ਵੀਡੀਓ
ਲਿਖਤੁਮ ਬਾਦਲੀਲ – ਐੱਸ.ਪੀ. ਸਿੰਘ
ਲੰਗਰ ਮਸਤਾਨਾ ਨਹੀਂ ਹੋ ਸਕਦਾ, ਵਿਵੇਕ ਅਤੁੱਟ ਵਰਤੇ ਜੀ




ਦਿਨ ਭਰ ਟੀਵੀ, ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਵਿੱਚ ਕਰੋਨਾਵਾਇਰਸ ਨਾਲ ਵਾਬਸਤਾ ਖ਼ਬਰਾਂ ਦੇ ਹੜ੍ਹ ਵਿੱਚ ਸਾਡੇ ਅਖ਼ਬਾਰੀ ਪੰਨਿਆਂ ਅਤੇ ਮਨ-ਮਸਤਕ ਵਿੱਚ ਕੁਝ ਅਤਿ-ਮਹੱਤਵਪੂਰਨ ਸਵਾਲਾਂ ਲਈ ਜਗ੍ਹਾ ਦੀ ਸ਼ਦੀਦ ਕਿੱਲਤ ਹੋ ਗਈ ਹੈ। ਮਸਲਨ, ਅਸੀਂ ਬਹਿਸਜ਼ਦਾ ਹਾਂ ਕਿ ਕੰਮ ਤੋਂ ਹਟਾ ਦਿੱਤੇ ਗਏ, ਰੋਟੀ ਤੋਂ ਅਵਾਜ਼ਾਰ ਪਰਵਾਸੀ ਮਜ਼ਦੂਰਾਂ ਨੂੰ ਮੁਫ਼ਤ ਰਾਸ਼ਨ ਕਿਉਂ ਚੰਗੇਰੇ ਤਰੀਕੇ ਨਾਲ ਨੇਮ ਨਾਲ ਨਹੀਂ ਪਹੁੰਚ ਰਿਹਾ। ਸਾਡੇ ਡੀਬੇਟੀ ਘੁਲਾਟੀਏ ਹਰ ਸ਼ਾਮ ਟੀਵੀ ’ਤੇ ਸਿੰਙ ਫਸਾ ਕੇ ਬੈਠ ਜਾਂਦੇ ਹਨ ਕਿ ਮਜ਼ਦੂਰਾਂ ਨੂੰ ਘਰੋ-ਘਰੀ ਪਹੁੰਚਾਉਣ ਲਈ ਲੋੜੀਂਦੀਆਂ ਬੱਸਾਂ ਅਤੇ ਰੇਲਗੱਡੀਆਂ ਦੇ ਪੁਖ਼ਤਾ ਇੰਤਜ਼ਾਮ ਕਿਵੇਂ ਹੋਣੇ ਚਾਹੀਦੇ ਹਨ। ਚੈਨਲਾਂ ਨੂੰ ਵੀ ਪਤਾ ਲੱਗ ਗਿਆ ਹੈ ਕਿ ਅਸੀਂ ਕਿੱਡੇ ਮਾਰਮਿਕ ਅਹਿਸਾਸਾਂ ਵਾਲੇ ਲੋਕ ਹਾਂ, ਇਸੇ ਲਈ ਸੈਂਕੜੇ ਮੀਲ ਚੱਲ ਕੇ ਆਏ ਮਜ਼ਦੂਰਾਂ ਦੇ ਸੁੱਜੇ ਪੈਰੀਂ ਪਏ ਛਾਲਿਆਂ ਵਾਲੀਆਂ ਖ਼ਬਰਾਂ ਦੀ ਪਿੱਠਭੂਮੀ ਵਿੱਚ ਸੋਗ਼ਵਾਰੀ ਸੰਗੀਤ ਵੀ ਵੱਜਦਾ ਹੈ।

ਦਿਲੋ-ਦਿਮਾਗ਼ ਦੀ ਆਬੋਹਵਾ ਭਾਵੇਂ ਕਿੰਨੀ ਵੀ ਕਰੋਨਾਮਈ ਹੋਈ ਹੋਵੇ, ਸਾਡੀ ਕਰੁਣਾਮਈ ਸੋਚ ਦਾ ਨਿਬੇੜਾ ਅੰਤ ਕੁਝ ਬੁਨਿਆਦੀ ਸਵਾਲਾਂ ਨਾਲ ਉਲਝ ਕੇ ਹੀ ਹੋਣਾ ਹੈ। ਸੂਰਜ ਦੀ ਹਰ ਚੜ੍ਹਦੀ ਟਿੱਕੀ ਤੋਂ ਲੈ ਕੇ ਮਗ਼ਰਿਬ ਜਾਂ ਕਦੀ ਕਦੀ ਤਾਂ ਇਸ਼ਾ ਦੀ ਨਮਾਜ਼ ਤੱਕ ਹਰ ਰੋਜ਼, ਸਾਲਾਂ ਸਾਲ, ਅਤੇ ਅਕਸਰ ਦਹਾਕਿਆਂ ਤੱਕ ਹੱਡਭੰਨਵੀਂ ਮਿਹਨਤ ਕਰਨ ਵਾਲ਼ੇ ਕਾਮਿਆਂ ਕੋਲ ਏਨੀ ਕੁ ਆਰਥਿਕ ਕੁੱਵਤ ਵੀ ਕਿਉਂ ਨਹੀਂ ਜਮ੍ਹਾਂ ਹੋ ਜਾਂਦੀ ਕਿ ਉਹ ਸ਼ਹਿਰ ਵਿੱਚ ਫੈਲੀ ਵਬਾ ਦੇ ਕੁਝ ਹਫ਼ਤੇ ਰੋਟੀ-ਟੁੱਕ ਦਾ ਗੁਜ਼ਰ-ਬਸਰ ਕਰ ਸਕਣ? ਏਨੇ ਮਿਹਨਤੀ ਲੋਕ ਏਨਾ ਕਿਉਂ ਨਹੀਂ ਕਮਾ ਪਾਉਂਦੇ ਕਿ ਸਾਲਾਂ-ਸਾਲ ਅੱਠ-ਦਸ ਜਣੇ ਇੱਕੋ ਕਮਰੇ ਵਿੱਚ ਗੁਜ਼ਾਰਾ ਕਰਨ ਲਈ ਮਜਬੂਰ ਨਾ ਹੋਣ? ਚੰਦ ਹਫ਼ਤਿਆਂ ਦੀ ਮੁਸ਼ਕਿਲ ਦੇ ਮਾਰੇ ਉਹ ਇੰਨੇ ਜੋਖ਼ਮ ਭਰੇ ਹਾਲਾਤਾਂ ਵਿੱਚ, ਜਦੋਂ ਸ਼ਹਿਰ ਦੀ ਹਵਾ ਵੀ ਫੇਫੜਿਆਂ ਦੀ ਵੈਰੀ ਹੋਈ ਹੋਵੇ, ਕਿਉਂ ਗੱਠੜੀਆਂ ਚੁੱਕ ਟੁਰ ਪੈਂਦੇ ਹਨ ਉਨ੍ਹਾਂ ਪਿੰਡਾਂ ਕਸਬਿਆਂ ਨੂੰ ਜਿੱਥੋਂ ਗੁਰਬਤ ਅਤੇ ਹਕੂਮਤੀ ਬੇਹਿਸੀ ਨੇ ਉਨ੍ਹਾਂ ਨੂੰ ਠੁੱਡੇ ਮਾਰ ਪਰਦੇਸਾਂ ਵਿੱਚ ਹੱਡ ਤੋੜਨ ਭੇਜਿਆ ਸੀ?

ਕਿਉਂ ਜੋ ਪੂਰੇ ਜੱਗ ਤੋਂ ਆਪਣੀ ਸ਼ਾਨ ਵੱਖਰੀ ਦੱਸਣ ਵਾਲਿਆਂ ਨੂੰ ਅੱਜਕੱਲ੍ਹ ਕੈਨੇਡਾ, ਅਮਰੀਕਾ, ਆਸਟਰੇਲੀਆ ਦੇ ਹਵਾਲੇ ਨਾਲ ਹੀ ਕੋਈ ਗੱਲ ਛੇਤੀ ਸਮਝ ਆਉਂਦੀ ਹੈ, ਇਸ ਲਈ ਉਹ ਆਪਣੇ ਆਪ ਨੂੰ ਪੁੱਛ ਵੇਖਣ ਕਿ ਉਨ੍ਹਾਂ ਦੇਸ਼ਾਂ ਤੋਂ ਵਹੀਰਾਂ ਘੱਤ ਕੇ ਸਿਰ ’ਤੇ ਗੱਠੜੀਆਂ ਚੁੱਕੀ ਕਿੰਨੇ ਕੁ ਪੰਜਾਬੀ ਪਰਿਵਾਰ ਗੁਰੂਆਂ ਦੀ ਧਰਤੀ ਵੱਲ ਪਰਤਣ ਲਈ ਪੱਬਾਂ ਭਾਰ ਹੋਏ ਫਿਰਦੇ ਹਨ?  

ਅਸੀਂ, ਜਿਨ੍ਹਾਂ ਨੇ ਇਹ ਸਾਰੇ ਵਾਜਬ ਅਤੇ ਜ਼ਰੂਰੀ ਸਵਾਲ ਕਰੋਨਾ ਤੋਂ ਵਰ੍ਹਿਆਂ, ਦਹਾਕਿਆਂ ਪਹਿਲੋਂ ਪੁੱਛਣੇ ਸਨ, ਹੁਣ ਮਨੁੱਖਤਾ ਦੇ ਕਿਸੇ ਸੰਭਾਵੀ ਸਦੀਵੀ ਅੰਤ ਵਾਲੇ ਵੇਲਿਆਂ ਵਿੱਚ ਵੀ ਪੁੱਛਣੋਂ ਕਿਨਾਰਾ ਕਰ ਰਹੇ ਹਾਂ। ਗਲੋਬਲਾਈਜ਼ੇਸ਼ਨ ਦੇ ਇਸ ਦੌਰ ਵਿੱਚ ਪਰਵਾਸ ਦੇ concept ਨਾਲ ਸਾਡੀ multilayered engagement ਰਹੀ ਹੈ, ਇੱਕ ਬਹੁਪੱਖੀ ਅਤੇ ਬਹੁਪਰਤੀ ਸਮਝ ਤਾਮੀਰ ਹੋਈ ਹੈ। ਅਸੀਂ ਜਾਂ ਆਪ ਪਰਵਾਸੀ ਬਣੇ ਹਾਂ ਜਾਂ ਸਾਡੇ ਬੱਚਿਆਂ ਪਰਵਾਸ ਕੀਤਾ ਹੈ ਜਾਂ ਅਸਾਂ ਪਰਵਾਸੀ ਹੋਣ ਬਾਰੇ ਵਿਚਾਰ ਕੀਤਾ ਹੈ, ਅਤੇ ਜਾਂ ਫਿਰ ਅਸੀਂ ਉਨ੍ਹਾਂ ਨੂੰ ਜਾਣਦੇ ਹਾਂ ਜਿਹੜੇ ਇਨ੍ਹਾਂ ਤਜਰਬਿਆਂ ਜਾਂ ਖ਼ਿਆਲਾਂ ਵਿੱਚੋਂ ਲੰਘ ਚੁੱਕੇ ਹਨ।

ਕੀ ਪਰਵਾਸ ਬਾਰੇ ਸਾਡੇ ਸੰਕਲਪ ਅਤੇ ਸਮਝ ਦੀ ਕੋਈ ਤੰਦ ਉਨ੍ਹਾਂ ਦੇ ਪਰਵਾਸ ਦੇ ਤਜਰਬੇ ਨਾਲ ਜੁੜਦੀ ਹੈ ਜਿਹੜੇ ਸਿਰ ’ਤੇ ਤਾਉਮਰ ਕਮਾਏ ਸਾਰੇ ਮਾਲੋ-ਅਸਬਾਬ ਦੀ ਗੰਢ ਅਤੇ ਤੁਹਾਡੇ ਤਰਸ ਦੀ ਪੰਡ ਚੁੱਕੀ ਨਿਰਮੋਹੀਆਂ ਸੜਕਾਂ ਦੇ ਪਿੰਡੇ ਉੱਤੇ ਲੋਹੇ ਵਰਗੇ ਪੈਰਾਂ ਨਾਲ ਛਾਲੇ ਪਾ, ਯੂਪੀ ਬਿਹਾਰ ਦੇ ਪਿੰਡਾਂ ਵੱਲ ਕੂਚ ਕਰ ਰਹੇ ਹਨ?


 
ਲੰਗਰ ਹੁਣ ਨਿਆਂ ਦਾ ਲੱਗੇ ਤਾਂ ਤੁਹਾਡੇ ਅੰਦਰ ਦੀ ਮਨੁੱਖਤਾ ਬਚਦੀ ਹੈ। ਹਮਦਰਦੀ ਅਤੇ ਨਿਆਂ ਵਿੱਚੋਂ ਚੁਣਨ ਲਈ ਗੁਰੂ ਨੇ ਸ਼ਬਦ ਵਿਚਾਰ ਦਾ ਅਥਾਹ ਸੰਸਾਰ ਰਚਿਆ ਹੈ। ਵੰਡ ਛਕੋ ਜੀ ਦਾ ਸਿਧਾਂਤ ਦਾਲ ਪ੍ਰਸ਼ਾਦਾ ਵਰਤਾਉਣ ਤੋਂ ਬਹੁਤ ਅਗਾਂਹ ਤੱਕ ਜਾਂਦਾ ਹੈ। 
ਜੇ ਉਨ੍ਹਾਂ ਦੇ ਕੰਮ ਦੇ ਘੰਟਿਆਂ, ਹੱਡੀਂ ਮਿਹਨਤ ਦੀ ਹੱਕੀ ਉਜਰਤ, ਕੰਮ ਵਾਲੀ ਥਾਂ ਉੱਤੇ ਸਹੂਲਤਾਂ, ਉਨ੍ਹਾਂ ਲਈ ਮੁਹੱਈਆ ਸਿਹਤ ਅਤੇ ਸਿੱਖਿਆ ਢਾਂਚੇ ਅਤੇ ਸਹੂਲਤਾਂ, ਉਨ੍ਹਾਂ ਦੇ ਬੀਮੇ, ਉਨ੍ਹਾਂ ਦੇ ਬੱਚਿਆਂ ਦੀ ਇੱਕ ਵੱਖਰੇ ਸੱਭਿਆਚਾਰ ਵਿੱਚ ਪ੍ਰਵਰਿਸ਼, ਉਨ੍ਹਾਂ ਦੇ ਅਤੇ ਸਾਡੇ ਸਮਾਜ ਵਿੱਚ ਆਪਸੀ ਰਿਸ਼ਤੇ ਅਤੇ ਰਸਾਈ ਬਾਰੇ ਅਸੀਂ ਅਜੇ ਵੀ ਸਵਾਲ ਨਹੀਂ ਚੁੱਕ ਰਹੇ ਤਾਂ ਕੀ ਉਦੋਂ ਪੁੱਛਾਂਗੇ ਜਦੋਂ ਸਮੁੱਚੀ ਮਨੁੱਖੀ ਸੱਭਿਅਤਾ ਵੈਂਟੀਲੇਟਰ ’ਤੇ ਲੱਗੀ ਹੋਵੇਗੀ ਅਤੇ ਹਰ ਸਾਹ ਨਾਲ ਮੌਤ ਦੇ ਫਰਿਸ਼ਤੇ ਸਾਨੂੰ ਅਤਿ-ਬੁਨਿਆਦੀ ਸਵਾਲਾਂ ਦੇ ਰੂਬਰੂ ਕਰਵਾ ਰਹੇ ਹੋਣਗੇ?

ਅਸੀਂ ਕਿਹੜੇ ਦਿੱਲੀ ਦੇ ਕਿੰਗਰੇ ਢਾਹੇ ਹਨ ਕਿ ਪਰਵਾਸ ਦੇ ਚੰਦ ਸਾਲਾਂ ਵਿੱਚ ਗੁਰੂ ਵਾਲੇ ਤਾਂ ਅਲੋਕਾਰੀ ਤਰੱਕੀਆਂ ਕਰ ਦੇਵਣਹਾਰ ਦਾਨੀ ਬਣ ਜਾਂਦੇ ਹਨ ਪਰ ਉਨ੍ਹਾਂ ਗੰਗਾ, ਕੋਸੀ, ਯਮੁਨਾ, ਗੋਮਤੀ ਦੇ ਜਾਇਆਂ ਦੇ ਹੱਡੀਂ ਮਾਸ ਵੀ ਨਹੀਂ ਚੜ੍ਹਦਾ? ਚਾਰ ਹਫ਼ਤੇ ਦਿਹਾੜੀ ਬਿਨਾ ਨਿਆਣਿਆਂ ਨੂੰ ਬੁਰਕੀ ਨਹੀਂ ਜੁੜਦੀ? ਯਕੀਨਨ ਫ਼ਰਕ ਗੁਰੂ ਦੀ ਬਖ਼ਸ਼ਿਸ਼ ਵਿੱਚ ਨਹੀਂ ਹੋ ਸਕਦਾ। ਹਾਂ, ਸੰਗਤ ਜ਼ਰੂਰ ਸਵਾਲਾਂ ਦੇ ਘੇਰੇ ਵਿੱਚ ਹੈ। ਕਸੂਰ ਦੇ ਭਗੌੜੇ ਹੀ ਰੱਬ ਦੇ ਭਾਣੇ ਦੀ ਦੁਹਾਈ ਪਿੱਛੇ ਲੁਕਦੇ ਹਨ।
 
ਇਸ ਵੱਡੀ ਮਹਾਂਮਾਰੀ ਵਾਲੀ ਮੁਸੀਬਤ ਵਿੱਚ ਸਾਡੀ ਕਰੁਣਾ ਨੇ ਸਾਥੋਂ ਥਾਂ-ਥਾਂ ਲੰਗਰ ਲਗਵਾਏ ਹਨ। ਇਸ ਵਿਰਾਸਤੀ ਪ੍ਰਥਾ-ਪਰੰਪਰਾ ਨੇ ਦੁਨੀਆਂ ਵਿੱਚ ਵਾਹ-ਵਾਹੀ ਵੀ ਲੁੱਟੀ ਹੈ ਪਰ ਸਾਨੂੰ ਇਸ ਸਵਾਲ ਉੱਤੇ ਵਾਪਸ ਆਉਣਾ ਪਵੇਗਾ ਕਿ ਲੰਗਰ ਦੀ ਵਿਰਾਸਤ ਪਿੱਛੇ ਹਕੀਕੀ ਮੰਤਵ ਕੀ ਸੀ?
 
ਭੁੰਜੇ ਚੌਕੜੀ ਮਾਰ ਗੁਰੂ ਦੀ ਉਸਤਤ ਦੇ ਸ਼ਬਦ ਉਚਾਰ ਕੇ ਪਕਾਈਆਂ ਰੋਟੀਆਂ ਤੇ ਰਿੱਝੀ ਦਾਲ ਸਾਡੀਆਂ ਜਾਅਲੀ ਵਿਤਕਰੇ ਦੀਆਂ ਕੰਧਾਂ ਤੋੜ ਕੇ ਰੱਖ ਦਿੰਦੀ ਹੈ। ਦੋ ਹੱਥ ਫੈਲਾਅ ਇਹ ਬਰਕਤ ਮੰਗ ਕੇ ਲੈਣੀ ਪੈਂਦੀ ਹੈ। ਵਿਤਕਰਾ ਜਾਤ-ਪਾਤ ਦਾ ਸੀ ਤਾਂ ਗੁਰੂ ਨੇ ਪੰਗਤ ਵਿੱਚ ਬਿਠਾਇਆ, ਭੀੜ ਨੂੰ ਸੰਗਤ ਬਣਾਇਆ।
 
ਜਦੋਂ ਵਿਤਕਰਾ ਆਰਥਿਕ ਢਾਂਚੇ ਵਿੱਚ ਰਚਿਆ ਹੋਵੇ ਤਾਂ ਫਿਰ ਉਸ ਢਾਂਚੇ ਨੂੰ ਤਹਿਸ-ਨਹਿਸ ਕਰਨ ਤੇ ਕਿਸੇ ਨਵੇਂ ਬਰਾਬਰੀ ਵਾਲੇ ਪੰਗਤੀ-ਸੰਗਤੀ ਢਾਂਚੇ ਦੇ ਨਿਰਮਾਣ ਲਈ ਸੰਘਰਸ਼ ਦਾ ਬਿਗਲ ਕਿਹੜੇ ਸਮਿਆਂ ਵਿੱਚ ਵੱਜਣਾ ਸੀ? ਵਿਵੇਕ ਦਾ ਇਹ ਲੰਗਰ ਕਿੱਥੇ ਵਰਤਣਾ ਸੀ?

ਗੁਰਸ਼ਬਦ ਨਾਲ ਰੁਸ਼ਨਾਇਆਂ ਨੂੰ ਲੰਗਰ ਦੇ ਅੰਦਰਲੇ ਸੱਤਾ ਦੇ ਸਮੀਕਰਨ ਹਰ ਹਾਲਤ ਵੇਖਣੇ ਪੈਣਗੇ। ਲੰਗਰ ਦਾਨ ਨਾਲ ਚੱਲਦਾ ਹੈ, ਦਸਵੰਧ ਨਾਲ ਚੱਲਦਾ ਹੈ। ਲੋੜਵੰਦ ਉਸ ਉੱਤੇ ਨਿਰਭਰ ਹੁੰਦੇ ਹਨ। ਇਹ ਚੰਗਾ ਕਾਰਜ ਹੈ। ਪਰ ਸਮੀਕਰਨ ਵੀ ਸਾਫ਼ ਹੈ – equation clear ਹੈ - ਇੱਕ ਦਿਆਨਤਦਾਰ ਧਿਰ ਦੇਂਦੀ ਹੈ, ਇੱਕ ਗੁਰਬਤ ਮਾਰੀ ਧਿਰ ਲੈਂਦੀ ਹੈ।
 
ਗੁਰੂ ਦਾ ਕਾਰਜ ਇਸ ਤੋਂ ਬਹੁਤ ਵਡੇਰਾ ਹੈ। ਇਸ ਨੇ ਮਿਹਨਤਕਸ਼ਾਂ ਨੂੰ ਦਾਨਵੀਰ ਬਣਾਉਣਾ ਸੀ, ਅਣਮਨੁੱਖੀ ਹੱਦ ਤੱਕ ਹੱਡਭੰਨਵੀਂ ਮਿਹਨਤ ਕਰਨ ਵਾਲਿਆਂ ਨੂੰ ਇਸ ਯੋਗ ਬਣਾਉਣਾ ਸੀ ਕਿ ਉਹ ਚੰਗੇ ਘਰਾਂ ਵਿੱਚ ਰਹਿੰਦੇ, ਉਨ੍ਹਾਂ ਦੇ ਬੱਚੇ ਚੰਗੇ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ, ਉਹ ਵੀ ਆਪਣੇ ਯੂਪੀ ਬਿਹਾਰ ਦੇ ਪਿੰਡਾਂ ਵਿੱਚ ਚੋਖਾ ਪੈਸਾ ਭੇਜਦੇ, ਆਪਣੇ ਸਵਰਗੀ ਮਾਂ-ਬਾਪੂ ਦੀ ਯਾਦ ਵਿੱਚ ਪਿੰਡ ਦੀ ਫਿਰਨੀ ਦੇ ਬਾਹਰਵਾਰ ਟਾਈਲਾਂ-ਥੱਪਿਆ ਕੋਈ ਗੇਟ ਲਾਉਂਦੇ। ਉਹ ਵੀ ਲੰਗਰ ਵਰਤਾਉਂਦੇ।
Likhtum BaDaleel
Punjab Today is proud to showcase senior journalist SP Singh’s weekly column, Likhtum BaDaleel, that appears every Monday in the Punjabi Tribune. You can also listen to this stylistic piece of writing, narrated in the author’s own voice, by clicking the link in the top visual. This piece was originally published on May 4, 2020 as cronavirus pandemic raged, good Samaritans were out distributing ration and migrants were thronging railway stations or setting off on journeys thousands of kilometres long on foot or rickety bicycles. – Ed. 
ਗ਼ਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ ਤਾਂ ਗ਼ਰੀਬ ਦਾ ਗੁਰਬਤੀ ਸੰਸਾਰ ਵਡੇਰੇ ਲੰਗਰ ਦੀ ਮੰਗ ਕਰਦਾ ਹੈ। ਜਿੱਥੇ ਅਨਪੜ੍ਹਤਾ ਹੈ, ਉੱਥੇ ਵਿੱਦਿਆ ਦਾ ਲੰਗਰ ਚਾਹੀਦਾ ਹੈ, ਸਕੂਲਾਂ ਕਾਲਜਾਂ ਦਾ ਲੰਗਰ ਚਾਹੀਦਾ ਹੈ। ਹਸਪਤਾਲਾਂ ਦਵਾਈਆਂ ਰੁਜ਼ਗਾਰ ਦਾ ਲੰਗਰ ਚਾਹੀਦਾ ਹੈ। ਪਰ ਇਹ ਲੰਗਰ ਕਿਸੇ ਸਰਦੀ-ਪੁੱਜਦੀ ਦਿਆਨਤਦਾਰ ਜਮਾਤ ਉੱਤੇ ਨਿਰਭਰ ਨਹੀਂ ਹੋ ਸਕਦਾ। ਇਹ ਲੰਗਰ ਗਰੀਬੜਿਆਂ ਲਈ ਮੁਫ਼ਤ ਅਤੇ ਨਾਕਸ ਸਕੂਲਾਂ ਕਾਲਜਾਂ ਡਿਸਪੈਂਸਰੀਆਂ ਦਾ ਨਹੀਂ ਹੋ ਸਕਦਾ।
 
ਲੰਗਰ ਪੰਗਤ ਵਿੱਚ ਛਕਿਆ ਜਾਂਦਾ ਹੈ, ਸਕੂਲ ਕਾਲਜ ਹਸਪਤਾਲ ਵੱਖ ਵੱਖ ਦਰਜਾ-ਬਦਰਜਾ ਵਾਲੇ ਹੋਏ ਤਾਂ ਗੁਰਸ਼ਬਦ ਦੀ ਅਵੱਗਿਆ ਹੋਸੀ। ਇਹ ਮੁਲਕ ਦੀ ਮਲਕੀਅਤ ਵਿੱਚ ਮਿਹਨਤਕਸ਼ਾਂ ਦੇ ਹੱਕ ਦੀ ਲੜਾਈ ਹੈ। ਐਸਾ ਨਿਜ਼ਾਮ ਬਣਾਉਣ ਲਈ, ਇਹਦੇ ਲਈ ਹਕੂਮਤਾਂ ਨਾਲ ਲੜਨ ਦੀ ਕਾਮਿਆਂ ਮਿਹਨਤਕਸ਼ਾਂ ਦੀ ਸਮਝ ਅਤੇ ਕੁੱਵਤ ਤਾਮੀਰ ਕਰਨ ਲਈ ਇੱਕ ਵਿੱਢਵਾਂ ਸੰਘਰਸ਼ ਚਾਹੀਦਾ ਹੈ। ਸਾਂਝੇ ਸੰਗਤੀ ਸਰਮਾਏ ਵਿੱਚ ਉਨ੍ਹਾਂ ਦੀ ਮਿਹਨਤ ਦੇ ਬਰਾਬਰ ਦੀ ਹਿੱਸੇਦਾਰੀ ਵਾਲਾ ਨਿਜ਼ਾਮ ਚਾਹੀਦਾ ਹੈ। ਐਸੇ ਨਿਜ਼ਾਮ ਦੀ ਰਚਨਾ ਲਈ ਕੋਈ ਵਿਆਖਿਆਨ ਚਾਹੀਦਾ ਹੈ। ਸ਼ਬਦ ਵਿਚਾਰ ਚਾਹੀਦਾ ਹੈ।
 
ਲੰਗਰ ਦਿਆਨਤਦਾਰ ਹਮਦਰਦੀ ਲਾਉਂਦੇ ਹਨ, ਚਲਾਉਂਦੇ ਹਨ। ਹਮਦਰਦੀ ਚੰਗੀ ਮਨੁੱਖੀ ਭਾਵਨਾ ਹੈ। ਨਿਜ਼ਾਮ ਦੀ ਮਨੁੱਖਤਾ ਨਿਆਂ ਵਿੱਚ ਰਹਿੰਦੀ ਹੈ। ਹਮਦਰਦ  ਜ਼ਮਾਨੇ ਵਿੱਚ ਮਿਹਨਤ ਨੇ ਜੀਊਂ ਵੇਖਿਆ ਹੈ, ਹੁਣ ਵੈਂਟੀਲੇਟਰ 'ਤੇ ਵੀ ਸਾਹ ਨਹੀਂ ਆ ਰਿਹਾ। ਲੰਗਰ ਹੁਣ ਨਿਆਂ ਦਾ ਲੱਗੇ ਤਾਂ ਤੁਹਾਡੇ ਅੰਦਰ ਦੀ ਮਨੁੱਖਤਾ ਬਚਦੀ ਹੈ। ਹਮਦਰਦੀ ਅਤੇ ਨਿਆਂ ਵਿੱਚੋਂ, compassion ਅਤੇ justice ਵਿੱਚੋਂ ਚੁਣਨ ਲਈ ਗੁਰੂ ਨੇ ਅਥਾਹ ਸ਼ਬਦ ਵਿਚਾਰ ਦਾ ਸੰਸਾਰ ਰਚਿਆ ਹੈ। ਵੰਡ ਛਕੋ ਜੀ ਦਾ ਸਿਧਾਂਤ ਵਾਹਿਗੁਰੂ ਦਾ ਨਾਓਂ ਜਪਦੇ ਸੇਵਾ ਕਰਦੇ ਦਾਲ ਪ੍ਰਸ਼ਾਦਾ ਵਰਤਾਉਂਦੇ ਤੋਂ ਬਹੁਤ ਅਗਾਂਹ ਤੱਕ ਲਾਗੂ ਹੁੰਦਾ ਹੈ।  

ਹੱਕਾਂ ਦੀ ਲੜਾਈ ਵਿੱਚ ਕੋਈ ਦੂਜੇ ਦੀ ਦਿਆਨਤਦਾਰੀ ਉੱਤੇ ਨਿਰਭਰ ਨਹੀਂ ਹੁੰਦਾ। ਮਿਹਨਤ ਦੀ ਉਜਰਤ ਮਿਲੇ ਤਾਂ ਕਾਮਾ ਛੱਤ ਵੀ ਪੱਕੀ ਪਾ ਲੈਸੀ, ਅੰਦਰ ਗੁੱਥੀ ਆਟੇ ਦੀ ਵੀ ਵਾਧੂ ਰਖਸੀ। ਪੰਡ ਚੁੱਕ ਗੱਡੀ ਬਹਿ ਸਿਆਲਦਾ ਨਾਲ ਬਥੇਰੇ ਹੋਰ ਚਾਲੇ ਨਾ ਪਾਉਂਦਾ। ਸਮਝ, ਵਿਵੇਕ, ਸੰਘਰਸ਼, ਰੋਸ਼ਨ ਦਿਮਾਗ਼ ਅਤੇ ਹੱਕੀ ਲੜਾਈਆਂ ਲੜਨ ਵਿੱਢਣ ਦੀਆਂ ਵਿਉਂਤਬੰਦੀਆਂ ਦਾ ਇਹ ਵਡੇਰਾ ਲੰਗਰ ਸਾਨੂੰ ਗੁਰੂ ਦੀ ਨਜ਼ਰ ਵਿੱਚ ਪ੍ਰਵਾਨ ਚੜ੍ਹਾਉਂਦਾ। ਮਜ਼ਦੂਰ ਕਾਮਾ ਫਿਰ ਵਬਾ ਦੇ ਦਿਨਾਂ ਵਿੱਚ ਸਾਡੇ ਨਾਲ ਲੰਗਰ ਵਰਤਾਉਂਦਾ।
 
ਅੱਧੀ ਸਦੀ ਤੋਂ ਮੁਲਕ ਲਈ ਅਨਾਜ ਪੈਦਾ ਕਰਨ ਵਾਲੇ ਭਾਈਚਾਰੇ ਨੂੰ ਸੋਚਣਾ ਚਾਹੀਦਾ ਹੈ ਕਿ ਉਹਦੇ ਮੋਢੇ ਨਾਲ ਮੋਢਾ ਜੋੜ ਜਿਨ੍ਹਾਂ ਪਰਵਾਸੀਆਂ ਇਨ੍ਹਾਂ ਗੁਰੂ ਕੇ ਲੰਗਰਾਂ ਲਈ ਕਣਕਾਂ ਉਗਾਈਆਂ, ਗਿੱਟਿਆਂ ਪਾਣੀ ’ਚ ਖੜ੍ਹ ਪਨੀਰੀਆਂ ਲਾਈਆਂ, ਪੰਡਾਂ ਬੰਨ੍ਹੀਆਂ, ਭਰੀਆਂ ਚੁੱਕੀਆਂ, ਬੋਰੀਆਂ ਢੋਈਆਂ, ਅੱਜ ਉਹ ਮੂੰਹ ਅੱਡ ਕਿਸੇ ਬੁਰਕੀ ਲਈ ਸਾਡੀ ਸਦੀਆਂ ਪੁਰਾਣੀ ਕਿਸੇ ਵਿਰਾਸਤੀ ਪਰੰਪਰਾ ਦੇ ਮੁਥਾਜ ਕਿਉਂ ਹਨ? ਗਰੀਬ ਕਾ ਮੂੰਹ ਗੁਰੂ ਕੀ ਗੋਲਕ ਦਾ ਦਮ ਭਰਨ ਵਾਲੇ ਗੁਰੂ ਦੇ ਔਖੇ ਸਵਾਲਾਂ ਲਈ ਤਿਆਰ ਰਹਿਣ। ਬਾਹਰ ਸ਼ਹਿਰ ਵਿੱਚ ਹਵਾ ਪਹਿਲਾਂ ਹੀ ਜ਼ਹਿਰੀਲੀ ਹੈ, ਚੌਂਹ-ਸਿਮਤ ਵਬਾ ਫੈਲੀ ਹੈ, ਔਖੀਆਂ ਘੜੀਆਂ ਵਿੱਚ ਗੁੰਝਲਦਾਰ ਸਵਾਲਾਂ ਲਈ ਵਕਤ ਘਟਦਾ ਜਾ ਰਿਹਾ ਹੈ। ਆਂਦਰਾਂ ਘੁੱਟ ਕੇ ਫੜੋ, ਲੰਗਰ ਆ ਰਿਹਾ ਹੈ।
 
*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਅਕਸਰ ਪੰਗਤ ਵਿੱਚ ਬੈਠ ਦੋ ਹੱਥ ਫੈਲਾਅ ਪ੍ਰਸ਼ਾਦਾ ਪ੍ਰਾਪਤ ਕਰਨ ਵੇਲੇ ਸੋਚਦਾ ਹੈ ਕਿ ਜੇ ਲੰਗਰ ਨਾ ਹੁੰਦਾ ਤਾਂ ਅਸੀਂ ਕਿਹੋ ਜਿਹੇ ਹੁੰਦੇ? 

ਇਹ ਲੇਖ ਮੂਲ ਰੂਪ ਵਿਚ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਸੀ ਅਤੇ ਧੰਨਵਾਦ-ਸਹਿਤ ਏਥੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।  

 


Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

 



 
 
 
 
 



_______________________________________________________________

  






Comment by: Praveen Krishna

I'm doing this because I promised Mr Brandon Parker if I got my profits back I will recommend him to people in the world, if you have been seeing people testifying about Mr Brandon Parker don't doubt, he is 100% real, for the first time in my life when I invested $1000 with him I got paid $7500 from crypto trading within a month, thank you sir Mr Brandon Parker. I can't recommend you to someone who is not real, Mr Brandon Parker is real when it comes to trading don't doubt him, you can contact him to give him a try and also see for yourself.
Whatsapp: +1(520)775-0121 or Telegram: @trustcrypto
Email: bit.fxtrade@yahoo . com



I'm doing this because I promised Mr Brandon Parker if I got my profits back I will recommend him to people in the world, if you have been seeing people testifying about Mr Brandon Parker don't doubt, he is 100% real, for the first time in my life when I invested $1000 with him I got paid $7500 from crypto trading within a month, thank you sir Mr Brandon Parker. I can't recommend you to someone who is not real, Mr Brandon Parker is real when it comes to trading don't doubt him, you can contact him to give him a try and also see for yourself.
Whatsapp: +1(520)775-0121 or Telegram: @trustcrypto
Email: bit.fxtrade@yahoo . com


I'm doing this because I promised Mr Brandon Parker if I got my profits back I will recommend him to people in the world, if you have been seeing people testifying about Mr Brandon Parker don't doubt, he is 100% real, for the first time in my life when I invested $1000 with him I got paid $7500 from crypto trading within a month, thank you sir Mr Brandon Parker. I can't recommend you to someone who is not real, Mr Brandon Parker is real when it comes to trading don't doubt him, you can contact him to give him a try and also see for yourself.
Whatsapp: +1(520)775-0121 or Telegram: @trustcrypto
Email: bit.fxtrade@yahoo . com

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD
.

ARCHIVE





Copyright © 2016-2017










NEWS LETTER