ਵਿਦੇਸ਼
ਇਥੇ ਆਮ ਜਨਤਾ ਲਈ ਬੈਨ ਹਨ ਇਹ 7 ਚੀਜਾਂ
ਹੁਣ ਨਾਰਥ ਕੋਰੀਆ ਵਿੱਚ ਆਮ ਲੋਕ ਵੀ ਚਲਾ ਸਕਣਗੇ ਇੰਟਰਨੈੱਟ
- ਪੀ ਟੀ ਟੀਮ
ਹੁਣ ਨਾਰਥ ਕੋਰੀਆ ਵਿੱਚ ਆਮ ਲੋਕ ਵੀ ਚਲਾ ਸਕਣਗੇ ਇੰਟਰਨੈੱਟ



ਨਾਰਥ ਕੋਰੀਆ ਵਿੱਚ ਕੜੀ ਨਿਗਰਾਨੀ ਵਿੱਚ ਇੰਟਰਨੈੱਟ ਦੀ ਸ਼ੁਰੂਆਤ ਕੀਤੀ ਗਈ ਹੈ। ਹੁਣ ਤੱਕ ਇੱਥੇ ਆਮ ਲੋਕਾਂ ਲਈ ਇੰਟਰਨੈੱਟ ਚਲਾਉਣ ਉੱਤੇ ਰੋਕ ਲੱਗੀ ਹੋਈ ਸੀ ਜਿਸ ਨੂੰ ਹੁਣ ਕਿਮ ਸਰਕਾਰ ਨੇ ਹਟਾ ਦਿੱਤਾ ਹੈ। ਇਹ ਸਭ ਕੁੱਝ ਕੰਪਿਊਟਰ ਦੇ ਨਿੱਜੀ ਨੈੱਟਵਰਕ ਇੰਟਰਾਨੈੱਟ ਰਾਹੀਂ ਕੀਤਾ ਗਿਆ ਹੈ।

ਆਓ ਜਾਣਦੇ ਹਾਂ ਉਨ੍ਹਾਂ 7 ਚੀਜਾਂ ਬਾਰੇ ਜਿਨ੍ਹਾਂ 'ਤੇ ਨਾਰਥ ਕੋਰੀਆ ਨੇ ਅੱਜ ਵੀ ਬੈਨ ਲਗਾ ਰੱਖਿਆ ਹੈ:
  • ਟੀਵੀ ਵੇਖਣਾ:
ਨਾਰਥ ਕੋਰੀਆ ਵਿੱਚ ਸਰਕਾਰੀ ਚੈਨਲ ਦੇ ਇਲਾਵਾ ਹੋਰ ਕੋਈ ਵੀ ਚੈਨਲ ਵੇਖਣਾ ਗੈਰਕਾਨੂੰਨੀ ਹੈ। ਇੱਥੇ ਪਿਛਲੇ ਸਾਲ ਵਿਦੇਸ਼ੀ ਟੀਵੀ ਚੈਨਲ ਵੇਖਣ ਵਾਲੇ 80 ਲੋਕਾਂ ਨੂੰ ਸਰੇਆਮ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇੱਥੇ ਟੀਵੀ ਦੇਖਣ ਉੱਤੇ ਬੈਨ ਲਗਾ ਹੋਇਆ ਹੈ।
  • ਡਰਾਈਵਿੰਗ:
ਨਾਰਥ ਕੋਰੀਆ ਵਿੱਚ ਆਮ ਜਨਤਾ ਲਈ ਗੱਡੀ ਖਰੀਦਣਾ ਅਤੇ ਚਲਾਉਣਾ ਬੈਨ ਹੈ। ਡਰਾਈਵਿੰਗ ਨੂੰ ਲੈ ਕੇ ਇੱਥੇ ਵੱਖ ਹੀ ਕਾਨੂੰਨ ਹੈ। ਇੱਥੇ ਸਿਰਫ ਸਟੇਟ ਅਫਸਰ ਹੀ ਕਾਰ ਖਰੀਦ ਸਕਦੇ ਹਨ। ਔਸਤਨ 100 ਵਿੱਚੋਂ ਸਿਰਫ ਇੱਕ ਵਿਅਕਤੀ ਦੇ ਕੋਲ ਹੀ ਆਪਣੀ ਕਾਰ ਹੈ।
  • ਮਿਊਜ਼ਿਕ ਵਜਾਉਣਾ:
ਨਾਰਥ ਕੋਰੀਆ ਵਿੱਚ ਮਿਊਜ਼ਿਕ ਵਜਾਉਣ 'ਤੇ ਵੀ ਬੈਨ ਹੈ। ਇੱਥੇ ਸਿਰਫ ਤਾਨਾਸ਼ਾਹ ਕਿਮ ਜੋਂਗ ਉਨ ਲਈ ਆਯੋਜਿਤ ਕੀਤੇ ਗਏ ਪ੍ਰੋਗਰਾਮ ਵਿੱਚ ਹੀ ਮਿਊਜ਼ਿਕ ਵਜਾਉਣ ਅਤੇ ਗਾਣੇ ਗਾਉਣ ਦੀ ਆਗਿਆ ਹੈ।
  • ਇੰਟਰਨੈਸ਼ਨਲ ਕਾਲ:
ਨਾਰਥ ਕੋਰੀਆ ਵਿੱਚ ਰਹਿੰਦੇ ਹੋਏ ਦੇਸ਼ ਦੇ ਬਾਹਰ ਕਿਸੇ ਵਿਅਕਤੀ ਨਾਲ ਗੱਲ ਕਰਨਾ ਵੀ ਕਾਫ਼ੀ ਖਤਰਨਾਕ ਸਾਬਤ ਹੋ ਸਕਦਾ ਹੈ। ਇੱਕ ਵਾਰ 2007 ਵਿੱਚ ਇੱਕ ਵਿਅਕਤੀ ਨੂੰ ਸਟੇਡੀਅਮ ਵਿੱਚ ਸਰੇਆਮ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਉਸ ਦੀ ਗਲਤੀ ਇਹ ਸੀ ਕਿ ਉਸ ਨੇ ਕੁੱਝ ਇੰਟਰਨੈਸ਼ਨਲ ਕਾਲ ਕੀਤੇ ਸਨ।
  • ਧਾਰਮਿਕ ਆਜ਼ਾਦੀ:
ਨਾਰਥ ਕੋਰੀਆ ਵਿੱਚ ਧਾਰਮਿਕ ਆਜ਼ਾਦੀ ਨਹੀਂ ਹੈ। ਇੱਥੇ ਇੱਕ ਈਸਾਈ ਔਰਤ ਨੂੰ ਸਿਰਫ ਇਸਲਈ ਸਜ਼ਾ-ਏ-ਮੌਤ ਦਿੱਤੀ ਗਈ ਸੀ ਕਿਉਂਕਿ ਉਹ ਬਾਈਬਲ ਦੀ ਕਾਪੀ ਪਬਲਿਕ ਵਿੱਚ ਵੰਡ ਰਹੀ ਸੀ।
  • ਜੀਂਸ ਪਾਉਣਾ:
ਨਾਰਥ ਕੋਰੀਆ ਵਿੱਚ ਬਲੂ ਜੀਂਸ ਪਾਉਣਾ ਗੈਰ ਕਾਨੂੰਨੀ ਮੰਨਿਆ ਜਾਂਦਾ ਹੈ। ਇਥੋਂ ਦੇ ਲੋਕਾਂ ਦਾ ਮੰਨਣਾ ਹੈ ਕਿ ਡੇਨਿਮ ਜੀਂਸ ਦੁਸ਼ਮਣ ਦੇਸ਼ ਅਮਰੀਕਾ ਦੀ ਪਹਿਚਾਣ ਹੈ। ਅਮਰੀਕਾ ਨੇ ਹੀ ਇਸ ਦੀ ਸ਼ੁਰੂਆਤ ਕੀਤੀ ਸੀ। ਇਸਲਈ ਇੱਥੇ ਬਲੂ ਜੀਂਸ ਪਾਉਣਾ ਸਖਤ ਮਨ੍ਹਾ ਹੈ।
  • ਸ਼ਰਾਬ ਪੀਣਾ:
ਨਾਰਥ ਕੋਰੀਆ ਵਿੱਚ ਸ਼ਰਾਬ ਪੀਣ 'ਤੇ ਬੈਨ ਹੈ। 2013 ਵਿੱਚ ਨਾਰਥ ਕੋਰੀਆ ਦੇ ਇੱਕ ਮਿਲਟਰੀ ਅਫਸਰ ਨੂੰ ਸ਼ਰਾਬ ਪੀਣ ਦੇ ਇਲਜ਼ਾਮ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਉਸ ਸਮੇਂ ਸਾਬਕਾ ਤਾਨਾਸ਼ਾਹ ਕਿਮ ਜੋਂਗ ਦੀ ਮੌਤ ਦੇ ਸੌ ਦਿਨ ਵੀ ਪੂਰੇ ਨਹੀਂ ਹੋਏ ਸਨ। ਇਸ ਲਈ ਦੇਸ਼ ਵਿੱਚ 100 ਦਿਨਾਂ ਦਾ ਸੋਗ ਰੱਖਿਆ ਗਿਆ ਸੀ। ਉਸ ਸਮੇਂ ਉਸ ਅਫਸਰ ਨੇ ਸ਼ਰਾਬ ਪੀਣ ਦੀ ਹਿੰਮਤ ਕੀਤੀ ਸੀ ਜਿਸ ਕਾਰਨ ਉਸ ਨੂੰ ਮੌਤ ਦੀ ਸਜ਼ਾ ਦਾ ਆਦੇਸ਼ ਮਿਲਿਆ।






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE




Copyright © 2016-2017










NEWS LETTER