ਵਿਦੇਸ਼
ਸਮੇਂ ਦਾ ਪਾਬੰਦ ਰਹਿਣਾ ਹੈ ਪਹਿਚਾਣ
ਜਪਾਨ ਵਿੱਚ ਟ੍ਰੇਨ 20 ਸੈਕੰਡ ਪਹਿਲਾਂ ਹੋਈ ਰਵਾਨਾ, ਰੇਲਵੇ ਕੰਪਨੀ ਨੇ ਮੰਗੀ ਮਾਫੀ
- ਪੀ ਟੀ ਟੀਮ
ਜਪਾਨ ਵਿੱਚ ਟ੍ਰੇਨ 20 ਸੈਕੰਡ ਪਹਿਲਾਂ ਹੋਈ ਰਵਾਨਾ, ਰੇਲਵੇ ਕੰਪਨੀ ਨੇ ਮੰਗੀ ਮਾਫੀ



ਜਪਾਨ ਦੀ ਰੇਲ ਸੇਵਾ ਦੀ ਪਹਿਚਾਣ ਹੈ ਵਕਤ ਦਾ ਪਾਬੰਦ ਰਹਿਣਾ। ਪਰ ਮੰਗਲਵਾਰ ਨੂੰ ਇੱਕ ਟ੍ਰੇਨ ਇਸ ਅਨੁਸ਼ਾਸਨ ਦੀ ਪਾਲਣਾ ਨਹੀਂ ਕਰ ਸਕੀ। ਮੰਗਲਵਾਰ ਨੂੰ ਸੁਕੁਬਾ ਐਕਸਪ੍ਰੈੱਸ ਲਾਈਨ ਉੱਤੇ ਚੱਲਣ ਵਾਲੀ ਟ੍ਰੇਨ ਸਮੇਂ ਤੋਂ 20 ਸੈਕੰਡ ਪਹਿਲਾਂ ਹੀ ਸਟੇਸ਼ਨ ਤੋਂ ਰਵਾਨਾ ਹੋ ਗਈ। ਟ੍ਰੇਨ ਦੇ ਜਲਦੀ ਰਵਾਨਾ ਹੋਣ ਕਾਰਨ ਟ੍ਰੇਨ ਮੈਨੇਜਮੈਂਟ ਦੇ ਅਧਿਕਾਰੀਆਂ ਨੂੰ ਇੰਨੀ ਸ਼ਰਮਿੰਦਗੀ ਮਹਿਸੂਸ ਹੋਈ ਕਿ ਉਨ੍ਹਾਂ ਨੇ ਬੁੱਧਵਾਰ ਨੂੰ ਆਪਣੀ ਵੈੱਬਸਾਈਟ ਉੱਤੇ ਮਾਫੀ ਮੰਗੀ। ਅਧਿਕਾਰੀਆਂ ਨੇ ਵੈੱਬਸਾਈਟ 'ਤੇ ਲਿਖਿਆ, 'ਟ੍ਰੇਨ ਨਿਰਧਾਰਿਤ ਸਮੇਂ ਤੋਂ ਪਹਿਲਾਂ ਰਵਾਨਾ ਹੋ ਗਈ ਸੀ। ਇਸ ਕਾਰਨ ਮੁਸਾਫਰਾਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਹੋਵੇਗਾ। ਉਨ੍ਹਾਂ ਨੂੰ ਹੋਈ ਮੁਸ਼ਕਿਲ ਲਈ ਅਸੀਂ ਮਾਫੀ ਮੰਗਦੇ ਹਾਂ।'

ਟੋਕੀਓ ਦੇ ਅਕਿਹਾਬਰਾ ਅਤੇ ਇਬਾਰਕੀ ਸੂਬੇ ਦੇ ਸੁਕੁਬਾ ਦੇ ਵਿੱਚ ਚੱਲਣ ਵਾਲੀ ਸੁਕੁਬਾ ਐਕਸਪ੍ਰੈੱਸ ਲਾਈਨ ਦਾ ਸੰਚਾਲਨ ਟੋਕੀਓ-ਏਰੀਆ ਮੈਟਰੋਪਾਲਿਟਨ ਇੰਟਰਸਿਟੀ ਰੇਲਵੇ ਕੰਪਨੀ ਕਰਦੀ ਹੈ। ਰਿਪੋਰਟਸ ਦੇ ਮੁਤਾਬਕ ਉਤਰ ਖੇਤਰ ਵਿੱਚ ਮਿਨਾਮੀ ਨਾਗਰੇਯਾਮਾ ਸਟੇਸ਼ਨ ਉੱਤੇ ਟ੍ਰੇਨ ਰਵਾਨਾ ਹੋਣ ਦਾ ਸਥਾਨਕ ਸਮਾਂ ਸਵੇਰੇ 9:44 ਵਜੇ ਹੈ। ਮੰਗਲਵਾਰ ਨੂੰ ਇਹ ਟ੍ਰੇਨ ਨਿਯਮਿਤ ਸਮੇਂ ਦੀ ਜਗ੍ਹਾ ਸਵੇਰੇ 9 ਵੱਜ ਕੇ 43 ਮਿੰਟ ਅਤੇ 40 ਸੈਕੰਡ 'ਤੇ ਹੀ ਉਥੋਂ ਰਵਾਨਾ ਹੋ ਗਈ। ਯਾਨੀ ਟ੍ਰੇਨ ਆਪਣੇ ਤੈਅ ਸਮੇਂ ਤੋਂ 20 ਸੈਕੰਡ ਪਹਿਲਾਂ ਚਲੀ ਗਈ।

ਇਸ ਸਟੇਸ਼ਨ 'ਤੇ ਸਵੇਰੇ ਹਰ ਚਾਰ ਮਿੰਟ ਵਿੱਚ ਇੱਕ ਟ੍ਰੇਨ ਲੰਘਦੀ ਹੈ। ਇਸ ਹਿਸਾਬ ਨਾਲ ਮੁਸਾਫਰਾਂ ਨੂੰ ਸ਼ਾਇਦ ਹੀ ਟ੍ਰੇਨ ਦੇ ਸਮੇਂ ਤੋਂ ਪਹਿਲਾਂ ਰਵਾਨਾ ਹੋਣ ਦਾ ਪਤਾ ਲੱਗਿਆ ਹੋਵੇਗਾ। ਇਸ ਸਬੰਧੀ ਕੋਈ ਸ਼ਿਕਾਇਤ ਵੀ ਕੰਪਨੀ ਕੋਲ ਨਹੀਂ ਆਈ। ਪਰ ਕੰਪਨੀ ਦਾ ਧਿਆਨ ਜਿਵੇਂ ਹੀ ਲੋਕਾਂ ਦੀ ਪਰੇਸ਼ਾਨੀ ਉੱਤੇ ਗਿਆ, ਉਸ ਨੇ ਮਾਫੀ ਮੰਗੀ। ਸੁਕੁਬਾ ਐਕਸਪ੍ਰੈੱਸ ਲਾਈਨ 2005 ਵਿੱਚ ਸ਼ੁਰੂ ਹੋਈ ਸੀ। ਇਹ ਜਪਾਨ ਦੀ ਰੈਪਿਡ ਸਰਵਿਸ ਸ਼੍ਰੇਣੀ ਦੀ ਰੇਲ ਸੇਵਾ ਹੈ।

ਦੇਰੀ 'ਤੇ ਮਿਲਦਾ ਹੈ ਸਰਟੀਫਿਕੇਟ: ਜਾਪਾਨ 'ਚ ਟ੍ਰੇਨ ਲੇਟ ਹੋਣ ਉੱਤੇ ਡਰਾਈਵਰ ਨੂੰ ਜਵਾਬ ਦੇਣਾ ਪੈਂਦਾ ਹੈ। ਰੇਲ ਕੰਪਨੀ ਯਾਤਰੀਆਂ ਨੂੰ ਦੇਰੀ ਦਾ ਸਰਟੀਫਿਕੇਟ ਜਾਂ ਮੈਸੇਜ ਜਾਰੀ ਕਰਦੀ ਹੈ। ਮੁਸਾਫਰ ਇਸ ਸਰਟੀਫਿਕੇਟ ਨੂੰ ਆਪਣੇ ਦਫਤਰ, ਇੰਸਟੀਚਿਊਟ ਜਾਂ ਸਕੂਲ ਵਿੱਚ ਦੇਰੀ ਨਾਲ ਪੁੱਜਣ ਦੇ ਸਹੀ ਕਾਰਨ ਦੇ ਪ੍ਰਮਾਣ ਦੇ ਤੌਰ 'ਤੇ ਵਿਖਾ ਸਕਦੇ ਹਨ।






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE




Copyright © 2016-2017










NEWS LETTER