਦੀ ਹੈ ਅਤੇ ਸਾਲਾਨਾ 91 ਕੁ ਡਾਲਰ ਦੀ ਗੈਸ ਕੰਪਨੀ ਨੂੰ ਇਕ ਤਰ੍ਹਾਂ ਨਾਲ ਵਾਪਿਸ ਹੀ ਕਰ ਦਿੱਤੀ ਜਾਂਦੀ ਹੈ।

ਅੰਦਾਜ਼ੇ ਮੁਤਾਬਿਕ ਨਿਊਜ਼ੀਲੈਂਡ ਵਿਚ 2,60,000 ਲੋਕ ਗੈਸ ਸਿਲੰਡਰ ਵਰਤਦੇ ਹਨ ਤੇ ਇਸ ਤਰ੍ਹਾਂ ਕੰਪਨੀਆਂ ਸਲਾਨਾ ਮਿਲੀਅਨ ਡਾਲਰ ਦੇ ਕਰੀਬ ਕਮਾ ਰਹੀਆਂ ਹਨ।






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE




Copyright © 2016-2017










NEWS LETTER