ਵਿਦੇਸ਼
ਛੱਪਰ ਪਾੜ ਕੇ ਮਿਲਣ ਦੀ ਬਜਾਏ ਛੱਤ ਪਾੜ ਕੇ ਖੁਦ ਲੈ ਗਏ
ਚੋਰਾਂ ਨੇ ਛੱਤ ਪਾੜ ਕੇ 2 ਲੱਖ ਡਾਲਰ ਦੀਆਂ ਮੁੰਦਰੀਆਂ ਕੀਤੀਆਂ ਚੋਰੀ
- ਹਰਜਿੰਦਰ ਸਿੰਘ ਬਸਿਆਲਾ
ਚੋਰਾਂ ਨੇ ਛੱਤ ਪਾੜ ਕੇ 2 ਲੱਖ ਡਾਲਰ ਦੀਆਂ ਮੁੰਦਰੀਆਂ ਕੀਤੀਆਂ ਚੋਰੀ



ਔਕਲੈਂਡ ਦੇ ਕ੍ਰਾਈਸਟਚਰਚ ਵਿਖੇ ਇਕ ਜਿਊਲਰੀ ਦੇ ਸ਼ੋਅ ਰੂਮ (ਸੁਨਿਆਰੇ ਦੀ ਦੁਕਾਨ) ਉਤੇ ਚੋਰਾਂ ਨੇ ਛੱਤ ਪਾੜ ਕੇ 2 ਲੱਖ ਡਾਲਰ ਦੇ ਕਰੀਬ ਦੀਆਂ ਲਗਪਗ ਦੋ ਹਜ਼ਾਰ ਮੁੰਦਰੀਆਂ ਚੋਰੀ ਕਰ ਲਈਆਂ। ਲੱਗਦਾ ਹੈ ਇਨ੍ਹਾਂ ਚੋਰਾਂ ਨੇ ਰੱਬ ਵੱਲੋਂ ਛੱਪਰ ਮਾਰ ਕੇ ਮਿਲਣ ਦੀ ਉਡੀਕ ਕਰਨ ਨੂੰ ਕਿਨਾਰੇ ਕਰਦਿਆਂ ਖੁਦ ਹੀ ਛੱਪਰ (ਛੱਤ) ਪਾੜ ਲਈ ਅਤੇ ਦੋ ਲੱਖ ਡਾਲਰ ਬਣਾ ਕੇ ਰਾਤੋਂ-ਰਾਤ ਖਿਸਕ ਗਏ।

ਇਹ ਸੁਨਿਆਰਾ ਤੁਰਕੀ ਦਾ ਸੀ ਅਤੇ ਉਸ ਨੇ ਬਹੁਤ ਕੀਮਤੀ ਨਗਾਂ ਵਾਲੀਆਂ ਮੁੰਦਰੀਆਂ ਰੱਖੀਆਂ ਹੋਈਆਂ ਸਨ। ਇਹ ਮੁੰਦਰੀਆਂ 50 ਡਾਲਰ ਤੋਂ ਲੈ ਕੇ 200 ਡਾਲਰ ਤੱਕ ਦੀਆਂ ਸਨ। ਚੋਰਾਂ ਨੇ ਛੱਤ ਵੀ ਪਾੜੀ ਅਤੇ ਇਕ ਕੰਧ ਦੇ ਵਿਚ ਵੀ ਮੋਰਾ ਕੀਤਾ। ਇਨ੍ਹਾਂ ਚੋਰਾਂ ਨੂੰ ਸਾਰਾ ਕੁਝ ਪਤਾ ਸੀ ਕਿ ਕਿੱਥੋਂ ਛੱਤ ਕੱਟਣੀ ਹੈ ਅਤੇ ਕਿੱਥੇ ਉਤਰਨਾ ਹੈ।






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE




Copyright © 2016-2017










NEWS LETTER