ਵਿਦੇਸ਼
ਬੀਚ ਦੀਆਂ ਛੱਲਾਂ 'ਚ ਘਿਰ ਜਾਣ ਕਾਰਨ ਹੋਈ ਮੌਤ
21 ਸਾਲਾ ਪੰਜਾਬੀ ਮੁੰਡੇ ਦੀ ਨਿਊਜ਼ੀਲੈਂਡ 'ਚ ਮੌਤ
- ਹਰਜਿੰਦਰ ਸਿੰਘ ਬਸਿਆਲਾ
21 ਸਾਲਾ ਪੰਜਾਬੀ ਮੁੰਡੇ ਦੀ ਨਿਊਜ਼ੀਲੈਂਡ 'ਚ ਮੌਤ



ਬੀਤੇ ਸ਼ੁੱਕਰਵਾਰ ਨਿਊਜ਼ੀਲੈਂਡ ਦੇ ਔਕਲੈਂਡ 'ਚ ਮਾਓਰੀ ਬੀਚ (ਨੇੜੇ ਮੁਈਵਾਈ) ਵਿਖੇ 21 ਸਾਲਾ ਨੌਜਵਾਨ ਦੀ ਮੌਤ ਹੋ ਗਈ। ਉਹ ਲੁਧਿਆਣਾ ਸ਼ਹਿਰ ਦਾ ਵਾਸੀ ਸੀ। ਅਖਿਲ ਤਾਂਗੜੀ ਨਾਮ ਦਾ ਇਹ ਮੁੰਡਾ ਆਪਣੇ ਇਕ ਦੋਸਤ ਦੇ ਜਨਮ ਦਿਨ ਦੀ ਪਾਰਟੀ ਤੋਂ ਬਾਅਦ ਬੀਚ ਉਤੇ ਆਪਣੇ ਦੋ ਦੋਸਤਾਂ ਨਾਲ ਘੁੰਮਣ ਗਿਆ ਸੀ। ਉਥੇ ਜਾ ਕੇ ਉਹ ਪਾਣੀ ਵਿਚ ਤੈਰ ਕੇ ਮਨੋਰੰਜਨ ਕਰਨ ਲੱਗੇ। ਐਨੇ ਨੂੰ ਇਕ ਛੱਲ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ ਜੋ ਕਿ ਉਸ ਦੀ ਮੌਤ ਦਾ ਕਾਰਨ ਬਣੀ।

ਪੁਲਿਸ ਨੇ ਸ਼ੁੱਕਰਵਾਰ ਨੂੰ ਇਸ ਘਟਨਾ ਸਬੰਧੀ 3.35 ਉਤੇ ਰਿਪੋਰਟ ਪ੍ਰਾਪਤ ਕੀਤੀ ਅਤੇ ਐਮਰਜੈਂਸੀ ਸੇਵਾਵਾਂ ਵੀ ਲਈਆਂ ਗਈਆਂ, ਪਰ ਉਸ ਨੂੰ ਬਚਾਇਆ ਨਾ ਜਾ ਸਕਿਆ ਤੇ ਉਸ ਦੀ ਲਾਸ਼ ਹੀ ਬਾਹਰ ਕੱਢੀ ਜਾ ਸਕੀ। ਇਹ ਮੁੰਡਾ ਜੁਲਾਈ ਮਹੀਨੇ ਹੀ ਆਕਲੈਂਡ ਵਿਖੇ ਪੜ੍ਹਨ ਆਇਆ ਸੀ।






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE




Copyright © 2016-2017










NEWS LETTER