ਵਿਦੇਸ਼
ਅੰਗਦਾਨੀ ਵਿਵੇਕ ਪੰਧੇਰ ਦੇ ਪਰਿਵਾਰ ਦਾ ਵੈਨਕੂਵਰ ਵਿਚ ਸਨਮਾਨ
- ਪੀ ਟੀ ਟੀਮ
ਅੰਗਦਾਨੀ ਵਿਵੇਕ ਪੰਧੇਰ ਦੇ ਪਰਿਵਾਰ ਦਾ ਵੈਨਕੂਵਰ ਵਿਚ ਸਨਮਾਨਵੈਨਕੂਵਰ ਦੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿਚ ਇੰਜਨੀਅਰਿੰਗ ਦੀ ਪੜ੍ਹਾਈ ਕਰ ਰਹੇ ਲੁਧਿਆਣੇ ਦੇ ਵਿਵੇਕ ਪੰਧੇਰ ਦੀ ਪਿਛਲੇ ਸਾਲ ਜੁਲਾਈ ਮਹੀਨੇ ਦਿਮਾਗੀ ਸੋਜਿਸ਼ ਕਾਰਣ ਅਚਾਨਕ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਅਨੇਕਾਂ ਕਲਾ ਸਰਗਰਮੀਆਂ ਅਤੇ ਸਮਾਜੀ ਕਾਰਜਾਂ ਨਾਲ ਜੁੜਿਆ ਵਿਵੇਕ ਪੰਧੇਰ ਆਪਣੇ ਅੰਗਦਾਨ ਕਰਨ ਦਾ ਫਾਰਮ ਭਰ ਚੁੱਕਿਆ ਸੀ।

ਉਸ ਦੀ ਇਸ ਇੱਛਾ ਨੂੰ ਅੰਜਾਮ ਦੇਣ ਲਈ ਲੋੜੀਂਦੀ ਸਹਿਮਤੀ ਦੇਣ ਲਈ ਉਸ ਦੇ ਮਾਪੇ ਇੰਜੀਨੀਅਰ ਜਸਵੰਤ ਸਿੰਘ ਜ਼ਫ਼ਰ ਅਤੇ ਪ੍ਰੋ. ਬਲਵੀਰ ਕੌਰ ਵਿਸ਼ੇਸ ਤੌਰ 'ਤੇ ਵੈਨਕੂਵਰ ਗਏ। ਇਸ ਦੇ ਨਤੀਜੇ ਵਜੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰਨ ਤੋਂ ਪਹਿਲੇ ਉਸ ਦੇ ਸਰੀਰ ਦੇ ਅੰਦਰੂਨੀ ਅੰਗਾਂ ਨੂੰ ਵੱਖ-ਵੱਖ ਮਰੀਜਾਂ ਦੇ ਲਗਾਇਆ ਗਿਆ। ਨਕਾਰਾ ਹੋਏ ਦਿਲ ਦੇ ਇਕ ਮਰੀਜ਼ ਨੂੰ ਉਸ ਦਾ ਜਵਾਨ ਦਿਲ ਲਗਾਇਆ ਗਿਆ। ਖਰਾਬ ਹੋ ਚੁੱਕੇ ਫੇਫੜਿਆਂ ਵਾਲੇ ਇਕ ਮਰੀਜ਼ ਨੂੰ ਉਸ ਦੇ ਦੋਨੋਂ ਫੇਫੜੇ ਲਗਾਏ ਗਏ। ਇਕ ਮਰੀਜ਼ ਨੂੰ ਉਸਦੇ ਜਿਗਰ ਦਾ ਦਾਨ ਮਿਲਿਆ। ਇਕ ਨੂੰ ਉਸ ਦਾ ਪੈਨਕਰੀਆ ਅਤੇ ਇਕ ਗੁਰਦਾ ਲਗਾਇਆ ਗਿਆ। ਦੂਸਰਾ ਗੁਰਦਾ ਇਕ ਹੋਰ ਮਰੀਜ਼ ਨੂੰ ਦਿੱਤਾ ਗਿਆ। ਇਸ ਤਰਾਂ ਵੱਖ-ਵੱਖ ਨਸਲਾਂ, ਮਜ਼ਹਬਾਂ ਅਤੇ ਕੌਮੀਅਤਾਂ ਵਾਲੇ ਪੰਜ ਮਰੀਜ਼ਾਂ ਨੂੰ ਉਸਦੇ ਸੱਤ ਅੰਗਾਂ ਨਾਲ ਨਵਾਂ ਜੀਵਨ ਦਾਨ ਮਿਲਿਆ। ਉਸ ਦੇ ਇਸ ਮਹਾਂਦਾਨ ਦੀ ਦੇਸ਼-ਵਿਦੇਸ਼ ਵਿੱਚ ਬਹੁਤ ਚਰਚਾ ਹੋਈ ਅਤੇ ਅੰਗਦਾਨ ਮੁਹਿੰਮ ਨੂੰ ਬਹੁਤ ਵੱਡਾ ਹੁਲਾਰਾ ਮਿਲਿਆ। ਇਸ ਸਾਲ ਜੂਨ ਮਹੀਨੇ ਉਸ ਦੀ ਯਾਦ ਨੂੰ ਸਮਰਪਿਤ ਸਰੀ ਵਿਖੇ ਸਮਾਗਮਾਂ ਦੌਰਾਨ ਡੇਢ ਸੌ ਤੋਂ ਉਪਰ ਨਵੇਂ ਅੰਗ ਦਾਨੀਆਂ ਨੇ ਆਪਣੇ ਫਾਰਮ ਭਰੇ।

ਬੀ.ਸੀ. ਟ੍ਰਾਂਸਪਲਾਂਟੇਸ਼ਨ ਸੰਸਥਾ ਵਲੋਂ ਸੋਮਵਾਰ (6 ਨਵੰਬਰ 2016) ਨੂੰ ਵੈਨਕੂਵਰ ਵਿਖੇ ਵਿਵੇਕ ਪੰਧੇਰ ਦੇ ਪਰਿਵਾਰ ਨੂੰ ਵਿਸ਼ੇਸ਼ ਇਕ ਵਿਸ਼ੇਸ ਸਮਾਗਮ ਦੌਰਾਨ ਸਨਮਾਨਤ ਕੀਤਾ ਗਿਆ। ਸੰਸਥਾ ਦੀ ਮੁਖੀ ਕਾਰਲਾ ਹੇਜ਼ ਵਲੋਂ ਦਿੱਤਾ ਗਿਆ ਮੈਡਲ ਵੈਨਕੂਵਰ ਰਹਿੰਦੇ ਉਸ ਦੇ ਚਾਚਾ ਮਨਜੀਤ ਸਿੰਘ ਪੰਧੇਰ ਨੇ ਪ੍ਰਾਪਤ ਕੀਤਾ। ਇਸ ਸਮਾਗਮ ਵਿਚ ਵਿਵੇਕ ਦੇ ਦਾਦਾ ਜਥੇਦਾਰ ਗੁਰਪਾਲ ਸਿੰਘ ਅਤੇ ਦਾਦੀ ਪ੍ਰਕਾਸ਼ ਕੌਰ ਤੋਂ ਇਲਾਵਾ ਪੰਜਾਬੀ ਭਾਈਚਾਰੇ ਦੀਆਂ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਹੋਈਆਂ ਜਿਨ੍ਹਾਂ ਵਿਚ ਪ੍ਰਾਈਮ ਏਸ਼ੀਆ ਟੈਲੀਵਿਯਨ ਦੇ ਡਾ. ਪ੍ਰਿਥੀਪਾਲ ਸਿੰਘ ਸੋਹੀ, ਪ੍ਰੋ. ਹਰਿੰਦਰ ਕੌਰ ਸੋਹੀ, ਉੱਘੇ ਪੰਜਾਬੀ ਬਿਜ਼ਨੈਸਮੈਨ ਬਲਦੇਵ ਸਿੰਘ ਬਾਠ ਤੇ ਸੁਰਜੀਤ ਸਿੰਘ ਬਾਠ, ਫਿਲਮ ਕਲਾਕਾਰ ਰਾਣਾ ਰਣਬੀਰ ਸ਼ਾਮਲ ਸਨ।

ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ ਸਾਲ ਵਿਚ ਬ੍ਰਿਟਿਸ਼ ਕੋਲੰਬੀਆ ਵਿਚ 19 ਅੰਗਦਾਨੀਆਂ ਦੇ ਅੰਗਾਂ ਨਾਲ 105 ਜਾਨਾਂ ਬਚਾਈਆਂ ਜਾ ਸਕੀਆਂ ਹਨ। ਉਨ੍ਹਾਂ ਕਿਹਾ ਕਿ ਵਿਵੇਕ ਦੀ ਘਟਨਾਂ ਤੋਂ ਪਹਿਲਾਂ ਭਾਰਤੀ, ਪੰਜਾਬੀ ਜਾਂ ਸਿੱਖ ਭਾਈਚਾਰੇ ਵਿਚ ਅੰਗਦਾਨ ਦੀ ਰੁਚੀ ਨਾ ਦੇ ਬਰਾਬਰ ਸੀ ਪਰ ਹੁਣ ਬਹੁਤ ਸਾਰੇ ਪੰਜਾਬੀ ਆਪਣੇ ਅੰਗਦਾਨ ਦੇ ਫਾਰਮ ਭਰਨ ਲੱਗੇ ਹਨ।

ਇਸ ਮੌਕੇ ਬਲਦੇਵ ਸਿੰਘ ਬਾਠ ਨੇ ਕਿਹਾ ਕਿ ਵਿਵੇਕ ਨੇ ਇਸ ਮਹਾਂਦਾਨ ਨਾਲ ਨਾ ਸਿਰਫ ਸਾਡੇ ਭਾਈਚਾਰੇ ਦਾ ਸਿਰ ਉੱਚਾ ਕੀਤਾ ਹੈ ਸਗੋਂ ਪੰਜਾਬੀ ਭਾਈਚਾਰੇ ਅੰਦਰ ਅੰਗ ਦਾਨ ਕਰਨ ਦੀ ਨਵੀਂ ਜਾਗ੍ਰਿਤੀ ਦਾ ਸੰਚਾਰ ਕੀਤਾ ਹੈ।

ਰਾਣਾ ਰਣਬੀਰ ਨੇ ਕਿਹਾ ਕਿ ਵਿਵੇਕ ਜਿਥੇ ਨਿੱਕੇ ਹੁੰਦਿਆਂ ਤੋਂ ਕਿਸੇ ਨਾ ਕਿਸੇ ਮੁਹਿੰਮ ਨਾਲ ਜੁੜ ਕੇ ਖੁਸ਼ ਹੁੰਦਾ ਸੀ ਉਥੇ ਉਸ ਨੇ ਆਪਣੇ ਜਾਣ ਨਾਲ ਵੀ ਪੰਜਾਬ ਅੰਦਰ ਵੀ ਬਹੁਤ ਵੱਡੀ ਅੰਗਦਾਨ ਲਹਿਰ ਨੂੰ ਜਨਮ ਦਿੱਤਾ ਹੈ। ਅਨੇਕਾਂ ਸੰਸਥਾਵਾਂ ਵਲੋਂ ਵੱਖ-ਵੱਖ ਸਮਾਗਮਾਂ ਮੌਕੇ ਅੰਗ ਦਾਨ ਕੈਂਪ ਅਯੋਜਿਤ ਕੀਤੇ ਜਾਣ ਲੱਗੇ ਹਨ।

ਉਧਰ ਯੂਬਾ ਸਿਟੀ ਤੋਂ ਰਜਿੰਦਰ ਸਿੰਘ ਟਾਂਡਾ ਨੇ ਦੱਸਿਆ ਕਿ ਯੂਬਾ ਸਿਟੀ ਵਿਚ 6 ਨਵੰਬਰ ਦੇ ਨਗਰ ਕੀਰਤਨ ਦੌਰਾਨ ਵਿਵੇਕ ਪੰਧੇਰ ਯਾਦਗਾਰੀ ਅੰਗਦਾਨ ਮੁਹਿੰਮ ਤਹਿਤ 45 ਨਵੇਂ ਅੰਗ ਦਾਨੀਆਂ ਨੇ ਆਪਣੇ ਫਾਰਮ ਭਰੇ ਹਨ।


Comment by: Amardeep kaur

ਵਿਵੇਕ ਦੀ ਲਗਾਈ ਫੁਲਵਾੜੀ ਵੱਧ ਫੁੱਲ ਰਹੀ ਹੈ ਇਸ ਗੱਲ ਦੀ ਖੁਸ਼ੀ ਹੈ

reply


Comment by: parvez sandhu

Very proud of you Vivek

reply


Comment by: bhanwarjeet

ਵਿਵੇਕ ਦਾ ਹੋਣਾ ਲਾਜ਼ਮੀ ਹੈ,ਇਸ ਗੱਲ ਦਾ ਸਬੂਤ ਦੇ ਗਿਆ ,ਵਿਵੇਕ।
ਮੌਤ ਬਾਰੇ ਕਿੰਨਾ ਚੌਕਸ ਸੀ ,ਜੋ ਅੰਗ-ਦਾਨ ਕਰਨ ਲਈ ਫਾਰਮ ਭਰ ਕੇ ਦੇ ਦਿੱਤਾ।
ਅਜ ਵੱਖੋ ਵੱਖ ਇਨਸਾਨਾ ਚ ਵਿਚਰਦਾ,
ਸਾਨੂੰ ਸਮਝਾਉਂਦਾ ਹੈ ਕਿ ਹਮੇਸ਼ਾ ਲੋੜਵੰਦ ਦੀ ਮਦਦ ਕਰਨੀ ਚਾਹੀਦੀ
ਹੋਵੇਗੀ ਕੁਝ ਕਰ ਜਾਣ ਦੀ ਚਾਹ
ਤਾਂਹੀਓ ਅੱਖੋਂ ਉਹਲੇ ਹੋ ਕੇ
ਬਣਾ ਗਿਆਂ ਹੈਂ ਇੱਕ ਰਾਹ

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE
Copyright © 2016-2017


NEWS LETTER