ਵਿਦੇਸ਼
ਚੀਨ ਦੇ ਰਾਸ਼ਟਰਪਤੀ ਜਿਨਪਿੰਗ ਨੇ ਕਮਾਂਡਰ ਇਨ ਚੀਫ ਦਾ ਅਹੁਦਾ ਸੰਭਾਲਿਆ
- ਪੀ ਟੀ ਟੀਮ
ਚੀਨ ਦੇ ਰਾਸ਼ਟਰਪਤੀ ਜਿਨਪਿੰਗ ਨੇ ਕਮਾਂਡਰ ਇਨ ਚੀਫ ਦਾ ਅਹੁਦਾ ਸੰਭਾਲਿਆ



ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੇਸ਼ ਦੇ ਨਵੇਂ ਸੰਯੁਕਤ ਬਲ ਯੁੱਧ ਕਮਾਨ ਕੇਂਦਰ ਦੇ ਕਮਾਂਡਰ ਇਨ ਚੀਫ ਦਾ ਅਹੁਦਾ ਸੰਭਾਲ ਲਿਆ ਹੈ। ਇੱਕ ਸਮਾਚਾਰ ਏਜੰਸੀ ਦੇ ਮੁਤਾਬਿਕ ਰਾਸ਼ਟਰਪਤੀ ਦੇ ਇਸ ਅਹੁਦੇ ਨੂੰ ਸੰਭਾਲਣ ਪਿੱਛੇ ਦੁਨੀਆਂ ਦੀ ਸਭ ਤੋਂ ਵੱਡੀ ਫੌਜ ’ਤੇ ਨਿਯੰਤਰਣ ਮਜ਼ਬੂਤ ਕਰਨ ਅਤੇ ਆਪਣੇ ਰੁਤਬੇ ਨੂੰ ਵਧਾਉਣ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ। ਸਰਕਾਰੀ ਮੀਡੀਆ ਨੇ ਉਨਾਂ ਨੂੰ ਸੈਨਾ ਦੀ ਵਰਦੀ ’ਚ ਸੈਂਟਰ ਦਾ ਦੌਰਾ ਕਰਦੇ ਵਿਖਾਇਆ ਹੈ।
 
ਸ਼ੀ ਜਿਨਪਿੰਗ ਨੇ ਅਹੁਦਾ ਸੰਭਾਲਣ ਤੋਂ ਬਾਅਦ ਕਿਹਾ ਕਿ ਮੌਜੂਦਾ ਹਾਲਾਤ ਇਹ ਜ਼ਰੂਰੀ ਬਣਾਉਂਦੇ ਹਨ ਕਿ ਇਹ ਯੁੱਧ ਕਮਾਨ ਕੇਂਦਰ ਰਣਨੀਤੀ, ਸੰਯੁਕਤ, ਸਮਾਂਬੱਧ, ਪੇਸ਼ੇਵਰ ਅਤੇ ਉਪਯੁਕਤ ਹੋਵੇ। ਸ਼ੀ ਜਿਨਪਿੰਗ ਪਹਿਲਾਂ ਹੀ ਕਮਿਊਨਿਸਟ ਪਾਰਟੀ ਦੇ ਮੁੱਖੀ ਅਤੇ ਕੇਂਦਰੀ ਫੌਜੀ ਆਯੋਗ ਦੇ ਮੁੱਖੀ ਦਾ ਅਹੁਦਾ ਸੰਭਾਲ ਰਹੇ ਹਨ। ਇਹ ਆਯੋਗ ਪੀਪਲਜ਼ ਲਿਬਰੇਸ਼ਨ ਆਰਮੀ ਦਾ ਸੰਭਾਲਣ ਕਰਦਾ ਹੈ। 
 
ਹਾਲ ਹੀ ਦੇ ਸਾਲਾਂ ’ਚ ਚੀਨ ਦੀ ਵਿਦੇਸ਼ ਨੀਤੀ ਕਾਫੀ ਹਮਲਾਵਰ ਹੋਈ ਹੈ। ਖਾਸ ਕਰਕੇ ਦੱਖਣੀ ਚੀਨ ਸਾਗਰ ’ਚ ਵਿਵਾਦਿਤ ਖੇਤਰ ਨੂੰ ਲੈ ਕੇ ਉਹ ਆਪਣੀ ਦਾਅਵੇਦਾਰੀ ਜ਼ੋਰਦਾਰ ਤਰੀਕੇ ਨਾਲ ਪੇਸ਼ ਕਰ ਰਿਹਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਫੌਜ ਪੂਰੀ ਤਰਾਂ ਨਾਲ ਵਫ਼ਾਦਾਰ ਅਤੇ ਯੁੱਧ ਜਿੱਤਣ ਦੇ ਯੋਗ ਹੋਣੀ ਚਾਹੀਦੀ ਹੈ। ਵਿਸ਼ਵ ਦੀ ਫੌਜੀ ਕ੍ਰਾਂਤੀਆਂ ਦੇ ਤੌਰ-ਤਰੀਕਿਆਂ ਦਾ ਅਧਿਐਨ ਕਰੋ। ਸੰਯੁਕਤ ਯੁੱਧ ਨਿਯੰਤਰਣ ਪ੍ਰਣਾਲੀ ਵਿਕਸਿਤ ਕਰੋ ਅਤੇ ਲੜਾਈ ਜਿੱਤਣ ਦੀ ਰਣਨੀਤੀ ਬਣਾਓ। ਅਫ਼ਸਰਾਂ ਨੂੰ ਆਪਣੇ ਵਿਚਾਰ ਬਦਲਣੇ ਚਾਹੀਦੇ ਹਨ। ਸੰਕਟ ਨਾਲ ਨਿਪਟਣ ਲਈ ਨਵੇਂ ਤਰੀਕੇ ਲੱਭਣੇ ਚਾਹੀਦੇ ਹਨ। 







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER