ਹਜ਼ਾਰਾਂ ਸਾਲਾਂ ਦੀ ਸੱਭਿਅਤਾ ਦੀ ਦੁਹਾਈ ਦੇਣ ਵਾਲਿਆਂ ਨੂੰ ਬਹੁਤ ਮਹੀਨਿਆਂ, ਹਫ਼ਤਿਆਂ ਤੋਂ ਤਲਬ ਉੱਠ ਰਹੀ ਏ ਇਹ ਪਤਾ ਕਰਨ ਦੀ ਕਿ ਰਾਤ ਨੂੰ ਟੀਵੀ ਤੇ ਹਾਸਿਆਂ ਦੇ ਗੱਫੇ ਵੰਡਣ ਵਾਲਾ ਨੌਜਵਾਨ ਹੁਣ ਆਪਣਾ ਕਾਮੇਡੀ ਸ਼ੋਅ ਕਦੋਂ ਦੁਬਾਰਾ ਸ਼ੁਰੂ ਕਰੇਗਾ? ਆਪਣੇ ਆਲੇ-ਦੁਆਲੇ ਦੀ ਅਰਥਹੀਣ ਸਿਆਸੀ ਬਿਆਨਬਾਜ਼ੀ ਤੋਂ ਅੱਕੇ ਬਹੁਤ ਸਾਰੇ ਲੋਕ ਖ਼ਬਰਾਂ ਦੀ ਦੁਨੀਆ ਤੋਂ ਪਰ੍ਹੇ ਜਾਕੇ, ਆਪਣਾ ਚਿੱਤ ਖੁੱਲ੍ਹ ਕੇ ਹੱਸਣ-ਹਸਾਉਣ ਵਾਲੇ ਕਿਸੇ ਕਾਮੇਡੀ ਪ੍ਰੋਗਰਾਮ ਨਾਲ ਜਾ ਲਾਉਂਦੇ ਨੇ।

ਇੱਕ ਅਜਿਹੇ ਸਮੇਂ ਜਦੋਂ ਅਸੀਂ "ਐਂਡ ਆਫ਼ ਹਿਸਟਰੀ" (End of History), "ਐਂਡ ਆਫ਼ ਪੌਲਿਟਿਕਸ" (End of Politics) ਅਤੇ "ਡੈੱਥ ਆਫ਼ ਆਈਡਿਓਲੋਜੀ" (Death of Ideology) ਵਾਲੇ ਮੁਕਾਮਾਂ ਵਿੱਚੋਂ ਲੰਘ ਰਹੇ ਹਾਂ ਤੇ ਵਿਸ਼ਵ ਭਰ ਵਿੱਚ ਸਿਆਸਤ ਤੋਂ ਵਿਰਵੀਆਂ ...