ਵਿਦੇਸ਼
ਸ਼੍ਰੋਮਣੀ ਅਕਾਲੀ ਦਲ ਦੇ ਐਨ.ਆਰ.ਆਈ ਵਿੰਗ ਕੈਨੇਡਾ ਦੇ ਜਥੇਬਦੰਕ ਢਾਂਚੇ ਦਾ ਐਲਾਨ
- ਮਹਿੰਦਰ ਪਾਲ ਸਿੰਘ
ਸ਼੍ਰੋਮਣੀ ਅਕਾਲੀ ਦਲ ਦੇ ਐਨ.ਆਰ.ਆਈ ਵਿੰਗ ਕੈਨੇਡਾ ਦੇ ਜਥੇਬਦੰਕ ਢਾਂਚੇ ਦਾ ਐਲਾਨਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਐਨ.ਆਰ.ਆਈ ਵਿੰਗ ਕੈਨੇਡਾ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਕੈਨੇਡਾ ਦੇ ਢਾਂਚੇ ਦਾ ਐਲਾਨ ਕਰਦਿਆਂ ਉਹਨਾਂ ਦੱਸਿਆ ਕਿ ਇਸ ਢਾਂਚੇ ਨੂੰ ਕੈਨੇਡਾ ਦੇ ਤਿੰਨ ਹਿੱਸਿਆਂ ਕੈਨੇਡਾ ਵੈਸਟ, ਕੈਨੇਡਾ ਈਸਟ ਅਤੇ ਕੈਨੇਡਾ ਸੈਂਟਰਲ ਵਾਈਜ਼ ਬਣਾਇਆ ਗਿਆ ਹੈ। ਉਹਨਾਂ ਦੱਸਿਆ ਕਿ ਕੈਨੇਡਾ ਦੀ 20 ਮੈਂਬਰੀ ਹਾਈ ਪਾਵਰ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ ਅਤੇ ਇਸਦੇ ਨਾਲ ਜੋਨ ਵਾਈਜ਼ ਯੂਥ ਅਕਾਲੀ ਦਲ ਦਾ ਵੀ ਗਠਨ ਕਰ ਦਿੱਤਾ ਗਿਆ ਹੈ। ਬਾਦਲ ਨੇ ਕਿਹਾ ਕਿ ਇਸਦੇ ਨਾਲ ਉਥੋਂ ਦੀਆਂ ਸਟੇਟ ਵਾਈਜ਼ ਜਥੇਬੰਦੀਆਂ ਫਾਈਨਲ ਕਰਨ ਦੇ ਅਧਿਕਾਰ ਸਬੰਧਤ ਹਾਈ ਪਾਵਰ ਕਮੇਟੀ ਦੇ ਮੈਂਬਰਾਂ, ਜੋਨ ਦੇ ਚੇਅਰਮੈਨ ਅਤੇ ਪ੍ਰਧਾਨ ਅਤੇ ਸਕੱਤਰ ਜਨਰਲਾਂ ਨੂੰ ਦਿੱਤੇ ਗਏ ਹਨ । ਉਹਨਾਂ ਕਿਹਾ ਕਿ ਇਹ ਇੰਨਬਿੰਨ ਫਾਰਮੂਲਾ ਯੂਥ ਅਕਾਲੀ ਦਲ ਤੇ ਵੀ ਲਾਗੂ ਹੋਵੇਗਾ। ਬਾਦਲ ਨੇ ਇਹਨਾਂ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ  ਸਟੇਟ ਵਾਈਜ਼ ਜਥੇਬੰਦੀ ਦਾ ਸਰਬਸੰਮਤੀ ਨਾਲ ਗਠਨ ਕਰਕੇ ਪਾਰਟੀ ਦੇ ਮੁੱਖ ਦਫਤਰ ਨੂੰ ਭੇਜਣਗੇ ਅਤੇ ਉਹਨਾਂ ਦੁਆਰਾ ਭੇਜੀ ਗਈ ਜਥੇਬੰਦੀ ਨੂੰ ਘੋਖਣ ਉਪਰੰਤ ਸਿਰਫ ਪਾਰਟੀ ਹੈਡ ਆਫਿਸ ਤੋਂ ਜਾਰੀ ਕੀਤੀ ਜਾਵੇਗੀ।  ਅੱਜ ਐਲਾਨੇ ਗਏ ਢਾਂਚੇ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

ਹਾਈ ਪਾਵਰ ਕਮੇਟੀ ਕੈਨੇਡਾ: ਦਰਸ਼ਨ ਸਿੰਘ ਧਾਲੀਵਾਲ, ਹਰਨੇਕ ਸਿੰਘ ਸਿੱਧੂ ਨਾਥਪੂਰਾ, ਗੁਰਬਖਸ਼ ਸਿੰਘ ਸੰਘੇੜਾ, ਜਰਨੈਲ ਸਿੰਘ ਪੁਰੇਵਾਲ, ਲਖਮੀਰ ਸਿੰਘ , ਰਣਜੋਧਪਾਲ ਸਿੰਘ, ਹਰਬੰਤ ਸਿੰਘ ਹੈਪੀ ਦਿਉਲ, ਬਚਿੱਤਰ ਸਿੰਘ ਘੋਲੀਆ, ਬੇਅੰਤ ਸਿੰਘ ਧਾਲੀਵਾਲ, ਕੇਹਰ ਸਿੰਘ ਗਿੱਲ, ਗਿਆਨ ਸਿੰਘ ਲੰਗੇਰੀ, ਪਰਦੁੱਮਣ ਸਿੰਘ, ਹਰਬੰਸ ਸਿੰਘ ਦਿਉਲ, ਅਵਤਾਰ ਸਿੰਘ ਬੈਂਸ, ਜਗਦੇਵ ਸਿੰਘ ਰੰਧਾਵਾ, ਡਾ. ਜੰਗਬਹਾਦਰ ਸਿੰਘ ਸਿੱਧੂ, ਜਤਿੰਦਰ ਸਿੰਘ ਲੰਮੇ, ਜਗਰੂਪ ਸਿੰਘ ਮੁਖਵੇਲਪੁਰ, ਲਛਮਣ ਸਿੰਘ ਮੈਨੀਟੋਬਾ ਅਤੇ ਹਰਵਿੰਦਰ ਸਿੰਘ ਬਸੀ ਦੇ ਨਾਮ ਸ਼ਾਮਲ ਹਨ।

ਜੋਨ ਵਾਈਜ਼ ਜਥੇਬੰਦਕ ਢਾਂਚੇ ਦਾ ਵੇਰਵਾ:

ਕੈਨੇਡਾ ਵੈਸਟ : ਦਰਸ਼ਨ ਸਿੰਘ ਧਾਲੀਵਾਲ ਚੇਅਰਮੈਨ, ਗੁਰਚਰਨ ਸਿੰਘ ਖੱਖ ਪ੍ਰਧਾਨ ਅਤੇ ਹਰਨੇਕ ਸਿੰਘ ਸਿੱਧੂ ਨਾਥਪੁਰਾ ਨੂੰ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ।

ਕੈਨੇਡਾ ਈਸਟ : ਗਿਆਨ ਸਿੰਘ ਲੰਗੇਰੀ ਚੇਅਰਮੈਨ, ਪ੍ਰਦੁੱਮਣ ਸਿੰਘ ਪ੍ਰਧਾਨ ਅਤੇ ਬਚਿੱਤਰ ਸਿੰਘ ਘੋਲੀਆ ਨੂੰ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ।

ਕੈਨੇਡਾ ਸੈਂਟਰਲ  : ਅਮਰਪ੍ਰੀਤ ਸਿੰਘ ਬੈਂਸ ਚੇਅਰਮੈਨ ਅਤੇ ਡਾ. ਜੰਗਬਹਦਾਰ ਸਿੰਘ ਸਿੱਧੂ ਨੂੰ ਪ੍ਰਧਾਨ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਬਾਦਲ ਨੇ ਦੱਸਿਆ ਕਿ ਇਸੇ ਤਰਾਂ ਕੈਨੇਡਾ ਦੇ ਜੋਨ ਵਾਈਜ਼ ਯੂਥ ਅਕਾਲੀ ਦਲ ਦਾ ਵੀ ਗਠਨ ਕੀਤਾ ਗਿਆ ਹੈ ਜਿਸ ਦਾ ਵਿਸਥਾਰ ਜੋਨ ਵਾਈਜ਼ ਹੇਠ ਲਿਖੇ ਅਨੁਸਾਰ ਹੈ :

ਯੂਥ ਅਕਾਲੀ ਦਲ ਕੈਨੇਡਾ ਈਸਟ : ਕੁਲਵਿੰਦਰ ਸਿੰਘ ਸਰਾਏ ਬ੍ਰੈਂਪਟੋਨ ਨੂੰ ਪ੍ਰਧਾਨ, ਕਿਰਨਜੋਤ ਸਿੰਘ ਚੌਹਾਨ, ਕਿਰਨਜੀਤ ਸਿੰਘ ਹੁੰਦਲ, ਸ਼੍ਰੀ ਗੋਲੂ ਇਯਾਲੀ, ਸੁਖਵਿੰਦਰ ਸਿੰਘ ਸਿਲੋਆਨੀ ਚਾਰੇ ਸੀਨੀਅਰ ਮੀਤ ਪ੍ਰਧਾਨ, ਜਸਵੀਰ ਸਿੰਘ ਢੱਟ, ਅਜਿੰਦਰ ਸਿੰਘ ਸਹੋਤਾ ਦੋਵੇਂ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਵਿਰਕ, ਕੰਵਰਜੋਤ ਸਿੰਘ ਕਾਹਲੋਂ, ਗੁਰਜੀਤ ਸਿੰਘ ਘੱਗ, ਸੁਰਜੀਤ ਸਿੰਘ ਨੱਤ ਚਾਰੇ ਜਨਰਲ ਸਕੱਤਰ ਅਤੇ ਸ਼੍ਰੀ ਜਯੋਤੀ ਮਾਨ, ਸੁਖਵਿੰਦਰ ਸਿੰਘ ਸਰਾਏ, ਸੁਖਪਾਲ ਸਿੰਘ ਪੰਨੂ ਤਿੰਨਾਂ ਨੂੰ ਸਕੱਤਰ ਅਤੇ ਪਰਮਿੰਦਰ ਸਿੰਘ ਬਿੱਟੂ ਸਹੋਤਾ ਨੂੰ ਜੋਨ ਦਾ ਸਕੱਤਰ ਜਨਰਲ ਅਤੇ ਸਪੋਕਸਮੈਨ ਨਿਯੁਕਤ ਕੀਤਾ ਗਿਆ ਹੈ।

ਯੂਥ ਅਕਾਲੀ ਦਲ ਕੈਨੇਡਾ ਵੈਸਟ : ਜਗਜੀਤ ਸਿੰਘ ਸੰਧਰ ਪ੍ਰਧਾਨ, ਮਨਜਿੰਦਰ ਸਿੰਘ ਰਾਣਾ ਅਤਕੜ ਮੁੱਖ ਬੁਲਾਰਾ ਅਤੇ ਸਕੱਤਰ ਜਨਰਲ, ਬਘੇਲ ਸਿੰਘ ਭੁੱਲਰ, ਦਵਿੰਦਰ ਸਿੰਘ ਬਿੱਟੂ, ਸਤਵਿੰਦਰ ਸਿੰਘ ਬਾਵਾ, ਕਿਰਨਦੀਪ ਸਿੰਘ ਗਿੱਲ ਚਾਰੇ ਸੀਨੀਅਰ ਮੀਤ ਪ੍ਰਧਾਨ, ਨਵਰਾਜ ਸਿੰਘ ਦਿਉਲ, ਗੁਰਪ੍ਰੀਤ ਸਿੰਘ ਬਰਾੜ, ਅਮਰਜੀਤ ਸਿੰਘ ਬਹਿਣੀਵਾਲ, ਅਤੇ ਸੁਖਜੀਤ ਸਿੰਘ ਧਾਲੀਵਾਲ  ਚਾਰੇ ਮੀਤ ਪ੍ਰਧਾਨ, ਕੁਲਦੀਪ ਸਿੰਘ ਦੌਲਤਪੁਰਾ, ਰਵਿੰਦਰ ਸਿੰਘ ਖੱਖ, ਜਸਵਿੰਦਰ ਸਿੰਘ ਢਿੱਲੋਂ ਅਤੇ ਅੰਮਿ੍ਰਤਪਾਲ ਸਿੰਘ ਬਰਾੜ ਚਾਰੇ ਜਨਰਲ ਸਕੱਤਰ, ਕੁਲਦੀਪ ਸਿੰਘ ਵਿਰਕ, ਸਰਬਜੀਤ ਸਿੰਘ ਬੱਸੀ, ਅਮਰਜੀਤ ਸਿੰਘ ਸ਼ਾਹੀ, ਕਰਨਬੀਰ ਸਿੰਘ ਹੁੰਦਲ ਚਾਰੇ ਜਥੇਬੰਦਕ ਸਕੱਤਰ, ਪ੍ਰਗਟ ਸਿੰਘ ਸਿੱਧੂ, ਅਮਨ ਸਿੰਘ ਮਤਫਲੋ, ਸ਼੍ਰੀ ਜੀਤ ਦਿਉਲ, ਮਨਜੀਤ ਸਿੰਘ ਢਿੱਲੋਂ ਐਡਮਿੰਟਨ ਅਤੇ ਜਸਵਿੰਦਰ ਸਿੰਘ ਰਾਏ ਇਹਨਾਂ ਪੰਜਾਂ ਜਣਿਆ ਨੂੰ ਇਸ ਜੋਨ ਦਾ  ਸਕੱਤਰ ਨਿਯੁਕਤ ਕੀਤਾ ਗਿਆ ਹੈ।

ਯੂਥ ਅਕਾਲੀ ਦਲ ਕੈਨੇਡਾ ਸੈਂਟਰਲ : ਰਾਣਾ ਮਲਕੀਤ ਸਿੰਘ ਅਤੇ ਗੁਰਚਰਨ ਸਿੰਘ ਧਾਲੀਵਾਲ ਸਰਪ੍ਰਸਤ, ਜਤਿੰਦਰ ਸਿੰਘ ਲੰਮੇ ਪ੍ਰਧਾਨ, ਸੁਖਦੀਪ ਸਿੰਘ ਸੁੱਖੀ, ਹਰਿੰਦਰ ਸਿੰਘ ਗਿੱਲ ਅਤੇ  ਰਵਿੰਦਰ ਸਿੰਘ ਰਣੀਆਂ ਤਿੰਨੋ ਸੀਨੀਅਰ ਮੀਤ ਪ੍ਰਧਾਨ, ਤਰਲੋਚਨ ਸਿੰਘ ਸਹਿਬਾਜਪੁਰਾ, ਹਰਪ੍ਰੀਤ ਸਿੰਘ ਢਿੱਲੋਂ ਅਤੇ ਕੁਲਜੀਤ ਸਿੰਘ ਸੰਧੂ ਤਿੰਨੋ ਮੀਤ ਪ੍ਰਧਾਨ, ਕੁਲਦੀਪ ਸਿੰਘ ਮਾਨ ਅਤੇ ਜਗਦੀਪ ਸਿੰਘ ਜੱਸੋਵਾਲ ਦੋਵੇਂ ਜਨਰਲ ਸਕੱਤਰ, ਸੰਦੀਪ ਸਿੰਘ ਧਾਲੀਵਾਲ ਅਤੇ ਲਖਵਿੰਦਰ ਸਿੰਘ ਉਪਲ ਸੰਯੁਕਤ ਸਕੱਤਰ ਅਤੇ ਹਰਦੀਪ ਸਿੰਘ ਬਰਾੜ ਨੂੰ ਇਸ ਜੋਨ ਦਾ ਖਜਾਨਚੀ ਨਿਯੁਕਤ ਕੀਤਾ ਗਿਆ ਹੈ।

ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਅਮਰੀਕਾ, ਆਸਟ੍ਰੇਲੀਆ ਅਤੇ ਨਿੳੂਜੀਲੈਂਡ ਦੇ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਜਾ ਚੁੱਕਾ ਹੈ ਅਤੇ ਉਥੋਂ ਦੀਆਂ ਬਾਕੀ ਰਹਿੰਦੀਆਂ ਨਿਯੁਕਤੀਆਂ ਅਤੇ ਇਸ ਤੋਂ ਬਿਨਾਂ ਵੱਖ-ਵੱਖ ਦੇਸ਼ਾਂ ਦੀ ਜਥੇਬੰਦੀ ਦਾ ਗਠਨ ਕਰ ਦਿੱਤਾ ਗਿਆ ਹੈ। ਜਿਹਨਾਂ ਦਾ ਐਲਾਨ ਵੀ ਇੱਕ ਦੋ ਦਿਨ ਵਿੱਚ ਕਰ ਦਿੱਤਾ ਜਾਵੇਗਾ। ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਐਨ.ਆਰ.ਆਈ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਪਾਰਟੀ ਅਤੇ ਸਰਕਾਰ ਦੀਆਂ ਪ੍ਰਾਪਤੀਆਂ ਦਾ ਪ੍ਰਚਾਰ ਵੱਧ ਤੋਂ ਵੱਧ ਕਰਕੇ ਵੱਖ-ਵੱਖ ਦੇਸ਼ਾਂ ਵਿੱਚ ਵਸੇ ਪੰਜਾਬੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੋੜਨ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE
Copyright © 2016-2017


NEWS LETTER