ਵਿਦੇਸ਼
ਹੱਕ ਖੋਹਣ ਵਾਲੇ ਤੋਂ ਦੇਣ ਵਾਲਾ ਵੱਡਾ
ਇਕ ਭਾਰਤੀ ਰੇਸਤਰਾਂ ਦੇ ਸ਼ੈਫ ਨੂੰ ਛੁੱਟੀ 'ਤੇ ਗਏ ਹੋਣ ਬਾਅਦ ਨੌਕਰੀ ਤੋਂ ਕੱਢਣਾ ਮਾਲਕ ਨੂੰ ਪਿਆ ਮਹਿੰਗਾ
- ਹਰਜਿੰਦਰ ਸਿੰਘ ਬਸਿਆਲਾ
ਇਕ ਭਾਰਤੀ ਰੇਸਤਰਾਂ ਦੇ ਸ਼ੈਫ ਨੂੰ ਛੁੱਟੀ 'ਤੇ ਗਏ ਹੋਣ ਬਾਅਦ ਨੌਕਰੀ ਤੋਂ ਕੱਢਣਾ ਮਾਲਕ ਨੂੰ ਪਿਆ ਮਹਿੰਗਾ



ਕਹਿੰਦੇ ਨੇ ਕਿਸੇ ਦਾ ਹੱਕ ਮਾਰ ਲੈਣ ਵਾਲੇ ਜਾਂ ਖੋਹ ਲੈਣ ਵਾਲੇ ਨਾਲੋਂ ਉਸ ਦਾ ਹੱਕ ਦਿਵਾਉਣ ਵਾਲਾ ਬੱਲਵਾਨ ਹੁੰਦਾ ਹੈ। ਇਕ ਅਜਿਹੀ ਹੀ ਘਟਨਾ ਇਥੇ ਚਲਦੇ ਇਕ ਭਾਰਤੀ ਰੈਸਟੋਰੈਂਟ 'ਸੱਤਿਆ' ਦੇ ਸ਼ੈਫ ਨਾਲ ਹੋਈ ਹੈ। ਇੰਪਲਾਇਮੈਂਟ ਰਿਲੇਸ਼ਨਜ਼ ਅਥਾਰਟੀ ਨੇ ਬਾਬੂ ਪੰਡਿਤ ਨਾਂਅ ਦੇ ਇਕ ਸ਼ੈਫ ਨੂੰ ਉਸ ਦਾ ਹੱਕ ਦਿਵਾ ਦਿੱਤਾ ਹੈ। ਇਹ ਸ਼ੈਫ ਆਪਣੀ ਛੁੱਟੀ ਉਤੇ ਸੀ ਅਤੇ ਦੇਸ਼ ਤੋਂ ਬਾਹਰ ਸੀ ਇਸ ਦਰਮਿਆਨ ਇਸ ਦੇ ਰੁਜ਼ਗਾਰ ਦਾਤਾ ਨੇ ਜਿੱਥੇ ਉਸ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਨੌਕਰੀ ਤੋਂ ਪਰ੍ਹਾਂ ਕਰ ਦਿੱਤਾ ਉਥੇ ਉਸ ਦਾ ਵਰਕ ਵੀਜ਼ਾ ਵੀ ਕੈਂਸਲ ਕਰਵਾ ਦਿੱਤਾ। ਰੈਸਟੋਰੈਂਟ ਦੇ ਮਾਲਕ ਅਕੁਥੋਟਾ ਜਵਾਲਾ ਨਾਰਸਿੰਮ੍ਹਾ ਸਵਾਮੀ ਨੇ ਬਾਬੂ ਪੰਡਿਤ ਨੂੰ ਹੈਦਰਾਬਾਦ ਤੋਂ ਵਿਸ਼ੇਸ਼ ਤੌਰ 'ਤੇ 2012 ਵਿਚ ਬੁਲਾਇਆ ਸੀ। ਪੰਡਿਤ ਨੇ ਅਪ੍ਰੈਲ 2013 ਤੋਂ ਸਤੰਬਰ 2016 ਤੱਕ ਇਸ ਮਾਲਕ ਕੋਲ ਕੰਮ ਕੀਤਾ ਅਤੇ ਤਿੰਨ ਵਾਰ ਵਰਕ ਵੀਜ਼ਾ ਲਿਆ। ਇਹ ਸ਼ੈਫ ਸਲਾਨਾ 26152 ਡਾਲਰ ਕਮਾਉਂਦਾ ਸੀ।

ਪਿਛਲੇ ਸਾਲ ਸਤੰਬਰ ਮਹੀਨੇ ਇਹ ਸ਼ੈਫ ਇੰਡੀਆ ਕੁਝ ਵੱਧ ਸਮੇਂ ਲਈ ਸਕੀਮ ਨਾਲ ਗਿਆ ਤਾਂ ਕਿ ਆਪਣੀ ਪਤਨੀ ਅਤੇ ਬੱਚਿਆਂ ਨੂੰ ਵੀ ਲਿਆ ਸਕੇ ਪਰ ਇਹ ਸਕੀਮ ਸਿਰੇ ਨਾ ਚੜ੍ਹੀ। ਇਸ ਦੇ ਰੁਜ਼ਗਾਰ ਦਾਤਾ ਨੇ ਦੋ ਈਮੇਲਾਂ ਅਤੇ ਇਕ ਪੱਤਰ ਇਮੀਗ੍ਰੇਸ਼ਨ ਨੂੰ ਲਿਖਿਆ ਅਤੇ ਉਸ ਦੇ ਅਧਾਰ ਉਤੇ ਨਵੰਬਰ ਮਹੀਨੇ ਇਸ ਦਾ ਵੀਜ਼ਾ ਕੈਂਸਲ ਇਮੀਗ੍ਰੇਸ਼ਨ ਨੇ ਕੈਂਸਲ ਕਰ ਦਿੱਤਾ। ਇਸ ਨੇ ਪੱਤਰ ਵਿਚ ਇਹ ਵੀ ਲਿਖਿਆ ਕਿ ਪੰਡਿਤ ਨੂੰ ਸ਼ੂਗਰ ਦੀ ਬਿਮਾਰੀ ਹੈ ਅਤੇ ਉਸ ਨੇ ਪਿਛਲੇ ਵੀਜ਼ੇ ਦੌਰਾਨ ਦਵਾਈਆਂ ਆਦਿ ਦੇ ਸਹਾਰੇ ਉਸ ਨੂੰ ਕੰਟਰਲੋ ਕਰਨ ਦੀ ਕੋਸ਼ਿਸ ਕੀਤੀ। ਉਸ ਨੇ ਲਿਖ ਦਿੱਤਾ ਕਿ ਉਹ ਅੱਗੇ ਤੋਂ ਉਸ ਨੂੰ ਆਪਣੇ ਕੰਮ 'ਤੇ ਨਹੀਂ ਰੱਖਣਗੇ ਇਸ ਕਰਕੇ ਉਸ ਦਾ ਵੀਜ਼ਾ ਕੈਂਸਲ ਕਰ ਦਿਓ। ਉਸ ਨੇ ਕਿਹਾ ਕਿ ਉਸ ਦੀ ਈਮੇਲ ਗੁੰਮਨਾਮ ਰੱਖੀ ਜਾਵੇ ਅਤੇ ਐਕਸ਼ਨ ਲੈਣ ਬਾਰੇ ਉਸ ਨੂੰ ਦੱਸਿਆ ਜਾਵੇ। ਉਸ ਨੇ ਇਕ ਵੱਖਰੀ ਈਮੇਲ ਵਿਚ ਲਿਖਿਆ ਕਿ ਉਸ ਦੀ ਨੌਕਰੀ ਹੁਣ ਖਤਮ ਕਰ ਦਿੱਤੀ ਗਈ ਹੈ।

ਇਸ ਦਰਮਿਆਨ ਜਦੋਂ ਇੰਪਲਾਇਮੈਂਟ ਰਿਲੇਸ਼ਨ ਨੇ ਸਾਰੀ ਕਹਾਣੀ ਸੁਣੀ ਤਾਂ ਪਤਾ ਚੱਲਿਆ ਕਿ ਰੁਜ਼ਗਾਰ ਦਾਤਾ ਨੇ ਜਿਸ ਤਰੀਕੇ ਨਾਲ ਨੌਕਰੀ ਤੋਂ ਕੱਢਿਆ ਹੈ ਉਹ ਚੰਗਾ ਤਰੀਕਾ ਨਹੀਂ ਸੀ। ਸ਼ੂਗਰ ਦੀ ਬਿਮਾਰੀ ਦੀ ਕਹਾਣੀ ਵਿਚ ਵੀ ਕਈ ਗੱਲਾਂ ਪਾਈਆਂ ਗਈਆਂ। ਅੰਤ ਇੰਪਲਾਇਮੈਂਟ ਰਿਲੇਸ਼ਨ ਵਾਲਿਆਂ ਨੇ ਰੈਸਟੋਰੈਂਟ ਮਾਲਕ ਨੂੰ 33,465 ਡਾਲਰ ਦੀ ਭਰਪਾਈ ਕਰਨ ਲਈ ਕਹਿ ਦਿੱਤਾ ਹੈ।






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE




Copyright © 2016-2017










NEWS LETTER