ਵਿਦੇਸ਼
ਇੱਥੇ ਸੱਚ ਵਿੱਚ ਦਰੱਖਤ ਉੱਤੇ ਲੱਗਦੇ ਹਨ ਪੈਸੇ
- ਪੀ ਟੀ ਟੀਮ
ਇੱਥੇ ਸੱਚ ਵਿੱਚ ਦਰੱਖਤ ਉੱਤੇ ਲੱਗਦੇ ਹਨ ਪੈਸੇ



ਤੁਸੀਂ ਕਈ ਲੋਕਾਂ ਨੂੰ ਕਹਿੰਦੇ ਸੁਣਿਆ ਹੋਵੇਗਾ - ਪੈਸੇ ਦਰੱਖਤ ਉੱਤੇ ਨਹੀਂ ਲੱਗਦੇ। ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਪੈਸੇ ਦਰੱਖਤ ਉੱਤੇ ਵੀ ਲੱਗ ਸਕਦੇ ਹਨ। ਇੱਕ ਦਰੱਖਤ ਅਜਿਹਾ ਹੈ ਜਿਸ ਉੱਤੇ ਇੱਕ ਦੇਸ਼ ਦੇ ਨਹੀਂ ਸਗੋਂ ਦੂਜੇ ਕਈ ਦੇਸ਼ਾਂ ਦੇ ਪੈਸੇ ਵੀ ਲੱਗੇ ਹੋਏ ਹਨ। ਤੁਸੀਂ ਤਸਵੀਰਾਂ ਵਿੱਚ ਇਹ ਸਾਫ਼ ਤੌਰ 'ਤੇ ਵੇਖ ਸਕਦੇ ਹੋ।
ਹੁਣ ਜੇਕਰ ਤੁਸੀਂ ਸੋਚ ਰਹੇ ਹੋ ਕਿ ਇਸ ਦਰੱਖਤ ਤੋਂ ਤੁਸੀਂ ਪੈਸੇ ਤੋੜ ਲਵੋਗੇ ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਅਜਿਹਾ ਨਹੀਂ ਹੋ ਸਕਦਾ, ਕਿਉਂਕਿ ਇਹ ਦਰੱਖਤ ਵਿਦੇਸ਼ੀ ਜ਼ਮੀਨ ਉੱਤੇ ਹੈ ਅਤੇ ਇਸਦਾ ਕੋਈ ਹੋਰ ਵੰਸ਼ਜ ਨਹੀਂ ਹੈ। ਇਹ ਆਪਣੇ ਖ਼ਾਨਦਾਨ ਦਾ ਆਖਰੀ ਚਿਰਾਗ ਹੈ।

ਇਹ ਅਨੋਖਾ ਦਰੱਖਤ ਯੂ.ਕੇ. ਵਿੱਚ ਸਕਾਟਿਸ਼ ਹਾਈਲੈਂਡ ਦੇ ਪੀਕ ਡਿਸਟ੍ਰਿਕਟ ਫਾਰੇਸਟ ਵਿੱਚ ਸਥਿਤ ਹੈ। ਪੈਸਿਆਂ ਨਾਲ ਲੱਦਿਆ ਇਹ ਦਰੱਖਤ 1700 ਸਾਲਾਂ ਤੋਂ  ਬ੍ਰਿਟਿਸ਼ ਸਿੱਕਿਆਂ ਨਾਲ ਜੜਿਆ ਹੋਇਆ ਹੈ। ਇਸ ਦਰੱਖਤ ਦੇ ਤਣੇ ਵਿੱਚ ਅਜਿਹੀ ਕੋਈ ਵੀ ਜਗ੍ਹਾ ਨਹੀਂ ਹੈ ਜਿੱਥੇ ਬ੍ਰਿਟਿਸ਼ ਸਿੱਕਾ ਨਹੀਂ ਲੱਗਿਆ ਹੋਵੇ। ਇਹ ਦਰੱਖਤ ਦੇਖਣ ਵਿੱਚ ਅਨੌਖਾ ਪ੍ਰਤੀਤ ਹੁੰਦਾ ਹੈ।

ਇਸ ਦਰੱਖਤ ਨੂੰ ਲੈ ਕੇ ਕਈ ਕਹਾਣੀਆਂ ਪ੍ਰਚੱਲਤ ਹਨ। ਕੋਈ ਕਹਿੰਦਾ ਹੈ ਕਿ ਇਸ ਦਰੱਖਤ ਉੱਤੇ ਭੂਤਾਂ ਦਾ ਵਾਸ ਹੈ, ਤਾਂ ਕੋਈ ਕਹਿੰਦਾ ਹੈ ਕਿ ਇੱਥੇ ਰੱਬ ਦੀ ਰਿਹਾਇਸ਼ ਹੈ। ਕ੍ਰਿਸਮਸ ਉੱਤੇ ਲੋਕ ਇੱਥੇ ਤੋਹਫੇ ਅਤੇ ਸਿੱਕੇ ਲੈ ਕੇ ਜਾਂਦੇ ਹਨ। ਮਾਨਤਾ ਹੈ ਕਿ ਅਜਿਹਾ ਕਰਨ ਨਾਲ ਇਨਸਾਨ ਆਪਣੇ ਜੀਵਨ ਵਿੱਚ ਹੋਰ ਤਰੱਕੀ ਕਰਦਾ ਹੈ। 

ਇਸ ਦਰੱਖਤ ਉੱਤੇ ਸਿੱਕੇ ਲਗਾਉਣ ਲਈ ਲੋਕ ਦੂਰੋਂ-ਦੂਰੋਂ ਆਉਂਦੇ ਹਨ। ਕਈ ਲੋਕ ਤਾਂ ਵਿਦੇਸ਼ ਤੋਂ ਵੀ ਇੱਥੇ ਆਉਂਦੇ ਹਨ। ਇਹੀ ਵਜ੍ਹਾ ਹੈ ਕਿ ਇਸ ਦਰੱਖਤ ਉੱਤੇ ਵੱਖ-ਵੱਖ ਕਰੰਸੀ ਦੇ ਸਿੱਕੇ ਲੱਗੇ ਹੋਏ ਹਨ। ਇਸ ਦਰੱਖਤ ਨਾਲ ਜੁੜੀ ਇੱਕ ਹੋਰ ਮਾਨਤਾ ਇਹ ਹੈ ਕਿ ਇੱਥੇ ਸਿੱਕਾ ਲਗਾਉਣ ਨਾਲ ਰਿਸ਼ਤਾ ਸਾਲੋਂ-ਸਾਲ ਬਣਿਆ ਰਹਿੰਦਾ ਹੈ ਅਤੇ ਰਿਸ਼ਤੇ ਵਿੱਚ ਮਧੁਰਤਾ ਬਣੀ ਰਹਿੰਦੀ ਹੈ।






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE




Copyright © 2016-2017










NEWS LETTER