ਵਿਦੇਸ਼
ਫਲਿਸਤੀਨੀ ਪ੍ਰਾਇਮਰੀ ਅਧਿਆਪਕਾ ਨੇ ਇੱਕ ਮਿਲੀਅਨ ਅਮਰੀਕਨ ਡਾਲਰ ਦਾ ਵਿਸ਼ਵ ਅਧਿਆਪਕ ਇਨਾਮ ਜਿੱਤਿਆ
- ਪੀ ਟੀ ਟੀਮ
ਫਲਿਸਤੀਨੀ ਪ੍ਰਾਇਮਰੀ ਅਧਿਆਪਕਾ ਨੇ ਇੱਕ ਮਿਲੀਅਨ ਅਮਰੀਕਨ ਡਾਲਰ ਦਾ ਵਿਸ਼ਵ ਅਧਿਆਪਕ ਇਨਾਮ ਜਿੱਤਿਆਫਲਿਸਤੀਨ ਦੇ ਇੱਕ ਰਿਫ਼ਿਊਜ਼ੀ ਕੈਂਪ ਵਿੱਚ ਆਪਣੇ ਵਿਦਿਆਰਥੀਆਂ ਨੂੰ ਅਹਿੰਸਾ ਦਾ ਪਾਠ ਪੜਾਉਣ ਵਾਲੀ ਅਧਿਆਪਕਾ ਨੇ ਇੱਕ ਮਿਲੀਅਨ ਅਮਰੀਕਨ ਡਾਲਰ ਦਾ ਵਿਸ਼ਵ ਅਧਿਆਪਕ ਇਨਾਮ ਪ੍ਰਾਪਤ ਕੀਤਾ ਹੈ। ਪੂਰੇ ਸੰਸਾਰ ਵਿੱਚੋਂ ਦਸ ਅਧਿਆਪਕ ਚੁਣੇ ਗਏ ਸਨ ਜਿਨ੍ਹਾਂ ਵਿੱਚ ਇੱਕ ਭਾਰਤੀ ਵੀ ਸੀ। 

ਹਨਨ ਅਲ ਹਰੂਬ ਨੇ ਭਾਰਤੀ ਅਧਿਆਪਕ ਰੋਬਿਨ ਚੌਰਸੀਆ, ਜੋ ਕਿ ਮੁੰਬਈ ’ਚ ਕਮਤੀਪੁਰਾ ਜ਼ਿਲੇ ਦੇ ਰੈੱਡ ਲਾਈਟ ਏਰੀਆ ਵਿੱਚ ਕੁੜੀਆਂ ਲਈ ਮੁਫਤ ਸਕੂਲ ਚਲਾਉਂਦੇ ਹਨ, ਅਤੇ ਅੱਠ ਹੋਰ ਫਾਈਨਲਿਸਟ ਨੂੰ ਆਖਰੀ ਗੇੜ ਵਿੱਚ ਹਰਾ ਕੇ ਐਤਵਾਰ ਰਾਤ ਨੂੰ ਸਟਾਰ ਸਟੱਡਡ ਰਸਮ ਵਿੱਚ ਵਰਕੇ ਫਾਊਂਡੇਸ਼ਨ ਦਾ ਇਨਾਮ ਜਿੱਤਿਆ।

ਜਦੋਂ ਪੋਪ ਫਰਾਂਸਿਸ ਨੇ ਇੱਕ ਵੀਡਿਓ ਲਿੰਕ ਰਾਹੀਂ ਹਰੂਬ ਦੇ ਨਾਮ ਦਾ ਐਲਾਨ ਕੀਤਾ ਤਾਂ 40 ਕੁ ਸਾਲਾ ਹਰੂਬ ਨੇ ਕਿਹਾ, ‘‘ਮੈਂ ਕਰ ਦਿਖਾਇਆ, ਮੈਂ ਜਿੱਤ ਗਈ, ਸਾਡੇ ਦਸਾਂ ਕੋਲ ਸ਼ਕਤੀ ਹੈ, ਅਸੀਂ ਇਸ ਸੰਸਾਰ ਨੂੰ ਬਦਲ ਬਦਲ ਸਕਦੇ ਹਾਂ।’’

ਹਰੂਬ ਅਲ ਬੀਰਹਾ, ਫਲਿਸਤੀਨ ਵਿੱਚ ਸਮੀਹਾ ਖਲਿਲ ਹਾਈ ਸਕੂਲ ਚਲਾਉਂਦੀ ਹੈ, ਜਿੱਥੇ ਉਹ ਆਪਣੇ ਬਣਾਏ ਇੱਕ ਖ਼ਾਸ ਤਰੀਕੇ ਨਾਲ ਪੜ੍ਹਾਉਂਦੀ ਹੈ। ਇਸ ਬਾਰੇ ਉਸ ਨੇ ਆਪਣੀ ਕਿਤਾਬ ‘ਵੀ ਪਲੇਅ ਐਂਡ ਲਰਨ’ ਵਿੱਚ ਦਸਿਆ ਹੈ। ਇਜ਼ਰਾਈਲ-ਫਲਿਸਤੀਨ ਟਕਰਾਅ ਕਾਰਨ ਬਣੇ ਰਹਿੰਦੇ ਮੁਸ਼ਕਲ ਹਾਲਾਤਾਂ ਤੋਂ ਉਭਰਨ ਲਈ ਉਸ ਨੇ ਇਹ ਤਰੀਕਾ ਸ਼ੁਰੂ ਕੀਤਾ।

ਇਨਾਮ ਲੈਂਦਿਆਂ ਅੱਧੀ ਅੰਗਰੇਜ਼ੀ ਅਤੇ ਅੱਧੀ ਅਰਬੀ ਭਾਸ਼ਾ ਵਿੱਚ ਹਰੂਬ ਨੇ ਕਿਹਾ, ‘‘ਮੈਨੂੰ ਫਲਿਸਤੀਨ ਦੇ ਅਧਿਆਪਕਾਂ ਦਾ ਸੰਦੇਸ਼ ਦਿੰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਗ਼ੈਰ-ਕੁਦਰਤੀ ਹਾਲਾਤ ਵਿੱਚ ਰਹਿ ਰਹੇ ਹਾਂ। ਹਿੰਸਾ ਅਤੇ ਇਜ਼ਰਾਈਲ ਦੇ ਕਬਜ਼ੇ ਨੇ ਸਾਨੂੰ ਚਾਰੇ ਪਾਸੋਂ ਘੇਰਿਆ ਹੋਇਆ ਹੈ ਅਤੇ ਸਿੱਖਿਆ ਤੇ ਇਸ ਦੇ ਤੱਤਾਂ ਵਿੱਚ ਬਹੁਤ ਸਾਰੇ ਸੁਰਾਖ਼ ਕਰ ਦਿੱਤੇ ਹਨ। ਸਾਡਾ ਕੰਮ ਬਹੁਤ ਔਖਾ ਹੈ ਕਿਉਂਕਿ ਅਸੀਂ ਹਰ ਰੋਜ਼ ਆਪਣੇ ਵਿਦਿਆਰਥੀਆਂ ਤੇ ਅਧਿਆਪਕਾਂ ਦੀਆਂ ਅੱਖਾਂ ਵਿੱਚ ਤੜਪ ਦੇਖਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸੰਸਾਰ ਦੇ ਬਾਕੀ ਬੱਚਿਆਂ ਵਾਂਗ ਸਾਡੇ ਬੱਚੇ ਵੀ ਸ਼ਾਂਤੀ ਨਾਲ ਰਹਿਣ।’’ ਪੋਪ ਫਰਾਂਸਿਸ ਨੇ ਜੇਤੂ ਦੇ ਪ੍ਰਸੰਗ ਵਿੱਚ ਕਿਹਾ, ‘‘ਹਰੇਕ ਬੱਚੇ ਨੂੰ ਖੇਡਣ ਦਾ ਅਧਿਕਾਰ ਹੈ। ਖੇਡਣਾ ਸਿਖਾਉਣਾ ਵੀ ਸਿੱਖਿਆ ਦਾ ਇੱਕ ਭਾਗ ਹੈ ਕਿਉਂਕਿ ਇਸ ਤੋਂ ਸਾਨੂੰ ਸਮਾਜ ਵਿੱਚ ਰਹਿਣ ਤੇ ਜ਼ਿੰਦਗੀ ਜਿਊਣ ਬਾਰੇ ਪਤਾ ਲੱਗਦਾ ਹੈ।’’

ਹਰੂਬ ਦੀ ਤਕਨੀਕ ਨੇ ਸਕੂਲ ਵਿੱਚ ਹਿੰਸਕ ਵਰਤਾਰੇ ਵਿੱਚ ਕਟੌਤੀ ਲੈ ਆਉਂਦੀ ਹੈ, ਜੋ ਕਿ ਉਥੇ ਇੱਕ ਆਮ ਗੱਲ ਸੀ। ਇਸ ਦੇ ਨਾਲ ਹੀ ਉਸਨੇ ਆਪਣੇ ਸਾਥੀ ਅਧਿਆਪਕਾਂ ਨੂੰ ਪੜਾਉਣ ਦੇ ਤਰੀਕੇ ਤੇ ਜਮਾਤਾਂ ਦੇ ਪ੍ਰਬੰਧ ਵਿੱਚ ਬਦਲਾਵ ਲਿਆਉਣ ਲਈ ਉਤਸ਼ਾਹਿਤ ਕਰਿਆ।

ਹਰੂਬ ਨੇ ਕਿਹਾ, ‘‘ਮੇਰਾ ਰਾਇ ਹੈ ਕਿ ਇਹ ਸਾਲ ਫਲਿਸਤੀਨੀ ਅਧਿਆਪਕਾਂ ਦਾ ਹੈ। ਪੂਰੇ ਸੰਸਾਰ ਨੂੰ ਨਿਆਂ ਤੇ ਸ਼ਾਂਤੀ ਦੀ ਉਮੀਦ ਸਥਾਪਿਤ ਕਰਨ ਵਿੱਚ ਸਾਡਾ ਸਾਥ ਦੇਣਾ ਚਾਹੀਦਾ ਹੈ।’’ ਸੰਸਾਰ ਅਧਿਆਪਕ ਪੁਰਸਕਾਰ, ਜੋ ਕਿ ਹੁਣ ਦੂਜੇ ਸਾਲ ’ਚ ਹੈ, ਕੇਰਲਾ ’ਚ ਜਨਮੇ ਉਦਯੋਗਪਤੀ ਅਤੇ ਸਿੱਖਿਆ ਸਮਾਜ ਸੇਵਕ ਸਨੀ ਵਰਕੇ ਨੇ ਸ਼ੁਰੂ ਕੀਤਾ ਸੀ। ਇਸ ਇਨਾਮ ਦਾ ਮਕਸਦ ਉਨ੍ਹਾਂ ਅਧਿਆਪਕਾਂ ਨੂੰ ਸਨਮਾਨਿਤ ਕਰਨਾ ਹੈ ਜਿਨ੍ਹਾਂ ਨੇ ਆਪਣੇ ਕਿੱਤੇ ਵਿੱਚ ਕੋਈ ਬਹੁਤ ਚੰਗਾ ਕੰਮ ਕੀਤਾ ਹੋਵੇ ਅਤੇ ਨਾਲ ਹੀ ਸਮਾਜ ਵਿੱਚ ਅਧਿਆਪਕਾਂ ਦੀ ਮਹੱਤਵਪੂਰਨ ਭੂਮਿਕਾ ’ਤੇ ਚਾਨਣਾ ਪਾਉਣਾ ਹੈ।

ਦੁਬਈ ਵਿੱਚ ਗਾਲਾ ਐਵਾਰਡ ਦੀ ਰਸਮ ਵਿੱਚ ਹਾਲੀਵੁੱਡ ਸਟਾਰ ਮੈਥਿਊ ਮੈਕੋਨਗੇ, ਸਲਮਾ ਹਾਏਕ, ਬਾਲੀਵੁੱਡ ਸਿਤਾਰੇ ਅਭਿਸ਼ੇਕ ਬੱਚਨ, ਅਕਸ਼ੈ ਕੁਮਾਰ, ਪਰੀਨਿਤੀ ਚੋਪੜਾ, ਸਾਬਕਾ ਬਰਤਾਨਵੀ ਪ੍ਰਧਾਨ ਮੰਤਰੀ ਟੋਨੀ ਬਲੇਅਰ ਅਤੇ ਦੁਬਈ ਦੇ ਸ਼ਾਸ਼ਕ ਸ਼ੇਖ਼ ਮੁਹੰਮਦ ਬਿਨ ਰਾਸ਼ਿਦ ਅਲ ਮਕਤੋਮ ਉਪਸਥਿਤ ਸਨ।

- ਹਰਪ੍ਰੀਤ ਕੌਰ ਪਬਰੀ


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE
Copyright © 2016-2017


NEWS LETTER